A Historic Fiction Novel Based On Late Princess Diana In Punajbi By Balraj Singh Sidhu

Monday, 25 February 2013

ਕਾਂਡ 26



ਤੋਹਫਾ


ਦੁਨੀਆਂ ਦਾ ਸਭ ਤੋਂ ਪਹਿਲਾ ਤੋਹਫਾ ਕਿਸਨੇ, ਕਿਸਨੂੰ ਦਿੱਤਾ ਹੋਵੇਗਾ। ਮੈਂ ਨਹੀਂ ਜਾਣਦਾ। ਲੇਕਿਨ ਤੋਹਫਾ ਇਕ ਐਸੀ ਚੀਜ਼ ਹੈ, ਜਿਸਨੂੰ ਹਰ ਇਨਸਾਨ ਲੈਣਾ ਚਾਹੁੰਦਾ  ਹੈ। ਅੰਗਰੇਜ਼ੀ ਮਿਥਿਹਾਸ ਕਹਿੰਦਾ ਹੈ ਕਿ ਸਭ ਤੋਂ ਪਹਿਲਾ ਤੋਹਫਾ ਐਡਮ ਨੇ ਈਵ ਨੂੰ ਵਿਵਰਜਿਤ ਫਲ ਦਿੱਤਾ ਸੀ, ਜਿਸਦੇ ਖਾਣ ਨਾਲ ਸੰਸਾਰ ਦੀ ਉਤਪਤੀ ਹੋਈ। ਬਹਿਰਹਾਲ, ਕੁਝ ਵੀ ਹੋਵੇ। ਤੋਹਫਾ ਇਕ ਐਸੀ ਸ਼ੈਅ ਹੈ, ਜਿਸਨੂੰ ਦੇਣ ਵਾਲਾ ਵੀ ਖੁਸ਼ ਹੁੰਦਾ ਹੈ ਤੇ ਲੈਣ ਵਾਲਾ ਵੀ। 

ਡਾਇਨਾ ਨੂੰ ਤੋਹਫੇ ਦੇਣ ਦਾ ਬਹੁਤ ਸ਼ੌਂਕ ਸੀ। ਉਹ ਲੋਕਾਂ ਨੂੰ ਨਜ਼ਰਾਨੇ ਦੇਣ ਦੇ ਬਹਾਨੇ ਲੱਭਦੀ ਰਹਿੰਦੀ ਹੁੰਦੀ ਸੀ। ਮੇਰੇ ਖਿਆਲ ਵਿਚ ਜਿੰਨੇ ਤੋਹਫੇ ਡਾਇਨਾ ਨੇ ਲੋਕਾਂ ਨੂੰ ਦਿੱਤੇ ਹੋਣਗੇ, ਸ਼ਾਇਦ ਹੀ ਦੁਨੀਆਂ ਵਿਚ ਕਿਸੇ ਹੋਰ ਨੇ ਦਿੱਤੇ ਹੋਣ। ਡਾਇਨਾ ਦੇ ਦਿੱਤੇ ਨਜ਼ਰਾਨਿਆਂ ਨੇ ਤਾਂ ਉਸਦੇ ਨੌਕਰ ਪੌਲ ਬੂਰਲ ਨੂੰ ਵਕਤ ਪਾ ਦਿੱਤਾ ਸੀ।

ਪੋਲ ਬੂਰਲ ਪੂਰਬੀ ਇੰਗਲੈਂਡ ਦੇ ਇਕ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਪੁੱਤ ਸੀ। ਉਹ ਬਕਿੰਘਮ ਪੈਲਿਸ ਮਲਕਾ ਇਲੀਜ਼ਬੈਥ-2 ਦੀ ਖਿਦਮਤ ਵਿਚ ਕਿਵੇਂ ਪਹੁੰਚਿਆ ਸੀ। ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਪਰ ਡਾਇਨਾ ਦੱਸਦੀ ਸੀ ਕਿ ਪ੍ਰਿੰਸ ਚਾਰਲਸ ਮਹੱਲ ਵਿਚ ਸਿਰਫ ਸਮਲਿੰਗੀ ਮਰਦ ਕਰਮਚਾਰੀ ਹੀ ਰੱਖਦਾ ਸੀ। ਸ਼ਾਇਦ ਉਹਨਾਂ ਵਿਚੋਂ ਹੀ ਕਿਸੇ ਨੇ ਪੋਲ ਦੀ ਸ਼ਿਫਾਰਿਸ਼ ਕੀਤੀ ਹੋਵੇਗੀ, ਕਿਉਂਕਿ ਪੋਲ ਵੀ ਪਹਿਲਾਂ ਸਮਲਿੰਗੀ ਸੀ। ਉਹ ਮਲਕਾ ਇਲੀਜ਼ਬੈਥ-2 ਦੇ ਫੁੱਟਮੈਨ (ਤਾਬੇਦਾਰ) ਵਜੋਂ 1976 ਵਿਚ ਭਰਤੀ ਹੋਇਆ ਸੀ ਤੇ 1981 ਤੱਕ ਬਕਿੰਘਮ ਪੈਲਿਸ ਵਿਖੇ ਗੋਲਪੁਣੇ ਕਰਦਾ ਰਿਹਾ ਸੀ। ਇਸ ਸਮੇਂ ਦੌਰਾਨ ਉਸਨੇ ਨੇ ਸ਼ਾਹੀ ਪਰਿਵਾਰ ਦਾ ਪੂਰਨਰੂਪ ਵਿਚ ਵਿਸ਼ਵਾਸ਼ ਪ੍ਰਾਪਤ ਕਰ ਲਿਆ ਸੀ। ਜਦੋਂ ਡਾਇਨਾ ਦਾ ਵਿਆਹ ਹੋਇਆ ਤਾਂ ਮਲਕਾ ਇਲੀਜ਼ਬੈਥ-2 ਨੇ ਪੋਲ ਬੂਰਲ, ਪ੍ਰਿੰਸ ਚਾਰਲਸ ਅਤੇ ਪ੍ਰਿੰਸੈਸ ਡਾਇਨਾ ਨੂੰ ਤੋਹਫੇ ਵਿਚ ਦੇ ਦਿੱਤਾ ਸੀ। 1981 ਵਿਚ ਉਹ ਹਾਇਗ੍ਰੋਵ ਚਲਾ ਗਿਆ ਸੀ, ਜਿਥੇ ਪ੍ਰਿੰਸ ਚਾਰਲਸ ਅਤੇ ਡਾਇਨਾ ਆਪਣੀਆਂ ਛੁੱਟੀਆਂ ਬਿਤਾਇਆ ਕਰਦੇ ਸਨ। ਚਾਪਲੂਸੀ ਅਤੇ ਚਲਾਕੀ ਨਾਲ ਪੋਲ ਨੇ ਡਾਇਨਾ ਦੀ ਨੇੜਤਾ ਹਾਸਿਲ ਕਰ ਲਈ ਤੇ 1988 ਵਿਚ ਡਾਇਨਾ ਉਸਨੂੰ ਕਨਸਿੰਘਟਨ ਮਹੱਲ ਲੈ ਆਈ। 

ਪੋਲ ਬੂਰਲ 'ਤੇ ਮਿਹਰਬਾਨ ਹੋ ਕੇ ਡਾਇਨਾ ਉਸਨੂੰ ਅਕਸਰ ਉਪਹਾਰ ਦਿੰਦੀ ਰਹਿੰਦੀ ਸੀ। ਜਦੋਂ ਪੋਲ ਬੂਰਲ ਛੁੱਟੀ ਜਾਂਦਾ ਤਾਂ ਉਹ ਆਪਣੀ ਪਤਨੀ ਮਾਰੀਆ, ਬੇਟੇ ਨਿੱਕ ਅਤੇ ਆਪਣੇ ਮਾਪਿਆਂ ਲਈ ਡਾਇਨਾ ਤੋਂ ਮਿਲੇ ਨਜ਼ਰਾਨਿਆਂ ਨਾਲ ਗੱਡੀ ਭਰ ਕੇ ਲਿਜਾਂਦਾ ਸੀ। ਪੋਲ,  ਡਾਇਨਾ ਦੀ ਖਿਦਮਤ ਵਿਚ ਉਸਦੀ ਮੌਤ ਤੱਕ ਰਿਹਾ ਸੀ। ਇਸ ਲੰਮੇ ਸਮੇਂ ਦੌਰਾਨ ਖੌਰੇ ਕਿੰਨੇ ਕੁ ਤੋਹਫੇ ਡਾਇਨਾ ਨੇ ਉਸਨੂੰ ਦਿੱਤੇ ਹੋਣਗੇ। ਡਾਇਨਾ ਦੀ ਮੌਤ ਤੋਂ ਬਾਅਦ ਪੋਲ ਬੂਰਲ ਕੈਨਸਿੰਘਟਨ ਮਹੱਲ ਵਿਚੋਂ ਬਿਨਾ ਕਿਸੇ ਨੂੰ ਪੁੱਛੇ ਆਪਣੀ ਮਰਜ਼ੀ ਨਾਲ ਕਈ ਮਨਪਸੰਦ ਵਸਤਾਂ ਦੀ ਗੱਡੀ ਭਰ ਕੇ ਆਪਣੇ ਘਰ ਲੈ ਗਿਆ ਸੀ। ਥੋੜ੍ਹੇ ਸਮੇਂ ਬਾਅਦ ਉਸਨੇ ਇਕ ਇਕ ਕਰਕੇ ਇਹਨਾਂ ਚੀਜ਼ਾਂ ਨੂੰ ਪੁਰਾਤਵ ਸੰਗ੍ਰਹਿ ਕਰਤਾਵਾਂ ਅਤੇ ਅਜਾਇਬ ਘਰਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਜਨਵਰੀ 1998 ਵਿਚ ਪੋਲ ਬੂਰਲ ਨੇ ਡਾਇਨਾ ਦੀ ਇਕ ਪੁਸ਼ਾਕ ਅਮਰੀਕਾ ਦੇ ਅਜਾਇਬਘਰ ਨੂੰ ਵੇਚਣੀ ਚਾਹੀ ਤਾਂ ਉਹਨਾਂ ਨੇ ਸ਼ਾਹੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਸੀ। ਮਹੱਲ ਵਿਚੋਂ 500,000 ਦੀ ਕੀਮਤ ਦਾ ਸਮਾਨ ਅਤੇ ਬਹਿਰੀਨ ਦੇ ਅਮੀਰ ਦੁਆਰਾ ਡਾਇਨਾ ਅਤੇ ਚਾਰਲਸ ਨੂੰ ਸ਼ਾਦੀ ਦੇ ਤੋਹਫੇ ਵਿਚ ਦਿੱਤੀ ਹੀਰਿਆਂ ਜੜ੍ਹੀ ਕਿਸ਼ਤੀ ਦਾ ਮਾਡਲ ਗਾਇਬ ਸਨ। 

ਪ੍ਰਿੰਸ ਚਾਰਲਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਤੇ ਸਕੌਟਲੈਂਡਯਾਰਡ ਨੇ ਪੋਲ ਨੂੰ 18 ਜਨਵਰੀ 1998 ਨੂੰ ਉਸਦੇ ਚਸ਼ੀਅਰ ਵਿਖੇ ਸਥਿਤ ਘਰ ਤੋਂ ਤੜਕੇ-ਤੜਕੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਵੱਲੋਂ ਉਸਦੇ ਘਰ ਦੀ ਬਾਰਾਂ ਘੰਟੇ ਤਲਾਸ਼ੀ ਲਈ ਗਈ ਤਾਂ ਉਸਦੇ ਘਰ ਦੀ ਛੱਤ ਯਾਨੀ ਐਟਿਕ ਅਤੇ ਜ਼ਮੀਨ ਵਿਚੋਂ ਕੈਨਸਿੰਘਟਨ ਮਹੱਲ ਵਿਚੋਂ ਚੁੱਕੀਆਂ ਅਨੇਕਾਂ ਵਸਤਾਂ ਨਾਲ ਪੁਲਿਸ ਦਾ ਟਰੱਕ ਭਰ ਗਿਆ ਸੀ। ਦਿਨ ਰਾਤ ਦੀਆਂ ਅਨੇਕਾਂ ਤਫਤੀਸ਼ਾਂ ਬਾਅਦ ਪੋਲ ਨੂੰ 450 ਵਸਤਾਂ ਚੋਰੀ ਕਰਨ ਲਈ ਚਾਰਜ਼ ਕਰਕੇ ਮੁਕੱਦਮੇ ਬਣਾ ਦਿੱਤਾ ਗਿਆ ਤੇ 27 ਫਰਵਰੀ ਨੂੰ ਪੋਲ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸ਼ਰਤੀਆ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। 

16 ਅਗਸਤ ਨੂੰ ਬੋਅ ਸਟਰੀਰ ਮੈਜ਼ੀਸਟਰੇਟ ਅਦਾਲਤ ਵਿਚ ਪੰਜ ਕਰੋੜ ਪੌਂਡ ਦੀ ਕੀਮਤ ਦੀਆਂ 342 ਵਸਤਾਂ ਦੀ ਚੋਰੀ ਸਾਬਿਤ ਹੋ ਗਈ, ਜੋ ਪੋਲ ਨੇ ਡਾਇਨਾ ਦੀ ਮੌਤ ਤੋਂ ਬਾਅਦ ਤੇ 30 ਜੂਨ 1998 ਤੋਂ ਪਹਿਲਾਂ ਕੀਤੀ ਸੀ। ਜਿਨ੍ਹਾਂ ਵਿਚ ਡਾਇਨਾ ਦੇ ਦਸਤਖਤ ਕੀਤੀਆਂ ਪਰਿਵਾਰਿਕ ਫੋਟੋਆਂ, ਸੀਡੀਆਂ ਅਤੇ ਡਿਜ਼ਾਇਨਰ ਪੁਸ਼ਾਕਾਂ ਸਨ। 24 ਅਕਤੂਬਰ ਨੂੰ ਪੁਲਿਸ ਨੇ ਪੋਲ ਦੇ ਭਰਾ ਗ੍ਰਹਾਮ ਨੂੰ ਚੋਰ ਦਾ ਸਮਾਨ ਕਬਜ਼ੇ ਵਿਚ ਰੱਖਣ ਲਈ ਗ੍ਰਿਫਤਾਰ ਕਰ ਲਿਆ ਸੀ। ਪੋਲ ਐਨੀ ਕਸੁੱਤੀ ਕੁੜੱਕੀ ਵਿਚ ਅੜਿਆ ਸੀ ਕਿ ਉਸਨੂੰ ਉਮਰ ਕੈਦ ਸਾਫ ਨਜ਼ਰ ਆਉਂਦੀ ਸੀ। ਪ੍ਰੇਸ਼ਾਨ ਹੋ ਕੇ ਉਸਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪੋਲ ਦੇ ਬਚਣ ਦਾ ਕੋਈ ਰਾਹ ਨਹੀਂ ਸੀ। ਉਹ ਮਲਕਾ ਇਲੀਜ਼ਬੈਥ-2 ਦੇ ਜਾ ਕੇ ਪੈਰੀਂ ਪੈ ਗਿਆ ਤੇ ਤਿੰਨ ਘੰਟੇ ਰੋਂਦੇ ਹੋਏ ਨੇ ਉਸਨੇ ਮਲਕਾ ਦੇ ਪੈਰ ਨਹੀਂ ਸਨ ਛੱਡੇ। ਮਲਕਾ ਇਲੀਜ਼ਬੈਥ-2 ਨੇ ਉਸਨੂੰ ਇਸ ਸ਼ਰਤ ਉੱਤੇ ਮਾਫ ਕਰ ਦਿੱਤਾ ਸੀ ਕਿ ਉਹ ਕਦੇ ਵੀ ਕਿਸੇ ਕੋਲ ਸ਼ਾਹੀ ਘਰਾਣੇ ਦਾ ਕੋਈ ਪਰਦਾ ਨਹੀਂ ਫਰੋਲੇਗਾ। ਇਕ ਨਵੰਬਰ 2002 ਨੂੰ ਮਲਕਾ ਇਲੀਜ਼ਬੈਥ-2 ਦੇ ਦਖਲ ਨਾਲ ਓਲਡ ਬੇਅਲੀ ਕੋਰਟ ਨੇ ਕੇਸ ਖਾਰਜ਼ ਕਰ ਦਿੱਤਾ ਸੀ। ਇਸ ਕੇਸ ਉੱਤੇ ਕ੍ਰਾਇਮ ਪ੍ਰੋਸੀਕਿਉਸ਼ਨ ਸਰਵਿਸ ਦਾ ਡੇਢ ਕਰੋੜ ਪੌਂਡ ਖਰਚ ਆਇਆ ਸੀ। 

1981 ਵਿਚ ਟਿੱਡਵਰਥ ਪੋਲੋ ਮੈਚ ਖੇਡਦਿਆਂ ਜਦੋਂ ਮੈਂ ਡਾਇਨਾ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਸਦਾ ਹੁਸਨ ਦੇਖ ਕੇ ਮੇਰੇ ਹੋਸ਼-ਹਵਾਸ ਹੀ ਉੱਡ ਗਏ ਸਨ। ਉਸ ਵਕਤ ਦਰਸ਼ਕਾਂ ਵਿਚ ਬੈਠੀ ਡਾਇਨਾ ਬਾਰੇ ਪੱਕਾ ਨਹੀਂ ਸੀ ਪਤਾ ਕਿ ਇਹ ਉਹੀ ਕੁੜੀ ਸੀ, ਜਿਸ ਨਾਲ ਸ਼ਹਿਜ਼ਾਦਾ ਚਾਰਲਸ ਦੀ ਮੰਗਣੀ ਹੋਈ ਸੀ। ਮੈਂ ਖ਼ਬਰਾਂ ਰਾਹੀਂ ਸਿਰਫ ਐਨਾ ਹੀ ਜਾਣਦਾ ਸੀ ਕਿ ਕਿਸੇ ਡਾਇਨਾ ਸਪੈਂਸਰ ਨਾਮ ਦੀ ਅਠਾਰਾਂ ਉਨੀਆਂ ਸਾਲਾਂ ਦੀ ਖ਼ੂਬਸੂਰਤ ਕੁੜੀ ਨਾਲ ਪ੍ਰਿੰਸ ਚਾਰਲਸ ਦਾ ਵਿਆਹ ਹੋਣ ਜਾ ਰਿਹਾ ਸੀ। ਡਾਇਨਾ ਦੇ ਗਲ੍ਹੇ ਵਿਚ ਪਾਈ ਸੰਗਲੀ ਵਿਚ ਅੰਗਰੇਜ਼ੀ ਅੱਖਰ ਡੀ ਵਾਲੇ ਲੌਕਟ ਅਤੇ ਫੋਟੋਗ੍ਰਾਫਰਾਂ ਦਾ ਉਸ ਵੱਲ ਆਕਰਸ਼ਨ ਦੇਖ ਕੇ ਮੈਂ ਸਮਝ ਗਿਆ ਸੀ ਕਿ ਇਹੀ ਸੁਨੱਖੀ ਮੁਟਿਆਰ ਡਾਇਨਾ ਹੋਵੇਗੀ। 

ਪਹਿਲੀ ਤੱਕਣੀ ਵਿਚ ਹੀ ਆਪਣੇ ਸੁਹੱਪਣ ਦੇ ਪੈਰਾਸ਼ੂਟ ਨਾਲ ਡਾਇਨਾ ਮੇਰੇ ਦਿਲ ਵਿਚ ਉਤਰ ਗਈ ਸੀ। ਉਹਦੀਆਂ ਮੋਟੀਆਂ ਮੋਟੀਆਂ ਬਲੌਰੀ ਨੀਲੀਆਂ ਅੱਖਾਂ ਦੀ ਪਿਆਰ ਭਰੀ ਤੱਕਣੀ ਅਤੇ ਦਿਲਕਸ਼ ਮੁਸਕਾਨ ਬਲੀਸਟਿਕ ਮਜ਼ਾਇਲ ਵਾਂਗ ਮੇਰੇ ਕਾਲਜੇ ਵਿਚ ਖੁੱਭ ਗਈ ਸੀ। ਡਾਇਨਾ ਨਾਲ ਨਿਗਾਹਾਂ ਮਿਲਣ ਬਾਅਦ ਮੈਂ ਸਭ ਕੁਝ ਭੁੱਲ ਕੇ ਕੇਵਲ ਤੇ ਕੇਵਲ ਉਹਦੇ ਬਾਰੇ ਹੀ ਸੋਚਣ ਲੱਗ ਪਿਆ ਸੀ। ਮੇਰਾ ਪੋਲੋ ਦੀ ਖੇਡ ਵਿਚ ਕੋਈ ਧਿਆਨ ਨਹੀਂ ਸੀ ਰਿਹਾ ਤੇ ਮੈਚ ਦੇ ਅੰਤਿਮ ਚਰਨ ਵਿਚ ਮੈਥੋਂ ਗੇਂਦ ਸਾਂਭ ਨਹੀਂ ਸੀ ਹੋਈ ਤੇ ਜਿਸਦੇ ਸਿੱਟੇ ਵੱਜੋਂ ਫਾਉਲ ਹੋ ਗਿਆ ਸੀ। ਸ਼ਹਿਜ਼ਾਦਾ ਚਾਰਲਸ ਨੂੰ ਚਾਲੀ ਗਜ਼ ਪਲੰਟੀ ਮਿਲ ਗਈ ਸੀ ਤੇ ਜਿਸਦੀ ਮਦਦ ਨਾਲ ਉਸਨੇ ਆਖਰੀ ਗੋਲ ਕਰ ਕੇ ਮੇਰੀ ਟੀਮ ਨੂੰ ਹਰਾ ਦਿੱਤਾ ਸੀ। ਮੈਚ ਜਿੱਤਣ ਬਾਅਦ ਸ਼ਹਿਜ਼ਾਦਾ ਚਾਰਲਸ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਕਿਹਾ ਸੀ, "ਅੱਜ ਤੇਰੀ ਵਜ੍ਹਾ ਨਾਲ ਅਸੀਂ ਹਾਰਦੇ ਹਾਰਦੇ ਜਿੱਤ ਗਏ, ਕੈਪਟਨ।"

"ਮੈਨੂੰ ਸ਼ਿਕਸਤ ਦਾ ਕੋਈ ਗ਼ਮ ਨਹੀਂ ਹੈ। ਸਰ, ਇਸ ਜਿੱਤ ਨੂੰ ਤੁਸੀਂ ਮੇਰੇ ਵੱਲੋਂ ਆਪਣੀ ਸ਼ਾਦੀ ਦਾ ਤੋਹਫਾ ਸਮਝੋ।" ਮੈਂ ਹੱਸਦਿਆਂ ਜੁਆਬ ਦਿੱਤਾ ਸੀ। ਉਸ ਵੇਲੇ ਮੈਨੂੰ ਇਲਮ ਨਹੀਂ ਸੀ ਕਿ ਸ਼ਾਹੀ ਪਰਿਵਾਰ ਨਾਲ ਤੋਹਫਿਆਂ ਦਾ ਸਿਲਸਿਲਾ ਤਾਂ ਉਦੋਂ ਤੋਂ ਸ਼ੁਰੂ ਹੋਇਆ ਸੀ।

ਇਸੇ ਹੀ ਮੈਚ ਨੂੰ ਦੇਖਦੀ ਦੇਖਦੀ ਡਾਇਨਾ ਰੋਂਦੀ ਹੋਈ ਆਪਣੀ ਕਾਰ ਵੱਲ ਭੱਜ ਗਈ ਸੀ। ਬਹੁਤ ਦੇਰ ਤੱਕ ਮੈਂ ਵੀ ਹੋਰ ਲੋਕਾਂ ਵਾਂਗ ਇਹੀ ਸਮਝੀ ਜਾਂਦਾ ਸੀ ਕਿ   ਡਾਇਨਾ ਪ੍ਰੈਸ ਦੇ ਦਬਾਅ ਤੋਂ ਘਬਰਾ ਕੇ ਮੈਚ ਵਿਚੇ ਛੱਡ ਕੇ ਭੱਜੀ ਸੀ। ਪਰ ਇਹ ਅਸਲੀਅਤ ਨਹੀਂ ਸੀ। ਦਰਅਸਲ ਸੱਚ ਇਹ ਸੀ ਕਿ ਵਿਆਹ ਤੋਂ ਕੁਝ ਹਫਤੇ ਪਹਿਲਾਂ ਬਕਿੰਘਮ ਮਹੱਲ ਦੀ ਡਾਕ ਵਿਚ ਇਕ ਪਾਰਸਲ ਆਇਆ ਸੀ। ਜੋ ਪ੍ਰਿੰਸ ਚਾਰਲਸ ਦੇ ਨਾਮ 'ਤੇ ਸੀ। ਉਹ ਪਾਰਸਲ ਡਾਇਨਾ ਦੇ ਹੱਥ ਲੱਗ ਗਿਆ ਸੀ। ਉਸ ਪਾਰਸਲ ਵਿਚ ਜਨਾਨਾ ਬਾਜੂਬੰਦ ਸੀ, ਜਿਸ ਉੱਤੇ ਜੀ ਐੱਫ ਉਕਰਿਆ ਹੋਇਆ ਸੀ। ਡਾਇਨਾ ਜਾਣਦੀ ਸੀ ਕਿ ਇਹ ਚਾਰਲਸ ਅਤੇ ਕੈਮਿਲਾ ਦੇ ਗੁਪਤ ਨਾਮ ਗਲੈਡਿਅਸ ਅਤੇ ਫਰੈਡੀ ਦੇ ਸੂਚਕ ਸਨ। ਡਾਇਨਾ ਨੇ ਅਧਿਕਾਰੀ ਨੂੰ ਇਸ ਬਾਰੇ ਪੁੱਛਿਆ ਸੀ ਤਾਂ ਉਸਨੇ ਦੱਸਿਆ ਸੀ ਕਿ ਇਹ ਪ੍ਰਿੰਸ ਚਾਰਲਸ ਨੇ ਕੈਮਿਲਾ  ਨੂੰ ਅਲਵਿਦਾ ਆਖਣ ਲਈ ਤੋਹਫੇ ਵਜੋਂ ਬਣਵਾਇਆ ਸੀ। ਡਾਇਨਾ ਨੂੰ ਅੱਗ ਲੱਗ ਗਈ ਸੀ। ਉਸ ਦਿਨ ਮੈਚ ਖੇਡਣ ਤੋਂ ਪਹਿਲਾਂ ਪ੍ਰਿੰਸ ਚਾਰਲਸ ਉਹ ਬ੍ਰਸਲੈੱਟ ਵਾਲਾ ਤੋਹਫਾ ਕੈਮਿਲਾ ਨੂੰ ਦੇ ਕੇ ਆਇਆ ਸੀ, ਜਿਸ ਕਾਰਨ ਪ੍ਰੇਸ਼ਾਨ ਹੋ ਕੇ ਡਾਇਨਾ ਦਾ ਮੈਚ ਵਿਚ ਰੋਣਾ ਨਿਕਲ ਗਿਆ ਸੀ। 

ਉਦੋਂ ਡਾਇਨਾ ਅਤੇ ਚਾਰਲਸ ਦੇ ਵਿਆਹ ਵਿਚ ਦਸ ਦਿਨ ਰਹਿੰਦੇ ਸਨ। ਡਾਇਨਾ ਅਤੇ ਚਾਰਲਸ ਵਿਚਾਲੇ ਕੈਮਿਲਾ ਨੂੰ ਲੈ ਕੇ ਅਕਸਰ ਤਕਰਾਰ ਰਹਿਣ ਲੱਗੀ ਸੀ। ਚਾਰਲਸ ਦੇ ਕੁਝ ਕਰੀਬੀ ਦੋਸਤਾਂ ਨੇ ਡਾਇਨਾ ਨੂੰ ਕੈਮਿਲਾ ਨਾਲ ਮਿਲ ਕੇ ਭਰਮ-ਭੁਲੇਖੇ ਦੂਰ ਕਰ ਲੈਣ ਦੀ ਸਲਾਹ ਦਿੱਤੀ ਸੀ। ਡਾਇਨਾ ਤੇ ਕੈਮਿਲਾ ਮੇਨਾਜ਼ ਅਤਵਾ ਰੈਸਟੋਰੈਂਟ ਵਿਚ ਮਿਲੀਆਂ ਸਨ। ਕੈਮਿਲਾ ਨੇ ਡਾਇਨਾ ਨੂੰ ਭਰੋਸਾ ਦਿਵਾਇਆ ਸੀ ਕਿ ਉਸਦੇ ਅਤੇ ਚਾਰਲਸ ਦੇ ਸੰਬੰਧ ਖਤਮ ਹੋ ਚੁੱਕੇ ਸਨ। ਇਹ ਸੁਣ ਕੇ ਡਾਇਨਾ ਨੂੰ ਸਕੂਨ ਜਿਹਾ ਮਿਲ ਗਿਆ ਸੀ। 

ਕੈਮਿਲਾ ਨੇ ਡਾਇਨਾ ਨੰ ਪੁੱਛਿਆ ਸੀ, "ਹੁਣ ਤਾਂ ਤੂੰ ਘੋੜਿਆਂ 'ਤੇ ਚਾਰਲਸ ਨਾਲ ਸ਼ਿਕਾਰ ਖੇਡਣ ਜਾਇਆ ਕਰੇਂਗੀ?" 

"ਬਿਲਕੁਲ ਨਹੀਂ। ਨਾ ਤਾਂ ਮੈਨੂੰ ਸ਼ਿਕਾਰ ਖੇਡਣਾ ਚੰਗਾ ਲੱਗਦਾ ਹੈ ਤੇ ਨਾ ਹੀ ਮੈਂ ਘੋੜਸਵਾਰੀ ਕਰਦੀ ਹਾਂ। ਬਚਪਨ ਵਿਚ ਆਪਣੀਆਂ ਭੈਣਾਂ ਅਤੇ ਨੈਨੀ ਮੈਰੀ ਕਲਾਰਕ (ਸ਼ਿਸ਼ੂ ਪਾਲਕ) ਨਾਲ ਪਾਰਕ ਹਾਊਸ ਖੇਡਦਿਆਂ ਰੌਮਲੀ ਖੱਚਰ ਤੋਂ ਡਿੱਗ ਕੇ ਮੇਰੇ ਸੱਟ ਲੱਗੀ ਸੀ। ਉਦੋਂ ਦੀ ਮੈਂ ਘੋੜਿਆਂ ਤੋਂ ਬਹੁਤ ਡਰਦੀ ਹਾਂ।"

ਇਹ ਦੱਸਦਿਆਂ ਡਾਇਨਾ ਨੇ ਕੈਮਿਲਾ ਦੇ ਚਿਹਰੇ 'ਤੇ ਤਸੱਲੀ ਅਤੇ ਖੁਸ਼ੀ ਦੇ ਭਾਵ ਤੈਰਦੇ ਦੇਖੇ ਸਨ। ਕੈਮਿਲਾ ਜਾਣਦੀ ਸੀ ਕਿ ਘੋੜ-ਸਵਾਰੀ ਅਤੇ ਸ਼ਿਕਾਰ ਹੀ ਚਾਰਲਸ ਨਾਲ ਸਮਾਂ ਬਿਤਾਉਣ ਦੇ ਵਧੀਆ ਬਹਾਨੇ ਸਨ। ਚਾਰਲਸ ਵੱਲੋਂ ਮਿਲਦੇ ਮਹਿੰਗੇ ਤੋਹਫਿਆਂ ਤੋਂ ਉਹ ਮਹਿਰੂਮ ਨਹੀਂ ਸੀ ਹੋਣਾ ਚਾਹੁੰਦੀ। ਕੈਮਿਲਾ ਨੇ ਹੱਸ ਕਿਹਾ ਸੀ, "ਤੈਨੂੰ ਇਲਮ ਨਹੀਂ ਤੂੰ ਆਪਣੇ ਬੋਲਾਂ ਰਾਹੀਂ ਮੈਨੂੰ ਕਿੱਡਾ ਮਹਿੰਗਾ ਤੋਹਫਾ ਦੇ ਦਿੱਤਾ ਹੈ।"

ਡਾਇਨਾ ਨੂੰ ਇਸ ਗੱਲ ਦੇ ਅਰਥ ਸਮਝਣ ਨੂੰ ਬਹੁਤ ਸਮਾਂ ਲੱਗਿਆ ਸੀ।

ਇਕ ਵਾਰ ਮੈਂ ਤੇ ਡਾਇਨਾ ਕੈਨਸਿੰਘਟਨ ਮਹੱਲ ਬੈਠੇ ਗੱਲਾਂ ਕਰ ਰਹੇ ਸੀ। ਉਸ ਤੋਂ ਕੁਝ ਅਰਸਾ ਪਹਿਲਾਂ ਡਾਇਨਾ ਗਰੀਨਵਿਚ ਮੈਰੀਟਾਇਮ ਮਿਉਜ਼ਿਅਮ ਦੇਖ ਕੇ ਆਈ ਸੀ। ਮੈਂ ਡਾਇਨਾ ਨੂੰ ਪੁੱਛਿਆ ਸੀ, "ਮਿਉਜ਼ਿਅਮ ਕਿਹੋ ਜਿਹਾ ਲੱਗਿਆ? ਕੀ ਕੀ ਹੈ ਉੱਥੇ?"

"ਅੱਛਾ ਜਦੋਂ ਅਸੀਂ ਗਰੀਨਵਿਚ ਮੈਰੀਟਾਇਮ ਮਿਉਜ਼ਿਅਮ ਦੇਖਣ ਗਏ ਸੀ ਤਾਂ ਉਥੇ ਐਨੀ ਹਵਾ ਚੱਲਦੀ ਸੀ ਕਿ ਕਾਰ ਦੀ ਬਾਰੀ ਆਪਣੇ ਆਪ ਢੋਹੀ ਗਈ।  ਜੇ ਮੇਰਾ ਡਿਟੈਕਟਿਵ ਗ੍ਰਹਿਮ ਸਮਿਥ ਮੌਕੇ 'ਤੇ ਨਾ ਫੜ੍ਹਦਾ ਤਾਂ ਮੇਰਾ ਹੱਥ ਪੀਚਕੇ ਉਂਗਲਾਂ ਵੱਢੀਆਂ ਜਾਣੀਆਂ ਸਨ।"

"ਤੇਰੇ ਹੱਥ ਕਿਵੇਂ ਵੱਢੇ ਜਾਂਦੇ। ਇਹ ਤਾਂ ਮੇਰੇ ਗਲ੍ਹੇ ਦਾ ਹਾਰ ਬਣਨੇ ਸੀ।" ਮੈਂ ਡਾਇਨਾ ਦੇ ਹੱਥਾਂ ਆਪਣੇ ਹੱਥਾਂ ਵਿਚ ਫੜ੍ਹ ਲਏ ਤੇ ਉਸਦੀਆਂ ਉਂਗਲਾਂ ਨੂੰ ਦੇਖਿਆ ਸੀ। ਮੈਨੂੰ ਬੜ੍ਹੀ ਹੈਰਾਨੀ ਹੋਈ ਸੀ ਕਿ ਆਪਣੀ ਦਿੱਖ ਅਤੇ ਸੁੰਦਰਤਾ ਬਾਰੇ ਦੁਨੀਆਂ ਦੀ ਸਭ ਤੋਂ ਸੁਚੇਤ ਰਹਿਣ ਵਾਲੀ ਔਰਤ ਦੇ ਨਹੁੰ ਉੱਘੜ-ਦੁੱਘੜੇ ਸਨ, "ਤੇਰੇ ਨਹੁੰਆਂ ਨੂੰ ਕੀ ਹੋਇਐ?"

"ਇਹ ਮੇਰੀ ਬਚਪਨ ਤੋਂ ਹੀ ਆਦਤ ਹੈ। ਜਦੋਂ ਮੈਂ ਪ੍ਰੇਸ਼ਾਨ ਜਾਂ ਡਿਪਰੈਸ਼ਨ ਵਿਚ ਹੋਵਾਂ ਤਾਂ ਮੈਂ ਆਪਣੇ ਨਹੁੰ ਚੱਭਦੀ ਰਹਿੰਦੀ ਹਾਂ।"

"ਹੁਣ ਤੇਰੀਆਂ ਸਾਰੀਆਂ ਪ੍ਰੇਸ਼ਾਨੀਆਂ ਮੈਂ ਲੈ ਲੈਣੀਆਂ ਨੇ। ਡੱਚ, ਮੈਂ ਤੈਨੂੰ ਕਦੇ ਉਦਾਸ ਨਹੀਂ ਹੋਣ ਦੇਣਾ। ਮੇਰੇ ਨਾਲ ਵਾਅਦਾ ਕਰ ਕਿ ਮੁੜ ਕੇ ਨਹੁੰ ਨਹੀਂ ਟੁੱਕੇਂਗੀ। ਜੇ ਤੂੰ ਇਹ ਭੈੜੀ ਆਦਤ ਛੱਡ ਦਿੱਤੀ ਤਾਂ ਮੈਂ ਤੈਨੂੰ ਇਕ ਨਾਇਯਾਬ ਤੋਹਫਾਂ ਦੇਵਾਂਗਾ।"

ਡਾਇਨਾ ਨੇ ਸੱਚਮੁੱਚ ਬਹੁਤ ਛੇਤੀ ਨਹੁੰ ਖਾਣੇ ਛੱਡ ਦਿੱਤੇ ਸਨ ਤੇ ਮੈਂ ਉਸੇ ਸਾਲ ਵੈਲਨਟਾਇਨ ਵਾਲੇ ਦਿਨ ਡਾਇਨਾ ਨੂੰ ਬਹੁਤ ਮਹਿੰਗੇ ਹੀਰਿਆਂ ਵਾਲੇ ਕਾਂਟੇ ਤੋਹਫੇ ਵਜੋਂ ਭੇਜੇ ਸਨ। ਉਹਨਾਂ ਕਾਂਟਿਆਂ ਨੂੰ ਖਰੀਦਣ ਲਈ ਮੈਨੂੰ ਆਪਣੇ ਹੰਟਰ ਅਤੇ ਗਰੋਡਨ ਦੋ ਘੋੜੇ, ਇਕ ਜਰਮਨ ਸ਼ੈਪਹਰਡ ਕੁੱਤ, ਕਾਰ ਅਤੇ ਬਹੁਤ ਸਾਰਾ ਸਮਾਨ ਵੇਚਣਾ ਪਿਆ ਸੀ। ਇਹ ਕਾਂਟੇ ਡਾਕ ਵਿਚ ਕਿਧਰੇ ਗੁਆਚ ਗਏ ਸਨ ਤੇ ਜਦੋਂ ਦੋ ਹਫਤੇ ਤੱਕ ਡਾਇਨਾ ਨੂੰ ਨਾ ਮਿਲੇ ਤਾਂ ਇਹ ਸੁਣ ਕੇ ਮੇਰੇ ਤਾਂ ਮਾਪੇ ਹੀ ਮਰ ਗਏ ਸਨ। ਰੱਬ ਦਾ ਸ਼ੁਕਰ ਉਸਨੂੰ ਤੀਜੇ ਹਫਤੇ ਮਿਲ ਗਏ ਸਨ ਤੇ ਉਸ ਤੋਂ ਬਾਅਦ ਸਾਰੇ ਅਹਿਮ ਸਮਾਗਮਾਂ ਵਿਚ ਡਾਇਨਾ ਉਹੀ ਕਾਂਟੇ ਪਹਿਨਿਆ ਕਰਦੀ ਸੀ। 

ਜਦੋਂ ਡਾਇਨਾ ਨੂੰ ਇਸ ਬਾਰੇ ਇਲਮ ਹੋਇਆ ਸੀ ਕਿ ਮੈਨੂੰ ਕਾਂਟੇ ਖਰੀਦਣ ਲਈ ਆਪਣੀ ਕਾਰ ਤੱਕ ਵੇਚਣੀ ਪਈ ਸੀ ਤਾਂ ਉਸਨੇ ਇਕ ਸਪੋਰਟਸ ਕਾਰ ਦਾ ਮੈਨੂੰ ਉਪਹਾਰ ਦਿੱਤਾ ਸੀ। ਵਰਨਾ ਮੇਰੀ ਏਨੀ ਔਕਾਤ ਕਿੱਥੇ ਸੀ ਕਿ ਮੈਂ ਐਨੀ ਮਹਿੰਗੀ ਕਾਰ ਖਰੀਦ ਸਕਦਾ। ਇਸ ਤੋਂ ਬਿਨਾਂ ਵੀ ਡਾਇਨਾ ਨੇ ਮੈਨੂੰ ਐਨੇ ਤੋਹਫੇ ਦਿੱਤੇ ਸਨ ਕਿ ਮੈਂ ਦੱਸ ਨਹੀਂ ਸੀ ਸਕਦਾ। 

ਇਕ ਵਾਰ ਮੈਨੂੰ ਸੋਹਲ੍ਹਾਂ ਹਜ਼ਾਰ ਪੌਂਡ ਦੀ ਖੜ੍ਹੇ ਪੈਰ ਲੋੜ੍ਹ ਪੈ ਗਈ ਸੀ। ਉਸ ਵਕਤ ਡਾਇਨਾ ਮੇਰੇ ਨਾਲ ਸੀ। ਉਸਨੂੰ ਗਿਆਨ ਹੋ ਗਿਆ ਸੀ ਕਿ ਮੈਂ ਔਕੜ ਵਿਚ ਸੀ। ਉਸਨੇ ਘਰੇ ਜਾਂਦਿਆਂ ਹੀ ਆਪਣੇ ਬੌਡੀਗਾਰਡ ਕੈਨ ਵਾਰਫ ਹੱਥ ਮੈਨੂੰ ਸੋਹਲ੍ਹਾਂ ਹਜ਼ਾਰ ਪੌਂਡ ਭੇਜ ਦਿੱਤੇ ਸਨ। ਪੌਂਡਾਂ ਵਾਲੇ ਪੈਕਟ ਵਿਚ ਇਕ ਡਾਇਨਾ ਦਾ ਹੱਥ ਲਿਖਤ ਨੋਟ ਵੀ ਸੀ, ਜਿਸ ਵਿਚ ਲਿੱਖਿਆ ਸੀ, "ਇਹ ਉਧਾਰ ਨਹੀਂ, ਤੋਹਫਾ ਹੈ।"

ਜੂਨ ਜੁਲਾਈ ਦਾ ਮਹੀਨਾ ਸੀ ਉਹ। ਇਕ ਦਿਨ ਐਤਵਾਰ ਨੂੰ ਮੈਨੂੰ ਸਵੇਰੇ ਨੌ ਦੱਸ ਵਜੇ ਡਾਇਨਾ ਦਾ ਫੋਨ ਆਇਆ। ਉਹ ਬਹੁਤ ਘਬਰਾਈ ਹੋਈ ਗੱਲ ਰਹੀ ਸੀ। ਮੈਂ ਵਾਰ ਵਾਰ ਉਸਨੂੰ ਉਸਦੀ ਪ੍ਰੇਸ਼ਾਨ ਦਾ ਕਾਰਨ ਪੁੱਛ ਰਿਹਾ ਸੀ। ਪਰ ਉਹ ਕੁਝ ਨਹੀਂ ਸੀ ਦੱਸ ਰਹੀ।
"ਕੁਝ ਨਾ ਪੁੱਛ ਜੇਮਜ਼, ਬਸ ਜਿਵੇਂ ਵੀ ਜਿੱਥੇ ਵੀ ਤੂੰ ਹੈਗਾਂ, ਜਲਦੀ ਕੇ. ਪੀ. ਆਜਾ।"

ਮੈਂ ਗੱਡੀ ਚੁੱਕੀ ਤੇ ਫੌਰਨ ਕੈਨਸਿੰਘਟਨ ਮਹੱਲ ਵੱਲ ਨੂੰ ਉੱਠ ਤੁਰਿਆ ਸੀ। ਰਸਤੇ ਵਿਚ ਜਾਂਦਾ ਫਿਕਰਮੰਦ ਹੋਇਆ ਮੈਂ ਸੋਚ ਰਿਹਾ ਸੀ ਕਿ ਇਹੋ ਜਿਹੀ ਕੀ ਆਫਤ ਆ ਗਈ ਹੈ, ਜੋ ਡਾਇਨਾ ਨੇ ਸਵੇਰੇ ਸਵੇਰੇ ਬੁਲਾ ਲਿਆ ਸੀ। ਇਕ ਮੇਰੇ ਦਿਲ ਵਿਚ ਆਵੇ ਕਿ ਸਾਡਾ ਇਸ਼ਕ ਫੜ੍ਹਿਆ ਗਿਆ ਹੋਣੈ। ਕਿਤੇ ਪ੍ਰਿੰਸ ਚਾਰਲਸ ਹੋਰੀਂ ਮੈਨੂੰ ਮਹੱਲ ਬੁਲਾ ਕੇ ਵੱਢਣ ਹੀ ਨਾ। ਮੈਂ ਅੰਦਰੋਂ ਡਰਾਂ ਵੀ। ਫਿਰ ਆਪੇ ਹੀ ਮੇਰਾ ਦਿਲ ਕਹਿੰਦਾ, ਨਹੀਂ ਇਹ ਨਹੀਂ ਹੋ ਸਕਦਾ। ਦਿਲ ਵਿਚ ਧੜਕਾ ਸੀ। ਸੋਚਦਾ ਸੀ ਸੁੱਖਾ ਹੋਵੇ। 90 ਦੀ ਸਪੀਡ 'ਤੇ ਕਾਰ ਚਲਾਉਂਦਾ, ਮੈਂ 23 ਮਿੰਟਾਂ ਵਿਚ ਕੈਨਸਿੰਘਟਨ ਮਹੱਲ ਪਹੁੰਚ ਗਿਆ ਸੀ। ਪੋਲ ਬੂਰਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਧੁੱਸ ਕੇ ਪੌੜੀਆਂ ਚੜ੍ਹਣ ਲੱਗਾ ਸੀ। ਪੋਲ ਨੇ ਮੈਨੂੰ ਪਿੱਛਿਉ ਹਾਕ ਮਾਰ ਲਿੱਤੀ ਸੀ, "ਜੇਮਜ਼? ਬੌਸ ਮਗਰਲੀ ਗਾਰਡਨ ਵਿਚ ਹੈ।" 

ਮੈਂ ਡਾਇਨਾ ਦੇ ਅਪਾਰਟਮੈਂਟ ਪਿੱਛੇ ਬਣੇ ਬਾਗੀਚੇ ਵਿਚ ਚਲਾ ਗਿਆ ਸੀ। ਡਾਇਨਾ ਅਰਾਮ ਕੁਰਸੀ 'ਤੇ ਲੰਮੀ ਪਈ ਕੰਨਾਂ ਨੂੰ ਵਾਕਮੈਨ ਲਾ ਕੇ ਗਾਣੇ ਸੁਣਦੀ, ਧੁੱਪ ਸੇਕ ਰਹੀ ਸੀ। ਉਸਨੇ ਵਾਲ ਰਬੜਬੈਂਡ ਵਿਚ ਪਿੱਛੇ ਬੰਨ੍ਹੇ ਹੋਏ ਸਨ ਤੇ ਵਰਸਾਚੀਆਂ ਦੀਆਂ ਧੁੱਪ ਵਾਲੀ ਐਨਕ ਮੱਥੇ ਤੋਂ ਉੱਪਰ ਟੰਗੀ ਹੋਈ ਸੀ। ਤੇੜ ਉਸਨੇ ਗਰਮੀਆਂ ਵਾਲੀ ਚਿੱਟੀ ਬਨੈਣ ਅਤੇ ਚਿੱਟਾ ਕੱਛਾ ਪਾਇਆ ਹੋਇਆ ਸੀ। ਕੁਰਸੀ ਦੇ ਸੱਜੇ ਪਾਸੇ ਇਕ ਛੋਟਾ ਜਿਹਾ ਮੇਜ਼ ਪਿਆ ਸੀ, ਜਿਸ ਉੱਤੇ ਕੁਝ ਸੀਡੀਆਂ ਅਤੇ ਡਾਇਨਾ ਦਾ ਇੱਟ ਜਿੱਡਾ ਮੌਬਾਇਲ ਪਿਆ ਸੀ। ਕੁਰਸੀ ਦੇ ਦੂਜੇ ਪਾਸੇ ਇਕ ਹੋਰ ਅਰਾਮ ਕਰਸੀ ਪਈ ਸੀ। ਦੋਨਾਂ ਕੁਰਸੀਆਂ ਵਿਚਾਲੇ ਵਿਕਰ ਦੀ ਟੋਕਰੀ ਚਿੱਠੀਆਂ ਨਾਲ ਭਰੀ ਪਈ ਸੀ।

ਮੈਂ ਹਫਲਿਆ ਹੋਇਆ ਸੀ, "ਡਾਈ, ਕੀ ਗੱਲ ਹੋ ਗਈ ਸੁੱਖ ਐ? ਐਨੀ ਸਾਜਰੇ ਬੁਲਾਇਐ?"

"ਹਾਂ, ਫਿਕਰ ਨਾ ਕਰ। ਓਪਨ ਏਅਰ ਵਿਚ ਆਉਟਡੋਰ ਸੈਕਸ ਕਰਨ ਨੂੰ ਦਿਲ ਕਰਦਾ ਸੀ। ਮੈਂ ਸੋਚਿਆ ਆਪਣੇ ਟੋਏ ਬੋਏ ਨੂੰ ਬੁਲਾ ਲਵਾਂ!" ਡਾਇਨਾ ਨੇ ਅੱਖਾਂ ਵਿਚੋਂ ਕਾਮ ਛਲਕਾਇਆ ਸੀ।

"ਜਾਹ ਯਾਰ, ਤੂੰ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ। ਮੈਂ ਕਿਹਾ ਖਵਨੀ ਕਿਹੜਾ ਪਹਾੜ ਟੁੱਟ ਪਿਐ।"

"ਹੌਂਕਦੇ ਕੁੱਤੇ ਵਾਂਗੂ ਸਾਹ ਕਿਉਂ ਚੜਾਇਐ। ਅਜੇ ਤਾਂ ਮੈਂ ਕੁਝ ਕੀਤਾ ਹੀ ਨ੍ਹੀਂ। ਆ ਬੈਠ। ਦਾਰੂ ਪੀਂਦੇ ਆ। ਤੂੰ ਹਮੇਸ਼ਾਂ ਕਹਿੰਨੈ, ਮੈਂ ਤੇਰੇ ਨਾਲ ਨ੍ਹੀਂ ਪੀਂਦੀ। ਅੱਜ ਦੋਨੇ ਪੂਰੀ ਬੋਤਲ ਪੀਵਾਂਗੇ।"

ਮੈਂ ਨਾਲ ਵਾਲੀ ਅਰਾਮ ਕੁਰਸੀ 'ਤੇ ਲੇਟ ਗਿਆ ਸੀ। ਅਸੀਂ ਕੁਝ ਦੇਰ ਗੱਲਾਂ ਕਰਦੇ ਰਹੇ। ਐਨੇ ਨੂੰ ਪੋਲ ਬੂਰਲ ਆਇਆ ਗਿਆ ਸੀ, "ਬੌਸ ਖਾਣਾ ਬਣਾ ਕੇ ਮੈਂ ਸਟੀਮ  ਵਿਚ ਰੱਖ ਦਿੱਤੈ। ਕੋਈ ਹੋਰ ਹੁਕਮ?"

"ਹਾਂ, ਸ਼ੈਮਪੇਨ ਔਨ ਰੌਕਸ, ਦੋ ਗਿਲਾਸ, ਤੇ ਉਹ ਗਿਫਟ ਵਾਲੀ ਬੋਤਲ ਲੈ ਆ।" ਡਾਇਨਾ ਨੇ ਪੋਲ ਨੂੰ ਹੁਕਮ ਦਿੱਤਾ ਤੇ ਉਹ ਅੰਦਰ ਚਲਾ ਗਿਆ ਸੀ।

"ਡੱਚ, ਖੈਰ ਆ ਅੱਜ ਸਾਜਰੇ ਹੀ ਸ਼ਰਾਬ ਸ਼ੁਰੂ ਕਰਨ ਲੱਗੀ ਐਂ।"

"ਮੇਰੀ ਤਾਂ ਖੈਰ ਆ, ਪਰ ਤੇਰੀ ਨ੍ਹੀਂ।" ਆਖ ਕੇ ਡਾਇਨਾ ਉੱਚੀ ਉੱਚੀ ਹੱਸਣ ਲੱਗ ਪਈ ਸੀ।

ਮੈਂ ਮਹੱਲ ਵਿਚ ਅਨੇਕਾਂ ਵਾਰ ਗਿਆ ਸੀ। ਪਰ ਬਾਗੀਚੇ ਨੂੰ ਪਹਿਲੀ ਵਾਰ ਦੇਖਿਆ ਸੀ। ਵਿਚਾਲੇ ਖਾਹ ਲਾ ਕੇ ਲਾਹਮੀ ਭਾਤਸੁਭਾਂਤੇ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਸੀ ਤੇ ਪਿੱਛੇ ਇਕ ਸ਼ੈੱਡ ਬਣੀ ਹੋਈ ਸੀ, "ਡੱਚ, ਤੇਰਾ ਗਾਰਡਨ ਬਹੁਤ ਸੋਹਣੈ।"

"ਡੱਚ ਮਾੜ੍ਹੀ ਆ।"

"ਤੂੰ ਤਾਂ ਨਿਰੀ ਅੱਗ ਦੀ ਲਾਟ ਐਂ।"

"ਡੁੱਲ ਜਾਹ ਮੇਰੇ 'ਤੇ ਫੇਰ ਪਾਣੀ ਬਣਕੇ।"

ਮੈਂ ਜੁਆਬ ਦੇਣ ਹੀ ਲੱਗਿਆ ਸੀ ਕਿ ਪੋਲ ਇਕ ਛੋਟੀ ਜਿਹੀ ਟਰਾਲੀ 'ਤੇ ਸ਼ਰਾਬ, ਬਰਫ ਅਤੇ ਕੁਝ ਸਨੈਕਸ ਲੈ ਕੇ ਆ ਗਿਆ। ਡਾਇਨਾ ਨੇ ਚਿੱਠੀਆਂ ਵਾਲੀ ਟੋਕਰੀ ਚੁੱਕ ਕੇ ਪਰ੍ਹਾਂ ਰੱਖ ਦਿੱਤੀ ਤੇ ਦੋਨਾਂ ਕੁਰਸੀਆਂ ਵਿਚਕਾਰ ਉਹ ਟਰਾਲੀ ਖੜ੍ਹਵਾ ਲਿੱਤੀ, "ਜੇਮਜ਼ ਇਹ ਮੇਰਾ ਲਿਟਲ ਓਏਸਿਸੀ (ਨਖਲਿਸਤਾਨ) ਹੈ, ਜਦੋਂ ਟੈਂਸ਼ਨ ਵਿਚ ਹੋਵਾਂ ਇਸੇ ਬਾਗੀਚੇ ਵਿਚ ਬੈਠ ਜਾਂਦੀ ਹਾਂ ਮਨ ਨੂੰ ਸ਼ਾਤੀ ਮਿਲ ਜਾਂਦੀ ਹੈ।" ਮੈਨੂੰ ਦੱਸ ਕੇ ਡਾਇਨਾ ਪੋਲ ਨੂੰ ਮੁਖਾਤਿਬ ਹੋਈ ਸੀ, " ਪੋਲ ਇਕ ਮੈਟ ਅਤੇ ਸ਼ੀਟ ਲਿਆ ਕੇ ਦੇ ਜਾ ਤੇ ਫਿਰ ਛੁੱਟੀ ਕਰ ਲੈ। ਅੱਜ ਸੰਡੇ ਹੈ, ਮਾਰੀਆ ਨਾਲ ਘੁੰਮ ਫਿਰ ਲੈ।" 

ਪੋਲ ਬਿਨਾ ਕੁਝ ਬੋਲੇ ਅੰਦਰ ਗਿਆ ਤੇ ਇਕ ਚਟਾਈ ਅਤੇ ਇਕ ਕਾਲੀ ਚਾਦਰ ਦੇ ਕੇ ਚਲਾ ਗਿਆ ਸੀ। ਹੁਣ ਘਰ ਵਿਚ ਸਿਰਫ ਮੈਂ ਤੇ ਡਾਇਨਾ ਇਕੱਲੇ ਹੀ ਸੀ। ਡਾਇਨਾ ਨੇ ਜੈਕ ਡੈਨੀਅਲ ਦੀ ਬੋਤਲ ਚੁੱਕ ਕੇ ਡੱਟ ਨੂੰ ਮਰੋੜਾ ਦਿੱਤਾ ਤਾਂ ਮੈਨੂੰ ਬੜੀ ਹੈਰਾਨੀ ਹੋਈ ਸੀ। ਪਹਿਲੀ ਗੱਲ ਤਾਂ ਡਾਇਨਾ ਕਦੇ ਵਿਸਕੀ ਨਹੀਂ ਸੀ ਪੀਂਦੀ ਤੇ ਦੂਜੀ ਗੱਲ ਉਹ ਸਸਤੀ ਸ਼ਰਾਬ ਪੀਣ ਜਾ ਰਹੀ ਸੀ। ਮੈਂ ਆਪਣੇ ਅਚੰਬੇ ਦੀ ਨਵਿਰਤੀ ਲਈ ਪੁੱਛਿਆ ਸੀ, "ਹਰ ਰੌਇਲ ਹਾਇਨੈੱਸ ਪ੍ਰਿੰਸੈਸ ਔਫ ਵੇਲਜ਼ 'ਤੇ ਐਨੇ ਮਾੜੇ ਦਿਨ ਆ ਗਏ ਨੇ, ਜਿਹੜਾ ਉਹ ਜੈਕ ਡੈਨੀਅਲ ਪੀਣ ਲੱਗ ਗਈ ਐ?"

ਡਾਇਨਾ ਗਿਲਾਸਾਂ ਵਿਚ ਸ਼ਰਾਬ ਪਾਉਂਦੀ ਹੋਈ ਬੋਲੀ ਸੀ, "ਨਹੀਂ, ਇਹ ਗੱਲ ਨਹੀਂ ਇਸੇ ਲਈ ਮੈਂ ਨਾਲ ਸ਼ੈਮਪੇਨ ਵੀ ਮੰਗਾਈ ਹੈ। ਠਹਿਰ, ਤੈਨੂੰ ਕੁਝ ਪੜ੍ਹਾਉਂਨੀ ਆਂ।"

ਚਿੱਠੀਆਂ ਵਾਲੀ ਟੋਕਰੀ ਵਿਚੋਂ ਚੁੱਕ ਕੇ ਡਾਇਨਾ ਨੇ ਮੈਨੂੰ ਇਕ ਚਿੱਠੀ ਦਿੱਤੀ ਸੀ। ਚਿੱਠੀ ਉੱਤੇ ਪੂਰਾ ਐਡਰੈੱਸ ਕਰਨ ਦੀ ਬਜਾਏ ਸਿਰਫ 'ਪ੍ਰਿੰਸੈਸ ਡਾਇਨਾ, ਲੰਡਨ' ਲਿੱਖਿਆ ਹੋਇਆ ਸੀ। ਇਹ ਮੇਰੇ ਲਈ ਕੋਈ ਹੈਰਤ ਵਾਲੀ ਗੱਲ ਨਹੀਂ ਸੀ। ਕਿਉਂਕਿ ਸਿਰਫ ਪ੍ਰਿੰਸੈਸ ਡਾਇਨਾ ਲਿਖਣ ਨਾਲ ਹੀ ਚਿੱਠੀ, ਡਾਇਨਾ ਨੂੰ ਮਿਲ ਜਾਇਆ ਕਰਦੀ ਸੀ। ਲੰਡਨ ਲਿਖਣ ਦੀ ਵੀ ਜ਼ਰੂਰਤ ਨਹੀਂ ਸੀ ਪੈਂਦੀ। ਅਜਿਹੀਆਂ ਅਨੇਕਾਂ ਚਿੱਠੀਆਂ ਮੈਂ ਡਾਇਨਾ ਕੋਲ ਡਾਕ ਰਾਹੀਂ ਪਹੁੰਚਦੀਆਂ ਦੇਖੀਆਂ ਸਨ, ਜਿਨ੍ਹਾਂ ਉੱਤੇ ਕੇਵਲ ਪ੍ਰਿੰਸੈਸ ਡਾਇਨਾ ਹੀ ਲਿਖਿਆ ਹੁੰਦਾ ਸੀ। ਮੈਂ ਚਿੱਠੀ ਖੋਲ੍ਹ ਕੇ ਪੜ੍ਹਣ ਲੱਗ ਪਿਆ। ਟੁੱਟੀ-ਫੁੱਟੀ ਜਿਹੀ ਲਿਖਾਈ ਸੀ। ਇਹ ਚਿੱਠੀ ਇਕ ਬਹੁਤ ਛੋਟੀ ਜਿਹੀ ਬੱਚੀ ਨੇ ਡਾਇਨਾ ਨੂੰ ਲਿੱਖੀ ਸੀ। ਚਿੱਠੀ ਦਾ ਮਜ਼ਬੂਨ ਸੀ, "ਪਿਆਰੀ ਪ੍ਰਿੰਸੈਸ, ਮੇਰਾ ਪਿਤਾ ਬਹੁਤ ਚਿਰ ਤੋਂ ਬੇਰੁਜ਼ਗਾਰ ਹੈ। ਉਹ ਹਰ ਰੋਜ਼ ਅਨੇਕਾਂ ਥਾਵਾਂ ਤੋਂ ਕੰਮ ਮੰਗਣ ਜਾਂਦਾ ਹੈ। ਪਰ ਕੋਈ ਉਸਨੂੰ ਨੌਕਰੀ ਨਹੀਂ ਦਿੰਦਾ। ਮੇਰੇ ਮੰਮੀ ਡੈਡੀ ਕੋਲ ਇਕ ਵੀ ਪੈਨੀ ਨਹੀਂ ਬਚੀ। ਸਾਡੇ ਘਰ ਦਾ ਸਮਾਨ ਵੀ ਵਿਕ ਗਿਆ ਹੈ। ਮੈਂ ਹੁਣ ਸਵੀਟਾਂ ਵੀ ਨਹੀਂ ਮੰਗਦੀ। ਪਲੀਜ਼ ਪ੍ਰਿੰਸੈਸ ਤੁਸੀਂ ਆਪਣੇ ਯਾਦੂ ਨਾਲ ਮੇਰੇ ਡੈਡ ਨੂੰ ਨੌਕਰੀ ਦਿਵਾ ਦਿਉ। -ਜੈਕੀ।"

ਅਸੀਂ ਗਿਲਾਸ ਭਿੜਾ ਕੇ ਪੀਣ ਲੱਗ ਪਏ। ਮੈਂ ਚਿੱਠੀ ਪੜ੍ਹ ਕੇ ਡਾਇਨਾ ਨੂੰ ਫੜ੍ਹਾ ਦਿੱਤੀ ਸੀ। ਮੈਂ ਜਾਣਦਾ ਸੀ ਅਜਿਹੀਆਂ ਅਨੇਕਾਂ ਹੀ ਚਿੱਠੀਆਂ ਨਿੱਤ ਡਾਇਨਾ ਨੂੰ ਡਾਕ ਵਿਚ ਆਉਂਦੀਆਂ ਸਨ, "ਪਰ ਇਸ ਚਿੱਠੀ ਦਾ ਮੇਰੇ ਸਵਾਲ ਨਾਲ ਕੀ ਸੰਬੰਧ ਹੋਇਆ?"

"ਤੈਨੂੰ ਯਾਦ ਹੈ ਇਕ ਰਾਤ ਚੈਲਸੀਆ ਜਦੋਂ ਆਪਾਂ ਇਕੱਠੇ ਰਹੇ ਸੀ?"

"ਮੈਨੂੰ ਤਾਂ ਤੇਰੇ ਨਾਲ ਬਿਤਾਇਆ ਇਕ ਇਕ ਪਲ ਯਾਦ ਐ। ਡਾਈ, ਫੇਰ ਰਾਤ ਕਿਵੇਂ ਭੁੱਲ ਸਕਦੀ ਹੈ?"

"ਗੰਦਿਆ ਦਿਮਾਗਾ ਸੁਣ ਤਾਂ ਲੈ ਪਹਿਲਾਂ।... ਤੈਨੂੰ ਪਤੈ ਉਦਣ ਮੈਂ ਨੇਵੀ ਨੀਲੇ ਰੰਗ ਦਾ ਐਸਕਾਡਾ ਟਰਾਉਜ਼ਰ ਸੂਟ, ਚਿੱਟੀ ਕਮੀਜ਼ ਤੇ ਨੇਵੀ ਨੀਲੀ ਟਾਈ ਲਾਈ ਹੋਈ ਸੀ। ਖੌਰੇ ਤੂੰ ਖਿਆਲ ਕੀਤਾ ਸੀ ਜਾ ਨਹੀਂ। ਉਸ ਟਾਈ ਉੱਤੇ ਮੈਂ ਇਕ ਬਿੱਲਾ ਲਾਇਆ ਹੋਇਆ ਸੀ, ਹਾਥੀ ਦੇ ਮੂੰਹ ਵਾਲਾ। ਉਹ ਹਿੰਦੂਆਂ ਦਾ ਭਗਵਾਨ ਗਨੇਸ਼ ਸੀ। ਮੈਨੂੰ ਗੁੱਡਲੱਕ ਲਈ ਲੰਡਨ ਇਕ ਹਿੰਦੂ ਮੰਦਰ ਵਿਚ ਗਈ ਨੂੰ ਮੰਦਰ ਵਾਲਿਆ ਨੇ ਤੋਹਫੇ ਵਜੋਂ ਭੇਂਟ ਕੀਤਾ ਸੀ। ਮੈਂ ਗਨੇਸ਼ ਵਾਲਾ ਬਿੱਲਾ ਇਸ ਕੁੜੀ ਨੂੰ ਭੇਜ ਦਿੱਤਾ ਸੀ ਤੇ ਲਿਖੀਆ ਕਿ ਅਗਲੀ ਵਾਰ ਜਦ ਤੇਰਾ ਪਿਤਾ ਕਿਸੇ ਜਗ੍ਹਾ ਨੌਕਰੀ ਮੰਗਣ ਜਾਵੇ। ਇਹ ਨਾਲ ਲੈ ਜਾਵੇ। ਉਸਨੂੰ ਨੌਕਰੀ ਮਿਲ ਜਾਵੇਗੀ। ਅਗਲੇ ਦਿਨ ਹੀ ਉਸ ਲੜਕੀ ਦੇ ਪਿਤਾ ਨੂੰ ਨੌਕਰੀ ਮਿਲ ਗਈ ਤੇ ਉਸ ਲੜਕੀ ਦੇ ਪਿਤਾ ਨੇ ਪਹਿਲੀ ਤਨਖਾਹ ਵਿਚੋਂ ਇਹ ਬੋਤਲ ਖਰੀਦ ਕੇ ਮੈਨੂੰ ਉਪਹਾਰ ਵਜੋਂ ਭੇਜੀ ਹੈ।"

ਡਾਇਨਾ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਭਾਵੁਕ ਜਿਹਾ ਹੋ ਗਿਆ ਸੀ। ਅਜਿਹੇ ਅਨੇਕਾਂ ਕਿੱਸੇ ਮੈਂ ਜਾਣਦਾ ਹਾਂ, ਜਿਨ੍ਹਾਂ ਵਿਚੋਂ ਡਾਇਨਾ ਦੀ ਮਹਾਨਤਾ ਝਲਕਦੀ ਹੈ, "ਡਾਈ, ਤੂੰ ਬਹੁਤ ਚੰਗੀ ਐਂ। ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਤੇ ਇਸ ਸਦੀ ਦੀ ਸਭ ਤੋਂ ਮਕਬੂਲ ਔਰਤ ਜਿਸ ਉੱਤੇ ਸਾਰੀ ਦੁਨੀਆਂ ਮਰਦੀ ਹੋਵੇ ਤੇ ਉਹ ਮੇਰੇ 'ਤੇ ਮਰਦੀ ਹੋਵੇ। ਇਹ ਵੀ ਰੱਬ ਨੇ ਮੈਨੂੰ ਇਕ ਤੋਹਫਾ ਹੀ ਦਿੱਤਾ ਹੈ।... ਇਸੇ ਗੱਲ 'ਤੇ ਇਕ ਪੈੱਗ ਪਾ ਹੋਰ।"

ਡਾਇਨਾ ਪੈੱਗ ਪਾਉਣ ਲੱਗ ਪਈ ਸੀ, " ਯਾਰ ਐਨੀ ਮਾੜੀ ਵੀ ਨਹੀਂ। ਮੇਰਾ ਤਾਂ ਪਹਿਲੇ ਪੈੱਗ ਨਾਲ ਈ ਸਿਰ ਜਿਹਾ ਘੁੰਮਣ ਲੱਗ ਪਿਐ।"

"ਵੈਸੇ ਡੱਚ, ਅੱਜ ਜੇ ਐਂਡ ਡੀ ਪੀ ਕੇ ਤੂੰ ਵਿੰਨਸਡਰਾਂ ਦੇ ਖਾਨਦਾਨ ਦੀ ਨੱਕ ਵੱਢ ਕੇ ਦਿੱਖਾ ਦਿੱਤੀ।"

"ਸਾਲੇ ਲੀਜ਼ਰਡਾਂ (ਕੋਹੜਕੀਰਲੇ) ਦਾ ਨਾਂ ਲੈ ਕੇ ਸੁਆਦ ਨਾ ਖਰਾਬ ਕਰ।"

"ਲੀਜ਼ਰਡ ਕੌਣ? ਆਹੀ ਮੇਰਾ ਸਾਹੁਰਾ ਪਰਿਵਾਰ ਮੈਂ ਇਹਨਾਂ ਨੂੰ ਲੀਜ਼ਰਡ ਹੀ ਕਹਿੰਦੀ ਹੁੰਨੀ ਆਂ।"

"ਅੱਛਾ ਨਹੀਂ ਮੈਂ ਤੈਨੂੰ ਇਸ ਸ਼ਰਾਬ ਦਾ ਇਤਿਹਾਸ ਦੱਸਣ ਲੱਗਾ ਸੀ। ਆਹ ਬੋਤਲ 'ਤੇ ਜਿਹੜੇ ਬਾਬੇ ਦੀ ਮੂਰਤ ਵਾਹੀ ਹੈ ਨਾ? ਇਹ ਇਸ ਦਾਰੂ ਦਾ ਜਨਮਦਾਤਾ ਜੈਸਪਰ ਨਿਉਟਨ ਡੈਨੀਅਲ ਹੈ। ਇਹਦਾ ਪਿਉ ਵੈਲਿਸ਼ ਸੀ ਤੇ ਮਾਂ ਸਕੌਟਿਸ਼। ਇਹ ਦੇਸੀ ਦਾਰੂ ਕੱਢ ਕੇ ਵੇਚਦਾ ਹੁੰਦਾ ਸੀ। ਇਹਦੀ ਕੱਢੀ ਦਾਰੂ ਦੀ ਦੂਰ ਦੂਰ ਤੱਕ ਮਹਿਮਾ ਹੋ ਗਈ। ਜੈਕ ਡੈਨੀਅਲ ਦੇ ਮਨ ਵਿਚ ਪਤਾ ਨਹੀਂ ਕੀ ਅਇਆ ਕਿ ਉਸ ਨੇ ਇਕ ਡਰੱਮ ਕੱਢ ਕੇ ਮਲਕਾ ਵਿਕਟੋਰੀਆ ਨੂੰ ਤੋਹਫੇ ਵਜੋਂ ਭੇਜ ਦਿੱਤਾ। ਤੂੰ ਤਾਂ ਜਾਣਦੀ ਹੀ ਐਂ ਵਿਕਟੋਰੀਆ ਕਿੰਨੀ ਨਖਰੇਬਾਜ਼ ਸੀ। ਮਲਕਾ ਨੇ ਸ਼ਰਾਬ ਦਾ ਡਰੱਮ ਡੁੱਲਵਾ ਦਿੱਤਾ। ਜਦੋਂ ਜੈਕ ਡੈਨੀਅਲ ਨੂੰ ਪਤਾ ਲੱਗਾ ਤਾਂ ਉਸਨੂੰ ਬੜ੍ਹੀ ਸੱਟ ਲੱਗੀ ਬਈ ਮੇਰੇ ਭੇਜੇ ਤੋਹਫੇ ਦਾ ਐਨਾ ਨਿਰਾਦਰ। ਉਹ ਦਾਰੂ ਨਾਲ ਟੱਲੀ ਹੋ ਕੇ ਆ ਵੱਜਿਆ ਸ਼ਾਹੀ ਮਹੱਲ। ਕਹਿੰਦਾ ਕੱਢੋ ਬਾਹਰ ਮਲਕਾ ਨੂੰ ਮਿਲਣੈ। ਪਹਿਰੇਦਾਰਾਂ ਨੇ ਰੋਕ ਲਿਆ ਉਹਨੂੰ ਕਹਿੰਦੇ ਚਲਿਆ ਜਾਹ ਨਹੀਂ ਪੁੱਠਾ ਲਟਕਾਵਾਂਗੇ। ਇਹ ਸੁਣ ਕੇ ਉਹ ਵੀ ਢਿੱਲਾ ਪੈ ਗਿਆ ਤੇ ਕਹਿੰਦਾ ਚੰਗਾ ਮੇਰੀ ਇਕ ਚਿੱਠੀ ਮਲਕਾ ਤੱਕ ਪਹੁੰਚਾ ਦੇਣਾ। ਉਹ ਕਹਿੰਦੇ ਠੀਕ ਹੈ। ਇਹ ਕੰਮ ਕਰ ਦਿੰਦੇ ਹਾਂ। ਜੈਕ ਡੈਨੀਅਲ ਨੇ ਚਿੱਠੀ ਦੇ ਦਿੱਤੀ। ਜਦੋਂ ਮਲਕਾ ਵਿਕਟੋਰੀਆ ਨੇ ਪੜ੍ਹੀ ਵਿਚ ਲਿਖਿਆ ਸੀ, ਤੂੰ ਦੁਨੀਆ ਤੇ ਨਹੀਂ  ਰਹਿਣਾ ਪਰ ਜੈਕ ਡੈਨੀਅਲ ਦੀ ਦਾਰੂ ਦੁਨੀਆ 'ਤੇ ਹਮੇਸ਼ਾ ਰਹੇਗੀ। ਦੇਖ ਲੈ ਡਾਇਨਾ ਵਾਕਈ ਮਲਕਾ ਵਿਕਟੋਰੀਆ ਦੁਨੀਆ 'ਤੇ ਨਹੀਂ ਪਰ ਆਮ ਤਬਕੇ ਵਿਚ ਜੈਕ ਡੈਨੀਅਲ ਦੀ ਸ਼ਰਾਬ ਅੱਜ ਵੀ ਧੜਾਧੜ ਵਿਕਦੀ ਹੈ।"

"ਅੱਛਾ ਮੈਨੂੰ ਨ੍ਹੀਂ ਸੀ ਪਤਾ ਯਾਰ ਇਸ ਬਾਰੇ। ਮਲਕਾ ਵਿਕਟੋਰੀਆ ਦੀ ਰੂਹ ਤਾਂ ਅੱਜ ਉੱਤੇ ਬੈਠੀ ਦੇਖਦੀ ਹੋਈ ਸੜ੍ਹ-ਬਲ੍ਹ ਗਈ ਹੋਣੀ ਆਂ।" ਡਾਇਨਾ ਨੇ ਬਾਕੀ ਬਚਦਾ ਪੈੱਗ ਖਿੱਚਿਆ ਸੀ। 

"ਆਹੋ ਤਾਂ ਹੀ ਤਾਂ ਮੈਂ ਤੈਨੂੰ ਅੱਗ ਦੀ ਲਾਟ ਕਹਿੰਦਾ ਹੁੰਦਾਂ। ਤੂੰ ਸਾੜ ਕੇ ਹੀ ਛੱਡਦੀ ਐਂ।"

"ਗਿਲਾਸ ਖਾਲੀ ਕਰ ਆਖਰੀ ਜਿਹੜਾ ਇਕ ਇਕ ਬਚਦਾ ਪੈੱਗ ਪਾਈਏ ਤੇ ਇਹ ਅੱਗ ਦੀ ਲਾਟ ਤੈਨੂੰ ਆਪਣਾ ਸੇਕ ਦਿਖਾਵੇ।"

ਮੈਂ ਗਿਲਾਸ ਖਾਲੀ ਕਰ ਦਿੱਤਾ ਸੀ। ਡਾਇਨਾ ਨੇ ਬਾਕੀ ਬਚਦੀ ਸ਼ਰਾਬ ਦੇ ਦੋ ਇਕੋ ਜਿਹੇ ਪੈੱਗ ਬਣ ਕੇ ਵਿਚ ਬਰਫ ਪਾ ਦਿੱਤੀ ਸੀ। ਆਪਣਾ ਪੈੱਗ ਉਹ ਇਕੋਦਮ ਡੀਕ ਗਈ ਤੇ ਆ ਮੇਰੀ ਬੁੱਕਲ ਵਿਚ ਮੇਰੇ ਦੋਨੇ ਪਾਸੀਂ ਗੋਡੇ ਇਕੱਠੇ ਕਰਕੇ ਮੇਰੇ ਵੱਲ ਮੂੰਹ ਕਰਕੇ ਬੈਠ ਗਈ ਸੀ। ਮੈਂ ਡਾਇਨਾ ਦੀ ਬਨੈਣ ਵਿਚ ਦੀ ਹੱਥ ਪਾ ਕੇ ਆਪਣਾ ਸਿਰ ਡਾਇਨਾ ਦੀ ਛਾਤੀ ਨਾਲ ਲਾ ਲਿਆ ਸੀ। ਡਾਇਨਾ ਨੇ ਮੇਰੀ ਗਰਦਨ ਦੁਆਲੇ ਬਾਹਾਂ ਬਗਲ ਲਈਆਂ ਸਨ। ਕੁਝ ਦੇਰ ਅਸੀਂ ਕੁਝ ਨਾ ਬੋਲੇ। ਜਿਵੇਂ ਸਾਡੀਆਂ ਗੱਲਾਂ ਮੁੱਕ ਗਈ ਹੋਣ। ਮੈਨੂੰ ਬਹੁਤ ਮਜ਼ਾ ਆ ਰਿਹਾ ਸੀ। ਡਾਇਨਾ ਨੂੰ ਬਾਹਾਂ ਅਤੇ ਆਪਣੀ ਬੁੱਕਲ ਵਿਚ ਲੈ ਕੇ। ਉਹ ਵੀ ਇਸ ਆਨੰਦਮਈ ਸਥਿਤੀ ਦਾ ਲੁਤਫ ਲੈ ਰਹੀ ਸੀ। ਮੈਂ ਆਹੀਸਤਾ-ਆਹੀਸਤਾ ਡਾਇਨਾ ਦੀ ਢੂਹੀ ਉੱਤੇ ਆਪਣਾ ਹੱਥ ਫੇਰ ਕੇ ਉਸਨੂੰ  ਸਹਿਲਾਉਣ ਲੱਗ ਪਿਆ ਸੀ। ਡਾਇਨਾ ਨੇ ਮੋਹ ਵਿਚ ਆ ਕੇ ਮੇਰਾ ਮੱਥਾ ਚੁੰਮ ਲਿਆ ਸੀ। ਫੇਰ ਉਸ ਨੇ ਮੇਰਾ ਮੂੰਹ ਆਪਣੇ ਆਪਣੇ ਹੱਥਾਂ ਦੇ ਪਿਆਲੇ ਵਿਚ ਲੈਂਦਿਆਂ ਆਪਣੇ ਦੋਨੋ ਹੱਥ ਮੇਰੀਆਂ ਗੱਲ੍ਹਾਂ ਉੱਤੇ ਰੱਖ ਲਿੱਤੇ ਤੇ ਮੇਰੀਆਂ ਅੱਖਾਂ ਵਿਚ ਦੇਖਣ ਲੱਗ ਪਈ ਸੀ। ਮੈਂ ਵੀ ਪਿਆਰ ਭਰੀ ਤੱਕਣੀ ਨਾਲ ਡਾਇਨਾ ਵੱਲ ਦੇਖਣ ਲੱਗ ਪਿਆ ਸੀ। ਡਾਇਨਾ ਆਪਣਾ ਨੱਕ ਮੇਰੇ ਨੱਕ ਨਾਲ ਭਿੜਾਉਣ ਲੱਗ ਪਈ ਸੀ।

"ਜੇਮਜ਼, ਤੈਨੂੰ ਪਤੈ ਨੱਕ ਨਾਲ ਨੱਕ ਭਿੜਾਉਣ ਨਾਲ ਕੀ ਹੁੰਦੈ?"

"ਨਹੀਂ। ਤੂੰ ਦੱਸ?"

"ਅਜਿਹਾ ਕਰਕੇ ਔਰਤ ਮਰਦ ਦੇ ਦਿਲ ਵਿਚ ਆਪਣੇ ਲਈ ਪਿਆਰ ਭਰ ਦਿੰਦੀ ਹੈ।"

"ਪਰ ਤੇਰੇ ਲਈ ਤਾਂ ਮੇਰੇ ਦਿਲ ਵਿਚ ਪਹਿਲਾਂ ਹੀ ਅਥਾਹ ਪਿਆਰ ਹੈ।"

"ਕੋਈ ਨ੍ਹੀਂ ਹੋਰ ਵੱਧ ਜਾਉਗਾ। ਮੈਂ ਚਾਹੁੰਦੀ ਆਂ ਤੈਨੂੰ ਆਪਣੇ ਪਿਆਰ ਨਾਲ ਨੱਕੋ ਨੱਕ ਭਰ ਦੇਵਾਂ।... ਚੱਲ ਆ ਆਪਾਂ ਘਾਹ 'ਤੇ ਲੇਟਦੇ ਆਂ। ਮੈਨੂੰ ਧੁੱਪ ਚੁੱਭ ਰਹੀ ਹੈ। ਮੈਂ ਸੰਨ ਕਰੀਮ ਲਾਉਣੀ ਹੈ।"

ਕੁਰਸੀਆਂ ਤੋਂ ਉੱਠ ਕੇ ਅਸੀਂ ਚਟਾਈ ਵਿਛਾ ਲਿੱਤੀ ਤੇ ਬਰਫ ਵਾਲੇ ਡੱਬੇ ਵਾਲੀ ਸ਼ੈਮਪੇਨ ਦੀ ਬੋਤਲ ਅਤੇ ਗਿਲਾਸ ਲੈ ਕੇ ਚਟਾਈ 'ਤੇ ਬੈਠ ਗਏ। ਡਾਇਨਾ ਕਲੇਅਰੈਸ ਦੀ ਸੰਨ ਕਰੀਮ ਆਪਣੀਆਂ ਬਾਹਾਂ 'ਤੇ ਲਾਉਣ ਲੱਗ ਪਈ ਸੀ। ਮੈਂ ਕਰੀਮ ਉਸਦੇ ਹੱਥੋਂ ਫੜ੍ਹ ਲਿੱਤੀ ਸੀ, "ਲਿਆ ਡੱਚ ਮੈਂ ਲਾਉਨਾਂ... ਤੂੰ ਪੈ ਲੰਮੀ।"

ਡਾਇਨਾ ਨੇ ਡੱਬੀ ਮੈਨੂੰ ਫੜ੍ਹਾ ਦਿੱਤੀ ਤੇ ਆਪ ਲੰਮੀ ਪੈ ਗਈ ਸੀ। ਮੈਂ ਉਂਗਲ ਨਾਲ ਕਰੀਮ ਕੱਢ ਕੇ ਡਾਇਨਾ ਦੇ ਪੱਟਾਂ ਉੱਤੇ ਕਈ ਥਾਵਾਂ 'ਤੇ ਫੰਬਿਆਂ ਵਾਂਗ ਲਾ ਕੇ ਡੱਬ ਬੰਦ ਕਰਕੇ ਰੱਖ ਦਿੱਤੀ ਸੀ। ਫਿਰ ਮੈਂ ਆਪਣਾ ਹੱਥ ਫੇਰ ਕੇ ਡਾਇਨਾ ਦੇ ਨਿੱਗਰ ਪੱਟਾਂ ਉੱਤੇ ਕਰੀਮ ਰਚਾਉਣ ਲੱਗ ਪਿਆ ਸੀ, "ਡਾਇਨਾ ਤੇਰੇ ਪੱਟ ਬਹੁਤ ਸੋਹਣੇ ਨੇ।"

"ਐਵੇਂ ਥੋੜ੍ਹੈ ਇਹੋ ਜਿਹੇ ਪੱਟ ਬਣਗੇ। ਤੈਨੂੰ ਕੀ ਪਤਾ ਮੈਂ ਕੀ ਕੀ ਕਰਦੀ ਹਾਂ ਆਪਣੇ ਸ਼ਰੀਰ ਨੂੰ ਸੋਹਣਾ ਬਣਾਉਣ ਲਈ। ਰੋਜ਼ ਦੋ ਘੰਟੇ ਲਾਉਂਦੀ ਹਾਂ ਜ਼ਿੱਮ ਵਿਚ। ਅੱਧਾ ਘੰਟਾ ਤਾਂ ਥਰੈਡਮਿੱਲ 'ਤੇ ਦੌੜਦੀ ਹਾਂ। ਫੇਰ ਲੈੱਗ ਮਸ਼ੀਨਾਂ ਦੇ ਲੋਹੇ ਨਾਲ ਘੁੱਲਦੀ ਆਂ। ਲੋਹੜੇ ਦੀਆਂ ਕਰੀਮਾਂ ਲਾਉਂਦੀ ਹਾਂ।"

"ਬਸ ਕਰ ਤੇਰੀ ਫਿੱਟਨਸ ਬਾਰੇ ਮੈਂ ਜਾਣਦਾਂ। ਵੈਸੇ ਤੇਰੇ ਪੱਟ ਦੇਖ ਕੇ ਬੰਦਾ ਖੁਰ ਜਾਂਦੈ।"  ਮੈਂ ਕੁਹਣੀ ਦੇ ਭਾਰ ਅੱਧਾ ਕੁ ਲੇਟ ਕੇ ਡਾਇਨਾ ਦੇ ਬਰਾਬਰ ਪਿਆ, ਉਸ ਦੇ ਪੱਟਾਂ ਨੂੰ ਸਹਿਲਾਉਂਦਾ ਰਿਹਾ ਸੀ। ਕੁਝ ਦੇ ਬਾਅਦ ਡਾਇਨਾ ਨੇ ਫੜ੍ਹ ਕੇ ਮੇਰੇ ਹੱਥ ਆਪਣੇ ਪੱਟਾਂ ਤੋਂ ਹਟਾ ਦਿੱਤੇ ਸਨ। ਮੈਂ ਫੇਰ ਉਸਦੇ ਪੱਟ 'ਤੇ ਹੱਥ ਫੇਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਦੁਬਾਰਾ ਮੇਰਾ ਹੱਥ ਫੜ੍ਹ ਲਿਆ ਸੀ।

"ਨਾ ਕੰਜਰਾ, ਤੇਰਾ ਹੱਥ ਲੱਗਦਿਆਂ ਹੀ ਮੈਨੂੰ ਕੁਝ ਹੋਣ ਲੱਗ ਜਾਂਦਾ ਹੈ।"

"ਕੀ ਹੋਣ ਲੱਗ ਜਾਂਦੈ?" ਮੈਂ ਸ਼ਰਾਰਤੀ ਲਹਿਜ਼ੇ ਵਿਚ ਪੁੱਛਿਆ ਸੀ।

"ਲੀੜੇ ਲਾਹ ਕੇ ਤੈਨੂੰ ਆਪਣੇ ਵਿਚ ਜਜ਼ਬ ਕਰਨ ਨੂੰ ਦਿਲ ਕਰਨ ਲੱਗ ਜਾਂਦੈ।"

"ਕਰ ਲਿਆ ਕਰ ਫੇਰ। ਮੈਂ ਕਦੇ ਤੈਨੂੰ ਜੁਆਬ ਦਿੱਤੈ।"

"ਹਿੰਮਤ ਹੈਗੀ ਆ ਤੇਰੀ ਜੁਆਬ ਦੇਣਦੀ? ਡਾਇਨਾ ਨੂੰ ਕੋਈ ਜੁਆਬ ਨਹੀਂ ਦੇ ਸਕਦਾ। ਮੈਂ ਤਾਂ ਜੇ ਮਾਉਂਟਐਵਰਸਟ 'ਤੇ ਖੜ੍ਹ ਕੇ ਇਕ ਹਾਕ ਮਾਰਦਾਂ, ਸਾਰੀ ਦੁਨੀਆਂ ਦੇ ਮਰਦ ਕੀੜੀਆਂ ਵਾਂਗੂ ਰੀਂਗਦੇ ਆਉਣਗੇ।"

"ਅੱਛਾ ਬੜਾ ਹੰਕਾਰ ਹੈ ਆਪਣੇ ਹੁਸਨ 'ਤੇ?"

"ਹੰਕਾਰ ਨਹੀਂ, ਹਜੂਰ ਇਸਨੂੰ ਗਰੂਰ ਕਹਿੰਦੇ ਨੇ।"

"ਸਾਲਾ ਕੋਈ ਝਾਕ ਕੇ ਤਾਂ ਦੇਖੇ ਤੇਰੇ ਕਨੀ। ਮੈਂ ਚੈਲੇਂਜ਼ਰ ਟੈਂਕ ਦੇ ਗੋਲਿਆਂ ਨਾਲ ਉੱਡਾਦੂੰ।... ਅੱਛਾ, ਚਾਰਲਸ ਤਾਂ ਨ੍ਹੀਂ ਆ ਕੇ ਪਿਆ ਹੁਣ ਕਦੇ ਤੇਰੇ ਨਾਲ।"

"ਨਾ ਉਹਨੂੰ ਤਾਂ ਮੈਂ ਕਮਰੇ ਵਿਚ ਨ੍ਹੀਂ ਵੜਨ ਦਿੰਦੀ।"

"ਆਹੋ ਹੱਥ ਨਾ ਲਾਉਣ ਦੇਈਂ ਸਾਲੇ ਹਾਥੀ ਕੰਨੇ ਜਿਹੇ ਨੂੰ। ਕਹੀਂ ਜਾਹ ਕੈਮਿਲਾ ਕੋਲ ਹੀ ਰਹਿ। ਤੂੰ ਤਾਂ ਹੁਣ ਮੇਰੀ ਹੈਂ। ਸਿਰਫ ਮੇਰੀ।"

"ਤੈਨੂੰ ਮੈਂ ਕਿੰਨੀ ਵਾਰ ਕਿਹੈ। ਜਿਹੜੀਆਂ ਗੱਲਾਂ ਮੈਨੂੰ ਦੁੱਖ ਪਹੁੰਚਾਉਂਦੀਆਂ ਉਹ ਨਾ ਕਰਿਆ ਕਰ। ਉਹਦਾ ਨਾਮ ਕਿਉਂ ਲਿਐ?"

"ਸੌਰੀ ਡੱਚ। ਹੁਣ ਮੈਂ ਉਹ ਕਰਦਾਂ ਜੋ ਤੈਨੂੰ ਖੁਸ਼ੀ ਦਿੰਦੈ।" ਮੈਂ ਅੱਧ-ਪਚੱਧਾ ਜਿਹਾ ਡਾਇਨਾ ਉੱਤੇ ਲੇਟ ਕੇ ਉਸਨੂੰ ਆਹੀਸਤਾ-ਆਹੀਸਤਾ ਚੁੰਮਣ ਲੱਗ ਪਿਆ ਸੀ। ਡਾਇਨਾ ਵੀ ਹਲਕਾ ਹਲਕਾ ਜੁਆਬੀ ਚੁੰਮਣ ਵਰਾਉਂਦੀ ਰਹੀ ਸੀ। ਕੁਝ ਪਲ ਅਸੀਂ ਇਕ ਦੂਸਰੇ ਨੂੰ ਚੁੰਮਦੇ ਰਹੇ। ਅਚਾਨਕ ਡਾਇਨਾ ਨੇ ਆਪਣੇ ਬੁੱਲ੍ਹ ਮੇਰੇ ਬੁੱਲ੍ਹਾਂ ਵਿਚੋਂ ਅਜ਼ਾਦ ਕਰਵਾ ਲਿੱਤੇ ਸਨ। ਮੈਂ ਡਾਇਨਾ ਦੀ ਗੱਲ੍ਹ ਉੱਤੇ ਇਕ ਚੁੰਮਣ ਦੀ ਮੋਹਰ ਲਾਈ ਤੇ ਉਸਦੇ ਬਰਾਬਰ ਲੇਟ ਕੇ ਉਸਨੂੰ ਆਪਣੇ ਉੱਪਰ ਲਿਟਾ ਲਿਆ ਸੀ। ਡਾਇਨਾ ਨੇ ਪਾਸੇ ਪਈ ਸ਼ੈਮਪੇਨ ਦੀ ਬੋਤਲ ਚੁੱਕੀ ਤੇ ਡੱਟ ਖੋਲ੍ਹ ਕੇ ਮੇਰੇ ਮੂੰਹ ਨੂੰ ਲਾ ਦਿੱਤੀ ਸੀ। ਮੈਂ ਥੋੜ੍ਹਾਂ ਜਿਹਾ ਸਿਰ ਉਤਾਂਹ ਚੁੱਕ ਕੇ ਉਸ ਵਿਚੋਂ ਕੁਝ ਘੁੱਟਾਂ ਭਰੀਆਂ ਤੇ ਬੋਤਲ ਹੱਥ ਨਾਲ ਪਿੱਛੇ ਹਟਾ ਦਿੱਤੀ ਸੀ। ਡਾਇਨਾ ਨੇ ਮੂੰਹ ਲਾ ਕੇ ਗਟਾਗਟ ਕਈ ਘੁੱਟਾਂ ਭਰੀਆਂ ਤੇ ਬੋਲੀ ਸੀ, "ਜਾਣਦੈਂ ਝੂਠਾ ਪੀਣ ਨਾਲ ਵੀ ਪਿਆਰ ਵੱਧਦਾ ਹੈ।"

"ਲਿਆ ਫੇਰ ਪਿਲਾ ਦੋ ਘੁੱਟਾਂ ਹੋਰ।" ਮੈਂ ਉੱਠ ਕੇ ਬੋਤਲ ਮੂੰਹ ਨੂੰ ਲਾ ਲਿੱਤੀ ਸੀ। ਅੱਧੀ ਕੁ ਬੋਤਲ ਖਾਲੀ ਕਰਕੇ ਮੈਂ ਪਾਸੇ ਰੱਖ ਦਿੱਤੀ।

ਡਾਇਨਾ ਨੇ ਮੈਨੂੰ ਪੁੱਛਿਆ ਸੀ, "ਰੈਡੀ?"

"ਕਾਹਦੇ ਲਈ?" ਮੈਨੂੰ ਕੁਝ ਸਮਝ ਨਹੀਂ ਸੀ ਲੱਗੀ।

"ਗੱਡੀ ਸਟਾਰਟ ਹੋ ਲੱਗੀ ਐ!" ਡਾਇਨਾ ਨੇ ਆਪਣੀ ਬਨੈਣ ਉਤਾਰ ਕੇ ਪਰ੍ਹਾਂ ਸਿੱਟ ਦਿੱਤੀ ਸੀ। ਹੇਠਾਂ ਉਸਨੇ ਆਪਣੀ ਆਦਤ ਅਨੁਸਾਰ ਬਰਾ ਵੀ ਨਹੀਂ ਸੀ ਪਹਿਨਿਆ। ਡਾਇਨਾ ਕਪੜੇ ਲਾਹੁਣ ਲੱਗੀ ਭੋਰਾ ਸ਼ਰਮ ਨਹੀਂ ਸੀ ਕਰਦੀ ਹੁੰਦੀ। ਡਾਇਨਾ ਦਾ ਧੜ ਮੇਰੇ ਮੂਹਰੇ ਨਗਨ ਸੀ।

ਮੈਂ ਕੋਲ ਪਈ ਚਾਦਰ ਚੁੱਕ ਕੇ ਡਾਇਨਾ ਨੂੰ ਢਕਿਆ ਸੀ, "ਉਹ ਆਹ ਕੀ ਕਰਦੀ ਐ ਕੋਈ ਦੇਖ ਲੂ। ਆਪਾਂ ਬਾਹਰ ਬੈਠੇ ਹਾਂ।" 

"ਕੋਈ ਨ੍ਹੀਂ ਦੇਖ ਸਕਦਾ। ਇਹ ਗਾਰਡਨ ਦੀਆਂ ਕੰਧਾਂ ਦਸ ਦਸ ਫੁੱਟ ਐਵੇਂ ਤਾਂ ਨਹੀਂ ਉੱਚੀਆਂ ਕਰਵਾਈਆਂ। ਬੇਫਿਕਰ ਮੈਂ ਤਾਂ ਅੱਜ ਤੇਰਾ ਇਥੇ ਹੀ ਰੇਪ ਕਰਨੈ।" 

ਡਾਇਨਾ ਭੁੱਖੀ ਸ਼ੇਰਨੀ ਵਾਂਗ ਮੈਨੂੰ ਆ ਚਿੰਬੜੀ ਸੀ। ਮੇਰੀ ਟੀ ਸ਼ਰਟ ਉਤਾਰ ਕੇ ਉਸਨੇ ਆਪਣੇ ਸ਼ੌਰਟਸ ਤੋਂ ਮੁਕਤੀ ਪਾ ਲਿੱਤੀ ਸੀ। ਆਪਣੀ ਜ਼ੀਨ ਤੋਂ ਖਹਿੜਾ ਛਡਾਉਣ ਬਿਨਾ ਮੇਰੇ ਕੋਲ ਕੋਈ ਬਹੁਤੀ ਚੋਣ ਨਹੀਂ ਸੀ ਬਚੀ। ਡਾਇਨਾ ਮੇਰੇ ਉੱਪਰ ਲੇਟ ਕੇ ਅੱਖਾਂ ਬੰਦ ਕਰਕੇ ਮੈਨੂੰ ਵੇਗ ਨਾਲ ਚੁੰਮਣ ਲੱਗ ਪਈ ਸੀ। ਮੈਂ ਡਾਇਨਾ ਦਾ ਰਬੜਬੈਂਡ ਖਿੱਚ ਕੇ ਉਸਦੇ ਵਾਲ ਖੋਲ੍ਹ ਦਿੱਤੇ ਸਨ। ਮੈਨੂੰ ਡਾਇਨਾ ਦੀ ਗਰਦਨ ਨੂੰ ਚੁੰਡਣਾਂ ਬਹੁਤ ਚੰਗਾਂ ਲਗਦਾ ਸੀ। ਮੇਰੇ ਬੁੱਲ੍ਹ ਡਾਇਨਾ ਦੀ ਗਰਦਨ ਦੀ ਪ੍ਰਕਰਮਾ ਕਰਨ ਲੱਗ ਪਏ ਸਨ। ਸਰੂਰ ਵਿਚ ਗੁੜੱਚ ਹੋਈ ਡਾਇਨਾ ਬੋਲੀ, "ਜੇਮਜ਼, ਜਦੋਂ ਕੋਈ ਔਰਤ ਕਿਸੇ ਮਰਦ ਨੂੰ ਬੇਪਨਾਹ ਮੁਹੱਬਤ ਕਰਦੀ ਹੈ ਤਾਂ ਉਹ ਉਸ ਮਰਦ ਦਾ ਬੱਚਾ ਜੰਮ ਕੇ ਉਸਨੂੰ ਨਾਇਯਾਬ ਤੋਹਫਾ ਦਿੰਦੀ ਹੈ। ਮੈਂ ਤੇਰਾ ਬੱਚਾ ਜੰਮਣਾ ਚਾਹੁੰਦੀ ਹਾਂ। ਤਲਾਕ ਦੀ ਮੈਥੋਂ ਉਡੀਕ ਨਹੀਂ ਕਰ ਹੁੰਦੀ। ਮੈਨੂੰ ਪਰੈਗਨੈਂਟ ਕਰ ਦੇ, ਪਲੀਜ਼। ਦੇਖੀ ਜਾਊ ਜੋ ਹੋਊ। ਮੈਨੂੰ ਤੇਰਾ ਬੱਚਾ ਚਾਹੀਦਾ ਹੈ।" 

ਡਾਇਨਾ ਦੇ ਮੂੰਹ ਮੇਰਾ ਬੱਚਾ ਪੈਦਾ ਕਰਨ ਦੀ ਲਾਲਸਾ ਦੇ ਸੁਣੇ ਹੋਏ ਬੋਲ ਮੇਰੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫਾ ਸਨ। ਮੈਂ ਡਾਇਨਾ ਦੀਆਂ ਅੱਖਾਂ ਵਿਚੋਂ ਆਪਣੇ ਲਈ ਛਲਕਦਾ ਪਿਆਰ ਦੇਖਿਆ, "ਆਈ ਲਵ ਯੂ ਡਾਇਨਾ।"

ਇਹ ਸੁਣਦਿਆਂ ਹੀ ਮੁਸਕਰਾ ਕੇ ਅਗਲੇ ਹੀ ਪਲ ਇਕ ਅਥਰੀ ਨਦੀ ਵਰਗੀ ਡਾਇਨਾ, ਮੇਰੇ ਸ਼ਾਂਤ ਸਮੁੰਦਰ ਵਰਗੇ ਵਜੂਦ ਵਿਚ ਸਮਿਲਤ ਹੋ ਗਈ ਸੀ।...

No comments:

Post a Comment