A Historic Fiction Novel Based On Late Princess Diana In Punajbi By Balraj Singh Sidhu

Saturday, 23 February 2013

ਕਾਂਡ 28


ਵਿਵਰਜਿਤ ਸ਼ਾਹੀ ਰਿਸ਼ਤੇ 

ਪ੍ਰਿੰਸੈਸ ਡਾਇਨਾ ਤੇ ਬੈਰੀ ਮਾਨਕੀ
"There were three people in our marriage. It was bit crowded." (ਸਾਡੇ ਵਿਆਹ ਵਿਚ ਅਸੀਂ ਤਿੰਨ ਲੋਕ ਸੀ। ਜਿਸ ਕਾਰਨ ਭੀੜ ਸੀ) ਇਹ ਡਾਇਨਾ ਦਾ ਪਾਲਤੂ ਫਿਕਰਾ ਸੀ ਤੇ ਉਹ ਅਕਸਰ ਇਸਤੇਮਾਲ ਕਰਿਆ ਕਰਦੀ ਸੀ। ਇਸ ਫਿਕਰੇ ਰਾਹੀਂ ਡਾਇਨਾ ਆਪਣੇ ਪ੍ਰਿੰਸ ਚਾਰਲਸ ਨਾਲ ਤਿੜਕੇ ਰਿਸ਼ਤੇ ਦਾ ਸਾਰਾ ਇਲਜ਼ਾਮ ਪ੍ਰਿੰਸ ਚਾਰਲਸ ਅਤੇ ਕੈਮਿਲਾ ਦੇ ਸਿਰ ਮੜ੍ਹ ਕੇ ਆਪਣੀ ਕੁੜੱਤਣ ਜ਼ਾਹਿਰ ਕਰਿਆ ਕਰਦੀ ਸੀ। ਡਾਇਨਾ ਹਮੇਸ਼ਾ ਆਪਣਾ ਗੁਨਾਹ ਛੁਪਾ ਲਿਆ ਕਰਦੀ ਸੀ। ਦਰਅਸਲ ਡਾਇਨਾ ਦੇ ਵਿਆਹ ਵਿਚ ਤਿੰਨ ਨਹੀਂ, ਅਸੀਂ ਚਾਰ ਜਣੇ ਸੀ। 
     ਵਿਆਹ ਤੱਕੜੀ ਵਾਂਗ ਹੁੰਦਾ ਹੈ। ਜੇ ਦੋਨੋਂ ਵਿਅਕਤੀ ਬਰਾਬਰ ਦੇ ਹੋਣ ਤਾਂ ਤਰਾਜੂ ਦੀ ਸੂਈ ਆਪਣੇ ਸਥਾਨ 'ਤੇ ਐਨ ਵਿਚਾਲੇ ਰਹਿੰਦੀ ਹੈ। ਨਹੀਂ ਜਿਧਰ ਜ਼ਿਆਦਾ ਭਾਰ ਹੋਵੇ ਉਧਰ ਝੁੱਕ ਜਾਂਦੀ ਹੈ। ਜਦੋਂ ਦੰਪਤੀ ਜੋੜੇ ਵਿਚੋਂ ਇਕ ਜਣਾ ਗੁਸਤਾਖੀ, ਗਲਤੀ ਜਾਂ ਕਿਸੇ ਹੋਰ ਵਜ੍ਹਾ ਕਾਰਨ ਦੂਜੇ ਨੂੰ ਨਜ਼ਰ ਅੰਦਾਜ਼ ਕਰਦਾ ਹੈ ਤਾਂ ਸਮੱਸਿਆਵਾਂ ਉਤਪਨ ਹੋ ਜਾਂਦੀਆਂ ਹਨ। ਕਈ ਮਰਤਬਾ ਜੀਵਨ ਸਾਥੀ ਵਿਚ ਉਹ ਖੂਬੀਆਂ ਨਹੀਂ ਹੁੰਦੀਆਂ, ਜਿਸਦੀ ਕਲਪਨਾ ਅਤੇ ਤਵੱਕੋਂ ਵਿਆਹ ਤੋਂ ਪਹਿਲਾਂ ਕੀਤੀ ਗਈ ਹੁੰਦੀ ਹੈ। ਅਜਿਹੀ ਸੂਰਤ ਵਿਚ ਸੁਭਾਵਿਕ ਇਕ ਜਣਾ ਕਿਸੇ ਤੀਸਰੇ ਵੱਲ ਝੁੱਕ ਜਾਂਦਾ ਹੈ ਤੇ ਵਿਵਰਜਿਤ ਰਿਸ਼ਤਾ ਗੰਢ ਲੈਂਦਾ ਹੈ। ਇਸ ਬਾਰੇ ਜਦੋਂ ਦੂਜੇ ਸਾਥੀ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਅਹਿਸਾਸ-ਏ-ਕਮਤਰੀ ਨੂੰ ਛੁਪਾਉਣ ਅਤੇ ਆਪਣੇ ਸਾਥੀ ਨੂੰ ਨੀਵਾਂ ਦਿਖਾਉਣ ਲਈ ਮਨ ਵਿਚ ਬਦਲੇ ਦੀ ਭਾਵਨਾ ਲੈ ਕੇ ਆਪਣਾ ਕਿਸੇ ਹੋਰ ਨਾਲ ਰਿਸ਼ਤਾ ਬਣਾ ਲੈਂਦਾ ਹੈ ਤੇ ਇਉ ਪ੍ਰੇਮ ਤ੍ਰਿਕੋਣ ਚੁਕੋਣ ਚੌਹ-ਕੋਣ ਵਿਚ ਤਬਦੀਲ ਜਾਂਦੀ ਹੈ। 


     ਡਾਇਨਾ ਨੂੰ ਮਿਲਣ ਤੋਂ ਪਹਿਲਾਂ ਮੈਂ ਕੇਵਲ ਸਮਾਜ ਵੱਲੋਂ ਪ੍ਰਵਾਨਿਤ ਰਿਸ਼ਤਿਆਂ ਬਾਰੇ ਜਾਣਦਾ ਸੀ। ਮੈਨੂੰ ਵਿਵਰਜਿਤ ਰਿਸ਼ਤਿਆਂ ਬਾਰੇ ਇਲਮ ਨਹੀਂ ਸੀ ਕਿ ਉਹ ਕੀ ਹੁੰਦੇ ਹਨ ਤੇ ਉਹਨਾਂ ਦਾ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ ਹੈ ਜਾਂ ਕੀ ਨਤੀਜੇ ਨਿਕਲਦੇ ਹਨ। ਹਾਲਾਂਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਛੱਡ ਕੇ  ਮੇਰੀ ਵਿਧਵਾ ਮਾਮੀ ਨਾਲ ਨਜਾਇਜ਼ ਸੰਬੰਧ ਸਥਾਪਿਤ ਕੀਤੇ ਸਨ। ਮੇਰੀ ਮਾਂ ਨੇ ਮੈਨੂੰ ਅਤੇ ਮੇਰੀਆਂ ਭੈਣਾਂ ਨੂੰ ਇਕੱਲਿਆਂ ਪਾਲਿਆ ਸੀ। ਇਸ ਗੱਲ ਲਈ ਅਸੀਂ ਤਮਾਮ ਜ਼ਿੰਦਗੀ ਆਪਣੇ ਪਿਤਾ ਨੂੰ ਦੋਸ਼ੀ ਮੰਨ ਕੇ ਕਦੇ ਮੁਆਫ ਨਹੀਂ ਸੀ ਕੀਤਾ। ਬੇਸ਼ੱਕ ਸਾਡੇ ਬਾਪ ਨੇ ਆਪਣੀ ਖੁਸ਼ੀ ਨੂੰ ਮੁੱਖ ਰੱਖ ਕੇ ਇਹ ਕਦਮ ਚੁੱਕਿਆ ਸੀ।

     ਮੇਰੇ ਤੇ ਡਾਇਨਾ ਦਾ ਰਿਸ਼ਤਾ ਵਿਵਰਜਿਤ ਸੀ, ਜਿਸਨੂੰ ਸਿਰਜਣ ਦੀ ਗੁੜਤੀ ਸਾਨੂੰ ਦੋਨਾਂ ਨੂੰ ਵਿਰਾਸਤ ਵਿਚ ਮਿਲੀ ਸੀ। ਇਸ ਕਦਮ ਨੂੰ ਚੁੱਕਣ ਦੀ ਸਿੱਖਿਆ ਅਤੇ ਤੱਤ ਮੇਰੇ ਜ਼ੀਨਸ ਵਿਚ ਮੇਰੇ ਪਿਤਾ ਤੋਂ ਆਏ ਸਨ ਤੇ ਡਾਇਨਾ ਵਿਚ ਉਸਦੀ ਮਾਤਾ ਤੋਂ। ਕੁਆਰੀ ਹੁੰਦੀ ਡਾਇਨਾ ਦੀ ਮਾਂ ਫਰੈਂਸਿਸ ਰੂਥ ਰੌਸ਼, ਡਾਇਨਾ ਦੀ ਦਰਾਣੀ ਫਰਗੀ ਦੇ ਪਿਤਾ ਮੇਜਰ ਰੌਨਲਡ ਫਰਗਸਨ ਨਾਲ ਫਸੀ ਹੋਈ ਸੀ। ਮੇਜਰ ਰੌਨਲਡ ਫਰਗਸਨ  1952 ਿ'ਚ ਹਾਉਸਹੋਲਡ ਕੈਵਲਰੀ ਵਿਚ ਉਦੋਂ ਸੱਜਰਾ ਹੀ ਭਰਤੀ ਹੋਇਆ ਸੀ ਤੇ ਮੇਜਰ ਰੌਨਲਡ ਫਰਗਸਨ ਦਾ ਪਿਤਾ ਲਾਇਫ ਗਾਰਡਜ਼ ਦਾ ਕਮਾਂਡਰ ਅਤੇ ਪੋਲੋ ਦਾ ਵਧੀਆ ਖਿਡਾਰੀ ਸੀ। ਦੂਜੀ ਵਿਸ਼ਵ ਜੰਗ ਤੋਂ ਪਹਿਲਾਂ ਉਹਦੀ ਇੰਗਲੈਂਡ ਵਿਚ ਕਾਫੀ ਚੜ੍ਹਾਈ ਰਹੀ ਸੀ।

ਰੌਨਲਡ ਫਰਗਸਨ ਤੇ ਪਰਿਵਾਰ
    ਫਰੈਂਸਿਸ ਰੌਸ਼ ਉਹਨੂੰ ਵਿੰਨਸਡਰ ਗ੍ਰੇਟ ਪਾਰਕ ਵਿਚ ਪੋਲੋ ਖੇਡਦੇ ਨੂੰ ਦੇਖ ਕੇ ਉਸ ਉੱਤੇ ਡੁੱਲ੍ਹ ਗਈ ਸੀ। ਦੋ ਸਾਲ ਬੜ੍ਹਾ ਧੂੰਆਂਧਾਰ ਦੋਨਾਂ ਦਾ ਇਸ਼ਕ ਚਲ੍ਹਿਆ ਸੀ। ਫਰੈਂਸਿਸ ਕੰਧਾਂ ਕੋਠੇ ਟੱਪ ਕੇ ਫਰਗਸਨ ਨੂੰ ਮਿਲਣ ਆਉਂਦੀ ਤੇ ਕਈ ਮਰਤਬਾ ਉਸ ਨਾਲ ਕਈ ਕਈ ਰਾਤ ਰਹਿ ਵੀ ਜਾਂਦੀ ਸੀ। 1954 ਵਿਚ ਫਰਗਸਨ ਦੀ ਅੱਖ ਸੂਜ਼ਨ ਬਾਰਨਟਸ ਨਾਲ ਲੜ੍ਹ ਗਈ ਤੇ ਉਸਨੇ ਫਰੈਂਸਿਸ ਤੋਂ ਲੜ੍ਹ ਛੁਡਾ ਲਿਆ ਸੀ। ਸੂਜਨ ਬਾਰਨੇਟਸ ਅਠਾਰਾਂ ਸਾਲ ਦੇ ਫਰਗਸਨ ਨਾਲ ਵਿਆਹੁਤਾ ਰਿਸ਼ਤੇ ਨੂੰ ਤੋੜ੍ਹ ਕੇ ਅਰਜਨਟੀਨਾ ਦੇ ਪੋਲੋ ਖਿਡਾਰੀ ਹੈਕਟਰ ਬਾਰਨੇਟਸ ਨਾਲ ਭੱਜ ਗਈ ਸੀ ਤੇ ਵੀ ਫਰਗਸਨ ਨੇ ਆਪਣੀਆਂ ਦੋਨਾਂ ਬੇਟੀਆਂ ਨੂੰ ਇਕੱਲਿਆਂ ਪਾਲਿਆ ਸੀ। ਜ਼ਖਮੀ ਦਿਲ ਨੂੰ ਮਲਮ ਲਾਉਣ ਲਈ  ਫਰੈਂਸਿਸ ਨੇ ਫੌਰਨ ਡਾਇਨਾ ਦੇ ਪਿਤਾ ਜੌਹਨ ਸਪੈਂਸਰ ਨਾਲ ਉਸੇ ਹੀ ਸਾਲ 1 ਜੂਨ  1954 ਨੂੰ ਵਿਆਹ ਕਰਵਾ ਲਿਆ ਸੀ। ਫਰੈਂਸਿਸ, ਫਰਗਸਨ ਨਾਲੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੋੜ ਨਹੀਂ ਸੀ ਸਕੀ। ਇਹੀ ਵਜ੍ਹਾ ਸੀ ਕਿ ਉਹ ਜੌਹਨ ਸਪੈਂਸਰ ਨਾਲ ਪੂਰਨ ਰੂਪ ਵਿਚ ਜੁੜ ਨਹੀਂ ਸੀ ਸਕੀ। ਚੌਦਾਂ ਪੰਦਰਾਂ ਸਾਲ ਤੀਵੀਂ ਆਦਮੀ ਵਿਚ ਤਕਰਾਰ ਚਲਦਾ ਰਿਹਾ ਸੀ। ਫੇਰ ਫਰੈਂਸਿਸ ਕੰਧਾਂ 'ਤੇ ਲੱਗਣ ਵਾਲੇ ਕਾਗਜ਼ ਦੇ ਇਕ ਵਪਾਰੀ ਪੀਟਰ ਸ਼ੈਂਡਕਿੱਡ ਨੂੰ ਮਿਲੀ ਤੇ ਉਸਦੇ ਪਿਆਰ ਵਿਚ ਉਲਝ ਗਈ। ਪੀਟਰ ਸ਼ੈਂਡਕਿੱਡ  ਅਸਟਰੇਲੀਆ ਤੋਂ ਭੇਡਾਂ ਦੇ ਵਾੜੇ ਵੇਚ ਕੇ ਇੰਗਲੈਂਡ ਆ ਕੇ ਵਸਿਆ ਸੀ ਪੀਟਰ, ਫਰੈਂਸਿਸ ਤੋਂ ਗਿਆਰਾਂ ਸਾਲ ਵੱਡਾ ਸੀ। ਸਪੈਂਸਰ ਅਤੇ ਸ਼ੈਂਡਕਿੱਡ, ਦੋਨੋਂ ਪਰਿਵਾਰ ਸਵਿਟਜ਼ਰਲੈਂਡ ਛੁੱਟੀਆਂ ਕੱਟਣ ਗਏ ਸਨ, ਜਿੱਥੇ ਫਰੈਂਸਿਸ ਨਾਲ ਉਸਦੀ ਨੇੜਤਾ ਵੱਧ ਗਈ ਸੀ। ਪੀਟਰ ਆਪਣੀ ਪਤਨੀ ਜੈਨਟ ਮੂਨਰੋ ਕਰ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸੰਬੰਧਾਂ ਕਾਰਨ ਦੁੱਖੀ ਸੀ। ਫਰੈਂਸਿਸ ਤੇ ਪੀਟਰ ਦੋਨਾਂ ਨੇ ਆਪਣੇ ਸਾਥੀਆਂ ਤੋਂ ਤਲਾਕ ਲੈ ਕੇ ਵਿਆਹ ਕਰਵਾ ਲਿਆ ਸੀ। 
ਜੌਹਨ ਸਪੈਂਸਰ ਅਤੇ ਫਰੈਂਸਿਸ ਬੱਚੀ ਡਾਇਨਾ ਨਾਲ


ਡਾਇਨਾ ਦੀ ਵੱਡੀ ਭੈਣ ਲੇਡੀ ਸਿਹਰਾ ਸਪੈਂਸਰ ਆਪਣੇ ਸਮੇਂ ਵਿਚ ਕਾਫੀ ਨੀਵੇਂ ਇਖਲਾਕ ਦੀ ਮਾਲਕ ਮੰਨੀ ਜਾਂਦੀ ਸੀ। ਡਾਇਨਾ ਦੱਸਦੀ ਸੀ ਕਿ ਸਿਹਰਾ ਕਿਸੇ ਮੁੰਡੇ ਨੂੰ ਜੁਆਬ ਨਹੀਂ ਸੀ ਦਿੰਦੀ ਹੁੰਦੀ। ਕਈ ਵਾਰ ਤਾਂ ਦੋ ਦੋ ਮੁੰਡੇ ਰਲ੍ਹ ਕੇ ਉਸਨੂੰ ਰਾਤ ਕੱਟਣ ਆਪਣੇ ਨਾਲ ਲੈ ਜਾਂਦੇ ਹੁੰਦੇ ਸਨ। ਦੋ ਤਿੰਨ ਵਰ੍ਹੇ ਸਿਹਰਾ ਦਾ ਵੈਸਟਮਨਿਸਟਰ ਦੇ ਛੇਵੇਂ ਡਿਊਕ ਮੇਜਰ ਜਨਰਲ ਜਾਰਲਡ ਕੈਵਨਡਿੱਸ਼ ਗਰੌਸਵਨਰ ਨਾਲ ਇਸ਼ਕ ਚਲਦਾ ਰਿਹਾ ਸੀ। ਜਦੋਂ ਡਿਊਕ ਦਾ ਜੀਅ ਭਰ ਗਿਆ ਤਾਂ ਉਸਨੇ ਕੇਲੇ ਦੇ ਛਿੱਲੜ ਵਾਂਗ ਸਿਹਰਾ ਨੂੰ ਆਪਣੀ ਜ਼ਿੰਦਗੀ ਵਿਚੋਂ ਵਗਾਹ ਕੇ ਬਾਹਰ ਸੁੱਟ ਦਿੱਤਾ ਸੀ। ਸਿਹਰਾ ਦੇ ਦਿਲ ਉੱਤੇ ਇਸ ਗੱਲ ਦੀ ਕਾਫੀ ਸੱਟ ਲੱਗੀ ਸੀ। ਡਿਊਕ ਨੂੰ ਨੀਵਾਂ ਦਿਖਾਉਣ ਲਈ ਸਿਹਰਾ ਨੇ ਪ੍ਰਿੰਸ ਚਾਰਲਸ ਉੱਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਸਨ। ਸਿਹਰਾ ਜਾਣਦੀ ਦੀ ਕਿ ਪ੍ਰਿੰਸ ਚਾਰਲਸ ਹਰ ਸਪਤਾਹ ਅੰਤ ਤੇ ਆਪਣੀਆਂ ਪ੍ਰੇਮਿਕਾਵਾਂ ਨੂੰ ਲੌਰਡ ਮਾਊਂਟਬੈਟਨ ਦੇ ਘਰ ਹੈਂਪਸ਼ਾਇਰ ਵਿਖੇ ਲਿਜਾ ਕੇ ਭੋਗਦਾ ਸੀ। 

ਪ੍ਰਿੰਸ ਚਾਰਲਸ ਅਤੇ ਸਿਹਰਾ ਸਪੈਂਸਰ
ਪ੍ਰਿੰਸ ਚਾਰਲਸ ਸਮਿਥ ਲਾਅਨ ਵਿਖੇ ਪੋਲੋ ਖੇਡ ਰਿਹਾ ਸੀ ਤੇ ਉਸ ਮੈਚ ਤੋਂ ਬਾਅਦ ਉਸਨੇ ਐਨਾ ਵੈਲਿਸ ਦੇ ਨਾਲ ਜਾਣਾ ਸੀ। ਸਿਹਰਾ ਨੇ ਆਪਣੇ ਇਕ ਹੋਰ ਪੁਰਾਣੇ ਆਸ਼ਿਕ ਦੀ ਮਦਦ ਨਾਲ ਐਨਾ ਵੈਲਿਸ ਦੀ ਕਾਰ ਦੇ ਚਾਰੇ ਟਾਇਰ ਪੈਂਚਰ ਕਰਵਾ ਦਿੱਤੇ ਸਨ ਤਾਂ ਜੋ ਐਨਾ ਮੈਚ 'ਤੇ ਪਹੁੰਚ ਨਾ ਸਕੇ। ਮੈਚ ਖਤਮ ਹੋਏ ਤੋਂ ਸਿਹਰਾ ਨੇ ਅੱਗੇ ਵੱਧ ਕੇ ਪ੍ਰਿੰਸ ਚਾਰਲਸ ਨੂੰ ਚੁੰਮਿਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ। ਉਦਣ ਜਦ ਐਨਾ ਨਾ ਪਹੁੰਚ ਸਕੀ ਤਾਂ ਪ੍ਰਿੰਸ ਚਾਰਲਸ ਸਿਹਰਾ ਨੂੰ ਨਾਲ ਲੈ ਗਿਆ ਸੀ। ਇਉਂ ਪ੍ਰਿੰਸ ਚਾਰਲਸ ਅਤੇ ਸਿਹਰਾ ਦੀ ਮੁਹੱਬਤ ਸ਼ੁਰੂ ਹੋ ਗਈ ਸੀ ਤੇ ਇਹ ਸੰਬੰਧ ਤਿੰਨ ਚਾਰ ਸਾਲ ਤੱਕ ਚੱਲਦੇ ਰਹੇ ਸਨ। ਇਸ ਸਮੇਂ ਦਰਮਿਆਨ ਪ੍ਰਿੰਸ ਚਾਰਲਸ ਵੀ ਹੋਰ ਕੁੜੀਆਂ ਨਾਲ ਰੰਗ-ਰਲੀਆਂ ਮਨਾਉਦਾ ਰਿਹਾ ਤੇ ਸਿਹਰਾ ਨੇ ਵੀ ਕਈ ਹੋਰ ਪ੍ਰੇਮੀ ਪਾਲ ਰੱਖੇ ਸਨ। ਪ੍ਰਿੰਸ ਚਾਰਲਸ ਨਾਲ ਇਸ਼ਕ ਭਖੇ ਤੋਂ ਸਿਹਰਾ ਜੇਮਜ਼ ਵਿਟਕਰ ਅਤੇ ਨਾਇਜ਼ਲ ਨੈਲਸਨ ਨਾਮ ਦੇ ਦੋ ਪੱਤਰਕਾਰਾਂ ਨੂੰ ਰੈਸਟੋਰੈਂਟ ਵਿਚ ਮਿਲੀ ਸੀ ਤੇ ਉਸਨੇ ਉਹਨਾਂ ਕੋਲ ਆਪਣੇ ਪ੍ਰਿੰਸ ਚਾਰਲਸ ਨਾਲ ਸੰਬੰਧਾਂ ਬਾਰੇ ਖਲਾਸਾ ਕੀਤਾ ਤੇ ਨਾਲ ਇਹ ਵੀ ਦੱਸ ਦਿੱਤਾ ਸੀ ਕਿ ਉਹ ਖੁਦ ਹਜ਼ਾਰਾਂ ਮਰਦ ਮਿੱਤਰ ਰੱਖ ਚੁੱਕੀ ਹੈ ਤੇ ਸ਼ਰਾਬਨੋਸ਼ੀ ਦੀ ਆਦਣ ਸੀ। ਜਦੋਂ ਚਾਰਲਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਖਫਾ ਹੋਇਆ ਸੀ ਤੇ ਉਸ ਨੇ ਸਿਹਰਾ ਨਾਲੋਂ ਸਦਾ ਲਈ ਤੱਅਲਕਾਤ ਤੋੜਦਿਆਂ ਕਿਹਾ ਸੀ, "ਤੂੰ ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰ ਲਿੱਤੀ ਹੈ।"
ਪ੍ਰਿੰਸੈਸ ਮਾਰਗਰਟ

ਮਲਕਾ ਇਲੀਜ਼ਬੈੱਥ-1 ਦੀ ਛੋਟੀ ਬੇਟੀ ਪ੍ਰਿੰਸੈਸ ਮਾਰਗਰਟ ਰੋਜ਼ (21 ਅਗਸਤ 1930- 9 ਫਰਵਰੀ 2002 ) ਉਦੋਂ ਅਜੇ ਚੌਦਾਂ ਸਾਲਾਂ ਦੀ ਸੀ, ਜਦੋਂ ਉਸਦੇ ਪਿਤਾ ਜੌਰਜ਼ ਛੇਵੇਂ ਨੇ ਪੀਟਰ ਟਾਉਨਸੈਂਡ ਨੂੰ 1944 ਵਿਚ ਸ਼ਾਹੀ ਸੇਵਾ ਲਈ ਪਹਿਲਾਂ ਸ਼ਾਹੀ ਸੁਰੱਖਿਆ ਦਸਤੇ ਵਿਚ 'ਅਕਿਉਰੀਜ਼ ਔਫ ਹੌਨਰ' (Equerries of honour) ਸਕੀਮ ਅਧੀਨ ਤਬੇਲੇ ਦਾ ਦਰੋਗਾ ਭਰਤੀ ਕੀਤਾ ਸੀ। ਉਹ 1933 ਵਿਚ ਰੌਇਲ ਏਅਰ ਫੋਰਸ ਦੇ ਜੰਗਜੂ ਪਾਇਲਟ ਵਜੋਂ ਭਰਤੀ ਹੋਇਆ ਸੀ ਤੇ ਕਮਾਡਰ ਬਣ ਗਿਆ ਸੀ। ਟਾਉਨਸੈਂਡ ਨੇ ਇਸ ਦਸਤੇ ਵਿਚ ਨੌ ਸਾਲ ਰਹਿਣ ਦੌਰਾਨ ਡੀ ਐੱਫ ਸੀ (Distinguished Flying Cross) ਅਤੇ ਡੀ ਐੱਸ ਓ (Distinguished Service Order) ਸਨਮਾਨ ਪ੍ਰਾਪਤ ਕੀਤੇ ਸਨ। ਉਹ ਡਿਪਟੀ ਮਾਸਟਰ ਅਤੇ ਫਿਰ 1948 ਵਿਚ ਗਰੁੱਪ ਕਪਤਾਨ ਬਣ ਗਿਆ ਸੀ। ਨਬਾਲਗ ਸ਼ਹਿਜ਼ਾਦੀ ਮਾਰਗਰਟ ਨੂੰ ਬਕਿੰਘਮ ਮਹਿਲ ਵਿਚ ਪਹਿਲੀ ਨਜ਼ਰੇ ਦੇਖਣ ਬਾਅਦ ਸ਼ਾਦੀਸ਼ੁਦਾ ਪੀਟਰ ਟਾਉਨਸੈਂਡ ਦੇਖਦਾ ਹੀ ਰਹਿ ਗਿਆ ਸੀ। ਉਸ ਤੋਂ ਨੌ ਸਾਲ ਬਾਅਦ 1953 ਵਿਚ ਟਾਉਨਸੈਂਡ ਅਤੇ ਪ੍ਰਿੰਸੈਸ ਮਾਰਗਰਟ ਇਕ ਦੂਜੇ ਦੇ ਪਿਆਰ ਵਿਚ ਗਲ੍ਹ-ਗਲ੍ਹ ਖੁੱਭੇ ਹੋਏ ਸਨ। ਦੋਨੋਂ ਵਿਆਹ ਕਰਵਾਉਣਾ ਚਾਹੁੰਦੇ ਸਨ। ਲੇਕਿਨ ਇਹ ਸੰਭਵ ਨਹੀਂ ਸੀ ਕਿਉਂਕਿ ਮਲਕਾ ਇਲੀਜ਼ਬੈੱਥ-2 ਦੀ ਭੈਣ ਇਕ ਤਲਾਕਸ਼ਾਦਾ ਤੇ ਉਮਰ ਵਿਚ ਸੋਹਲ੍ਹਾਂ ਸਾਲ ਵੱਡੇ ਵਿਅਕਤੀ ਨਾਲ ਸ਼ਾਦੀ ਕਰਦੀ ਸੀ ਤਾਂ ਸਮਾਜ ਵਿਚ ਸ਼ਾਹੀ ਘਰਾਣੇ ਦੀ ਨੱਕ ਵੱਢੀ ਜਾਂਦੀ ਸੀ। 
ਪ੍ਰਿੰਸੈਸ ਮਾਰਗਰਟ ਤੇ ਪੀਟਰ ਟਾਉਨਸੈਂਡ



ਜਦੋਂ ਪੀਟਰ ਟਾਉਨਸੈਂਡ ਨੇ ਮਲਕਾ ਇਲੀਜ਼ਬੈੱਥ-2 ਦੇ ਨਿੱਜੀ ਸਕੱਤਰ ਸਰ ਐਲਨ ਟੌਮੀ ਲੈਸਕਾਲਸ ਕੋਲ ਪ੍ਰਿੰਸੈਸ ਮਾਗਰਟ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਉਹ ਟਾਉਨਸੈਂਡ ਨੂੰ ਭੱਜ ਕੇ ਪਿਆ ਸੀ, "ਪਾਗਲ ਹੋ ਗਿਐਂ ਸਾਲਿਆ ਕਿ ਦਿਨੇ ਦਾਰੂ ਪੀਈ ਫਿਰਦੈ? ਤੈਨੂੰ ਪਤੈ ਤੂੰ ਕੀ ਗੱਲ ਕਰਦੈਂ?"

1941 ਵਿਚ ਟਾਉਨਸੈਂਡ ਦਾ ਸਸੀਲ ਰੋਜ਼ਮੈਰੀ ਪਾਉਲ ਨਾਲ ਮਚ ਹੈਡਹਾਮ, ਹਰਟਫੋਰਡਸ਼ਾਇਰ ਵਿਚ ਵਿਆਹ ਹੋ ਗਿਆ ਸੀ ਤੇ ਉਹਨਾਂ ਦੇ ਦੋ ਪੁੱਤਰ ਵੀ ਪੈਦਾ ਹੋ ਗਏ ਸਨ। ਟਾਉਨਸੈਂਡ ਦੇ ਛੋਟੇ ਪੁੱਤਰ ਦਾ ਧਰਮਪਿਤਾ ਬਾਦਸ਼ਾਹ ਜੌਰਜ਼ ਛੇਵਾਂ ਬਣਿਆ ਸੀ। ਟਾਉਨਸੈਂਡ ਨੂੰ ਨੌਕਰੀ ਕਾਰਨ ਅਕਸਰ ਘਰ ਤੋਂ ਦੂਰ ਰਹਿਣਾ ਪੈਂਦਾ ਸੀ ਤੇ ਪਿੱਛੋਂ ਉਸਦੀ ਖ਼ੂਬਸੂਰਤ ਪਤਨੀ ਨੇ ਆਪਣੇ ਗੁਆਢੀ ਨਾਲ ਜਿਣਸੀ ਸੰਬੰਧ ਬਣਾ ਲਏ ਸਨ। ਜਦੋਂ ਟਾਉਨਸੈਂਡ ਨੂੰ ਇਸ ਬਾਰੇ ਪਤਾ ਚੱਲਿਆ ਸੀ ਤਾਂ ਉਸਨੇ ਨਵੰਬਰ 1952 ਵਿਚ ਆਪਣੀ ਪਤਨੀ ਰੋਜ਼ਮੈਰੀ ਤੋਂ ਤਲਾਕ ਲੈ ਲਿਆ ਸੀ। 

ਸ਼ਹਿਜ਼ਾਦੀ ਮਾਰਗਰਟ ਅਤੇ ਐਂਥਨੀ ਆਰਮਸਟਰੌਂਗ

ਫਰਵਰੀ 1952 ਵਿਚ ਬਾਦਸ਼ਾਹ ਜੌਰਜ਼ ਛੇਵੇਂ ਦੀ ਮੌਤ ਤੋਂ ਬਾਅਦ ਟਾਉਨਸੈਂਡ ਮਲਕਾ ਇਲੀਜ਼ਬੈੱਥ-2 ਦੀ ਮਾਤਾ ਅਤੇ ਪ੍ਰਿੰਸੈਸ ਮਾਰਗਰਟ ਦਾ ਮੁਨੀਮ ਬਣ ਗਿਆ ਸੀ। ਟਾਉਨਸੈਂਡ ਅਤੇ ਪ੍ਰਿੰਸੈਸ ਮਾਰਗਰਟ ਦੀਆਂ ਨਜ਼ਦੀਕੀਆਂ ਬਣ ਗਈਆਂ ਤੇ 1953 ਵਿਚ ਉਹਨਾਂ ਦੇ ਸੰਬੰਧ ਅਖ਼ਬਾਰਾਂ ਵਿਚ ਨਸ਼ਰ ਹੋਣ ਲੱਗ ਪਏ ਸਨ। ਰੌਇਲ ਮੈਰਿਜ਼ ਐਕਟ 1772 ਅਨੁਸਾਰ 25 ਸਾਲ ਦੀ ਉਮਰ ਤੋਂ ਪਹਿਲਾਂ ਪ੍ਰਿੰਸੈਸ ਮਾਰਗਰਟ ਨੂੰ ਵਿਆਹ ਕਰਵਾਉਣ ਲਈ ਮਲਕਾ ਇਲੀਜ਼ਬੈੱਥ-2 ਦੀ ਇਜਾਜ਼ਤ ਲੈਣੀ ਪੈਣੀ ਸੀ। ਜਦੋਂ ਪ੍ਰਿੰਸੈਸ ਮਾਰਗਰਟ ਨੇ ਆਪਣੀ ਭੈਣ ਰਾਣੀ ਇਲਜ਼ਿਬੈੱਥ-2 ਨੂੰ ਟਾਉਨਸੈਂਡ ਨਾਲ ਵਿਆਹ ਕਰਵਾਉਣ ਬਾਰੇ ਦੱਸਿਆ ਸੀ ਤਾਂ ਮਲਕਾ ਇਲੀਜ਼ਬੈੱਥ-2 ਨੇ ਉਹਨਾਂ ਨੂੰ ਇਕ ਸਾਲ ਇੰਤਜ਼ਾਰ ਕਰਨ ਲਈ ਕਹਿ ਕੇ ਟਾਲ ਦਿੱਤਾ ਸੀ। ਮਲਕਾ ਨੂੰ ਉਮੀਦ ਸੀ ਕਿ ਇਕ ਸਾਲ ਵਿਚ ਉਹਨਾਂ ਦੇ ਇਸ਼ਕ ਦੀ ਅੱਗ ਦੀ ਲਾਟ ਠੰਡੀ ਪੈ ਜਾਵੇਗੀ। ਜਦ ਇਹ ਨਾ ਹੋ ਸਕਿਆ ਤਾਂ ਮਲਕਾ ਨੇ ਟਾਉਨਸੈਂਡ ਨੂੰ ਬ੍ਰਿਟਿਸ਼ ਅੰਬੈਸੀ, ਬਰਸਲ, ਬੈਲਜ਼ੀਅਮ ਵਿਚ ਨੌਕਰੀ ਕਰਨ ਦੋ ਸਾਲ ਲਈ ਭੇਜ ਦਿੱਤਾ ਸੀ ਤਾਂ ਕਿ ਟਾਉਨਸੈਂਡ ਅਤੇ ਪ੍ਰਿੰਸੈਸ ਮਾਰਗਰਟ ਵਿਚ ਦੂਰੀਆਂ ਪੈਦਾ ਹੋ ਜਾਣ। 


25 ਸਾਲ ਦੀ ਉਮਰ ਉਪਰੰਤ ਪ੍ਰਿੰਸੈਸ ਮਾਰਗਰਟ ਨੂੰ ਵਿਆਹ ਲਈ ਪਾਰਲੀਮੈਂਟ ਤੋਂ ਮੰਨਜ਼ੂਰੀ ਲੈਣੀ ਪੈਣੀ ਸੀ। ਕੈਬਨਟ ਵਿਚ ਲੌਰਡ ਸੇਲਸਬਰੀ ਅਤੇ ਸਰ ਐਂਥਨੀ ਈਡਨ, ਜੋ ਖੁਦ ਤਲਾਕਸ਼ੁਦਾ ਸੀ ਤੇ ਵਿਨਸਟਨ ਚਰਚਿੱਲ ਤੋਂ ਬਾਅਦ ਪ੍ਰਧਾਨ ਮੰਤਰੀ ਬਣਿਆ ਸੀ, ਨੇ ਇਸ ਸ਼ਾਦੀ ਦੀ ਭਾਰੀ ਮੁਖਲਫਤ ਕੀਤੀ ਸੀ। 13 ਅਕਤੂਬਰ 1955 ਵਿਚ ਜਦੋਂ ਟਾਉਨਸੈਂਡ ਇੰਗਲੈਂਡ ਵਾਪਿਸ ਆ ਕੇ ਕਲੇਅਰੈਂਸ ਹਾਉਸ ਵਿਚ ਪ੍ਰਿੰਸੈਸ ਮਾਰਗਰਟ ਨੂੰ ਮਿਲਿਆ ਸੀ ਤਾਂ ਉਸ ਵੇਲੇ ਉਹਨਾਂ ਦੇ ਰਿਸ਼ਤੇ ਦੀਆਂ ਸੰਭਾਵਨਾਵਾਂ ਸਨ। ਪਰ ਇੰਗਲੈਂਡ ਦੇ ਪਾਰਲੀਮੈਂਟ ਨੇ ਐਲਾਨ ਕਰ ਦਿੱਤਾ ਸੀ ਕਿ ਜੇਕਰ ਇਹ ਦੋਨੋਂ ਪ੍ਰੇਮੀ ਵਿਆਹ ਕਰਵਾਉਂਦੇ ਹਨ ਤਾਂ ਪ੍ਰਿੰਸੈਸ ਮਾਰਗਰਟ ਨੂੰ ਤਮਾਮ ਸ਼ਾਹੀ ਸਨਮਾਨਾਂ, ਹੱਕਾਂ ਅਤੇ ਆਮਦਨ ਤੋਂ ਮਹਿਰੂਮ ਕਰ ਦਿੱਤਾ ਜਾਵੇਗਾ। ਇਹ ਸੂਚਨਾ ਵਿਨਸਡਰ ਕਿਲ੍ਹੇ ਵਿਚ ਪ੍ਰਿੰਸੈਸ ਮਾਰਗਰਟ ਤੱਕ 23 ਅਕਤੂਬਰ 1955 ਨੂੰ ਪਹੁੰਚਾਈ ਗਈ ਸੀ। ਅਗਲੇ ਦਿਨ ਕਾਫੀ ਮਾਨਸਿਕ ਤਨਾਅ ਨਾਲ ਜੂਝਦਿਆਂ ਪ੍ਰਿੰਸੈਸ ਮਾਰਗਰਟ ਨੇ ਟਾਉਨਸੈਂਡ ਨੂੰ ਫੋਨ ਕਰਕੇ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਸੀ। ਟਾਉਨਸੈਂਡ ਨੇ ਮਾਰਗਰਟ ਨੂੰ ਅਜਿਹੀ ਕੁਰਬਾਨੀ ਦੇਣ ਤੋਂ ਵਰਜਿਆ ਸੀ। ਉਸ ਤੋਂ ਬਾਅਦ ਉਹ ਖੁਫੀਆ ਤੌਰ 'ਤੇ ਮਿਲੇ ਤੇ ਉਹਨਾਂ ਨੇ ਆਪਣੇ ਵੱਖੋ-ਵੱਖਰੇ ਰਾਹ ਅਖਤਿਆਰ ਕਰਨੇ ਸਵਿਕਾਰ ਲਏ ਸਨ। 27 ਅਕਤੂਬਰ 1955 ਨੂੰ ਪ੍ਰਿੰਸੈਸ ਮਾਰਗਰਟ ਨੇ ਕੈਂਟਬਰੀ ਦੇ ਅਰਚਬਿਸ਼ਪ (ਮੁੱਖੀ ਜਾਂ ਲਾਟ ਪਾਦਰੀ) ਡਾ: ਜੈਫਰੀ ਫਿਸ਼ਰ ਨੂੰ ਆਪਣਾ ਫੈਸਲਾ ਸੁਣਾ ਕੇ ਚਾਰ ਦਿਨ ਬਾਅਦ 31 ਅਕਤੂਬਰ ਨੂੰ ਇਤਿਹਾਸਕ ਬਿਆਨ ਦੇ ਦਿੱਤਾ ਸੀ, "ਮੈਂ ਆਪਣੇ ਹੋਸ਼-ਓ-ਹਾਵਸ ਵਿਚ ਐਲਾਨ ਕਰਦੀ ਹਾਂ ਕਿ ਮੈਂ ਗਰੁੱਪ ਕਪਤਾਨ ਪੀਟਰ ਟਾਉਨਸੈਂਡ ਨਾਲ ਵਿਆਹ ਦਾ ਵਿਚਾਰ ਤਿਆਗ ਰਹੀ ਹਾਂ ਤੇ ਮੇਰੇ ਲਈ ਆਪਣੀ ਨਿੱਜੀ ਜ਼ਿੰਦਗੀ ਨਾਲੋਂ ਆਪਣੇ ਫਰਜ਼ ਅਹਿਮ ਹਨ ਤੇ ਮੈਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਾਂਗੀ ਜੋ ਦੇਸ਼ ਦੇ ਹਿੱਤ ਵਿਚ ਨਾ ਹੋਵੇ। ਇਹ ਫੈਸਲਾ ਮੈਂ ਇਕੱਲਿਆਂ ਹੀ ਲਿਆ ਹੈ ਤੇ ਮੇਰੇ ਉੱਤੇ ਕਿਸੇ ਦਾ ਕਿਸੇ ਵੀ ਪ੍ਰਕਾਰ ਦਾ ਦਬਾਅ ਨਹੀਂ ਹੈ।"


ਲੇਕਿਨ ਪ੍ਰਿੰਸੈਸ ਮਾਰਗਰਟ ਆਪਣੇ ਪਹਿਲੇ ਪਿਆਰ ਨੂੰ ਜ਼ਿੰਦਗੀ ਭਰ ਦਿਲ ਵਿਚੋਂ ਨਹੀਂ ਸੀ ਕੱਢ ਸਕੀ। ਭਾਵੇਂ ਕਿ ਪ੍ਰਿੰਸੈਸ ਮਰਗਰਟ ਨੂੰ ਡੌਮਨਿਕ ਈਲੀਅਟ, ਟਰਾਂਸਪੋਰਟ ਮੰਤਰੀ ਬਿੱਲੀ ਵੈਲਿਸ, ਗਲੈਨਕੋਰਨ ਦੇ ਤੀਜੇ ਬੈਰਨ ਕੌਲਿਨ ਟੇਟਨਟ ਅਤੇ ਕਨੇਡਾ ਦੇ ਸਤਾਰਵੇਂ ਪ੍ਰਧਾਨ ਮੰਤਰੀ ਵਕੀਲ ਜੌਹਨ ਟਰਨਟ ਵੱਲੋਂ ਵਿਆਹ ਦੀਆਂ ਪੇਸ਼ਕਸ਼ਾਂ ਆਈਆਂ ਹੋਈਆਂ ਸਨ। ਪਰ 6 ਮਈ 1960 ਨੂੰ ਪ੍ਰਿੰਸੈਸ ਮਾਰਗਰਟ ਨੇ ਇਕ ਫੋਟੋਗ੍ਰਾਫਰ ਐਂਥਨੀ ਆਰਮਸਟਰੌਂਗ-ਜੋਨਜ਼, ਅਰਲ ਸਨੋਡਾਉਨ-1 ਨਾਲ ਵਿਆਹ ਕਰਵਾ ਲਿਆ ਸੀ। ਇਹ ਵਿਆਹ ਸਫਲ ਨਾ ਹੋ ਸਕਿਆ ਤੇ ਉਹਨਾਂ ਦਾ  1978 ਵਿਚ ਤਲਾਕ ਹੋ ਗਿਆ ਸੀ। 


ਟਾਉਨਸੈਂਡ ਫਰਾਂਸ ਜਾ ਕੇ ਵਸ ਗਿਆ ਸੀ ਤੇ ਉਸਨੇ ਆਪਣੇ ਤੋਂ ਪੱਚੀ ਸਾਲ ਛੋਟੀ ਮਾਰੀਆ-ਲੂਕ ਜੇਮਾਗਨੇ ਨਾਲ ਸ਼ਾਦੀ ਕਰ ਲਿੱਤੀ ਸੀ। ਪ੍ਰਿੰਸੈਸ ਮਰਗਰਟ ਟਾਉਨਸੈਂਡ ਨੂੰ ਆਖਰੀ ਵਾਰ1993 ਵਿਚ ਮਿਲੀ ਸੀ ਤੇ ਉਸਨੇ ਸ਼ਾਹੀ ਮਹੱਲ ਵਿਚ ਟਾਉਨਸੈਂਡ ਨੂੰ ਖਾਣੇ ਦੀ ਦਾਅਵਤ ਵੀ ਦਿੱਤੀ ਸੀ। ਜੂਨ1995 ਨੂੰ ਅੱਸੀ ਸਾਲ ਦੀ ਉਮਰ ਭੋਗ ਕੇ ਪੈਰਿਸ ਵਿਚ ਟਾਉਨਸੈਂਡ ਅਕਾਲ ਚਲਾਣਾ ਕਰ ਗਿਆ ਸੀ। ਟਾਉਨਸੈਂਡ ਨੂੰ ਭੁਲਾਉਣ ਲਈ ਪ੍ਰਿੰਸੈਸ ਮਾਰਗਰਟ ਨੇ 1966 ਵਿਚ ਆਪਣੀ ਬੇਟੀ ਦੇ ਗੌਡਫਾਦਰ  ਬ੍ਰੋਡਿਉਕਸ ਦੇ ਵਾਇਨ ਉਤਪਾਦਕ ਐਂਥਨੀ ਬਾਰਟਨ ਨਾਲ ਇਸ਼ਕ ਲੜ੍ਹਾ ਲਿਆ ਸੀ। ਉਸ ਤੋਂ ਸਾਲ ਬਾਅਦ ਇਕ ਮਹੀਨਾ ਮਾਰਗਰਟ ਬ੍ਰਤਾਨਵੀ ਸਿਆਸਤਦਾਨ ਐਲਿਸ ਡਗਲਸ-ਹੋਮਸ ਦੇ ਭਤੀਜੇ ਰੌਬਿਨ ਡਗਲਸ-ਹੋਮਸ ਦੀ ਮਾਸ਼ੂਕ ਰਹੀ ਸੀ। ਮਾਰਗਰਟ ਨੇ ਇਸ ਸੰਬੰਧ ਦਾ ਖੰਡਨ ਕਰਦਿਆਂ ਇਸ ਨੂੰ ਮਹਿਜ਼ ਦੋਸਤੀ ਕਿਹਾ ਸੀ। ਪਰ ਇਕ ਅਖ਼ਬਾਰ ਨੂੰ ਪ੍ਰਿੰਸੈਸ ਮਾਰਗਰਟ ਦੀ ਹੱਥ ਲਿਖਤ ਚਿੱਠੀ ਵੇਚੀ ਗਈ ਸੀ, ਜਿਸ ਵਿਚ ਰੌਬਿਨ ਨਾਲ ਮਾਰਗਰਟ ਦੇ ਸਰੀਰਕ ਸੰਬੰਧ ਸਪਸ਼ਟ ਹੁੰਦੇ ਸਨ। ਇਸ ਤੋਂ ਬਾਅਦ ਪ੍ਰਿੰਸੈਸ ਮਾਰਗਰਟ ਨੇ ਰੌਬਿਨ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਸੀ ਤੇ ਇਸ ਗ਼ਮ ਵਿਚ ਅਠਾਰਾਂ ਮਹੀਨੇ ਬਾਅਦ ਰੌਬਿਨ ਨੇ ਆਤਮਹੱਤਿਆ ਕਰ ਲਿੱਤੀ ਸੀ। 


ਉਸ ਤੋਂ ਬਾਅਦ ਪ੍ਰਿੰਸੈਸ ਮਾਰਗਰਟ ਦੇ ਸੰਗੀਤਕਾਰ ਮਿੱਕ ਜੈਗਰ, ਅਦਾਕਾਰ ਪੀਟਰ ਸੇਲਰਸ ਅਤੇ ਅਸਟਰੇਲੀਅਨ ਕ੍ਰਿਕਟਰ ਕੀਥ ਮਿਲਰ, ਤੀਹ ਸਾਲ ਵੱਡੇ ਕੈਬਰਟ ਸਟਾਰ ਲੈਸਲੀ ਹੱਚਿਨਸਨ, ਐਕਟਰ ਡੇਵਿਡ ਨੀਵਨ, ਐਕਟਰ ਜੌਹਨ ਬਿਨਡਨ ਨਾਲ ਵੀ ਸੰਬੰਧ ਰਹੇ ਸਨ। ਪ੍ਰਿੰਸੈਸ ਮਾਰਗਰਟ ਦੇ ਨਜਾਇਜ਼ ਸੰਬੰਧਾਂ ਕਾਰਨ 1970 ਵਿਚ ਉਸਦੀ ਉਸਦੇ ਪਤੀ ਅਰਲ ਸਨੋਡਾਉਨ-1 ਨਾ ਅਣਬਣ ਰਹਿਣ ਲੱਗ ਪਈ ਸੀ। ਸਤੰਬਰ 1973 ਵਿਚ ਕੌਲਿਨ ਟੇਟਨਟ ਨੇ ਪ੍ਰਿੰਸੈਸ ਮਾਰਗਰਟ ਨੂੰ ਪੰਜਵੇ ਬੈਰਨਟ ਅਤੇ ਟੀਵੀ ਪ੍ਰਜ਼ੈਂਟਰ ਸਰ ਰੌਡਰਿਕ ਵਿਕਟਰ 'ਰੌਡੀ' ਲੀਵੈਲੀਨ ਨਾਲ ਕੈਰੀਬੀਅਨ ਟਾਪੂ, ਮੌਸਟੀਕਿਉ ਉਸਦੇ ਛੁੱਟੀਆਂ ਵਾਲੇ ਘਰ ਵਿਖੇ ਮਿਲਾਇਆ ਸੀ। ਰੌਡੀ ਪ੍ਰਿੰਸੈਸ ਮਾਰਗਰਟ ਤੋਂ ਸਤਾਰਾਂ ਸਾਲ ਛੋਟਾ ਸੀ। ਪਹਿਲੀ ਮੁਲਾਕਾਤ ਤੋਂ ਹੀ ਉਹਨਾਂ ਦਾ ਇਸ਼ਕ ਪੇਚਾ ਪੈ ਗਿਆ ਸੀ। ਕੁਝ ਦੇਰ ਬਾਅਦ ਰੌਡੀ ਟਰਕੀ ਚਲਾ ਗਿਆ ਸੀ ਤੇ ਪ੍ਰਿੰਸੈਸ ਮਾਰਗਰਟ ਉਸਦੀ ਕਮੀ ਬਰਦਾਸ਼ਤ ਨਾ ਕਰ ਸਕੀ ਤੇ ਉਸਨੇ ਨੀਂਦ ਦੀਆਂ ਭਾਰੀ ਮਾਤਰਾ ਵਿਚ ਗੋਲੀਆਂ ਖਾਹ ਲਈਆਂ ਸਨ। ਉਸਨੇ ਇਸ ਹਾਦਸੇ ਤੋਂ ਸਿਹਤਯਾਬ ਹੋ ਕੇ ਬਿਆਨ ਦਿੱਤਾ ਸੀ, "ਮੈਂ ਬਹੁਤ ਥੱਕ ਚੁੱਕੀ ਸੀ ਤੇ ਬਸ ਅਰਾਮ ਨਾਲ ਸੌਣਾ ਚਾਹੁੰਦੀ ਸੀ।"


ਫਰਵਰੀ 1976 ਵਿਚ ਪ੍ਰਿੰਸੈਸ ਮਾਰਗਰਟ ਦੀ ਸਵਿਮਿੰਗ ਸੂਟ ਵਿਚ ਰੌਡੀ ਨਾਲ ਰੰਗ-ਰਲੀਆਂ ਮਾਣਦੀ ਦੀਆਂ ਫੋਟੋਆਂ ਨਿਉਜ਼ ਔਫ ਵਰਲਡ ਅਖ਼ਬਾਰ ਵਿਚ ਛਪਣ ਬਾਅਦ ਅਰਲ ਸਨੋਡਾਉਨ ਨੇ ਪ੍ਰਿੰਸੈਸ ਮਾਰਗਰਟ ਨਾਲ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ ਤੇ 11 ਜੁਲਾਈ 1978 ਵਿਚ ਉਹਨਾਂ ਦੇ ਵਿਆਹ ਦਾ ਅੰਤ ਹੋ ਗਿਆ ਸੀ। 1901 ਵਿਚ ਹੋਏ ਅਡੀਨਬਰਾ ਦੀ ਰਾਜਕੁਮਾਰੀ ਵਿਕਟੋਰੀਆ ਦੇ ਤਲਾਕ ਤੋਂ ਬਾਅਦ ਸ਼ਾਹੀ ਘਰਾਣੇ ਵਿਚ ਇਹ ਪਹਿਲਾਂ ਤਲਾਕ ਸੀ। ਉਸੇ ਸਾਲ ਦਸੰਬਰ ਵਿਚ ਅਰਲ ਸਨੋਡਾਉਨ ਨੇ ਲੂਸੀ ਲਿਡਸੀ-ਹੌਗ ਨਾਲ ਵਿਆਹ ਕਰਵਾ ਲਿਆ ਸੀ ਤੇ ਪ੍ਰਿੰਸੈਸ ਮਾਰਗਰਟ ਨੇ ਉਮਰ ਭਰ ਤਲਾਕਸ਼ੁਦਾ ਰਹਿਣ ਦਾ ਫੈਸਲਾ ਕਰ ਲਿਆ ਸੀ। 1981 ਵਿਚ ਰੌਡੀ ਨੇ ਆਪਣੀ ਹੋਰ ਦੋਸਤ ਟੈਟੀਅਨਾ ਸੋਸਕਿਨ ਨਾਲ ਵਿਆਹ ਕਰਵਾ ਲਿਆ ਸੀ ਤੇ ਪ੍ਰਿੰਸੈਸ ਮਾਰਗਰਟ ਉਹਨਾਂ ਦੋਨਾਂ ਨੂੰ ਦੋਸਤ ਬਣ ਕੇ ਮਿਲਦੀ ਰਹੀ ਸੀ। 


ਭਾਵੇਂ ਕਿ ਪ੍ਰਿੰਸੈਸ ਮਾਰਗਰਟ ਪੰਦਰਾਂ ਸਾਲ ਦੀ ਉਮਰ ਤੋਂ ਸ਼ਰਾਬ ਅਤੇ ਸਿਗਰਟਾਂ ਦਾ ਪੀਂਦੀ ਰਹੀ ਸੀ। ਲੇਕਿਨ ਤਲਾਕ ਤੋਂ ਬਾਅਦ ਉਸ ਨੇ ਇਹਨਾਂ ਦੋਨਾਂ ਨਸ਼ਿਆਂ ਦਾ ਅਧਿਕ ਮਾਤਰਾ ਵਿਚ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਫਲਸਰੂਪ ਪੰਜ ਜਨਵਰੀ 1985 ਨੂੰ ਪ੍ਰਿੰਸੈਸ ਮਾਰਗਰਟ ਦੇ ਖੱਬੇ ਗੁਰਦੇ ਦਾ ਕੁਝ ਹਿੱਸਾ ਕੱਟਣਾ ਪਿਆ ਸੀ। 1991 ਵਿਚ ਉਸਨੇ ਸਿਗਰਟਨੋਸ਼ੀ ਛੱਡ ਕੇ ਆਪਣੇ ਪੁਰਾਣੇ ਪ੍ਰੇਮੀ ਟਾਉਨਸੈਂਡ ਦੇ ਹਿਜ਼ਰ ਵਿਚ ਸ਼ਰਾਬ ਪੀਣੀ ਵਧਾ ਦਿੱਤੀ ਸੀ। 9 ਫਰਵਰੀ 2002 ਨੂੰ ਸ਼ਰਾਬ ਦੀ ਵਜ੍ਹਾ ਨਾਲ ਅਧਰੰਗ ਹੋਣ ਨਾਲ ਮਾਰਗਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ ਤੇ ਉਸਨੂੰ ਵਿਵਰਜੀਤ ਰਿਸ਼ਤੇ ਦੀ ਸਜ਼ਾ ਦੇਣ ਲਈ ਸ਼ਾਹੀ ਪਰਿਵਾਰ ਦੀਆਂ ਕਬਰਾਂ ਤੋਂ ਦੂਰ ਸਲੋਹ ਸ਼ਹਿਰ ਦੇ ਕਬਰਸਤਾਨ ਵਿਚ ਦਫਨਾਇਆ ਗਿਆ ਸੀ।

ਐਂਡਰੂ ਪਾਰਕਰ ਬੋਲਜ਼ ਤੇ ਪਰਿਵਾਰ

ਲਫਤਾਨ ਕਰਨਲ ਤੋਂ ਬ੍ਰਗੇਡੀਅਰ ਬਣ ਕੇ ਰਿਟਾਇਰ ਹੋਏ ਐਂਡਰੂ ਪਾਰਕਰ ਬੋਲਜ਼ ਦੀ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸਰ ਵਿਨਸਟਨ ਚਰਚਿਲ ਦੀ ਦੋਹਤੀ ਤੇ ਮੈਰੀ ਸੋਮਸ ਦੀ ਬੇਟੀ ਸ਼ਾਰਲਟ ਕਲੈਮਨਟਾਇਨ ਸੋਮਸ ਨਾਲ ਅਸ਼ਨਾਈ ਸੀ, ਜੋ ਕਿ ਐਂਡਰੂ ਪਾਰਕਰ ਬੋਲਜ਼ ਤੋਂ ਪੰਦਰਾਂ ਸਾਲ ਛੋਟੀ ਸੀ। ਸ਼ਾਰਲਟ ਸੋਮਸ ਪ੍ਰਿੰਸੈਸ ਐਨ ਦੀ ਸਹੇਲੀ ਸੀ ਤੇ ਅਕਸਰ ਪ੍ਰਿੰਸੈਸ ਐਨ ਕੋਲ ਐਂਡਰੂ ਪਾਰਕਰ ਬੋਲਜ਼ ਦਾ ਗੁਣਗਾਨ ਕਰਦੀ ਰਹਿੰਦੀ ਸੀ। ਪ੍ਰਿੰਸੈਸ ਐਨ ਜਦੋਂ ਅਜੇ ਅਠਾਰਾਂ ਉਨੀਆਂ ਸਾਲਾਂ ਦੀ ਸੀ, ਉਦੋਂ ਦਾ ਉਸਦਾ ਦਿਲ ਘੋੜ ਸਵਾਰ ਸੈਨਾ ਦਲ ਬਲੂਜ਼ ਦੇ ਮੇਜਰ ਐਂਡਰੂ ਪਾਰਕਰ ਬੋਲਜ਼ 'ਤੇ ਆਇਆ ਹੋਇਆ ਸੀ। 1970 ਵਿਚ ਇਕ ਦਿਨ ਬਕਿੰਘਮ ਮਹੱਲ ਵਿਚ ਐਂਡਰੂ ਪਾਰਕਰ ਬੋਲਜ਼ ਨਾਲ ਟਕਰਾ ਕੇ ਡਿੱਗ ਪਈ ਤੇ ਉਸ ਦਿਨ ਤੋਂ ਦੋਨਾਂ ਦਾ ਇਸ਼ਕ ਆਰੰਭ ਹੋ ਗਿਆ ਸੀ। ਉਦਣ ਪ੍ਰਿੰਸੈਸ ਐਨ ਐਂਡਰੂ ਪਾਰਕਰ ਬੋਲਜ਼ ਨੂੰ ਧੱਕੇ ਨਾਲ ਫੜ੍ਹ ਕੇ ਆਪਣੇ ਸੌਣ ਕਮਰੇ ਵਿਚ ਲੈ ਗਈ ਸੀ ਤੇ ਉਸਨੇ ਦੋ ਦਿਨ ਤੇ ਦੋ ਰਾਤਾਂ ਸਭ ਤੋਂ ਚੋਰੀ ਆਪਣੇ ਕਮਰੇ ਵਿਚ ਐਂਡਰੂ ਪਾਰਕਰ ਬੋਲਜ਼ ਨੂੰ ਰੱਜ ਕੇ ਭੋਗਿਆ ਸੀ।

ਸ਼ਹਿਜ਼ਾਦੀ ਐਨ

ਦੋ ਸਾਲ ਬਾਅਦ ਸ਼ਾਹੀ ਪਰਿਵਾਰ ਨੂੰ ਭਿਣਕ ਲੱਗਣ 'ਤੇ ਉਹਨਾਂ ਨੇ ਫੌਜ ਦੀ ਨੌਕਰੀ ਦੇ ਸਿਲਸਿਲੇ ਵਿਚ ਐਂਡਰੂ ਪਾਰਕਰ ਬੋਲਜ਼ ਦੀ ਬਦਲੀ ਅਫਰੀਕਾ ਵਿਖੇ ਕਰਵਾ ਦਿੱਤੀ ਸੀ। ਜਿਸ ਨਾਲ ਪ੍ਰਿੰਸੈਸ ਐਨ ਅਤੇ ਐਂਡਰੂ ਪਾਰਕਰ ਬੋਲਜ਼ ਦਾ ਰਿਸ਼ਤਾ ਫਿੱਕਾ ਪੈ ਗਿਆ ਸੀ। 14 ਨਵੰਬਰ 1973 ਨੂੰ ਪ੍ਰਿੰਸੈਸ ਐਨ ਦਾ ਵਿਆਹ ਡਰੈਗਨ ਗਾਰਡਜ਼ ਦੇ ਕਪਤਾਨ ਮਾਰਕ ਫਿਲਿਪ ਨਾਲ ਹੋ ਗਿਆ ਸੀ ਤੇ ਉਸੇ ਹੀ ਸਾਲ ਐਂਡਰੂ ਪਾਰਕਰ ਬੋਲਜ਼ ਦੀ ਪੁਰਾਣੀ ਪ੍ਰੇਮਿਕਾ ਸ਼ਾਰਲਟ ਸੋਮਸ ਦਾ ਵੀ ਰਿਚਹਰਡ ਅਲੈਗਜ਼ੈਂਡਰ ਹਮਬਰੋ ਨਾਲ ਵਿਆਹ ਹੋ ਗਿਆ ਸੀ। 


ਅੱਕ ਕੇ ਐਂਡਰੂ ਪਾਰਕਰ ਬੋਲਜ਼ ਨੇ ਕੁਝ ਮਹੀਨੇ ਬਾਅਦ ਕੈਮਿਲਾ ਰੋਜ਼ਮੈਰੀ ਸ਼ੈਂਡ ਨਾਲ ਸ਼ਾਦੀ ਕਰ ਲਿੱਤੀ ਸੀ। ਕੈਮਿਲਾ ਵਿਆਹ ਤੋਂ ਪਹਿਲਾਂ ਤੇ ਬਾਅਦ ਪ੍ਰਿੰਸ ਚਾਰਲਸ ਨਾਲ ਵਿਆਹ ਕਰਵਾਉਣ ਤੱਕ ਉਸਦੀ ਰਖੇਲ ਰਹੀ ਸੀ। ਵਿਆਹ ਤੋਂ ਕੁਝ ਸਾਲ ਬਾਅਦ ਹੀ ਕਪਤਾਨ ਮਾਰਕ ਫਿਲਿਪ ਅਤੇ ਪ੍ਰਿੰਸੈਸ ਐਨ ਦੇ ਸੰਬੰਧ ਵਿਗੜਨੇ ਸ਼ੁਰੂ ਹੋ ਗਏ ਸਨ। 1979 ਵਿਚ ਮਿਚਹਮ ਦੱਖਣ-ਪੱਛਮੀ ਲੰਡਨ ਦੇ ਸਾਰਜ਼ੈਂਟ ਪੀਟਰ ਕਰੌਸ ਨੂੰ ਪ੍ਰਿੰਸੈਸ ਐਨ ਦਾ ਬੌਡੀਗਾਰਡ ਲਗਾਇਆ ਗਿਆ ਸੀ ਤਾਂ ਵਿਆਹੁਤਾ ਜੀਵਨ ਤੋਂ ਦੁੱਖੀ ਪ੍ਰਿੰਸੈਸ ਐਨ ਸਾਰਜੈਂਟ ਕਰੌਸ ਵੱਲ ਉਲਰ ਗਈ ਸੀ। ਇਕ ਸਾਲ ਦੋਨਾਂ ਦਾ ਅੱਗ ਦੀ ਲਾਟ ਵਰਗਾ ਇਸ਼ਕ ਚੱਲਿਆ ਸੀ। 


1984 ਵਿਚ ਪੀਟਰ ਕਰੌਸ ਨੇ ਨਿਉਜ਼ ਔਫ ਦੀ ਵਰਲਡ ਅਖ਼ਬਾਰ ਨੂੰ £600,000 (ਅਜੋਕੇ ਦੋ ਕਰੋੜ ਪੌਂਡ) ਦੀ ਆਪਣੇ ਇਸ਼ਕ ਤੇ ਵਿਵਰਜਿਤ ਰਿਸ਼ਤੇ ਦੀ ਕਹਾਣੀ ਵੇਚਦਿਆਂ ਦੱਸਿਆ ਸੀ ਕਿ ਗੇਟਕੌਮਬ ਵਿਖੇ ਟੈਲੀਵਿਜ਼ਨ ਦੇਖਦੀ ਦੇਖਦੀ ਸ਼ਹਿਜ਼ਾਦੀ ਐਨ ਉਸਨੂੰ ਢਾਹ ਕੇ ਭੋਗਣ ਲੱਗ ਜਾਂਦੀ ਹੁੰਦੀ ਸੀ। ਉਹ ਪ੍ਰਿੰਸੈਸ ਐਨ ਨਾਲ ਈਵੈੱਲ, ਸਰੀ ਕਿਸੇ ਦੋਸਤ ਦੇ ਘਰ ਵਿਚ ਪ੍ਰਿੰਸੈਸ ਐਨ ਨਾਲ ਸੌਂਦਾ ਰਿਹਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਅਨੇਕਾਂ ਵਾਰ ਸ਼ਾਹੀ ਮਹੱਲ ਦੀ ਲਾਇਬ੍ਰੇਰੀ ਅਤੇ ਵਿਨਸਡਰ ਸਵੀਮਿੰਗ ਪੂਲ ਦੇ ਚੇਂਜ਼ਿਗਰੂਮ ਵਿਚ ਸੰਭੋਗ ਕੀਤਾ ਸੀ। 

ਸ਼ਹਿਜ਼ਾਦੀ ਐਨ ਅਤੇ ਪੀਟਰ ਕਰੌਸ

ਸਾਲ ਬਾਅਦ ਹੀ ਸ਼ਾਹੀ ਪਰਿਵਾਰ ਨੂੰ ਪੀਟਰ ਕਰੌਸ ਅਤੇ ਪ੍ਰਿੰਸੈਸ ਐਨ ਦੇ ਸੰਬੰਧਾਂ ਬਾਰੇ ਗਿਆਨ ਹੋ ਗਿਆ ਸੀ ਤੇ ਉਹਨਾਂ ਨੇ ਪੀਟਰ ਕਰੌਸ ਨੂੰ ਕਰੋਏਡਨ ਪੁਲਿਸ ਸਟੇਸ਼ਨ ਵਿਚ ਬਦਲਾ ਕੇ ਭੇਜ ਦਿੱਤਾ ਸੀ। ਇਕੱਲਤਾ ਦੀ ਮਾਰੀ ਪ੍ਰਿੰਸੈਸ ਐਨ ਨੇ ਮੁੜ ਐਂਡਰੂ ਪਾਰਕਰ ਬੋਲਜ਼ ਨਾਲ ਆਪਣੇ ਸੰਬੰਧਾਂ ਦਾ ਸੁੱਕਿਆ ਬੂਟਾ ਹਰਾ ਕਰ ਲਿਆ ਸੀ। ਐਂਡਰੂ ਪਾਰਕਰ ਬੋਲਜ਼ ਤੰਗ ਰਹਿੰਦਾ ਸੀ, ਕਿਉਂਕਿ ਉਹਦੀ ਘਰਵਾਲੀ ਹਰ ਵੇਲੇ ਪ੍ਰਿੰਸ ਚਾਰਲਸ ਨਾਲ ਹੀ ਚਿੰਬੜੀ ਰਹਿੰਦੀ ਸੀ। ਜਿਸ ਕਰਕੇ1992ਵਿਚ ਪ੍ਰਿੰਸੈਸ ਐਨ ਦਾ ਮਾਰਕ ਫਿਲਿਪ ਨਾਲ ਤਲਾਕ ਹੋ ਗਿਆ ਸੀ ਤੇ ਮੁੜ ਉਸਨੇ ਉਸੇ ਹੀ ਸਾਲ 12 ਦਸੰਬਰ1992 ਨੂੰ ਰੌਇਲ ਨੇਵੀ ਦੇ ਕਮਾਂਡਰ ਟਿਮ ਲੌਰੈਂਸ ਨਾਲ ਵਿਆਹ ਕਰਵਾ ਲਿਆ ਸੀ, ਜਿਸ ਨਾਲ ਗੁਪਤ ਤੌਰ 'ਤੇ ਪ੍ਰਿੰਸੈਸ ਐਨ ਦਾ 1980 ਤੋਂ ਇਸ਼ਕ ਚਲਦਾ ਸੀ। ਪ੍ਰਿੰਸ ਚਾਰਲਸ ਨਾਲ ਵਿਆਹ ਕਰਵਾਉਣ ਦੀ ਮਾਰੀ ਕੈਮਿਲਾ ਪਾਰਕਰ ਬੋਲਜ਼ ਨੇ 1995 ਵਿਚ ਐਂਡਰੂ ਪਾਰਕਰ ਬੋਲਜ਼ ਤੋਂ ਤਲਾਕ ਲੈ ਲਿਆ ਸੀ। 1996 ਵਿਚ ਐਂਡਰੂ ਪਾਰਕਰ ਬੋਲਜ਼ ਨੇ ਡਾਇਨਾ ਦੇ ਸਕੇ ਮਾਮੇ ਦੇ ਸਾਲੇ ਲਫਤਾਨ ਕਰਨਲ ਜੌਹਨ ਹੱਗ ਪਿੱਟ ਮੈਨ ਦੀ ਛੁੱਟੜ ਤੀਵੀਂ ਰੋਜ਼ਮੈਰੀ ਪਿੱਟਮੈਨ (ਡਿਕੀਨਸਨ) ਨਾਲ ਦੋ ਮਹੀਨੇ ਦੇ ਇਸ਼ਕ ਬਾਅਦ ਵਿਆਹ ਕਰਵਾ ਲਿਆ ਸੀ।


ਸਿਹਰਾ ਫਰਗਸਨ ਉਰਫ ਫਰਗੀ ਅਤੇ ਪ੍ਰਿੰਸ ਐਂਡਰੂ ਦਾ ਰਿਸ਼ਤਾ ਸਿਰੇ ਚਾੜ੍ਹਣ ਵਿਚ ਵਿਚੋਲਣ ਵਾਲੀ ਭੂਮਿਕਾ ਡਾਇਨਾ ਨੇ ਹੀ ਨਿਭਾਈ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਡਾਇਨਾ ਸ਼ਾਹੀ ਪਰਿਵਾਰ ਵਿਚ ਆਪਣੇ ਸਮਰਥਕਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਸੀ। ਫਰਗੀ ਤੇ ਡਾਇਨਾ ਛੋਟੀਆਂ ਹੁੰਦੀਆਂ ਇਕੱਠੀਆਂ ਖੇਡਦੀਆਂ ਰਹੀਆਂ ਸਨ। ਫਰਗਸਨ ਪਰਿਵਾਰ ਅਤੇ ਸਪੈਂਸਰ ਪਰਿਵਾਰ ਦੀ ਇਕ ਦੂਜੇ ਦੇ ਆਉਣੀ ਜਾਣੀ ਸੀ। ਫਰਗੀ ਦਾ ਪਿਤਾ ਰੌਨਲਡ ਫਰਗਸਨ ਪ੍ਰਿੰਸ ਚਾਰਲਸ ਦੇ ਪੋਲੋ ਕਲੱਬ ਦਾ ਮਨੇਜਰ ਵੀ ਸੀ। 1985 ਦੇ ਅਖੀਰਲੇ ਮਹੀਨਿਆਂ ਵਿਚ ਰੌਇਲ ਐਸਕੌਟ ਵੀਕ ਦੀ ਇਕ ਪਾਰਟੀ ਵਿੰਨਸਡਰ ਕਿਲ਼੍ਹੇ ਵਿਚ ਅਣੋਜਿਤ ਕੀਤੀ ਗਈ ਸੀ। ਡਾਇਨਾ ਨੇ ਉਸ ਪਾਰਟੀ 'ਤੇ ਫਰਗੀ ਨੂੰ ਬੁਲਾ ਕੇ ਆਪਣੇ ਦਿਉਰ ਸ਼ਹਿਜ਼ਾਦਾ ਐਂਡਰੂ ਨਾਲ ਬਿਠਾ ਦਿੱਤਾ ਸੀ ਤਾਂ ਕਿ ਉਹਨਾਂ ਨੂੰ ਇਕ ਦੂਜੇ ਦੇ ਨੇੜ੍ਹੇ ਹੋਣ ਦਾ ਮੌਕਾ ਮਿਲ ਸਕੇ। ਉਹਨਾਂ ਦਿਨਾਂ ਵਿਚ ਫਰਗੀ ਦਾ ਇਕ ਕਾਰ ਰੇਸਿੰਗ ਡਰਾਇਵਰ ਪੈਡੀ ਮਕਨੈਲੀ ਨਾਲ ਧੂੰਆਂਧਾਰ ਇਸ਼ਕ ਚੱਲਦਾ ਸੀ ਤੇ ਸ਼ਹਿਜ਼ਾਦਾ ਐਂਡਰੂ ਲੁੱਚੀਆਂ ਫਿਲਮਾਂ ਦੀ ਅਭਿਨੇਤਰੀ ਕੈਥਰੀਨ 'ਕੋ' ਸਟਾਰਕ ਦੇ ਇਸ਼ਕ ਵਿਚ ਗ੍ਰਿਫਤਾਰ ਸੀ। ਦੋਨਾਂ ਦੇ ਹੀ ਇਸ਼ਕ ਮਹਿਜ਼ ਹਵਸ ਪੂਰਤੀ ਲਈ ਸਨ। ਡਾਇਨਾ ਨੇ ਸ਼ਹਿਜ਼ਾਦਾ ਐਂਡਰੂ ਕੋਲ ਫਰਗੀ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ ਹੋਏ ਸਨ ਤੇ ਫਰਗੀ ਨੂੰ ਸ਼ਹਿਜ਼ਾਦਾ ਐਂਡਰੂ ਦੀਆਂ ਕਮਜ਼ੋਰੀਆਂ ਫੜ੍ਹਾਈਆਂ ਹੋਈਆਂ ਸਨ। ਬਸ ਫੇਰ ਕੀ ਸੀ ਉਦਣੇ ਹੀ ਡਾਂਸ ਕਰਦਿਆਂ ਸ਼ਹਿਜ਼ਾਦਾ ਐਂਡਰੂ ਅਤੇ ਫਰਗੀ ਦੇ ਇਸ਼ਕ ਦੀ ਅੱਗ ਦੀਆਂ ਲਾਟਾਂ ਅੰਬਰਾਂ ਨੂੰ ਛੂਹਣ ਲੱਗ ਪਈਆਂ ਸਨ। 17 ਮਾਰਚ 1986 ਵਿਚ ਪ੍ਰਿੰਸ ਐਂਡਰੂ ਅਤੇ ਫਰਗੀ ਦੀ ਮੰਗਣੀ ਹੋ ਗਈ। ਤੱਅਜੁਬ ਵਾਲੀ ਗੱਲ ਤਾਂ ਇਹ ਹੈ ਕਿ ਮੰਗਣੀ ਵਾਲੇ ਦਿਨ ਫਰਗੀ ਸ਼ਾਹੀ ਪਰਿਵਾਰ ਕੋਲ ਆਪਣੇ ਪ੍ਰੇਮੀ ਪੈਡੀ ਮਕਨੈਲੀ ਦੀ ਕਾਰ ਵਿਚ ਆਈ ਤੇ ਵਿੰਨਸਡਰ ਕਿਲ੍ਹੇ ਮੂਹਰੇ ਪੂਰੇ ਦਸ ਮਿੰਟ ਕਾਰ ਵਿਚ ਬੈਠੀ ਉਸਨੂੰ ਚੁੰਮਦੀ ਰਹੀ ਸੀ।  23 ਜੁਲਾਈ 1986 ਨੂੰ ਵੈਸਟਮਨਿਸਟਰ ਐਬੀ ਵਿਚ ਦੋਹਾਂ ਦਾ ਵਿਆਹ ਹੋ ਗਿਆ ਸੀ ਤੇ ਸਿਹਰਾ ਫਰਗਸਨ ਨੂੰ ਹਰ ਰੌਇਲ ਹਾਈਨੈੱਸ ਅਤੇ ਯੋਰਕ ਦੀ ਡੱਚਿਜ਼ ਦੀ ਉਪਾਧੀ ਪ੍ਰਾਪਤ ਹੋ ਗਈ ਸੀ। 8 ਅਗਸਤ 1988 ਨੂੰ ਇਸ ਜੋੜੇ ਦੇ ਪਹਿਲੀ ਬੇਟੀ ਬੀਅਟਰਾਇਸ ਤੇ 23 ਮਾਰਚ 1990 ਨੂੰ ਦੂਜੀ ਬੇਟੀ ਐਂਗੂਈਨ ਨੇ ਜਨਮ ਲਿਆ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਪ੍ਰਿੰਸੈਸ ਸਿਹਰਾ ਫਰਗਸਨ ਦੇ ਮਨ ਵਿਚ ਸ਼ਾਹੀ ਚਮਕ-ਦਮਕ ਨੇ ਫਤੂਰ ਭਰ ਦਿੱਤਾ ਸੀ। ਉਸ ਨੇ ਡਾਇਨਾ ਵਾਂਗ ਪ੍ਰਸਿੱਧ ਪ੍ਰਾਪਤ ਕਰਨ ਲਈ ਅਨੇਕਾਂ ਹਥਕੰਡੇ ਅਪਨਾਏ ਪਰ ਜ਼ਿਆਦਾ ਚਰਚਿਤ ਨਾ ਹੋ ਸਕੀ। ਫੇਰ ਉਸਨੇ ਡਾਇਨਾ ਦੀ ਰੀਸ ਧੜਾਧੜ ਪਾਰਟੀ ਵਿਚ ਜਾਣਾ ਅਤੇ ਵਿਦੇਸ਼ੀ ਦੌਰੇ ਸ਼ੁਰੂ ਕਰ ਦਿੱਤੇ। ਅਰਬ ਦੇ ਸ਼ੇਖਾਂ ਨਾਲ ਉਹ ਰੰਗਰਲੀਆਂ ਮਨਉਣ ਲੱਗ ਪਈ ਸੀ। ਇਸ ਤੋਂ ਪ੍ਰੈਸ ਨੇ ਫਰਗੀ ਨੂੰ ਡੱਚਿਜ਼ ਔਫ ਯੋਰਕ ਦੀ ਬਜਾਏ ਡੱਚਿਜ਼ ਔਫ ਪੋਰਕ ਆਖਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਅੰਗਰੇਜ਼ੀ ਵਿਚ ਸੂਰ ਦੇ ਮੀਟ ਨੂੰ ਪੋਰਕ ਆਖਦੇ ਹਨ ਤੇ ਮੁਸਲਮਾਨ ਲਈ ਸੂਰ ਇਉਂ ਮਹੱਤਤਾ ਹੈ ਜਿਵੇਂ ਹਿੰਦੂਆਂ ਲਈ ਗਾਵਾਂ ਦੀ। ਜਨਵਰੀ 1990 ਵਿਚ ਜਦੋਂ ਬੱਚਾ ਪੈਦਾ ਹੋਣ ਨੂੰ ਕੇਵਲ ਦੋ ਮਹੀਨੇ ਹੀ ਰਹਿੰਦੇ ਸਨ ਤਾਂ ਫਰਗੀ ਇਕ ਖਰਬਾਂਪਤੀ ਸਟੀਵ ਵਾਟ ਨਾਲ ਪ੍ਰੇਮ ਪੀਘਾਂ ਝੂਟ ਰਹੀ ਸੀ। ਇਸ ਤੋਂ ਬਾਅਦ ਫਰਗੀ ਅਤੇ ਪ੍ਰਿੰਸ ਐਂਡਰੂ ਦੇ ਸਬੰਧ ਵਿਗੜਦੇ ਚਲੇ ਗਏ ਸਨ। 1991 ਵਿਚ ਇਰਾਕ ਵਿਰੁੱਧ ਗੌਲਫ ਜੰਗ ਵਿਚ ਜਦੋਂ ਸ਼ਹਿਜ਼ਾਦਾ ਐਂਡਰੂ ਲੜ੍ਹ ਰਿਹਾ ਸੀ ਤਾਂ ਸਿਹਰਾ ਫਰਗਸਨ ਸਟੀਵ ਵਾਟ ਦੀਆਂ ਬਾਹਾਂ ਵਿਚ ਉਸ ਨਾਲ ਛੁੱਟੀਆਂ ਮਨਾ ਰਹੀ ਸੀ। ਸਟੀਵ ਵਾਟ ਸੁਦਾਮ ਹੁਸੈਨ ਦੇ ਤੇਲ ਉਤਪਾਦਕ ਸੋਮੀਆਂ ਦੀ ਮੰਡੀ ਕਰਨ ਦਾ ਮੁੱਖੀ ਸੀ। ਗੌਲਫ ਜੰਗ ਦੀ ਸਮਾਪਤੀ ਤੋਂ ਬਾਅਦ ਫਰਾਂਸ ਦੇ ਫਰਾਂਸ ਰਵੀਰਾ ਰੈਸਟੋਰੈਂਟ ਵਿਚ ਕਈ ਦੇਸ਼ਾਂ ਤੋਂ ਅਹਿਮ ਸਖਸ਼ੀਅਤਾਂ ਉਪਸਥਿਤ ਸਨ। ਜਿਨ੍ਹਾਂ ਵਿਚ ਇੰਗਲੈਂਡ ਦਾ ਨੁਮਾਇੰਦਾ ਲੌਰਡ ਮੈਕਅਲਪਾਇਨ ਵੀ ਸੀ। ਸਟੀਵ ਵਾਟ ਦੇ ਸਭ ਦੇ ਸਾਹਮਣੇ ਫਰਗੀ ਨੂੰ ਬਾਹੋਂ ਫੜ੍ਹ ਕੇ ਆਪਣੇ ਪੱਟਾਂ ਵਿਚ ਬਿਠਾਉਂਦਿਆਂ ਲੌਰਡ ਮੈਕਅਲਪਾਇਨ ਨੂੰ ਕਿਹਾ ਸੀ, "ਕਿਉਂ ਕਰਨੈ ਇਰਾਕ 'ਤੇ ਹੋਰ ਹਮਲਾ? ਤੁਸੀਂ ਸਾਡੇ ਦੇਸ਼ 'ਤੇ ਹਮਲਾ ਕਰਨ ਜਾਉਂਗੇ, ਅਸੀਂ ਥੋਡੇ ਘਰ 'ਤੇ ਹਮਲਾ ਕਰਨ ਆਵਾਂਗੇ।"

ਲੌਰਡ ਮੈਕਅਲਪਾਇਨ ਨੇ ਇਸ ਵਿਚ ਇੰਗਲੈਂਡ ਦੀ ਹੱਤਕ ਹੁੰਦੀ ਹੋਣ ਕਰਕੇ ਕਦੇ ਵੀ ਇਸ ਘਟਨਾ ਦਾ ਕਿਸੇ ਕੋਲ ਜ਼ਿਕਰ ਨਹੀਂ ਸੀ ਕੀਤਾ। 1991 ਵਿਚ ਪ੍ਰਿੰਸ ਐਂਡਰੂ ਬਹੁਤ ਸਮਾਂ ਫੌਜ ਵਿਚ ਹੋਣ ਕਰਕੇ ਬਾਹਰ ਰਹਿੰਦਾ ਸੀ ਤੇ ਫਰਗੀ ਤੇ ਅਮਰੀਕਨ ਆਰਥਿਕ ਸਲਾਹਕਾਰ ਜੌਹਨ ਬਰਾਇਨ ਨਾਲ ਚੁੰਝ ਲੜਾਉਣੀ ਸ਼ੁਰੂ ਕਰ ਦਿੱਤੀ ਸੀ। 1992 ਵਿਚ ਜੌਹਨ ਬਰਾਇਨ ਨਾਲ ਸੰਬੰਧ ਨਸ਼ਰ ਹੋਣ ਤੋਂ ਦੋ ਮਹਿਨੇ ਬਾਅਦ ਫਰਗੀ ਅਤੇ ਐਂਡਰੂ ਵੱਖ ਹੋ ਗਏ ਸਨ ਤੇ 30 ਮਈ 1996 ਨੂੰ ਉਹਨਾਂ ਦਾ ਤਲਾਕ ਹੋ ਗਿਆ ਸੀ।

ਲੌਰਡ ਲੂਇਸ ਮਾਉਂਟਬੈਟਨ ਕਾਫੀ ਆਇਯਾਸ਼ ਕਿਸਮ ਦਾ ਵਿਅਕਤੀ ਸੀ। ਉਸਦੀਆਂ ਅਯਾਸ਼ੀਆਂ ਤੋਂ ਤੰਗ ਆ ਕੇ ਉਸਦੀ ਪਤਨੀ ਐਡਵੀਨਾ ਐਸ਼ਲੀ ਮਾਉਂਟਬੈਟਨ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਆਪਣੀ ਇਸ਼ਕ ਦੀ ਅੱਗ ਦੀ ਲਾਟ ਵਾਲ੍ਹ ਲਿੱਤੀ ਸੀ। ਨਹਿਰੂ ਦੇ ਸਰੋਜਨੀ ਨਾਇਡੂ ਦੀ ਬੇਟੀ ਪਦਮਾਜਾ ਨਾਇਡੂ ਨਾਲ ਵੀ ਤੱਅਲਕਾਤ ਸਨ। ਅਡਵੀਨਾ ਨਾਲ ਨਹਿਰੂ ਦੀ ਮੁਹੱਬਤ ਤੋਂ ਖਫਾ ਹੋ ਕੇ ਨਹਿਰੂ ਦੀ ਪਤਨੀ ਕਮਲਾ ਕੌਲ ਨਹਿਰੂ ਨੇ ਆਪਣੇ ਤੋਂ ਤੇਰਾਂ ਸਾਲ ਛੋਟੇ ਅਜ਼ਾਦੀ ਘੁਲਾਟੀਏ ਫਿਰੋਜ਼ ਗਾਂਧੀ ਨਾਲ ਅੱਖਾਂ ਚਾਰ ਕਰ ਲਈਆਂ ਸਨ। ਈਵਿੰਗ ਕ੍ਰਿਸਚੀਅਨ ਕਾਲਜ ਅੱਗੇ ਇਕ ਰੋਸ ਮੁਜ਼ਾਹਰੇ ਵਿਚ ਕਮਲਾ ਨਹਿਰੂ ਬੇਹੋਸ਼ ਹੋ ਕੇ ਡਿੱਗ ਪਈ ਸੀ ਤੇ ਫਿਰੋਜ਼ ਗਾਂਧੀ ਨੇ ਉਸਨੂੰ ਸੰਭਾਲਿਆ ਸੀ। ਬਾਅਦ ਵਿਚ ਜਦੋਂ ਕਮਲਾ ਨਹਿਰੂ ਨੂੰ ਟੀ. ਬੀ. ਦੀ ਬਿਮਾਰੀ ਹੋ ਗਈ ਤਾਂ 1933 ਵਿਚ ਫਿਰੋਜ਼ ਗਾਂਧੀ ਕਲਮਾ ਨੂੰ ਹਸਪਤਾਲਾਂ ਵਿਚ ਇਲਾਜ ਲਈ ਲਿਜਾਂਦਾ ਰਿਹਾ ਸੀ। ਇਥੋਂ ਉਹਨਾਂ ਦੀ ਨੇੜਤਾ ਕਰੀਬੀ ਪ੍ਰੇਮ ਸੰਬੰਧਾਂ ਵਿਚ ਬਦਲ ਗਈ ਸੀ। ਲੇਕਿਨ  ਬਾਅਦ ਵਿਚ ਫਿਰੋਜ਼ ਗਾਂਧੀ ਨੇ ਕਮਲਾ ਦੀ ਬੇਟੀ ਇੰਦਰਾਂ ਗਾਂਧੀ ਨਾਲ ਵਿਆਹ ਕਰਵਾ ਲਿਆ ਸੀ।    


ਸੈਕਸ ਦੀ ਇੱਛਾ ਰਬੜ ਵਾਂਗ ਹੁੰਦੀ ਹੈ। ਇਸਨੂੰ ਜਿੰਨਾ ਖਿੱਚੋਂ ਉਨਾ ਹੀ ਵੱਧਦੀ ਜਾਂਦੀ ਹੈ। ਜਿਣਸੀ ਖਿੱਚ ਅਤੇ ਕਾਮੁਕ ਅਤ੍ਰਿਪਤੀ ਵਿਵਰਜਿਤ  ਰਿਸ਼ਤੇ ਦਾ ਮੂਲ ਅਧਾਰ ਹੁੰਦੀ ਹੈ। ਵਿਵਰਜਿਤ ਰਿਸ਼ਤੇ ਦਾ ਸੁਆਦ ਅਤੇ ਮਜ਼ਾ ਚੋਰੀ ਦੇ ਗੁੜ੍ਹ ਵਰਗਾ ਹੋਣ ਕਰਕੇ ਇਨਸਾਨ ਇਸ ਦੇ ਅਮਜ਼ਾਮ ਬਾਰੇ ਨਹੀਂ ਸੋਚਦਾ।  ਮੈਂ ਤੇ ਡਾਇਨਾ ਦੋਨੋਂ ਸਾਡੇ ਇਸ਼ਕ ਦਾ ਨਤੀਜਾ ਜਾਣਦੇ ਸੀ ਤੇ ਅਸੀਂ ਦੋਨਾਂ ਨੇ ਹੀ ਉਸਦੀ ਪਰਵਾਹ ਨਹੀਂ ਸੀ ਕੀਤੀ। ਬਸ ਅੱਖਾਂ ਮੀਚ ਕੇ ਅਸੀਂ ਵਿਵਰਜਿਤ ਰਿਸ਼ਤਾ ਜੋੜਣ ਦੀ ਕੀਤੀ ਸੀ।   

1 comment:

  1. Dhann Ho Bhaji tusi aina kuch yaad rakhna boht aukha ji par very nice and true words

    ReplyDelete