A Historic Fiction Novel Based On Late Princess Diana In Punajbi By Balraj Singh Sidhu

Friday, 8 February 2013

ਕਾਂਡ 29

ਇਸ਼ਕ ਜਿਨ੍ਹਾਂ ਦੇ ਹੱਢੀਂ ਰਚਿਆ

ਡਾਇਨਾ ਤੋਂ ਪਹਿਲਾਂ ਇੰਗਲੈਂਡ ਦੀ ਕਿਸੇ ਸ਼ਾਹੀ, ਅਮੀਰ ਅਤੇ ਅੰਗਰੇਜ਼ ਔਰਤ ਵੱਲੋਂ ਸਭ ਤੋਂ ਵੱਧ ਮਰਦਾਂ ਨੂੰ ਭੋਗਣ ਦਾ ਰਿਕਾਰਡ  ਲੌਰਡ ਲੂਇਸ ਮਾਊਂਟਬੈਟਨ ਦੀ ਪਤਨੀ ਅਡਵੀਨਾ ਸੀਂਥੀਆ ਐਨਟ ਐਸ਼ਲੀ ਮਾਊਂਟਬੈਟਨ ਦਾ ਸੀ। 25 ਜੂਨ 1900 ਨੂੰ ਜਨਮੀ ਐਡਵੀਨਾ ਉਦੋਂ ਅਜੇ 20-21 ਸਾਲਾਂ ਦੀ ਸੀ, ਜਦੋਂ ਉਸਦਾ 18 ਜੁਲਾਈ 1922 ਵਿਚ ਲੌਰਡ ਮਾਊਂਟਬੈਟਨ ਨਾਲ ਵਿਆਹ ਹੋਇਆ ਸੀ। ਅਡਵੀਨਾ ਬਹੁਤ ਕਾਮੀ ਸੀ। ਲੌਰਡ ਮਾਊਂਟਬੈਟਨ ਬਿਸਤਰੇ ਠੰਢਾ ਤੇ ਨਾਤਜ਼ਰਬੇਕਾਰ ਸੀ। ਦੋਨਾਂ ਤੀਵੀਂ ਆਦਮੀ ਦੇ ਖਿਆਲਾਂ ਵਿਚ ਵੀ ਜ਼ਮੀਨ ਅਸਮਾਨ ਦਾ ਵਖਰੇਵਾਂ ਸੀ। ਹੌਲੀਵੁੱਡ ਵਿਚ ਹਨੀਮੂਨ ਮਨਾਉਣ ਬਾਅਦ ਮਾਊਂਟਬੈਟਨ ਆਪਣੀ ਹਵਾਈ ਸੈਨਾ ਦੀ ਨੌਕਰੀ ਵਿਚ ਮਸਰੂਫ ਹੋ ਗਿਆ ਸੀ। ਪਿੱਛੋਂ ਆਪਣੀ ਇਕੱਲਤਾ ਦੂਰ ਕਰਨ ਲਈ ਅਡਵੀਨਾ ਮਹਿਫਲਾਂ ਸਜਾਉਣ ਲੱਗ ਪਈ ਸੀ। ਸਾਰੀ ਸਾਰੀ ਰਾਤ ਉਹ ਜੂਆ ਖੇਡਦੀ, ਸ਼ਰਾਬ ਪੀਂਦੀ ਤੇ ਤੜਕੇ ਤੱਕ ਪਾਰਟੀਆਂ ਵਿਚ ਨੱਚਦੀ ਰਹਿੰਦੀ ਸੀ।  ਅਮਰੀਕਨ ਕਲਾਕਾਰ ਫਰੈੱਡ ਅਸਟੇਰ ਨੂੰ ਅਡਵੀਨਾ ਨਾਲ ਨੱਚਦਿਆਂ ਅਕਸਰ ਦੇਖਿਆ ਜਾਂਦਾ ਸੀ। 

ਇੰਗਲੈਂਡ ਦੀਆਂ ਮਹਿਫਲਾਂ ਵਿਚ ਅਡਵੀਨਾ ਦੇ ਹੁਸਨ ਦੇ ਚਰਚੇ ਆਮ ਹੋਣ ਲੱਗ ਪਏ ਸਨ। ਅਡਵੀਨਾ ਐਸ਼ਲੀ ਆਪਣੇ ਸਮੇਂ ਦੀ ਬਿਗੜੀ ਹੋਈ ਅਮੀਰ ਤੇ ਖ਼ੂਬਸੂਰਤ ਔਰਤ ਮੰਨੀ ਜਾਂਦੀ ਸੀ। ਉਸਨੂੰ ਨੂੰ ਕਪੜੇ ਪਹਿਨਣ ਦੀ ਵਿਸ਼ੇਸ਼ ਲਿਆਕਤ ਸੀ। ਜਿਸ ਸਕਦਾ  ਅਡਵੀਨਾ ਨੂੰ ਛੇ ਸਰਵੋਤਮ ਬੈਸਟ ਡਰੈੱਸਡ ਔਰਤਾਂ ਵਿਚੋਂ ਇਕ ਗਰਦਾਨਿਆ ਜਾਂਦਾ ਸੀ। ਅਡਵੀਨਾ ਦੀਆਂ ਭਰਵੀਂਆਂ ਛਾਤੀਆਂ ਐਨੀ ਖਿੱਚ ਭਰਪੂਰ ਸਨ ਕਿ ਲੌਰਡ ਮਾਊਂਟਬੈਟਨ ਨੇ ਅਡਵੀਨਾ ਦੇ ਸਤਨਾਂ ਦੇ ਨਾਮ ਪਹਿਲੀ ਵਿਸ਼ਵ ਜੰਗ ਵਿਚ ਫੌਜੀਆਂ ਨੂੰ ਮਿਲਣ ਵਾਲੇ ਤਮਗਿਆਂ ਦੇ ਨਾਮ ਉੱਪਰ ਮੈੱਟ ਅਤੇ ਜੈੱਫ ਰੱਖੇ ਹੋਏ ਸਨ। 1924 ਵਿਚ ਵੱਡੀ ਲੜਕੀ ਪਟਰੀਸ਼ਾਂ ਨੂੰ ਜਨਮ ਦੇਣ ਬਾਅਦ ਮਾਊਂਟਬੈਟਨ ਪਤੀ ਪਤਨੀ ਦੇ ਰਿਸ਼ਤੇ ਵਿਚ ਕਾਫੀ ਤਨਾਅ ਆ ਗਿਆ ਸੀ। ਲੌਰਡ ਮਾਊਂਟਬੈਟਨ ਅਡਵੀਨਾ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਨੌਕਰੀ ਅਤੇ ਬੱਚੀ ਨੂੰ ਜ਼ਿਆਦਾ ਵਕਤ ਦਿੰਦਾ ਸੀ। ਅਡਵੀਨਾ ਨੇ ਬੱਚੀ ਦਾ ਪਾਲਣ ਪੋਸ਼ਣ ਨੌਕਰਾਣੀਆਂ ਨੂੰ ਸੌਂਪ ਕੇ ਆਪਣੇ ਲਈ ਆਸ਼ਿਕ ਲੱਭਣੇ ਸ਼ੁਰੂ ਕਰ ਦਿੱਤੇ ਸਨ। ਅਡਵੀਨਾ ਨੂੰ ਜਦੋਂ ਕੋਈ ਮਰਦ ਚੰਗਾ ਲੱਗਦਾ ਤਾਂ ਉਹ ਥਾਂ-ਕੁਥਾਂ ਜਾਂ ਵੇਲਾ ਕੁਵੇਲਾ ਨਾ ਦੇਖਦੀ। ਬਸ ਅਗਲੇ ਨੂੰ ਧੂਹ ਕੇ ਆਪਣੇ ਬਿਸਤਰੇ ਵਿਚ ਲੈ ਜਾਂਦੀ ਸੀ। 

ਵਿਆਹ ਤੋਂ ਬਾਅਦ ਅਡਵੀਨਾ ਦਾ ਪਹਿਲਾ ਇਸ਼ਕ ਲੌਰਡ ਮੌਲੀਨਿਉਕਸ ਨਾਲ ਚੱਲਿਆ ਸੀ। ਉਸ ਤੋਂ ਬਾਅਦ ਅਮੀਰ ਅਮਰੀਕਨ ਪੋਲੋ ਖਿਡਾਰੀ ਲੈਡੀ ਸੈਂਡਫੋਰ ਦਾ ਅਡਵੀਨਾ ਨੇ ਨੰਬਰ ਲਾਇਆ ਸੀ। ਫੇਰ ਲੰਡਨ ਦੇ ਇਕ ਅਖ਼ਬਾਰ ਦਾ ਮਨੇਜਰ ਮਾਇਕ ਵਾਰਡਲ ਅਡਵੀਨਾ ਦੇ ਪੰਜੇ ਵਿਚ ਬਹੁਤ ਦੇਰ ਫਸਿਆ ਰਿਹਾ ਸੀ। ਉਸ ਸਮੇਂ ਅਡਵੀਨਾ ਦੇ ਇਕੋ ਸਮੇਂ ਇਹਨਾਂ ਤਿੰਨਾਂ ਉਪ੍ਰੋਕਤ ਵਰਣਿਤ ਮਰਦਾਂ ਨਾਲ ਸਰੀਰਕ ਸੰਬੰਧ ਸਨ। ਕਈ ਵਾਰ ਤਾਂ ਉਹ ਤਿੰਨਾਂ ਨੂੰ ਇਕੋ ਵੇਲੇ ਘਰੇ ਸੱਦ ਲੈਂਦੀ ਸੀ। ਹੈਰਤ ਦੀ ਗੱਲ ਤਾਂ ਇਹ ਹੈ ਕਿ ਤਿੰਨੋਂ ਇਕੋ ਸਮੇਂ ਅਡਵੀਨਾ ਦੇ ਘਰ ਹੁੰਦੇ ਸਨ ਤੇ ਤਿੰਨਾਂ ਨੂੰ ਇਕ ਦੂਸਰੇ ਬਾਰੇ ਪਤਾ ਨਹੀਂ ਸੀ ਲੱਗਦਾ ਹੁੰਦਾ। 

ਲੌਰਡ ਮੌਲੀਨਿਉਕਸ ਨੂੰ ਅਡਵੀਨਾ ਰਸੋਈ ਵਿਚ ਤਾੜ ਲੈਂਦੀ ਸੀ। ਵਾਰਡਲ ਅਡਵੀਨਾ ਦੇ ਬਿਸਤਰੇ 'ਤੇ ਨਗਨ ਪਿਆ ਹੁੰਦਾ ਤੇ ਅਡਵੀਨਾ ਸੈਂਡਫੋਰਡ ਨੂੰ ਘਰੇਲੂ ਲਾਇਬ੍ਰੇਰੀ ਵਿਚ ਲਿਜਾ ਕੇ ਭੋਗ ਰਹੀ ਹੁੰਦੀ ਸੀ। ਜੇ ਕਿਧਰੇ ਉੱਤੋਂ ਮਾਊਂਟਬੈਟਨ ਆ ਜਾਂਦਾ ਤਾਂ ਅਡਵੀਨਾ ਨੂੰ ਸਮਝ ਨਾ ਲੱਗਦੀ ਕਿ ਉਹ ਵਾਰਡਲ ਨੂੰ ਕਿੱਥੇ ਲਕੋਵੇ। ਕਈ ਵਾਰ ਤਾਂ ਉਹ ਵਾਰਡਲ ਨੂੰ ਮੰਜੇ ਥੱਲੇ ਵਾੜ ਦਿੰਦੀ ਸੀ ਤੇ ਆਪ ਮਾਉੂਂਟਬੈਟਨ ਨਾਲ ਉਸੇ ਮੰਜੇ 'ਤੇ ਸੈਕਸ ਵਿਚ ਰੁੱਝ ਕੇ ਭੁੱਲ ਜਾਂਦੀ ਸੀ ਕਿ ਉਸਦੇ ਮੰਜੇ ਥੱਲੇ ਵਾਰਡਲ ਨਿਰਵਸਤਰ ਪਿਆ ਹੈ। 

ਲੌਰਡ ਮਾਊਂਟਬੈਟਨ ਦੀ ਬਦਲੀ ਮਾਲਟਾ ਵਿਚ ਹੋ ਗਈ ਸੀ ਤੇ ਉਹ ਅਡਵੀਨਾ ਨੂੰ ਇੰਗਲੈਂਡ ਛੱਡ ਕੇ ਉਥੇ ਚਲਾ ਗਿਆ ਸੀ। ਅਡਵੀਨਾਂ ਨੇ ਪਿੱਛੋਂ ਅਮਰੀਕਨ ਗੌਲਫ ਚੈਂਪੀਅਨ ਬੌਬੀ ਸਵਾਨੇ ਨਾਲ ਸਿੰਗ ਫਸਾ ਲਿੱਤੇ ਸਨ। ਅਡਵੀਨਾ ਮੈਕਸੀਕੋ ਘੁੰਮਣ ਗਈ ਹੋਈ ਸੀ। ਉਥੇ ਕੈਲੇਫੋਰਨੀਆ ਦੇ ਦੋ ਬਿਜ਼ਨਸਮੈਨ ਭਰਾਵਾਂ ਨੇ ਇਕੱਠਿਆਂ ਅਡਵੀਨਾ 'ਤੇ ਟਰਾਈ ਮਾਰੀ ਸੀ। ਅਡਵੀਨਾ ਨੂੰ ਦੋਨੋਂ ਪਸੰਦ ਸਨ। ਉਹਨਾਂ ਵਿਚੋਂ ਕਿਸ ਨਾਲ ਅਡਵੀਨਾ ਨੇ ਹਮਬਿਸਤਰ ਹੋਣਾ ਹੈ? ਇਸ ਗੱਲ ਦਾ ਫੈਸਲਾ ਕਰਨ ਲਈ ਅਡਵੀਨਾ ਨੇ ਟੌਸ ਕੀਤੀ। ਜਦੋਂ ਸਿੱਕਾ ਹਵਾ ਵਿਚ ਬੁੜਕਾ ਕੇ ਸਿੱਟਿਆ ਤਾਂ ਉਹ ਫਰਸ਼ 'ਤੇ ਡਿੱਗਦਾ ਹੀ ਗੁਆਚ ਗਿਆ ਸੀ ਤੇ ਮੁੜਕੇ ਲੱਭਿਆ ਹੀ ਨਹੀਂ ਸੀ। ਅਡਵੀਨਾ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ, "ਇਉਂ ਕਰੋ, ਦੋਨੇ ਇਕੱਠੇ ਹੀ ਆਜੋ।"

ਅਡਵੀਨਾ ਉਹਨਾਂ ਦੋਨਾਂ ਭਰਾਵਾਂ ਟੈੱਡ ਫਿਲਿਪਸ ਅਤੇ ਬੰਨੀ ਫਿਲਿਪਸ ਨਾਲ ਤਿੰਨ ਦਿਨ ਲਗਾਤਾਰ ਦਿਨ ਰਾਤ ਹੋਟਲ ਦੇ ਕਮਰੇ ਵਿਚ ਇਕੋ ਬਿਸਤਰੇ 'ਤੇ ਇਕੱਠਿਆਂ ਨਾਲ ਕਾਮ ਖੇਡ ਖੇਡਦੀ ਰਹੀ ਸੀ। ਉਸ ਤੋਂ ਬਾਅਦ ਅਡਵੀਨਾ, ਪਲੇਅ ਬੋਆਏ ਲੇਰੀ ਗ੍ਰੇਅ ਦੇ ਧੱਕੇ ਕਾਫੀ ਦੇਰ ਚੜ੍ਹੀ ਰਹੀ ਸੀ। ਕੰਡਕਟਰ ਮੈਲਕਮ ਸਾਰਜੈਂਟ ਅਤੇ ਵੈਸਟ ਇੰਡੀਅਨ ਪਿਆਨੋਵਾਦਕ ਲੈਸਲੀ ਹੱਚਿਨਸਨ ਨਾਲ ਵੀ ਅਡਵੀਨਾ ਦੇ ਜਿਣਸੀ ਰਿਸ਼ਤੇ ਸਨ।

ਅਡਵੀਨਾ ਦਾ ਸਭ ਤੋਂ ਚਰਚਿਤ ਅਤੇ ਲੰਮਾ ਸਮਾਂ ਚੱਲਣ ਵਾਲਾ ਇਸ਼ਕ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਰਿਹਾ ਸੀ। ਕੈਥਰੀਨ ਕਲੈਮਨਟ ਨੇ ਇਹਨਾਂ ਦੇ ਰਿਸ਼ਤੇ ਉੱਤੇ ਅਧਾਰਿਤ ਇਕ ਨਾਵਲ ਵੀ ਲਿੱਖਿਆ ਸੀ। ਜਵਾਹਰ ਲਾਲ ਨਹਿਰੂ ਅਤੇ ਮੁਹੰਮਦ ਅਲੀ ਜ਼ਿਨਾਹ, ਅਡਵੀਨਾ ਨਾਲ ਟ੍ਰਿਨਟੀ ਕਾਲਜ ਕੈਂਬ੍ਰਿਜ਼, ਲੰਡਨ ਵਿਖੇ ਪੜ੍ਹਦੇ ਰਹੇ ਸਨ। ਦੋਨੇ ਹੀ ਬਾਕੀ ਹਜ਼ਾਰਾਂ ਮੁੰਡਿਆਂ ਵਾਂਗ ਅਡਵੀਨਾ ਦੇ ਆਸ਼ਿਕ ਸਨ ਤੇ ਇਹਨਾਂ ਨੂੰ ਸਭ ਤੋਂ ਵੱਧ ਅਡਵੀਨਾ ਨੇ ਆਪਣੀ ਘੱਗਰੀ ਦੁਆਲੇ ਘੁੰਮਾਇਆ ਸੀ। ਨਹਿਰੂ ਬ੍ਰਤਾਨਵੀ ਰਾਜ ਅਧਿਨ ਭਾਰਤ ਦੇ ਕਸ਼ਮੀਰੀ ਬ੍ਰਾਹਮਣ ਪਰਿਵਾਰ ਵਿਚ ਜੰਮਿਆ ਸੀ ਤੇ ਇੰਗਲੈਂਡ ਤੋਂ ਵਕਾਲਤ ਕਰਕੇ ਭਾਰਤ ਗਿਆ ਸੀ। ਉਸਦੀ ਵਕਾਲਤ ਚੱਲ ਨਾ ਸਕੀ ਤੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਰਗਰਮ ਕਾਰਕੂਨ ਬਣਕੇ ਭਾਰਤ ਦੇ ਅਜ਼ਾਦੀ ਅੰਦੋਲਨ ਵਿਚ ਕੁੱਦ ਪਿਆ ਸੀ।

25 ਦਸੰਬਰ 1876 ਸਿੰਧ ਦੇ ਇਕ ਜ਼ਮਾਦਾਰ ਦੇ ਘਰ ਜਨਮਿਆ ਮੁਹੰਮਦ ਅਲੀ ਜ਼ਿਨਾਹ, ਇੰਗਲੈਂਡ ਵਿਚ ਵਕਾਲਤ ਦੀ ਪੜ੍ਹਾਈ ਕਰਨ ਆਇਆ ਸੀ ਤੇ ਨਹਿਰੂ ਅਤੇ ਅਡਵੀਨਾ ਨਾਲ ਉਸੇ ਕਾਲਜ ਵਿਚ ਪੜ੍ਹਦਾ ਰਿਹਾ ਸੀ। ਭਾਰਤ ਵਾਪਿਸ ਜਾ ਕੇ ਉਹ ਆਲ ਇੰਡੀਆ ਮੁਸਲਿਮ ਲੀਗ ਦਾ ਨੇਤਾ ਬਣ ਗਿਆ ਸੀ।

ਲੌਰਡ ਲੂਈਸ ਮਾਊਂਟਬੈਟਨ ਨੂੰ ਬ੍ਰਤਾਨਵੀ ਸ਼ਾਸਕਾਂ ਨੇ ਬ੍ਰਿਟਿਸ਼ ਡੋਮੀਨੀਅਨ ਸਟੇਟ ਰਿਪਬਲਿਕ ਔਫ ਇੰਡੀਆ ਦਾ ਵਾਇਸ ਰੌਏ ਬਣਾ ਕੇ ਭੇਜਿਆ ਸੀ ਤੇ ਬਾਅਦ ਵਿਚ ਉਹ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ। ਲੌਰਡ ਲੂਇਸ ਮਾਊਂਟਬੈਟਨ ਨਾਲ ਉਸਦੀ ਪਤਨੀ ਅਡਵੀਨਾ ਵੀ ਹਿੰਦੁਸਤਾਨ ਜਾ ਕੇ ਰਹਿਣ ਲੱਗ ਪਈ ਸੀ। ਲੌਰਡ ਲੂਇਸ ਮਾਊਂਟਬੈਟਨ ਆਪਣੇ ਸਰਕਾਰੀ ਕੰਮਾਂ ਵਿਚ ਮਸਰੂਫ ਰਹਿੰਦਾ ਤੇ ਅਡਵੀਨਾ ਦਾ ਮਾਊਂਟਬੈਟਨ ਦੀ ਗੈਰ-ਹਾਜ਼ਰੀ ਵਿਚ ਨਹਿਰੂ ਤੇ ਜ਼ਿਨਾਹ ਦੋਨੇ ਵਾਰੋ ਵਾਰੀ ਮੰਨੋਰੰਜਨ ਕਰਦੇ ਰਹਿੰਦੇ ਸਨ। ਦੋਨਾਂ ਵਿਚ ਅਡਵੀਨਾ ਨੂੰ ਪ੍ਰਾਪਤ ਕਰਨ ਦੀ ਗੁੱਝੀ ਜੰਗ ਛਿੜੀ ਹੋਈ ਸੀ।

ਅਡਵੀਨਾ ਵੀ ਤਨਹਾਈ ਮਹਿਸੂਸ ਕਰਦੀ ਸੀ ਤੇ ਨਹਿਰੂ ਦੀ ਪਤਨੀ ਕਮਲਾ ਦਾ 1936 ਵਿਚ ਲੰਮੀ ਬਿਮਾਰੀ ਨਾਲ ਦਿਹਾਂਤ ਹੋਣ ਬਾਅਦ ਉਹ ਵੀ ਇਕੱਲਤਾ ਦਾ ਮਾਰਿਆ ਹੋਇਆ ਸੀ। ਅਡਵੀਨਾ ਦੇ ਮਰਦਬਾਜ਼ ਤੇ ਚਾਲੂ ਜਨਾਨੀ ਹੋਣ ਬਾਰੇ ਨਹਿਰੂ ਨੂੰ ਗਿਆਨ ਸੀ।  ਥੋੜ੍ਹੇ ਦਿਨਾਂ ਵਿਚ ਹੀ ਨਹਿਰੂ ਨੇ ਅਡਵੀਨਾ ਨਾਲ ਆਪਣਾ ਟੰਕਾ ਫਿੱਟ ਕਰ ਲਿਆ ਸੀ। ਲੌਰਡ ਮਾਊਂਟਬੈਟਨ ਨੇ ਨਾ ਸਿਰਫ ਨਹਿਰੂ ਤੇ ਅਡਵੀਨਾ ਦੇ ਰਿਸ਼ਤੇ ਬਾਰੇ ਅੱਖਾਂ ਮੀਚੀਆਂ ਸਨ। ਬਲਕਿ ਇਸ ਰਿਸ਼ਤੇ ਨੂੰ ਪੁੰਗਰਨ ਲਈ ਹੱਲਾਸ਼ੇਰੀ ਵੀ ਦਿੱਤੀ ਸੀ। ਨਹਿਰੂ ਨੂੰ ਉਹ ਆਪ ਘਰ ਬੁਲਾ ਕੇ ਘਰੋਂ ਨਿਕਲ ਜਾਂਦਾ ਤੇ ਨਹਿਰੂ ਅਡਵੀਨਾ ਨਾਲ ਇਸ਼ਕ ਫਰਮਾਉਂਦਾ ਰਹਿੰਦਾ ਸੀ। ਲੌਰਡ ਮਾਊਂਟਬੈਟਨ ਬਾਰੇ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਉਹ ਸਮਲਿੰਗੀ ਸੀ ਤੇ ਨਹਿਰੂ ਨੂੰ ਪਸੰਦ ਕਰਦਾ ਸੀ। ਲੌਰਡ ਮਾਊਂਟਬੈਟਨ ਦੀ ਲੜਕੀ ਪੈਮਲਾ ਕੋਲ ਕੁਝ ਨਹਿਰੂ ਦੀਆਂ ਅਡਵੀਨਾ ਨੂੰ ਲਿੱਖੀਆਂ ਚਿੱਠੀਆਂ ਹਨ, ਜਿਨ੍ਹਾਂ ਵਿਚੋਂ ਇਹ ਸਾਬਿਤ ਹੁੰਦਾ ਹੈ ਕਿ ਮਾਊਂਟਬੈਟਨ ਪਤੀ ਪਤਨੀ ਇਕੱਠੇ ਨਹਿਰੂ ਨਾਲ ਰਾਸ ਰਚਾਉਂਦੇ ਰਹੇ ਸਨ।  ਲੌਰਡ ਮਾਊਂਟਬੈਟਨ ਨੇ ਆਪਣੀ ਭੈਣ ਪਟਰੀਸ਼ਾਂ ਨੂੰ ਲਿੱਖੀ ਇਕ ਚਿੱਠੀ ਵਿਚ ਲਿਖਿਆ ਸੀ, "ਨਹਿਰੂ ਤੇ ਅਡਵੀਨਾ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ। ਮੈਂ ਸੋਚਦਾ ਹਾਂ ਇੰਡੀਆ ਨੂੰ ਅਜ਼ਾਦੀ ਦੇਣ ਦੇ ਨਾਲ ਅਡਵੀਨਾ ਵੀ ਨਹਿਰੂ ਨੂੰ ਤੋਹਫੇ ਵਿਚ ਦੇ ਆਵਾਂ।"

1929 ਵਿਚ ਪੈਮਿਲਾ ਦੇ ਜਨਮ ਤੋਂ ਬਾਅਦ ਮਾਊਂਟਬੈਟਨ ਦਾ ਝੁਕਾ ਵੀ ਹੋਰ ਔਰਤਾਂ ਵੱਲ ਹੋ ਗਿਆ ਸੀ ਤੇ 1931 ਵਿਚ ਉਹ ਅਠਾਰਾਂ ਸਾਲਾਂ ਦੀ ਆਰਗੀਲ ਦੀ ਡਿੱਚਿਜ਼ ਮਾਰਗਰਟ ਨਾਲ ਸੰਬੰਧ ਸਥਾਪਿਤ ਕਰਨ ਵਿਚ ਕਾਮਯਾਬ ਹੋ ਗਿਆ ਸੀ। ਮਾਰਗਰਟ ਦੀ ਫੋਟੋ ਮਾਊਂਟਬੈਟਨ ਹਰ ਸਮੇਂ ਆਪਣੇ ਨਾਲ ਰੱਖਦਾ ਸੀ। ਉਸ ਤੋਂ ਬਾਅਦ ਮਾਊਂਟਬੈਟਨ ਕਾਫੀ ਦੇਰ ਤੱਕ ਨਾਵਲਿਸਟ ਬਾਬਰਾ ਕਾਰਟਲੈਂਡ ਨੂੰ ਭੋਗਦਾ ਰਿਹਾ ਸੀ ਤੇ ਫੇਰ ਫਰਾਂਸਿਸੀ ਸੁੰਦਰੀ ਯੋਲਾ ਲੈਟੀਅਰ ਨਾਲ ਮਾਊਂਟਬੈਟਨ ਦੇ ਸੰਬੰਧ ਰਹੇ ਸਨ। ਲੌਲੈਟ ਦਾ ਨਾਵਲ ਗਿਗੀ, ਇਸੇ ਰਿਸ਼ਤੇ ਉੱਥੇ ਅਧਾਰਿਤ ਹੈ। ਨਹਿਰੂ ਨਾਲ ਅਡਵੀਨਾ ਨੇ ਮਾਊਂਟਬੈਟਨ ਨੂੰ ਨੀਵਾਂ ਦਿਖਾਉਣ ਲਈ ਸੰਬੰਧ ਜੋੜੇ ਸਨ। ਨਹਿਰੂ ਨੂੰ ਅਡਵੀਨਾ ਅੰਗਰੇਜ਼ੀ ਨਾਮ ਜੋਏ ਆਖ ਕੇ ਬੁਲਾਉਂਦੀ ਸੀ। ਜਦੋਂ ਭਾਰਤ ਨੂੰ ਅਜ਼ਾਦੀ ਦੇਣ ਦੀ ਗੱਲ ਆਈ ਤਾਂ ਨਹਿਰੂ ਅਤੇ ਜ਼ਿਨਾਹ ਵਿਚ ਪ੍ਰਧਾਨ ਮੰਤਰੀ ਬਣਨ ਲਈ ਲੜਾਈ ਹੋ ਗਈ ਸੀ। ਨਹਿਰੂ ਚਾਹੁੰਦਾ ਸੀ ਕਿ ਉਹ ਪ੍ਰਧਾਨ ਮੰਤਰੀ ਬਣੇ ਤੇ ਜ਼ਿਨਾਹ ਚਾਹੁੰਦਾ ਸੀ ਕਿ ਉਹ ਪ੍ਰਧਾਨ ਮੰਤਰੀ ਬਣੇ। ਅੰਗਰੇਜ਼ ਸਰਕਾਰ ਨੂੰ ਕੋਈ ਹੱਲ ਨਹੀਂ ਸੀ ਆਹੁੜਦਾ ਕਿ ਕਿਸ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ। ਉਹਨਾਂ ਨੇ ਅਡਵੀਨਾ ਨੂੰ ਫੈਸਲਾ ਕਰਵਾਉਣ ਬਾਰੇ ਕਿਹਾ ਸੀ। ਅਡਵੀਨਾ ਨੇ ਨਹਿਰੂ ਅਤੇ ਜ਼ਿਨਾਹ ਦੋਨਾਂ ਨਾਲ ਆਪਣੀਆਂ ਇਤਰਾਜ਼ਯੋਗ ਫੋਟੋਆਂ ਚੋਰੀ ਖਿਚਵਾ ਲਿੱਤੀਆਂ ਤੇ ਫੇਰ ਉਹਨਾਂ ਨੂੰ ਇਕੋ ਸਮੇਂ ਆਪਣੇ ਘਰ ਬੁਲਾ ਲਿਆ ਸੀ। ਇਕ ਕਮਰੇ ਵਿਚ ਜ਼ਿਨਾਹ ਤੇ ਦੂਜੇ ਵਿਚ ਨਹਿਰੂ ਸੀ। ਦੋਨਾਂ ਨੂੰ ਹੀ ਇਕ ਦੂਜੇ ਦੀ ਉਥੇ ਮੌਜੂਦਗੀ ਦਾ ਗਿਆਨ ਨਹੀਂ ਸੀ। ਅਡਵੀਨਾ ਪਹਿਲਾਂ ਦਸਤਾਵੇਜ਼ ਲੈ ਕੇ ਜ਼ਿਨਾਹ ਕੋਲ ਗਈ ਤੇ ਉਸਨੂੰ ਆਖਣ ਲੱਗੀ ਕਿ ਨਹਿਰੂ ਨੂੰ ਪ੍ਰਧਾਨ ਮੰਤਰੀ ਬਣ ਲੈਣ ਦਵੇ। ਉਹ ਨਾ ਮੰਨਿਆ ਤੇ ਉਸਨੇ ਦਲੀਲ ਦਿੱਤੀ ਸੀ ਕਿ ਮੁਸਲਮਾਨ ਇਸ ਨਾਲ ਭੜਕ ਜਾਣਗੇ। ਅਡਵੀਨਾ ਨੇ ਜ਼ਿਨਾਹ ਨੂੰ ਕੁਝ ਕਾਗਜ਼ ਦਸਤਖਤ ਕਰਨ ਲਈ ਕਹੇ ਤੇ ਉਸਨੇ ਅੱਖਾਂ ਮੀਚ ਕੇ ਦਸਤਖਤ ਕਰ ਦਿੱਤੇ ਸਨ। ਫੇਰ ਉਹੀ ਕਾਗਜ਼ ਲੈ ਕੇ ਅਡਵੀਨਾ ਨਹਿਰੂ ਕੋਲ ਗਈ ਤੇ ਉਸਨੇ ਜ਼ਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਪੇਸ਼ਕਸ਼ ਨਹਿਰੂ ਮੂਹਰੇ ਰੱਖੀ ਸੀ। ਨਹਿਰੂ ਇਹ ਸੁਣ ਕੇ ਭੜਕ ਗਿਆ ਸੀ, "ਲੈ ਉਹਨੂੰ ਸਾਲੇ ਮੁਸਲੇ ਨੂੰ ਤਾਂ ਮੈਂ ਚਪੜਾਸੀ ਨਾ ਰੱਖਾਂ। ਤੂੰ ਪ੍ਰਧਾਨ ਮੰਤਰੀ ਬਣਾਉਣ ਨੂੰ ਕਹਿੰਦੀ ਹੈਂ। ਮੈਨੂੰ ਤਾਂ ਲੰਡਨ ਜਦੋਂ ਉਹ ਲਿਨਕੋਲਨ ਇੰਨ 'ਚ ਵਕਾਲਤ ਕਰਦਾ ਸੀ। ਉਦੋਂ ਹੀ ਸ਼ੱਕ ਪੈਂਦੀ ਸੀ। ਬਈ ਉਹਦਾ ਤੇਰੇ ਨਾਲ ਕੋਈ ਚੱਕਰ ਹੈ। ਤੂੰ ਕਿਉਂ ਉਹਦੀ ਵਕਾਲਤ ਕਰ ਰਹੀ ਹੈਂ।... ਨਹੀਂ ਇਹ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਤਾਂ ਮੈਂ ਹੀ ਬਣਾਗਾ।"

"ਜੋਏ! ਕਿਹੋ ਜਿਹੀਆਂ ਗੱਲਾਂ ਕਰਦੈਂ। ਪਿਆਰ ਤਾਂ ਮੈਂ ਸਿਰਫ ਤੈਨੂੰ ਹੀ ਕਰਦੀ ਹਾਂ। ਇਹ ਤੂੰ ਵੀ ਜਾਣਦਾਂ। ਚੱਲ ਤੈਨੂੰ ਹੀ ਪ੍ਰਧਾਨ ਮੰਤਰੀ ਬਣਾਵਾਂਗੇ। ਹੁਣ ਗੁੱਡ ਬੋਏ ਬਣਕੇ ਇਹਨਾਂ ਦਸਤਾਵੇਜ਼ਾਂ 'ਤੇ ਘੁੱਗੀ ਮਾਰ।"

"ਇਹ ਕੀ ਹੈ?"

"ਇਹਦੇ ਵਿਚ ਲਿੱਖਿਆ ਹੈ। ਜੋ ਬ੍ਰਤਾਨਵੀ ਸਰਕਾਰ ਫੈਸਲਾ ਕਰੇਗੀ, ਤੈਨੂੰ ਮੰਨਜ਼ੂਰ ਹੋਵੇਗਾ।"

"ਫੈਸਲਾ ਜਾਣੇ ਬਿਨਾ ਮੈਂ ਕਿਵੇਂ ਮੰਨਜ਼ੂਰ ਕਰ ਸਕਦਾਂ? ਜੇ ਉਹਨਾਂ ਨੇ ਜ਼ਿਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਮੈਂ ਕੀ ਕਰੂੰਗਾ?... ਜਿੱਦਣ ਦੇ ਤੁਸੀਂ ਆਏ ਹੋ ਜਿਨਾਹ ਤਾਂ ਉਦਣ ਦਾ ਮਾਊਂਟਬੈਟਨ ਦੁਆਲੇ ਕੱਟੇ ਬੱਛੇ ਜਿਹੇ ਬੰਨ੍ਹਦਾ ਫਿਰਦੈ ਪ੍ਰਧਾਨ ਮੰਤਰੀ ਬਣਨ ਲਈ। ਮੈਂ ਤਾਂ ਨਹੀਂ ਸਾਇਨ ਕਰਦਾ।"

"ਜੋਏ, ਬੰਦੇ ਦਾ ਪੁੱਤ ਬਣ ਕੇ ਦਸਤਖਤ ਕਰ ਦੇਹ। ਨਹੀਂ ਆਹ ਫੋਟੋਆਂ ਕੱਲ੍ਹ ਨੂੰ ਟਾਇਮਜ਼ ਔਫ ਇੰਡੀਆ ਅਖ਼ਬਾਰ ਵਿਚ ਛਪ ਜਾਣਗੀਆਂ। ਮੇਰਾ ਜਾਣਾ ਕੱਖ ਨ੍ਹੀਂ ਤੇ ਤੇਰਾ ਰਹਿਣਾ ਕੱਖ ਨ੍ਹੀਂ। ਸਾਰਾ ਹਿੰਦੁਸਤਾਨ ਤੇਰੇ 'ਤੇ ਥੂ-ਥੂ ਕਰੂ।"

ਨਹਿਰੂ ਨੇ ਫੋਟੋਆਂ ਦੇਖਦਿਆਂ ਹੀ ਆਪਣੇ ਸਿਰ ਤੋਂ ਟੋਪੀ ਲਾਹ ਲਿੱਤੀ ਸੀ ਤੇ ਉਸਦੇ ਤਾਲੂਏ ਵਿਚੋਂ ਸੇਕ ਨਿਕਲਦਾ ਸੀ। ਨਹਿਰੂ ਦਾ ਸਾਰਾ ਸਿਰ ਮੁੜਕੋ-ਮੁੜਕੀ ਹੋਇਆ ਪਿਆ ਸੀ। ਅਣਮੰਨੇ ਜਿਹੇ ਮਨ ਨਾਲ ਉਸਨੇ ਕਾਗਜ਼ਾਂ ਉੱਤੇ ਆਪਣੀ ਸਹਿਮਤੀ ਦੇ ਦਸਤਖਤ ਕਰ ਦਿੱਤੇ ਸਨ। ਬ੍ਰਤਾਨਵੀਂ ਸ਼ਾਸਕਾਂ ਨੇ ਭਾਰਤ ਦਾ ਵਟਵਾਰਾ ਕਰਕੇ ਮੁਸਲਮਾਨਾਂ ਲਈ ਪਾਕਿਸਤਾਨ ਅਤੇ ਹਿੰਦੂ ਸਿੱਖਾਂ ਲਈ ਹਿੰਦੁਸਤਾਨ ਦੋ ਵੱਖਰੇ ਮੁਲਖ ਬਣਾ ਦਿੱਤੇ ਸਨ। ਮੁਹੰਮਦ ਅਲੀ ਜ਼ਿਨਾਹ ਨੂੰ ਪਾਕਿਸਤਾਨ ਦਾ ਕਾਇਦ-ਏ-ਆਜ਼ਮ ਅਤੇ ਜਵਾਹਰ ਲਾਲ ਨਹਿਰੂ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ। ਮਾਊਂਟਬੈਟਨ ਜੋੜਾ ਇੰਗਲੈਂਡ ਪਰਤ ਆਇਆ ਸੀ।

ਇੰਗਲੈਂਡ ਆ ਕੇ ਅਡਵੀਨਾ ਨਹਿਰੂ ਦੇ ਨਿਰੰਤਰ ਸੰਪਰਕ ਵਿਚ ਰਹੀ ਸੀ ਤੇ ਆਪਣੇ ਪਤੀ ਦੇ ਮੂਹਰੇ ਬੈਠ ਕੇ ਨਹਿਰੂ ਨੂੰ ਪ੍ਰੇਮ ਪੱਤਰ ਲਿੱਖਿਆ ਕਰਦੀ ਸੀ। ਮਾਊਂਟਬੈਟਨ ਨੇ ਅਡਵੀਨਾ ਨੂੰ ਅਜਿਹਾ ਕਰਨ ਤੋਂ ਕਦੇ ਵਰਜਿਆ ਨਹੀਂ ਸੀ। ਸਾਲ ਵਿਚ ਇਕ ਵਾਰ ਅਡਵੀਨਾ ਭਾਰਤ ਜਾ ਕੇ ਨਹਿਰੂ ਨੂੰ ਮਿਲਦੀ ਸੀ ਤੇ ਨਹਿਰੂ ਵੀ ਉਸ ਕੋਲ ਇੰਗਲੈਂਡ ਆਉਂਦਾ ਰਿਹਾ ਸੀ।

58 ਸਾਲ ਦੀ ਉਮਰ ਹੰਢਾ ਕੇ ਜਦੋਂ 21 ਫਰਵਰੀ 1960 ਵਿਚ ਅਡਵੀਨਾ ਮਰੀ ਸੀ ਤਾਂ ਉਸਦੇ ਸਿਰਹਾਣੇ ਥੱਲੇ ਨਹਿਰੂ ਦੀਆਂ ਚਿੱਠੀਆਂ ਪਈਆਂ ਸਨ। 

ਅਡਵੀਨਾ ਨੇ ਆਪਣੀ ਵਿਹੁਅਤਾ ਜ਼ਿੰਦਗੀ ਵਿਚ ਬਾਰਾਂ ਪ੍ਰਸਿੱਧ ਮਰਦਾਂ ਨਾਲ ਤੱਅਲਕਾਤ ਰੱਖੇ ਸਨ। ਜਦੋਂ ਡਾਇਨਾ ਮੈਦਾਨ ਵਿਚ ਉੱਤਰੀ ਤਾਂ ਉਸਨੇ ਅਡਵੀਨਾ ਐਸ਼ਲੀ ਮਾਊਂਟਬੈਟਨ ਦਾ ਕੁਝ ਹੀ ਸਾਲਾਂ ਵਿਚ ਰਿਕਾਰਡ ਤੋੜ ਦਿੱਤਾ ਸੀ। ਡਾਇਨਾ ਛੱਤੀ ਵਰ੍ਹੇ ਜਿਉਂਈ ਸੀ ਤੇ ਉਸਦੇ 35 ਗੈਰ-ਮਰਦਾਂ ਤੇ ਛੱਤੀਵੇਂ ਪ੍ਰਿੰਸ ਚਾਰਲਸ ਨਾਲ ਸੰਬੰਧ ਸਨ। ਯਾਨੀ ਇਕ ਔਸਤਨ ਉਮਰ ਦੇ ਇਕ ਸਾਲ ਵਿਚ ਇਕ ਪ੍ਰਸਿੱਧ ਮਰਦ ਡਾਇਨਾ ਦੇ ਹਿੱਸੇ ਆਇਆ ਸੀ। ਬਚਪਨ ਵਿਚ ਆਪਣੀਆਂ ਭੈਣਾਂ ਵਾਂਗ ਮਰਦ ਮਿੱਤਰ ਬਣਾਉਣ ਦੀ ਡਾਇਨਾ ਕੋਸ਼ਿਸ਼ ਤਾਂ ਬਹੁਤ ਕਰਦੀ ਸੀ। ਪਰ ਇਸ ਪਾਸੇ ਉਸਦੀ ਕਿਸਮਤ ਢਿੱਲੀ ਹੀ ਹੁੰਦੀ ਸੀ। ਜਦੋਂ ਡਾਇਨਾ ਦੀਆਂ ਭੈਣਾਂ ਆਪਣੇ ਕਿਸੇ ਆਸ਼ਿਕ ਨਾਲ ਤੋੜ-ਵਿਛੋੜੀ ਕਰਦੀਆਂ ਸਨ ਤਾਂ ਡਾਇਨਾ ਉਸ ਮੁੰਡੇ ਕੋਲ ਜਾ ਕੇ ਹਮਦਰਦੀ ਪ੍ਰਗਟਾਉਂਦੀ ਅਤੇ ਆਪਣੇ ਨਾਲ ਦੋਸਤੀ ਦਾ ਪ੍ਰਸਤਾਵ ਰੱਖ ਦਿੰਦੀ। ਕਈ ਮੰਨ ਜਾਂਦੇ। ਕਈ ਜੁਆਬ ਦੇ ਦਿੰਦੇ। ਇਉਂ ਡਾਇਨਾ ਨੇ ਆਪਣੀਆਂ ਭੈਣਾਂ ਦੇ ਆਸ਼ਿਕਾਂ ਨਾਲ ਆਪਣੀ ਸੰਗ ਖੋਲ੍ਹ ਲਿੱਤੀ ਸੀ। ਉਸ ਤੋਂ ਬਾਅਦ ਡਾਇਨਾ ਦੇ ਆਸ਼ਿਕਾਂ ਦੀ ਫਰਿਸ਼ਤ ਬਣਨੀ ਸ਼ੁਰੂ ਹੋ ਗਈ ਸੀ। ਮਲਕਾ ਇਲੀਜ਼ਬੈੱਥ-2 ਦੇ ਰੇਸਿੰਗ ਮੇਨੇਜ਼ਰ ਹੈਨਰੀ ਹਰਬਰਟ ਦਾ ਪੁੱਤਰ ਕਾਰਨਰਵੋਨ ਦਾ ਅਰਲ ਹੈਰੀ ਹਰਬਰਟ, ਕੋਲਡਸਟੀਮ ਗਾਰਡਜ਼ ਦਾ ਲਫਤਾਨ ਜੇਮਜ਼ ਬੋਅਗੀ, ਰੌਇਲ ਸਕੌਟਸ ਗਾਰਡਜ਼ ਦਾ ਰੌਏ ਸਕੌਟ, ਆਰਟਿਸਟ ਮਾਰਕੁਸ ਮੇਅ, ਸਾਇਮਨ ਬੈਰੀ, ਐਡਮ ਰਸਲ, ਜੇਮਜ਼ ਕੌਲਹਰਟਸ ਆਦਿ ਨਾਲ ਡਾਇਨਾ ਦੇ ਵਿਆਹ ਤੋਂ ਪਹਿਲਾਂ ਸੰਬੰਧ ਰਹੇ ਸਨ। ਵਿਲੀਅਮ ਸਟਰਿਊਬੈਨਜ਼ੀ ਦੇ ਭਾਂਡੇ ਧੋਣ ਰੋਜ਼ ਉਹਦੇ ਫਲੈਟ ਵਿਚ ਜਾਂਦੀ ਹੁੰਦੀ ਸੀ। ਲੰਡਨ ਆਪਣੇ ਮਾਤਾ ਦੇ ਘਰ ਕੈਰੋਲਾਇਨ ਬਾਰਥੋਲੋਮਿਉ, ਸੋਫੀ ਕਿਮਬਾਲ ਅਤੇ ਫਿਲਪੀਆ ਕੋਕਰ ਨਾਲ ਡਾਇਨਾ ਅਕਸਰ ਨਾਇਟ ਕਲੱਬਾਂ ਵਿਚ ਜਾ ਕੇ ਜ਼ਿੰਦਗੀ ਦਾ ਲੁਤਫ ਲੈਂਦੀ ਅਤੇ ਦੇਰ ਰਾਤ ਨੂੰ ਕਿਸੇ ਨਾ ਕਿਸੇ ਮੁੰਡੇ ਨੂੰ ਹਮਬਿਸਤਰੀ ਲਈ ਘਰ ਲੈ ਆਉਂਦੀ ਸੀ। ਫਿਰ ਬਾਅਦ ਵਿਚ ਜਦੋਂ ਡਾਇਨਾ ਦੇ ਪਿਤਾ ਨੇ ਡਾਇਨਾ ਨੂੰ ਘਰ ਖਰੀਦ ਕੇ ਦਿੱਤਾ ਸੀ ਤਾਂ ਕੈਰੋਲਾਇਨ, ਐਨਾ ਬੋਲਟਨ ਅਤੇ ਵਿਰਜ਼ੀਨੀਆ ਪਿੱਟਮੈਨ ਆਦਿ ਆਪਣੀਆਂ ਕਿਰਾਏਦਾਰ ਕੁੜੀਆਂ ਦੇ ਮਰਦ ਮਿੱਤਰਾਂ ਨੂੰ ਸ਼ਰਾਬੀ ਕਰਕੇ ਡਾਇਨਾ ਅਤੇ ਉਸਦੀਆਂ ਸਹੇਲੀਆਂ ਉਹਨਾਂ ਨਾਲ ਸਾਰੀ ਰਾਤ ਅਯਾਸੀਆਂ ਕਰਦੀਆਂ ਰਹਿੰਦੀਆਂ ਸਨ। ਕਈਆਂ ਮੁੰਡਿਆਂ ਦੇ ਤਾਂ ਡਾਇਨਾ ਕਪੜੇ ਵੀ ਲਕੋਅ ਲਿਆ ਕਰਦੀ ਸੀ ਤਾਂ ਕਿ ਉਹ ਸਵੇਰ ਨੂੰ ਡਾਇਨਾ ਨੂੰ ਸੁੱਤੀ ਪਈ ਛੱਡ ਕੇ ਨਾ ਜਾ ਸਕਣ।

ਵਿਆਹ ਤੋਂ ਬਾਅਦ ਸਭ ਤੋਂ ਪਹਿਲਾ ਇਸ਼ਕ ਡਾਇਨਾ ਦਾ ਉਸਦੇ ਅੰਗਰੱਖਿਅਕ ਬੈਰੀ ਮਾਨਕੀ ਨਾਲ ਹੋਇਆ ਸੀ। ਫਿਰ ਮੇਰੇ ਨਾਲ। ਡਾਇਨਾ ਦੇ ਸਾਰੇ ਪ੍ਰੇਮੀਆਂ ਵਿਚੋਂ ਕੇਵਲ ਇਕੋ ਇਕ ਮੈਂ ਹੀ ਹਾਂ ਜਿਸ ਨਾਲ ਡਾਇਨਾ ਨੇ ਆਪਣੇ ਸੰਬੰਧ ਕਬੂਲੇ ਸਨ ਤੇ ਉਹ ਵੀ ਨੈਸ਼ਨਲ ਟੀਵੀ ਬੀ. ਬੀ. ਸੀ. ਦੀ ਵਿਸ਼ੇਸ਼ ਮੁਲਾਕਾਤ ਪੈਨੋਰਾਮਾਂ ਵਿਚ। ਮੇਰੇ ਨਾਲ ਸੰਬੰਧ ਬਾਰੇ ਪੁੱਛੇ ਜਾਣ 'ਤੇ ਡਾਇਨਾ ਨੇ ਨਿੱਡਰ ਹੋ ਕੇ ਫਖਰ ਨਾਲ ਕਿਹਾ ਸੀ, "ਯੈੱਸ ਆਈ ਲਵਡ ਹਿੱਮ।... ਯੈੱਸ ਆਈ ਅਡੋਰ ਹਿੱਮ!" ਜਾਂ ਫਿਰ ਡੋਡੀ ਨਾਲ ਫੋਟੋ ਖਿੱਚਵਾ ਕੇ ਉਸਨੇ ਆਪਣਾ ਤੇ ਡੋਡੀ ਦਾ ਜਿਣਸੀ ਰਿਸ਼ਤਾ ਕਬੂਲਿਆ ਸੀ। 

ਡਾਇਨਾ ਨੇ ਬੀ. ਬੀ. ਸ਼ੀ ਦੇ ਪੱਤਰਕਾਰ ਮਾਰਟੀਨ ਬਸ਼ੀਰ ਨੂੰ ਇਹ ਇੰਟਰਵਿਉ ਬਹੁਤ ਜੋਖਮ ਉੱਠਾ ਕੇ ਦਿੱਤੀ ਸੀ। ਬੀ.ਬੀ.ਸੀ. ਵਾਲੇ ਕਾਰ ਦੇ ਬੌਨਟ ਵਿਚ ਕੈਮਰੇ ਲੁਕਾ ਕੇ ਕਨਸਿੰਘਟਨ ਮਹਿਲ ਵਿਚ ਚੋਰੀ ਲੈ ਕੇ ਗਏ ਸਨ। ਮੁਲਾਕਾਤ ਦੇ ਫਿਲਮਾਂਕਣ ਸੈਮੇਂ ਡਾਇਨਾ ਤੋਂ ਸਿਵਾਏ ਕੋਈ ਵੀ ਘਰ ਨਹੀਂ ਸੀ। ਇਥੋਂ ਤੱਕ ਕਿ ਉਸਨੇ ਆਪਣੇ ਸਾਰੇ ਨੌਕਰਾਂ ਨੂੰ ਵੀ ਉਸ ਦਿਨ ਛੁੱਟੀ ਕਰ ਦਿੱਤੀ ਸੀ। ਮੁਲਾਕਾਤ ਰਿਕਾਰਡ ਹੋਣ ਤੋਂ ਬਾਅਦ ਉਸਨੂੰ ਨਸ਼ਰ ਕਰਨ ਲਈ ਸ਼ਾਹੀ ਮਹੱਲ ਅਤੇ ਮਲਕਾ ਦੀ ਮਨਜ਼ੂਰੀ ਚਾਹੀਦੀ ਸੀ। ਡਾਇਨਾ ਨੇ ਮਲਕਾ ਤੋਂ ਮੰਨਜੂਰੀ ਲੈਣ ਲਈ ਇੰਟਰਵਿਉ ਵਾਲੀ ਗੱਲ ਗੋਲ ਕਰਕੇ ਦੱਸੀ ਸੀ ਤੇ ਇਹ ਪ੍ਰਭਾਵ ਦਿੱਤਾ ਸੀ ਕਿ ਉਹ ਮੁਲਾਕਾਤ ਉਸਦੇ ਚੈਰਟੀ ਕਾਰਜਾਂ ਸੰਬੰਧੀ ਸੀ। ਮਲਕਾ ਨੇ ਬਹੁਤੀ ਪੁੱਛ ਪੜਤਾਲ ਨਹੀਂ ਸੀ ਕੀਤੀ। ਨਾ ਹੀ ਕਿਸੇ ਨੂੰ ਇਸ ਗੱਲ ਦੀ ਤਵੱਕੋਂ ਸੀ ਕਿ ਇਸ ਮੁਲਾਕਾਤ ਵਿਚ ਡਾਇਨਾ ਆਪਣੀ ਨਿੱਜੀ ਜ਼ਿੰਦਗੀ ਦੇ ਵਰਕੇ ਫਰੋਲ ਕੇ ਅਹਿਮ ਖੁਲਾਸੇ ਕਰੇਗੀ। ਇਸ ਮੁਲਾਕਾਤ ਵਿਚ ਸ਼ਰੇਆਮ ਰਾਸ਼ਟਰੀ ਟੈਲੀਵਿਜ਼ਨ ਉੱਤੇ ਡਾਇਨਾ ਨੇ ਮੇਰੇ ਨਾਲ ਨਿੰਸ਼ਗ ਇਸ਼ਕ ਕਬੂਲਣ ਦੀ ਜੋ ਗਲਤੀ ਕੀਤੀ ਸੀ ਉਸਦਾ ਖਮਿਆਜਾ ਮੈਨੂੰ ਤੇ ਡਾਇਨਾ ਨੂੰ ਤਾਂ ਭੁਗਤਣਾ ਹੀ ਪੈਣਾ ਸੀ। ਸਗੋਂ ਇਸਦਾ ਉਸਦੇ ਛੋਟੇ ਪੁੱਤਰ ਹੈਰੀ ਦੀ ਜ਼ਿੰਦਗੀ ਉੱਪਰ ਵੀ ਗਹਿਰਾ ਪ੍ਰਭਾਵ ਪਿਆ ਸੀ। ਮੈਨੂੰ ਤਾਂ ਡਾਇਨਾ ਦਾ ਇਹ ਬਿਆਨ ਸੁਣਦਿਆਂ ਹੀ ਗਿਆਨ ਹੋ ਗਿਆ ਸੀ ਕਿ ਹੁਣ ਮੁਸੀਬਤਾਂ ਦੇ ਪਹਾੜ ਟੁੱਟਣਗੇ। ਆਖਰਕਾਰ ਉਹੀ ਗੱਲ ਹੋਈ। ਮੀਡੀਏ ਨੇ ਹੈਰੀ ਦਾ ਮੜੰਗਾ ਅਤੇ ਵਾਲਾਂ ਦਾ ਰੰਗ ਮੇਰੇ ਨਾਲ ਮਿਲਦਾ ਹੋਣ ਕਰਕੇ ਹੈਰੀ ਨੂੰ ਮੇਰੀ ਸੰਤਾਨ ਘੋਸ਼ਿਤ ਕਰ ਦਿੱਤਾ ਸੀ। ਮੇਰੇ ਤੇ ਸ਼ਹਿਜ਼ਾਦਾ ਹੈਰੀ ਦੀਆਂ ਇਕੱਠਿਆਂ ਦੀ ਫੋਟੋਆਂ ਛਪਣ ਲੱਗ ਗਈਆਂ ਸਨ। ਮੈਂ ਇਸਦੇ ਪ੍ਰਤੀਕ੍ਰਮ ਵਿਚ ਕੇਵਲ ਇਹੀ ਬਿਆਨ ਦਿੰਦਾ ਆਇਆ ਹਾਂ ਕਿ ਜਦੋਂ ਮੇਰਾ ਡਾਇਨਾ ਨਾਲ ਇਸ਼ਕ ਚੱਲਿਆ ਸੀ, ਉਦੋਂ ਹੈਰੀ ਭੱਜਿਆ ਫਿਰਦਾ ਸੀ। ਪਰ ਇਹ ਪ੍ਰੈਸ ਦਾ ਮੂੰਹ ਬੰਦ ਕਰਨ ਲਈ ਕਾਫੀ ਨਹੀਂ ਸੀ। ਕੀ ਹੈਰੀ ਵਾਕਈ ਮੇਰਾ ਖੂਨ ਹੈ? ਕਦੇ ਕਦੇ ਮੈਨੂੰ ਖੁਦ ਨੂੰ ਵੀ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਅਸਲ ਵਿਚ ਹੈਰੀ ਮੇਰੀ ਤੇ ਡਾਇਨਾ ਦੀ ਮੁਹੱਬਤ ਦੀ ਨਿਸ਼ਾਨੀ ਹੈ। ਸ਼ਕਲ ਤੋਂ ਇਲਾਵਾ ਹੈਰੀ ਦੀਆਂ ਹਰਕਤਾਂ, ਬੋਲਚਾਲ ਦਾ ਢੰਗ, ਤੋਰ, ਸੁਭਾਅ, ਸੋਚ ਅਤੇ ਹੋਰ ਬਹੁਤ ਕੁਝ ਹੈ ਜੋ ਇੰਨ-ਬਿੰਨ ਮੇਰੇ 'ਤੇ ਗਿਆ ਹੈ। ਕਦੇ ਕਦੇ ਮੈਨੁੰ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੁੰਦਾ ਸੀ ਯਾਨੀ ਹੈਰੀ ਦੀਆਂ ਰਗਾਂ ਵਿਚ ਮੇਰਾ ਲਹੂ ਦੌੜ ਰਿਹਾ ਹੋਵੇ। ਸ਼ੁਰੂ ਤੋਂ ਮੇਰੀ ਸ਼ਹਿਜ਼ਾਦਾ ਹੈਰੀ ਪ੍ਰਤੀ ਵਿਸ਼ੇਸ਼ ਖਿੱਚ ਰਹੀ ਸੀ। ਹੈਰੀ ਮੇਰੀ ਔਲਾਦ ਹੈ ਜਾਂ ਨਹੀਂ। ਇਹ ਗੱਲ ਤਾਂ ਸਿਰਫ ਡਾਇਨਾ ਹੀ ਜਾਣਦੀ ਸੀ। ਇਸ ਗੁੱਥੀ ਨੂੰ ਸੁਲਝਾਉਣ ਦਾ ਇਕੋ ਇਕ ਰਾਹ ਹੈ, ਡੀ. ਐੱਨ. ਏ. ਟੈਸਟ। ਮੈਂ ਇਸ ਲਈ ਤਿਆਰ ਵੀ ਸੀ, ਲੇਕਿਨ ਮਲਕਾ ਨੇ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਨੂੰ ਹੈਰੀ ਦੀ ਪੈਦਾਇਸ਼ ਅਤੇ ਉਸਦੇ ਸ਼ਾਹੀ ਖੂਨ ਹੋਣ ਉੱਤੇ ਕੋਈ ਸ਼ੱਕ ਨਹੀਂ ਹੈ ਤੇ ਨਾ ਹੀ ਉਹ ਕੋਈ ਡੀ. ਐੱਨ. ਏ. ਟੈਸਟ ਕਰਵਾਉਣਾ ਚਾਹੁੰਦੇ ਹਨ। ਕਿੰਤੂ ਪ੍ਰੈਸ ਨੂੰ ਇਹ ਗੱਲ ਕੌਣ ਸਮਝਾਵੇ। ਪ੍ਰੈਸ ਵਾਲੇ  ਮੇਰਾ ਤੇ ਹੈਰੀ ਦਾ ਡੀ. ਐੱਨ. ਏ. ਮਿਲਾਉਣ ਉੱਤੇ ਤੁਲੇ ਹੋਏ ਸਨ। ਮੈਂ ਇਸ ਗੱਲੋਂ ਪੂਰਾ ਸਤਰਕ ਸੀ। ਮੇਰੇ ਕੋਲ ਘੋੜ ਸਵਾਰੀ ਦੇ ਬਹਾਨੇ  ਕੇ ਨਾਲ ਆ ਕੇ ਪੱਤਰਕਾਰ ਮੇਰਾ ਡੀ. ਐੱਨ. ਏ. ਲੈਣ ਦੀ ਕੋਸ਼ਿਸ਼ ਕਰਦੇ ਰਹੇ ਸਨ। ਪਰ ਮੈਂ ਇਸ ਵਿਚ ਉਹਨਾਂ ਨੂੰ ਸਫਲ ਨਹੀਂ ਸੀ ਹੋਣ ਦਿੱਤਾ। ਹੈਰੀ ਨਾਦਾਨ ਅਤੇ ਇਸ ਗੱਲ ਤੋਂ ਬੇਸਮਝ ਸੀ। ਪੱਤਰਕਾਰ ਉਸਦੇ ਹਾਣ ਦੀਆਂ ਕੁੜੀਆਂ ਨੂੰ ਧਨ ਦੇ ਕੇ ਹੈਰੀ ਡੀ. ਐੱਨ. ਏ. ਲੈਣ ਭੇਜਦੇ ਰਹੇ ਸਨ। ਉਹ ਹੈਰੀ ਦੀਆਂ ਹਮਉਮਰ ਕੁੜੀਆਂ ਨਾਇਟਕਲੱਬਾਂ ਵਿਚ ਹੈਰੀ ਉੱਤੇ ਮੋਹਿਤ ਹੋਣ ਦਾ ਨਾਟਕ ਕਰਕੇ ਉਸਦੇ ਵਾਲਾਂ ਵਿਚ ਹੱਥ ਫੇਰ ਕੇ ਉਸਦਾ ਵਾਲ ਹਾਸਿਲ ਕਰਨ ਦੇ ਯਤਨ ਕਰਦੀਆਂ ਰਹੀਆਂ ਸਨ। ਇਕ ਕੁੜੀ ਤਾਂ ਹੈਰੀ ਦੇ ਸਿਰ ਦਾ ਵਾਲ ਲੈਣ ਵਿਚ ਕਾਮਯਾਬ ਵੀ ਹੋ ਗਈ ਸੀ। ਲੇਕਿਨ ਖੁਸ਼ਕਿਸਮਤੀ ਨਾਲ ਵਾਲ ਉਸ ਤੋਂ ਗੁਆਚ ਗਿਆ ਸੀ। ਇਸ ਘਟਨਾ ਤੋਂ ਬਾਅਦ ਹੈਰੀ ਵੀ ਸਤਰਕ ਹੋ ਗਿਆ ਸੀ। 

ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਮੇਰੀ ਡਾਇਨਾ ਨਾਲ ਪਹਿਲੀ ਮੁਲਾਕਾਤ ਸ਼ਹਿਜ਼ਾਦਾ ਐਂਡਰੂ ਦੀ ਸ਼ਾਦੀ ਤੋਂ ਥੋੜ੍ਹੇ ਦਿਨ ਪਹਿਲਾਂ ਬਕਿੰਘਮ ਪੈਲਿਸ ਵਿਚ ਹੋਈ ਨ ਸੀ। ਉਹ ਸੱਚ ਨਹੀਂ ਹੈ। ਦਰਅਸਲ ਉਸ ਤੋਂ ਪਹਿਲਾਂ ਵੀ ਮੈਂ ਡਾਇਨਾ ਨੂੰ ਇਕ ਵਾਰ ਮਿਲ ਚੁੱਕਾ ਸੀ। ਇਹ ਗੱਲ ਦਸੰਬਰ 1983 ਦੀ ਕ੍ਰਿਸਮਿਸ ਦੇ ਦਿਨਾਂ ਦੀ ਹੈ। ਡਾਇਨਾ ਨੇ ਸਰ ਕਰਿਸਟਫਰ ਐਰੀ ਨੂੰ ਕਨਸਿੰਘਟਨ ਮਹਿਲ ਖਾਣੇ ਲਈ ਆਮੰਤ੍ਰਿਤ ਕੀਤਾ ਸੀ। ਸਰ ਐਰੀ ਮੈਨੂੰ ਵੀ ਨਾਲ ਲੈ ਗਿਆ ਸੀ। ਕਿਉਂਕਿ ਉਹਨਾਂ ਦਿਨਾਂ ਵਿਚ ਉਸਦੀ ਸਿਹਤ ਕੁਝ ਨਾਸਾਜ਼ ਰਹਿੰਦੀ ਸੀ। ਅਸੀਂ ਦੋਨੋਂ ਕਨਸਿੰਘਟ ਮਹਿਲ ਵਿਚ ਡਾਇਨਾ ਨਾਲ ਬੈਠੇ ਸ਼ਰਾਬ ਪੀ ਰਹੇ ਸੀ। ਅਚਾਨਕ ਸਰ ਐਰੀ ਦੀ  ਛਾਤੀ ਵਿਚ ਦਰਦ ਉੱਠਿਆ ਤੇ ਉਹ ਡਾਇਨਾ ਤੋਂ ਖਿਮਾ ਮੰਗ ਕੇ ਆਪਣੇ ਘਰ ਕਲੇਅਰੈਂਸ ਹਾਉਸ ਆ ਗਿਆ ਸੀ। ਲੇਕਿਨ ਸਰ ਐਰੀ ਨੇ ਮੈਨੂੰ ਰੁੱਕ ਕੇ ਉਥੇ ਭੋਜਨ ਕਰ ਲਈ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਦੋਨਾਂ ਦੇ ਆ ਜਾਣ ਨਾਲ ਡਾਇਨਾ ਨੂੰ ਬੁਰਾ ਲੱਗੇਗਾ, ਕਿਉਂਕਿ ਉਸਨੇ ਸਾਡੇ ਵਾਸਤੇ ਰੀਝ ਨਾਲ ਖਾਣੇ ਬਣਵਾਏ ਸਨ। ਉਸ ਵੇਲੇ ਮੈਨੂੰ ਵੀ ਇਹ ਸਭਿਅਕ ਅਤੇ ਦਰੁਸਤ ਗੱਲ ਜਾਪੀ ਸੀ। ਡਾਇਨਾ ਮੈਨੂੰ ਧੱਕੇ ਨਾਲ ਪੈੱਗ ਤੇ ਪੈੱਗ ਪਿਲਾਈ ਜਾ ਰਹੀ ਸੀ। ਉਹਨਾਂ ਦਿਨਾਂ ਵਿਚ ਮੇਰੀ ਪੀਣੀ ਬਹੁਤ ਭੈੜੀ ਸੀ। ਮੈਂ ਦਾਰੂ ਪੀ ਕੇ ਲੋਕਾਂ ਨਾਲ ਲੜ੍ਹ ਪੈਂਦਾ ਹੁੰਦਾ ਸੀ। ਮੈਂ ਸ਼ਰਾਬ ਪੀਣ ਤੋਂ ਮਨ੍ਹਾ ਕਰਦਿਆਂ ਡਾਇਨਾ ਨੂੰ ਕਿਹਾ ਸੀ, "ਯੂਅਰ ਰੌਇਲ ਹਾਈਨੈੱਸ, ਮੈਨੂੰ ਬਹੁਤੀ ਨਾ ਪਿਲਾਓ। ਮੈਨੂੰ ਦਾਰੂ ਹਜ਼ਮ ਨਹੀਂ ਹੁੰਦੀ। ਮੇਰੀ ਪੀਣੀ ਬਹੁਤ ਕੁੱਤਾ ਪੀਣੀ ਹੈ। ਪੰਜਾਬ ਦੇ ਜੱਟਾਂ ਆਗੂੰ ਦਾਰੂ ਪੀਨਾਂ ਮੈਂ।"

"ਕੋਈ ਗੱਲ ਨ੍ਹੀਂ। ਮੈਨੂੰ ਬੁਰਾ ਨਹੀਂ ਲੱਗਦਾ। ਸਗੋਂ ਮੈਨੂੰ ਤੂੰ ਸ਼ਰਾਬ ਪੀਂਦਾ ਹੋਇਆ ਬਹੁਤ ਸੋਹਣਾ ਲੱਗਦੈਂ। ਮੇਰੀ ਤਾਂ ਰੂਹ ਕਰਦੀ ਹੈ। ਮੈਂ ਤੈਨੂੰ ਸ਼ਰਾਬ ਪਿਲਾਉਂਦੀ ਰਹਾਂ ਤੇ ਤੂੰ ਪੀਂਦਾ ਰਹੇਂ। ਮੈਂ ਤੈਨੂੰ ਘੁੱਟ ਘੁੱਟ ਭਰਦੇ ਨੂੰ ਨਿਹਾਰਦੀ ਰਹਾਂ।"

"ਜੇ ਇਹ ਗੱਲ ਐ ਤਾਂ ਯੂਅਰ ਰੌਇਲਹਾਈਨੈੱਸ ਫੇਰ ਭਾਮੇਂ ਸਾਰੀ ਰਾਤ ਮੈਨੂੰ ਆਪਣੇ ਕੋਲ ਬਿਠਾਈ ਰੱਖੋ। ਚਾਹੇ ਦਾਰੂ ਨਾਲ ਨਹਾ ਦਿਉ। ਮੈਂ ਜਮ੍ਹਾਂ ਮਨ੍ਹਾ ਨ੍ਹੀਂ ਕਰਦਾ ਯੂਅਰ ਰੌਇਲ ਹਾਈਨੈੱਸ।"

"ਇਹ ਯੂਅਰ ਰੌਇਲ ਹਾਈਨੈੱਸ ਜਿਹੀ ਦੀ ਰੱਟ ਲਾ ਰੱਖੀ ਹੈ? ਯੂਅਰ ਰੌਇਲ ਹਾਈਨੈੱਸ ਸਿਰਫ ਪਹਿਲੀ ਵਾਰ ਕਹੀਦਾ ਹੈ। ਉਸ ਤੋਂ ਬਾਅਦ ਤੁਸੀਂ ਮੈਡਮ ਆਖ ਕੇ ਸੰਬੋਧਨ ਕਰ ਸਕਦੇ ਹੋ।"

"ਹਲਾ? ਮੈਨੂੰ ਕੀ ਪਤਾ ਜੀ। ਅਸੀਂ ਤਾਂ ਸਿੱਧੜ ਤੇ ਪੇਂਡੂ ਜਿਹੇ ਬੰਦੇ ਹਾਂ। ਮੈਂ ਤਾਂ ਲੰਡਨ ਵੀ ਫੌਜ ਵਿਚ ਭਰਤੀ ਹੋ ਕੇ ਪਹਿਲੀ ਵਾਰ ਦੇਖੀਆ ਸੀ।"

ਉਦਣ ਮੈਂ ਬਹੁਤ ਜ਼ਿਆਦਾ ਟੱਲੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਕੁਝ ਵੀ ਯਾਦ ਨਹੀਂ। ਮੈਂ ਐਨਾ ਜ਼ਿਆਦਾ ਸ਼ਰਾਬੀ ਹੋ ਗਿਆ ਸੀ ਕਿ ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਉਦਣ ਖਾਣਾ ਖਾਧਾ ਵੀ ਸੀ ਜਾਂ ਨਹੀਂ। ਅਗਲੀ ਸਵੇਰ ਜਦੋਂ ਮੈਂ ਉਠਿਆ ਸੀ ਤਾਂ ਮੈਂ ਆਪਣੇ ਆਪਨੂੰ ਡਾਇਨਾ ਦੇ ਪਲੰਘ ਉੱਤੇ ਸੁੱਤਾ ਪਾਇਆ ਸੀ। ਮੇਰੀ ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਸਨ ਤੇ ਮੇਰੀ ਪੈਂਟ ਮੰਜੇ ਦੀ ਪੈਂਦ ਲਾਹੀ ਪਈ ਸੀ। ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ। ਮੈਨੂੰ ਜਾਪਿਆ ਸੀ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹੋਵਾਂ। ਮੈਂ ਪਹਿਲਾਂ ਤਾਂ ਵੱਟ ਕੇ ਚੁਪੇੜ ਮਾਰੀ ਸੀ ਤੇ ਫੇਰ ਜ਼ੋਰ ਨਾਲ ਆਪਣੇ ਸਿਰ ਨੂੰ ਝਣਕਿਆ ਸੀ। ਐਨੇ ਨੂੰ ਟਰੇਅ ਵਿਚ ਚਾਹ ਦੀ ਪਿਆਲੀ ਲਈ ਡਾਇਨਾ ਮੇਰੇ ਸਾਹਮਣੇ ਖੜ੍ਹੀ ਸੀ। ਮੈਂ ਉਸਨੂੰ ਦੇਖਦਿਆਂ ਹੀ ਇਕਦਮ ਉੱਠ ਕੇ ਆਪਣੇ ਝੱਗੇ ਦੇ ਗੁਦਾਮ ਬੰਦ ਕਰਨ ਲੱਗ ਪਿਆ ਸੀ, "ਯੂਅਰ ਰੌਇਲ ਹਾਈਨੈੱਸ ਮੈਂ ਇੱਥੇ ਕੱਕ....ਕ... ਕਿਵੇਂ?"

"ਤੂੰ ਰਾਤ ਮਦਹੋਸ਼ ਹੋ ਗਿਆ ਸੀ ਤੇ ਗੱਡੀ ਚਲਾਉਣ ਦੇ ਕਾਬਿਲ ਨਹੀਂ ਸੀ। ਇਨਫੈਕਟ ਤੈਥੋਂ ਤਾਂ ਖੜ੍ਹਾ ਵੀ ਨਹੀਂ ਸੀ ਹੋ ਹੁੰਦਾ। ਮੈਂ ਤੈਨੂੰ ਇਥੇ ਹੀ ਸਵਾ ਦਿੱਤਾ ਸੀ।"

"ਸੌਰੀ ਮੈਅਮ, ਮੈਂ ਬਹੁਤ ਸ਼ਰਮਿੰਦਾ ਹਾਂ।"

"ਨੈਵਰਮਾਇੰਡ! ਹੋ ਜਾਂਦਾ ਹੈ। ਮੈਂ ਤਾਂ ਆਪ ਧਰਮ ਨਾਲ ਰਾਤ ਬਹੁਤ ਸ਼ਰਾਬਣ ਹੋ ਗਈ ਸੀ। ਕਦੇ ਕਦੇ ਇਉਂ ਬਰੇਨ ਵਾਸ਼ ਕਰ ਲੈਣਾ ਚਾਹੀਦੈ।" ਡਾਇਨਾ ਮੈਨੂੰ ਚਾਹ ਦਾ ਕੱਪ ਫੜਾਉਂਦੀ ਹੋਈ ਬੋਲੀ ਸੀ।

ਚਾਹ ਫੜ੍ਹਦਿਆਂ ਮੈਂ ਡਾਇਨਾ ਦੇ ਦੁਪਹਿਰ-ਖਿੜੀ ਵਾਂਗ ਖਿੜੇ ਚਿਹਰੇ ਨੂੰ ਨੀਝ ਨਾਲ ਦੇਖਿਆ ਸੀ। ਉਸਦੇ ਮੁੱਖੜੇ ਉੱਤੇ ਸ਼ਰਮ ਦੀਆਂ ਲਾਲੀਆਂ ਦਾ ਪਹਿਰਾ ਸੀ। ਡਾਇਨਾ ਨਜ਼ਰਾਂ ਝੁਕਾਈ ਇਉਂ ਸੰਗ ਰਹੀ ਸੀ ਜਿਵੇਂ ਸੁਹਾਗਰਾਤ ਦੀ ਸੇਝ ਤੋਂ ਉੱਠਣ ਬਾਅਦ ਕੋਈ ਸੱਝ ਵਿਆਹੀ ਦੁਲਹਨ ਸ਼ਰਮਾਉਂਦੀ ਹੁੰਦੀ ਹੈ। ਇਸ ਗੱਲ ਦਾ ਮੈਨੂੰ ਡਾਇਨਾ ਨਾਲ ਇਸ਼ਕ ਚੱਲਣ ਬਾਅਦ ਇਲਮ ਹੋਇਆ ਸੀ ਕਿ ਮਰਦ ਨੂੰ ਸ਼ਰਾਬੀ ਕਰਕੇ ਭੋਗਣ ਵਿਚ ਡਾਇਨਾ ਨੂੰ ਬਹੁਤ ਲੁਤਫ ਆਉਂਦਾ ਹੁੰਦਾ ਸੀ। ਮਰਦ ਨੂੰ ਨਸ਼ੇ ਨਾਲ ਨਿਢਾਲ ਕਰਕੇ ਮਨਮਾਨੀਆਂ ਕਰਨ ਦਾ ਉਹ ਪੂਰਾ ਸੁਆਦ ਲੈਂਦੀ ਹੁੰਦੀ ਸੀ। ਇਸ ਘਟਨਾ ਤੋਂ ਪੂਰੇ ਨੌ ਮਹੀਨੇ ਬਾਅਦ ਸ਼ਹਿਜ਼ਾਦਾ ਹੈਰੀ ਦਾ 15 ਸਤੰਬਰ 1984 ਨੂੰ ਜਨਮ ਹੋਇਆ ਸੀ। ਹੈਰੀ ਦੇ ਅਸਲ ਬਾਪ ਦਾ ਰਾਜ਼ ਤਾਂ ਡਾਇਨਾ ਨਾਲ ਹੀ ਦਫਨ ਹੋ ਗਿਆ ਹੈ। ਲੇਕਿਨ ਜਦੋਂ ਪ੍ਰੈਸ ਵਾਲੇ ਮੈਨੂੰ ਹੈਰੀ ਦਾ ਪਿਉ ਬਣਾ ਕੇ ਕੋਈ ਖਬਰ ਜਾਂ ਲੇਖ ਛਾਪਦੇ ਸਨ ਤਾਂ ਇਸ ਨਾਲ ਡਾਇਨਾ ਬਹੁਤ ਦੁੱਖੀ ਹੋ ਜਾਇਆ ਕਰਦੀ ਸੀ। ਕਈ ਵਾਰ ਤਾਂ ਉਹ ਆਪਣੇ ਬਾਡੀਗਾਰਡ ਕੈਨ ਵਾਰਫ ਦੇ ਗਲ੍ਹ ਲੱਗ ਕੇ ਰੋਣ ਵੀ ਲੱਗ ਜਾਂਦੀ ਹੁੰਦੀ ਸੀ। ਸ਼ਾਹੀ ਪਰਿਵਾਰ ਅਤੇ ਖਾਸ ਕਰ ਹੈਰੀ ਨੂੰ ਇਸ ਗੱਲ ਕਰਕੇ ਕਾਫੀ ਮਾਨਸਿਕ ਤਨਾਅ ਹੰਢਾਉਣਾ ਪਿਆ ਸੀ। ਜਿਵੇਂ ਕਹਿੰਦੇ ਹੁੰਦੇ ਹਨ ਕਿ ਤੀਰ ਕਮਾਨੋਂ ਅਤੇ ਗੱਲ ਜ਼ੁਬਾਨੋਂ ਇਕ ਵਾਰ ਨਿਕਲ ਜਾਵੇ ਵਾਪਿਸ ਨਹੀਂ ਮੁੜਦੇ। ਡਾਇਨਾ ਦੀ ਇਕ ਛੋਟੀ ਜਿਹੀ ਗੈਰਜ਼ਿੰਮੇਵਾਰਾਨਾ ਟਿੱਪਣੀ ਨੇ ਕਈਆਂ ਦੀਆਂ ਜ਼ਿੰਦਗੀਆਂ ਦੁਸ਼ਵਾਰ ਬਣਾ ਦਿੱਤੀਆਂ ਸਨ। ਖੈਰ, ਵਿਵਰਜਿਤ ਰਿਸ਼ਤਾ ਹੰਢਾਉਣ ਵਿਚ ਮਜ਼ਾ ਹੀ ਨਹੀਂ ਆਉਂਦਾ, ਉਹਨਾਂ ਸੰਬੰਧਾਂ ਦੀ ਕੀਮਤ ਉਤਾਰਨੀ ਪੈਂਦੀ ਹੈ ਤੇ ਸੰਤਾਪ ਤਾਂ ਝੱਲਣਾ ਹੀ ਪੈਂਦਾ ਹੈ। ਜਿਸ ਤੋਂ ਅਸੀਂ ਸਭ ਸੰਬੰਧਤ ਵਿਅਕਤੀ ਸਦਾ ਪੀੜਤ ਰਹੇ ਹਾਂ।

1987 ਵਿਚ ਡਾਇਨਾ, ਪ੍ਰਿੰਸ ਚਾਰਲਸ ਅਤੇ ਇਕ ਹੋਰ ਹਾਉਸਹੋਲਡ ਕੈਵਲਰੀ ਫੌਜੀ ਅਫਸਰ ਡੇਵਿਡ ਵਾਟਰਸਟੋਨ ਨਾਲ ਕਲੌਸਟਰ ਸਕੀਇੰਗ ਕਰਨ ਗਈ ਸੀ। ਡਾਇਨਾ ਬਹੁਤ ਦੇਰ ਦੀ ਡੇਵਿਡ ਵਾਟਰਸਟੋਨ ਉੱਤੇ ਫਿਦਾ ਸੀ। ਪਰ ਇਹ ਗੱਲ ਉਸਨੇ ਆਪਣੇ ਮਨ ਵਿਚ ਹੀ ਰੱਖੀ ਸੀ ਤੇ ਕਦੇ ਕਿਸੇ ਨਾਲ ਸਾਝੀਂ ਨਹੀਂ ਸੀ ਕੀਤੀ। ਇਹਨਾਂ ਛੁੱਟੀਆਂ ਦੌਰਾਨ ਸਕੇਟਿੰਗ ਕਰਦਾ ਪ੍ਰਿੰਸ ਚਾਰਲਸ ਕਾਫੀ ਅੱਗੇ ਨਿਕਲ ਗਿਆ ਸੀ ਤੇ ਡਾਇਨਾ ਜਾਣਬੁੱਝ ਕੇ ਪਿੱਛੇ ਡੇਵਿਡ ਵਾਟਰਸਟੋਨ ਕੋਲ ਰਹਿ ਗਈ ਸੀ। ਡਾਇਨਾ ਨੂੰ ਅਪਣੀ ਹਰਮਨ ਪਿਆਰਤਾ ਦਾ ਅੰਦਾਜ਼ਾ ਅਤੇ ਇਹ ਦ੍ਰਿੜ ਵਿਸ਼ਵਾਸ ਸੀ ਕਿ ਦੁਨੀਆਂ ਦਾ ਹਰ ਮਰਦ ਉਸ ਉੱਤੇ ਫਿਦਾ ਹੈ ਤੇ ਉਹ ਜਿਸ ਵੀ ਮਰਦ ਨੂੰ ਇਸ਼ਾਰਾ ਕਰੇਗੀ, ਉਹੀ ਛਾਲ ਮਾਰ ਕਿ ਉਸਦੇ ਬਿਸਤਰੇ ਵਿਚ ਵੜ੍ਹ ਲੱਗਿਆ ਦੇਰੀ ਨਹੀਂ ਕਰੇਗਾ। ਡੇਵਿਡ ਵਾਟਰਸਟੋਨ ਦੀ ਡਾਇਨਾ ਨੂੰ ਦੇਖਦਿਆਂ ਹੀ ਪੀਣਕ ਲੱਗ ਜਾਂਦੀ ਹੁੰਦੀ ਸੀ। ਅਨੇਕਾਂ ਵਾਰ ਉਹ ਡਾਇਨਾ ਦੇ ਮੂੰਹ ਉੱਤੇ ਉਸਦੇ ਹੁਸਨ ਦੀਆਂ ਤਾਰੀਫਾਂ ਕਰ ਚੁੱਕਾ ਸੀ। ਸਕੇਟਿੰਗ ਕਰਦਿਆਂ ਡਾਇਨਾ ਜਾਣਬੁੱਝ ਕੇ ਡਿੱਗ ਪਈ ਸੀ ਤੇ ਜਦੋਂ ਡੇਵਿਡ ਵਾਟਰਸਟੋਨ ਉਸਨੂੰ ਉਠਾ ਕੇ ਖੜ੍ਹੀ ਕਰਨ ਵਿਚ ਮਦਦ ਕਰਨ ਗਿਆ ਸੀ।ਡਾਇਨਾ ਦੇ ਰਸੀਲੇ ਬੁੱਲ੍ਹਾਂ ਨੂੰ ਬੁੱਲ੍ਹਾਂ ਵਿਚ ਲੈ ਕੇ ਚੂਸਦਿਆਂ ਬੰਦੇ ਦੇ ਅੰਦਰ ਗਦਰ ਹੀ ਮੱਚ ਜਾਂਦਾ ਸੀ। ਜਿਵੇਂ ਖੇਡਦੇ ਨਿਆਣਿਆਂ ਦੀ ਖੁੱਦੋ ਖੂਹ ਵੱਲ ਬੁੜਕ ਕੇ ਵਿਚ ਜਾ ਡਿੱਗਦੀ ਹੈ, ਇਉਂ ਆਦਮੀ ਡਾਇਨਾ ਵਿਚ ਸਮਾਅ ਜਾਣ ਲਈ ਤਰਲੋਮੱਛੀ ਹੋ ਜਾਂਦਾ ਸੀ। ਜਾਨ ਬੁੱਲ੍ਹਾਂ 'ਤੇ ਆ ਜਾਂਦੀ ਹੁੰਦੀ ਸੀ ਬੰਦੇ ਦੀ। ਮੈਂ ਤਾਂ ਇਕ ਵਾਰ ਡਾਇਨਾ ਨੂੰ ਕਹਿ ਵੀ ਦਿੱਤਾ ਸੀ, "ਸਾਹੁਰੇ ਦੀਏ, ਤੂੰ ਡਾਇਨਾ ਨ੍ਹੀਂ ਡਾਇਨਾਮਾਇਟ ਹੀ ਹੈਂ!"

ਡਾਇਨਾ ਮੈਨੂੰ ਚਿੰਚੜੀ ਵਾਂਗੂ ਚਿੰਬੜਦੀ ਹੋਈ ਬੋਲੀ ਸੀ, "ਕੰਜਰਾ ਤੂੰ ਕਿਹੜਾ ਘੱਟ ਵਿਸਫੋਟਕ ਸਮਗਰੀ ਹੈਂ। ਸਾਰੇ ਤਨ-ਬਦਨ ਨੂੰ ਆਪਣੀ ਅੱਗ ਨਾਲ ਲੂਹ ਕੇ ਰੱਖ ਦਿੰਨਾਂ। ਸ਼ਕਤੀਸ਼ਾਲੀ ਸਟਰੋਕ ਮਾਰ ਕੇ ਜਦੋਂ ਤੂੰ ਅੰਗ ਅੰਗ ਭੰਨ੍ਹ ਦਿਨੈਂ ਤਾਂ ਸਾਰੀ ਰਾਤ ਸਰੀਰ ਨੂੰ ਮਿੱਠਾ ਮਿੱਠਾ ਦਰਦ ਮਹਿਸੂਸ ਹੁੰਦਾ ਰਹਿੰਦੈ। ਇਸ ਪੀੜ ਦਾ ਆਨੰਦ ਮਾਣਦਿਆਂ ਤੈਨੂੰ ਚੇਤੇ ਕਰਦੀ ਦੀ ਸਾਰੀ ਰਾਤ ਕਦੋਂ ਲੰਘ ਜਾਂਦੀ ਹੈ। ਮੈਨੂੰ ਤਾਂ ਪਤਾ ਈ ਨ੍ਹੀਂ ਲੱਗਦਾ।" 

ਅਲਬੱਤਾ ਕਲੌਸਟਰਜ਼ ਉਦੋਂ ਡਾਇਨਾ ਨੇ ਪ੍ਰਿੰਸ ਚਾਰਲਸ ਤੋਂ ਅੱਖ ਬਚਾ ਕੇ ਡੇਵਿਡ ਵਾਟਰਸਟੋਨ ਨੂੰ ਚੁੰਮ ਲਿਆ ਸੀ। ਡਾਇਨਾ ਪੂਰੀ ਕਾਮ ਦੀ ਪੁਤਲੀ ਸੀ। ਉਹ ਆਪਣੇ ਹਰ ਨਵੇਂ ਇਸ਼ਕ ਦੀ ਸ਼ੁਰੂਆਤ ਚੁੰਮੀ ਨਾਲ ਕਰਿਆ ਕਰਦੀ ਸੀ ਤੇ ਉਸ ਪ੍ਰਥਮ ਚੁੰਮਣ ਰਾਹੀਂ ਆਪਣੀ ਸਾਰੀ ਕਾਮ ਭੁੱਖ ਉਜਾਗਰ ਕਰ ਦਿੰਦੀ ਹੁੰਦੀ ਸੀ। ਇਉਂ ਡਾਇਨਾ ਦੇ ਵਾਟਰਸਟੋਨ ਨਾਲ ਸੰਬੰਧ ਸ਼ੁਰੂ ਹੋ ਗਏ ਸਨ। ਵਾਟਰਸਟੋਨ ਨਾਲ ਡਾਇਨਾ ਨੂੰ ਅਕਸਰ ਇਕਾਂਤ ਥਾਵਾਂ ਉੱਥੇ ਲੋਕਾਂ ਨੇ ਘੁੰਮਦਿਆਂ ਦੇਖਿਆ ਸੀ। ਪਰ ਡਾਇਨਾ ਅਤੇ ਵਾਟਰਸਟੋਨ ਦੇ ਇਸ਼ਕ ਦਾ ਭੇਤ ਪ੍ਰੈਸ ਵੱਲੋਂ ਬਹੁਤ ਦੇਰੀ ਨਾਲ ਖੋਲਿਆ ਗਿਆ ਸੀ। ਵਾਟਰਸਟੋਨ ਨਾਲ ਸੰਬੰਧਾਂ ਸਮੇਂ ਡਾਇਨਾ ਮੈਨੂੰ ਵੀ ਹੰਢਾ ਰਹੀ ਸੀ। 

ਜਦੋਂ ਮੇਰਾ ਡਾਇਨਾ ਨਾਲ ਇਸ਼ਕ ਚਲਦਾ ਸੀ। ਉਸ ਵੇਲੇ ਡਾਇਨਾ ਦੇ ਤੀਜੇ ਬੰਦੇ ਜੇਮਜ਼ ਗਿਲਬੀ ਨਾਲ ਸ਼ਰੀਰਕ ਸੰਬੰਧ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਸਨ। ਜੇਮਜ਼ ਗਿਲਬੀ ਡਾਇਨਾ ਦਾ ਅਲੜ ਵਰੇਸ ਦਾ ਆਸ਼ਿਕ, ਉਦੋਂ ਲੌਟਸ ਕੰਪਨੀ ਦਾ ਕਾਰ ਡਿਲਰ ਬਣ ਗਿਆ ਸੀ। 1989 ਦੇ ਨਵੇਂ ਸਾਲ ਵਾਲੇ ਦਿਨ ਡਾਇਨਾ ਦੀ ਜੇਮਜ਼ ਗਿਲਬੀ ਨੂੰ ਕੀਤੀ ਗਈ ਅੱਧੇ ਘੰਟੇ ਦੀ ਫੋਨ ਕਾਲ ਕਿਸੇ ਨੇ ਰਿਕਾਰਡ ਕਰਕੇ ਰੋਜ਼ਾਨਾ ਸੰਨ ਅਖਬਾਰ ਨੂੰ ਵੇਚ ਦਿੱਤੀ ਸੀ। 23 ਅਗਸਤ 1992 ਨੂੰ ਸੰਨ ਨੇ ਉਹ ਸਾਰੀ ਗੂਫਤਗੂ ਛਾਪ 'ਸਕਿਊਜ਼ੀਗੇਟ' ਸਕੈਂਡਲ ਦੇ ਸਿਰਲੇਖ ਹੇਠ ਛਾਪ ਦਿੱਤੀ ਸੀ ਤੇ ਇਕ ਵਿਸ਼ੇਸ਼ ਫੋਨ ਲਾਇਨ ਸੈੱਟ ਕੀਤੀ ਸੀ। ਜਿਸ ਉੱਤੇ ਫੋਨ ਕਰਕੇ ਆਮ ਲੋਕ ਉਹ ਗੱਲਬਾਤ 36 ਪੈਨਸ ਮਿੰਟ ਦੀਆਂ ਖਰਚ ਕੇ ਸੁਣ ਸਕਦੇ ਸਨ। ਫੋਨ ਵਿਚ ਡਾਇਨਾ ਨੂੰ ਜੇਮਜ਼ ਕੋਡ ਨਾਮ ਸਕਿਊਜ਼ੀ ਆਖ ਕੇ ਸੰਬੋਧਨ ਹੁੰਦਾ ਸੀ। ਉਸ ਗੱਲਬਾਤ ਵਿਚ ਡਾਇਨਾ ਨੇ ਜੇਮਜ਼ ਗਿਲਬੀ ਤੋਂ ਗਰਭਵਤੀ ਹੋਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਸੀ ਤੇ ਸ਼ਾਹੀ ਪਰਿਵਾਰ ਬਾਰੇ ਬਹੁਤ ਕੁਝ ਮੰਦਾ-ਚੰਗਾ ਬੋਲਿਆ ਸੀ। ਅੱਧੇ ਘੰਟੇ ਦੀ ਟੇਪ ਵਿਚ ਜੇਮਜ਼ ਗਿਲਬੀ ਨੇ 53 ਵਾਰ ਡਾਇਨਾ ਨੂੰ ਡਾਰਲਿੰਗ ਕਿਹਾ ਸੀ ਤੇ 16 ਵਾਰ ਸਕਿਉਜ਼ੀ। ਉਸ ਟੇਪ ਵਿਚ ਡਾਇਨਾ ਇਕ ਲੁੱਚਾ ਸੰਵਾਦ ਬੋਲਦੀ ਹੋਈ ਕਹਿੰਦੀ ਹੈ, "ਹੁਣ ਜਦੋਂ ਤੂੰ ਮਿਲਿਆ ਤਾਂ ਮੈਂ ਤੇਰੀ 'ਗੇਅਰਸਟਿੱਕ' ਤੋਂ ਆਪਣਾ ਹੱਥ ਜਮਾ ਨ੍ਹੀਂ ਚੁੱਕਣਾ!" ਹਰ ਸਮੇਂ ਬਿਨਾ ਮਤਲਬ ਤੋਂ ਹੱਸਦੇ ਰਹਿਣ ਵਾਲੇ ਜੇਮਜ਼ ਗਿਲਬੀ ਨੂੰ ਟੇਪ ਦੇ ਨਸ਼ਰ ਹੋਣ ਬਾਅਦ ਪਿੱਸੂ ਪੈ ਗਏ ਸਨ ਤੇ ਉਹ ਹੱਸਣਾ ਭੁੱਲ ਗਿਆ ਸੀ। ਇਸ ਤੋਂ ਬਾਅਦ ਜੇਮਜ਼ ਗਿਲਬੀ ਦੇ ਡਾਇਨਾ ਨਾਲ ਸੰਬੰਧ ਖਤਮ ਹੋ ਗਏ ਸਨ। ਇਹ ਮੇਰਾ ਨਿੱਜੀ ਖਿਆਲ ਹੈ ਕਿ ਇਹ ਫੋਨ ਕਾਲ ਡਾਇਨਾ ਨੇ ਖੁਦ ਰਿਕਾਰਡ ਕੀਤੀ ਹੋਵੇਗੀ ਤਾਂ ਕਿ ਰੌਲਾ ਪਾ ਕੇ ਉਹ ਜੇਮਜ਼ ਗਿਲਬੀ ਨਾਲੋਂ ਆਪਣਾ ਰਿਸ਼ਤਾ ਤੋੜ ਸਕੇ।

ਮੇਰੇ ਵੱਲੋਂ ਆਪਣਾ ਪੱਖ ਪੇਸ਼ ਕਰਨ ਲਈ ਐਨਾ ਪਾਸਰਨਕ ਤੋਂ ਲਿਖਾਈ ਗਈ ਕਿਤਾਬ 'ਪ੍ਰਿੰਸੈਸ ਇੰਨ ਲਵ' ਤੋਂ ਬਾਅਦ ਡਾਇਨਾ ਨੇ ਸਦਾ ਲਈ ਮੈਨੂੰ ਆਪਣੇ ਦਿਲ ਵਿਚੋਂ ਕੱਢ ਦਿੱਤਾ ਸੀ। ਡਾਇਨਾ ਨੇ ਬਿਆਨ ਦਿੱਤਾ ਸੀ ਕਿ ਮੇਰੇ ਵੱਲੋਂ ਉਸ ਨਾਲ ਸੰਬੰਧਾਂ ਦੀ ਕਹਾਣੀ ਵੇਚਣ ਬਾਰੇ ਜਾਣ ਕੇ ਡਾਇਨਾ ਨੂੰ ਬਹੁਤ ਦੁੱਖ ਹੋਇਆ ਸੀ ਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ। ਡਾਇਨਾ ਨੇ ਇਹ ਵੀ ਕਿਹਾ ਸੀ ਕਿ ਉਸ ਤੋਂ ਬਾਅਦ ਉਹ ਕਿਸੇ ਵੀ ਮਰਦ ਉੱਤੇ ਯਕੀਨ ਨਹੀਂ ਕਰੇਗੀ। ਪ੍ਰੈਸ ਨੇ ਮੈਨੂੰ ਸੇਜ ਦਾ ਭਗੌੜਾ, ਚੂਹਾ, ਦਗੇਬਾਜ਼ ਅਤੇ ਪਤਾ ਨਹੀਂ ਕੀ ਕੀ ਖਿਤਾਬ ਦਿੱਤੇ ਸਨ। ਮੈਨੂੰ ਆਪਣੇ ਮਗਰੋਂ ਲਾਹੁਣ ਲਈ ਡਾਇਨਾ ਨੇ ਖੁਦ ਰਿਚਹਰਡ ਕੇਅ ਨੂੰ ਸਾਰੀ ਕਹਾਣੀ ਦੱਸ ਕੇ ਅਖਬਾਰਾਂ ਵਿਚ ਸਾਡੇ ਇਸ਼ਕ ਬਾਰੇ ਛਪਵਾਇਆ ਸੀ। ਰਿਚਹਰਡ ਕੇਅ ਡਾਇਨਾ ਦਾ ਬਹੁਤ ਅੱਛਾ ਦੋਸਤ ਸੀ ਤੇ ਡਾਇਨਾ ਦੇ ਤਕਰੀਬਨ ਸਾਰੇ ਭਾਸ਼ਨ ਉਹ ਹੀ ਲਿਖਿਆ ਕਰਦਾ ਸੀ। ਜੇ ਡਾਇਨਾ ਦੀ ਇਸ ਵਿਚ ਰਜ਼ਾਮੰਦੀ ਨਾ ਹੁੰਦੀ ਤਾਂ ਦੋਸਤੀ ਦੇ ਨਾਤੇ ਰਿਚਹਰਡ ਕੇਅ ਨੇ ਮੇਰੇ ਤੇ ਡਾਇਨਾ ਦੀ ਰਿਸ਼ਤੇ ਨੂੰ ਛੁਪਾ ਜਾਣਾ ਸੀ।

ਓਲੀਵਰ ਹੋਰ ਇਸਲਾਮਿਕ ਕਲਾਤਮਕ ਵਸਤੂਆਂ ਅਤੇ ਚਿੱਤਰਾਂ ਦਾ ਸੰਗ੍ਰਹਿ ਕਰਤਾ, ਇਕ 54-55 ਸਾਲ ਦਾ ਆਰਟ ਡੀਲਰ ਸੀ। 1991 ਵਿਚ ਡਾਇਨਾ ਉਸਨੂੰ ਚੈਲਸੀਆ ਹਾਰਬਰ ਜ਼ਿੰਮ ਵਿਚ ਮਿਲੀ ਸੀ। ਉਸਦੀ ਅਮੀਰੀ ਅਤੇ ਸਾਊ ਜਿਹਾ ਸੁਭਾਅ ਦੇਖ ਕੇ ਡਾਇਨਾ ਉਸ ਉੱਤੇ ਮੋਹਿਤ ਹੋ ਗਈ ਸੀ। ਡਾਇਨਾ ਨੇ ਗੱਲਾਂ ਗੱਲਾਂ ਵਿਚ ਪਤਾ ਲਗਾ ਲਿਆ ਸੀ ਕਿ ਉਹ ਹਰ ਰੋਜ਼ ਸਵੇਰੇ ਸੱਤ ਵਜੇ ਜ਼ਿੰਮ ਆਉਂਦਾ ਸੀ। ਡਾਇਨਾ ਵੀ ਹਰ ਰੋਜ਼ ਸਵੇਰੇ ਸੱਤ ਵਜੇ ਜ਼ਿੰਮ ਜਾਣਾ ਲੱਗ ਪਈ ਸੀ। ਡਾਇਨਾ ਨੇ ਟੈਲੀਵਿਜ਼ਨ 'ਤੇ ਕਲਾਤਮਕ ਵਸਤਾਂ ਦੀ ਨਿਲਾਮੀ ਵਾਲੇ ਪ੍ਰੌਗਰਾਮ ਦੇਖਣੇ ਸ਼ੁਰੂ ਕਰ ਦਿੱਤੇ ਸਨ ਤੇ ਪ੍ਰਦਰਸ਼ਨੀਆਂ ਵਿਚ ਉਚੇਚਾ ਜਾਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਰੈਸਟੋਰੈਂਟਾਂ ਵਿਚ ਇਕੱਠੇ ਭੋਜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਓਲੀਵਰ ਹੋਰ ਡਾਇਨਾ ਦੇ ਬੈੱਡ ਤੱਕ ਪਹੁੰਚ ਗਿਆ ਸੀ। ਓਲੀਵਰ ਹੋਰ ਨੂੰ ਸਿਗਾਰ ਪੀਣ ਦੀ ਆਦਤ ਸੀ ਤੇ ਡਾਇਨਾ ਨੂੰ ਸਿਗਾਰ ਤੋਂ ਨਫਰਤ ਸੀ। ਇਕ ਵਾਰ ਡਾਇਨਾ ਤੋਂ ਚੋਰੀ ਓਲੀਵਰ ਹੋਰ ਨੇ ਕੈਨਸਿੰਘਟਨ ਮਹਿਲ ਵਿਚ ਆਪਣਾ ਸਿਗਾਰ ਧੁਖਾ ਲਿਆ ਸੀ। ਧੂਏਂ ਨਾਲ ਅੱਧੀ ਰਾਤ ਨੂੰ ਫਾਇਰ ਅਲਾਰਮ ਵੱਜ ਗਿਆ ਸੀ। ਜਦੋਂ ਡਾਇਨਾ ਨੂੰ ਇਸ ਬਾਰੇ ਪਤਾ ਲੱਗਿਆ ਸੀ ਤਾਂ ਉਸ  ਨੇ ਓਲੀਵਰ ਹੋਰ ਨੂੰ ਗਾਲ੍ਹਾਂ ਕੱਢ ਕੇ  ਉਸੇ ਵਕਤ ਡਰੈੱਸਿੰਗ ਗਾਉਨ ਵਿਚ ਹੀ ਘਰੋਂ ਭਜਾ ਦਿੱਤਾ ਸੀ। 

ਕਈ ਦਿਨ ਮੁੜ ਕੇ ਓਲੀਵਰ ਨੇ ਡਾਇਨਾ ਨਾਲ ਕੋਈ ਸੰਪਰਕ ਨਾਲ ਕੀਤਾ ਤਾਂ ਡਾਇਨਾ ਉਸਦੇ ਘਰ ਚਲੀ ਗਈ। ਓਲੀਵਰ ਦੇ ਬੱਚੇ ਸਕੂਲ ਸਨ ਤੇ ਪਤਨੀ ਹਸਪਤਾਲ ਛੋਟੇ ਜਿਹੇ ਓਪ੍ਰੇਸ਼ਨ ਲਈ ਦਾਖਿਲ ਸੀ। ਜਦੋਂ ਓਲੀਵਰ ਨੇ ਦਰਵਾਜ਼ਾ ਖੋਲ੍ਹ ਕੇ ਡਾਇਨਾ ਨੂੰ ਅੰਦਰ ਵਾੜਿਆ ਤਾਂ ਡਾਇਨਾ ਨੇ ਆਪਣਾ ਲੰਮਾ ਫੁਰ ਕੋਟ ਉਤਾਰ ਕੇ ਸਿੱਟ ਦਿੱਤਾ। ਉਸ ਕੋਟ, ਹੀਰਿਆਂ ਦੇ ਟੌਪਸ ਅਤੇ ਉੱਚੀ ਅੱਡੀ ਦੇ ਸੈਂਡਲਾਂ ਤੋਂ ਸਿਵਾਏ ਡਾਇਨਾ ਨੇ ਕੋਈ ਹੋਰ ਕਪੜਾ ਨਹੀਂ ਸੀ ਪਹਿਨਿਆ ਹੋਇਆ, "ਓਲੀ! ਕੀ ਖਿਆਲ ਹੈ?"

ਡਾਇਨਾ ਨੂੰ ਸੈਕਸ ਦਾ ਸੱਦਾ ਦਿੰਦੀ ਦੇਖ ਕੇ ਓਲੀਵਰ ਦਾ ਸਾਰਾ ਗੁੱਸਾ ਕਾਫੂਰ ਹੋ ਗਿਆ ਸੀ। ਡਾਇਨਾ ਭੱਜ ਕੇ ਓਲੀਵਰ ਨੂੰ ਚਿੰਬੜ ਗਈ ਸੀ। 

1992 ਵਿਚ ਡਾਇਨਾ ਓਲੀਵਰ ਹੋਰ ਤੋਂ ਗਰਭਵਤੀ ਹੋ ਗਈ ਸੀ। ਇਸ ਸਮੇਂ ਡਾਇਨਾ ਪ੍ਰਿੰਸ ਚਾਰਲਸ ਤੋਂ ਜੁਦਾ ਹੋ ਗਈ ਸੀ ਪਰ ਉਹਨਾਂ ਦਾ ਤਲਾਕ ਅਜੇ ਨਹੀਂ ਸੀ ਹੋਇਆ। ਡਾਇਨਾ ਦੇ ਮਨ ਵਿਚ ਇਕ ਬੇਟੀ ਪੈਦਾ ਕਰਨ ਦੀ ਬਹੁਤ ਰੀਝ ਸੀ। ਜਦੋਂ ਡਾਇਨਾ ਨੇ ਓਲੀਵਰ ਹੋਰ ਨੂੰ ਆਪਣੇ ਹਾਮਲਾ ਹੋਣ ਬਾਰੇ ਦੱਸਿਆ ਸੀ ਤਾਂ ਉਹ ਡਾਇਨਾ ਤੋਂ ਕੰਨੀ ਕਤਰਾਉਣ ਲੱਗ ਪਿਆ ਸੀ। ਡਾਇਨਾ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ। ਉਸਨੇ ਆਪਣੀਆਂ ਕਰੀਬੀ ਸਹੇਲੀਆਂ ਨੂੰ ਜਦੋਂ ਇਸ ਬਾਰੇ ਦੱਸਿਆ ਸੀ ਤਾਂ ਸਭ ਨੇ ਅਤੇ ਨੌਵੇਂ ਅਰਲ ਹਾਰਡ-ਵਿਕੀ ਦੀ ਪੁੱਤਰੀ ਲੇਡੀ ਵਿਕਟੋਰੀਆ ਵੇਅਮਾਊਥ ਨੇ ਇਹੀ ਕਿਹਾ ਸੀ, "ਤੇਰਾ ਅਜੇ ਤਲਾਕ ਨਹੀਂ ਹੋਇਆ। ਤੂੰ ਨਜਾਇਜ਼ ਬੱਚਾ ਜੰਮ ਕੇ ਆਪਣੇ ਪੁੱਤਰਾਂ ਨੂੰ ਕਿਤੇ ਮੂੰਹ ਦਿਖਾਉਣ ਯੋਗਾ ਨਹੀਂ ਛੱਡੇਂਗੀ। ਤੂੰ ਅਜਿਹਾ ਕਰ ਹੀ ਕਿਵੇਂ ਸਕਦੀ ਹੈਂ? ਇਸ ਬੱਚੇ ਦੇ ਜਨਮ ਨਾਲ ਲੋਕਾਂ ਦੇ ਮਨਾਂ ਵਿਚੋਂ ਤੇਰੇ ਲਈ ਹਮਦਰਦੀ ਨਿਕਲ ਜਾਵੇਗੀ ਤੇ ਲੋਕ ਤੇਰੀ ਨਜਾਇਜ਼ ਔਲਾਦ ਨੂੰ ਸਵਿਕਾਰ ਨਹੀਂ ਕਰਨਗੇ। ਬਹੁਤ ਵੱਡਾ ਸਕੈਂਡਲ ਹੋ ਜਾਣੈ ਡਾਇਨਾ ਅਬੋਰਸ਼ਨ ਕਰਵਾ ਦੇਹ ਫਟਾਫਟ।"

ਡਾਇਨਾ ਨੇ ਕਾਫੀ ਸੋਚ ਵਿਚਾਰ ਬਾਅਦ 1994 ਵਿਚ ਗੁਪਤ ਤੌਰ 'ਤੇ ਗਰਭਪਾਤ ਕਰਵਾ ਦਿੱਤਾ ਸੀ। ਗਰਭਪਾਤ ਕਰਵਾਉਣ ਲਈ ਡਾਕਟਰਾਂ ਕੋਲ ਬਿਤਾਏ ਸਮੇਂ ਨੂੰ ਆਪਣੀ ਡਾਇਰੀ ਵਿਚ ਡਾਇਨਾ ਨੇ ਆਪਣੇ ਆਰਥਿਕ ਸਲਾਹਕਾਰ ਅਤੇ ਦੋਸਤ ਜੌਸਪ ਸੈਂਡਰ ਨਾਲ ਝੂਠੀਆਂ ਮੁਲਾਕਾਤਾਂ ਵਿਚ ਦਰਸਾ ਦਿੱਤਾ ਸੀ। ਜੌਸਪ ਦੀ ਪਤਨੀ ਅਨੀਤਾ ਗਰਭਪਾਤ ਸਮੇਂ ਡਾਇਨਾ ਦੇ ਨਾਲ ਰਹੀ ਸੀ।

ਡਾਇਨਾ ਨੇ ਓਲੀਵਰ ਦੇ ਘਰ ਫੋਨ ਬਲੈਂਕ ਫੋਨ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਫੋਨ ਕਰਦੀ ਤੇ ਕੁਝ ਨਾ ਬੋਲਦੀ। ਡਾਇਨਾ ਦਿਨ ਰਾਤ ਦਿਨ ਪ੍ਰਤੀ ਦਿਨ ਵੇਕੁਵੇਲੇ ਓਲੀਵਰ ਦੇ ਘਰ ਬਲੈਂਕ ਕਾਲਾਂ ਕਰਦੀ ਰਹਿੰਦੀ। ਡਾਇਨਾ ਪੱਟਾਂ ਵਿਚ ਫੋਨ ਰੱਖ ਕੇ ਇਕ ਦਿਨ ਵਿਚ 30 ਤੋਂ 50 ਵਾਰ ਫੋਨ ਕਰਦੀ। ਬਹੁਤ ਥੋੜ੍ਹੇ ਸਮੇਂ ਦੇ ਅੰਤਰਾਲ ਵਿਚ ਡਾਇਨਾ ਨੇ 300 ਫੋਨ ਕਾਲਾਂ ਕਰ ਮਾਰੀਆਂ ਸਨ। ਓਲੀਵਰ ਦੀ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ। ਜਦੋਂ ਪੁਲਿਸ ਨੇ ਪੈੜ ਨੱਪੀ ਤਾਂ ਕਾਲਾਂ ਡਾਇਨਾ ਦੇ ਮੋਬਾਇਲ ਫੋਨ, ਕੈਨਸਿੰਘਟਨ ਮਹੱਲ, ਡਾਇਨਾ ਦੀ ਭੈਣ ਸਿਹਰਾ ਦੇ ਘਰੋਂ ਅਤੇ ਕੈਨਸਿੰਘਟਨ ਮਹੱਲ ਦੇ ਨਜ਼ਦੀਕ ਕੈਨਸਿੰਘਟਨ ਹਾਈ ਸਟਰੀਟ 'ਤੇ ਬਣੇ ਇਕ ਫੋਨ ਬੂਥ ਵਿਚੋਂ ਕੀਤੀਆਂ ਗਈਆਂ ਸਨ। ਜਦੋਂ ਡਾਇਨਾ ਨੂੰ ਪੁਲਿਸ ਦੀ ਤਫਤੀਸ਼ ਬਾਰੇ ਪਤਾ ਚੱਲਿਆ ਤਾਂ ਉਸਨੇ ਡਰ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਬਕਿੰਘਮਸ਼ਾਇਰ ਦੇ ਸਟੋਅ ਸਕੂਲ ਦੇ ਇਕ ਲੜਕੇ ਨੂੰ ਖਰੀਦ ਲਿਆ ਸੀ, ਜੋ ਕਿ ਓਲੀਵਰ ਹੋਰ ਦੇ ਲੜਕਿਆਂ ਟਰੀਸਟਾਨ 17 ਅਤੇ ਡੇਮੀਅਨ 15 ਨਾਲ ਪੜ੍ਹਦਾ ਸੀ। ਡਾਇਨਾ ਨੇ  ਉਸ ਲੜਕੇ ਤੋਂ ਕੈਨਸਿੰਘਟਨ, ਬੇਅਸਵਾਟਰ ਅਤੇ ਨੌਟਿੰਘਹਿੱਲ ਤੋਂ ਕਾਲਾਂ ਕਰਵਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਲੜਕਾ ਓਲੀਵਰ ਹੋਰ ਦੇ ਮੁੰਡਿਆਂ ਨਾਲ ਲੜ ਪਿਆ ਸੀ ਤੇ ਉਸਨੇ ਰੰਜ਼ਿਸ਼ ਵਿਚ ਇਹ ਕਾਲਾਂ ਕੀਤੀਆਂ ਸਨ ਨਾ ਕਿ ਡਾਇਨਾ ਨੇ। ਪੁਲਿਸ ਕੋਲ ਸਬੂਤ ਸਨ ਪਰ ਉਹਨਾਂ ਨੇ ਕੋਈ ਕਾਰਵਾਈ ਡਾਇਨਾ ਖਿਲਾਫ ਨਹੀਂ ਸੀ ਕੀਤੀ ਤੇ ਪ੍ਰੈੱਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਸੀ। ਪਹਿਲਾਂ ਡਾਇਨਾਗੇਟ ਕਾਲ ਸਕੈਂਡਲ ਤੇ ਫਿਰ ਇਹ ਬਲੈਂਕ ਕਾਲਾਂ ਦਾ ਮਸਲਾ ਆਇਆ ਤਾਂ ਅਖ਼ਬਾਰਾਂ ਨੇ ਸੁਰਖੀ ਬਣਾ ਕੇ ਲਗਈ ਸੀ ਕਿ ਪ੍ਰਿੰਸੈਸ ਡਾਇਨਾ ਨੂੰ ਕਮਿਉਨੀਕੇਸ਼ਨ ਤਕਨਾਲਜ਼ੀ ਨਾਲ ਸਮੱਸਿਆ ਹੈ।

ਡਾਇਨਾ ਨੇ ਆਪਣੀ ਪੈਨੋਰਾਮਾ ਇੰਟਰਵਿਉ ਵਿਚ ਇਹਨਾਂ ਕਾਲਾਂ ਦੇ ਸੰਦਰਭ ਵਿਚ ਕੀਤੇ ਗਏ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਸੀ, "ਮਸਰੂਫ ਤਰਜ਼-ਏ-ਜ਼ਿੰਦਗੀ ਦੇ ਹੁੰਦਿਆਂ ਮੈਂ ਐਨੇ ਥੋੜ੍ਹੇ ਸਮੇਂ ਵਿਚ ਐਨੀਆਂ ਕਾਲਾਂ ਕਰ ਹੀ ਨਹੀਂ ਸਕਦੀ। ਮੈਂ ਨਿੱਜੀ ਇਨਵੈਸਟੀਗੇਸ਼ਨ ਕਰਵਾਈ ਹੈ। ਉਹ ਕਾਲਾਂ ਇਕ ਸੋਹਲ੍ਹਾਂ ਸਤਾਰਾਂ ਸਾਲਾਂ ਦੇ ਮੁੰਡੇ ਕੇ ਕੀਤੀਆਂ ਸਨ। ਹਾਂ ਉਹਨਾਂ ਵਿਚੋਂ ਕੁਝ ਕਾਲਾਂ ਮੈਂ ਕੀਤੀਆਂ ਸਨ। ਪਰ ਸਾਰੀਆਂ 300 ਨਹੀਂ।"

ਡਾਇਨਾ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਕਿ ਉਸਨੂੰ ਤਫਤੀਸ਼ ਕਰਵਾਉਣ ਦੀ ਕੀ ਲੋੜ੍ਹ ਸੀ। ਇਹ ਕੰਮ ਤਾਂ ਪੁਲਿਸ ਪਹਿਲਾਂ ਹੀ ਕਰ ਚੁੱਕੀ ਸੀ। ਇਸ ਤੋਂ ਬਾਅਦ ਓਲੀਵਰ ਹੋਰ ਦਾ ਉਸਦੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ ਤੇ ਡਾਇਨਾ ਨੇ ਵੀ ਓਲੀਵਰ ਨਾਲੋਂ ਆਪਣਾ ਚਾਰ ਸਾਲ ਦਾ ਰਿਸ਼ਤਾ ਤੋੜ੍ਹ ਲਿਆ ਸੀ।

1993 ਦਾ ਸਾਲ ਸੀ ਹੌਲੀਵੁੱਡ ਦਾ ਨੌਜਵਾਨ ਅਤੇ ਮਹਿੰਗਾ ਅਮਰੀਕਨ ਅਭਿਨੇਤਾ ਟੌਮ ਕਰੂਜ਼ ਆਪਣੀ ਫਿਲਮ 'ਫਾਰ ਐਂਡ ਅਵੇਅ' ਦੇ ਰੌਇਲ ਫਿਲਮ ਪ੍ਰੈਮੀਅਰ ਲਈ ਲੈਸਟਰ ਸਕੁਏਅਰ, ਲੰਡਨ ਦੇ ਓਡੀਅਨ ਸਿਨੇਮੇ ਵਿਚ ਆ ਰਿਹਾ ਸੀ। ਡਾਇਨਾ ਨੂੰ ਟੌਮ ਕਰੂਜ਼ ਨੇ ਵਿਸ਼ੇਸ਼ ਸੱਦਾ-ਪੱਤਰ ਭੇਜਿਆ ਹੋਇਆ ਸੀ। ਡਾਇਨਾ ਟੌਮ ਕਰੂਜ਼ ਦੀ 1986 ਵਿਚ ਆਈ ਫਿਲਮ 'ਟੌਪਗੰਨ' ਦੇਖ ਕੇ ਉਸਦੀ ਦਿਵਾਨੀ ਹੋ ਗਈ ਸੀ ਤੇ ਉਸਨੇ ਟੌਮ ਦੀਆਂ ਸਾਰੀਆਂ ਫਿਲਮਾਂ ਕਈ ਕਈ ਵਾਰ ਦੇਖੀਆਂ ਹੋਈਆਂ ਸਨ। 

ਉਸ ਦਿਨ ਡਾਇਨਾ ਸਵੇਰ ਤੋਂ ਹੀ ਆਪਣਾ ਰੂਪ ਸਾਣ 'ਤੇ ਲਾਉਣ ਲੱਗ ਪਈ ਸੀ। ਡਾਇਨਾ ਟੌਮ ਕਰੂਜ਼ ਦਾ ਕਾਲਜਾ ਧੂਹ ਕੇ ਕੱਢਣਾ ਚਾਹੁੰਦੀ ਸੀ। ਸ਼ਾਮ ਨੂੰ ਕਰੀਮ ਰੰਗ ਦਾ ਡਾਇਨਾ ਨੂੰ ਅੱਗ ਦੀ ਲਾਟ ਬਣਾ ਕੇ ਪੇਸ਼ ਕਰਨ ਵਾਲਾ ਕਥਰੀਨ ਵਿਕਰ ਵੱਲੋਂ ਖਾਸ ਡਿਜ਼ਾਇਨ ਕੀਤਾ ਕਾਲਰਾਂ ਵਾਲਾ ਲਿਬਾਸ ਪਹਿਨ ਕੇ ਡਾਇਨਾ ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਪਹੁੰਚੀ ਸੀ। ਸਿਨੇਮੇ ਵਿਚ ਅਜ਼ੀਮ ਸਖਸ਼ੀਅਤਾਂ ਲਈ ਸਭ ਤੋਂ ਮੂਹਰਲੀ ਕਤਾਰ ਦੀਆਂ ਕੁਰਸੀਆਂ ਰਾਖਵੀਆਂ ਰੱਖੀਆਂ ਗਈਆਂ ਸਨ। ਡਾਇਨਾ ਮੌਕਾ ਤਾੜ੍ਹ ਕੇ ਟੌਮ ਕਰੂਜ਼ ਦੇ ਬਿਲਕੁਲ ਨਾਲ ਵਾਲੀ ਸੀਟ 'ਤੇ ਖੱਬੇ ਪਾਸੇ ਵਾਲੀ ਕੁਰਸੀ ਮੱਲ ਲਿੱਤੀ ਸੀ। 

ਡਾਇਨਾ ਨੇ ਬੈਠਣਸਾਰ ਪੈਂਦੀ ਸੱਟੇ ਟੌਮ ਕਰੂਜ਼ ਨੂੰ ਪ੍ਰਸੰਸਾ ਭਰਪੂਰ ਟਿੱਪਣੀ ਕਰ ਦਿੱਤੀ ਸੀ, "ਟੌਮ, ਤੁਸੀਂ ਇਸ ਸੂਟ ਵਿਚ ਬਹੁਤ ਸੋਹਣੇ ਲੱਗਦੇ ਹੋ!"

ਟੌਮ ਕਰੂਜ਼ ਨੇ ਆਪਣੇ ਮਿਲਣਸਾਰ ਅਤੇ ਮਖੌਲੀ ਸੁਭਾਅ ਦਾ ਪ੍ਰਦਰਸ਼ਨ ਕੀਤਾ ਸੀ, "ਯੂਅਰ ਰੌਇਲ ਹਾਈਨੈੱਸ, ਜੇ ਇਹ ਸੂਟ ਲਾਹ ਦਿਆਂ ਤਾਂ ਕੀ ਫੇਰ ਮੈਂ ਸੋਹਣਾ ਨਹੀਂ ਲੱਗਾਂਗਾ?"

"ਫੇਰ ਤਾਂ ਸ਼ਾਇਦ ਏਦੂੰ ਵੀ ਅੱਤ ਲੱਗੋਂ। 'ਕੇਰਾ ਲਾਹੋ ਤਾਂ ਸਹੀ ਸੂਟ। ਫੇਰ ਦੇਖ ਕੇ ਦੱਸਾਂਗੀ। ਤੁਸੀਂ ਕਿਹੋ ਜਿਹੇ ਲੱਗਦੇ ਹੋ।"

"ਤੁਸੀਂ ਬਹੁਤ ਹਾਜ਼ਿਰ ਜੁਆਬ ਹੋ। ਇਸਦਾ ਮਤਲਬ ਮੈਂ ਸਹੀ ਸੁਣਿਆ ਸੀ ਕਿ ਪ੍ਰਿੰਸੈਸ ਔਫ ਵੇਲਜ਼ ਨੂੰ ਗੱਲਾਂ ਵਿਚ ਕੋਈ ਨਹੀਂ ਜਿੱਤ ਸਕਦਾ।" ਟੌਮ ਕਰੂਜ਼ ਹੱਸਿਆ ਸੀ।

ਡਾਇਨਾ ਨੇ ਫਖ਼ਰ ਨਾਲ ਧੌਣ ਅਕੜਾ ਲਿੱਤੀ ਸੀ, "
ਪ੍ਰਿੰਸੈਸ ਔਫ ਵੇਲਜ਼ ਨੂੰ ਸੁੰਦਰਤਾ ਵਿਚ ਵੀ ਕੋਈ ਨਹੀਂ ਜਿੱਤ ਸਕਦਾ।" 

ਟੌਮ ਕਰੂਜ਼ ਨੇ ਆਪਣੀਆਂ ਬਾਹਾਂ ਦੋਨੋਂ ਪਾਸੇ ਪਈਆਂ ਕੁਰਸੀਆਂ ਦੀਆਂ ਢੋਹਾਂ ਉੱਪਰ ਪੰਛੀਆਂ ਦੇ ਖੰਬ ਖੋਲ੍ਹਣ ਵਾਂਗ ਫੈਲਾਅ ਕੇ ਰੱਖ ਲਈਆਂ ਸਨ, "ਦੁਨੀਆਂ ਦੀਆਂ ਦੋ ਨਿਹਾਇਤ ਹੀ ਖ਼ੂਬਸੂਰਤ ਔਰਤਾਂ ਵਿਚਲੇ ਬੈਠਾ ਅੱਜ ਮੈਂ ਆਪਣੇ ਆਪਨੂੰ ਸੰਸਾਰ ਦਾ ਸਭ ਤੋਂ ਖੁਸ਼ਕਿਸਮਤ ਮਰਦ ਸਮਝਦਾ ਹਾਂ। ਲੋਕੀ ਵੀ ਕਹਿੰਦੇ ਹੋਣਗੇ ਰੰਨਾਂ ਵਿਚ ਧਮਨਾ ਬੈਠੈ!"

ਡਾਇਨਾ ਨੇ ਆਪਣੀ ਕੁਰਸੀ ਉੱਤੇ ਬੈਠੀ ਨੇ ਮੂਹਰੇ ਖਿਸਕ ਕੇ ਟੌਮ ਕਰੂਜ਼ ਦੇ ਸੱਜੇ ਪਾਸੇ ਦੇਖਿਆ ਤਾਂ ਉਥੇ ਟੌਮ ਕਰੂਜ਼ ਦੀ ਸਾਥਣ ਅਭਿਨੇਤਰੀ ਨਿਕੋਲ ਕਿੱਡਮੈਨ ਦੂਜੀ ਕੁਰਸੀ ਉੱਤੇ ਬੈਠੀ ਸੀ। ਇਤਫਾਕ ਨਾਲ ਨਿਕੋਲ ਕਿੱਡਮੈਨ, ਟੌਮ ਕਰੂਜ਼ ਦੀ ਪਤਨੀ ਵੀ ਸੀ। ਦੋ ਤਿੰਨ ਸਾਲ ਪਹਿਲਾਂ ਹੀ ਉਹਨਾਂ ਦਾ 1990 ਵਿਚ  ਹੋਇਆ ਸੀ। ਨਿਕੋਲ ਕਿੱਡਮੈਨ ਨੂੰ ਦੇਖ ਕੇ ਡਾਇਨਾ ਝੱਗ ਵਾਂਗ ਬੈਠ ਗਈ ਸੀ। 

ਉਸ ਤੋਂ ਬਾਅਦ ਅਨੇਕਾਂ ਵਾਰ ਡਾਇਨਾ ਨੇ ਟੌਮ ਕਰੂਜ਼ ਨੂੰ ਗੱਲਾਂ ਵਿਚ ਉਲਝਾਉਣਾ ਚਾਹਿਆ ਸੀ। ਪਰ ਹਰ ਵਾਰ ਮੁਖਤਸਰ ਜਿਹਾ ਜੁਆਬ ਦੇ ਕੇ ਟੌਮ ਕਰੂਜ਼, ਨਿਕੋਲ ਕਿੱਡਮੈਨ ਵੱਲ ਝੁੱਕ ਜਾਂਦਾ ਸੀ। ਕਈ ਅਸਫਲ ਕੋਸ਼ਿਸ਼ਾਂ ਬਾਅਦ ਗੁੱਸੇ ਵਿਚ ਡਾਇਨਾ ਨੇ ਵੀ ਟੌਮ ਕਰੂਜ਼ ਤੋਂ ਵੱਲ ਪਿੱਠ ਘੁੰਮਾ ਲਿੱਤੀ ਸੀ, "ਮਰ ਪਰ੍ਹੇ। ਖੁੱਭਿਆ ਰਹਿ ਇਸੇ ਅਸਟਰੇਲੀਅਨ ਕੰਜਰੀ ਵਿਚ!"

ਡਾਇਨਾ ਨੂੰ ਸਿਨੇਮੇ ਦੇ ਪਰਦੇ ਉੱਤੇ 'ਫਾਰ ਐਂਡ ਅਵੇਅ' ਫਿਲਮ ਦੀ ਬਜਾਏ ੧੯੮੯ ਵਿਚ ਟੌਮ ਕਰੂਜ਼ ਅਤੇ ਨਿਕੋਲ ਕਿੱਡਮੈਨ ਦੀ ਆਈ ਫਿਲਮ 'ਡੈੱਡ ਕਾਮ' (ਧeaਦ ਛaਲਮ) ਦੇ ਕਾਮੂਕ ਦ੍ਰਿਸ਼ ਦਿਖਾਈ ਦੇਣ ਲੱਗ ਪਏ ਸਨ। ਇਸ ਫਿਲਮ ਵਿਚ ਨਿਕੋਲ ਕਿੱਡਮੈਨ ਅਤੇ ਟੌਮ ਕਰੂਜ਼ ਦੇ ਪੂਰਨ ਨਗਨ ਰੂਪ ਵਿਚ ਸੰਭੋਗ ਕਰਦਿਆਂ ਦੇ ਅਨੇਕਾਂ ਗਰਮਾ-ਗਰਮ ਦ੍ਰਿਸ਼ ਫਿਲਮਾਏ ਸਨ।

ਉਸ ਰਾਤ ਘਰ ਆਉਂਦਿਆਂ ਹੀ ਡਾਇਨਾ ਨੇ ਆਪਣਾ ਲਾਨਾ ਮਾਰਕਸ ਤੋਂ ਖਰਿਦਿਆ ਪਰਸ ਚਲਾ ਕੇ ਮਾਰਿਆ ਸੀ। ਬਿਨਾਂ ਹੱਥ ਲਾਇਆਂ ਪੈਰਾਂ ਨਾਲ ਆਪਣੇ ਸੈਂਡਲ ਲਾਹੇ ਸਨ ਤੇ ਬਿਨਾ ਕੁਝ ਖਾਧੇ ਭਰੀ ਪੀਤੀ ਪਲੰਘ 'ਤੇ ਡਿੱਗ ਕੇ ਸਿਰਹਾਣੇ ਵਿਚ ਮੂੰਹ ਲਕੋਅ ਕੇ ਖਾਸੀ ਦੇਰ ਤੱਕ ਰੋਂਦੀ ਰਹੀ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਡਾਇਨਾ ਦਾ ਗਰੂਰ ਟੁੱਟਿਆ ਸੀ। ਪਹਿਲੀ ਦਫਾ ਉਹ ਕਿਸੇ ਮਰਦ ਨੂੰ ਆਕਰਸ਼ਿਤ ਕਰਨ ਵਿਚ ਅਸਫਲ ਰਹੀ ਸੀ। ਪਹਿਲੀ ਮਰਤਬਾ ਕਿਸੇ ਮਰਦ ਨੇ ਉਸਨੂੰ ਨਜ਼ਰਅੰਦਾਜ਼ ਕੀਤਾ ਸੀ। ਡਾਇਨਾ ਦੀ ਹਾਉਮੇ ਨੂੰ ਭਾਰੀ ਠੇਸ ਲੱਗੀ ਸੀ ਉਦਣ। ਗੁੱਸੇ ਵਿਚ ਡਾਇਨਾ ਨੇ ਅੱਧੀ ਰਾਤ ਨੂੰ ਉੱਠ ਕੇ ਆਪਣੇ ਘਰ ਵਿਚ ਪਈਆਂ ਟੌਮ ਕਰੂਜ਼ ਦੀਆਂ ਸਾਰੀਆਂ ਫਿਲਮਾਂ ਦੀਆਂ ਵਿਡੀਉ ਕੈਸਟਾਂ ਤੋੜ੍ਹ ਕੇ ਕੂੜੇਦਾਨ ਵਿਚ ਸੁੱਟ ਦਿੱਤੀਆਂ ਸਨ।

ਅਗਲੀ ਸਵੇਰ ਉੱਠ ਕੇ ਡਾਇਨਾ ਨੇ ਆਪਣੀ ਆਦਤ ਮੁਤਾਬਿਕ ਇਕ ਟੋਸਟ, ਇਕ ਪਪੀਤਾ ਅਤੇ ਇਕ ਸ਼ਹਿਦ ਦੇ ਚਮਚੇ ਨਾਲ ਬਿਨਾ ਖੰਡ ਵਾਲੀ ਕੌਫੀ ਦਾ ਨਾਸ਼ਤਾ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਡਾਇਨਾ ਦਾ ਫੋਨ ਖੜ੍ਹਕਣਾ ਸ਼ੁਰੂ ਹੋ ਗਿਆ ਸੀ। ਡਾਇਨਾ ਦੀਆਂ ਸਖੀਆਂ ਸਹੇਲੀਆਂ ਅਕਸਰ ਡਾਇਨਾ ਨੂੰ ਇਸੇ ਵਕਤ ਫੋਨ ਕਰਿਆ ਕਰਦੀਆਂ ਸਨ। ਕਿਉਂਕਿ ਉਸ ਤੋਂ ਬਾਅਦ ਦਿਨ ਭਰ ਡਾਇਨਾ ਨਾਲ ਫੋਨ 'ਤੇ ਗੱਲ ਕਰਨਾ ਜੂਆ ਖੇਡਣ ਵਾਂਗ ਹੁੰਦਾ ਸੀ। ਜਾਂ ਗੱਲ ਹੋ ਜਾਵੇਗੀ ਜਾਂ ਨਹੀਂ ਹੋਵੇਗੀ। ਡਾਇਨਾ ਦੁਆਰਾ ਫੋਨ ਚੁੱਕਣ ਦੀ ਕੋਈ ਗਰੰਟੀ ਨਹੀਂ ਸੀ ਹੁੰਦੀ।

ਡਾਇਨਾ ਨੂੰ ਫੋਨ ਚੁੱਕ ਕੇ ਬਟਲਰ ਪੋਲ ਬੂਰਲ ਨੇ ਫੜ੍ਹਾਇਆ ਸੀ, "ਬੌਸ, ਟੌਮ ਕਰੂਜ਼ ਦਾ ਫੋਨ ਹੈ।"

ਡਾਇਨਾ ਨੇ ਇਕਦਮ ਝਪੱਟਾ ਮਾਰ ਕੇ ਫੋਨ ਤਾਂ ਫੜ੍ਹ ਲਿਆ ਸੀ। ਪਰ ਮਾਊਥਪੀਸ 'ਤੇ ਹੱਥ ਰੱਖ ਕੇ ਕਾਫੀ ਦੇਰ ਕੁਝ ਨਹੀਂ ਸੀ ਬੋਲੀ। ਕੁਝ ਮਿੰਟ ਬਾਅਦ ਡਾਇਨਾ ਨੇ ਰਾਤ ਵਾਲਾ ਗੁੱਸਾ ਝਾੜਣ ਲਈ ਬੇਰੁੱਖੀ ਨਾਲ 'ਹੈਲੋ' ਕਹੀ ਸੀ। ਅੱਗੋਂ ਫੋਨ 'ਤੇ ਟੌਮ ਕਰੂਜ਼ ਦਾ ਰਸੋਈਆ ਰੌਬਿਨ ਸੀ, "ਮੈਡਮ, ਮਿਸਟਰ ਕਰੂਜ਼ ਤੁਹਾਨੂੰ ਆਪਣੇ ਲੰਡਨ ਵਾਲੇ ਗਰੀਬਖਾਨੇ ਵਿਚ ਖਾਣੇ ਦੀ ਦਾਵਤ ਦੇਣਾ ਚਾਹੁੰਦੇ ਹਨ।"

"ਦਾਵਤ ਦੇਣ ਲਈ ਵੀ ਥੋਡੇ ਮਿਸਟਰ ਕਰੂਜ਼ ਨੂੰ ਵਿਚੋਲਿਆਂ ਦੀ ਲੋੜ੍ਹ ਪੈਂਦੀ ਹੈ? ਉਹ ਆਪ ਨ੍ਹੀਂ ਸੀ ਫੋਨ ਕਰ ਸਕਦਾ?" ਡਾਇਨਾ ਨੇ ਚੌੜ੍ਹੀ ਹੋ ਗਈ ਸੀ।

"ਅਸਲ ਵਿਚ ਮੈਡਮ ਸਾਡੇ ਬੌਸ ਬਹੁਤ ਸੰਗਾਊ ਜਿਹੇ ਸੁਭਾਅ ਦੇ ਮਾਲਕ ਹਨ ਤੇ ਤੁਹਾਡੇ ਨਾਲ ਗੱਲ ਕਰਨ ਲਈ ਸ਼ਰਮਾਉਂਦੇ ਹਨ।"

"ਜਾਣਦੀ ਆਂ ਮੈਂ ਕਿੰਨਾ ਕੁ ਸੰਗਾਊ ਹੈ! ਫਿਲਮਾਂ ਵਿਚ ਲੀੜੇ ਲਾਹੁਣ ਲੱਗਿਆ ਤਾਂ ਜਮ੍ਹਾਂ ਢਿੱਲ ਨ੍ਹੀਂ ਕਰਦਾ ਥੋਡਾ ਵੱਡਾ ਮਿਸਟਰ ਸੰਗਾਊ?"

"ਉਹ ਤਾਂ ਫੇਰ ਉਹਨਾਂ ਦਾ ਪੇਸ਼ਾ ਹੈ ਜੀ। ਨੌਕਰੀ ਕੇਹੀ ਤੇ ਨਖਰਾ ਕੇਹਾ?" ਰੌਬਿਨ ਨੇ ਟੌਮ ਕਰੂਜ਼ ਦੇ ਹੱਕ ਵਿਚ ਦਲੀਲ ਦਿੱਤੀ ਸੀ।

"ਟੌਮੀ ਨੂੰ ਮੇਰਾ ਸੁਨੇਹਾ ਦੇ ਦੇਣਾ ਕਿ ਮੇਰੇ ਕੋਲ ਵਕਤ ਨਹੀਂ ਹੈ। ਮੈਂ ਨਹੀਂ ਆ ਸਕਦੀ।"

ਟੌਮ ਕਰੂਜ਼ ਸਪੀਕਰ ਫੋਨ 'ਤੇ ਇਹ ਵਾਰਤਾ ਸੁਣ ਰਿਹਾ ਸੀ। ਝਟਪਟ ਫੋਨ ਫੜ੍ਹ ਕੇ ਉਹ ਆਪ ਬੋਲਿਆ ਸੀ, "ਪ੍ਰਿੰਸੈਸ ਡਾਇਨਾ ਮੈਂ ਨਾਂਹ ਸੁਣਨ ਦਾ ਆਦੀ ਨਹੀਂ।"

"ਨਹੀਂ ਆਦੀ ਤਾਂ ਆਦਤ ਪਾ ਲਵੋ। ਚੰਗੀਆਂ ਆਦਤਾਂ ਮਨੁੱਖ ਨੂੰ ਜਲਦ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ ਹਨ। ਮੈਂ ਜਣੇ-ਖਣੇ ਨੂੰ ਹਾਂ ਕਹਿਣ ਦੀ ਆਦੀ ਨਹੀਂ ਹਾਂ।" ਡਾਇਨਾ ਨੇ ਨਖਰਾ ਦਿਖਾਇਆ ਸੀ।

ਟੌਮ ਕਰੂਜ਼ ਨੇ ਤਰਲਾ ਜਿਹਾ ਕੀਤਾ ਸੀ, "ਪਲੀਜ਼ ਮੇਰਾ ਦਿਲ ਨਾ ਤੋੜ੍ਹੋ! ਦੂਜੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਇੰਨਸਾਨ ਨੂੰ ਆਪ ਉਸਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਤੁਸੀਂ ਹਾਂ ਕਹਿਣ ਦੀ ਹੁਣੇ ਤੋਂ ਆਦਤ ਕਿਉਂ ਨਹੀਂ ਪਾ ਲੈਂਦੇ?"

ਡਾਇਨਾ ਖਿੜਖਿੜਾ ਕੇ ਹੱਸ ਪਈ ਸੀ, "ਤੁਸੀਂ ਬਿਲਕੁਲ ਉਹੋ ਜਿਹੇ ਹੋ, ਜਿਹੋ ਜਿਹੇ ਫਿਲਮਾਂ ਵਿਚ ਪੇਸ਼ ਹੋਏ ਹੋ। ਮਾਅਫ ਕਰਨਾ, ਮੈਂ ਬਹੁਤ ਮਸਰੂਫ ਹਾਂ। ਨਹੀਂ ਆ ਸਕਦੀ।"

"ਚੰਗਾ ਫੇਰ ਇਕ ਸ਼ਰਤ ਉੱਤੇ ਮੁਆਫ ਕਰਾਂਗਾ ਜੇਕਰ ਤੁਸੀਂ ਇਹ ਮੁਆਫੀ ਮੇਰੇ ਘਰ ਆ ਕੇ ਮੰਗੋ। ਨਹੀਂ ਤਾਂ ਮੈਂ ਪੰਜਵੀਂ ਮੰਜਿਲ 'ਤੇ ਖੜ੍ਹਾ ਹਾਂ। ਹੁਣੇ ਹੀ ਇਥੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਵਾਂਗਾ ਤੇ ਸੂਈਸਾਇਡ ਨੋਟ ਵਿਚ ਤੁਹਾਡਾ ਨਾਮ ਲਿੱਖ ਜਾਵਾਂਗਾ।"

"ਨਾ ਬਾਬਾ ਅਹੇ ਜਿਹਾ ਕੁਸ਼ ਨਾ ਕਰੀਂ। ਪ੍ਰੈਸ ਤਾਂ ਅੱਗੇ ਮੇਰਾ ਖਹਿੜਾ ਨਹੀਂ ਛੱਡਦੀ। ਤੇਰੇ ਨਾਲ ਇਕ ਹੋਰ ਸਕੈਂਡਲ ਬਣ ਜਾਊ ਵਾਧੂ ਦਾ। ਮੈਂ ਆ ਰਹੀ ਹਾਂ। ਤੂੰ ਵੀ ਕੀ ਯਾਦ ਰੱਖੇਂਗਾ। ਡਾਇਨਾ ਨੂੰ ਡਿਨਰ ਡੇਟ ਕੀਤਾ ਸੀ।"

ਡਾਇਨਾ, ਨਿਕੋਲ ਕਿੱਡਮੈਨ ਨੂੰ ਨਿਵਾਂ ਦਿਖਾਉਣ ਲਈ ਪੂਰਾ ਪਹਿਨ ਪੱਚਰ ਕੇ ਟੌਮ ਕਰੂਜ਼ ਦੇ ਲੰਡਨ ਵਾਲੇ ਥੇਮਜ਼ ਦਰਿਆ ਦੇ ਦੱਖਣ ਵੱਲ ਡੂਲਿਚ ਪਿੰਡ ਵਿਚ ਬਣੇ ਨੌ ਸੌਣ ਕਮਰਿਆਂ ਵਾਲੇ ਦੋ ਕਰੋੜ ਪੌਂਡ ਦੇ ਘਰ ਉਸੇ ਸ਼ਾਮ ਨੂੰ ਪਹੁੰਚ ਗਈ ਸੀ। ਨਿਕੋਲ ਕਿੱਡਮੈਨ ਪ੍ਰੀਮੀਅਰ ਵਾਲੀ ਰਾਤ ਹੀ ਅਮਰੀਕਾ ਨੂੰ ਚਲੀ ਗਈ ਸੀ। ਉਸਦੀ ਫਿਲਮ ਦੀ ਸ਼ੂਟਿੰਗ ਅਧੂਰੀ ਪਈ ਸੀ। ਨਿਕੋਲ ਕਿੱਡਮੈਨ ਦੇ ਮਾਜੂਦ ਨਾ ਹੋਣ ਬਾਰੇ ਜਾਣ ਕੇ ਡਾਇਨਾ ਨੂੰ ਲੋਹੜੇ ਦਾ ਚਾਅ ਚੜ੍ਹ ਗਿਆ ਸੀ। ਸ਼ੈਮਪੇਨ ਪੀਂਦੇ ਹੋਏ ਉਹ ਗੈਸਟਰੂਮ ਵਿਚ ਬੈਠ ਕੇ ਗੱਲਾਂ ਮਾਰਨ ਲੱਗ ਪਏ ਸਨ।

"ਮੈਂ ਤੁਹਾਡੀਆਂ ੧੯੮੧ ਵਿਚ ਆਈਆਂ ਐਂਡਲੈੱਸ ਲਵ ਤੇ ਟੈਪਸ, ੧੯੮੩ ਵਿਚ ਦਾ ਅਊਟਸਾਈਡਰਸ, ਰਿਸਕੀ ਬਿਜ਼ਨਸ ਤੇ ਲੂਜ਼ਿੰਗ ਇੱਟ, ੧੯੮੫ ਵਿਚ ਲੀਜ਼ੈਂਡ, ੧੯੮੬ ਵਿਚ ਟੌਪਗੰਨ ਤੇ ਦੀ ਕਲਰ ਔਫ ਮੰਨੀ, ੧੯੮੮ ਵਿਚ ਕੌਕਟੇਲ ਤੇ ੧੯੯੦ ਵਿਚ ਡੇਅਜ਼ ਔਫ ਥੰਡਰ ਆਦਿ ਸਭ ਫਿਲਮਾਂ ਦੇਖੀਆਂ ਹਨ।"

"ਵਧੀਆ ਕਿਹੜੀ ਮੂਵੀ ਲੱਗੀ?" ਟੌਮ ਕਰੂਜ਼ ਸ਼ੇਮਪੇਨ ਦੀ ਘੁੱਟ ਭਰਦਾ ਹੋਇਆ ਬੋਲਿਆ ਸੀ।

"ਸਾਰੀਆਂ ਹੀ। ਤੁਸੀਂ ਵਧੀਆ ਐਕਟਰ ਹੋ। ਤੁਹਡੀ ਬੌਡੀ ਬਹੁਤ ਸੋਹਣੀ ਹੈ।"

"ਤੇ ਸ਼ਕਲ ਮਾੜੀ ਆ?"

ਡਾਇਨਾ ਨੇ ਟੌਮ ਕਰੂਜ਼ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕਿਆ ਸੀ, "ਨਹੀਂ ਸ਼ਕਲ ਵੀ ਸੋਹਣੀ ਬੌਡੀ ਨਾਲ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ।"

"ਪ੍ਰਿੰਸੈਸ, ਤੁਹਾਡਾ ਫੇਸ ਬਹੁਤ ਫੋਟੋਜ਼ੈਨਿਕ ਹੈ। ਮਿਸ ਵਰਲਡ ਜਾਂ ਮਿਸ ਯੂਨੀਵਰਸ ਬਿਊਟੀ ਕੌਨਟੈਸਟ ਤਾਂ ਤੁਸੀਂ ਅੱਜ ਵੀ ਅੱਖਾਂ ਮੀਚ ਕੇ ਜਿੱਤ ਸਕਦੇ ਹੋ! ਕਦੇ ਫਿਲਮਾਂ... ਮੌਡਲਿੰਗ ਜਾਂ ਗਲੈਮਰ ਵਰਲਡ ਵਿਚ ਆਉਣ ਬਾਰੇ ਨਹੀਂ ਸੀ ਸੋਚਿਆ?... ਪ੍ਰਿੰਸੈਸ ਡਾਇਨਾ ਜੇਕਰ ਤੁਸੀਂ ਸ਼ਾਹੀ ਘਰਾਣੇ ਵਿਚ ਵਿਆਹ ਕਰਵਾਉਣ ਦੀ ਕਾਹਲੀ ਨਾ ਕਰਦੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਅੱਜ ਤੁਸੀਂ ਹੌਲੀਵੁੱਡ ਵਿਚ ਹੁੰਦੇ ਤੇ ਸਭ ਹੀਰਇਨਾਂ ਦੀ ਤੁਸੀਂ ਛੁੱਟੀ ਕਰ ਦੇਣੀ ਸੀ।"

ਡਾਇਨਾ ਨੂੰ ਟੌਮ ਕਰੂਜ਼ ਦੇ ਮੂੰਹੋਂ ਆਪਣੇ ਹੁਸਨ ਦੀ ਸਿਫਤ ਸੁਣ ਕੇ ਆਨੰਦ ਆ ਰਿਹਾ ਸੀ, "ਰਹਿਣ ਦੋ ਪੰਪ ਮਾਰਨ ਨੂੰ।"

"ਮੈਨੂੰ ਝੂਠ ਬੋਲਣ ਦੀ ਆਦਤ ਨਹੀਂ। ਮੈਂ ਸੱਚ ਕਹਿੰਦਾ ਹਾਂ। ਧਰਮ ਨਾਲ ਤੇਰਵਾਂ ਰਤਨ ਹੈ ਹੱਥ ਵਿਚ।"

"ਠੀਕ ਹੈ ਮੰਨ ਲੈਂਦੀ ਹਾਂ।... ਤੁਹਾਡਾ ਘਰ ਬਹੁਤ ਸੋਹਣਾ ਹੈ। ਦੋ ਪਾਰਕਾਂ ਅਤੇ ਗੌਲਫ ਕੋਰਸ ਵਿਚਲੇ ਬਣਿਆ ਇਹ ਪੁਰਾਤਨ ਘਰ ਇੰਗਲੈਂਡ ਵਿਚ ਖਰੀਦਣ ਦਾ ਵਿਚਾਰ ਕਿਵੇਂ ਆਇਐ?"

"ਦਰਅਸਲ ਮੈਨੂੰ ਤੁਹਾਡੇ ਵੈਸਟ ਐਂਡ ਥਿਏਟਰ ਨਾਲ ਕਾਫੀ ਲਗਾਅ ਹੈ। ਮੇਰੇ ਕੋਲ ਰੀਜ਼ੈਂਟ ਪਾਰਕ, ਲੰਡਨ ਵਿਚ ਵੀ ਇਕ ਘਰ ਹੈ। ਮੈਡੋਨਾ ਨੇ ਆਪਣੀ ਬੇਟੀ ਲੋਰਡਸ ਨੂੰ ਇੰਗਲੈਂਡ ਪੜ੍ਹਾਇਆ ਸੀ। ਉਸਦੀ ਰੀਸ ਨਾਲ ਮੈਂ ਵੀ ਸੋਚਿਆ ਕਿ ਆਪਣੀ ਬੇਟੀ ਇਜ਼ਬੇਲਾ ਜੇਨ ਕਿੱਡਮੈਨ ਕਰੂਜ਼ ਨੂੰ ਇਥੇ ਫਿਲਮੀ ਦੁਨੀਆਂ ਦੀ ਚਕਾਚੌਂਦ ਤੋਂ ਦੂਰ ਪੜ੍ਹਾਵਾਂ। ਬਸ ਇਹੀ ਸੋਚ ਕੇ ਇਥੇ ਪੈਰ ਪਾਇਆ ਹੈ। ਨਾਲੇ ਸੋਚਿਆ ਬਹਾਨੇ ਨਾਲ ਤੁਹਾਡੇ ਦਰਸ਼ਨ ਹੁੰਦੇ ਰਿਹਾ ਕਰਨਗੇ। ਵੈਸੇ ਲੌਸ ਏਜਲੰਸ ਤੋਂ ਬਿਨਾ ਸਾਡੇ ਕੋਲ ਅਸਟਰੇਲੀਆਂ ਵੀ ਇਕ ਬਹੁਤ ਵੱਡਾ ਮਕਾਨ ਹੈ।"

"ਅੱਛੀ ਗੱਲ ਹੈ। ਟੌਮ ੧੯੮੯ ਵਿਚ ਤੁਹਾਡੀ ਇਕ ਹੋਰ ਫਿਲਮ ਆਈ ਸੀ, ਬੋਰਨ ਔਨ ਦਾ ਫੋਰਥ ਔਫ ਜੁਲਾਈ, ਜਿਸ ਲਈ ਤੁਹਾਡੀਆਂ ਸਰਵੋਤਮ ਅਦਾਕਾਰ ਵਜੋਂ ਅਕੈਡਮੀ ਅਵਾਰਡ, ਬੈਫਟਾ, ਡੈਵਿਡ ਡੀ ਡੌਨਾਟੋਲੋ ਅਤੇ ਨਿਉਯੋਰਕ ਫਿਲਮ ਕਰਿਟਕ ਯਾਨੀ ਚਾਰ ਨੌਮੀਨੇਸ਼ਨਜ਼ ਵੀ ਹੋਈਆਂ ਸੀ?"

"ਹਾਂ, ਯੂਅਰ ਰੌਇਲ ਹਾਨੀਨੈੱਸ ਉਸ ਮੂਵੀ ਲਈ ਮੈਨੂੰ ਬੈਸਟ ਐਕਟਰ ਦੇ ਸ਼ਿਕਾਗੋ ਫਿਲਮ ਕਰੀਟਕ ਅਸੋਸੀਏਸ਼ਨ ਅਤੇ ਗੋਲਡਨ ਗਲੋਬਲ, ਦੋ ਅਵਾਰਡ ਵੀ ਮਿਲੇ ਸਨ। ਮੇਰਾ ਜਨਮ ੩ ਜੁਲਾਈ ੧੯੬੨ ਦਾ ਹੋਣ ਕਰਕੇ ਮੈਨੂੰ ਉਹ ਫਿਲਮ ਕਾਫੀ ਅਜੀਜ਼ ਹੈ।"

"ਅੱਛਾ? ਮੇਰੀ ਰਾਸ਼ੀ ਵੀ ਕੈਂਸਰ ਹੈ ਤੇ ਇਸ ਦਾ ਮਤਲਬ ਤੁਸੀਂ ਮੈਥੋਂ ਪੂਰਾ ਇਕ ਸਾਲ ਤੇ ਦੋ ਦਿਨ ਛੋਟੇ ਹੋ। ਮੇਰਾ ਜਨਮ ੧ ਜੁਲਾਈ ੧੯੬੧ ਦਾ ਹੈ।... ਮੇਰੇ ਬੇਟੇ ਵਿਲੀਅਮ ਨੂੰ ਫਿਲਮ ਦੀ ਸ਼ੂਟਿੰਗ ਦੇਖਣ ਦਾ ਬਹੁਤ ਚਾਅ ਹੈ। ਅਗਰ ਕਦੇ ਸੰਭਵ ਹੋਵੇ ਤਾਂ ਅਸੀਂ ਤੁਹਾਡੀ ਅਗਲੀ ਫਿਲਮ ਦੀ ਸ਼ੂਟਿੰਗ ਹੁੰਦੀ ਦੇਖਣਾ ਚਾਹਾਂਗੇ।" ਡਾਇਨਾ ਨੇ ਆਪਣਾ ਅਗਲਾ ਪੱਤਾ ਸਿੱਟ ਦਿੱਤਾ ਸੀ।

"ਹਾਂ ਕਿਉਂ ਨਹੀਂ। ਏ ਫਿਉ ਗੁੱਡ ਮੈੱਨ ਤਾਂ ਹੁਣੇ ਇਕ ਅੱਧੇ ਮਹੀਨੇ ਵਿਚ ਰਿਲੀਜ਼ ਹੋਣ ਵਾਲੀ ਹੈ। ਉਸ ਤੋਂ ਬਾਅਦ ਦੋ ਵੱਡੇ ਪ੍ਰਜੈਕਟ ਹਨ। ਇਕ ਹੈ ਫਿਲਮ ਮਿਸ਼ਨ ਇੰਮਪੌਸੀਬਲ ਤੇ ਦੂਜੀ ਮੇਰੀ ਤੇ ਨਿਕੋਲ ਦੀ ਆਇਜ਼ ਵਾਇਡ ਸ਼ੱਟ ਬਹੁਤ ਰੋਮਾਂਚਕ ਅਤੇ ਤੱਤਾ ਵਿਸ਼ਾ ਹੈ। ਕਾਫੀ ਸਾਰੇ ਸਾਡੇ ਬੈੱਡਰੂਮ ਵਿਚ ਕਾਮ ਉਕਸਾਊ ਸੀਨ ਹੋਣਗੇ ਉਸ ਵਿਚ। ਤੁਸੀਂ ਮਿਆਮੀ ਆ ਕੇ ਮੇਰੇ ਕੋਲ ਠਹਿਰਨਾ। ਥੋਨੂੰ ਸ਼ੂਟਿੰਗ ਦਿਖਾਂਵਾਂਗੇ।"

"ਫੇਰ ਆਪਾਂ ਤਾਂ ਨ੍ਹੀਂ ਭਾਈ ਉਹ ਦੇਖਣੀ। ਮੈਂ ਤਾਂ ਤੁਹਾਨੂੰ ਸਕੀਰਨ 'ਤੇ ਝੱਗਾ ਲਾਉਂਦਿਆਂ ਦੇਖ ਲਵਾਂ ਤਾਂ ਮੈਨੂੰ ਕੁਝ ਹੋਣ ਲੱਗ ਜਾਂਦੈ। ਜੇ ਮੇਰੀਆਂ ਅੱਖਾਂ ਸਾਹਮਣੇ ਤੁਸੀਂ ਲਵ ਮੇਕਿੰਗ ਸੀਨ ਫਿਲਮਾਊਂਗੇ ਤਾਂ ਮੈਥੋਂ ਕਿਥੇ ਰਹਿ ਹੋਣੈ। ਮੇਰਾ ਸੈਕਸ ਭੜਕ ਜਾਣੈ ਤੇ ਮੈਂ ਨਿਕੋਲ ਨੂੰ ਧੱਕਾ ਮਾਰ ਕੇ ਆਪ ਥੋਨੂੰ ਦਬੋਚ ਲੈਣਾ। ਨਾਸ ਮਾਰਕੇ ਰੱਖਦੂੰ, ਟੌਮ ਮੈਂ ਤਾਂ ਤੇਰਾ।"

ਡਾਇਨਾ ਦੇ ਮੂੰਹੋ ਇਹ ਬੇਬਾਕ ਗੱਲ ਸੁਣ ਕੇ ਸ਼ਰਮ ਨਾਲ ਟੌਮ ਕਰੂਜ਼ ਪਾਣੀ ਪਾਣੀ ਹੋ ਗਿਆ ਸੀ, "ਪ੍ਰਿੰਸੈਸ ਤੁਸੀਂ ਬਹੁਤ ਬੋਲਡ ਹੋ?"

"ਮੈਂ ਬੋਲਡ ਨਹੀਂ। ਤੁਸੀਂ ਹੀ ਕੁੜੀਆਂ ਵਾਂਗੂ ਐਵੇਂ ਸੰਗੀ ਜਾਂਦੇ ਓ। ਐਨਾ ਸ਼ਰਮੀਲਾ ਸੁਭਾਅ ਹੋਣ ਦੇ ਬਾਵਜੂਦ ਫਿਲਮਾਂ ਤੁਸੀਂ ਕਿਵੇਂ ਬਣਾ ਲੈਂਦੇ ਹੋ?"

"ਪਰਦੇ ਦੀ ਅਦਾਕਾਰੀ ਵਾਲੀ ਜ਼ਿੰਦਗੀ ਤੇ ਅਸਲ ਜੀਵਨ ਵਿਚ ਬਹੁਤ ਅੰਤਰ ਹੁੰਦਾ ਹੈ। ਐਕਟਿੰਗ ਤਾਂ ਬਸ ਤੁਹਾਨੂੰ ਪੇਸ਼ਾ ਸਮਝ ਕੇ ਕਰਨੀ ਪੈਂਦੀ ਹੈ।"

"ਤੁਸੀਂ ਦਰੁਸਤ ਫਰਮਾਇਆ ਹੈ। ਐਕਟਿੰਗ ਤਾਂ ਪੇਸ਼ਾ ਸਮਝ ਕੇ ਕਰਨੀ ਪੈਂਦੀ ਹੈ। ਮੈਂ ਵੀ ਤਾਂ ਇਹੋ ਕਰ ਰਹੀ ਹਾਂ। ਦੁਨੀਆਂ ਨੂੰ ਮੈਂ ਤੇ ਪ੍ਰਿੰਸ ਚਾਰਲਸ ਇਹੀ ਦਿਖਾਉਂਦੇ ਹਾਂ ਕਿ ਸਾਡੇ ਪਤੀ ਪਤਨੀ ਵਿਚ ਬਹੁਤ ਤਾਲਮੇਲ ਹੈ। ਪਰ ਹਕੀਕਤ ਵਿਚ ਤਾਂ ਸਾਡੇ ਦਰਮਿਆਨ ਬੀਵੀ-ਖਾਵੰਦ ਵਾਲੀ ਕੋਈ ਗੱਲ ਨਹੀਂ ਹੈ। ਕਈ ਵਰ੍ਹਿਆਂ ਤੋਂ ਅਸੀਂ ਇਕ ਦੂਜੇ ਨੂੰ ਹੱਥ ਲਾ ਕੇ ਵੀ ਨਹੀਂ ਦੇਖਿਆ। ਅਸੀਂ ਕਦੇ ਇਕੱਠੇ ਸੁੱਤੇ ਹੀ ਨਹੀਂ।"

"ਇਹ ਜਾਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਹੈ। ਮੈਂ ਤੁਹਾਡੇ ਬਾਰੇ ਅਖ਼ਬਾਰਾਂ ਵਿਚ ਕਾਫੀ ਕੁਝ ਪੜ੍ਹਿਆ ਹੈ। ਤੁਹਾਡੇ ਮੇਜ਼ਰ ਜੇਮਜ਼ ਹਿਊਵਟ ਨਾਲ ਸੰਬੰਧਾਂ ਬਾਰੇ ਵਿਵਾਦ ਛਪੇ ਵੀ ਮੈਂ ਕਿਧਰੇ ਪੜ੍ਹੇ ਸਨ। ਕੀ ਇਹ ਸੱਚ ਸੀ?"

"ਨਾ ਟੌਮ ਤੇਰੀ ਸਹੁੰ ਲੱਗੇ। ਕੋਰਾ ਝੂਠ ਸੀ। ਜੇਮਜ਼ ਹਿਊਵਟ ਤੋਂ ਮੈਂ ਘੋੜ ਸਵਾਰੀ ਸਿੱਖਦੀ ਸੀ। ਮੈਂ ਉਸਨੂੰ ਭਰਾਵਾਂ ਵਾਂਗ ਸਮਝਦੀ ਹਾਂ। ਉਹ ਇਕ ਮਾਮੂਲੀ ਫੌਜੀ ਹੈ ਤੇ ਮੈਂ ਰਾਜਕੁਮਾਰੀ ਹਾਂ। ਮੈਨੂੰ ਆਪਣੀ ਮਰਿਆਦਾ ਦੀ ਲਛਮਣ ਰੇਖਾ ਦਾ ਪੂਰਾ ਗਿਆਨ ਹੈ। ਮੈਂ ਭੁੱਲ ਕੇ ਵੀ ਅਜਿਹੀ ਗਲਤੀ ਨਹੀਂ ਕਰ ਸਕਦੀ।... ਹਾਂ ਮੈਨੂੰ ਵਰਗ ਲਾਉਣ ਤੇ ਸਡਿਊਸ ਕਰਨ ਦੀ ਜੇਮਜ਼ ਨੇ ਬਥੇਰੀ ਕੋਸ਼ਿਸ਼ ਕੀਤੀ ਸੀ। ਪਰ ਮੈਂ ਨਹੀਂ ਸੀ ਮੰਨੀ। ਐਵੇਂ ਅਖ਼ਬਾਰਾਂ ਵਾਲੇ ਅਨਾਬ ਸ਼ਨਾਬ ਬਕੀ ਜਾਂਦੇ ਹਨ ਤੇ ਜੇਮਜ਼ ਹਿਊਵਟ ਵੀ ਪੂਰਾ ਸ਼ੇਖ ਚਿਲੀ ਹੈ। ਉਹ ਕਾਲਪਨਿਕ ਦੁਨੀਆਂ ਵਿਚ ਬਹੁਤਾ ਵਿਚਰਦਾ ਹੈ। ਮੇਰੀ ਦੋਸਤੀ ਨੂੰ ਉਹ ਮੁਹੱਬਤ ਦਾ ਨਾਮ ਦੇ ਕੇ ਪ੍ਰਚਾਰੀ ਜਾ ਰਿਹਾ ਹੈ। ਇਸੇ ਲਈ ਮੈਂ ਉਸ ਤੋਂ ਦੂਰੀਆਂ ਬਣਾ ਲਈਆਂ ਹਨ। ਉਹ ਸਭ ਅਫਵਾਵਾਂ ਹਨ, ਜਿਨ੍ਹਾਂ ਦਾ ਕੋਈ ਠੋਸ ਅਧਾਰ ਨਹੀਂ ਹੈ। ਤੁਹਾਨੂੰ ਮੇਰੇ 'ਤੇ ਯਕੀਨ ਹੈ ਨਾ ਟੌਮ?" ਡਾਇਨਾ ਨੇ ਟੌਮ ਦੇ ਹੱਥ ਉੱਤੇ ਆਪਣਾ ਹੱਥ ਰੱਖ ਦਿੱਤਾ ਸੀ।

ਟੌਮ ਕਰੂਜ਼ ਨੇ ਭਾਵੁਕ ਹੁੰਦਿਆਂ ਡਾਇਨਾ ਦਾ ਹੱਥ ਆਪਣੇ ਦੋਨਾਂ ਹੱਥ ਵਿਚ ਲੈ ਲਿਆ ਸੀ, "ਹਾਂ ਪ੍ਰਿੰਸੈਸ ਮੈਨੂੰ ਤੁਹਾਡੇ ਕਹਿਣ 'ਤੇ ਵਿਸ਼ਵਾਸ ਹੈ। ਅਖ਼ਬਾਰਾਂ ਵਾਲਿਆਂ ਸਾਲਿਆਂ ਤੋਂ ਤਾਂ ਮੈਂ ਵੀ ਔਖਾ ਹਾਂ। ਮੇਰੇ ਬਾਰੇ ਕਿਹੜਾ ਘੱਟ ਕੂਫਰ ਤੋਲਦੇ ਨੇ। ੧੯੯੦/੯੧ ਵਿਚ ਪੀਪਲ ਮੈਗਜ਼ੀਨ ਨੇ ਜਦੋਂ ਮੈਨੂੰ ਦੁਨੀਆਂ ਦੇ ੫੦ ਖ਼ੂਬਸੂਰਤ ਮਰਦਾਂ ਦੀ ਫਰਿਸ਼ਤ ਵਿਚ ਸ਼ਾਮਲ ਕਰ ਦਿੱਤਾ ਤਾਂ ਅਖ਼ਬਾਰਾਂ ਵਾਲੇ ਮੈਨੂੰ ਸਮਲਿੰਗੀ ਲਿਖਣ ਲੱਗ ਪਏ ਸਨ। ਮੈਂ ਇਕ ਦੋ ਅਦਾਰਿਆਂ 'ਤੇ ਇੱਜ਼ਤ ਹੱਤਕ ਦੇ ਕੇਸ ਵੀ ਠੋਕੇ ਹੋਏ ਨੇ। ਇਕ ਤਾਂ ਤੁਹਾਡਾ ਬ੍ਰਤਾਨਵੀ ਅਖ਼ਬਾਰ ਡੇਲੀ ਐਕਸਪ੍ਰੈੱਸ ਹੀ ਹੈ। ਰਿਸਕੀ ਬਿਜ਼ਨਸ ਦੀ ਮੇਰੀ ਕੋ-ਸਟਾਰ ਰਿਬੈਕਾ ਡੀ ਮੌਰਨੇ ਤੇ ਪੈਨਲੋਪ ਕਰੂਜ਼ ਨਾਲ ਤਾਂ ਮੇਰੇ ਮੰਨਿਆਂ ਸੰਬੰਧ ਸਨ। ਸਾਲੀ ਗਾਇਕਾ ਸ਼ੀਰ ਐਵੇਂ ਹੀ ੧੯੮੫ ਤੋਂ ਮੇਰੇ ਨਾਲ ਸ਼ਰੀਰਕ ਸੰਬੰਧ ਹੋਣ ਦੇ ਦਾਵੇ ਕਰੀ ਜਾਂਦੀ ਹੈ। ਉਹਨੂੰ ਮੈਂ 'ਕੇਰਾਂ ਪੁੱਛ ਲਿਆ ਬਈ ਤੈਨੂੰ ਪਤੈ ਮੈਂ ਕਿਹੜੇ ਰੰਗ ਦਾ ਕੱਛਾ ਪਾਉਨਾਂ। ਕੰਜਰੀ ਨੂੰ ਜੂਆਬ ਨਹੀਂ ਆਇਆ ਸੀ। ਸਾਲੀ ਟੈਕਸੀ!"

"ਮੈਨੂੰ ਪਤੈ ਤੁਸੀਂ ਨੀਲੇ ਰੰਗ ਦਾ ਅੰਡਰਵੀਅਰ ਪਾਉਂਦੇ ਹੋ। ਨੀਲਾ ਮੇਰਾ ਵੀ ਫੇਵਰਟ ਕਲਰ ਹੈ।"

"ਹੈਂ!!! ਪਿੰ੍ਰਸੈਸ ਤੁਹਾਨੂੰ ਕਿਵੇਂ ਪਤੈ?"

"ਉਈਂ ਤੁੱਕਾ ਜਿਹਾ ਲਾ ਕੇ ਹਨੇਰੇ ਵਿਚ ਤੀਰ ਛਡਿਆ ਸੀ। ਮੈਂ ਤੁਹਾਡੀਆਂ ਕਈ ਫੋਟੋਆਂ ਵਿਚ ਤੁਹਾਡੀ ਕੋਟ ਦੀ ਜ਼ੇਬ ਵਿਚ ਨੀਲਾ ਰੂਮਾਲ ਦੇਖਿਆ ਸੀ ਤੇ ਤੁਹਾਡੀ ਇਕ ਇੰਟਰਵਿਊ ਵਿਚ ਸੁਣਿਆ ਸੀ ਕਿ ਨੀਲਾ ਤੁਹਾਡਾ ਮਹਿਬੂਬ ਰੰਗ ਹੈ।"

"ਅੱਛਾ! ਮੈਂ ਤਾਂ ਡਰ ਹੀ ਗਿਆ ਸੀ। ਮਖਿਆ ਥੋਡੀਆਂ ਅੱਖਾਂ ਨੇ ਲੀੜਿਆਂ ਵਿਚ ਦੀ ਮੇਰਾ ਐਕਸਰੇ ਨਾ ਕਰ ਲਿਆ ਹੋਵੇ।"

"ਮਰਦ ਬਣੀਦੈ। ਐਕਸ਼ਨਮੈਨ ਹੀਰੋ ਡਰਦੇ ਨਹੀਂ ਹੁੰਦੇ।"

"ਕੀ ਕਰੀਏ ਵਿਆਹੇ ਬੰਦੇ ਨੂੰ ਡਰਨਾ ਪੈਂਦੈ। ਨਾਲੇ ਜਦੋਂ ਇਕ ਵਾਰ ਤਲਾਕ ਹੋਇਆ ਹੋਵੇ। ਦੂਜੀ ਵਾਰ ਬੰਦਾ ਬਹੁਤ ਸੰਭਲ ਕੇ ਪੈਰ ਧਰਦੈ। ਜਿਵੇਂ ਕਹਿੰਦੇ ਨ੍ਹੀਂ ਹੁੰਦੇ ਦੁੱਧ ਦਾ ਜਲਿਆ, ਲੱਸੀ ਵੀ ਫੁਕਾਂ ਮਾਰ ਕੇ ਪੀਂਦਾ ਹੈ।"

"ਜੇ ਬੂਰਾ ਨਾ ਮਨਾਵੋਂ ਟੌਮ ਤਾਂ ਦੱਸੋਂਗੇ ਮੀਮੀ ਰੌਜ਼ਰ ਨਾਲ ਤੁਹਾਡਾ ਤਲਾਕ ਕਿਉਂ ਹੋ ਗਿਆ ਸੀ?"

"ਮੀਮੀ ਨਾਲ ਮੇਰਾ ਵਿਆਹ ੪ ਫਰਵਰੀ ੧੯੯੦ ਨੂੰ  ਹੋਇਆ ਸੀ। ਮੈਂ ਸੋਚਿਆ ਸੀ ਉਹ ਵੀ ਅਭਿਨੇਤਰੀ ਹੈ। ਸਾਡੀ ਸੋਹਣੀ ਨਿਭੇਗੀ। ਮੈਂ ਚੌਵੀ ਸਾਲ ਦਾ ਸੀ ਤੇ ਉਹ ਇਕੱਤੀ ਸਾਲਾਂ ਦੀ ਸੀ। ਬਸ ਸਮਝ ਲਉ ਏਜ਼ ਗੈੱਪ ਕਾਰਨ ਸਾਡੇ ਖਿਆਲਾਂ ਵਿਚ ਅੰਤਰ ਸੀ। ਰੋਜ਼ ਘੈਂਸ-ਘੈਂਸ ਜਿਹੀ ਰਹਿੰਦੀ ਸੀ ਤੇ ਮੈਂ ਇਕ ਦਿਨ ਅੱਕ ਕਿ ਕਿਹਾ ਜੱਭ ਮੁਕਾਈਏ ਤੇ ਤਲਾਕ ਲੈ ਕੇ ਨਿਕੋਲ ਨਾਲ ਕੁਝ ਮਹੀਨਿਆਂ ਬਾਅਦ ਹੀ ਘਰ ਵਸਾ ਲਿਆ। ਨਿਕੋਲ ਨੂੰ ਮੈਂ ੧੯੮੯ ਵਿਚ ਡੇਜ਼ ਔਫ ਥੰਡਰ ਦੇ ਸੈੱਟ 'ਤੇ ਮਿਲ ਚੁੱਕਾ ਸੀ। ਉਦੋਂ ਹੀ ਸਾਡੀ ਗਾਟੀ ਜਿਹੀ ਪੈ ਗਈ ਸੀ।"

"ਤੁਹਾਡਾ ਤਾਂ ਕੇਵਲ ਛੇ ਸਾਲ ਦਾ ਫ਼ਰਕ ਹੈ। ਚਾਰਲਸ ਤਾਂ ਮੈਥੋਂ ਪੂਰੇ ਤੇਰ੍ਹਾਂ ਸਾਲ ਵੱਡੈ। ਸੋਚੋ ਸਾਡੇ ਦਰਮਿਆਨ ਖਿਆਲਾਂ ਦਾ ਕਿੱਡਾ ਵੱਡਾ ਪਾੜਾ ਹੋਵੇਗਾ। ਤੁਸੀਂ ਖ਼ੁਸ਼ਕਿਸਮਤ ਹੋ, ਤੁਸੀਂ ਤਲਾਕ ਤਾਂ ਲੈ ਲਿਆ ਹੈ। ਮੈਂ ਤਾਂ ਉਹ ਵੀ ਹੀਂ ਲੈ ਸਕਦੀ। ਬਸ ਘੁੱਟ ਘੁੱਟ ਜਿਉਂਦੀ ਆਪਣੇ ਹੁਸਨ ਨੂੰ ਖੋਰਾ ਲਾਈ ਜਾਂਦੀ ਆਂ।"

"ਤਲਾਕ ਨਹੀਂ ਲੈ ਸਕਦੇ। ਪਰ ਖ਼ੁਸੀਆਂ ਤਾਂ ਲੈ ਹੀ ਸਕਦੇ ਹੋ? ਕੋਈ ਸੋਹਣਾ ਜਿਹਾ ਹਮਉਮਰ ਬੋਏ ਫਰੈਂਡ ਲੱਭ ਕੇ ਨਜਾਇਜ਼ ਰਿਸ਼ਤਾ ਪਾਲ ਲਵੋਂ। ਦੁਨੀਆਂ ਦੀਆਂ ਅੱਸੀ ਪ੍ਰਤੀਸ਼ਤ ਵਿਆਹੀਆਂ ਔਰਤਾਂ ਇਵੇਂ ਹੀ ਕਰਦੀਆਂ ਹਨ। ਇਹੀ ਸਫਲ ਵਿਆਹੁਤਾ ਜ਼ਿੰਦਗੀ ਦਾ ਰਾਜ਼ ਹੈ।"

"ਮੈਨੂੰ ਦੋ ਬੱਚਿਆਂ ਦੀ ਮਾਂ ਨੂੰ ਕੌਣ ਅਪਨਾਏਗਾ?" 

"ਲੈ ਤੁਹਾਡੇ ਵਿਚ ਕੀ ਕਮੀ ਹੈ? ਦੁਨੀਆਂ ਦੀ ਸਭ ਤੋਂ ਹੁਸੀਨ ਔਰਤ ਨੂੰ ਕੋਈ ਨਾਂਹ ਕਿਵੇਂ ਕਰ ਸਕਦਾ ਹੈ? ਮੈਂ ਤਾਂ ਬਹੁਤ ਦੇਰ ਤੋਂ ਤੁਹਾਡਾ ਦਿਵਾਨਾ ਹਾਂ। ਜਦੋਂ ਵੀ ਟੈਲੀਵਿਜ਼ਨ 'ਤੇ ਤੁਹਾਨੂੰ ਦੇਖ ਲੈਂਦਾ ਹਾਂ। ਮੇਰੇ ਤਾਂ ਹੋਸ਼ ਗੁੰਮ ਹੋ ਜਾਂਦੇ ਹਨ। ਮੈਂ ਤਾਂ ਤੁਹਾਡੇ ਸੋਹਣੇ ਮੁੱਖੜੇ ਦਾ ਦਿਦਾਰ ਕਰਨ ਲਈ ਖਾਸ ਤੌਰ 'ਤੇ ਆਪਣੇ ਘਰ ਬ੍ਰਿਟਿਸ਼ ਚੈਨਲ ਲਵਾਏ ਹੋਏ ਹਨ। ਸਕਾਈ ਨਿਊਜ਼ ਵਿਚ ਥੋਨੂੰ ਈ ਟੋਲਦੇ ਰਹੀਦੈ।"

"ਟੌਮ ਤੁਹਾਡੇ ਬੁੱਲ੍ਹ ਬਹੁਤ ਸੋਹਣੇ ਨੇ। ਗੁਸਤਾਖੀ ਮੁਆਫ ਕਰਨਾ, ਮੈਥੋਂ ਇਹਨਾਂ ਨੂੰ ਚੁੰਮੇ ਬਿਨਾ ਰਹਿ ਨ੍ਹੀਂ ਹੁੰਦਾ।" ਆਪਣੀ ਥਾਂ ਤੋਂ ਉੱਠ ਕੇ ਡਾਇਨਾ ਨੇ ਟੌਮ ਕਰੂਜ਼ ਦੇ ਬੁੱਲ੍ਹਾਂ ਉੱਤੇ ਰੌਇਲ ਮੇਲ ਦੀ ਡਾਕ ਟਿਕਟ ਵਾਂਗੂ ਆਪਣੇ ਹੋਂਠ ਚਿਪਕਾ ਦਿੱਤੇ ਸਨ। 

ਟੌਮ ਕਰੂਜ਼ ਨੇ ਅੱਖਾਂ ਬੰਦ ਕਰਕੇ ਡਾਇਨਾ ਦੇ ਚੁੰਮਣਾਂ ਦਾ ਚੁੰਮਣਾਂ ਰਾਹੀਂ ਉੱਤਰ ਦਿੰਦਿਆਂ ਆਪਣੇ ਆਪ ਨੂੰ ਸਵਰਗ ਲੋਕ ਵਿਚ ਪਹੁੰਚਿਆਂ ਮਹਿਸੂਸ ਕੀਤਾ ਸੀ।... ਡਾਇਨਾ ਦੇ ਲਬ੍ਹਾਂ ਵਿਚੋਂ ਖਿਸਕ ਕੇ ਟੌਮ ਕਰੂਜ਼ ਦੇ ਬੁੱਲ੍ਹ ਡਾਇਨਾ ਦੀ ਸਰਾਹੀਦਾਰ ਗਰਦਨ 'ਤੇ ਸੁਹਾਗਾ ਫੇਰਨ ਲੱਗ ਪਏ ਸਨ।... ਵੇਗ ਵਿਚ ਆਈ ਡਾਇਨਾ ਨੇ ਪਹਿਲਾਂ ਟੌਮ ਕਰੂਜ਼ ਦੀ ਟਾਈ ਦੀ ਖਿੱਚ ਕੇ ਗੱਠ ਖੋਲ੍ਹੀ ਤੇ ਫੇਰ ਉਸਦੀ ਕਮੀਜ਼ ਦੇ ਬਟਨ ਖੋਲ੍ਹ ਕੇ ਸਣੇ ਬਨੈਣ ਉਸਦੀ ਕਮੀਜ਼ ਉਤਾਰ ਦਿੱਤੀ ਸੀ। 

ਡਾਇਨਾ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਕੇ ਟੌਮ ਕਰੂਜ਼ ਆਪਣੇ ਸੌਣ ਕਮਰੇ ਵਿਚ ਲੈ ਗਿਆ ਸੀ ਤੇ ਉਸਨੇ ਪਲੰਘ ਉੱਤੇ ਡਾਇਨਾ ਨੂੰ ਪੇਟ ਦੇ ਭਾਰ ਲਿਟਾ ਕੇ ਡਾਇਨਾ ਦੇ ਇਵਨਿੰਗ ਗਾਉਨ ਦੀ ਧੌਣ ਕੋਲੋਂ ਜ਼ਿੱਪ ਧੂਹ ਕੇ ਟੌਮ ਕਰੂਜ਼ ਨੇ ਡਾਇਨਾ ਦੀਆਂ ਢਾਕਾਂ ਤੱਕ ਲੈ ਆਂਦੀ ਸੀ। ਟੌਮ ਕਰੂਜ਼ ਨੇ ਡਾਇਨਾ ਦੀ ਨੰਗੀ ਪਿੱਠ 'ਤੇ ਆਪਣਾ ਸੱਜਾ ਹੱਥ ਫੇਰਿਆ, "ਪ੍ਰਿੰਸੈਸ, ਥੋਡੀ ਢੁਹੀ ਬਹੁਤ ਸੋਹਣੀ ਹੈ। ਮੇਰੀ ਰੂਹ ਕਰਦੀ ਹੈ ਸਕੈਚ ਪੈਨਸਿਲ ਲੈ ਕੇ ਟੈਟੂਆਂ ਵਾਂਗੂ ਮੂਰਤਾਂ ਵਾਹ ਦਿਆਂ ਜਾਂ ਆਪਣਾ ਨਾਮ ਲਿੱਖ ਦਿਆਂ।"

"ਸਕੈਚ ਪੈਨਸਿਲ? ਕਿਉਂ ਜੀਭ ਟੁੱਟੀ ਹੋਈ ਐ? ਟੌਮੀ ਤੂੰ ਆਪਣੇ ਬੁੱਲਾਂ੍ਹ, ਜੀਭ ਜਾਂ ਹੋਰ ਜਿਸਮਾਨੀ ਅੰਗਾਂ ਨਾਲ ਮੇਰੇ ਕੋਰੇ ਬਦਨ 'ਤੇ ਅੱਜ ਜਿਹੜੀਆਂ ਵੀ ਤਸਵੀਰਾਂ ਵਾਹੇਂਗਾ। ਉਹ ਉਮਰ ਭਰ ਲਈ ਮੇਰੀ ਆਤਮਾਂ ਉੱਤੇ ਉਕਰੀਆਂ ਜਾਣਗੀਆਂ।"

ਟੌਮ ਕਰੂਜ਼ ਨੇ ਅੱਗੇ ਝੁੱਕ ਕੇ  ਡਾਇਨਾ ਦੀ ਕੰਡ ਨੂੰ ਚੁੰਮਣਾਂ ਸ਼ੁਰੂ ਕਰ ਦਿੱਤਾ ਸੀ। ਜਿਵੇਂ ਸਟੇਨੋ ਦੀਆਂ ਉਂਗਲਾਂ ਟਾਇਪਰਾਇਟਰ ਉੱਤੇ ਚਲਦੀਆਂ ਹੁੰਦੀਆਂ ਹਨ, ਇਉਂ ਟੌਮ ਕਰੂਜ਼ ਦੇ ਡਾਇਨਾ ਦੀ ਢੁਹੀ 'ਤੇ ਨੱਚ ਰਹੇ ਸਨ।... 

"ਹਾਏ ਮੈਂ ਮਰ'ਗੀ।" ਡਾਇਨਾ ਆਪਣੇ ਗਾਊਨ ਨੂੰ ਛਾਤੀ ਤੋਂ ਨੀਵਾਂ ਕਰਕੇ ਟੌਮ ਨੂੰ ਚੁੰਮਣ ਲੱਗ ਪਈ ਸੀ।... ਟੌਮ ਦੀ ਕਾਮਵਾਸਨਾਂ ਆਪਣੀਆਂ ਹੱਦਾਂ ਟੱਪਦੀ ਜਾ ਰਹੀ ਸੀ।... ਟੌਮ ਨੇ ਆਪਣੀ ਪੈਂਟ ਲਾਹ ਕੇ ਜਦੋਂ ਪਰ੍ਹਾਂ ਸਿੱਟੀ ਤਾਂ ਡਾਇਨਾ ਨੇ ਪਲੰਘ ਤੋਂ ਇਕਦਮ ਉੱਠ ਕੇ ਆਪਣਾ ਗਾਊਨ ਪਹਿਨਦਿਆਂ ਟੌਮ ਨੂੰ ਧੱਕਾ ਮਾਰਿਆ ਸੀ, "ਸੌਰੀ ਟੌਮ, ਇਹ ਆਪਾਂ ਕੀ ਕਰਨ ਲੱਗੇ ਸੀ? ਮੈਨੂੰ ਮੁਆਫ ਕਰੀਂ। ਸ਼ਰਾਬ ਦੇ ਨਸ਼ੇ ਵਿਚ ਮੈਂ ਬਹਿਕ ਗਈ ਸੀ। ਆਪਾਂ ਦੋਨੋਂ ਮੈਰਿਡ ਹਾਂ। ਆਪਾਂ ਨੂੰ ਆਪਣੇ ਜੀਵਨ ਸਾਥੀਆਂ ਨਾਲ ਬੇਵਫਾਈ ਨਹੀਂ ਕਰਨੀ ਚਾਹੀਦੀ। ਮੈਂ ਅਜਿਹਾ ਨਹੀਂ ਕਰ ਸਕਦੀ।"

ਏਨਾ ਆਖ ਕੇ ਡਾਇਨਾ ਬੈਠਕ ਵਿਚੋਂ ਆਪਣਾ ਪਰਸ ਲੈ ਕੇ ਉਥੋਂ ਭੱਜ ਤੁਰੀ ਸੀ। ਟੌਮ ਕਰੂਜ਼ ਪਿੱਛੇ ਦੌੜਦਾ ਹੋਇਆ ਡਾਇਨਾ ਨੂੰ ਹਾਕਾਂ ਮਾਰਦਾ ਰਹਿ ਗਿਆ ਸੀ ਤੇ ਡਾਇਨਾ ਨੇ ਪਿੱਛਾ ਮੁੜ ਕੇ ਨਹੀਂ ਸੀ ਦੇਖਿਆ। 

ਘਰ ਆਉਦਿਆਂ ਹੀ ਭਾਵੇਂ ਰਾਤ ਦੇ ਬਾਰਾਂ ਵੱਜੇ ਸਨ। ਡਾਇਨਾ ਨੇ ਆਪਣੀ ਸਹੇਲੀ ਰੋਜ਼ਾ ਮੌਂਕਟਨ ਨੂੰ ਫੋਨ ਲਾ ਲਿਆ ਸੀ, "ਰੋਜ਼ਾ, ਬੁੱਝ ਕੀ ਹੋਇਐ ਅੱਜ?"

ਰੋਜ਼ਾ ਗੜਕੀ ਸੀ, "ਅੱਜ ਤੇਰੀ ਟੌਮ ਕਰੂਜ਼ ਨਾਲ ਡੇਟ ਸੀ। ਬੁੱਝਣਾ ਕੀ ਐ, ਲੁੱਚੀਏ ਚੋਪੜ ਆਈ ਹੋਵੇਂਗੀ ਬਿਚਾਰੇ ਨੂੰ? ਸੀਨਾ ਠਰ ਗਿਆ ਹੋਣੈ ਤੇਰਾ। ਔਖੀ ਹੁੰਦੀ ਫਿਰਦੀ ਸੀ, ਬਈ ਉਹਨੇ ਤੈਨੂੰ ਚੱਜ ਨਾਲ ਪ੍ਰੀਮੀਅਰ ਸ਼ੋਅ ਵਿਚ ਬੁਲਾਇਆ ਨ੍ਹੀਂ ਸੀ।"

"ਨਹੀਂ ਯਾਰ ਗੁੱਸਾ ਤਾਂ ਮੈਨੂੰ ਬਹੁਤ ਸੀ। ਉਹਦੀ ਹਿੰਮਤ ਕਿਵੇਂ ਪਾਈ ਡਾਇਨਾ ਨੂੰ ਨਜ਼ਰਅੰਦਾਜ਼ ਕਰਨ ਦੀ। ਮੈਂ ਵੀ ਗਿਣਗਿਣ ਬਦਲੇ ਲਏ ਫੇਰ। ਚੱਜ ਨਾਲ ਗਰਮ ਕਰਕੇ ਮੈਂ ਉਹਦੇ ਲੀੜੇ ਲਹਾਏ ਤੇ ਫੇਰ ਬਿਨਾ ਕੁਝ ਕੀਤਿਆਂ ਸੁੱਕਾ ਈ ਛੱਡ ਕੇ ਦੌੜ ਆਈ ਉਥੋਂ। ਮੈਂ ਵੀ ਅਹੇ ਜਿਹੀ ਐਕਟਿੰਗ ਕੀਤੀ। ਜਿਹੜੀ ਉਹਨੇ ਵੀ ਕਦੇ ਨ੍ਹੀਂ ਦੇਖੀ ਜਾਂ ਸੁਣੀ ਹੋਣੀ। ਹੁਣ ਸਾਰੀ ਰਾਤ ਨੰਗਾ ਪਿਆ ਡਾਇਨਾ ਨੂੰ ਯਾਦ ਕਰਦਾ ਤੜਫੀ ਜਾਊ ਜਾਂ ਪਿਕਾਡੀਲੀ ਤੋਂ ਕੋਈ ਪ੍ਰੋ (ਵੇਸਵਾ) ਮੰਗਾ ਕੇ ਹੌਲਾ ਹੋਊਗਾ।  ਮੈਨੂੰ ਤਾਂ ਮਜ਼ਾ ਆ ਗਿਐ। ...ਸਾਲਾ ਜ਼ੋਰੂ ਦਾ ਗੁਲਾਮ! ਹੁਣ ਜੇ ਹੌਲੀਵੁੱਡ ਸ਼ੂਟਿੰਗ ਕਰਦੇ ਨੂੰ ਲੰਡਨੋਂ ਮਿਸ ਕਾਲ ਮਾਰੂੰਗੀ ਤਾਂ ਸਾਰੇ ਕੰਮ ਵਿਚੇ ਛੱਡ ਕੇ ਅਰਬੀ ਘੋੜੇ ਆਗੂੰ ਸਰਪੱਟ ਭੱਜਿਆ ਆਇਆ ਕਰੂਗਾ।" 

"ਭੁੱਲ ਨਾ ਉਹ ਵੀ ਸੁਪਰਸਟਾਰ ਹੈ। ਲੱਖਾਂ ਕਰੋੜਾਂ ਕੁੜੀਆਂ ਉਹਦੀਆਂ ਫੈਨ ਨੇ। ਲੰਡਨ ਆਏ 'ਤੇ ਖੜ੍ਹ ਕੇ ਇਕ ਹਾਕ ਮਾਰੇ। ਸਾਰੇ ਯੂਰਪ ਤੋਂ ਕੁੜੀਆਂ ਦੌੜੀਆਂ ਆਉਣਗੀਆਂ। ਉਹ ਤਾਂ ਚੱਲ ਪ੍ਰੋਸਟੀਟਿਊਟ ਮੰਗਾ ਕੇ ਸਾਰ ਲਊ। ਮੇਰੀ ਲਾਡੋ ਤੂੰ ਕਿਵੇਂ ਸਾਰੇਂਗੀ? " 

"ਮੈਂ ਵੀ ਸੱਦ ਲੈਨੀ ਕਿਸੇ ਹੋਰ ਲਵਰ ਨੂੰ... ਘਾਟਾ ਮੈਨੂੰ?"

ਰੋਜ਼ਾ ਉਬਾਸੀ ਲੈ ਕੇ ਨੀਂਦ ਨਾਲ ਉਂਘਲਾਈ ਸੀ, "ਚੰਗਾ ਐਸ਼ ਕਰ ਤੇ ਮੈਨੂੰ ਸੌਣ ਦੇ ਰਾਮ ਨਾਲ।" 

"ਕਿਉਂ ਤੇਰਾ ਘਰਵਾਲਾ ਛੁੱਟੀ ਗਿਐ ਜਿਹੜਾ ਰਾਮ ਨਾਲ ਸੌਣ ਲੱਗੀ ਐਂ? ਇਉਂ ਕਰ ਰਾਵਣ ਨਾਲ ਸੌਂ ਕੇ ਦੇਖ ਅੱਜ ਦੀ ਰਾਤ। ਕਹਿੰਦੇ ਆ ਉਹ 'ਕੱਲਾ ਈ ਦਸਾਂ ਬੰਦਿਆਂ ਦਾ ਨਜ਼ਾਰਾਂ ਦਿੰਦਾ ਸੀ।"

"ਤੂੰ ਰਾਵਣ ਵੀ ਟੈਸਟ ਕਰਕੇ ਦੇਖਿਐ? ਹਰਾਂਬੜੇ ਸੌਂ ਲੈਣ ਦੇ ਮੈਨੂੰ।" ਰੋਜ਼ਾ ਨੇ ਫੋਨ ਕੱਟ ਦਿੱਤਾ ਸੀ। 

ਡਾਇਨਾ ਉਸ ਰਾਤ ਪਿੰ੍ਰਸ ਚਾਰਲਸ ਦੀ ਸਕੀ ਮਾਸੀ ਪ੍ਰਿੰਸੈਸ ਮਾਰਗਰਟ ਦੇ ਮੁੰਡੇ ਵਿਸਕਾਉਂਟ ਲਿਨਲੇਅ ਕੋਲ ਆਪਣੇ ਘਰ ਦੇ ਪਿਛਵਾੜੇ ਅਪਾਰਟਮੈਂਟ ੧ ਏ ਵਿਚ ਮਿਲਣ ਚਲੀ ਗਈ ਸੀ। ਡਾਇਨਾ ਜਾਣਦੀ ਸੀ ਕਿ ਪ੍ਰਿੰਸੈਸ ਮਾਰਗਰਟ ਦੇ ਬਿਮਾਰ ਹੋਣ ਕਰਕੇ ਉਸਦਾ ਪੁੱਤਰ ਵਿਸਕਾਊਂਟ ਲਿਨਲੇਅ ਆਪਣੀ ਮਾਂ ਕੋਲ ਆ ਕੇ ਠਹਿਰਿਆ ਹੋਇਆ ਸੀ। ਪ੍ਰਿੰਸੈਸ ਮਾਰਗਰਟ ਨੂੰ ਉਹਨਾਂ ਦੋਹਾਂ ਨੇ ਟੱਲੀ ਕਰਕੇ ਸੁਆ ਦਿੱਤਾ ਸੀ ਤੇ ਆਪ ਸਾਰੀ ਰਾਤ ਡਾਇਨਾ ਤੇ ਲਿਨਲੇਅ ਭੋਗ ਵਿਲਾਸ ਵਿਚ ਲੀਨ ਰਹੇ ਸਨ। ਅਗਲੀ ਸਵੇਰ ਡਾਇਨਾ ਪਹੁੰ ਫੁੱਟਦਿਆਂ ਹੀ ਉੱਠ ਕੇ ਆਪਣੇ ਅਪਾਰਟਮੈਂਟ ਵਿਚ ਆ ਕੇ ਸੌਂ ਗਈ ਸੀ।

ਸਾਢੇ ਗਿਆਰਾਂ ਵਜੇ ਉੱਠ ਕੇ ਡਾਇਨਾ ਬੁਰਸ਼ ਕਰ ਰਹੀ ਸੀ ਤੇ ਟੌਮ ਕਰੂਜ਼ ਦਾ ਫੋਨ ਆ ਗਿਆ ਸੀ, "ਯੂਅਰ ਰੌਇਲ ਹਾਈਨੈੱਸ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ?"

"ਠੀਕ ਹੈ ਕੈਨਸਿੰਘਟਨ ਪੈਲਿਸ ਆ ਜਾਊ। ਇਕੱਠੇ ਲੰਚ ਕਰਾਂਗੇ।"

"ਮੈਂ ਹੁਣੇ ਆਇਆ।" ਆਖ ਕੇ ਫੋਨ ਰੱਖਣ ਦੇ ਚਾਲੀ ਮਿੰਟ ਬਾਅਦ ਟੌਮ ਕਰੂਜ਼ ਦੀ ਲਾਲ ਰੰਗ ਦੀ ਬ੍ਰਗੈਟੀ ਕਾਰ ਡਾਇਨਾ ਦੇ ਅਪਾਰਟਮੈਂਟ ਮੂਹਰੇ ਪਾਰਕ ਹੋ ਗਈ ਸੀ। 

ਇਸ ਸਮੇਂ ਦੌਰਾਨ ਡਾਇਨਾ ਨਹਾ ਕੇ ਤਿਆਰ ਹੋ ਗਈ ਸੀ ਤੇ ਉਸਨੇ ਔਫ ਦੀ ਸੋਲਡਰ ਲਾਲ ਰੰਗ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ਵਿਚ ਡਾਇਨਾ ਦੀਆਂ ਛਾਤੀ ਤੋਂ ਉੱਪਰਲਾ ਸਾਰਾ ਭਾਗ ਨੰਗਾ ਦਿਖਾਈ ਦਿੰਦਾ ਸੀ। ਅੱਗ ਦੀ ਲਾਟ ਬਣੀ ਡਾਇਨਾ ਦੇ ਦਰਵਾਜ਼ਾ ਖੋਲ੍ਹਦਿਆਂ ਹੀ ਚਿੱਟੇ ਰੰਗ ਦੇ ਲਿੱਲੀ ਫੁੱਲ ਲਈ ਟੌਮ ਕਰੂਜ਼ ਮੁਸਕੁਰਾ ਰਿਹਾ ਸੀ। ਟੌਮ ਕਰੂਜ਼ ਨੇ ਡਾਇਨਾ ਦੀ ਐਂਡਰੂ ਮੋਰਟਨ ਵੱਲੋਂ ਲਿੱਖੀ ਜੀਵਨੀ ਪ੍ਰਿੰਸੈਸ ਡਾਇਨਾ: ਹਰ ਟਰੂਅ ਸਟੋਰੀ ਵਿਚੋਂ ਪੜ੍ਹਿਆ ਹੋਇਆ ਸੀ ਕਿ ਇਸ ਕਿਸਮ ਦੇ ਫੁੱਲ ਡਾਇਨਾ ਨੂੰ ਪਸੰਦ ਸਨ। 

ਟੌਮ ਕਰੂਜ਼ ਨੂੰ ਪੌੜੀਆਂ ਚੜ੍ਹਾ ਕੇ ਡਾਇਨਾ ਆਪਣੀ ਬੈਠਕ ਵਿਚ ਲੈ ਗਈ ਸੀ। ਪੋਲ ਬੂਰਲ ਡਾਇਨਾ ਦੇ ਇਸ਼ਾਰੇ ਕਰਦਿਆਂ ਹੀ ਜ਼ਿੰਨ ਅਤੇ ਟੌਨਿਕ ਦੀਆਂ ਦੋ ਬੋਤਲਾਂ ਅਤੇ ਬਰਫ ਰੱਖ ਗਿਆ ਸੀ। ਡਾਇਨਾ, ਟੌਮ ਦੇ ਘਰ ਵਿਚ ਬਣੀ ਬਾਰ ਵਿਚ ਜ਼ਿੰਨ ਦੀਆਂ ਅਨੇਕਾਂ ਬੋਤਲਾਂ ਦੇਖ ਕੇ ਸਮਝ ਗਈ ਸੀ ਕਿ ਟੌਮ ਜ਼ਿੰਨ ਪੀਣ ਦਾ ਸ਼ੌਕੀਨ ਸੀ। 

ਡਾਇਨਾ ਨੇ ਦੋ ਗਿਲਾਸਾਂ ਵਿਚ ਜ਼ਿੰਨ, ਬਰਫ ਅਤੇ ਟੌਨਿਕ ਪਾਣੀ ਪਾ ਕੇ ਇਕ ਗਿਲਾਸ ਟੌਮ ਕਰੂਜ਼ ਨੂੰ ਫੜ੍ਹਾਇਆ ਤੇ ਗਿਲਾਸ ਭਿੜਾ ਕੇ ਦੋਨੇ ਚੀਅਰ ਕਰਕੇ ਪੀਣ ਲੱਗ ਪਏ ਸਨ।

"ਰਾਤ ਵਾਲੀ ਘਟਨਾ ਲਈ ਮੈਂ ਮੁਆਫੀ ਚਾਹੁੰਦਾ ਹਾਂ।" ਟੌਮ ਨੇ ਜਕਦਿਆਂ ਜਕਦਿਆਂ ਗੱਲ ਛੇੜੀ ਸੀ।

"ਮੁਆਫੀ ਵਾਲੀ ਕਿਹੜੀ ਗੱਲ ਹੈ। ਖਾਂਧੀ ਪੀਤੀ ਵਿਚ ਹੋ ਜਾਂਦੈ ਵੱਧ ਘੱਟ ਹੋ ਈ ਜਾਂਦੈ ਕਦੇ ਕਦੇ... ਵੱਡੇ ਵੱਡੇ ਸ਼ਹਿਰਾਂ ਵਿਚ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹੈ। ਦਿਲ 'ਤੇ ਨਹੀਂ ਲਾਈਦਾ ਹੁੰਦੈ।" ਬੇਪਰਵਾਹੀ ਨਾਲ ਡਾਇਨਾ ਨੇ ਸ਼ਰਾਬ ਦੀਆਂ ਘੁੱਟਾਂ ਭਰਦਿਆਂ ਕਿਹਾ ਸੀ।

"ਮੈਅ...ਮ! ਤੁਹਾਡੇ ਪਹਿਨੀ ਹੋਈ ਇਹ ਲਾਲ ਪੁਸ਼ਾਕ ਬਹੁਤ ਫਬਦੀ ਹੈ। ਤੁਸੀਂ ਬਹੁਤ ਸੋਹਣੇ ਲੱਗਦੇ ਹੋ ਇਸ ਵਿਚ।"

"ਪੁਸ਼ਾਕ ਤੋਂ ਬਿਨਾ ਵੀ ਮੈਂ ਬਹੁਤ ਸੋਹਣੀ ਲੱਗਦੀ ਹਾਂ। ਲਾਹ ਕੇ ਦਿਖਾਵਾਂ?" ਟੌਮ ਨੂੰ ਅੱਖ ਮਾਰ ਕੇ ਡਾਇਨਾ ਉੱਚੀ-ਉੱਚੀ ਹੱਸ ਪਈ ਸੀ।

ਟੌਮ ਕਰੂਜ਼ ਨੇ ਸ਼ਰਮਿੰਦਾ ਜਿਹਾ ਹੋ ਕੇ ਨੀਵੀਂ ਪਾ ਲਿੱਤੀ ਸੀ।

"ਟੌਮ ਲਾਲ ਰੰਗ ਲੱਸਟ ਯਾਨੀ ਹਵਸ ਦਾ ਪ੍ਰਤੀਕ ਹੁੰਦੈ। ਤੂੰ ਲਾਲ ਗੱਡੀ ਕਿਉਂ ਰੱਖੀ ਹੈ?"

"ਮੈਨੂੰ ਚੰਗੀ ਲੱਗਦੀ ਹੈ।"

"ਕੀ?  ਗੱਡੀ ਜਾਂ ਹਵਸ?"

"ਦੋਨੋਂ!" ਟੌਮ ਕਰੂਜ਼ ਨੇ ਡਾਇਨਾ ਦੇ ਨਹਿਲੇ ਉੱਤੇ ਦਹਿਲਾ ਸਿੱਟ ਦਿੱਤਾ ਸੀ।

"ਓ ਆਈ ਸੀ! ਟੌਮ ਕੀ ਬਚਪਨ ਵਿਚ ਵੀ ਤੁਸੀਂ ਇਸ ਪ੍ਰਕਾਰ ਦੇ ਸ਼ਰਾਰਤੀ ਹੁੰਦੇ ਸੀ?"

"ਨਹੀਂ ਬਚਪਨ ਬਾਰੇ ਨਾ ਪੁੱਛੋ। ਬਚਪਨ ਦੀਆਂ ਬਹੁਤ ਕੌੜੀਆਂ ਯਾਦਾਂ ਨੇ ਮੇਰੀਆਂ। ਮੇਰਾ ਦਾਦਾ ਥੌਮਸ ਕਰੂਜ਼ ਓਮਾਰਾ ਸੀ, ਜਿਸਨੇ ਬਾਅਦ ਵਿਚ ਆਪਣੇ ਨਾਮ ਨਾਲ ਥੋਡੇ ਵੇਲਜ਼ ਦਾ ਮਸ਼ਹੂਰ ਗੋਤ ਮੈਪਟਰ ਜੋੜ੍ਹ ਲਿਆ ਸੀ। ਮੇਰੇ ਪੂਰਵਜ਼ ਜਰਮਨ ਅਤੇ ਆਇਰਿਸ਼ ਸਨ। ਮੇਰਾ ਨੱਕੜ ਦਾਦਾ ਪੈਟਰਿਕ ਰਸਲ ਕਰੂਜ਼ ੧੭੯੯ ਨੂੰ ਡਬਲਿਨ, ਆਇਰਲੈਂਡ ਵਿਖੇ ਜਨਮਿਆ ਸੀ। ਉਸਦਾ ਵਿਆਹ ਕਾਊਂਟੀ ਮੀਥ ਦੀ ਟਰੀਸਾ ਜੌਹਨਸਨ ਨਾਲ ੧੮੨੫ ਵਿਚ ਹੋਇਆ ਸੀ ਤੇ ਉਹ ਉਸੇ ਸਾਲ ਹੀ ਆਇਰਲੈਂਡ ਛੱਡ ਕੇ ਨਿਊਯੋਰਕ ਜਾ ਵਸੇ ਸਨ। ਮੇਰਾ ਪਿਤਾ ਸ਼ਰਾਬੀ-ਕਬਾਬੀ ਸੀ ਤੇ ਮੈਨੂੰ ਬਹੁਤ ਕੁੱਟਦਾ ਹੁੰਦਾ ਸੀ। ਉਹ ਇਹੋ ਜਿਹਾ ਬੰਦਾ ਸੀ ਕਿ ਭਾਵੇਂ ਉਸ ਤੋਂ ਖੁਦ ਹੀ ਕੋਈ ਗਲਤੀ ਹੁੰਦੀ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਤਾਂ ਉਹ ਆਪਣਾ ਗੁੱਸਾ ਕੱਢਣ ਲਈ ਮੈਨੂੰ ਕੁੱਟਣ ਲੱਗ ਜਾਂਦਾ ਸੀ। ਮੇਰੇ ਪਿਤਾ ਨੇ ਮੈਨੂੰ ਜ਼ਿੰਦਗੀ ਦਾ ਇਕ ਅਹਿਮ ਸਬਕ ਦਿੱਤਾ ਕਿ ਕਿਸੇ ਦਾ ਯਕੀਨ ਨਹੀਂ ਕਰਨਾ ਚਾਹੀਦਾ। ਉਹ ਪਹਿਲਾਂ ਮੈਨੂੰ ਵਡਿਆਉਂਦਾ ਪੁਚਕਾਰਦਾ ਤੇ ਕੋਲ ਬੁਲਾ ਕੇ ਕੁੱਟਣ ਲੱਗ ਜਾਂਦਾ ਸੀ। ਮੈਂ ਸੋਚਦਾ ਹੁੰਦਾ ਸੀ ਕਿ ਉਸਦੇ ਦਿਮਾਗ ਵਿਚ ਨੁਕਸ ਹੈ। ਉਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਮੈਂ ਹੁਣ ਵੀ ਹਰ ਵਿਅਕਤੀ ਤੋਂ ਸਤਰਕ ਰਹਿੰਦਾ ਹਾਂ ਤੇ ਕਿਸੇ ਨਾਲ ਜ਼ਿਆਦਾ ਘੁੱਲਦਾ-ਮਿਲਦਾ ਨਹੀਂ ਹਾਂ। ਮੇਰੇ ਮਾਤਾ ਪਿਤਾ ਵਿਚ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ।"

ਟੌਮ ਦੀ ਗੱਲ ਟੋਕ ਕੇ ਡਾਇਨਾ ਬੋਲ ਪਈ ਸੀ, "ਮੈਂ ਸਮਝ ਸਕਦੀ ਆਂ ਟੌਮ ਤੇਰੇ ਦੁੱਖ ਨੂੰ। ਆਹੀ ਕਾਟੋ ਕਲੇਸ਼ ਸਾਡੇ ਘਰ ਵੀ ਰਹਿੰਦਾ ਸੀ। ਮੇਰੀ ਬਚਪਨ ਦੀ ਸਭ ਤੋਂ ਕੌੜੀ ਯਾਦ ਉਹ ਹੈ ਜਦੋਂ ਮੇਰੀ ਮਾਂ ਮੇਰੇ ਪਿਉ ਨਾਲ ਲੜ੍ਹ ਕੇ ਘਰ ਛੱਡ ਕੇ ਗਈ ਸੀ। ਮੈਨੂੰ ਆਪਣੀ ਮਾਂ ਦੇ ਜ਼ੋਰ ਨਾਲ ਦਰਵਾਜ਼ਾ ਭੇੜਨ ਦਾ ਖੜਕਾ ਅੱਜ ਵੀ ਸੁਣਾਈ ਦਿੰਦਾ ਹੈ ਤੇ ਕਾਰ ਵਿਚ ਅਟੈਚੀ ਰੱਖ ਕੇ ਜਾਂਦੀ ਉਹ ਅੱਖਾਂ ਮੀਚਦਿਆਂ ਵੀ ਦਿਸਦੀ ਰਹਿੰਦੀ ਹੈ। ਮੈਂ ਸਾਰੀ ਰਾਤ ਆਪਣੇ ਭਰਾ ਚਾਰਲਸ ਸਪੈਂਸਰ ਨੂੰ ਵਰਾਉਂਦੀ। ਆਪ ਰੋਂਦੀ ਰਹੀ ਸੀ।... ਖੈਰ ਜੀਹਨੂੰ ਨਾ ਪੁੱਛੋ ਉਹੀ ਸੁੱਖੀ ਹੈ।... ਤੇ ਤੁਸੀਂ ਫਿਲਮਾਂ ਵੱਲ ਕਿਵੇਂ ਆਏ?"

"ਫਿਲਮਾਂ ਵਿਚ ਆਉਣ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ। ਮੈਂ ਫਰੈਂਸਿਸਕਨ ਸੈਮੀਨਾਰ ਵਿਚ ਹਿੱਸਾ ਲੈਣ ਬਾਅਦ ਪਾਦਰੀ ਬਣਨਾ ਚਾਹੁੰਦਾ ਸੀ। ਪਰ ਪਾਦਰੀ ਦੀ ਸਿੱਖਿਆਂ ਲੈਂਦਿਆਂ ਇਕ ਦਿਨ ਫੁੱਟਬਾਲ ਖੇਡਦਿਆਂ ਮੈਂ ਬੀਅਰ ਪੀਂਦਾ ਫੜ੍ਹਿਆ ਗਿਆ ਸੀ ਤੇ ਉਹਨਾਂ ਨੇ ਮੈਨੂੰ ਕੱਢ ਦਿੱਤਾ। ਇਕ ਪ੍ਰੋਡੀਊਸਰ ਦੀ ਮੇਰੇ 'ਤੇ ਨਿਗਾਹ ਪੈ ਗਈ ਤੇ ਉਹ ਮੈਨੂੰ ਫਿਲਮਾਂ ਵੱਲ ਲੈ ਆਇਆ। ੧੯੮੧ ਦੀ ਐਂਡਲੈੱਸ ਲਵ ਵਿਚ ਮੈਂ ਛੋਟੇ ਜਿਹੇ ਰੋਲ ਤੋਂ ਸ਼ੁਰੂਆਤ ਕੀਤੀ ਸੀ।... ਮੈਂ ਸੁਣਿਐ ਤੁਸੀਂ ਡਾਂਸ ਬਹੁਤ ਸੋਹਣਾ ਕਰਦੇ ਹੋ।"

"ਹਾਂ, ਮੈਨੂੰ ਨ੍ਰਿਤ ਦਾ ਸ਼ੌਂਕ ਹੈ। ਮੈਂ ਨਾਚ ਸਿੱਖਿਆ ਵੀ ਹੈ ਤੇ ਸਿਖਾਉਂਦੀ ਵੀ ਰਹੀ ਹਾਂ। ਪਰ ਤੁਸੀਂ ਕਿਸ ਤੋਂ ਸੁਣਿਐ ਮੇਰੇ ਬਾਰੇ?"

"੧੧ ਨਵੰਬਰ ੧੯੮੫ ਦੇ ਰੋਜ਼ਾਨਾ ਮਿਰਰ ਅਖ਼ਬਾਰ ਵਿਚ ਖ਼ਬਰ ਲੱਗੀ ਸੀ, 'ਡਿਸਕੋ ਰਾਣੀ ਡਾਇਨਾ ਦਾ ਜੌਹਨ ਟਰਵੋਲਟਾ ਨਾਲ ਸਟੇਜ਼ੀ ਨਾਚ'।ਨਾਲ ਹੀ ਘੈਂਟ ਜਿਹੀ ਥੋਡੀ ਦੋਹਾਂ ਦੀ ਫੋਟੋ ਵੀ ਲੱਗੀ ਸੀ।"

"ਉਹ ਹਾਂ। ਉਹ ਫੋਟੋ ਮੈਂ ਫਰੇਮ ਕਰਕੇ ਰੱਖੀ ਹੋਈ ਹੈ। ਅਸਲ ਵਿਚ ਉਦੋਂ ਮੈਂ ਤੇ ਚਾਰਲਸ ਪਹਿਲੀ ਵਾਰ ਇਕੱਠੇ ਯੂਨਾਇਟਡ ਸਟੇਟਸ ਨੂੰ ਗਏ ਸੀ। ਵਾਇਟ ਹਾਊਸ ਬਾਲ ਸੀ। ਮੈਂ ਵਾਇਟਹਾਊਸ ਵਿਚ ਪ੍ਰੈਜ਼ੀਡੈਂਟ ਰੌਨਲਡ ਰੀਗਨ ਅਤੇ ਮਿਖਾਇਲ ਬਾਰੀਸਨੀਕੋਵ ਵਿਚਲੇ ਬੈਠੀ ਸੀ। ਮੈਂ ਬਚਪਨ ਤੋਂ ਮਿਖਾਇਲ ਬਾਰੀਸਨੀਕੋਵ ਦੀ ਫੈਨ ਸੀ। ਜਦੋਂ ਉਹ ਲੰਡਨ ਥਿਏਟਰ ਵਿਚ ਫਰਫੌਰਮ ਕਰਨ ਆਇਆ ਸੀ ਤਾਂ ਮੈਂ ਤਿੰਨ ਘੰਟੇ ਮੀਂਹ ਵਿਚ ਉਸਦਾ ਆਟੋਗ੍ਰਾਫ ਲੈਣ ਲਈ ਖੜ੍ਹੀ ਰਹੀ ਸੀ। ਜਦ ਉਹ ਬਾਹਰ ਆਇਆ ਤਾਂ ਮੈਨੂੰ ਬਿਨਾ ਦੇਖਿਆਂ ਆਟੋਗ੍ਰਾਫ ਦੇ ਕੇ ਅੱਗੇ ਚਲਾ ਗਿਆ ਸੀ। 

ਵਾਇਟਹਾਉਸ ਵਿਚ ਜਦੋਂ  ਮਿਖਾਇਲ ਬਾਰੀਸਨੀਕੋਵ ਨੇ ਮੈਥੋਂ ਆਟੋਗ੍ਰਾਫ ਮੰਗਿਆ ਤਾਂ ਮੇਰੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਆਈਆਂ ਸਨ। ਮੈਂ ਉਸ ਨ੍ਰਿਤ ਦੇ ਦੇਵਤੇ ਨਾਲ ਵਾਇਟਹਾਊਸ ਦੇ ਡੱਬੀਦਾਰ ਸਗਮਰਮਰੀ ਫਰਸ਼ 'ਤੇ ਥਿਰਕਣ ਲਈ ਵਿਆਕੁਲ ਸੀ। ਉਸ ਰਾਤ ਮੈਂ ਰੌਨਲਡ ਰੀਗਨ, ਜੌਹਨ ਟਰਵੌਲਟਾ, ਲਿਜੈਂਡ ਐਕਟਰ ਕਲਿੰਟ ਈਸਟਵੁੱਡ ਅਤੇ ਹੋਰ ਅਨੇਕਾਂ ਹੌਲੀਵੁੱਡ ਸਿਤਾਰਿਆਂ ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਨੱਚੀ ਸੀ। ਉਦੋਂ ਮੇਰੇ ਵਿਕਟਰ ਐਡਲਸਟੇਨ ਦੀ ਡਿਜ਼ਾਇਨ ਕੀਤੀ ਐਡਵਰਡੀਅਨ ਸਟਾਇਲ ਔਫ ਦਾ ਸ਼ੋਲਡਰ ਨੀਲੀ ਵੈਲਵਟ ਦੀ ਡੀਨਰ ਡਰੈੱਸ ਪਾਈ ਹੋਈ ਸੀ। ਸਾਰਾ ਮੇਲਾ ਮੈਂ ਹੀ ਲੁੱਟਿਆ ਸੀ ਉਦਣ। ਗਰੀਸ ਅਤੇ ਸੈਚਰਡੇਅ ਨਾਇਟ ਫੀਵਰ ਗਾਣਿਆਂ ਉੱਤੇ ਬਹੁਤ ਨੱਚੀ ਸੀ ਮੈਂ। ਉਹ ਮੇਰੀ ਜ਼ਿੰਦਗੀ ਦੀ ਇਕ ਯਾਦਗਾਰੀ ਸ਼ਾਮ ਸੀ। ਬਾਅਦ ਵਿਚ ਜੌਹਨ ਟਰਵੌਲਟਾ ਨੇ ਆਪਣੀ ਜੀਵਨੀ ਵਿਚ ਲਿਖਿਆ ਸੀ ਤੇ ਏ ਬੀ ਸੀ ਟੈਲੀਵਿਜ਼ਨ ਦੇ ਚੈੱਟ ਸ਼ੋਅ- ਅਨੱਫ ਰੋਪਸ ਵਿਚ ਐਂਡਰੂ ਡੈਨਟਨ ਨੂੰ ਕਿਹਾ ਸੀ ਕਿ ਉਸਨੂੰ ਪ੍ਰੈਜ਼ੀਡੈਂਟ ਦੀ ਪਤਨੀ ਨੈਨਸੀ ਰੀਗਨ ਨੇ ਦੱਸਿਆ ਸੀ ਕਿ ਡਾਇਨਾ ਕਹਿੰਦੀ ਸੀ ਅਮਰੀਕਾ ਆ ਕੇ ਜੌਹਨ ਟਰਵੌਲਟੇ ਨਾਲ ਨੱਚਣਾ ਡਾਇਨਾ ਦਾ ਸੁਪਨਾ ਸੀ। ਮੇਰਾ ਸੁਪਨਾ ਟਰਵੌਲਟਾ ਨਹੀਂ, ਮਿਖਾਇਲ ਬਾਰੀਸਨੀਕੋਵ ਸੀ। ਹੋ ਸਕਦਾ ਉਸਨੂੰ ਨੈਨਸੀ ਨੇ ਆਪਣੇ ਕੋਲੋਂ ਕਹਿ ਦਿੱਤਾ ਹੋਵੇ ਜਾਂ ਇਹ ਚਾਰਲਸ ਨੇ ਕਿਹਾ ਹੋਵੇਗਾ। ਪਰ ਮੈਂ ਅਜਿਹਾ ਨਹੀਂ ਸੀ ਕਿਹਾ।"

"ਚਲੋ ਮੰਨਿਆ ਤੁਸੀਂ ਨਹੀਂ ਸੀ ਕਿਹਾ। ਪਰ ਮੈਂ ਕਹਿੰਦਾ ਹਾਂ ਕਿ ਕਨਸਿੰਘਟਨ ਮਹੱਲ ਵਿਚ ਤੁਹਾਡੇ ਨਾਲ ਨੱਚਣ ਦਾ ਮੇਰਾ ਸੁਪਨਾ ਹੈ। ਪੂਰਾ ਕਰੋਂਗੇ?"

"ਕਿਉਂ ਨਹੀਂ। ਆਉ ਸੀਡੀ ਲਾ ਕੇ ਨੱਚਦੇ ਹਾਂ।"

ਡਾਇਨਾ ਟੌਮ ਕਰੂਜ਼ ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਨੱਚਣ ਲੱਗ ਪਈ ਸੀ। ਇਕ ਤੋਂ ਮਗਰੋਂ ਇਕ ਸੀਡੀ ਉੱਤੇ ਕ੍ਰਮਵਾਰ ਗਾਣੇ ਵੱਜਦੇ ਰਹੇ ਸਨ। ਪੌਪ ਗੀਤਾਂ ਦੀਆਂ ਧੁੰਨਾਂ ਉੱਤੇ ਡਾਇਨਾ ਆਪਣੀ ਨ੍ਰਿਤ ਕਲਾ ਦੇ ਜ਼ੌਹਰ ਦਿਖਉਂਦੀ ਪਹਿਲਾਂ ਤਾਂ ਦੇਹ ਤੋੜ ਕੇ ਨੱਚੀ ਸੀ। ਫੇਰ ਕਲਾਸਿਕ ਗੀਤ ਵੱਜਣ ਲੱਗੇ ਤਾਂ ਧੀਮੇ ਗੀਤਾਂ ਨਾਲ ਡਾਇਨਾ ਦੇ ਨਾਚ ਦੀ ਚਾਲ ਵੀ ਮੱਧਮ ਪੈ ਗਈ ਸੀ। ਨੱਚਦੇ ਨੱਚਦੇ ਡਾਇਨਾ ਨੇ ਆਪਣਾ ਸਿਰ ਝੁਕਾ ਕੇ ਟੌਮ ਦੇ ਮੋਢੇ ਉੱਤੇ ਸਿੱਟ ਲਿਆ ਸੀ। ਟੌਮ ਦਾ ਕੱਦ ੫' ੭'' ਸੀ ਤੇ ਲੰਮੀ-ਲੰਝੀ ਡਾਇਨਾ ਦੇ ਬਰਾਬਰ ਆਉਣ ਲਈ ਉਸ ਨੇ ਐਲਵੇਟਰ (ਉੱਚੀ ਅੱਡੀ ਦੀ) ਗੁਰਗਾਬੀ ਪਾਈ ਹੋਈ ਸੀ। ਪਰ ਪੈਨਸਿਲ ਹੀਲ ਪਹਿਨੀ ਹੋਣ ਕਰਕੇ ਡਾਇਨਾ ਉਸ ਤੋਂ ਬਹੁਤ ਉੱਚੀ ਲੱਗਦੀ ਸੀ।

ਟੌਮ ਕਰੂਜ ਨੇ ਹਲਕਾ ਹਲਕਾ ਹੱਥ ਫੇਰ ਕੇ ਡਾਇਨਾ ਦੀ ਢੂਹੀ ਨੂੰ ਸਹਿਲਾਉਣਾ ਸ਼ੁਰੂ ਕਰ ਦਿੱਤਾ ਸੀ। ਥੋੜ੍ਹੇ ਪਲਾਂ ਬਾਅਦ ਸਰੂਰ ਜਿਹਾ ਜਦੋਂ ਆਉਣ ਲੱਗਿਆ ਸੀ ਤਾਂ ਡਾਇਨਾ ਨੇ ਟੌਮ ਕਰੂਜ਼ ਨੂੰ ਪਾਈ ਹੋਈ ਜੱਫੀ ਪੀਚਣੀ ਆਰੰਭ ਕਰ ਦਿੱਤੀ ਸੀ। ਟੌਮ ਕਰੂਜ਼ ਨੇ ਡਾਇਨਾ ਦੇ ਨੰਗੇ ਮੌਰਾਂ ਉੱਤੇ ਆਪਣੇ ਬੁੱਲ੍ਹ ਟਿਕਾ ਦਿੱਤੇ ਸਨ। ਡਾਇਨਾ ਦੇ ਤਨ-ਬਦਨ ਵਿਚ ਇਕ ਬਿਜਲੀ ਦੀ ਲਹਿਰ ਜਿਹੀ ਦੌੜ ਗਈ ਸੀ, "ਤੇਰੇ ਬੁੱਲ੍ਹਾਂ ਦਾ ਸਰਪਸ਼ ਹੁੰਦਿਆ ਹੀ ਮੈਂ ਅੱਗ ਤੋਂ ਮੋਮ ਵਾਂਗੂ ਪਿਘਲ ਕੇ ਬਰਫ ਬਣ ਜਾਂਦੀ ਹਾਂ।"

"ਨਹੀਂ ਡਾਇਨਾ ਤੂੰ ਲਟ-ਲਟ ਪੂਰੀ ਸ਼ਿੱਦਤ ਨਾਲ ਮੱਚ ਕੇ ਦਿਖਾ। ਮੈਂ ਤੇਰੀ ਲਾਟ ਵਿਚ ਸੜਨ ਆਇਆਂ।" ਆਖ ਕੇ ਟੌਮ ਨੇ ਵੇਗਮੱਤਾ ਹੋ ਕੇ ਡਾਇਨਾ ਦੇ ਮੌਰਾਂ ਅਤੇ ਗਰਦਨ 'ਤੇ ਹਲਕੀਆਂ ਹਲਕੀਆਂ ਪ੍ਰੇਮ ਦੰਦੀਆਂ ਵੱਢਣੀਆਂ ਸ਼ੁਰੂ  ਕਰ ਦਿੱਤੀਆਂ ਸਨ। ਡਾਇਨਾ ਅੱਖਾਂ ਮੀਚ ਟੌਮ ਦੇ ਚੁੰਮਣਾ ਦਾ ਸੁਆਦ ਲੈਂਦੀ ਹੋਈ, ਫਲਾਂ ਨਾਲ ਲੱਧੀ ਟਾਹਣੀ ਵਾਂਗ ਟੌਮ ਕਰੂਜ਼ ਦੀਆਂ ਬਾਹਾਂ ਵਿਚ ਉਲਰੀ ਖੜ੍ਹੀ ਸੀ। ਉਹਨਾਂ ਨੂੰ ਇਸ ਅਵਸਥਾ ਵਿਚ ਜੇ ਔਗਸਟੀ ਰੌਡਿਨ ਫਰਾਂਸਿਸੀ ਬੁੱਤਘਾੜਾ ਦੇਖ ਲੈਂਦਾ ਤਾਂ ਅਵੱਸ਼ ਆਪਣੇ ਸ਼ਾਹਕਾਰ 'ਦੀ ਕਿੱਸ' ਦੇ ਬੁੱਤ ਨਾਲੋਂ ਵਧੀਆ ਇਕ ਹੋਰ ਮਾਸਟਰਪੀਸ ਸਿਰਜ ਦਿੰਦਾ। ਟੌਮ ਨੇ ਡਾਇਨਾ ਦੀ ਡਰੈੱਸ ਦੀਆਂ ਉਸਦੀ ਪਿੱਠ ਪਿੱਛੇ ਲੱਗੀਆਂ ਹੁੱਕਾਂ ਖੋਲ੍ਹ ਦਿੱਤੀਆਂ ਤੇ ਦੁਕਾਨਾਂ ਦੇ ਸ਼ਟਰ ਵਾਂਗਰ ਡਾਇਨਾ ਦੀ ਪੁਸ਼ਾਕ ਭੁੰਜੇ ਡਿੱਗ ਪਈ ਸੀ। ਡਾਇਨਾ ਦਾ ਦੁੱਧੀਆ ਨਗਨ ਜਿਸਮ ਟੌਮ ਦੀਆਂ ਅੱਖਾਂ ਮੂਹਰੇ ਵਿਦਮਾਨ ਸੀ। ਟੌਮ ਕਰੂਜ਼ ਨੂੰ ਡਾਇਨਾ ਲੌਵਰੇ ਮਿਉਜ਼ਿਮਅਮ ਪੈਰਿਸ ਵਿਚ ਪਏ ਪਿਆਰ ਅਤੇ ਸੁੰਦਰਤਾ ਦੀ ਯੂਨਾਨੀ ਦੇਵੀ ਵੀਨਸ ਡਾ ਮਿਲੋ ਦੇ ਬੁੱਤ ਵਰਗੀ ਜਾਪਦੀ ਸੀ। ਜਿਵੇਂ ਗਿਰਝਾਂ ਮਾਸ ਨੂੰ ਝਪਟ ਕੇ ਪੈਂਦੀਆਂ ਹਨ। ਇਉਂ ਡਾਇਨਾ ਟੌਮ ਨੂੰ ਚਿੰਬੜ ਕੇ ਚੁੰਢਣ ਲੱਗ ਪਈ ਸੀ। ਡਾਇਨਾ ਕੋਲੋਂ ਵੀ ਆਪਣੀ ਹਵਸ ਦੀ ਸਾਂਭੀ ਨਹੀਂ ਸੀ ਜਾਂਦੀ। ਡਾਇਨਾ ਬੈਠਕ ਦੇ ਗਲੀਚੇ ਉੱਤੇ ਹੀ ਟੌਮ ਨੂੰ ਲਿਟਾ ਕੇ ਉਸਨੂੰ ਭੋਗਣ ਲੱਗ ਪਈ ਸੀ।...

ਟੌਮ ਕਰੂਜ਼ ਨੂੰ ਡਾਇਨਾ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਆਪਣੇ ਨਾਲ ਮਹੱਲ ਵਿਚ ਰੱਖਿਆ ਸੀ। ਇਸ ਸਮੇਂ ਦੌਰਾਨ ਉਹਨਾਂ ਨੇ ਸਿਰਫ ਦੋ ਹੀ ਕੰਮ ਕੀਤੇ ਸਨ। ਇਕ ਸ਼ਰਾਬ ਪੀਤੀ ਸੀ ਤੇ ਦੂਜਾ ਸੰਭੋਗ ਕੀਤਾ ਸੀ। ਡਾਇਨਾ ਨੇ ਇਹਨਾਂ ਤਿੰਨਾਂ ਦਿਨਾਂ ਦੇ ਆਪਣੇ ਪੂਰਬ ਨਿਸ਼ਚਿਤ ਸਭ ਕੰਮ ਮੁਲਤਵੀ ਕਰ ਦਿੱਤੇ ਸਨ ਤੇ ਨੌਕਰਾਂ ਨੁੰ ਹਫਤੇ ਦੀਆਂ ਛੁੱਟੀਆਂ ਦੇ ਦਿੱਤੀਆਂ ਸਨ। ਡਾਇਨਾ ਟੌਮ ਕਰੂਜ਼ ਨਾਲ ਨਿਰਵਸਰ ਪਈ ਕੇਵਲ ਉਦੋਂ ਹੀ ਉਠੱਦੀ ਸੀ, ਜਦੋਂ ਉਹਨਾਂ ਨੂੰ ਭੁੱਖ ਲਗਦੀ ਸੀ। ਖੁਦ ਖਾਣਾ ਬਣਾ ਕੇ ਡਾਇਨਾ ਫੇਰ ਟੌਮ ਕਰੂਜ਼ ਨਾਲ ਰਜਾਈ ਵਿਚ ਵੜ ਕੇ ਚੋਹਲ-ਮੋਹਲ ਕਰਨ ਲੱਗ ਜਾਇਆ ਕਰਦੀ ਸੀ। 

ਤਿੰਨ ਦਿਨ ਬਾਅਦ ਟੌਮ ਡਾਇਨਾ ਨੂੰ ਆਪਣੇ ਰਿਜ਼ੈਂਟ ਪਾਰਕ ਵਾਲੇ ਘਰ ਲੈ ਗਿਆ ਸੀ। ਉਥੇ ਅਗਲੇ ਚਾਰ ਦਿਨ ਵੀ ਇਹੀ ਸਿਲਸਿਲਾ ਜਾਰੀ ਰਿਹਾ ਸੀ। ਇਸ ਹਫਤੇ ਦੇ ਸਰੀਰਕ ਸੰਬੰਧ ਸਮਾਹਰੋ ਨੁੰ ਮਨਾਉਣ ਬਾਅਦ ਟੌਮ ਅਮਰੀਕਾ ਚਲਾ ਗਿਆ ਸੀ। ਪਰ ਡਾਇਨਾ ਫੋਨ ਰਾਹੀਂ ਉਸਦੇ ਨਿਰੰਤਰ ਸੰਪਰਕ ਵਿਚ ਰਹੀ ਸੀ। ਫਿਰ ਡਾਇਨਾ ਦੀ ਮੌਤ ਤੱਕ ਉਹਨਾਂ ਦੇ ਇਉਂ ਗੁਪਤ ਸੰਬੰਧ ਚਲਦੇ ਰਹੇ ਸਨ। ਜਦੋਂ ਵੀ ਹਫਤਾ ਦੋ ਹਫਤੇ ਦਾ ਵਿਹਲ ਮਿਲਦਾ ਤਾਂ ਟੌਮ ਕਰੂਜ਼ ਲੰਡਨ ਆ ਜਾਂਦਾ ਤੇ ਡਾਇਨਾ ਵੀ ਆਪਣੇ ਆਪ ਨੂੰ ਬਿਮਾਰੀ ਦਾ ਬਹਾਨਾ ਕਰਕੇ ਉਸ ਲਈ ਵਿਹਲਾ ਰੱਖਦੀ ਸੀ। ਵਿਚ ਵਿਚਾਲੇ ਡਾਇਨਾ ਵੀ ਚੈਰੀਟੀ ਦੇ ਕੰਮਾਂ ਦੇ ਪੱਝ ਨਾਲ ਟੌਮ ਕੋਲ ਹੌਲੀਵੁੱਡ ਜਾ ਕੇ ਚੌਂਕੀ ਭਰ ਆਉਂਦੀ ਸੀ। 

੧੯੯੫ ਵਿਚ ਡਾਇਨਾ ਨੇ ਇਕ ਦਿਨ ਜ਼ਿੰਮ ਵਿਚ ਵਿੱਲ ਕਾਰਲਿੰਗ ਨੂੰ ਦੇਖਿਆ ਤਾਂ ਪਹਿਲੀ ਨਜ਼ਰੇ ਹੀ ਡਾਇਨਾ ਉਸ ਤੇ ਡੁੱਲ੍ਹ ਗਈ ਸੀ। ਡਾਇਨਾ ਨੇ ਆਪਣੇ ਨਾਲ ਖੜ੍ਹੀ ਆਪਣੀ ਸਹੇਲੀ ਨੂੰ ਪੁੱਛਿਆ ਸੀ, "ਇਹ ਸੁਨੱਖਾ ਜਿਹਾ ਕੌਣ ਹੈ?  "

ਰੋਜ਼ਾ ਮਂੌਕਟਨ ਡਾਇਨਾ ਦੀਆਂ ਹਵਸੀ ਨਜ਼ਰਾਂ ਤਾੜ ਗਈ ਸੀ, "ਇੰਗਲੈਂਡ ਦੀ ਰਗਬੀ ਟੀਮ ਦੇ ਕਪਤਾਨ, ਵਿੱਲ ਕਾਰਲਿੰਗ ਹੈ। ਫੌਜ ਵਿਚ ਭਰਤੀ ਹੋਇਆ ਸੀ ਤੇ ਰੌਇਲ ਰੈਜ਼ੀਮੈਂਟ ਔਫ ਵੇਲਜ਼ ਦਾ ਸਹਾਇਕ ਲਫਤਾਨ ਸੀ। ੧੯੮੮ ਵਿਚ ਇਹਦਾ ਕਮਿਸ਼ਨ ਖਾਰਜ਼ ਕਰਕੇ ਇਹਨੂੰ ਫੌਜ ਵਿਚੋਂ ਕੱਢ ਦਿੱਤਾ ਗਿਆ ਸੀ।... ਲਾਲ੍ਹਾਂ ਨਾ ਸੁੱਟ। ਇਹ ਤੇਰੇ ਹੱਥ ਨਹੀਂ ਆਉਣਾ। ਬਹੁਤ ਜਲਦ ਹੀ ਇਸਦਾ ਟੀਵੀ ਪ੍ਰਜ਼ੈਟਰ ਜ਼ੂਲੀਆ ਨਾਲ ਵਿਆਹ ਹੋਣ ਜਾ ਰਿਹਾ ਹੈ।"

"ਬਹੁਤ ਸੋਹਣੈ ਮੇਰੀ ਤੇ ਇਹਦੀ ਜੋੜੀ ਬਹੁਤ ਫਬੂ। ਕੀ ਖਿਆਲ ਐ? ਐਕਟਰ ਕਿਰਕ ਡਗਲਸ ਦੀ ਵਰਗੀ ਠੋਡੀ ਆ ਇਹਦੀ।... ਸਾਲੇ ਦਾ ਵਿਆਹ ਕੈਂਸਲ ਕਰਵਾ ਦਿਆਂ?... ਚੱਲ ਆ ਇਹਦੇ ਤੋਂ ਕੌਫੀ ਪੀਨੇ ਆਂ।" 

ਡਾਇਨਾ ਆਪਣੀ ਸਹੇਲੀ ਨੂੰ ਲੈ ਕੇ ਵਿੱਲ ਕਾਰਲਿੰਗ ਕੋਲ ਚਲੀ ਗਈ ਸੀ ਤੇ ਤਿੰਨੋਂ ਕੌਫੀ ਪੀਣ ਲੱਗ ਪਏ ਸਨ। ਗੱਲਾਂ ਗੱਲਾਂ ਵਿਚ ਡਾਇਨਾ ਨੇ ਪਤਾ ਕਰ ਲਿਆ ਸੀ ਕਿ ਵਿੱਲ ਕਾਰਲਿੰਗ ਹਰ ਬੁੱਧਵਾਰ ਨੂੰ ਜ਼ਿੰਮ ਆਉਂਦਾ ਹੁੰਦਾ ਸੀ। ਡਾਇਨਾ ਵੀ ਹਰ ਬੁੱਧਵਾਰ ਜ਼ਿੰਮ ਜਾਣ ਲੱਗ ਪਈ ਸੀ। ਅਚਾਨਕ ਡਾਇਨਾ ਨੇ ਰਗਬੀ ਦੇ ਮੇਚਾਂ ਵਿਚ ਵਿਸ਼ੇਸ਼ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਦੋ ਹਫਤੇ ਬਾਅਦ ਵਿੱਲ ਦਾ ਵਿਆਹ ਹੋ ਗਿਆ ਸੀ। ਡਾਇਨਾ ਆਪਣੇ ਬੱਚਿਆਂ ਨੂੰ ਰਗਬੀ ਸਿਖਾਉਣ ਦੇ ਬਹਾਨੇ ਵਿੱਲ ਨੂੰ ਮਿਲਣ ਲੱਗੀ ਤੇ ਇਉਂ ਡਾਇਨਾ ਨਾਲ ਵਿੱਲ ਕਾਰਲਿੰਗ ਦੇ ਸੰਬੰਧ ਬਣ ਗਏ ਸਨ। ਸਾਲ ਬਾਅਦ ਜਦੋਂ ਵਿੱਲ ਕਾਰਲਿੰਗ ਦੀ ਪਤਨੀ ਨੂੰ ਡਾਇਨਾ ਅਤੇ ਵਿੱਲ ਕਾਰਲਿੰਗ ਦੇ ਰਿਸ਼ਤੇ ਵਾਰੇ ਪਤਾ ਚੱਲਿਆ ਤਾਂ ਉਹਨੇ ਵਿੱਲ ਕਾਰਲਿੰਗ ਨੂੰ ਘਰੋਂ ਕੱਢ ਕੇ ਉਸ ਨਾਲੋਂ ਤਲਾਕ ਲੈ ਲਿੱਤਾ ਸੀ ਤੇ ਅਖ਼ਬਾਰਾਂ ਵਿਚ ਵਿੱਲ ਕਾਰਲਿੰਗ ਦੀ ਬਹੁਤ ਮਿੱਟੀ ਪੱਟੀ ਗਈ ਸੀ। ਇਉਂ ਸਫਲਤਾਪੂਰਬਕ ਡਾਇਨਾ ਨੇ ਇਕ ਹੋਰ ਆਸ਼ਿਕ ਨੂੰ ਹੰਢਾ ਕੇ ਸਫਾਈ ਨਾਲ ਉਸ ਤੋਂ ਮੁਕਤੀ ਪ੍ਰਾਪਤ ਕਰ ਲਿੱਤੀ ਸੀ।

ਵਿੱਲ ਕਾਰਲਿੰਗ ਨਾਲ ਰਿਸ਼ਤੇ ਦਾ ਭੋਗ ਪਾਉਣ ਬਾਅਦ ਡਾਇਨਾ ਨੇ ਅਗਲਾ ਨਿਸ਼ਾਨ ੫੨ ਸਾਲਾਂ ਦੇ ਪਾਕਿਸਤਾਨੀ ਹਾਰਟ ਸਰਜਨ ਹਸਨਤ ਖਾਨ 'ਤੇ ਲਾ ਦਿੱਤਾ ਸੀ। ੧੯੯੫ ਦੀਆਂ ਗਰਮੀਆਂ ਦੇ ਸਤੰਬਰ ਮਹੀਨੇ ਵਿਚ ਰੌਇਲ ਬ੍ਰੌਮਪਟਨ ਹਸਪਤਾਲ ਵਿਚ ਡਾਇਨਾ ਕੈਂਸਰ ਦੇ ਪੀੜਤ ਮਰੀਜ਼ਾਂ ਨੂੰ ਦੇਖਣ ਗਈ ਸੀ। ਡਾਇਨਾ ਇਕ ਮਰੀਜ਼ ਕੋਲ ਖੜ੍ਹੀ ਸੀ ਤੇ ਡਾਕਟਰ ਹਸਨਤ ਖਾਨ ਉਸ ਮਰੀਜ਼ ਨੂੰ ਦੇਖ ਕੇ ਉਸਦਾ ਹਾਲ ਚਾਲ ਪੁੱਛ ਕੇ ਚਲਾ ਗਿਆ ਸੀ। ਡਾਕਟਰ ਖਾਨ ਆਪਣੇ ਕੰਮ ਵਿਚ ਐਨਾ ਜ਼ਿਆਦਾ ਮਸਰੂਫ ਸੀ ਕਿ ਉਸਨੂੰ ਉਥੇ ਵੇਲਜ਼ ਦੀ ਸ਼ਹਿਜ਼ਾਦੀ ਡਾਇਨਾ ਦੀ ਮੌਜੂਦਗੀ ਦਾ ਅਹਿਸਾਸ ਵੀ ਨਹੀਂ ਸੀ ਹੋਇਆ। ਡਾਇਨ ਉਸਦੀ ਸ਼ਾਇਸਗੀ ਉੱਤੇ ਫਿਦਾ ਹੋ ਗਈ ਸੀ। 

ਇਕ ਘੰਟੇ ਬਾਅਦ ਡਾਇਨਾ ਹਸਪਤਾਲ ਦੀ ਲਿਫਟ ਵਿਚ ਖੜ੍ਹੀ ਸੀ ਤੇ ਲਿਫਟ ਦਾ ਦਰਵਾਜ਼ਾ ਜਦੋਂ ਬੰਦ ਹੋਣ ਲੱਗਿਆ ਤਾਂ ਕਿਸੇ ਚਿੱਟੇ ਕੋਟ ਵਾਲੇ ਨੇ ਆ ਕੇ ਵਿਚਾਲੇ ਪੈਰ ਰੱਖ ਦਿੱਤਾ ਸੀ। ਇਹ ਡਾਕਟਰ ਹਸਨਤ ਖਾਨ ਸੀ। ਉਹ ਆਪਣੇ ਕੁਝ ਮੈਡੀਕਲ ਵਿਦਿਆਰਥੀਆਂ ਨਾਲ ਗੱਲਾਂ ਕਰਦਾ ਲਿਫਟ ਵਿਚ ਦਾਖਿਲ ਹੋ ਗਿਆ ਸੀ। ਲਿਫਟ ਹੇਠਾਂ ਜਾਣ ਲੱਗੀ । ਡਾਕਟਰ ਨੇ ਫੇਰ ਵੀ ਡਾਇਨਾ ਨੂੰ ਨਾ ਦੇਖਿਆ। ਡਾਇਨਾ ਨੂੰ ਇਕ ਪਲ ਲਈ ਤਾਂ ਇਉਂ ਲੱਗਿਆ ਸੀ ਜਿਵੇਂ ਉਸਦੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਹੋਵੇ। ਜਦੋਂ ਲਿਫਟ ਖੁੱਲ੍ਹਣ ਲੱਗੀ ਤਾਂ ਡਾਇਨਾ ਨੇ ਡਾਕਟਰ ਖਾਨ ਦੇ ਮੂਹਰੇ ਹੋ ਕੇ ਮਿਲਾਉਣ ਲਈ ਆਪਣਾ ਹੱਥ ਕੱਢ ਲਿਆ ਸੀ, "ਹਾਏ! ਡਾਕਟਰ ਖਾਨ।"

ਡਾਕਟਰ ਖਾਨ ਨੇ ਸਿਰ ਤੋਂ ਪੈਰਾਂ ਤੱਕ ਡਾਇਨਾ ਨੂੰ ਦੇਖਿਆ ਤੇ ਹੈਰਾਨ ਰਹਿ ਗਿਆ ਸੀ। ਕਿਉਂਕਿ ਉਸ ਨੇ ਕਦੇ ਡਾਇਨਾ ਨੂੰ ਅਚਨਚੇਤ ਇਉਂ ਮਿਲਣ ਦੀ ਕਲਪਨਾ ਵੀ ਨਹੀਂ ਸੀ ਕੀਤੀ। ਕੰਬਦਾ ਹੋਇਆ ਹੱਥ ਉਸਨੇ ਡਾਇਨਾ ਨਾਲ ਮਿਲਾਇਆ ਸੀ, "ਪ੍ਰਿੰਸੈਸ ਔਫ ਵੇਲਜ਼?"

"ਹਾਂ, ਡਾਕਟਰ ਖਾਨ। ਮੈਨੂੰ ਚੈਰਟੀ ਦੇ ਇਕ ਕੰਮ ਵਿਚ ਤੁਹਾਡੀ ਮਦਦ ਦੀ ਲੋੜ੍ਹ ਹੈ।"

"ਤੁਸੀਂ ਹੁਕਮ ਕਰੋ ਬੰਦਾ ਹਾਜ਼ਿਰ ਹੈ। ਮੈਂ ਆਪਣੀ ਨਿੱਜੀ ਲਾਇਨ ਦਾ ਨੰਬਰ ਦਿੰਦੀ ਹਾਂ ਤੁਸੀਂ ਮੈਨੂੰ ਕਾਲ ਕਰਨਾ ਆਪਾਂ ਇਤਮਿਨਾਨ ਨਾਲ ਗੱਲ ਕਰਾਂਗੇ।" ਡਾਇਨਾ ਨੇ ਆਪਣਾ ਕਾਰਡ ਡਾਕਟਰ ਖਾਨ ਨੂੰ ਦੇ ਦਿੱਤਾ, ਜਿਸ ਉੱਤੇ ਡਾਇਨਾ ਦੀ ਸਿੱਧੀ ਲਾਇਨ ਦਾ ਨੰਬਰ ਅਤੇ ਮੋਬਾਇਲ ਫੋਨ ਦਾ ਨੰਬਰ ਛਪਿਆ ਹੋਇਆ ਸੀ, "ਤੇ ਤੁਹਾਡਾ ਨੰਬਰ?"

"ਤੁਸੀਂ ਹਸਪਤਾਲ ਦੇ ਸਵਿੱਚ ਬੋਰਡ 'ਤੇ ਫੋਨ ਕਰਕੇ ਆਖ ਦੇਣਾ ਡਾਕਟਰ ਖਾਨ ਨਾਲ ਗੱਲ ਕਰਨੀ ਹੈ। ਫੋਨ ਸਿੱਧਾ ਮੈਨੂੰ ਮਿਲਾ ਦਿੱਤਾ ਜਾਵੇਗਾ।"

ਬਸ ਐਨੀ ਕੁ ਗੱਲ ਹੋਣ ਬਾਅਦ ਡਾਕਟਰ ਖਾਨ ਆਪਣੇ ਵਿਦਿਆਰਥੀਆਂ ਨਾਲ ਚਲਾ ਗਿਆ ਸੀ। ਡਾਇਨਾ ਨੇ ਉਸੇ ਦਿਨ ਤੋਂ ਈਸਟਐਂਡਰ ਛੱਡ ਕੇ ਹਸਪਤਾਲ ਦੀ ਜ਼ਿੰਦਗੀ ਉੱਥੇ ਅਧਾਰਿਤ ਧਾਰਾਵਾਹਿਕ ਕੈਜ਼ੂਅਲਟੀ ਦੇਖਣਾ ਆਰੰਭ ਕਰ ਦਿੱਤਾ ਸੀ। ਡਾਇਨਾ ਨੂੰ ਡਰਾਮੇ ਦੇ ਹਰੇਕ ਡਾਕਟਰ ਦੀਆਂ ਵੱਡੀਆਂ ਵੱਡੀਆਂ ਸੇਹਲੀਆਂ ਥੱਲੇ ਭੁਰੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਸਨ। ਖੁਸ਼ੀ ਵਿਚ ਖੀਵੀ ਹੋਈ ਡਾਇਨਾ ਨੇ ਆਪਣੇ ਬਟਲਰ ਪੋਲ ਬੂਰਲ ਨੂੰ ਦੱਸਿਆ ਸੀ, "ਤੂੰ ਅੰਦਾਜ਼ਾ ਨਹੀਂ ਲਾ ਸਕਦਾ ਕਿ ਅਸੀਂ ਕਿੰਨੇ ਸੋਹਣੇ ਬੱਚੇ ਪੈਦਾ ਕਰਾਂਗੇ।" 

ਡਾਇਨਾ ਨੇ ਡਾਕਟਰ ਅਲਗਾਰੀਆ ਦੇ ਫਰਜ਼ੀ ਨਾਮ ਨਾਲ ਹਸਪਤਾਲ ਫੋਨ ਕਰਕੇ ਡਾਕਟਰ ਖਾਨ ਨਾਲ ਆਸ਼ਿਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਡਾਕਟਰ ਖਾਨ ਸਿਡਨੀ, ਅਫਰੀਕਾ ਅਤੇ ਏਸ਼ੀਆ ਵਿਚ ਖੈਰਾਤੀ ਹਸਪਤਾਲਾਂ ਲਈ ਕਈ ਮੁਫਤ ਆਪ੍ਰੇਸ਼ਨ ਕਰ ਚੁੱਕਾ ਹੋਣ ਕਰਕੇ ਡਾਇਨਾ ਦੇ ਜਾਲ ਵਿਚ ਸਹਿਜੇ ਹੀ ਫਸ ਗਿਆ ਸੀ। ਇਕ ਦਿਨ ਡਾਇਨਾ ਉਚੇਚਾ ਹਸਨਤ ਖਾਨ ਨੂੰ ਉਸਦੇ ਪੱਛਮੀ ਲੰਡਨ, ਕੈਨਸਿਮਘਟਨ ਇਲਾਕੇ ਵਿਚ ਸਥਿਤ ਫਲੈਟ ਵਿਚ ਜਾ ਕੇ ਮਿਲੀ ਸੀ। ਥੋੜ੍ਹੀਆਂ ਜਿਹੀਆਂ ਰੋਮਾਂਚਕ ਗੱਲਾਂ ਮਾਰ ਕੇ ਡਾਇਨਾ ਨੇ ਹਸਨਤ ਖਾਨ ਦਾ ਹੱਥ ਫੜ੍ਹ ਲਿਆ ਸੀ। ਉਹ ਠੰਠਬਰ ਗਿਆ ਸੀ,  "ਕੀ ਹੈ?"

"ਦਿਲ ਦਾ ਇਲਾਜ ਕਰਵਾਉਣਾ ਸੀ। ਕਰੇਂਗਾ?" ਆਖ ਕੇ ਡਾਇਨਾ ਨੇ ਡਾਕਟਰ ਖਾਨ ਸੋਫੇ ਉੱਤੇ ਢਾਹ ਕੇ ਉਸ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ। ਇਹ ਵੀ ਡਾਇਨਾ ਦਾ ਆਪਣਾ ਹੀ ਇਸ਼ਕ ਦਾ ਇਜ਼ਹਾਰ ਕਰਨ ਦਾ ਅਨੋਖਾ ਢੰਗ ਸੀ। ਉਹ ਬਿਨਾ ਬੋਲਿਆਂ ਫੁਰਤੀ ਨਾਲ ਅਗਲੇ ਦੇ ਬੁੱਲ੍ਹ ਚੁੰਮ ਕੇ ਆਪਣੀ ਕਾਮ ਇੱਛਾ ਪ੍ਰਗਟਾ ਜਾਂਦੀ ਸੀ ਤੇ ਚੁੰਮਣ ਲੱਗੀ ਕਦੇ ਉਹ ਘੌਲ ਨਹੀਂ ਸੀ ਕਰਦੀ ਹੁੰਦੀ। ਡਾਇਨਾ ਚੁੰਮਣ ਦੀ ਸ਼ੁਰੂਆਤ ਲੋਹੜੇ ਦੇ ਵੇਗ ਨਾਲ ਕਰਦੀ ਤੇ ਮਿੰਟ ਕੇ ਚੁੰਮਣ ਬਾਅਦ ਅਗਲੇ ਦੇ ਬੁੱਲ੍ਹਾਂ ਚੋਂ ਆਪਣੇ ਹੋਂਠ ਨਿਖੇੜ ਲਿਆ ਕਰਦੀ ਸੀ। ਫੇਰ ਉਹ ਅੱਖਾਂ ਵਿਚ ਅੰਤਾਂ ਦਾ ਕਾਮ ਭਰ ਕੇ ਆਪਣੇ ਸਾਥੀ ਦੀਆਂ ਅੱਖਾਂ ਵਿਚ ਉਸਦੀ ਸਬਰ ਦੀ ਹੱਦ ਪਰਖਣ ਲਈ ਝਾਕਦੀ ਰਹਿੰਦੀ। ਜੇ ਸਾਥੀ ਮਰਦ ਇਕਦਮ ਡਾਇਨਾ ਨੂੰ ਝਪਟ ਕੇ ਚੁੰਮਣ ਦੀ ਪਹਿਲ ਨਾ ਕਰਦਾ ਤਾਂ ਡਾਇਨਾ ਆਪ ਪਹਿਲ ਕਦਮੀ ਕਰਕੇ ਦੁਬਾਰਾ ਚੁੰਮਣ ਲੱਗ ਜਾਂਦੀ ਤੇ ਚੁੰਮਦਿਆਂ ਚੁੰਮਦਿਆਂ ਖੁਦ ਵੀ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਤੇ ਅਗਲੇ ਨੂੰ ਵੀ ਨਿਰਵਸਤਰ ਕਰ ਦਿੰਦੀ ਹੁੰਦੀ ਸੀ। 

ਡਾਕਟਰ ਖਾਨ ਨੂੰ ਚੁੰਮਦਿਆਂ ਡਾਇਨਾ ਨੇ ਆਪਣਾ ਬਲਾਉਜ਼ ਉਤਾਰਿਆ ਤੇ ਡਾਕਟਰ ਖਾਨ  ਦੀ ਜੀਨ ਦੇ ਬਟਨ ਅਤੇ ਜ਼ਿੱਪ ਨੂੰ ਖੋਲ੍ਹ ਦਿੱਤਾ ਸੀ।... ਅਗਲੇ ਹੀ ਪਲ ਡਾਕਟਰ ਖਾਨ ਆਪਣੇ ਬੈੱਡ ਦੇ ਡਾਇਨਾ ਦੇ ਦਿਲ ਦਾ ਆਪ੍ਰੇਸ਼ਨ ਕਰ ਰਿਹਾ ਸੀ। ਉਸ ਦਿਨ ਪੂਰੀ ਰਾਤ ਡਾਕਟਰ ਖਾਨ ਨਾਲ ਗੁਜ਼ਾਰਨ ਬਾਅਦ ਡਾਇਨਾ ਸਵੇਰ ਦੇ ਚਾਰ ਵਜੇ ਘਰ ਪਰਤੀ ਸੀ। ਜਦੋਂ ਸਵੇਰ ਨੂੰ ਡਾਇਨਾ ਨੇ ਡਾਕਟਰ ਖਾਨ ਦੀ ਸੇਜ਼ ਤੋਂ ਉੱਠ ਕੇ ਗੱਦਾ ਸੂਤ ਕੀਤਾ ਸੀ ਤਾਂ ਉਸ ਥੱਲਿਉਂ ਡਾਇਨਾ ਨਾਲ ਸੰਬੰਧਤ ਖ਼ਬਰਾਂ ਦੀਆਂ ਅਖ਼ਬਾਰਾਂ ਦੀਆਂ ਕੱਟਿੰਗਾਂ ਡਾਇਨਾ ਨੂੰ ਥਿਆਈਆਂ ਸਨ। ਇਸ ਤੋਂ ਡਾਇਨਾ ਨੂੰ ਗਿਆਨ ਹੋ ਗਿਆ ਸੀ ਕਿ ਡਾਕਟਰ ਖਾਨ ਵੀ ਬਹੁਤ ਦੇਰ ਤੋਂ ਡਾਇਨਾ ਉੱਥੇ ਮਰਦਾ ਸੀ। ਡਾਇਨਾ ਨੇ ਡਾਕਟਰ ਖਾਨ ਦਾ ਕੋਡ ਨਾਮ ਡੀ ਡੀ ਜੀ (ਧਰੋਪ ਧeaਦ ਘੋਰਗeੁਸ) ਰੱਖਿਆ ਹੋਇਆ ਸੀ ਤੇ ਮੂੰਹ ਉੱਤੇ ਡਾਕਟਰ ਖਾਨ ਨੂੰ 'ਮਿਸਟਰ ਵੰਡਰਫੁੱਲ' ਆਖ ਕੇ ਬੁਲਾਉਂਦੀ ਸੀ ਕਿਉਂਕਿ ਵੰਡਰਫੁੱਲ ਡਾਕਟਰ ਖਾਨ ਦਾ ਤਕੀਆ ਕਲਾਮ ਸੀ। ਉਹ ਹਰ ਗੱਲ ਨਾਲ ਇਸ ਸ਼ਬਦ ਦਾ ਇਸਤੇਮਾਲ ਕਰਿਆ ਕਰਦਾ ਸੀ। ਡਾਇਨਾ ਹਸਨਤ ਖਾਨ ਨੂੰ ਭੋਗ ਕੇ ਹਮੇਸ਼ਾਂ ਪੁੱਛਿਆ ਕਰਦੀ ਸੀ, "ਕਿਉਂ ਡਾਕਟਰ ਕਿਵੇਂ ਲੱਗਿਐ?" 
"ਵੰਡਰਫੁੱਲ! ਏਕਣ ਲੱਗਦਾ ਜਿੱਕਣ ਜੱਨਤ ਦੀ ਸੈਰ ਕਰ ਲਿੱਤੀ ਹੋਵੇ ਡਾਇਨਾ। ਥੋਡੀ ਫਰੰਗੀ ਅੋਰਤਾਂ ਦੀ ਆਹੀ ਗੱਲ ਮੈਨੂੰ ਬੜੀ ਵਧੀਆ ਲੱਗਦੀ ਆ। ਬਈ ਤੁਸੀਂ ਜਮ੍ਹਾ ਸੰਗਦੀਆਂ ਸੁੰਗਦੀਆਂ ਨ੍ਹੀਂ। ਨਾਲੇ ਫੇਰ ਤੁਸੀਂ ਚੋਦਦੀ ਘੱਟ ਤੇ ਚਾਮ੍ਹਲਦੀਆਂ ਜਿਆਦੇ ਹੋ। ਤੁਸੀਂ ਸੈਕਸ ਕਰਦੀਆਂ ਜਿਹੜਾ ਆਹ ਰੌਲਾ ਜਿਹਾ ਪਾਉਂਦੀਆਂ ਹੋ ਤੇ ਚੀਕਾਂ ਜਿਹੀਆਂ ਮਾਰਦੀਆਂ ਹੋ। ਅੱਧੀ ਤਸੱਲੀ ਤਾਂ ਬੰਦੇ ਦੀ ਇਹਦੇ ਨਾਲ ਈ ਹੋ ਜਾਂਦੀ ਆ। ਸਾਡੀਆਂ ਤੀਮੀਆਂ ਤਾਂ ਸਾਲੀਆਂ ਲਾਸ਼ ਜਿਹੀ ਬਣ ਕੇ ਇਉਂ ਲਿੱਟ ਜਾਂਦੀਆਂ, ਜਿਵੇਂ ਮਹਿੰ ਜੇਠ ਹਾੜ ਵਿਚ ਛੱਪੜ ਕੰਢੇ ਪਈ ਹੁੰਦੀ ਆ।"

ਡਾਇਨਾ ਡਾਕਟਰ ਖਾਨ ਦੀਆਂ ਢਾਕਾਂ ਤੋਂ ਲਮਕਦੇ ਵਾਧੂ ਮਾਸ ਦੀ ਚੁੰਢੀ ਭਰ ਕੇ ਬੋਲਦੀ ਹੈ, "ਤੂੰ ਖੁਦ ਡਾਕਟਰ ਐਂ। ਡਾਕਟਰ ਤਾਂ ਕਹਿੰਦੇ ਹੁੰਦੇ ਨੇ ਇੱਫ ਯੂ ਪਿੰਚ ਐਨ ਇੰਚ, ਇੱਟ ਮੀਨਜ਼ ਯੂ ਆਰ ਫੇਟ। ਕਸਰਤ ਕਰਿਆ ਕਰ। ਦੇਖ ਮੈਂ ਕਿਵੇਂ ਛਮਕ ਅਰਗੀ ਪਈ ਆ।"

"ਆਹ ਕਸਰਤ ਈ ਸੀਗੀ ਜਿਹੜੀ ਹੁਣੇ ਕਰਕੇ ਹਟੇ ਆਂ। ਇਉਂ ਈ ਕਰਾਉਂਦੀ ਰਹਿ ਰੱਜ ਰੱਜ ਕੇ ਮੇਰੀ ਕਸਰਤ। ਦੇਖੀ ਮੈਂ ਤਾਂ ਦਿਨਾਂ 'ਚ ਸੁਤਿਆ ਜਾਣੈ। ਅੱਛਾ ਡਾਈ ਇਕ ਗੱਲ ਪੁੱਛਾਂ? ਸੱਚੋ ਸੱਚ ਜੁਆਬ ਦੇਵੇਂਗੀ?"
"ਇਕ ਛੱਡ, ਸੌ ਪੁੱਛ ਲੈ?"

"ਨਹੀਂ ਤੂੰ ਇਕ ਹੀ ਦੱਸ ਦੇ। ਮੇਰਾ ਇਕੋ ਸਵਾਲ ਈ ਲੱਖ ਅਰਗੈ। ਬਈ ਤੇਰੇ ਖਿਆਲ ਵਿਚ ਸੈਕਸ ਕਰਕੇ ਔਰਤ ਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਕਿ ਮਰਦ ਨੂੰ?"

"ਇਹ ਤਾਂ ਡੀਪੈਂਡ ਕਰਦਾ। ਤੇਰੇ ਕੰਨ 'ਚ ਖਾਜ ਹੁੰਦੀ ਹੋਵੇ। ਤੂੰ ਉਂਗਲੀ ਨਾਲ ਖਾਜ ਕਰੇਂ। ਕੰਨ ਨੂੰ ਅਰਾਮ ਮਿਲੂਗਾ ਕਿ ਉਗਲੀਂ ਨੂੰ ਮਜ਼ਾ ਆਊਗਾ?"

ਡਾਕਟਰ ਖਾਨ ਡਾਇਨਾ ਦੀ ਹਾਜਰ ਜੁਆਬੀ ਉੱਤੇ ਖਿੜਖਿੜਾ ਕੇ ਹੱਸ ਪਿਆ ਸੀ।

ਹਸਤਨ ਖਾਨ ਡਾਇਨਾ ਦੇ ਬਾਕੀ ਪ੍ਰੇਮੀਆਂ ਵਿਚੋਂ ਸਭ ਤੋਂ ਮੋਟਾ ਸੀ। ਉਹ ਜ਼ੇਹਲਮ ਦੇ ਇਕ ਪਠਾਣ ਪਰਿਵਾਰ ਦਾ ਵੰਸ਼ਜ਼ ਸੀ। ਉਹ ਬੇਤਹਾਸ਼ਾਂ ਸਿਗਰਟਾਂ ਫੂਕਦਾ ਅਤੇ ਰੱਜ ਕੇ ਸ਼ਰਾਬ ਪੀਂਦਾ ਸੀ ਤੇ ਉਹ ਵੀ ਸਸਤੀ। ਡਾਇਨਾ ਨੇ ਹਸਨਤ ਖਾਨ ਲਈ ਥੌਮਸ ਗੂਡੀ, ਹਰਮਸ ਅਤੇ ਹੈਰੋਡਸ ਤੋਂ ਅਨੇਕਾਂ ਐਸ਼ਟਰੇਅ ਲਿਆ ਕੇ ਆਪਣੇ ਘਰ ਦੇ ਹਰੇਕ ਕਮਰੇ ਵਿਚ ਰੱਖ ਦਿੱਤੇ ਸਨ। ਡਾਇਨਾ ਪੋਲ ਨੂੰ ਆਪਣੀ ਬੀ ਐੱਮ ਡਬਲਯੂ ਗੱਡੀ ਦੇ ਕੇ ਡਾਕਟਰ ਹਸਨਤ ਖਾਨ ਨੂੰ ਲੈਣ ਭੇਜਦੀ। ਪੋਲ ਕੌਬਲਡ ਲੇਨ ਦੇ ਹਨੇਰੇ ਵਿਚ ਕਾਰ ਪਾਰਕ ਕਰਕੇ ਲਾਇਟਾਂ ਬੰਦ ਕਰ ਦਿੰਦਾ। 

ਡਾਕਟਰ ਹਸਨਤ ਖਾਨ ਮੁਕਰਰ ਸਮੇਂ 'ਤੇ ਕੌਨਟਕੀ ਫਰਾਈਡ ਚਿੱਕਨ ਦਾ ਲਿਫਾਫਾ ਹੱਥਾਂ ਵਿਚ ਹਿੱਲਾਉਂਦਾ ਆਉਂਦਾ ਤੇ ਕਾਰ ਦੀ ਪਿੱਛਲੀ ਸੀਟ 'ਤੇ ਬੈਠ ਜਾਂਦਾ। ਜਦੋਂ ਕਾਰ ਕੈਨਸਿੰਘਟਨ ਮਹਿਲ ਦੇ ਕਰੀਬ ਆਉਂਦੀ ਤਾਂ ਡਾਕਟਰ ਖਾਨ ਕਾਰ ਦੀਆਂ ਅਗਲੀਆਂ ਤੇ ਪਿਛਲੀਆਂ ਸੀਟਾਂ ਵਿਚਾਲੇ ਪਿਆ ਗਲੀਚਾ ਆਪਣੇ ਉੱਪਰ ਤਾਣ ਕੇ ਮਗਰੀ ਸੀਟ 'ਤੇ ਲੰਮਾ ਪੈ ਜਾਂਦਾ। ਪੋਲ  ਜਦੋਂ ਮਹਿਲ ਅੰਦਰ ਦਾਖਿਲ ਹੁੰਦਾ ਤਾਂ ਚੌਦਾਂ ਫੁੱਟ ਉੱਚੇ ਲੋਹੇ ਦੇ ਗੇਟਾਂ ਤੋਂ ਹੀ ਕਾਰ ਦੀਆਂ ਲਾਇਟਾਂ ਦੇ ਤਿੰਨ ਚਮਕਾਰੇ ਮਾਰਦਾ। ਇਹ ਪੁਲਿਸ ਵਾਲਿਆਂ ਨੂੰ ਸੰਕੇਤ ਹੁੰਦਾ ਸੀ ਕਿ ਡਾਇਨਾ ਦੀ ਗੱਡੀ ਪੋਲ ਬੂਰਲ ਚਲਾ ਰਿਹਾ ਹੈ। ਉਹ ਬਿਨਾ ਰੋਕਿਆਂ ਗੱਡੀ ਮਹੱਲ ਵਿਚ ਦਾਖਿਲ ਹੋਣ ਦੇ ਦਿੰਦੇ ਸਨ। ਡਾਇਨਾ ਦੇ ਅਪਾਰਟਮੈਂਟ ਦੇ ਕਿੰਗਸ ਕੋਰਟ ਪ੍ਰਿੰਸੈਸ ਮਾਰਗਰਟ ਦੇ ਅਪਾਰਟਮੈਂਟ ਮੂਹਰੇ ਦੀ ਪਿਛਲੇ ਦਰਵਾਜ਼ੇ ਰਾਹੀਂ ਹਸਨਤ ਖਾਨ ਨੂੰ ਅੰਦਰ ਵਾੜਿਆ ਜਾਂਦਾ ਸੀ। ਪ੍ਰਿਸੈਸ ਮਾਰਗਰਟ ਨੇ ਆਪਣੇ ਘਰ ਮੂਹਰੇ ਕੈਮਰੇ ਨਹੀਂ ਲੱਗਣ ਦਿੱਤੇ ਸਨ। ਇਸ ਲਈ ਇਹ ਸਥਾਨ ਚੋਰੀ ਡਾਇਨਾ ਦੇ ਅਪਾਰਟਮੈਂਟ ਵਿਚ ਕਿਸੇ ਨੂੰ ਵਾੜਣ ਲਈ ਸਭ ਤੋਂ ਸੁਰੱਖਿਅਤ ਸੀ। ਡਾਇਨਾ ਨੇ ਸ਼ੈਮਪੇਨਾਂ ਦੀ ਜਗ੍ਹਾ ਆਪਣਾ ਫਰਿਜ਼ ਬੱਡਵਾਇਜ਼ਰ ਤੇ ਗਿਨੀਸ ਬੀਅਰ ਦੇ ਡੱਬਿਆਂ ਨਾਲ ਭਰਿਆ ਹੁੰਦਾ ਸੀ। ਡਾਇਨਾ ਡਾਕਟਰ ਨਾਲ ਬੀਅਰ ਪੀਂਦੀ ਦੇ ਫਾਸਟ ਫੁਡ ਤੋਂ ਲਿਆਂਦਾ ਚਿੱਕਨ ਖਾਂਦੀ। ਡਾਕਟਰ ਸਾਰੀ ਰਾਤ ਡਾਇਨਾ ਕੋਲ ਰਹਿੰਦਾ ਤੇ ਸਵੇਰ ਨੂੰ ਪੋਲ ਉਸੇ ਤਰ੍ਹਾਂ ਕਾਰ ਦੀ ਪਿਛਲੀ ਸੀਟ 'ਤੇ ਲਕੋਅ ਕੇ ਡਾਕਟਰ ਨੂੰ ਉਸਦੇ ਘਰ ਛੱਡ ਆਉਂਦਾ। ਜਾਂ ਕਦੇ-ਕਦਾਈ ਡਾਇਨਾ ਆਪਣੇ ਰਸੋਈਏ ਤੋਂ ਦੋ ਬੰਦਿਆਂ ਦਾ ਖਾਣਾ ਇਹ ਕਹਿ ਕੇ ਬਣਵਾ ਲੈਂਦੀ ਕਿ ਰਾਤ ਨੂੰ ਉਸਨੂੰ ਭੁੱਖ ਲੱਗ ਜਾਂਦੀ ਹੈ। ਸਵੇਰੇ ਨੂੰ ਰਸੋਈਆ ਮੇਜ਼ਾਂ 'ਤੇ ਦੋ ਕੱਪ, ਦੋ ਗਿਲਾਸ ਜਾਂ ਦੋ ਪਲੇਟਾਂ ਦੇਖ ਕੇ ਅਚੰਬੇ ਵਿਚ ਪੈ ਜਾਂਦਾ। ਪਰ ਉਹ ਇਸ ਬਾਰੇ ਬਹੁਤੀ ਗੰਭੀਰਤਾ ਨਾਲ ਨਾ ਸੋਚਦਾ। ਪਰ ਸ਼ੱਕ ਉਸਨੂੰ ਪੈ ਜਾਂਦੀ ਹੁੰਦੀ ਸੀ ਕਿ ਦੋ ਬੰਦਿਆਂ ਨੇ ਉਥੇ ਬੈਠ ਕੇ ਭੋਜਨ ਕੀਤਾ ਹੈ।

ਡਾਕਟਰ ਨੂੰ ਹਸਪਤਾਲ ਵਿਚ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਨ ਲਈ ਇਕ ਕਮਰਾ ਮਿਲਿਆ ਹੋਇਆ ਸੀ। ਜਿਸ ਵਿਚ ਬੈੱਡ ਵੀ ਲੱਗਿਆ ਹੋਇਆ ਸੀ। ਡਾਕਟਰ ਖਾਨ ਨੇ ਇਕ ਸਟੈਥੋਸਕੋਪ (ਟੂਟੀਆਂ) ਅਤੇ ਡਾਕਟਰਾਂ ਵਾਲ ਇਕ ਚਿੱਟਾ ਕੋਟ ਡਾਇਨਾ ਨੂੰ ਦਿੱਤਾ ਹੋਇਆ ਸੀ। ਡਾਇਨਾ ਪੋਲ ਬੂਰਲ ਨਾਲ ਆਪਣੀ ਗੱਡੀ ਬਦਲ ਕੇ ਹਸਪਤਾਲ ਦੀ ਡਾਕਟਰਾਂ ਲਈ ਬਣੀ ਕਾਰ ਪਾਰਕ ਵਿਚ ਆਪਣੀ ਗੱਡੀ ਪਾਰਕ ਕਰਦੀ। ਚਿੱਟਾ ਕੋਟ ਪਾ ਕੇ ਗਲ੍ਹ ਵਿਚ ਸਟੈਥੋਸਕੋਪ ਪਾਉਂਦੀ ਹੋਈ ਡਾਕਟਰ ਬਣ ਕੇ ਨੀਵੀਂ ਪਾਈ ਕਾਹਲੀ ਕਾਹਲੀ ਤੁਰਦੀ ਹਸਪਤਾਲ ਦੇ ਪਿਛਲੇ ਪਾਸੇ ਚਲੀ ਜਾਂਦੀ। ਉੱਥੇ ਸ਼ੀਸ਼ੇ ਸਾਫ ਕਰਨ ਵਾਲਿਆਂ ਦੀ ਇਕ ਲੰਮੀ ਪੌੜੀ ਪਈ ਹੁੰਦੀ। ਡਾਇਨਾ ਉਹ ਪੌੜੀ ਡਾਕਟਰ ਖਾਨ ਦੇ ਦੂਜੀ ਮੰਜ਼ਿਲ ਉੱਥੇ ਬਣੇ ਕਮਰੇ ਦੀ ਖਿੜਕੀ ਨਾਲ ਲਾਉਂਦੀ ਤੇ ਚੜ੍ਹ ਕੇ ਬਾਰੀ ਰਾਹੀ ਡਾਕਟਰ ਖਾਨ ਕੋਲ ਪਹੁੰਚ ਜਾਂਦੀ। ਮਰੀਜ਼ਾਂ ਵਾਲੇ ਬੈੱਡ 'ਤੇ ਸਾਰੀ ਰਾਤ ਉਹ ਡਾਕਟਰ ਨੂੰ ਆਪਣੀਆਂ ਧੜਕਣਾਂ ਦਾ ਸ਼ੋਰ ਸੁਣਾਉਂਦੀ ਤੇ ਤੜਕਿਉਂ ਦਿਨ ਚੜ੍ਹਨ ਤੋਂ ਪਹਿਲਾਂ ਉਸੇ ਪੌੜੀ ਰਾਹੀਂ ਉਤਰ ਕੇ ਆਪਣੇ ਘਰ ਆ ਜਾਂਦੀ ਸੀ।

ਇਕ ਵਾਰ ਭਾਣਾ ਵਰਤ ਗਿਆ। ਰਾਤ ਨੂੰ ਇਕ ਸ਼ਾਰਬੀ ਮਰੀਜ਼ ਨੇ ਇਕ ਵਾਰਡ ਦਾ ਸ਼ੀਸ਼ਾ ਭੰਨ੍ਹ ਦਿੱਤਾ। ਸ਼ੀਸ਼ਾ ਪਾਉਣ ਵਾਲਿਆਂ ਨੇ ਆਪਣੇ ਵਰਤਣ ਲਈ ਡਾਕਟਰ ਖਾਨ ਦੇ ਕਮਰੇ ਨਾਲ ਲੱਗੀ ਪੌੜੀ ਚੁੱਕ ਲਿੱਤੀ। ਜਦੋਂ ਸਵੇਰ ਨੂੰ ਡਾਇਨਾ ਨੇ ਉਤਰਨ ਲਈ ਪੌੜੀ ਦੇਖੀ ਤਾਂ ਪੌੜੀ ਉਥੇ ਨਹੀਂ ਸੀ। ਡਾਇਨਾ ਤੇ ਡਾਕਟਰ ਦੋਨੋਂ ਘਬਰਾ ਗਏ। ਡਾਕਟਰ ਨੂੰ ਤਾਂ ਕੱਚੀਆਂ ਤਰੇਲੀਆਂ ਆਉਣ ਲੱਗ ਪਈਆਂ ਬਈ ਅੱਜ ਤਾਂ ਭਾਡਾਂ ਭੰਨ੍ਹਿਆ ਜਾਣਾ ਹੈ। ਡਾਇਨਾ ਨੂੰ ਦਰਵਾਜ਼ੇ ਰਾਹੀਂ ਜਾਂਦੀ ਨੂੰ ਦੇਖ ਕੇ ਕੋਈ ਵੀ ਸਿਆਣ ਸਕਦਾ ਸੀ। ਸਵੇਰ ਦੇ ਚਾਰ ਵਜੇ ਉਹ ਇਹ ਵੀ ਬਹਾਨਾ ਨਹੀਂ ਲਾ ਸਕਦੀ ਸੀ ਕਿ ਕਿਸੇ ਮਰੀਜ਼ ਨੂੰ ਦੇਖਣ ਜਾਂ ਵਾਰਡ ਦਾ ਦੌਰਾ ਕਰਨ ਆਈ ਸੀ। ਪਰ ਡਾਕਟਰ ਖਾਨ ਨੂੰ ਇਹ ਇਲਮ ਨਹੀਂ ਸੀ ਕਿ ਡਾਇਨਾ ਅਸਮਾਨ ਨੂੰ ਟਾਕੀਆਂ ਲਾਉਣ ਵਾਲੀ ਪੂਰੀ ਖੜਯੰਤਰੀ ਸੀ। ਡਾਇਨਾ ਨੇ ਝੱਟ ਦਿਮਾਗ ਲੜਾਇਆ। ਉਸ ਕਮਰੇ ਦੇ ਦਰਵਾਜ਼ੇ ਬਾਹਰ ਫਾਇਰ ਅਲਾਰਮ ਦਾ ਬਟਨ ਲੱਗਿਆ ਸੀ। ਜਿਸ ਬਾਰੇ ਡਾਇਨਾ ਨੂੰ ਗਿਆਨ ਸੀ। ਡਾਇਨਾ ਨੇ ਡਾਕਟਰ ਖਾਨ ਨੂੰ ਬਾਹਰ ਇਹ ਦੇਖਣ ਲਈ ਭੇਜ ਦਿੱਤਾ ਕਿ ਦੇਖ ਜਦੋਂ ਕੋਈ ਆਉਂਦਾ ਜਾਂਦਾ ਨਾ ਹੋਇਆ ਤਾਂ ਇਸ਼ਾਰਾ ਕਰ ਦੇਵੇ।  ਕੁਦਰਤੀ ਉਸ ਵੇਲੇ ਉਥੇ ਕੋਈ ਨਹੀਂ ਸੀ। ਡਾਕਟਰ ਦੇ ਸੈਨਤ ਮਾਰਦਿਆਂ ਹੀ ਡਾਇਨਾ ਆਸਾ ਪਾਸਾ ਦੇਖ ਕੇ ਬਾਹਰ ਨਿਕਲੀ ਤੇ ਮੁੱਕੀ ਮਾਰ ਕੇ ਡਾਇਨਾ ਨੇ ਫਾਇਰ ਅਲਾਰਮ ਵਜਾ ਦਿੱਤਾ। ਹਸਪਤਾਲ ਵਿਚ ਭਗਦੜ ਮੱਚ ਗਈ। ਡਾਇਨਾ ਉਸਦਾ ਫਾਇਦਾ ਉਠਾ ਕੇ ਭੀੜ ਨੂੰ ਚੀਰਦੀ ਹੋਈ ਉਥੋਂ ਨਿਕਲ ਗਈ ਸੀ। 

ਡਾਇਨਾ ਨਕਲੀ ਵਾਲਾਂ ਵਾਲਾ ਵਿੱਗ ਪਹਿਨ ਕੇ ਸਾਦੀਆਂ ਸਾਫ ਸ਼ੀਸ਼ੇ ਵਾਲੀਆਂ ਐਨਕਾਂ ਲਾਉਂਦੀ ਤੇ ਡਾਕਟਰ ਹਸਤਨ ਖਾਨ ਨਾਲ ਸ਼ਰੇਆਮ ਘੁੰਮਦੀ ਰਹਿੰਦੀ। ਇਥੋਂ ਤੱਕ ਕੇ ਡਾਕਟਰ ਖਾਨ ਨਾਲ ਘੰਟਾ ਘੰਟਾ ਮੱਛੀ-ਚਿਪਸ ਦੀਆਂ ਦੁਕਾਨਾਂ 'ਤੇ ਵੀ ਬੈਠੀ ਰਹਿੰਦੀ। ਭੇਸ ਬਦਲਿਆ ਹੋਣ ਕਰਕੇ ਕਦੇ ਵੀ ਕਿਸੇ ਨੇ ਡਾਇਨਾ ਨੂੰ ਪਹਿਚਾਣਿਆ ਨਹੀਂ ਸੀ। ਇਕ ਵਾਰ ਡਾਇਨਾ ਡਾਕਟਰ ਖਾਨ ਲਈ ਪਾਸਟੇ ਦਾ ਸਮਾਨ ਲੈਣ ਲਈ ਇਕ ਘੰਟਾ ਸਥਾਨਕ ਸਟੋਰ ਵਿਚ ਗਾਹਕਾਂ ਦੀ ਕਤਾਰ ਵਿਚ ਵੀ ਖੜ੍ਹੀ ਰਹੀ ਸੀ।

ਮਈ ੧੯੯੬ ਵਿਚ ਡਾਇਨਾ ਹਸਨਤ ਖਾਨ ਦੇ ਪਰਿਵਾਰ ਨੂੰ ਮਿਲਣ ਲਾਹੌਰ ਵੀ ਗਈ ਸੀ। ਉਸ ਤੋਂ ਬਾਅਦ ਡਾਇਨਾ ਨੇ  ਪਾਕਿਸਤਾਨੀ ਕ੍ਰਿਕਟਰ ਅਤੇ ਸਿਆਸਤਦਾਨ ਇਮਰਾਨ ਖਾਨ ਦੀ ਅੰਗਰੇਜ਼ ਪਤਨੀ ਜਮੀਮਾ ਗੋਲਡਸਮਿੱਥ ਨਾਲ ਆਪਣੇ ਨਜ਼ਦੀਕੀ ਸੰਬੰਧ ਕਾਇਮ ਕਰ ਲਏ ਸਨ। ਡਾਇਨਾ ਡਾਕਟਰ ਹਸਨਤ ਖਾਨ ਨਾਲ ਵਿਆਹ ਕਰਵਾ ਕੇ ਅਫਰੀਕਾ ਵਿਖੇ ਰਹਿਣਾ ਚਾਹੁੰਦੀ ਸੀ। ਅਫਰੀਕਾ, ਕੇਪ ਟਾਊਨ ਵਿਚ ਡਾਇਨਾ ਦਾ ਭਰਾ ਵੀ ਰਹਿ ਰਿਹਾ ਸੀ। ਡਾਇਨਾ ਨੇ ਹਸਨਤ ਖਾਨ ਨੂੰ ਵਿਆਹ ਦੇ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਹਸਨਤ ਖਾਨ ਇੰਗਲੈਂਡ ਛੱਡਣ ਲਈ ਤਿਆਰ ਨਹੀਂ ਸੀ। ਡਾਇਨਾ ਡਾਕਟਰ ਹਸਨਤ ਦਾ ਵੱਧ ਤੋਂ ਵੱਧ ਸਾਥ ਮਾਨਣ ਲਈ ਉਸ ਨਾਲ ਓਪ੍ਰੇਸ਼ਨ ਥੀਏਟਰ ਵਿਚ ਵੀ ਚਲੀ ਜਾਂਦੀ। ਜਦੋਂ ਉਹ ਓਪ੍ਰੇਸ਼ਨ ਕਰ ਰਿਹਾ ਹੁੰਦਾ ਤਾਂ ਡਾਇਨਾ ਕੋਲ ਖੜ੍ਹੀ ਸਭ ਦੇਖਦੀ ਰਹਿੰਦੀ। ਇਕ ਵਾਰ ਕਿਸੇ ਪੱਤਰਕਾਰ ਨੇ ਦੇਖ ਲਿਆ ਕਿ ਡਾਇਨਾ ਮੇਅਕਪ ਕਰਕੇ ਓਪ੍ਰੇਸ਼ਨ ਥਇੇਟਰ ਵਿਚ ਗਈ ਸੀ। ਅਗਲੇ ਦਿਨ ਇਹ ਗੱਲ ਅਖਬਾਰਾਂ ਦੀ ਸੁਰਖੀ ਬਣ ਗਈ ਸੀ। ਪੱਤਰਕਾਰਾਂ ਨੇ ਹਸਨਤ ਖਾਨ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਉਂ ਡਾਇਨਾ ਅਤੇ ਹਸਨਤ ਖਾਨ ਦੇ ਸੰਬੰਧ ਜੱਗ ਜਾਹਿਰ ਹੋ ਗਏ ਸਨ। ਹਸਨਤ ਖਾਨ ਨੇ ਡਾਇਨਾ ਨੂੰ ਵੌਕਸਹਲ ਗਾਰਡਨਜ਼ ਵਿਚ ਆਖਰੀ ਵਾਰ ਮਿਲ ਕੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਦੋ ਵੱਖੋ-ਵੱਖਰੇ ਸਭਿਆਚਾਰ ਹੋਣ ਕਰਕੇ ਅਜਿਹਾ ਸੰਭਵ ਨਹੀਂ ਹੋ ਸਕਦਾ ਸੀ। ਹਸਨਤ ਖਾਨ ਪ੍ਰੈਸ ਵੱਲੋਂ ਪ੍ਰੇਸ਼ਾਨ ਕਰੇ ਜਾਣ ਕਾਰਨ ਵੀ ਡਾਇਨਾ ਨਾਲ ਕਾਫੀ ਤੰਗ ਆ ਗਿਆ ਸੀ। ਜੂਨ ੧੯੯੬ ਵਿਚ ਉਹਨਾਂ ਦੇ ਦੋ ਸਾਲ ਦੇ ਰਿਸ਼ਤੇ ਦਾ ਅੰਤ ਹੋ ਗਿਆ ਸੀ। ਮਈ ੨੦੦੬ ਵਿਚ ਹਸਨਤ ਖਾਨ ਨੇ ਪਾਕਿਸਤਾਨ ਜਾ ਕੇ ੨੮ ਸਾਲਾਂ ਦੀ ਹਾਦੀਆ ਸ਼ੇਰ ਅਲੀ ਨਾਲ ਵਿਆਹ ਕਰਵਾਇਆ ਸੀ। ਲੇਕਿਨ ਡਾਇਨਾ ਦੀ ਮੌਤ ਤੋਂ ਬਾਅਦ ਵੀ ਹਸਨਤ ਖਾਨ ਦੀਆਂ ਡਾਇਨਾ ਨਾਲ ਸੰਬੰਧਤ ਖਬਰਾਂ ਅਤੇ ਤਸਵੀਰਾਂ ਦੇ ਛਪਣ ਤੋਂ ਤੰਗ ਆ ਕੇ  ਹਾਦੀਆ ਸ਼ੇਰ ਅਲੀ ਨੇ ਜੁਲਾਈ ੨੦੦੮ ਵਿਚ ਹਸਨਤ ਖਾਨ ਤੋਂ ਇਸਲਾਮਾਬਾਦ ਅਦਾਲਤ ਵਿਚ ਤਲਾਕ ਲੈ ਲਿਆ ਸੀ। ਉਸ ਤੋਂ ਬਾਅਦ ਹਸਤਨ ਖਾਨ ਇੰਗਲੈਂਡ ਪਰਤ ਆਇਆ ਸੀ ਤੇ ਉਸਨੇ ਆਪਣੀ ਇਕ ਸਾਥੀ ਡਾਕਟਰ ਨਾਲ ਵਿਆਹ ਕਰਵਾ ਲਿਆ ਸੀ।

ਡਾਇਨਾ ਦੇ ਮਨ ਵਿਚ ਭਟਕਣ ਸੀ। ਉਹ ਕਿਸੇ ਵੀ ਇਕ ਮਰਦ ਨਾਲ ਸੰਤੁਸ਼ਟ ਨਹੀਂ ਸੀ ਰਹਿ ਸਕਦੀ। ਇਸੇ ਲਈ ਉਸਨੇ ਆਪਣੀਆਂ ਪੁਸ਼ਾਕਾਂ ਵਾਂਗ ਮਰਦਾਂ ਨਾਲ ਵਿਹਾਰ ਕੀਤਾ ਸੀ। ਕਪੜਿਆਂ ਵਾਂਗ ਉਸਨੇ ਇਕ ਤੋਂ ਬਾਅਦ ਇਕ ਮਰਦ ਬਦਲਿਆ ਸੀ। ਇਹਨਾਂ ਵਿਚੋਂ ਕਈ ਮਰਦ ਐਸੇ ਵੀ ਸਨ ਜਿਨ੍ਹਾਂ ਨੂੰ ਆਪਣੇ ਵਸਤਰਾਂ ਵਾਂਗ ਉਸਨੇ ਇਕ ਵਾਰ ਵੀ ਅੰਗ ਲਾ ਕੇ ਨਹੀਂ ਸੀ ਦੇਖਿਆ।

ਡਾਇਨਾ ਬਹੁਤ ਵਧੀਆ ਅਦਾਕਾਰਾ ਸੀ ਤੇ ਉਹ ਮਰਦ ਮਿੱਤਰ ਨੂੰ ਭਾਵੁਕ ਕਰਕੇ ਆਪਣਾ ਉੱਲੂ ਸਿੱਧਾ ਕਰ ਲਿਆ ਕਰਦੀ ਸੀ। ਜਿਸ ਨੂੰ ਉਹ ਇਸ਼ਕ ਕਹਿ ਕੇ ਪ੍ਰਚਾਰਿਆ ਕਰਦੀ ਸੀ। ਦਰਅਸਲ ਉਹ ਮਹਿਜ਼ ਹਵਸ ਸੀ। ਪਿਉਰਲੀ ਲੱਸਟ! ਹਰ ਪ੍ਰੇਮੀ ਨੂੰ ਉਹ ਲੱਗਭੱਗ ਇਕੋ ਜਿਹੇ ਸੰਵਾਦ ਹੀ ਬੋਲਿਆ ਕਰਦੀ ਸੀ। ਡਾਇਨਾ ਮੈਨੂੰ ਵੀ ਅਕਸਰ ਕਿਹਾ ਕਰਦੀ ਸੀ, "ਸੁੰਘਿਆ ਸੀ ਫੁੱਲ ਕਰਕੇ, ਪਿਆਰ ਰੌਂਅ ਗਿਆ ਹੱਢਾਂ ਵਿਚ ਮੇਰੇ। ਤੇਰਾ ਇਸ਼ਕ ਮੇਰੀ ਨਾੜੀ ਨਾੜੀ ਵਿਚ ਸਮਾਇਆ ਹੋਇਆ ਹੈ।" ਹੁਣ ਮੈਂ ਸੋਚਦਾ ਹਾਂ ਕਿ ਜੇ ਡਾਇਨਾ ਦੇ ਹੱਢਾਂ ਵਿਚ ਮੇਰਾ ਇਸ਼ਕ ਰਚਿਆ ਹੋਇਆ ਸੀ ਤਾਂ ਬਾਕੀ ਦੇ ਉਮੀਵਾਰਾਂ ਨਾਲ ਉਹ ਕਿਉਂ ਖੇਹ ਖਾਹ ਰਹੀ ਸੀ। ਇਹ ਇਕ ਅਜਿਹਾ ਸਵਾਲ ਹੈ, ਜਿਸਦਾ ਉੱਤਰ ਮੈਨੂੰ ਕਦੇ ਨਹੀਂ ਮਿਲ ਸਕਣਾ।

ਇਸ਼ਕ ਜਿਨ੍ਹਾਂ ਦੇ ਹੱਢੀਂ ਰਚਿਆ

ਡਾਇਨਾ ਤੋਂ ਪਹਿਲਾਂ ਇੰਗਲੈਂਡ ਦੀ ਕਿਸੇ ਸ਼ਾਹੀ, ਅਮੀਰ ਅਤੇ ਅੰਗਰੇਜ਼ ਔਰਤ ਵੱਲੋਂ ਸਭ ਤੋਂ ਵੱਧ ਮਰਦਾਂ ਨੂੰ ਭੋਗਣ ਦਾ ਰਿਕਾਰਡ  ਲੌਰਡ ਲੂਇਸ ਮਾਊਂਟਬੈਟਨ ਦੀ ਪਤਨੀ ਅਡਵੀਨਾ ਸੀਂਥੀਆ ਐਨਟ ਐਸ਼ਲੀ ਮਾਊਂਟਬੈਟਨ ਦਾ ਸੀ। 25 ਜੂਨ 1900 ਨੂੰ ਜਨਮੀ ਐਡਵੀਨਾ ਉਦੋਂ ਅਜੇ 20-21 ਸਾਲਾਂ ਦੀ ਸੀ, ਜਦੋਂ ਉਸਦਾ 18 ਜੁਲਾਈ 1922 ਵਿਚ ਲੌਰਡ ਮਾਊਂਟਬੈਟਨ ਨਾਲ ਵਿਆਹ ਹੋਇਆ ਸੀ। ਅਡਵੀਨਾ ਬਹੁਤ ਕਾਮੀ ਸੀ। ਲੌਰਡ ਮਾਊਂਟਬੈਟਨ ਬਿਸਤਰੇ ਠੰਢਾ ਤੇ ਨਾਤਜ਼ਰਬੇਕਾਰ ਸੀ। ਦੋਨਾਂ ਤੀਵੀਂ ਆਦਮੀ ਦੇ ਖਿਆਲਾਂ ਵਿਚ ਵੀ ਜ਼ਮੀਨ ਅਸਮਾਨ ਦਾ ਵਖਰੇਵਾਂ ਸੀ। ਹੌਲੀਵੁੱਡ ਵਿਚ ਹਨੀਮੂਨ ਮਨਾਉਣ ਬਾਅਦ ਮਾਊਂਟਬੈਟਨ ਆਪਣੀ ਹਵਾਈ ਸੈਨਾ ਦੀ ਨੌਕਰੀ ਵਿਚ ਮਸਰੂਫ ਹੋ ਗਿਆ ਸੀ। ਪਿਛੋਂ ਆਪਣੀ ਇਕੱਲਤਾ ਦੂਰ ਕਰਨ ਲਈ ਅਡਵੀਨਾ ਮਹਿਫਲਾਂ ਸਜਾਉਣ ਲੱਗ ਪਈ ਸੀ। ਸਾਰੀ ਸਾਰੀ ਰਾਤ ਉਹ ਜੂਆ ਖੇਡਦੀ, ਸ਼ਰਾਬ ਪੀਂਦੀ ਤੇ ਤੜਕੇ ਤੱਕ ਪਾਰਟੀਆਂ ਵਿਚ ਨਚਦੀ ਰਹਿੰਦੀ ਸੀ।  ਅਮਰੀਕਨ ਕਲਾਕਾਰ ਫਰੈੱਡ ਅਸਟੇਰ ਨੂੰ ਅਡਵੀਨਾ ਨਾਲ ਨੱਚਦਿਆਂ ਅਕਸਰ ਦੇਖਿਆ ਜਾਂਦਾ ਸੀ। 

ਇੰਗਲੈਂਡ ਦੀਆਂ ਮਹਿਫਲਾਂ ਵਿਚ ਅਡਵੀਨਾ ਦੇ ਹੁਸਨ ਦੇ ਚਰਚੇ ਆਮ ਹੋਣ ਲੱਗ ਪਏ ਸਨ। ਅਡਵੀਨਾ ਐਸ਼ਲੀ ਆਪਣੇ ਸਮੇਂ ਦੀ ਬਿਗੜੀ ਹੋਈ ਅਮੀਰ ਤੇ ਖ਼ੂਬਸੂਰਤ ਮੰਨੀ ਜਾਂਦੀ ਸੀ। ਉਸਨੂੰ ਨੂੰ ਕਪੜੇ ਪਹਿਨਣ ਦੀ ਵਿਸ਼ੇਸ਼ ਲਿਆਕਤ ਸੀ। ਜਿਸ ਸਕਦਾ  ਅਡਵੀਨਾ ਨੂੰ ਛੇ ਸਰਵੋਤਮ ਬੈਸਟ ਡਰੈੱਸਡ ਔਰਤਾਂ ਵਿਚੋਂ ਇਕ ਗਰਦਾਨਿਆ ਜਾਂਦਾ ਸੀ। ਲੌਰਡ ਮਾਊਂਟਬੈਟਨ ਨੇ ਅਡਵੀਨਾ ਦੇ ਸਤਨਾਂ ਦੇ ਨਾਮ ਪਹਿਲੀ ਵਿਸ਼ਵ ਜੰਗ ਵਿਚ ਫੋਜੀਆਂ ਨੂੰ ਮਿਲਣ ਵਾਲੇ ਤਮਗਿਆਂ ਦੇ ਨਾਮ ਉੱਪਰ ਮੈੱਟ ਅਤੇ ਜੈਫ ਰੱਖੇ ਹੋਏ ਸਨ। 1924 ਵਿਚ ਵੱਡੀ ਲੜਕੀ ਪਟਰੀਸ਼ਾਂ ਨੂੰ ਜਨਮ ਦੇਣ ਬਾਅਦ ਮਾਊਂਟਬੈਟਨ ਪਤਨੀ ਪਤਨੀ ਦੇ ਰਿਸ਼ਤੇ ਵਿਚ ਕਾਫੀ ਤਨਾਅ ਆ ਗਿਆ ਸੀ। ਲੌਰਡ ਮਾਊਂਟਬੈਟਨ ਅਡਵੀਨਾ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਨੌਕਰੀ ਅਤੇ ਬੱਚੀ ਨੂੰ ਜ਼ਿਆਦਾ ਵਕਤ ਦਿੰਦਾ ਸੀ। ਅਡਵੀਨਾ ਨੇ ਬੱਚੀ ਦਾ ਪਾਲਣ ਪੋਸ਼ਣ ਨੌਕਰਾਣੀਆਂ ਨੂੰ ਸੌਂਪ ਕੇ ਆਪਣੇ ਲਈ ਆਸ਼ਿਕ ਲੱਭਣੇ ਸ਼ੁਰੂ ਕਰ ਦਿੱਤੇ ਸਨ। ਅਡਵੀਨਾ ਨੂੰ ਜਦੋਂ ਕੋਈ ਮਰਦ ਚੰਗਾ ਲੱਗਦਾ ਤਾਂ ਉਹ ਥਾਂ-ਕੁਥਾਂ ਜਾਂ ਵੇਲੇ ਕੁਵੇਲਾ ਨਾ ਦੇਖਦੀ। ਬਸ ਅਗਲੇ ਨੂੰ ਧੂਹ ਕੇ ਆਪਣੇ ਬਿਸਤਰੇ ਵਿਚ ਲੈ ਜਾਂਦੀ ਸੀ। 

ਵਿਆਹ ਤੋਂ ਬਾਅਦ ਅਡਵੀਨਾ ਦਾ ਪਹਿਲਾ ਇਸ਼ਕ ਲੌਰਡ ਮੌਲੀਨਿਉਕਸ ਨਾਲ ਚੱਲਿਆ ਸੀ। ਉਸ ਤੋਂ ਬਾਅਦ ਅਮੀਰ ਅਮਰੀਕਨ ਪੋਲੋ ਖਿਡਾਰੀ ਲੈਡੀ ਸੈਂਡਫੋਰ ਦਾ ਅਡਵੀਨਾ ਨੇ ਨੰਬਰ ਲਾਇਆ ਸੀ। ਫੇਰ ਲੰਡਨ ਦੇ ਇਕ ਅਖ਼ਬਾਰ ਦਾ ਮਨੇਜਰ ਮਾਇਕ ਵਾਰਡਲ ਅਡਵੀਨਾ ਦੇ ਪੰਜੇ ਵਿਚ ਬਹੁਤ ਦੇਰ ਫਸਿਆ ਰਿਹਾ ਸੀ। ਉਸ ਸਮੇਂ ਅਡਵੀਨਾ ਦੇ ਇਕੋ ਸਮੇਂ ਇਹਨਾਂ ਤਿੰਨਾਂ ਉਪ੍ਰੋਕਤ ਵਰਣਿਤ ਮਰਦਾਂ ਨਾਲ ਸਰੀਰਕ ਸੰਬੰਧ ਸਨ। ਕਈ ਵਾਰ ਤਾਂ ਉਹ ਤਿੰਨਾਂ ਨੂੰ ਇਕੋ ਵੇਲੇ ਘਰੇ ਸੱਦ ਲੈਂਦੀ ਸੀ। ਹੈਰਤ ਦੀ ਗੱਲ ਤਾਂ ਇਹ ਹੈ ਕਿ ਤਿੰਨੋਂ ਇਕੋ ਸਮੇਂ ਅਡਵੀਨਾ ਦੇ ਘਰ ਹੁੰਦੇ ਸਨ ਤੇ ਤਿੰਨਾਂ ਨੂੰ ਇਕ ਦੂਸਰੇ ਬਾਰੇ ਪਤਾ ਨਹੀਂ ਸੀ ਲੱਗਦਾ ਹੁੰਦਾ। 

ਲੌਰਡ ਮੌਲੀਨਿਉਕਸ ਨੂੰ ਅਡਵੀਨਾ ਰਸੋਈ ਵਿਚ ਤਾੜ ਲੈਂਦੀ ਸੀ। ਵਾਰਡਲ ਅਡਵੀਨਾ ਦੇ ਬਿਸਤਰੇ 'ਤੇ ਨਗਨ ਪਿਆ ਹੁੰਦਾ ਤੇ ਅਡਵੀਨਾ ਸੈਂਡਫੋਰਡ ਨੂੰ ਘਰੇਲੂ ਲਾਇਬ੍ਰੇਰੀ ਵਿਚ ਲਿਜਾ ਕੇ ਭੋਗ ਰਹੀ ਹੁੰਦੀ ਸੀ। ਜੇ ਕਿਧਰੇ ਉੱਤੋਂ ਮਾਊਂਟਬੈਟਨ ਆ ਜਾਂਦਾ ਤਾਂ ਅਡਵੀਨਾ ਨੂੰ ਸਮਝ ਨਾ ਲੱਗਦੀ ਕਿ ਉਹ ਵਾਰਡਲ ਨੂੰ ਕਿੱਥੇ ਲਕੋਵੇ। ਕਈ ਵਾਰ ਤਾਂ ਉਹ ਵਾਰਡਲ ਨੂੰ ਮੰਜੇ ਥੱਲੇ ਵਾੜ ਦਿੰਦੀ ਸੀ ਤੇ ਆਪ ਮਾਉੂਂਟਬੈਟਨ ਨਾਲ ਉਸੇ ਮੰਜੇ 'ਤੇ ਸੈਕਸ ਵਿਚ ਰੁੱਝ ਕੇ ਭੁੱਲ ਜਾਂਦੀ ਸੀ ਕਿ ਉਸਦੇ ਮੰਜੇ ਥੱਲੇ ਵਾਰਡਲ ਨਿਰਵਸਤਰ ਪਿਆ ਹੈ। 

ਲੌਰਡ ਮਾਊਂਟਬੈਟਨ ਦੀ ਬਦਲੀ ਮਾਲਟਾ ਵਿਚ ਹੋ ਗਈ ਸੀ ਤੇ ਉਹ ਅਡਵੀਨਾ ਨੂੰ ਇੰਗਲੈਂਡ ਛੱਡ ਕੇ ਉਥੇ ਚਲਾ ਗਿਆ ਸੀ। ਅਡਵੀਨਾਂ ਨੇ ਪਿੱਛੋਂ ਅਮਰੀਕਨ ਗੌਲਫ ਚੈਂਪੀਅਨ ਬੌਬੀ ਸਵਾਨੇ ਨਾਲ ਸਿੰਗ ਫਸਾ ਲਿੱਤੇ ਸਨ। ਅਡਵੀਨਾ ਮੈਕਸੀਕੋ ਘੁੰਮਣ ਗਈ ਹੋਈ ਸੀ। ਉਥੇ ਕੈਲੇਫੋਰਨੀਆ ਦੇ ਦੋ ਬਿਜ਼ਨਸਮੈਨ ਭਰਾਵਾਂ ਨੇ ਇਕੱਠਿਆਂ ਅਡਵੀਨਾ 'ਤੇ ਟਰਾਈ ਮਾਰੀ ਸੀ। ਅਡਵੀਨਾ ਨੂੰ ਦੋਨੋਂ ਪਸੰਦ ਸਨ। ਉਹਨਾਂ ਵਿਚੋਂ ਕਿਸ ਨਾਲ ਅਡਵੀਨਾ ਨੇ ਹਮਬਿਸਤਰ ਹੋਣਾ ਹੈ? ਇਸ ਗੱਲ ਦਾ ਫੈਸਲਾ ਕਰਨ ਲਈ ਅਡਵੀਨਾ ਨੇ ਟੌਸ ਕੀਤੀ। ਜਦੋਂ ਸਿੱਕਾ ਹਵਾ ਵਿਚ ਬੁੜਕਾ ਕੇ ਸਿੱਟਿਆ ਤਾਂ ਉਹ ਫਰਸ਼ 'ਤੇ ਡਿੱਗਦਾ ਹੀ ਗੁਆਚ ਗਿਆ ਸੀ ਤੇ ਮੁੜਕੇ ਲੱਭਿਆ ਹੀ ਨਹੀਂ ਸੀ। ਅਡਵੀਨਾ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ, "ਇਉਂ ਕਰੋ, ਦੋਨੇ ਇਕੱਠੇ ਹੀ ਆਜੋ।"

ਅਡਵੀਨਾ ਉਹਨਾਂ ਦੋਨਾਂ ਭਰਾਵਾਂ ਟੈੱਡ ਫਿਲਿਪਸ ਅਤੇ ਬੰਨੀ ਫਿਲਿਪਸ ਨਾਲ ਤਿੰਨ ਦਿਨ ਲਗਾਤਾਰ ਦਿਨ ਰਾਤ ਹੋਟਲ ਦੇ ਕਮਰੇ ਵਿਚ ਇਕੋ ਬਿਸਤਰੇ 'ਤੇ ਇਕੱਠਿਆਂ ਨਾਲ ਕਾਮ ਖੇਡ ਖੇਡਦੀ ਰਹੀ ਸੀ। ਉਸਤੋਂ ਬਾਅਦ ਅਡਵੀਨਾ, ਪਲੇਅ ਬੋਆਏ ਲੇਰੀ ਗ੍ਰੇਅ ਦੇ ਧੱਕੇ ਕਾਫੀ ਦੇਰ ਚੜ੍ਹੀ ਰਹੀ ਸੀ। ਕੰਡਕਟਰ ਮੈਲਕਮ ਸਾਰਜੈਂਟ ਅਤੇ ਵੈਸਟ ਇੰਡੀਅਨ ਪਿਆਨੋਵਾਦਕ ਲੈਸਲੀ ਹੱਚਿਨਸਨ ਨਾਲ ਵੀ ਅਡਵੀਨਾ ਦੇ ਜਿਣਸੀ ਰਿਸ਼ਤੇ ਸਨ।

ਅਡਵੀਨਾ ਦਾ ਸਭ ਤੋਂ ਚਰਚਿਤ ਅਤੇ ਲੰਮਾ ਸਮਾਂ ਚੱਲਣ ਵਾਲਾ ਇਸ਼ਕ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਰਿਹਾ ਸੀ। ਕੈਥਰੀਨ ਕਲੈਮਨਟ ਨੇ ਇਹਨਾਂ ਦੇ ਰਿਸ਼ਤੇ ਉੱਤੇ ਅਧਾਰਿਤ ਇਕ ਨਾਵਲ ਵੀ ਲਿੱਖਿਆ ਸੀ। ਜਵਾਹਰ ਲਾਲ ਨਹਿਰੂ ਅਤੇ ਮੁਹੰਮਦ ਅਲੀ ਜ਼ਿਨਾਹ, ਅਡਵੀਨਾ ਨਾਲ ਟ੍ਰਿਨਟੀ ਕਾਲਜ ਕੈਂਬ੍ਰਿਜ਼, ਲੰਡਨ ਵਿਖੇ ਪੜ੍ਹਦੇ ਰਹੇ ਸਨ। ਦੋਨੇ ਹੀ ਬਾਕੀ ਹਜ਼ਾਰਾਂ ਮੁੰਡਿਆਂ ਵਾਂਗ ਅਡਵੀਨਾ ਦੇ ਆਸ਼ਿਕ ਸਨ ਤੇ ਇਹਨਾਂ ਨੂੰ ਸਭ ਤੋਂ ਵੱਧ ਅਡਵੀਨਾ ਨੇ ਆਪਣੀ ਘੱਗਰੀ ਦੁਆਲੇ ਘੁੰਮਾਇਆ ਸੀ। ਨਹਿਰੂ ਬ੍ਰਤਾਨਵੀ ਰਾਜ ਅਧਿਨ ਭਾਰਤ ਦੇ ਕਸ਼ਮੀਰੀ ਬ੍ਰਾਹਮਣ ਪਰਿਵਾਰ ਵਿਚ ਜੰਮਿਆ ਸੀ ਤੇ ਇੰਗਲੈਂਡ ਤੋਂ ਵਕਾਲਤ ਕਰਕੇ ਭਾਰਤ ਗਿਆ ਸੀ। ਉਸਦੀ ਵਕਾਲਤ ਚੱਲ ਨਾ ਸਕੀ ਤੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਰਗਰਮ ਕਾਰਕੂਨ ਬਣਕੇ ਭਾਰਤ ਦੇ ਅਜ਼ਾਦੀ ਅੰਦੋਲਨ ਵਿਚ ਕੁੱਦ ਪਿਆ ਸੀ।

25 ਦਸੰਬਰ 1876 ਸਿੰਧ ਦੇ ਇਕ ਜ਼ਮਾਦਾਰ ਦੇ ਘਰ ਜਨਮਿਆ ਮੁਹੰਮਦ ਅਲੀ ਜ਼ਿਨਾਹ, ਇੰਗਲੈਂਡ ਵਿਚ ਵਕਾਲਤ ਦੀ ਪੜ੍ਹਾਈ ਕਰਨ ਆਇਆ ਸੀ ਤੇ ਨਹਿਰੂ ਅਤੇ ਅਡਵੀਨਾ ਨਾਲ ਉਸੇ ਕਾਲਜ ਵਿਚ ਪੜ੍ਹਦਾ ਰਿਹਾ ਸੀ। ਭਾਰਤ ਵਾਪਿਸ ਜਾ ਕੇ ਉਹ ਆਲ ਇੰਡੀਆ ਮੁਸਲਿਮ ਲੀਗ ਦਾ ਨੇਤਾ ਬਣ ਗਿਆ ਸੀ।

ਲੌਰਡ ਲੂਈਸ ਮਾਊਂਟਬੈਟਨ ਨੂੰ ਬ੍ਰਤਾਨਵੀ ਸ਼ਾਸਕਾਂ ਨੇ ਬ੍ਰਿਟਿਸ਼ ਡੋਮੀਨੀਅਨ ਸਟੇਟ ਰਿਪਬਲਿਕ ਔਫ ਇੰਡੀਆ ਦਾ ਵਾਇਸ ਰੌਏ ਬਣਾ ਕੇ ਭੇਜਿਆ ਸੀ ਤੇ ਬਾਅਦ ਵਿਚ ਉਹ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ। ਲੌਰਡ ਲੂਇਸ ਮਾਊਂਟਬੈਟਨ ਨਾਲ ਉਸਦੀ ਪਤਨੀ ਅਡਵੀਨਾ ਵੀ ਹਿੰਦੁਸਤਾਨ ਜਾ ਕੇ ਰਹਿਣ ਲੱਗ ਪਈ ਸੀ। ਲੌਰਡ ਲੂਇਸ ਮਾਊਂਟਬੈਟਨ ਆਪਣੇ ਸਰਕਾਰੀ ਕੰਮਾਂ ਵਿਚ ਮਸਰੂਫ ਰਹਿੰਦਾ ਤੇ ਅਡਵੀਨਾ ਦਾ ਮਾਊਂਟਬੈਟਨ ਦੀ ਗੈਰ-ਹਾਜ਼ਰੀ ਵਿਚ ਨਹਿਰੂ ਤੇ ਜ਼ਿਨਾਹ ਦੋਨੇ ਵਾਰੋ ਵਾਰੀ ਮੰਨੋਰੰਜਨ ਕਰਦੇ ਰਹਿੰਦੇ ਸਨ। ਦੋਨਾਂ ਵਿਚ ਅਡਵੀਨਾ ਨੂੰ ਪ੍ਰਾਪਤ ਕਰਨ ਦੀ ਗੁੱਝੀ ਜੰਗ ਛਿੜੀ ਹੋਈ ਸੀ।

ਅਡਵੀਨਾ ਵੀ ਤਨਹਾਈ ਮਹਿਸੂਸ ਕਰਦੀ ਸੀ ਤੇ ਨਹਿਰੂ ਦੀ ਪਤਨੀ ਕਮਲਾ ਦਾ 1936 ਵਿਚ ਲੰਮੀ ਬਿਮਾਰੀ ਨਾਲ ਦਿਹਾਂਤ ਹੋਣ ਬਾਅਦ ਉਹ ਵੀ ਇਕੱਲਤਾ ਦਾ ਮਾਰਿਆ ਹੋਇਆ ਸੀ। ਅਡਵੀਨਾ ਦੇ ਮਰਦਬਾਜ਼ ਤੇ ਚਾਲੂ ਜਨਾਨੀ ਹੋਣ ਬਾਰੇ ਨਹਿਰੂ ਨੂੰ ਗਿਆਨ ਸੀ।  ਥੋੜ੍ਹੇ ਦਿਨਾਂ ਵਿਚ ਹੀ ਨਹਿਰੂ ਨੇ ਅਡਵੀਨਾ ਨਾਲ ਆਪਣਾ ਟੰਕਾ ਫਿੱਟ ਕਰ ਲਿਆ ਸੀ। ਲੌਰਡ ਮਾਊਂਟਬੈਟਨ ਨੇ ਨਾ ਸਿਰਫ ਨਹਿਰੂ ਤੇ ਅਡਵੀਨਾ ਦੇ ਰਿਸ਼ਤੇ ਬਾਰੇ ਅੱਖਾਂ ਮੀਚੀਆਂ ਸਨ। ਬਲਕਿ ਇਸ ਰਿਸ਼ਤੇ ਨੂੰ ਪੁੰਗਰਨ ਲਈ ਹੱਲਾਸ਼ੇਰੀ ਵੀ ਦਿੱਤੀ ਸੀ। ਨਹਿਰੂ ਨੂੰ ਉਹ ਆਪ ਘਰ ਬੁਲਾ ਕੇ ਘਰੋਂ ਨਿਕਲ ਜਾਂਦਾ ਤੇ ਨਹਿਰੂ ਅਡਵੀਨਾ ਨਾਲ ਇਸ਼ਕ ਫਰਮਾਉਂਦਾ ਰਹਿੰਦਾ ਸੀ। ਲੌਰਡ ਮਾਊਂਟਬੈਟਨ ਬਾਰੇ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਉਹ ਸਮਲਿੰਗੀ ਸੀ ਤੇ ਨਹਿਰੂ ਨੂੰ ਪਸੰਦ ਕਰਦਾ ਸੀ। ਲੌਰਡ ਮਾਊਂਟਬੈਟਨ ਦੀ ਲੜਕੀ ਪੈਮਲਾ ਕੋਲ ਕੁਝ ਨਹਿਰੂ ਦੀਆਂ ਅਡਵੀਨਾ ਨੂੰ ਲਿਖੀਆਂ ਚਿੱਠੀਆਂ ਹਨ, ਜਿਨ੍ਹਾਂ ਵਿਚੋਂ ਇਹ ਸਾਬਿਤ ਹੁੰਦਾ ਹੈ ਕਿ ਮਾਊਂਟਬੈਟਨ ਪਤੀ ਪਤਨੀ ਇਕੱਠੇ ਨਹਿਰੂ ਨਾਲ ਰਾਸ ਰਚਾਉਂਦੇ ਰਹੇ ਸਨ।  ਲੌਰਡ ਮਾਊਂਟਬੈਟਨ ਨੇ ਆਪਣੀ ਭੈਣ ਪਟਰੀਸ਼ਾਂ ਨੂੰ ਲਿੱਖੀ ਇਕ ਚਿੱਠੀ ਵਿਚ ਲਿਖਿਆ ਸੀ, "ਨਹਿਰੂ ਤੇ ਅਡਵੀਨਾ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ। ਮੈਂ ਸੋਚਦਾ ਹਾਂ ਇੰਡੀਆ ਨੂੰ ਅਜ਼ਾਦੀ ਦੇਣ ਦੇ ਨਾਲ ਅਡਵੀਨਾ ਵੀ ਨਹਿਰੂ ਨੂੰ ਤੋਹਫੇ ਵਿਚ ਦੇ ਆਵਾਂ।"

1929 ਵਿਚ ਪੈਮਿਲਾ ਦੇ ਜਨਮ ਤੋਂ ਬਾਅਦ ਮਾਊਂਟਬੈਟਨ ਦਾ ਝੁਕਾ ਵੀ ਹੋਰ ਔਰਤਾਂ ਵੱਲ ਹੋ ਗਿਆ ਸੀ ਤੇ 1931 ਵਿਚ ਉਹ ਅਠਾਰਾਂ ਸਾਲਾਂ ਦੀ ਆਰਗੀਲ ਦੀ ਡਿੱਚਿਜ਼ ਮਾਰਗਰਟ ਨਾਲ ਸੰਬੰਧ ਸਥਾਪਿਤ ਕਰਨ ਵਿਚ ਕਾਮਯਾਬ ਹੋ ਗਿਆ ਸੀ। ਮਾਰਗਰਟ ਦੀ ਫੋਟੋ ਮਾਊਂਟਬੈਟਨ ਹਰ ਸਮੇਂ ਆਪਣੇ ਨਾਲ ਰੱਖਦਾ ਸੀ। ਉਸ ਤੋਂ ਬਾਅਦ ਮਾਊਂਟਬੈਟਨ ਕਾਫੀ ਦੇਰ ਤੱਕ ਨਾਵਲਿਸਟ ਬਾਬਰਾ ਕਾਰਟਲੈਂਡ ਨੂੰ ਭੋਗਦਾ ਰਿਹਾ ਸੀ ਤੇ ਫੇਰ ਫਰਾਂਸਿਸੀ ਸੁੰਦਰੀ ਯੋਲਾ ਲੈਟੀਅਰ ਨਾਲ ਮਾਊਂਟਬੈਟਨ ਦੇ ਸੰਬੰਧ ਰਹੇ ਸਨ। ਲੌਲੈਟ ਦਾ ਨਾਵਲ ਗਿਗੀ, ਇਸੇ ਰਿਸ਼ਤੇ ਉੱਥੇ ਅਧਾਰਿਤ ਹੈ। ਨਹਿਰੂ ਨਾਲ ਅਡਵੀਨਾ ਨੇ ਮਾਊਂਟਬੈਟਨ ਨੂੰ ਨੀਵਾਂ ਦਿਖਾਉਣ ਲਈ ਸੰਬੰਧ ਜੋੜੇ ਸਨ। ਨਹਿਰੂ ਨੂੰ ਅਡਵੀਨਾ ਅੰਗਰੇਜ਼ੀ ਨਾਮ ਜੋਏ ਆਖ ਕੇ ਬੁਲਾਉਂਦੀ ਸੀ। ਜਦੋਂ ਭਾਰਤ ਨੂੰ ਅਜ਼ਾਦੀ ਦੇਣ ਦੀ ਗੱਲ ਆਈ ਤਾਂ ਨਹਿਰੂ ਅਤੇ ਜ਼ਿਨਾਹ ਵਿਚ ਪ੍ਰਧਾਨ ਮੰਤਰੀ ਬਣਨ ਲਈ ਲੜਾਈ ਹੋ ਗਈ ਸੀ। ਨਹਿਰੂ ਚਾਹੁੰਦਾ ਸੀ ਕਿ ਉਹ ਪ੍ਰਧਾਨ ਮੰਤਰੀ ਬਣੇ ਤੇ ਜ਼ਿਨਾਹ ਚਾਹੁੰਦਾ ਸੀ ਕਿ ਉਹ ਪ੍ਰਧਾਨ ਮੰਤਰੀ ਬਣੇ। ਅੰਗਰੇਜ਼ ਸਰਕਾਰ ਨੂੰ ਕੋਈ ਹੱਲ ਨਹੀਂ ਸੀ ਆਹੁੜਦਾ ਕਿ ਕਿਸ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ। ਉਹਨਾਂ ਨੇ ਅਡਵੀਨਾ ਨੂੰ ਫੈਸਲਾ ਕਰਵਾਉਣ ਬਾਰੇ ਕਿਹਾ ਸੀ। ਅਡਵੀਨਾ ਨੇ ਨਹਿਰੂ ਅਤੇ ਜ਼ਿਨਾਹ ਦੋਨਾਂ ਨਾਲ ਆਪਣੀਆਂ ਇਤਰਾਜ਼ਯੋਗ ਫੋਟੋਆਂ ਚੋਰੀ ਖਿਚਵਾ ਲਿੱਤੀਆਂ ਤੇ ਫੇਰ ਉਹਨਾਂ ਨੂੰ ਇਕੋ ਸਮੇਂ ਆਪਣੇ ਘਰ ਬੁਲਾ ਲਿਆ ਸੀ। ਇਕ ਕਮਰੇ ਵਿਚ ਜ਼ਿਨਾਹ ਤੇ ਦੂਜੇ ਵਿਚ ਨਹਿਰੂ ਸੀ। ਦੋਨਾਂ ਨੂੰ ਹੀ ਇਕ ਦੂਜੇ ਦੀ ਉਥੇ ਮੌਜੂਦਗੀ ਦਾ ਗਿਆਨ ਨਹੀਂ ਸੀ। ਅਡਵੀਨਾ ਪਹਿਲਾਂ ਦਸਤਾਵੇਜ਼ ਲੈ ਕੇ ਜ਼ਿਨਾਹ ਕੋਲ ਗਈ ਤੇ ਉਸਨੂੰ ਆਖਣ ਲੱਗੀ ਕਿ ਨਹਿਰੂ ਨੂੰ ਪ੍ਰਧਾਨ ਮੰਤਰੀ ਬਣ ਲੈਣ ਦਵੇ। ਉਹ ਨਾ ਮੰਨਿਆ ਤੇ ਉਸਨੇ ਦਲੀਲ ਦਿੱਤੀ ਸੀ ਕਿ ਮੁਸਲਮਾਨ ਇਸ ਨਾਲ ਭੜਕ ਜਾਣਗੇ। ਅਡਵੀਨਾ ਨੇ ਜ਼ਿਨਾਹ ਨੂੰ ਕੁਝ ਕਾਗਜ਼ ਦਸਤਖਤ ਕਰਨ ਲਈ ਕਹੇ ਤੇ ਉਸਨੇ ਅੱਖਾਂ ਮੀਚ ਕੇ ਦਸਤਖਤ ਕਰ ਦਿੱਤੇ ਸਨ। ਫੇਰ ਉਹੀ ਕਾਗਜ਼ ਲੈ ਕੇ ਅਡਵੀਨਾ ਨਹਿਰੂ ਕੋਲ ਗਈ ਤੇ ਉਸਨੇ ਜ਼ਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਪੇਸ਼ਕਸ਼ ਨਹਿਰੂ ਮੂਹਰੇ ਰੱਖੀ ਸੀ। ਨਹਿਰੂ ਇਹ ਸੁਣ ਕੇ ਭੜਕ ਗਿਆ ਸੀ, "ਲੈ ਉਹਨੂੰ ਸਾਲੇ ਮੁਸਲੇ ਨੂੰ ਤਾਂ ਮੈਂ ਚਪੜਾਸੀ ਨਾ ਰੱਖਾਂ। ਤੂੰ ਪ੍ਰਧਾਨ ਮੰਤਰੀ ਬਣਾਉਣ ਨੂੰ ਕਹਿੰਦੀ ਹੈਂ। ਮੈਨੂੰ ਤਾਂ ਲੰਡਨ ਜਦੋਂ ਉਹ ਲਿਨਕੋਲਨ ਇੰਨ 'ਚ ਵਕਾਲਤ ਕਰਦਾ ਸੀ। ਉਦੋਂ ਹੀ ਸ਼ੱਕ ਪੈਂਦੀ ਸੀ। ਬਈ ਉਹਦਾ ਤੇਰੇ ਨਾਲ ਕੋਈ ਚੱਕਰ ਹੈ। ਤੂੰ ਕਿਉਂ ਉਹਦੀ ਵਕਾਲਤ ਕਰ ਰਹੀ ਹੈਂ।... ਨਹੀਂ ਇਹ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਤਾਂ ਮੈਂ ਹੀ ਬਣਾਗਾ।"

"ਜੋਏ! ਕਿਹੋ ਜਿਹੀਆਂ ਗੱਲਾਂ ਕਰਦੈਂ। ਪਿਆਰ ਤਾਂ ਮੈਂ ਸਿਰਫ ਤੈਨੂੰ ਹੀ ਕਰਦੀ ਹਾਂ। ਇਹ ਤੂੰ ਵੀ ਜਾਣਦਾਂ। ਚੱਲ ਤੈਨੂੰ ਹੀ ਪ੍ਰਧਾਨ ਮੰਤਰੀ ਬਣਾਵਾਂਗੇ। ਹੁਣ ਗੁੱਡ ਬੋਏ ਬਣਕੇ ਇਹਨਾਂ ਦਸਤਾਵੇਜ਼ਾਂ 'ਤੇ ਘੁੱਗੀ ਮਾਰ।"

"ਇਹ ਕੀ ਹੈ?"

"ਇਹਦੇ ਵਿਚ ਲਿੱਖਿਆ ਹੈ। ਜੋ ਬ੍ਰਤਾਨਵੀ ਸਰਕਾਰ ਫੈਸਲਾ ਕਰੇਗੀ ਤੈਨੂੰ ਮੰਨਜ਼ੂਰ ਹੋਵੇਗਾ।"

"ਫੈਸਲਾ ਜਾਣੇ ਬਿਨਾ ਮੈਂ ਕਿਵੇਂ ਮੰਨਜ਼ੂਰ ਕਰ ਸਕਦਾਂ। ਜੇ ਉਹਨਾਂ ਨੇ ਜ਼ਿਨਾਹ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਮੈਂ ਕੀ ਕਰੂੰਗਾ?... ਜਿੱਦਣ ਦੇ ਤੁਸੀਂ ਆਏ ਹੋ ਜਿਨਾਹ ਤਾਂ ਉਦਣ ਦਾ ਮਾਊਂਟਬੈਟਨ ਦੁਆਲੇ ਕੱਟੇ ਬੱਛੇ ਜਿਹੇ ਬੰਨ੍ਹਦਾ ਫਿਰਦੈ ਪ੍ਰਧਾਨ ਮੰਤਰੀ ਬਣਨ ਲਈ। ਮੈਂ ਤਾਂ ਨਹੀਂ ਸਾਇਨ ਕਰਦਾ।"

"ਜੋਏ, ਬੰਦੇ ਦਾ ਪੁੱਤ ਬਣ ਕੇ ਦਸਤਖਤ ਕਰ ਦੇਹ। ਨਹੀਂ ਆਹ ਫੋਟੋਆਂ ਕੱਲ੍ਹ ਨੂੰ ਟਾਇਮਜ਼ ਔਫ ਇੰਡੀਆ ਅਖ਼ਬਾਰ ਵਿਚ ਛਪ ਜਾਣਗੀਆਂ। ਮੇਰਾ ਜਾਣਾ ਕੱਖ ਨ੍ਹੀਂ ਤੇ ਤੇਰਾ ਰਹਿਣਾ ਕੱਖ ਨ੍ਹੀਂ। ਸਾਰਾ ਹਿੰਦੁਸਤਾਨ ਤੇਰੇ 'ਤੇ ਥੂ-ਥੂ ਕਰੂ।"

ਨਹਿਰੂ ਨੇ ਫੋਟੋਆਂ ਦੇਖਦਿਆਂ ਹੀ ਆਪਣੇ ਸਿਰ ਤੋਂ ਟੋਪੀ ਲਾਹ ਲਿੱਤੀ ਸੀ ਤੇ ਉਸਦੇ ਤਾਲੂਏ ਵਿਚੋਂ ਸੇਕ ਨਿਕਲਦਾ ਸੀ। ਨਹਿਰੂ ਦਾ ਸਾਰਾ ਸਿਰ ਮੁੜਕੋ-ਮੁੜਕੀ ਹੋਇਆ ਪਿਆ ਸੀ। ਅਣਮੰਨੇ ਜਿਹੇ ਮਨ ਨਾਲ ਉਸਨੇ ਕਾਗਜ਼ਾਂ ਉੱਤੇ ਆਪਣੀ ਸਹਿਮਤੀ ਦੇ ਦਸਤਖਤ ਕਰ ਦਿੱਤੇ ਸਨ। ਬ੍ਰਤਾਨਵੀਂ ਸ਼ਾਸਕਾਂ ਨੇ ਭਾਰਤ ਦਾ ਵਟਵਾਰਾ ਕਰਕੇ ਮੁਸਲਮਾਨਾਂ ਲਈ ਪਾਕਿਸਤਾਨ ਅਤੇ ਹਿੰਦੂ ਸਿੱਖਾਂ ਲਈ ਹਿੰਦੁਸਤਾਨ ਦੋ ਵੱਖਰੇ ਮੁਲਖ ਬਣਾ ਦਿੱਤੇ ਸਨ। ਮੁਹੰਮਦ ਅਲੀ ਜ਼ਿਨਾਹ ਨੂੰ ਪਾਕਿਸਤਾਨ ਦਾ ਕਾਇਦ-ਏ-ਆਜ਼ਮ ਅਤੇ ਜਵਾਹਰ ਲਾਲ ਨਹਿਰੂ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ। ਮਾਊਂਟਬੈਟਨ ਜੋੜਾ ਇੰਗਲੈਂਡ ਪਰਤ ਆਇਆ ਸੀ।

ਇੰਗਲੈਂਡ ਆ ਕੇ ਅਡਵੀਨਾ ਨਹਿਰੂ ਦੇ ਨਿਰੰਤਰ ਸੰਪਰਕ ਵਿਚ ਰਹੀ ਸੀ ਤੇ ਆਪਣੇ ਪਤੀ ਦੇ ਮੂਹਰੇ ਬੈਠ ਕੇ ਨਹਿਰੂ ਨੂੰ ਪ੍ਰੇਮ ਪੱਤਰ ਲਿੱਖਿਆ ਕਰਦੀ ਸੀ। ਮਾਊਂਟਬੈਟਨ ਨੇ ਅਡਵੀਨਾ ਨੂੰ ਅਜਿਹਾ ਕਰਨ ਤੋਂ ਕਦੇ ਵਰਜਿਆ ਨਹੀਂ ਸੀ। ਸਾਲ ਵਿਚ ਇਕ ਵਾਰ ਅਡਵੀਨਾ ਭਾਰਤ ਜਾ ਕੇ ਨਹਿਰੂ ਨੂੰ ਮਿਲਦੀ ਸੀ ਤੇ ਨਹਿਰੂ ਵੀ ਉਸ ਕੋਲ ਇੰਗਲੈਂਡ ਆਉਂਦਾ ਰਿਹਾ ਸੀ।

58 ਸਾਲ ਦੀ ਉਮਰ ਹੰਢਾ ਕੇ ਜਦੋਂ 21 ਫਰਵਰੀ 1960 ਵਿਚ ਅਡਵੀਨਾ ਮਰੀ ਸੀ ਤਾਂ ਉਸਦੇ ਸਿਰਹਾਣੇ ਥੱਲੇ ਨਹਿਰੂ ਦੀਆਂ ਚਿੱਠੀਆਂ ਪਈਆਂ ਸਨ। 

ਅਡਵੀਨਾ ਨੇ ਆਪਣੀ ਵਿਹੁਅਤਾ ਜ਼ਿੰਦਗੀ ਵਿਚ ਬਾਰਾਂ ਪ੍ਰਸਿੱਧ ਮਰਦਾਂ ਨਾਲ ਤੱਅਲਕਾਤ ਰੱਖੇ ਸਨ। ਜਦੋਂ ਡਾਇਨਾ ਮੈਦਾਨ ਵਿਚ ਉੱਤਰੀ ਤਾਂ ਉਸਨੇ ਅਡਵੀਨਾ ਐਸ਼ਲੀ ਮਾਊਂਟਬੈਟਨ ਦਾ ਕੁਝ ਹੀ ਸਾਲਾਂ ਵਿਚ ਰਿਕਾਰਡ ਤੋੜ ਦਿੱਤਾ ਸੀ। ਡਾਇਨਾ ਛੱਤੇ ਵਰ੍ਹੇ ਜਿਉਂਈ ਸੀ ਤੇ ਉਸਦੇ 35 ਗੈਰ-ਮਰਦਾਂ ਤੇ ਛੱਤੀਵੇਂ ਪ੍ਰਿੰਸ ਚਾਰਲਸ ਨਾਲ ਸੰਬੰਧ ਸਨ। ਯਾਨੀ ਇਕ ਔਸਤਨ ਉਮਰ ਦੇ ਇਕ ਸਾਲ ਵਿਚ ਇਕ ਪ੍ਰਸਿੱਧ ਮਰਦ ਡਾਇਨਾ ਦੇ ਹਿੱਸੇ ਆਇਆ ਸੀ। ਬਚਪਨ ਵਿਚ ਆਪਣੀਆਂ ਭੈਣਾਂ ਵਾਂਗ ਮਰਦ ਮਿੱਤਰ ਬਣਾਉਣ ਦੀ ਡਾਇਨਾ ਕੋਸ਼ਿਸ਼ ਤਾਂ ਬਹੁਤ ਕਰਦੀ ਸੀ। ਪਰ ਇਸ ਪਾਸੇ ਉਸਦੀ ਕਿਸਮਤ ਢਿੱਲੀ ਹੀ ਹੁੰਦੀ ਸੀ। ਜਦੋਂ ਡਾਇਨਾ ਦੀਆਂ ਭੈਣਾਂ ਆਪਣੇ ਕਿਸੇ ਆਸ਼ਿਕ ਨਾਲ ਤੋੜ-ਵਿਛੋੜੀ ਕਰਦੀਆਂ ਸਨ ਤਾਂ ਡਾਇਨਾ ਉਸ ਮੁੰਡੇ ਕੋਲ ਜਾ ਕੇ ਹਮਦਰਦੀ ਪ੍ਰਗਟਾਉਂਦੀ ਅਤੇ ਆਪਣੇ ਨਾਲ ਦੋਸਤੀ ਦਾ ਪ੍ਰਸਤਾਵ ਰੱਖ ਦਿੰਦੀ। ਕਈ ਮੰਨ ਜਾਂਦੇ। ਕਈ ਜੁਆਬ ਦੇ ਦਿੰਦੇ। ਇਉਂ ਡਾਇਨਾ ਨੇ ਆਪਣੀਆਂ ਭੈਣਾਂ ਦੇ ਆਸ਼ਿਕਾਂ ਨਾਲ ਆਪਣੀ ਸੰਗ ਖੋਲ੍ਹ ਲਿੱਤੀ ਸੀ। ਉਸ ਤੋਂ ਬਾਅਦ ਡਾਇਨਾ ਦੇ ਆਸ਼ਿਕਾਂ ਦੀ ਫਰਿਸ਼ਤ ਬਣਨੀ ਸ਼ੁਰੂ ਹੋ ਗਈ ਸੀ। ਮਲਕਾ ਇਲੀਜ਼ਬੈੱਥ-2 ਦੇ ਰੇਸਿੰਗ ਮੇਨੇਜ਼ਰ ਹੈਨਰੀ ਹਰਬਰਟ ਦਾ ਪੁੱਤਰ ਕਾਰਨਰਵੋਨ ਦਾ ਅਰਲ ਹੈਰੀ ਹਰਬਰਟ, ਕੋਲਡਸਟੀਮ ਗਾਰਡਜ਼ ਦਾ ਲਫਤਾਨ ਜੇਮਜ਼ ਬੋਅਗੀ, ਰੌਇਲ ਸਕੌਟਸ ਗਾਰਡਜ਼ ਦਾ ਰੌਏ ਸਕੌਟ, ਆਰਟਿਸਟ ਮਾਰਕੁਸ ਮੇਅ, ਸਾਇਮਨ ਬੈਰੀ, ਐਡਮ ਰਸਲ, ਜੇਮਜ਼ ਕੌਲਹਰਟਸ ਆਦਿ ਨਾਲ ਡਾਇਨਾ ਦੇ ਵਿਆਹ ਤੋਂ ਪਹਿਲਾਂ ਸੰਬੰਧ ਰਹੇ ਸਨ। ਵਿਲੀਅਮ ਸਟਰਿਊਬੈਨਜ਼ੀ ਦੇ ਭਾਂਡੇ ਧੋਣ ਰੋਜ਼ ਉਹਦੇ ਫਲੈਟ ਵਿਚ ਜਾਂਦੀ ਹੁੰਦੀ ਸੀ। ਲੰਡਨ ਆਪਣੇ ਮਾਤਾ ਦੇ ਘਰ ਕੈਰੋਲਾਇਨ ਬਾਰਥੋਲੋਮਿਉ, ਸੋਫੀ ਕਿਮਬਾਲ ਅਤੇ ਫਿਲਪੀਆ ਕੋਕਰ ਨਾਲ ਡਾਇਨਾ ਅਕਸਰ ਨਾਇਟ ਕਲੱਬਾਂ ਵਿਚ ਜਾ ਕੇ ਜ਼ਿੰਦਗੀ ਦਾ ਲੁਤਫ ਲੈਂਦੀ ਅਤੇ ਦੇਰ ਰਾਤ ਨੂੰ ਕਿਸੇ ਨਾ ਕਿਸੇ ਮੁੰਡੇ ਨੂੰ ਹਮਬਿਸਤਰੀ ਲਈ ਘਰ ਲੈ ਆਉਂਦੀ ਸੀ। ਫਿਰ ਬਾਅਦ ਵਿਚ ਜਦੋਂ ਡਾਇਨਾ ਦੇ ਪਿਤਾ ਨੇ ਡਾਇਨਾ ਨੂੰ ਘਰ ਖਰੀਦ ਕੇ ਦਿੱਤਾ ਸੀ ਤਾਂ ਕੈਰੋਲਾਇਨ, ਐਨਾ ਬੋਲਟਨ ਅਤੇ ਵਿਰਜ਼ੀਨੀਆ ਪਿੱਟਮੈਨ ਆਦਿ ਆਪਣੀਆਂ ਕਿਰਾਏਦਾਰ ਕੁੜੀਆਂ ਦੇ ਮਰਦ ਮਿੱਤਰਾਂ ਨੂੰ ਸ਼ਰਾਬੀ ਕਰਕੇ ਡਾਇਨਾ ਅਤੇ ਉਸਦੀਆਂ ਸਹੇਲੀਆਂ ਉਹਨਾਂ ਨਾਲ ਸਾਰੀ ਰਾਤ ਅਯਾਸੀਆਂ ਕਰਦੀਆਂ ਰਹਿੰਦੀਆਂ ਸਨ। ਕਈਆਂ ਮੁੰਡਿਆਂ ਦੇ ਤਾਂ ਡਾਇਨਾ ਕਪੜੇ ਵੀ ਲਕੋਅ ਲਿਆ ਕਰਦੀ ਸੀ।

ਵਿਆਹ ਤੋਂ ਬਾਅਦ ਸਭ ਤੋਂ ਪਹਿਲਾ ਇਸ਼ਕ ਡਾਇਨਾ ਦਾ ਉਸਦੇ ਅੰਗਰੱਖਿਅਕ ਬੈਰੀ ਮਾਨਕੀ ਨਾਲ ਹੋਇਆ ਸੀ। ਫਿਰ ਮੇਰੇ ਨਾਲ। ਡਾਇਨਾ ਦੇ ਸਾਰੇ ਪ੍ਰੇਮੀਆਂ ਵਿਚੋਂ ਕੇਵਲ ਇਕੋ ਇਕ ਮੈਂ ਹੀ ਹਾਂ ਜਿਸ ਨਾਲ ਡਾਇਨਾ ਨੇ ਆਪਣੇ ਸੰਬੰਧ ਕਬੂਲੇ ਸਨ ਤੇ ਉਹ ਵੀ ਨੈਸ਼ਨਲ ਟੀਵੀ ਬੀ. ਬੀ. ਸੀ. ਦੀ ਵਿਸ਼ੇਸ਼ ਮੁਲਾਕਾਤ ਪੈਨੋਰਾਮਾਂ ਵਿਚ। ਮੇਰੇ ਨਾਲ ਸੰਬੰਧ ਬਾਰੇ ਪੁੱਛੇ ਜਾਣ 'ਤੇ ਡਾਇਨਾ ਨੇ ਨਿਡਰ ਹੋ ਕੇ ਫਖਰ ਨਾਲ ਕਿਹਾ ਸੀ, "ਯੈੱਸ ਆਈ ਲਵਡ ਹਿੱਮ।... ਯੈੱਸ ਆਈ ਅਡੋਰ ਹਿੱਮ!" ਜਾਂ ਫਿਰ ਡੋਡੀ ਨਾਲ ਫੋਟੋ ਖਿੱਚਵਾ ਕੇ ਉਸਨੇ ਆਪਣਾ ਤੇ ਡੋਡੀ ਦਾ ਜਿਣਸੀ ਰਿਸ਼ਤਾ ਕਬੂਲਿਆ ਸੀ।

ਡਾਇਨਾ ਨੇ ਬੀ. ਬੀ. ਸ਼ੀ ਦੇ ਪੱਤਰਕਾਰ ਮਾਰਟੀਨ ਬਸ਼ੀਰ ਨੂੰ ਇਹ ਇੰਟਰਵਿਉ ਬਹੁਤ ਜੋਖਮ ਉੱਠਾ ਕੇ ਦਿੱਤੀ ਸੀ। ਬੀ.ਬੀ.ਸੀ. ਵਾਲੇ ਕਾਰ ਦੇ ਬੌਨਟ ਵਿਚ ਕੈਮਰੇ ਲੁਕਾ ਕੇ ਕਨਸਿੰਘਟਨ ਮਹਿਲ ਵਿਚ ਚੋਰੀ ਲੈ ਕੇ ਗਏ ਸਨ। ਮੁਲਾਕਾਤ ਦੇ ਫਿਲਮਾਂਕਣ ਸੈਮੇਂ ਡਾਇਨਾ ਤੋਂ ਸਿਵਾਏ ਕੋਈ ਵੀ ਘਰ ਨਹੀਂ ਸੀ। ਇਥੋਂ ਤੱਕ ਕਿ ਉਸਨੇ ਆਪਣੇ ਸਾਰੇ ਨੌਕਰਾਂ ਨੂੰ ਵੀ ਉਸ ਦਿਨ ਛੁੱਟੀ ਕਰ ਦਿੱਤੀ ਸੀ। ਮੁਲਾਕਾਤ ਰਿਕਾਰਡ ਹੋਣ ਤੋਂ ਬਾਅਦ ਉਸਨੂੰ ਨਸ਼ਰ ਕਰਨ ਲਈ ਸ਼ਾਹੀ ਮਹੱਲ ਅਤੇ ਮਲਕਾ ਦੀ ਮਨਜ਼ੂਰੀ ਚਾਹੀਦੀ ਸੀ। ਡਾਇਨਾ ਨੇ ਮਲਕਾ ਤੋਂ ਮੰਨਜੂਰੀ ਲੈਣ ਲਈ ਇੰਟਰਵਿਉ ਵਾਲੀ ਗੱਲ ਗੋਲ ਕਰਕੇ ਦੱਸੀ ਸੀ ਤੇ ਇਹ ਪ੍ਰਭਾਵ ਦਿੱਤਾ ਸੀ ਕਿ ਉਹ ਮੁਲਾਕਾਤ ਉਸਦੇ ਚੈਰਟੀ ਕਾਰਜਾਂ ਸੰਬੰਧੀ ਸੀ। ਮਲਕਾ ਨੇ ਬਹੁਤੀ ਪੁੱਛ ਪੜਤਾਲ ਨਹੀਂ ਸੀ ਕੀਤੀ। ਨਾ ਹੀ ਕਿਸੇ ਨੂੰ ਇਸ ਗੱਲ ਦੀ ਤਵੱਕੋਂ ਸੀ ਕਿ ਇਸ ਮੁਲਾਕਾਤ ਵਿਚ ਡਾਇਨਾ ਆਪਣੀ ਨਿੱਜੀ ਜ਼ਿੰਦਗੀ ਦੇ ਵਰਕੇ ਫਰੋਲ ਕੇ ਅਹਿਮ ਖੁਲਾਸੇ ਕਰੇਗੀ। ਇਸ ਮੁਲਾਕਾਤ ਵਿਚ ਸ਼ਰੇਆਮ ਰਾਸ਼ਟਰੀ ਟੈਲੀਵਿਜ਼ਨ ਉੱਤੇ ਡਾਇਨਾ ਨੇ ਮੇਰੇ ਨਾਲ ਨਿੰਸ਼ਗ ਇਸ਼ਕ ਕਬੂਲਣ ਦੀ ਜੋ ਗਲਤੀ ਕੀਤੀ ਸੀ ਉਸਦਾ ਖਮਿਆਜਾ ਮੈਨੂੰ ਤੇ ਡਾਇਨਾ ਨੂੰ ਤਾਂ ਭੁਗਤਣਾ ਹੀ ਪੈਣਾ ਸੀ। ਸਗੋਂ ਇਸਦਾ ਉਸਦੇ ਛੋਟੇ ਪੁੱਤਰ ਹੈਰੀ ਦੀ ਜ਼ਿੰਦਗੀ ਉੱਪਰ ਵੀ ਗਹਿਰਾ ਪ੍ਰਭਾਵ ਪਿਆ ਸੀ। ਮੈਨੂੰ ਤਾਂ ਡਾਇਨਾ ਦਾ ਇਹ ਬਿਆਨ ਸੁਣਦਿਆਂ ਹੀ ਗਿਆਨ ਹੋ ਗਿਆ ਸੀ ਕਿ ਹੁਣ ਮੁਸੀਬਤਾਂ ਦੇ ਪਹਾੜ ਟੁੱਟਣਗੇ। ਆਖਰਕਾਰ ਉਹੀ ਗੱਲ ਹੋਈ।ਮੀਡੀਏ ਨੇ ਹੈਰੀ ਦਾ ਮੜੰਗਾ ਅਤੇ ਵਾਲਾਂ ਦਾ ਰੰਗ ਮੇਰੇ ਨਾਲ ਮਿਲਦਾ ਹੋਣ ਕਰਕੇ ਹੈਰੀ ਨੂੰ ਮੇਰੀ ਸੰਤਾਨ ਘੋਸ਼ਿਤ ਕਰ ਦਿੱਤਾ ਸੀ। ਮੇਰੇ ਤੇ ਸ਼ਹਿਜ਼ਾਦਾ ਹੈਰੀ ਦੀਆਂ ਇਕੱਠਿਆਂ ਦੀ ਫੋਟੋਆਂ ਛਪਣ ਲੱਗ ਗਈਆਂ ਸਨ। ਮੈਂ ਇਸਦੇ ਪ੍ਰਤੀਕ੍ਰਮ ਵਿਚ ਕੇਵਲ ਇਹੀ ਬਿਆਨ ਦਿੰਦਾ ਆਇਆ ਹਾਂ ਕਿ ਜਦੋਂ ਮੇਰਾ ਡਾਇਨਾ ਨਾਲ ਇਸ਼ਕ ਚੱਲਿਆ ਸੀ, ਉਦੋਂ ਹੈਰੀ ਭੱਜਿਆ ਫਿਰਦਾ ਸੀ। ਪਰ ਇਹ ਪ੍ਰੈਸ ਦਾ ਮੂੰਹ ਬੰਦ ਕਰਨ ਲਈ ਕਾਫੀ ਨਹੀਂ ਸੀ। ਕੀ ਹੈਰੀ ਵਾਕਈ ਮੇਰਾ ਖੂਨ ਹੈ? ਕਦੇ ਕਦੇ ਮੈਨੂੰ ਖੁਦ ਨੂੰ ਵੀ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਅਸਲ ਵਿਚ ਹੈਰੀ ਮੇਰੀ ਤੇ ਡਾਇਨਾ ਦੀ ਮੁਹੱਬਤ ਦੀ ਨਿਸ਼ਾਨੀ ਹੈ। ਸ਼ਕਲ ਤੋਂ ਇਲਾਵਾ ਹੈਰੀ ਦੀਆਂ ਹਰਕਤਾਂ, ਬੋਲਚਾਲ ਦਾ ਢੰਗ, ਤੋਰ, ਸੁਭਾਅ, ਸੋਚ ਅਤੇ ਹੋਰ ਬਹੁਤ ਕੁਝ ਹੈ ਜੋ ਇੰਨ-ਬਿੰਨ ਮੇਰੇ 'ਤੇ ਗਿਆ ਹੈ। ਕਦੇ ਕਦੇ ਮੈਨੁੰ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੁੰਦਾ ਸੀ ਯਾਨੀ ਹੈਰੀ ਦੀਆਂ ਰਗਾਂ ਵਿਚ ਮੇਰਾ ਲਹੂ ਦੌੜ ਰਿਹਾ ਹੋਵੇ। ਸ਼ੁਰੂ ਤੋਂ ਮੇਰੀ ਸ਼ਹਿਜ਼ਾਦਾ ਹੈਰੀ ਪ੍ਰਤੀ ਵਿਸ਼ੇਸ਼ ਖਿੱਚ ਰਹੀ ਸੀ। ਹੈਰੀ ਮੇਰੀ ਔਲਾਦ ਹੈ ਜਾਂ ਨਹੀਂ। ਇਹ ਗੱਲ ਤਾਂ ਸਿਰਫ ਡਾਇਨਾ ਹੀ ਜਾਣਦੀ ਸੀ। ਇਸ ਗੁੱਥੀ ਨੂੰ ਸੁਲਝਾਉਣ ਦਾ ਇਕੋ ਇਕ ਰਾਹ ਹੈ, ਡੀ. ਐੱਨ. ਏ. ਟੈਸਟ। ਮੈਂ ਇਸ ਲਈ ਤਿਆਰ ਵੀ ਸੀ, ਲੇਕਿਨ ਮਲਕਾ ਨੇ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਨੂੰ ਹੈਰੀ ਦੀ ਪੈਦਾਇਸ਼ ਅਤੇ ਉਸਦੇ ਸ਼ਾਹੀ ਖੂਨ ਹੋਣ ਉੱਤੇ ਕੋਈ ਸ਼ੱਕ ਨਹੀਂ ਹੈ ਤੇ ਨਾ ਹੀ ਉਹ ਕੋਈ ਡੀ. ਐੱਨ. ਏ. ਟੈਸਟ ਕਰਵਾਉਣਾ ਚਾਹੁੰਦੇ ਹਨ। ਕਿੰਤੂ ਪ੍ਰੈਸ ਨੂੰ ਇਹ ਗੱਲ ਕੌਣ ਸਮਝਾਵੇ। ਪ੍ਰੈਸ ਵਾਲੇ  ਮੇਰਾ ਤੇ ਹੈਰੀ ਦਾ ਡੀ. ਐੱਨ. ਏ. ਮਿਲਾਉਣ ਉੱਤੇ ਤੁਲੇ ਹੋਏ ਸਨ। ਮੈਂ ਇਸ ਗੱਲੋਂ ਪੂਰਾ ਸਤਰਕ ਸੀ। ਮੇਰੇ ਕੋਲ ਘੋੜ ਸਵਾਰੀ ਦੇ ਬਹਾਨੇ  ਕੇ ਨਾਲ ਆ ਕੇ ਪੱਤਰਕਾਰ ਮੇਰਾ ਡੀ. ਐੱਨ. ਏ. ਲੈਣ ਦੀ ਕੋਸ਼ਿਸ਼ ਕਰਦੇ ਰਹੇ ਸਨ। ਪਰ ਮੈਂ ਇਸ ਵਿਚ ਉਹਨਾਂ ਨੂੰ ਸਫਲ ਨਹੀਂ ਸੀ ਹੋਣ ਦਿੱਤਾ। ਹੈਰੀ ਨਾਦਾਨ ਅਤੇ ਇਸ ਗੱਲ ਤੋਂ ਬੇਸਮਝ ਸੀ। ਪੱਤਰਕਾਰ ਉਸਦੇ ਹਾਣ ਦੀਆਂ ਕੁੜੀਆਂ ਨੂੰ ਧਨ ਦੇ ਕੇ ਹੈਰੀ ਡੀ. ਐੱਨ. ਏ. ਲੈਣ ਭੇਜਦੇ ਰਹੇ ਸਨ। ਉਹ ਹੈਰੀ ਦੀਆਂ ਹਮਉਮਰ ਕੁੜੀਆਂ ਨਾਇਟਕਲੱਬਾਂ ਵਿਚ ਹੈਰੀ ਉੱਤੇ ਮੋਹਿਤ ਹੋਣ ਦਾ ਨਾਟਕ ਕਰਕੇ ਉਸਦੇ ਵਾਲਾਂ ਵਿਚ ਹੱਥ ਫੇਰ ਕੇ ਉਸਦਾ ਵਾਲ ਹਾਸਿਲ ਕਰਨ ਦੇ ਯਤਨ ਕਰਦੀਆਂ ਰਹੀਆਂ ਸਨ। ਇਕ ਕੁੜੀ ਤਾਂ ਹੈਰੀ ਦੇ ਸਿਰ ਦਾ ਵਾਲ ਲੈਣ ਵਿਚ ਕਾਮਯਾਬ ਵੀ ਹੋ ਗਈ ਸੀ। ਲੇਕਿਨ ਖੁਸ਼ਕਿਸਮਤੀ ਨਾਲ ਵਾਲ ਉਸ ਤੋਂ ਗੁਆਚ ਗਿਆ ਸੀ। ਇਸ ਘਟਨਾ ਤੋਂ ਬਾਅਦ ਹੈਰੀ ਵੀ ਸਤਰਕ ਹੋ ਗਿਆ ਸੀ। 

ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਮੇਰੀ ਡਾਇਨਾ ਨਾਲ ਪਹਿਲੀ ਮੁਲਾਕਾਤ ਸ਼ਹਿਜ਼ਾਦਾ ਐਂਡਰੂ ਦੀ ਸ਼ਾਦੀ ਤੋਂ ਥੋੜ੍ਹੇ ਦਿਨ ਪਹਿਲਾਂ ਬਕਿੰਘਮ ਪੈਲਿਸ ਵਿਚ ਹੋਈ ਨ ਸੀ। ਉਹ ਸੱਚ ਨਹੀਂ ਹੈ। ਦਰਅਸਲ ਉਸ ਤੋਂ ਪਹਿਲਾਂ ਵੀ ਮੈਂ ਡਾਇਨਾ ਨੂੰ ਇਕ ਵਾਰ ਮਿਲ ਚੁੱਕਾ ਸੀ। ਇਹ ਗੱਲ ਦਸੰਬਰ 1983 ਦੀ ਕ੍ਰਿਸਮਿਸ ਦੇ ਦਿਨਾਂ ਦੀ ਹੈ। ਡਾਇਨਾ ਨੇ ਸਰ ਕਰਿਸਟਫਰ ਐਰੀ ਨੂੰ ਕਨਸਿੰਘਟਨ ਮਹਿਲ ਖਾਣੇ ਲਈ ਆਮੰਤ੍ਰਿਤ ਕੀਤਾ ਸੀ। ਸਰ ਐਰੀ ਮੈਨੂੰ ਵੀ ਨਾਲ ਲੈ ਗਿਆ ਸੀ। ਕਿਉਂਕਿ ਉਹਨਾਂ ਦਿਨਾਂ ਵਿਚ ਉਸਦੀ ਸਿਹਤ ਕੁਝ ਨਾਸਾਜ਼ ਰਹਿੰਦੀ ਸੀ। ਅਸੀਂ ਦੋਨੋਂ ਕਨਸਿੰਘਟ ਮਹਿਲ ਵਿਚ ਡਾਇਨਾ ਨਾਲ ਬੈਠੇ ਸ਼ਰਾਬ ਪੀ ਰਹੇ ਸੀ। ਅਚਾਨਕ ਸਰ ਐਰੀ ਦੀ  ਛਾਤੀ ਵਿਚ ਦਰਦ ਉੱਠਿਆ ਤੇ ਉਹ ਡਾਇਨਾ ਤੋਂ ਖਿਮਾ ਮੰਗ ਕੇ ਆਪਣੇ ਘਰ ਕਲੇਅਰੈਂਸ ਹਾਉਸ ਆ ਗਿਆ ਸੀ। ਲੇਕਿਨ ਸਰ ਐਰੀ ਨੇ ਮੈਨੂੰ ਰੁੱਕ ਕੇ ਉਥੇ ਭੋਜਨ ਕਰ ਲਈ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਦੋਨਾਂ ਦੇ ਆ ਜਾਣ ਨਾਲ ਡਾਇਨਾ ਨੂੰ ਬੁਰਾ ਲੱਗੇਗਾ, ਕਿਉਂਕਿ ਉਸਨੇ ਸਾਡੇ ਵਾਸਤੇ ਰੀਝ ਨਾਲ ਖਾਣੇ ਬਣਵਾਏ ਸਨ। ਉਸ ਵੇਲੇ ਮੈਨੂੰ ਵੀ ਇਹ ਸਭਿਅਕ ਅਤੇ ਦਰੁਸਤ ਗੱਲ ਜਾਪੀ ਸੀ। ਡਾਇਨਾ ਮੈਨੂੰ ਧੱਕੇ ਨਾਲ ਪੈੱਗ ਤੇ ਪੈੱਗ ਪਿਲਾਈ ਜਾ ਰਹੀ ਸੀ। ਉਹਨਾਂ ਦਿਨਾਂ ਵਿਚ ਮੇਰੀ ਪੀਣੀ ਬਹੁਤ ਭੈੜੀ ਸੀ। ਮੈਂ ਦਾਰੂ ਪੀ ਕੇ ਲੋਕਾਂ ਨਾਲ ਲੜ੍ਹ ਪੈਂਦਾ ਹੁੰਦਾ ਸੀ। ਮੈਂ ਸ਼ਰਾਬ ਪੀਣ ਤੋਂ ਮਨ੍ਹਾ ਕਰਦਿਆਂ ਡਾਇਨਾ ਨੂੰ ਕਿਹਾ ਸੀ, "ਯੂਅਰ ਰੌਇਲ ਹਾਈਨੈੱਸ, ਮੈਨੂੰ ਬਹੁਤੀ ਨਾ ਪਿਲਾਓ। ਮੈਨੂੰ ਦਾਰੂ ਹਜ਼ਮ ਨਹੀਂ ਹੁੰਦੀ। ਮੇਰੀ ਪੀਣੀ ਬਹੁਤ ਕੁੱਤਾ ਪੀਣੀ ਹੈ। ਪੰਜਾਬ ਦੇ ਜੱਟਾਂ ਆਗੂੰ ਦਾਰੂ ਪੀਨਾਂ ਮੈਂ।"

"ਕੋਈ ਗੱਲ ਨ੍ਹੀਂ। ਮੈਨੂੰ ਬੁਰਾ ਨਹੀਂ ਲੱਗਦਾ। ਸਗੋਂ ਮੈਨੂੰ ਤੂੰ ਸ਼ਰਾਬ ਪੀਂਦਾ ਹੋਇਆ ਬਹੁਤ ਸੋਹਣਾ ਲੱਗਦੈਂ। ਮੇਰੀ ਤਾਂ ਰੂਹ ਕਰਦੀ ਹੈ। ਮੈਂ ਤੈਨੂੰ ਸ਼ਰਾਬ ਪਿਲਾਉਂਦੀ ਰਹਾਂ ਤੇ ਤੂੰ ਪੀਂਦਾ ਰਹੇਂ। ਮੈਂ ਤੈਨੂੰ ਘੁੱਟ ਘੁੱਟ ਭਰਦੇ ਨੂੰ ਨਿਹਾਰਦੀ ਰਹਾਂ।"

"ਜੇ ਇਹ ਗੱਲ ਐ ਤਾਂ ਯੂਅਰ ਰੌਇਲਹਾਈਨੈੱਸ ਫੇਰ ਭਾਮੇਂ ਸਾਰੀ ਰਾਤ ਮੈਨੂੰ ਆਪਣੇ ਕੋਲ ਬਿਠਾਈ ਰੱਖੋ। ਚਾਹੇ ਦਾਰੂ ਨਾਲ ਨਹਾ ਦਿਉ। ਮੈਂ ਜਮ੍ਹਾਂ ਮਨ੍ਹਾ ਨ੍ਹੀਂ ਕਰਦਾ ਯੂਅਰ ਰੌਇਲ ਹਾਈਨੈੱਸ।"

"ਇਹ ਯੂਅਰ ਰੌਇਲ ਹਾਈਨੈੱਸ ਜਿਹੀ ਦੀ ਰੱਟ ਲਾ ਰੱਖੀ ਹੈ? ਯੂਅਰ ਰੌਇਲ ਹਾਈਨੈੱਸ ਸਿਰਫ ਪਹਿਲੀ ਵਾਰ ਕਹੀਦਾ ਹੈ। ਉਸ ਤੋਂ ਬਾਅਦ ਤੁਸੀਂ ਮੈਡਮ ਆਖ ਕੇ ਸੰਬੋਧਨ ਕਰ ਸਕਦੇ ਹੋ।"

"ਹਲਾ? ਮੈਨੂੰ ਕੀ ਪਤਾ ਜੀ। ਅਸੀਂ ਤਾਂ ਸਿੱਧੜ ਤੇ ਪੇਂਡੂ ਜਿਹੇ ਬੰਦੇ ਹਾਂ। ਮੈਂ ਤਾਂ ਲੰਡਨ ਵੀ ਫੌਜ ਵਿਚ ਭਰਤੀ ਹੋ ਕੇ ਪਹਿਲੀ ਵਾਰ ਦੇਖੀਆ ਸੀ।"

ਉਦਣ ਮੈਂ ਬਹੁਤ ਜ਼ਿਆਦਾ ਟੱਲੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਕੁਝ ਵੀ ਯਾਦ ਨਹੀਂ। ਮੈਂ ਐਨਾ ਜ਼ਿਆਦਾ ਸ਼ਰਾਬੀ ਹੋ ਗਿਆ ਸੀ ਕਿ ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਉਦਣ ਖਾਣਾ ਖਾਧਾ ਵੀ ਸੀ ਜਾਂ ਨਹੀਂ। ਅਗਲੀ ਸਵੇਰ ਜਦੋਂ ਮੈਂ ਉਠਿਆ ਸੀ ਤਾਂ ਮੈਂ ਆਪਣੇ ਆਪਨੂੰ ਡਾਇਨਾ ਦੇ ਪਲੰਘ ਉੱਤੇ ਸੁੱਤਾ ਪਾਇਆ ਸੀ। ਮੇਰੀ ਕਮੀਜ ਦੇ ਬਟਨ ਖੁੱਲ੍ਹੇ ਹੋਏ ਸਨ ਤੇ ਮੇਰੀ ਪੈਂਟ ਮੰਜੇ ਦੀ ਪੈਂਦ ਲਾਹੀ ਪਈ ਸੀ। ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ। ਮੈਨੂੰ ਜਾਪਿਆ ਸ ਿਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹੋਵਾਂ। ਮੈਂ ਪਹਿਲਾਂ ਤਾਂ ਵੱਟ ਕੇ ਚੁਪੇੜ ਮਾਰੀ ਸੀ ਤੇ ਫੇਰ ਜ਼ੋਰ ਨਾਲ ਆਪਣੇ ਸਿਰ ਨੂੰ ਝਣਕਿਆ ਸੀ। ਐਨੇ ਨੂੰ ਟਰੇਅ ਵਿਚ ਚਾਹ ਦੀ ਪਿਆਲੀ ਲਈ ਡਾਇਨਾ ਮੇਰੇ ਸਾਹਮਣੇ ਖੜ੍ਹੀ ਸੀ। ਮੈਂ ਉਸਨੂੰ ਦੇਖਦਿਆਂ ਹੀ ਇਕਦਮ ਉੱਠ ਕੇ ਆਪਣੇ ਝੱਗੇ ਦੇ ਗੁਦਾਮ ਬੰਦ ਕਰਨ ਲੱਗ ਪਿਆ ਸੀ, "ਯੂਅਰ ਰੌਇਲ ਹਾਈਨੈੱਸ ਮੈਂ ਇੱਥੇ ਕੱਕ....ਕ... ਕਿਵੇਂ?"

"ਤੂੰ ਰਾਤ ਮਦਹੋਸ਼ ਹੋ ਗਿਆ ਸੀ ਤੇ ਗੱਡੀ ਚਲਾਉਣ ਦੇ ਕਾਬਿਲ ਨਹੀਂ ਸੀ। ਇਨਫੈਕਟ ਤੈਥੋਂ ਤਾਂ ਖੜ੍ਹਾ ਵੀ ਨਹੀਂ ਸੀ ਹੋ ਹੁੰਦਾ। ਮੈਂ ਤੈਨੂੰ ਇਥੇ ਹੀ ਸਵਾ ਦਿੱਤਾ ਸੀ।"

"ਸੌਰੀ ਮੈਅਮ, ਮੈਂ ਬਹੁਤ ਸ਼ਰਮਿੰਦਾ ਹਾਂ।"

"ਨੈਵਰਮਾਇੰਡ! ਹੋ ਜਾਂਦਾ ਹੈ। ਮੈਂ ਤਾਂ ਆਪ ਧਰਮ ਨਾਲ ਰਾਤ ਬਹੁਤ ਸ਼ਰਾਬਣ ਹੋ ਗਈ ਸੀ। ਕਦੇ ਕਦੇ ਇਉਂ ਬਰੇਨ ਵਾਸ਼ ਕਰ ਲੈਣਾ ਚਾਹੀਦੈ।" ਡਾਇਨਾ ਮੈਨੂੰ ਚਾਹ ਦਾ ਕੱਪ ਫੜਾਉਂਦੀ ਹੋਈ ਬੋਲੀ ਸੀ।

ਚਾਹ ਫੜ੍ਹਦਿਆਂ ਮੈਂ ਡਾਇਨਾ ਦੇ ਦੁਪਹਿਰ-ਖਿੜੀ ਵਾਂਗ ਖਿੜੇ ਚਿਹਰੇ ਨੂੰ ਨੀਝ ਨਾਲ ਦੇਖਿਆ ਸੀ। ਉਸਦੇ ਮੁੱਖੜੇ ਉੱਤੇ ਸ਼ਰਮ ਦੀਆਂ ਲਾਲੀਆਂ ਦਾ ਪਹਿਰਾ ਸੀ। ਡਾਇਨਾ ਨਜ਼ਰਾਂ ਝੁਕਾਈ ਇਉਂ ਸੰਗ ਰਹੀ ਸੀ ਜਿਵੇਂ ਸੁਹਾਗਰਾਤ ਦੀ ਸੇਝ ਤੋਂ ਉੱਠਣ ਬਾਅਦ ਕੋਈ ਸੱਝ ਵਿਆਹੀ ਦੁਲਹਨ ਸ਼ਰਮਾਉਂਦੀ ਹੁੰਦੀ ਹੈ। ਇਸ ਗੱਲ ਦਾ ਮੈਨੂੰ ਡਾਇਨਾ ਨਾਲ ਇਸ਼ਕ ਚੱਲਣ ਬਾਅਦ ਇਲਮ ਹੋਇਆ ਸੀ ਕਿ ਮਰਦ ਨੂੰ ਸ਼ਰਾਬੀ ਕਰਕੇ ਭੋਗਣ ਵਿਚ ਡਾਇਨਾ ਨੂੰ ਬਹੁਤ ਲੁਤਫ ਆਉਂਦਾ ਹੁੰਦਾ ਸੀ। ਮਰਦ ਨੂੰ ਨਸ਼ੇ ਨਾਲ ਨਿਢਾਲ ਕਰਕੇ ਮਨਮਾਨੀਆਂ ਕਰਨ ਦਾ ਉਹ ਪੂਰਾ ਸੁਆਦ ਲੈਂਦੀ ਹੁੰਦੀ ਸੀ। ਇਸ ਘਟਨਾ ਤੋਂ ਪੂਰੇ ਨੌ ਮਹੀਨੇ ਬਾਅਦ ਸ਼ਹਿਜ਼ਾਦਾ ਹੈਰੀ ਦਾ 15 ਸਤੰਬਰ 1984 ਨੂੰ ਜਨਮ ਹੋਇਆ ਸੀ। ਹੈਰੀ ਦੇ ਅਸਲ ਬਾਪ ਦਾ ਰਾਜ਼ ਤਾਂ ਡਾਇਨਾ ਨਾਲ ਹੀ ਦਫਨ ਹੋ ਗਿਆ ਹੈ। ਲੇਕਿਨ ਜਦੋਂ ਪ੍ਰੈਸ ਵਾਲੇ ਮੈਨੂੰ ਹੈਰੀ ਦਾ ਪਿਉ ਬਣਾ ਕੇ ਕੋਈ ਖਬਰ ਜਾਂ ਲੇਖ ਛਾਪਦੇ ਸਨ ਤਾਂ ਇਸ ਨਾਲ ਡਾਇਨਾ ਬਹੁਤ ਦੁੱਖੀ ਹੋ ਜਾਇਆ ਕਰਦੀ ਸੀ। ਕਈ ਵਾਰ ਤਾਂ ਉਹ ਆਪਣੇ ਬਾਡੀਗਾਰਡ ਕੈਨ ਵਾਰਫ ਦੇ ਗਲ੍ਹ ਲੱਗ ਕੇ ਰੋਣ ਵੀ ਲੱਗ ਜਾਂਦੀ ਹੁੰਦੀ ਸੀ। ਸ਼ਾਹੀ ਪਰਿਵਾਰ ਅਤੇ ਖਾਸ ਕਰ ਹੈਰੀ ਨੂੰ ਇਸ ਗੱਲ ਕਰਕੇ ਕਾਫੀ ਮਾਨਸਿਕ ਤਨਾਅ ਹੰਢਾਉਣਾ ਪਿਆ ਸੀ। ਜਿਵੇਂ ਕਹਿੰਦੇ ਹੁੰਦੇ ਹਨ ਕਿ ਤੀਰ ਕਮਾਨੋਂ ਅਤੇ ਗੱਲ ਜ਼ੁਬਾਨੋਂ ਇਕ ਵਾਰ ਨਿਕਲ ਜਾਵੇ ਵਾਪਿਸ ਨਹੀਂ ਮੁੜਦੇ। ਡਾਇਨਾ ਦੀ ਇਕ ਛੋਟੀ ਜਿਹੀ ਗੈਰਜ਼ਿੰਮੇਵਾਰਾਨਾ ਟਿੱਪਣੀ ਨੇ ਕਈਆਂ ਦੀਆਂ ਜ਼ਿੰਦਗੀਆਂ ਦੁਸ਼ਵਾਰ ਬਣਾ ਦਿੱਤੀਆਂ ਸਨ। ਖੈਰ, ਵਿਵਰਜਿਤ ਰਿਸ਼ਤਾ ਹੰਢਾਉਣ ਵਿਚ ਮਜ਼ਾ ਹੀ ਨਹੀਂ ਆਉਂਦਾ, ਉਹਨਾਂ ਸੰਬੰਧਾਂ ਦੀ ਕੀਮਤ ਉਤਾਰਨੀ ਪੈਂਦੀ ਹੈ ਤੇ ਸੰਤਾਪ ਤਾਂ ਝੱਲਣਾ ਹੀ ਪੈਂਦਾ ਹੈ। ਜਿਸ ਤੋਂ ਅਸੀਂ ਸਭ ਸੰਬੰਧਤ ਵਿਅਕਤੀ ਸਦਾ ਪੀੜਤ ਰਹੇ ਹਾਂ।

1987 ਵਿਚ ਡਾਇਨਾ, ਪ੍ਰਿੰਸ ਚਾਰਲਸ ਅਤੇ ਇਕ ਹੋਰ ਹਾਉਸਹੋਲਡ ਕੈਵਲਰੀ ਫੌਜੀ ਅਫਸਰ ਡੇਵਿਡ ਵਾਟਰਸਟੋਨ ਨਾਲ ਕਲੌਸਟਰ ਸਕੀਇੰਗ ਕਰਨ ਗਈ ਸੀ। ਇਹਨਾਂ ਛੁੱਟੀਆਂ ਦੌਰਾਨ ਡਾਇਨਾ ਨੇ ਪ੍ਰਿੰਸ ਚਾਰਲਸ ਤੋਂ ਅੱਖ ਬਚਾ ਕੇ ਡਾਇਨਾ ਨੇ ਵਾਟਰਸਟੋਨ ਨੂੰ ਚੁੰਮ ਲਿਆ ਸੀ। ਇਉਂ ਡਾਇਨਾ ਦੇ ਵਾਟਰਸਟੋਨ ਨਾਲ ਸੰਬੰਧ ਸ਼ੁਰੂ ਹੋ ਗਏ ਸਨ। ਵਾਟਰਸਟੋਨ ਨਾਲ ਡਾਇਨਾ ਨੂੰ ਅਕਸਰ ਇਕਾਂਤ ਥਾਵਾਂ ਉੱਥੇ ਲੋਕਾਂ ਨੇ ਘੁੰਮਦਿਆਂ ਦੇਖਿਆ ਸੀ। ਜਦੋਂ ਮੇਰਾ ਡਾਇਨਾ ਨਾਲ ਇਸ਼ਕ ਚਲਦਾ ਸੀ। ਉਸ ਵੇਲੇ ਡਾਇਨਾ ਦੇ ਤੀਜੇ ਬੰਦੇ ਜੇਮਜ਼ ਗਿਲਬੀ ਨਾਲ ਸ਼ਰੀਰਕ ਸੰਬੰਧ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਸਨ। ਜੇਮਜ਼ ਗਿਲਬੀ ਡਾਇਨਾ ਦਾ ਅਲੜ ਵਰੇਸ ਦਾ ਆਸ਼ਿਕ, ਉਦੋਂ ਲੌਟਸ ਕੰਪਨੀ ਦਾ ਕਾਰ ਡਿਲਰ ਬਣ ਗਿਆ ਸੀ। 1989 ਦੇ ਨਵੇਂ ਸਾਲ ਵਾਲੇ ਦਿਨ ਡਾਇਨਾ ਦੀ ਜੇਮਜ਼ ਗਿਲਬੀ ਨੂੰ ਕੀਤੀ ਗਈ ਅੱਧੇ ਘੰਟੇ ਦੀ ਫੋਨ ਕਾਲ ਕਿਸੇ ਨੇ ਰਿਕਾਰਡ ਕਰਕੇ ਰੋਜ਼ਾਨਾ ਸੰਨ ਅਖਬਾਰ ਨੂੰ ਵੇਚ ਦਿੱਤੀ ਸੀ।23 ਅਗਸਤ1992ਨੂੰ ਸੰਨ ਨੇ ਉਹ ਸਾਰੀ ਗੂਫਤਗੂ ਛਾਪ 'ਸਕਿਊਜ਼ੀਗੇਟ' ਸਕੈਂਡਲ ਦੇ ਸਿਰਲੇਖ ਹੇਠ ਛਾਪ ਦਿੱਤੀ ਸੀ ਤੇ ਇਕ ਵਿਸ਼ੇਸ਼ ਫੋਨ ਲਾਇਨ ਸੈੱਟ ਕੀਤੀ ਸੀ। ਜਿਸ ਉੱਤੇ ਫੋਨ ਕਰਕੇ ਆਮ ਲੋਕ ਉਹ ਗੱਲਬਾਤ 36 ਪੈਨਸ ਮਿੰਟ ਦੀਆਂ ਖਰਚ ਕੇ ਸੁਣ ਸਕਦੇ ਸਨ। ਫੋਨ ਵਿਚ ਡਾਇਨਾ ਨੂੰ ਜੇਮਜ਼ ਕੋਡ ਨਾਮ ਸਕਿਊਜ਼ੀ ਆਖ ਕੇ ਸੰਬੋਧਨ ਹੁੰਦਾ ਸੀ। ਉਸ ਗੱਲਬਾਤ ਵਿਚ ਡਾਇਨਾ ਨੇ ਜੇਮਜ਼ ਗਿਲਬੀ ਤੋਂ ਗਰਭਵਤੀ ਹੋਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਸੀ ਤੇ ਸ਼ਾਹੀ ਪਰਿਵਾਰ ਬਾਰੇ ਬਹੁਤ ਕੁਝ ਮੰਦਾ-ਚੰਗਾ ਬੋਲਿਆ ਸੀ। ਅੱਧੇ ਘੰਟੇ ਦੀ ਟੇਪ ਵਿਚ ਜੇਮਜ਼ ਗਿਲਬੀ ਨੇ 53 ਵਾਰ ਡਾਇਨਾ ਨੂੰ ਡਾਰਲਿੰਗ ਕਿਹਾ ਸੀ ਤੇ 14 ਵਾਰ ਸਕਿਉਜ਼ੀ। ਉਸ ਟੇਪ ਵਿਚ ਡਾਇਨਾ ਇਕ ਲੁੱਚਾ ਸੰਵਾਦ ਬੋਲਦੀ ਹੋਈ ਕਹਿੰਦੀ ਹੈ, "ਹੁਣ ਜਦੋਂ ਤੂੰ ਮਿਲਿਆ ਤਾਂ ਮੈਂ ਤੇਰੀ 'ਗੇਅਰਸਟਿੱਕ' ਤੋਂ ਆਪਣਾ ਹੱਥ ਜਮਾ ਨ੍ਹੀਂ ਚੁੱਕਣਾ!" ਹਰ ਸਮੇਂ ਬਿਨਾ ਮਤਲਬ ਤੋਂ ਹੱਸਦੇ ਰਹਿਣ ਵਾਲੇ ਜੇਮਜ਼ ਗਿਲਬੀ ਨੂੰ ਟੇਪ ਦੇ ਨਸ਼ਰ ਹੋਣ ਬਾਅਦ ਪਿੱਸੂ ਪੈ ਗਏ ਸਨ ਤੇ ਉਹ ਹੱਸਣਾ ਭੁੱਲ ਗਿਆ ਸੀ। ਇਸ ਤੋਂ ਬਾਅਦ ਜੇਮਜ਼ ਗਿਲਬੀ ਦੇ ਡਾਇਨਾ ਨਾਲ ਸੰਬੰਧ ਖਤਮ ਹੋ ਗਏ ਸਨ। ਇਹ ਮੇਰਾ ਨਿੱਜੀ ਖਿਆਲ ਹੈ ਕਿ ਇਹ ਫੋਨ ਕਾਲ ਡਾਇਨਾ ਨੇ ਖੁਦ ਰਿਕਾਰਡ ਕੀਤੀ ਹੋਵੇਗੀ ਤਾਂ ਕਿ ਰੌਲਾ ਪਾ ਕੇ ਉਹ ਜੇਮਜ਼ ਗਿਲਬੀ ਨਾਲੋਂ ਆਪਣਾ ਰਿਸ਼ਤਾ ਤੋੜ ਸਕੇ।

ਮੇਰੇ ਵੱਲੋਂ ਆਪਣਾ ਪੱਖ ਪੇਸ਼ ਕਰਨ ਲਈ ਐਨਾ ਪਾਸਰਨਕ ਤੋਂ ਲਿਖਾਈ ਗਈ ਕਿਤਾਬ 'ਪ੍ਰਿੰਸੈਸ ਇੰਨ ਲਵ' ਤੋਂ ਬਾਅਦ ਡਾਇਨਾ ਨੇ ਸਦਾ ਲਈ ਮੈਨੂੰ ਆਪਣੇ ਦਿਲ ਵਿਚੋਂ ਕੱਢ ਦਿੱਤਾ ਸੀ। ਡਾਇਨਾ ਨੇ ਬਿਆਨ ਦਿੱਤਾ ਸੀ ਕਿ ਮੇਰੇ ਵੱਲੋਂ ਉਸ ਨਾਲ ਸੰਬੰਧਾਂ ਦੀ ਕਹਾਣੀ ਵੇਚਣ ਬਾਰੇ ਜਾਣ ਕੇ ਡਾਇਨਾ ਨੂੰ ਬਹੁਤ ਦੁੱਖ ਹੋਇਆ ਸੀ ਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ। ਡਾਇਨਾ ਨੇ ਇਹ ਵੀ ਕਿਹਾ ਸੀ ਕਿ ਉਸ ਤੋਂ ਬਾਅਦ ਉਹ ਕਿਸੇ ਵੀ ਮਰਦ ਉੱਤੇ ਯਕੀਨ ਨਹੀਂ ਕਰੇਗੀ। ਪ੍ਰੈਸ ਨੇ ਮੈਨੂੰ ਸੇਜ ਦਾ ਭਗੌੜਾ, ਚੂਹਾ, ਦਗੇਬਾਜ਼ ਅਤੇ ਪਤਾ ਨਹੀਂ ਕੀ ਕੀ ਖਿਤਾਬ ਦਿੱਤੇ ਸਨ। ਮੈਨੂੰ ਆਪਣੇ ਮਗਰੋਂ ਲਾਹੁਣ ਲਈ ਡਾਇਨਾ ਨੇ ਖੁਦ ਰਿਚਹਰਡ ਕੇਅ ਨੂੰ ਸਾਰੀ ਕਹਾਣੀ ਦੱਸ ਕੇ ਅਖਬਾਰਾਂ ਵਿਚ ਸਾਡੇ ਇਸ਼ਕ ਬਾਰੇ ਛਪਵਾਇਆ ਸੀ। ਰਿਚਹਰਡ ਕੇਅ ਡਾਇਨਾ ਦਾ ਬਹੁਤ ਅੱਛਾ ਦੋਸਤ ਸੀ ਤੇ ਡਾਇਨਾ ਦੇ ਤਕਰੀਬਨ ਸਾਰੇ ਭਾਸ਼ਨ ਉਹ ਹੀ ਲਿਖਿਆ ਕਰਦਾ ਸੀ। ਜੇ ਡਾਇਨਾ ਦੀ ਇਸ ਵਿਚ ਰਜ਼ਾਮੰਦੀ ਨਾ ਹੁੰਦੀ ਤਾਂ ਦੋਸਤੀ ਦੇ ਨਾਤੇ ਰਿਚਹਰਡ ਕੇਅ ਨੇ ਮੇਰੇ ਤੇ ਡਾਇਨਾ ਦੀ ਰਿਸ਼ਤੇ ਨੂੰ ਛੁਪਾ ਜਾਣਾ ਸੀ।

ਓਲੀਵਰ ਹੋਰ ਇਸਲਾਮਿਕ ਕਲਾਤਮਕ ਵਸਤੂਆਂ ਅਤੇ ਚਿੱਤਰਾਂ ਦਾ ਸੰਗ੍ਰਹਿ ਕਰਤਾ, ਇਕ 54-55 ਸਾਲ ਦਾ ਆਰਟ ਡੀਲਰ ਸੀ। 1991 ਵਿਚ ਡਾਇਨਾ ਉਸਨੂੰ ਚੈਲਸੀਆ ਹਾਰਬਰ ਜ਼ਿੰਮ ਵਿਚ ਮਿਲੀ ਸੀ। ਉਸਦੀ ਅਮੀਰੀ ਅਤੇ ਸਾਊ ਜਿਹਾ ਸੁਭਾਅ ਦੇਖ ਕੇ ਡਾਇਨਾ ਉਸ ਉੱਤੇ ਮੋਹਿਤ ਹੋ ਗਈ ਸੀ। ਡਾਇਨਾ ਨੇ ਗੱਲਾਂ ਗੱਲਾਂ ਵਿਚ ਪਤਾ ਲਗਾ ਲਿਆ ਸੀ ਕਿ ਉਹ ਹਰ ਰੋਜ਼ ਸਵੇਰੇ ਸੱਤ ਵਜੇ ਜ਼ਿੰਮ ਆਉਂਦਾ ਸੀ। ਡਾਇਨਾ ਵੀ ਹਰ ਰੋਜ਼ ਸਵੇਰੇ ਸੱਤ ਵਜੇ ਜ਼ਿੰਮ ਜਾਣਾ ਲੱਗ ਪਈ ਸੀ। ਡਾਇਨਾ ਨੇ ਟੈਲੀਵਿਜ਼ਨ 'ਤੇ ਕਲਾਤਮਕ ਵਸਤਾਂ ਦੀ ਨਿਲਾਮੀ ਵਾਲੇ ਪ੍ਰੌਗਰਾਮ ਦੇਖਣੇ ਸ਼ੁਰੂ ਕਰ ਦਿੱਤੇ ਸਨ ਤੇ ਪ੍ਰਦਰਸ਼ਨੀਆਂ ਵਿਚ ਉਚੇਚਾ ਜਾਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਰੈਸਟੋਰੈਂਟਾਂ ਵਿਚ ਇਕੱਠੇ ਭੋਜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਓਲੀਵਰ ਹੋਰ ਡਾਇਨਾ ਦੇ ਬੈੱਡ ਤੱਕ ਪਹੁੰਚ ਗਿਆ ਸੀ। ਓਲੀਵਰ ਹੋਰ ਨੂੰ ਸਿਗਾਰ ਪੀਣ ਦੀ ਆਦਤ ਸੀ ਤੇ ਡਾਇਨਾ ਨੂੰ ਸਿਗਾਰ ਤੋਂ ਨਫਰਤ ਸੀ। ਇਕ ਵਾਰ ਡਾਇਨਾ ਤੋਂ ਚੋਰੀ ਓਲੀਵਰ ਹੋਰ ਨੇ ਕੈਨਸਿੰਘਟਨ ਮਹਿਲ ਵਿਚ ਆਪਣਾ ਸਿਗਾਰ ਧੁਖਾ ਲਿਆ ਸੀ। ਧੂਏਂ ਨਾਲ ਅੱਧੀ ਰਾਤ ਨੂੰ ਫਾਇਰ ਅਲਾਰਮ ਵੱਜ ਗਿਆ ਸੀ। ਜਦੋਂ ਡਾਇਨਾ ਨੂੰ ਇਸ ਬਾਰੇ ਪਤਾ ਲੱਗਿਆ ਸੀ ਤਾਂ ਉਸ  ਨੇ ਓਲੀਵਰ ਹੋਰ ਨੂੰ ਗਾਲ੍ਹਾਂ ਕੱਢ ਕੇ  ਉਸੇ ਵਕਤ ਡਰੈੱਸਿੰਗ ਗਾਉਨ ਵਿਚ ਹੀ ਘਰੋਂ ਭਜਾ ਦਿੱਤਾ ਸੀ। 

ਕਈ ਦਿਨ ਮੁੜ ਕੇ ਓਲੀਵਰ ਨੇ ਡਾਇਨਾ ਨਾਲ ਕੋਈ ਸੰਪਰਕ ਨਾਲ ਕੀਤਾ ਤਾਂ ਡਾਇਨਾ ਉਸਦੇ ਘਰ ਚਲੀ ਗਈ। ਓਲੀਵਰ ਦੇ ਬੱਚੇ ਸਕੂਲ ਸਨ ਤੇ ਪਤਨੀ ਹਸਪਤਾਲ ਛੋਟੇ ਜਿਹੇ ਓਪ੍ਰੇਸ਼ਨ ਲਈ ਦਾਖਿਲ ਸੀ। ਜਦੋਂ ਓਲੀਵਰ ਨੇ ਦਰਵਾਜ਼ਾ ਖੋਲ੍ਹ ਕੇ ਡਾਇਨਾ ਨੂੰ ਅੰਦਰ ਵਾੜਿਆ ਤਾਂ ਡਾਇਨਾ ਨੇ ਆਪਣਾ ਲੰਮਾ ਫੁਰ ਕੋਟ ਉਤਾਰ ਕੇ ਸਿੱਟ ਦਿੱਤਾ। ਉਸ ਕੋਟ, ਹੀਰਿਆਂ ਦੇ ਟੌਪਸ ਅਤੇ ਉੱਚੀ ਅੱਡੀ ਦੇ ਸੈਂਡਲਾਂ ਤੋਂ ਸਿਵਾਏ ਡਾਇਨਾ ਨੇ ਕੋਈ ਹੋਰ ਕਪੜਾ ਨਹੀਂ ਸੀ ਪਹਿਨਿਆ ਹੋਇਆ, "ਓਲੀ! ਕੀ ਖਿਆਲ ਹੈ?"

ਡਾਇਨਾ ਨੂੰ ਸੈਕਸ ਦਾ ਸੱਦਾ ਦਿੰਦੀ ਦੇਖ ਕੇ ਓਲੀਵਰ ਦਾ ਸਾਰਾ ਗੁੱਸਾ ਕਾਫੂਰ ਹੋ ਗਿਆ ਸੀ। ਡਾਇਨਾ ਭੱਜ ਕੇ ਓਲੀਵਰ ਨੂੰ ਚਿੰਬੜ ਗਈ ਸੀ। 

1992 ਵਿਚ ਡਾਇਨਾ ਓਲੀਵਰ ਹੋਰ ਤੋਂ ਗਰਭਵਤੀ ਹੋ ਗਈ ਸੀ। ਇਸ ਸਮੇਂ ਡਾਇਨਾ ਪ੍ਰਿੰਸ ਚਾਰਲਸ ਤੋਂ ਜੁਦਾ ਹੋ ਗਈ ਸੀ ਪਰ ਉਹਨਾਂ ਦਾ ਤਲਾਕ ਅਜੇ ਨਹੀਂ ਸੀ ਹੋਇਆ। ਡਾਇਨਾ ਦੇ ਮਨ ਵਿਚ ਇਕ ਬੇਟੀ ਪੈਦਾ ਕਰਨ ਦੀ ਬਹੁਤ ਰੀਝ ਸੀ। ਜਦੋਂ ਡਾਇਨਾ ਨੇ ਓਲੀਵਰ ਹੋਰ ਨੂੰ ਆਪਣੇ ਹਾਮਲਾ ਹੋਣ ਬਾਰੇ ਦੱਸਿਆ ਸੀ ਤਾਂ ਉਹ ਡਾਇਨਾ ਤੋਂ ਕੰਨੀ ਕਤਰਾਉਣ ਲੱਗ ਪਿਆ ਸੀ। ਡਾਇਨਾ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ। ਉਸਨੇ ਆਪਣੀਆਂ ਕਰੀਬੀ ਸਹੇਲੀਆਂ ਨੂੰ ਜਦੋਂ ਇਸ ਬਾਰੇ ਦੱਸਿਆ ਸੀ ਤਾਂ ਸਭ ਨੇ ਅਤੇ ਨੌਵੇਂ ਅਰਲ ਹਾਰਡ-ਵਿਕੀ ਦੀ ਪੁੱਤਰੀ ਲੇਡੀ ਵਿਕਟੋਰੀਆ ਵੇਅਮਾਊਥ ਨੇ ਇਹੀ ਕਿਹਾ ਸੀ, "ਤੇਰਾ ਅਜੇ ਤਲਾਕ ਨਹੀਂ ਹੋਇਆ। ਤੂੰ ਨਜਾਇਜ਼ ਬੱਚਾ ਜੰਮ ਕੇ ਆਪਣੇ ਪੁੱਤਰਾਂ ਨੂੰ ਕਿਤੇ ਮੂੰਹ ਦਿਖਾਉਣ ਯੋਗਾ ਨਹੀਂ ਛੱਡੇਂਗੀ। ਤੂੰ ਅਜਿਹਾ ਕਰ ਹੀ ਕਿਵੇਂ ਸਕਦੀ ਹੈਂ? ਇਸ ਬੱਚੇ ਦੇ ਜਨਮ ਨਾਲ ਲੋਕਾਂ ਦੇ ਮਨਾਂ ਵਿਚੋਂ ਤੇਰੇ ਲਈ ਹਮਦਰਦੀ ਨਿਕਲ ਜਾਵੇਗੀ ਤੇ ਲੋਕ ਤੇਰੀ ਨਜਾਇਜ਼ ਔਲਾਦ ਨੂੰ ਸਵਿਕਾਰ ਨਹੀਂ ਕਰਨਗੇ। ਬਹੁਤ ਵੱਡਾ ਸਕੈਂਡਲ ਹੋ ਜਾਣੈ ਡਾਇਨਾ ਅਬੋਰਸ਼ਨ ਕਰਵਾ ਦੇਹ ਫਟਾਫਟ।"

ਡਾਇਨਾ ਨੇ ਕਾਫੀ ਸੋਚ ਵਿਚਾਰ ਬਾਅਦ 1994 ਵਿਚ ਗੁਪਤ ਤੌਰ 'ਤੇ ਗਰਭਪਾਤ ਕਰਵਾ ਦਿੱਤਾ ਸੀ। ਗਰਭਪਾਤ ਕਰਵਾਉਣ ਲਈ ਡਾਕਟਰਾਂ ਕੋਲ ਬਿਤਾਏ ਸਮੇਂ ਨੂੰ ਆਪਣੀ ਡਾਇਰੀ ਵਿਚ ਡਾਇਨਾ ਨੇ ਆਪਣੇ ਆਰਥਿਕ ਸਲਾਹਕਾਰ ਅਤੇ ਦੋਸਤ ਜੌਸਪ ਸੈਂਡਰ ਨਾਲ ਝੂਠੀਆਂ ਮੁਲਾਕਾਤਾਂ ਵਿਚ ਦਰਸਾ ਦਿੱਤਾ ਸੀ। ਜੌਸਪ ਦੀ ਪਤਨੀ ਅਨੀਤਾ ਗਰਭਪਾਤ ਸਮੇਂ ਡਾਇਨਾ ਦੇ ਨਾਲ ਰਹੀ ਸੀ।

ਡਾਇਨਾ ਨੇ ਓਲੀਵਰ ਦੇ ਘਰ ਫੋਨ ਬਲੈਂਕ ਫੋਨ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਫੋਨ ਕਰਦੀ ਤੇ ਕੁਝ ਨਾ ਬੋਲਦੀ। ਡਾਇਨਾ ਦਿਨ ਰਾਤ ਦਿਨ ਪ੍ਰਤੀ ਦਿਨ ਵੇਕੁਵੇਲੇ ਓਲੀਵਰ ਦੇ ਘਰ ਬਲੈਂਕ ਕਾਲਾਂ ਕਰਦੀ ਰਹਿੰਦੀ। ਡਾਇਨਾ ਪੱਟਾਂ ਵਿਚ ਫੋਨ ਰੱਖ ਕੇ ਇਕ ਦਿਨ ਵਿਚ 30 ਤੋਂ 50 ਵਾਰ ਫੋਨ ਕਰਦੀ। ਬਹੁਤ ਥੋੜ੍ਹੇ ਸਮੇਂ ਦੇ ਅੰਤਰਾਲ ਵਿਚ ਡਾਇਨਾ ਨੇ 300 ਫੋਨ ਕਾਲਾਂ ਕਰ ਮਾਰੀਆਂ ਸਨ। ਓਲੀਵਰ ਦੀ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ। ਜਦੋਂ ਪੁਲਿਸ ਨੇ ਪੈੜ ਨੱਪੀ ਤਾਂ ਕਾਲਾਂ ਡਾਇਨਾ ਦੇ ਮੋਬਾਇਲ ਫੋਨ, ਕੈਨਸਿੰਘਟਨ ਮਹੱਲ, ਡਾਇਨਾ ਦੀ ਭੈਣ ਸਿਹਰਾ ਦੇ ਘਰੋਂ ਅਤੇ ਕੈਨਸਿੰਘਟਨ ਮਹੱਲ ਦੇ ਨਜ਼ਦੀਕ ਕੈਨਸਿੰਘਟਨ ਹਾਈ ਸਟਰੀਟ 'ਤੇ ਬਣੇ ਇਕ ਫੋਨ ਬੂਥ ਵਿਚੋਂ ਕੀਤੀਆਂ ਗਈਆਂ ਸਨ। ਜਦੋਂ ਡਾਇਨਾ ਨੂੰ ਪੁਲਿਸ ਦੀ ਤਫਤੀਸ਼ ਬਾਰੇ ਪਤਾ ਚੱਲਿਆ ਤਾਂ ਉਸਨੇ ਡਰ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਬਕਿੰਘਮਸ਼ਾਇਰ ਦੇ ਸਟੋਅ ਸਕੂਲ ਦੇ ਇਕ ਲੜਕੇ ਨੂੰ ਖਰੀਦ ਲਿਆ ਸੀ, ਜੋ ਕਿ ਓਲੀਵਰ ਹੋਰ ਦੇ ਲੜਕਿਆਂ ਟਰੀਸਟਾਨ 17 ਅਤੇ ਡੇਮੀਅਨ 15 ਨਾਲ ਪੜ੍ਹਦਾ ਸੀ। ਡਾਇਨਾ ਨੇ  ਉਸ ਲੜਕੇ ਤੋਂ ਕੈਨਸਿੰਘਟਨ, ਬੇਅਸਵਾਟਰ ਅਤੇ ਨੌਟਿੰਘਹਿੱਲ ਤੋਂ ਕਾਲਾਂ ਕਰਵਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਲੜਕਾ ਓਲੀਵਰ ਹੋਰ ਦੇ ਮੁੰਡਿਆਂ ਨਾਲ ਲੜ ਪਿਆ ਸੀ ਤੇ ਉਸਨੇ ਰੰਜ਼ਿਸ਼ ਵਿਚ ਇਹ ਕਾਲਾਂ ਕੀਤੀਆਂ ਸਨ ਨਾ ਕਿ ਡਾਇਨਾ ਨੇ। ਪੁਲਿਸ ਕੋਲ ਸਬੂਤ ਸਨ ਪਰ ਉਹਨਾਂ ਨੇ ਕੋਈ ਕਾਰਵਾਈ ਡਾਇਨਾ ਖਿਲਾਫ ਨਹੀਂ ਸੀ ਕੀਤੀ ਤੇ ਪ੍ਰੈੱਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਸੀ। ਪਹਿਲਾਂ ਡਾਇਨਾਗੇਟ ਕਾਲ ਸਕੈਂਡਲ ਤੇ ਫਿਰ ਇਹ ਬਲੈਂਕ ਕਾਲਾਂ ਦਾ ਮਸਲਾ ਆਇਆ ਤਾਂ ਅਖ਼ਬਾਰਾਂ ਨੇ ਸੁਰਖੀ ਬਣਾ ਕੇ ਲਗਈ ਸੀ ਕਿ ਪ੍ਰਿੰਸੈਸ ਡਾਇਨਾ ਨੂੰ ਕਮਿਉਨੀਕੇਸ਼ਨ ਤਕਨਾਲਜ਼ੀ ਨਾਲ ਸਮੱਸਿਆ ਹੈ।

ਡਾਇਨਾ ਨੇ ਆਪਣੀ ਪੈਨੋਰਾਮਾ ਇੰਟਰਵਿਉ ਵਿਚ ਇਹਨਾਂ ਕਾਲਾਂ ਦੇ ਸੰਦਰਭ ਵਿਚ ਕੀਤੇ ਗਏ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਸੀ, "ਮਸਰੂਫ ਤਰਜ਼-ਏ-ਜ਼ਿੰਦਗੀ ਦੇ ਹੁੰਦਿਆਂ ਮੈਂ ਐਨੇ ਥੋੜ੍ਹੇ ਸਮੇਂ ਵਿਚ ਐਨੀਆਂ ਕਾਲਾਂ ਕਰ ਹੀ ਨਹੀਂ ਸਕਦੀ। ਮੈਂ ਨਿੱਜੀ ਇਨਵੈਸਟੀਗੇਸ਼ਨ ਕਰਵਾਈ ਹੈ। ਉਹ ਕਾਲਾਂ ਇਕ ਸੋਹਲ੍ਹਾਂ ਸਤਾਰਾਂ ਸਾਲਾਂ ਦੇ ਮੁੰਡੇ ਕੇ ਕੀਤੀਆਂ ਸਨ। ਹਾਂ ਉਹਨਾਂ ਵਿਚੋਂ ਕੁਝ ਕਾਲਾਂ ਮੈਂ ਕੀਤੀਆਂ ਸਨ। ਪਰ ਸਾਰੀਆਂ 300 ਨਹੀਂ।"

ਡਾਇਨਾ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਕਿ ਉਸਨੂੰ ਤਫਤੀਸ਼ ਕਰਵਾਉਣ ਦੀ ਕੀ ਲੋੜ੍ਹ ਸੀ। ਇਹ ਕੰਮ ਤਾਂ ਪੁਲਿਸ ਪਹਿਲਾਂ ਹੀ ਕਰ ਚੁੱਕੀ ਸੀ। ਇਸ ਤੋਂ ਬਾਅਦ ਓਲੀਵਰ ਹੋਰ ਦਾ ਉਸਦੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ ਤੇ ਡਾਇਨਾ ਨੇ ਵੀ ਓਲੀਵਰ ਨਾਲੋਂ ਆਪਣਾ ਚਾਰ ਸਾਲ ਦਾ ਰਿਸ਼ਤਾ ਤੋੜ੍ਹ ਲਿਆ ਸੀ।

ਟੌਮ ਕਰੂਜ਼, ਨਿਕੋਲ ਕਿੱਡਮੈਨ ਅਤੇ ਡਾਇਨਾ

1993 ਦਾ ਸਾਲ ਸੀ ਹੌਲੀਵੁੱਡ ਦਾ ਨੌਜਵਾਨ ਅਤੇ ਮਹਿੰਗਾ ਅਮਰੀਕਨ ਅਭਿਨੇਤਾ ਟੌਮ ਕਰੂਜ਼ ਆਪਣੀ ਫਿਲਮ 'ਫਾਰ ਐਂਡ ਅਵੇਅ' ਦੇ ਰੌਇਲ ਫਿਲਮ ਪ੍ਰੈਮੀਅਰ ਲਈ ਲੈਸਟਰ ਸਕੁਏਅਰ, ਲੰਡਨ ਦੇ ਓਡੀਅਨ ਸਿਨੇਮੇ ਵਿਚ ਆ ਰਿਹਾ ਸੀ। ਡਾਇਨਾ ਨੂੰ ਟੌਮ ਕਰੂਜ਼ ਨੇ ਵਿਸ਼ੇਸ਼ ਸੱਦਾ-ਪੱਤਰ ਭੇਜਿਆ ਹੋਇਆ ਸੀ। ਡਾਇਨਾ ਟੌਮ ਕਰੂਜ਼ ਦੀ 1986 ਵਿਚ ਆਈ ਫਿਲਮ 'ਟੌਪਗੰਨ' ਦੇਖ ਕੇ ਉਸਦੀ ਦਿਵਾਨੀ ਹੋ ਗਈ ਸੀ ਤੇ ਉਸਨੇ ਟੌਮ ਦੀਆਂ ਸਾਰੀਆਂ ਫਿਲਮਾਂ ਕਈ ਕਈ ਵਾਰ ਦੇਖੀਆਂ ਹੋਈਆਂ ਸਨ। 

ਉਸ ਦਿਨ ਡਾਇਨਾ ਸਵੇਰ ਤੋਂ ਹੀ ਆਪਣਾ ਰੂਪ ਸਾਣ 'ਤੇ ਲਾਉਣ ਲੱਗ ਪਈ ਸੀ। ਡਾਇਨਾ ਟੌਮ ਕਰੂਜ਼ ਦਾ ਕਾਲਜਾ ਧੂਹ ਕੇ ਕੱਢਣਾ ਚਾਹੁੰਦੀ ਸੀ। ਸ਼ਾਮ ਨੂੰ ਕਰੀਮ ਰੰਗ ਦਾ ਡਾਇਨਾ ਨੂੰ ਅੱਗ ਦੀ ਲਾਟ ਬਣਾ ਕੇ ਪੇਸ਼ ਕਰਨ ਵਾਲਾ ਕਥਰੀਨ ਵਿਕਰ ਵੱਲੋਂ ਖਾਸ ਡਿਜ਼ਾਇਨ ਕੀਤਾ ਕਾਲਰਾਂ ਵਾਲਾ ਲਿਬਾਸ ਪਹਿਨ ਕੇ ਡਾਇਨਾ ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਪਹੁੰਚੀ ਸੀ। ਸਿਨੇਮੇ ਵਿਚ ਅਜ਼ੀਮ ਸਖਸ਼ੀਅਤਾਂ ਲਈ ਸਭ ਤੋਂ ਮੂਹਰਲੀ ਕਤਾਰ ਦੀਆਂ ਕੁਰਸੀਆਂ ਰਾਖਵੀਆਂ ਰੱਖੀਆਂ ਗਈਆਂ ਸਨ। ਡਾਇਨਾ ਮੌਕਾ ਤਾੜ੍ਹ ਕੇ ਟੌਮ ਕਰੂਜ਼ ਦੇ ਬਿਲਕੁਲ ਨਾਲ ਵਾਲੀ ਸੀਟ 'ਤੇ ਖੱਬੇ ਪਾਸੇ ਵਾਲੀ ਕੁਰਸੀ ਮੱਲ ਲਿੱਤੀ ਸੀ। 

ਡਾਇਨਾ ਨੇ ਬੈਠਣਸਾਰ ਪੈਂਦੀ ਸੱਟੇ ਟੌਮ ਕਰੂਜ਼ ਨੂੰ ਪ੍ਰਸੰਸਾ ਭਰਪੂਰ ਟਿੱਪਣੀ ਕਰ ਦਿੱਤੀ ਸੀ, "ਟੌਮ, ਤੁਸੀਂ ਇਸ ਸੂਟ ਵਿਚ ਬਹੁਤ ਸੋਹਣੇ ਲੱਗਦੇ ਹੋ!"

ਟੌਮ ਕਰੂਜ਼ ਨੇ ਆਪਣੇ ਮਿਲਣਸਾਰ ਅਤੇ ਮਖੌਲੀ ਸੁਭਾਅ ਦਾ ਪ੍ਰਦਰਸ਼ਨ ਕੀਤਾ ਸੀ, "ਯੂਅਰ ਰੌਇਲ ਹਾਈਨੈੱਸ, ਜੇ ਇਹ ਸੂਟ ਲਾਹ ਦਿਆਂ ਤਾਂ ਕੀ ਫੇਰ ਮੈਂ ਸੋਹਣਾ ਨਹੀਂ ਲੱਗਾਂਗਾ?"

"ਫੇਰ ਤਾਂ ਸ਼ਾਇਦ ਏਦੂੰ ਵੀ ਅੱਤ ਲੱਗੋਂ। 'ਕੇਰਾ ਲਾਹੋ ਤਾਂ ਸਹੀ ਸੂਟ। ਫੇਰ ਦੇਖ ਕੇ ਦੱਸਾਂਗੀ। ਤੁਸੀਂ ਕਿਹੋ ਜਿਹੇ ਲੱਗਦੇ ਹੋ।"

"ਤੁਸੀਂ ਬਹੁਤ ਹਾਜ਼ਿਰ ਜੁਆਬ ਹੋ। ਇਸਦਾ ਮਤਲਬ ਮੈਂ ਸਹੀ ਸੁਣਿਆ ਸੀ ਕਿ ਪ੍ਰਿੰਸੈਸ ਔਫ ਵੇਲਜ਼ ਨੂੰ ਗੱਲਾਂ ਵਿਚ ਕੋਈ ਨਹੀਂ ਜਿੱਤ ਸਕਦਾ।" ਟੌਮ ਕਰੂਜ਼ ਹੱਸਿਆ ਸੀ।

ਡਾਇਨਾ ਨੇ ਫਖ਼ਰ ਨਾਲ ਧੌਣ ਅਕੜਾ ਲਿੱਤੀ ਸੀ, "
ਪ੍ਰਿੰਸੈਸ ਔਫ ਵੇਲਜ਼ ਨੂੰ ਸੁੰਦਰਤਾ ਵਿਚ ਵੀ ਕੋਈ ਨਹੀਂ ਜਿੱਤ ਸਕਦਾ।" 

ਟੌਮ ਕਰੂਜ਼ ਨੇ ਆਪਣੀਆਂ ਬਾਹਾਂ ਦੋਨੋਂ ਪਾਸੇ ਪਈਆਂ ਕੁਰਸੀਆਂ ਦੀਆਂ ਢੋਹਾਂ ਉੱਪਰ ਪੰਛੀਆਂ ਦੇ ਖੰਬ ਖੋਲ੍ਹਣ ਵਾਂਗ ਫੈਲਾਅ ਕੇ ਰੱਖ ਲਈਆਂ ਸਨ, "ਦੁਨੀਆਂ ਦੀਆਂ ਦੋ ਨਿਹਾਇਤ ਹੀ ਖ਼ੂਬਸੂਰਤ ਔਰਤਾਂ ਵਿਚਲੇ ਬੈਠਾ ਅੱਜ ਮੈਂ ਆਪਣੇ ਆਪਨੂੰ ਸੰਸਾਰ ਦਾ ਸਭ ਤੋਂ ਖੁਸ਼ਕਿਸਮਤ ਮਰਦ ਸਮਝਦਾ ਹਾਂ। ਲੋਕੀ ਵੀ ਕਹਿੰਦੇ ਹੋਣਗੇ ਰੰਨਾਂ ਵਿਚ ਧਮਨਾ ਬੈਠੈ!"

ਡਾਇਨਾ ਨੇ ਆਪਣੀ ਕੁਰਸੀ ਉੱਤੇ ਬੈਠੀ ਨੇ ਮੂਹਰੇ ਖਿਸਕ ਕੇ ਟੌਮ ਕਰੂਜ਼ ਦੇ ਸੱਜੇ ਪਾਸੇ ਦੇਖਿਆ ਤਾਂ ਉਥੇ ਟੌਮ ਕਰੂਜ਼ ਦੀ ਸਾਥਣ ਅਭਿਨੇਤਰੀ ਨਿਕੋਲ ਕਿੱਡਮੈਨ ਦੂਜੀ ਕੁਰਸੀ ਉੱਤੇ ਬੈਠੀ ਸੀ। ਇਤਫਾਕ ਨਾਲ ਨਿਕੋਲ ਕਿੱਡਮੈਨ, ਟੌਮ ਕਰੂਜ਼ ਦੀ ਪਤਨੀ ਵੀ ਸੀ। ਦੋ ਤਿੰਨ ਸਾਲ ਪਹਿਲਾਂ ਹੀ ਉਹਨਾਂ ਦਾ 1990 ਵਿਚ  ਹੋਇਆ ਸੀ। ਨਿਕੋਲ ਕਿੱਡਮੈਨ ਨੂੰ ਦੇਖ ਕੇ ਡਾਇਨਾ ਝੱਗ ਵਾਂਗ ਬੈਠ ਗਈ ਸੀ। 

ਉਸ ਤੋਂ ਬਾਅਦ ਅਨੇਕਾਂ ਵਾਰ ਡਾਇਨਾ ਨੇ ਟੌਮ ਕਰੂਜ਼ ਨੂੰ ਗੱਲਾਂ ਵਿਚ ਉਲਝਾਉਣਾ ਚਾਹਿਆ ਸੀ। ਪਰ ਹਰ ਵਾਰ ਮੁਖਤਸਰ ਜਿਹਾ ਜੁਆਬ ਦੇ ਕੇ ਟੌਮ ਕਰੂਜ਼, ਨਿਕੋਲ ਕਿੱਡਮੈਨ ਵੱਲ ਝੁੱਕ ਜਾਂਦਾ ਸੀ। ਕਈ ਅਸਫਲ ਕੋਸ਼ਿਸ਼ਾਂ ਬਾਅਦ ਗੁੱਸੇ ਵਿਚ ਡਾਇਨਾ ਨੇ ਵੀ ਟੌਮ ਕਰੂਜ਼ ਤੋਂ ਵੱਲ ਪਿੱਠ ਘੁੰਮਾ ਲਿੱਤੀ ਸੀ, "ਮਰ ਪਰ੍ਹੇ। ਖੁੱਭਿਆ ਰਹਿ ਇਸੇ ਅਸਟਰੇਲੀਅਨ ਕੰਜਰੀ ਵਿਚ!"

ਡਾਇਨਾ ਨੂੰ ਸਿਨੇਮੇ ਦੇ ਪਰਦੇ ਉੱਤੇ 'ਫਾਰ ਐਂਡ ਅਵੇਅ' ਫਿਲਮ ਦੀ ਬਜਾਏ 1989 ਵਿਚ ਟੌਮ ਕਰੂਜ਼ ਅਤੇ ਨਿਕੋਲ ਕਿੱਡਮੈਨ ਦੀ ਆਈ ਫਿਲਮ 'ਡੈੱਡ ਕਾਮ' ( Dead Calm) ਦੇ ਕਾਮੂਕ ਦ੍ਰਿਸ਼ ਦਿਖਾਈ ਦੇਣ ਲੱਗ ਪਏ ਸਨ। ਇਸ ਫਿਲਮ ਵਿਚ
ਨਿਕੋਲ ਕਿੱਡਮੈਨ ਅਤੇ ਟੌਮ ਕਰੂਜ਼ ਦੇ ਪੂਰਨ ਨਗਨ ਰੂਪ ਵਿਚ ਸੰਭੋਗ ਕਰਦਿਆਂ ਦੇ ਅਨੇਕਾਂ ਗਰਮਾ-ਗਰਮ ਦ੍ਰਿਸ਼ ਫਿਲਮਾਏ ਸਨ।

ਉਸ ਰਾਤ ਘਰ ਆਉਂਦਿਆਂ ਹੀ ਡਾਇਨਾ ਨੇ ਆਪਣਾ ਲਾਨਾ ਮਾਰਕਸ ਤੋਂ ਖਰਿਦਿਆ ਪਰਸ ਚਲਾ ਕੇ ਮਾਰਿਆ ਸੀ। ਬਿਨਾਂ ਹੱਥ ਲਾਇਆਂ ਪੈਰਾਂ ਨਾਲ ਆਪਣੇ ਸੈਂਡਲ ਲਾਹੇ ਸਨ ਤੇ ਬਿਨਾ ਕੁਝ ਖਾਧੇ ਭਰੀ ਪੀਤੀ ਪਲੰਘ 'ਤੇ ਡਿੱਗ ਕੇ ਸਿਰਹਾਣੇ ਵਿਚ ਮੂੰਹ ਲਕੋਅ ਕੇ ਖਾਸੀ ਦੇਰ ਤੱਕ ਰੋਂਦੀ ਰਹੀ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਡਾਇਨਾ ਦਾ ਗਰੂਰ ਟੁੱਟਿਆ ਸੀ। ਪਹਿਲੀ ਦਫਾ ਉਹ ਕਿਸੇ ਮਰਦ ਨੂੰ ਆਕਰਸ਼ਿਤ ਕਰਨ ਵਿਚ ਅਸਫਲ ਰਹੀ ਸੀ। ਪਹਿਲੀ ਮਰਤਬਾ ਕਿਸੇ ਮਰਦ ਨੇ ਉਸਨੂੰ ਨਜ਼ਰਅੰਦਾਜ਼ ਕੀਤਾ ਸੀ। ਡਾਇਨਾ ਦੀ ਹਾਉਮੇ ਨੂੰ ਭਾਰੀ ਠੇਸ ਲੱਗੀ ਸੀ ਉਦਣ। ਗੁੱਸੇ ਵਿਚ ਡਾਇਨਾ ਨੇ ਅੱਧੀ ਰਾਤ ਨੂੰ ਉੱਠ ਕੇ ਆਪਣੇ ਘਰ ਵਿਚ ਪਈਆਂ ਟੌਮ ਕਰੂਜ਼ ਦੀਆਂ ਸਾਰੀਆਂ ਫਿਲਮਾਂ ਦੀਆਂ ਵਿਡੀਉ ਕੈਸਟਾਂ ਤੋੜ੍ਹ ਕੇ ਕੂੜੇਦਾਨ ਵਿਚ ਸੁੱਟ ਦਿੱਤੀਆਂ ਸਨ।

ਅਗਲੀ ਸਵੇਰ ਉੱਠ ਕੇ ਡਾਇਨਾ ਨੇ ਆਪਣੀ ਆਦਤ ਮੁਤਾਬਿਕ ਇਕ ਟੋਸਟ, ਇਕ ਪਪੀਤਾ ਅਤੇ ਇਕ ਸ਼ਹਿਦ ਦੇ ਚਮਚੇ ਨਾਲ ਬਿਨਾ ਖੰਡ ਵਾਲੀ ਕੌਫੀ ਦਾ ਨਾਸ਼ਤਾ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਡਾਇਨਾ ਦਾ ਫੋਨ ਖੜ੍ਹਕਣਾ ਸ਼ੁਰੂ ਹੋ ਗਿਆ ਸੀ। ਡਾਇਨਾ ਦੀਆਂ ਸਖੀਆਂ ਸਹੇਲੀਆਂ ਅਕਸਰ ਡਾਇਨਾ ਨੂੰ ਇਸੇ ਵਕਤ ਫੋਨ ਕਰਿਆ ਕਰਦੀਆਂ ਸਨ। ਕਿਉਂਕਿ ਉਸ ਤੋਂ ਬਾਅਦ ਦਿਨ ਭਰ ਡਾਇਨਾ ਨਾਲ ਫੋਨ 'ਤੇ ਗੱਲ ਕਰਨਾ ਜੂਆ ਖੇਡਣ ਵਾਂਗ ਹੁੰਦਾ ਸੀ। ਜਾਂ ਗੱਲ ਹੋ ਜਾਵੇਗੀ ਜਾਂ ਨਹੀਂ ਹੋਵੇਗੀ। ਡਾਇਨਾ ਦੁਆਰਾ ਫੋਨ ਚੁੱਕਣ ਦੀ ਕੋਈ ਗਰੰਟੀ ਨਹੀਂ ਸੀ ਹੁੰਦੀ।

ਡਾਇਨਾ ਨੂੰ ਫੋਨ ਚੁੱਕ ਕੇ ਬਟਲਰ ਪੋਲ ਬੂਰਲ ਨੇ ਫੜ੍ਹਾਇਆ ਸੀ, "ਬੌਸ, ਟੌਮ ਕਰੂਜ਼ ਦਾ ਫੋਨ ਹੈ।"

ਡਾਇਨਾ ਨੇ ਇਕਦਮ ਝਪੱਟਾ ਮਾਰ ਕੇ ਫੋਨ ਤਾਂ ਫੜ੍ਹ ਲਿਆ ਸੀ। ਪਰ ਮਾਊਥਪੀਸ 'ਤੇ ਹੱਥ ਰੱਖ ਕੇ ਕਾਫੀ ਦੇਰ ਕੁਝ ਨਹੀਂ ਸੀ ਬੋਲੀ। ਕੁਝ ਮਿੰਟ ਬਾਅਦ ਡਾਇਨਾ ਨੇ ਰਾਤ ਵਾਲਾ ਗੁੱਸਾ ਝਾੜਣ ਲਈ ਬੇਰੁੱਖੀ ਨਾਲ 'ਹੈਲੋ' ਕਹੀ ਸੀ। ਅੱਗੋਂ ਫੋਨ 'ਤੇ ਟੌਮ ਕਰੂਜ਼ ਦਾ ਰਸੋਈਆ ਰੌਬਿਨ ਸੀ, "ਮੈਡਮ, ਮਿਸਟਰ ਕਰੂਜ਼ ਤੁਹਾਨੂੰ ਆਪਣੇ ਲੰਡਨ ਵਾਲੇ ਗਰੀਬਖਾਨੇ ਵਿਚ ਖਾਣੇ ਦੀ ਦਾਵਤ ਦੇਣਾ ਚਾਹੁੰਦੇ ਹਨ।"

"ਦਾਵਤ ਦੇਣ ਲਈ ਵੀ ਥੋਡੇ ਮਿਸਟਰ ਕਰੂਜ਼ ਨੂੰ ਵਿਚੋਲਿਆਂ ਦੀ ਲੋੜ੍ਹ ਪੈਂਦੀ ਹੈ? ਉਹ ਆਪ ਨ੍ਹੀਂ ਸੀ ਫੋਨ ਕਰ ਸਕਦਾ?" ਡਾਇਨਾ ਨੇ ਚੌੜ੍ਹੀ ਹੋ ਗਈ ਸੀ।

"ਅਸਲ ਵਿਚ ਮੈਡਮ ਸਾਡੇ ਬੌਸ ਬਹੁਤ ਸੰਗਾਊ ਜਿਹੇ ਸੁਭਾਅ ਦੇ ਮਾਲਕ ਹਨ ਤੇ ਤੁਹਾਡੇ ਨਾਲ ਗੱਲ ਕਰਨ ਲਈ ਸ਼ਰਮਾਉਂਦੇ ਹਨ।"

"ਜਾਣਦੀ ਆਂ ਮੈਂ ਕਿੰਨਾ ਕੁ ਸੰਗਾਊ ਹੈ! ਫਿਲਮਾਂ ਵਿਚ ਲੀੜੇ ਲਾਹੁਣ ਲੱਗਿਆ ਤਾਂ ਜਮ੍ਹਾਂ ਢਿੱਲ ਨ੍ਹੀਂ ਕਰਦਾ ਥੋਡਾ ਵੱਡਾ ਮਿਸਟਰ ਸੰਗਾਊ?"

"ਉਹ ਤਾਂ ਫੇਰ ਉਹਨਾਂ ਦਾ ਪੇਸ਼ਾ ਹੈ ਜੀ। ਨੌਕਰੀ ਕੇਹੀ ਤੇ ਨਖਰਾ ਕੇਹਾ?" ਰੌਬਿਨ ਨੇ ਟੌਮ ਕਰੂਜ਼ ਦੇ ਹੱਕ ਵਿਚ ਦਲੀਲ ਦਿੱਤੀ ਸੀ।

"ਟੌਮੀ ਨੂੰ ਮੇਰਾ ਸੁਨੇਹਾ ਦੇ ਦੇਣਾ ਕਿ ਮੇਰੇ ਕੋਲ ਵਕਤ ਨਹੀਂ ਹੈ। ਮੈਂ ਨਹੀਂ ਆ ਸਕਦੀ।"

ਟੌਮ ਕਰੂਜ਼ ਸਪੀਕਰ ਫੋਨ 'ਤੇ ਇਹ ਵਾਰਤਾ ਸੁਣ ਰਿਹਾ ਸੀ। ਝਟਪਟ ਫੋਨ ਫੜ੍ਹ ਕੇ ਉਹ ਆਪ ਬੋਲਿਆ ਸੀ, "ਪ੍ਰਿੰਸੈਸ ਡਾਇਨਾ ਮੈਂ ਨਾਂਹ ਸੁਣਨ ਦਾ ਆਦੀ ਨਹੀਂ।"

"ਨਹੀਂ ਆਦੀ ਤਾਂ ਆਦਤ ਪਾ ਲਵੋ। ਚੰਗੀਆਂ ਆਦਤਾਂ ਮਨੁੱਖ ਨੂੰ ਜਲਦ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ ਹਨ। ਮੈਂ ਜਣੇ-ਖਣੇ ਨੂੰ ਹਾਂ ਕਹਿਣ ਦੀ ਆਦੀ ਨਹੀਂ ਹਾਂ।" ਡਾਇਨਾ ਨੇ ਨਖਰਾ ਦਿਖਾਇਆ ਸੀ।

ਟੌਮ ਕਰੂਜ਼ ਨੇ ਤਰਲਾ ਜਿਹਾ ਕੀਤਾ ਸੀ, "ਪਲੀਜ਼ ਮੇਰਾ ਦਿਲ ਨਾ ਤੋੜ੍ਹੋ! ਦੂਜੇ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਇੰਨਸਾਨ ਨੂੰ ਆਪ ਉਸਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਤੁਸੀਂ ਹਾਂ ਕਹਿਣ ਦੀ ਹੁਣੇ ਤੋਂ ਆਦਤ ਕਿਉਂ ਨਹੀਂ ਪਾ ਲੈਂਦੇ?"

ਡਾਇਨਾ ਖਿੜਖਿੜਾ ਕੇ ਹੱਸ ਪਈ ਸੀ, "ਤੁਸੀਂ ਬਿਲਕੁਲ ਉਹੋ ਜਿਹੇ ਹੋ, ਜਿਹੋ ਜਿਹੇ ਫਿਲਮਾਂ ਵਿਚ ਪੇਸ਼ ਹੋਏ ਹੋ। ਮਾਅਫ ਕਰਨਾ, ਮੈਂ ਬਹੁਤ ਮਸਰੂਫ ਹਾਂ। ਨਹੀਂ ਆ ਸਕਦੀ।"

"ਚੰਗਾ ਫੇਰ ਇਕ ਸ਼ਰਤ ਉੱਤੇ ਮੁਆਫ ਕਰਾਂਗਾ ਜੇਕਰ ਤੁਸੀਂ ਇਹ ਮੁਆਫੀ ਮੇਰੇ ਘਰ ਆ ਕੇ ਮੰਗੋ। ਨਹੀਂ ਤਾਂ ਮੈਂ ਪੰਜਵੀਂ ਮੰਜਿਲ 'ਤੇ ਖੜ੍ਹਾ ਹਾਂ। ਹੁਣੇ ਹੀ ਇਥੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਵਾਂਗਾ ਤੇ ਸੂਈਸਾਇਡ ਨੋਟ ਵਿਚ ਤੁਹਾਡਾ ਨਾਮ ਲਿੱਖ ਜਾਵਾਂਗਾ।"

"ਨਾ ਬਾਬਾ ਅਹੇ ਜਿਹਾ ਕੁਸ਼ ਨਾ ਕਰੀਂ। ਪ੍ਰੈਸ ਤਾਂ ਅੱਗੇ ਮੇਰਾ ਖਹਿੜਾ ਨਹੀਂ ਛੱਡਦੀ। ਤੇਰੇ ਨਾਲ ਇਕ ਹੋਰ ਸਕੈਂਡਲ ਬਣ ਜਾਊ ਵਾਧੂ ਦਾ। ਮੈਂ ਆ ਰਹੀ ਹਾਂ। ਤੂੰ ਵੀ ਕੀ ਯਾਦ ਰੱਖੇਂਗਾ। ਡਾਇਨਾ ਨੂੰ ਡਿਨਰ ਡੇਟ ਕੀਤਾ ਸੀ।"

ਡਾਇਨਾ, ਨਿਕੋਲ ਕਿੱਡਮੈਨ ਨੂੰ ਨਿਵਾਂ ਦਿਖਾਉਣ ਲਈ ਪੂਰਾ ਪਹਿਨ ਪੱਚਰ ਕੇ ਟੌਮ ਕਰੂਜ਼ ਦੇ ਲੰਡਨ ਵਾਲੇ ਥੇਮਜ਼ ਦਰਿਆ ਦੇ ਦੱਖਣ ਵੱਲ ਡੂਲਿਚ ਪਿੰਡ ਵਿਚ ਬਣੇ ਨੌ ਸੌਣ ਕਮਰਿਆਂ ਵਾਲੇ ਦੋ ਕਰੋੜ ਪੌਂਡ ਦੇ ਘਰ ਉਸੇ ਸ਼ਾਮ ਨੂੰ ਪਹੁੰਚ ਗਈ ਸੀ। ਨਿਕੋਲ ਕਿੱਡਮੈਨ ਪ੍ਰੀਮੀਅਰ ਵਾਲੀ ਰਾਤ ਹੀ ਅਮਰੀਕਾ ਨੂੰ ਚਲੀ ਗਈ ਸੀ। ਉਸਦੀ ਫਿਲਮ ਦੀ ਸ਼ੂਟਿੰਗ ਅਧੂਰੀ ਪਈ ਸੀ। ਨਿਕੋਲ ਕਿੱਡਮੈਨ ਦੇ ਮਾਜੂਦ ਨਾ ਹੋਣ ਬਾਰੇ ਜਾਣ ਕੇ ਡਾਇਨਾ ਨੂੰ ਲੋਹੜੇ ਦਾ ਚਾਅ ਚੜ੍ਹ ਗਿਆ ਸੀ। ਸ਼ੈਮਪੇਨ ਪੀਂਦੇ ਹੋਏ ਉਹ ਗੈਸਟਰੂਮ ਵਿਚ ਬੈਠ ਕੇ ਗੱਲਾਂ ਮਾਰਨ ਲੱਗ ਪਏ ਸਨ।

"ਮੈਂ ਤੁਹਾਡੀਆਂ 1981 ਵਿਚ ਆਈਆਂ ਐਂਡਲੈੱਸ ਲਵ ਤੇ ਟੈਪਸ, 1983 ਵਿਚ ਦਾ ਅਊਟਸਾਈਡਰਸ, ਰਿਸਕੀ ਬਿਜ਼ਨਸ ਤੇ ਲੂਜ਼ਿੰਗ ਇੱਟ, 1985 ਵਿਚ ਲੀਜ਼ੈਂਡ,1986 ਵਿਚ ਟੌਪਗੰਨ ਤੇ ਦੀ ਕਲਰ ਔਫ ਮੰਨੀ, 1988 ਵਿਚ ਕੌਕਟੇਲ ਤੇ 1990 ਵਿਚ ਡੇਅਜ਼ ਔਫ ਥੰਡਰ ਆਦਿ ਸਭ ਫਿਲਮਾਂ ਦੇਖੀਆਂ ਹਨ।"

"ਵਧੀਆ ਕਿਹੜੀ ਮੂਵੀ ਲੱਗੀ?" ਟੌਮ ਕਰੂਜ਼ ਸ਼ੇਮਪੇਨ ਦੀ ਘੁੱਟ ਭਰਦਾ ਹੋਇਆ ਬੋਲਿਆ ਸੀ।

"ਸਾਰੀਆਂ ਹੀ। ਤੁਸੀਂ ਵਧੀਆ ਐਕਟਰ ਹੋ। ਤੁਹਡੀ ਬੌਡੀ ਬਹੁਤ ਸੋਹਣੀ ਹੈ।"

"ਤੇ ਸ਼ਕਲ ਮਾੜੀ ਆ?"

ਡਾਇਨਾ ਨੇ ਟੌਮ ਕਰੂਜ਼ ਵੱਲ ਲਲਚਾਈਆਂ ਨਜ਼ਰਾਂ ਨਾਲ ਤੱਕਿਆ ਸੀ, "ਨਹੀਂ ਸ਼ਕਲ ਵੀ ਸੋਹਣੀ ਬੌਡੀ ਨਾਲ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ।"

"ਪ੍ਰਿੰਸੈਸ, ਤੁਹਾਡਾ ਫੇਸ ਬਹੁਤ ਫੋਟੋਜ਼ੈਨਿਕ ਹੈ। ਮਿਸ ਵਰਲਡ ਜਾਂ ਮਿਸ ਯੂਨੀਵਰਸ ਬਿਊਟੀ ਕੌਨਟੈਸਟ ਤਾਂ ਤੁਸੀਂ ਅੱਜ ਵੀ ਅੱਖਾਂ ਮੀਚ ਕੇ ਜਿੱਤ ਸਕਦੇ ਹੋ! ਕਦੇ ਫਿਲਮਾਂ... ਮੌਡਲਿੰਗ ਜਾਂ ਗਲੈਮਰ ਵਰਲਡ ਵਿਚ ਆਉਣ ਬਾਰੇ ਨਹੀਂ ਸੀ ਸੋਚਿਆ?... ਪ੍ਰਿੰਸੈਸ ਡਾਇਨਾ ਜੇਕਰ ਤੁਸੀਂ ਸ਼ਾਹੀ ਘਰਾਣੇ ਵਿਚ ਵਿਆਹ ਕਰਵਾਉਣ ਦੀ ਕਾਹਲੀ ਨਾ ਕਰਦੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਅੱਜ ਤੁਸੀਂ ਹੌਲੀਵੁੱਡ ਵਿਚ ਹੁੰਦੇ ਤੇ ਸਭ ਹੀਰਇਨਾਂ ਦੀ ਤੁਸੀਂ ਛੁੱਟੀ ਕਰ ਦੇਣੀ ਸੀ।"

ਡਾਇਨਾ ਨੂੰ ਟੌਮ ਕਰੂਜ਼ ਦੇ ਮੂੰਹੋਂ ਆਪਣੇ ਹੁਸਨ ਦੀ ਸਿਫਤ ਸੁਣ ਕੇ ਆਨੰਦ ਆ ਰਿਹਾ ਸੀ, "ਰਹਿਣ ਦੋ ਪੰਪ ਮਾਰਨ ਨੂੰ।"

"ਮੈਨੂੰ ਝੂਠ ਬੋਲਣ ਦੀ ਆਦਤ ਨਹੀਂ। ਮੈਂ ਸੱਚ ਕਹਿੰਦਾ ਹਾਂ। ਧਰਮ ਨਾਲ ਤੇਰਵਾਂ ਰਤਨ ਹੈ ਹੱਥ ਵਿਚ।"

"ਠੀਕ ਹੈ ਮੰਨ ਲੈਂਦੀ ਹਾਂ।... ਤੁਹਾਡਾ ਘਰ ਬਹੁਤ ਸੋਹਣਾ ਹੈ। ਦੋ ਪਾਰਕਾਂ ਅਤੇ ਗੌਲਫ ਕੋਰਸ ਵਿਚਲੇ ਬਣਿਆ ਇਹ ਪੁਰਾਤਨ ਘਰ ਇੰਗਲੈਂਡ ਵਿਚ ਖਰੀਦਣ ਦਾ ਵਿਚਾਰ ਕਿਵੇਂ ਆਇਐ?"

"ਦਰਅਸਲ ਮੈਨੂੰ ਤੁਹਾਡੇ ਵੈਸਟ ਐਂਡ ਥਿਏਟਰ ਨਾਲ ਕਾਫੀ ਲਗਾਅ ਹੈ। ਮੇਰੇ ਕੋਲ ਰੀਜ਼ੈਂਟ ਪਾਰਕ, ਲੰਡਨ ਵਿਚ ਵੀ ਇਕ ਘਰ ਹੈ। ਮੈਡੋਨਾ ਨੇ ਆਪਣੀ ਬੇਟੀ ਲੋਰਡਸ ਨੂੰ ਇੰਗਲੈਂਡ ਪੜ੍ਹਾਇਆ ਸੀ। ਉਸਦੀ ਰੀਸ ਨਾਲ ਮੈਂ ਵੀ ਸੋਚਿਆ ਕਿ ਆਪਣੀ ਬੇਟੀ ਇਜ਼ਬੇਲਾ ਜੇਨ ਕਿੱਡਮੈਨ ਕਰੂਜ਼ ਨੂੰ ਇਥੇ ਫਿਲਮੀ ਦੁਨੀਆਂ ਦੀ ਚਕਾਚੌਂਦ ਤੋਂ ਦੂਰ ਪੜ੍ਹਾਵਾਂ। ਬਸ ਇਹੀ ਸੋਚ ਕੇ ਇਥੇ ਪੈਰ ਪਾਇਆ ਹੈ। ਨਾਲੇ ਸੋਚਿਆ ਬਹਾਨੇ ਨਾਲ ਤੁਹਾਡੇ ਦਰਸ਼ਨ ਹੁੰਦੇ ਰਿਹਾ ਕਰਨਗੇ। ਵੈਸੇ ਲੌਸ ਏਜਲੰਸ ਤੋਂ ਬਿਨਾ ਸਾਡੇ ਕੋਲ ਅਸਟਰੇਲੀਆਂ ਵੀ ਇਕ ਬਹੁਤ ਵੱਡਾ ਮਕਾਨ ਹੈ।"

"ਅੱਛੀ ਗੱਲ ਹੈ। ਟੌਮ 1989 ਵਿਚ ਤੁਹਾਡੀ ਇਕ ਹੋਰ ਫਿਲਮ ਆਈ ਸੀ, ਬੋਰਨ ਔਨ ਦਾ ਫੋਰਥ ਔਫ ਜੁਲਾਈ, ਜਿਸ ਲਈ ਤੁਹਾਡੀਆਂ ਸਰਵੋਤਮ ਅਦਾਕਾਰ ਵਜੋਂ ਅਕੈਡਮੀ ਅਵਾਰਡ, ਬੈਫਟਾ, ਡੈਵਿਡ ਡੀ ਡੌਨਾਟੋਲੋ ਅਤੇ ਨਿਉਯੋਰਕ ਫਿਲਮ ਕਰਿਟਕ ਯਾਨੀ ਚਾਰ ਨੌਮੀਨੇਸ਼ਨਜ਼ ਵੀ ਹੋਈਆਂ ਸੀ?"

"ਹਾਂ, ਯੂਅਰ ਰੌਇਲ ਹਾਨੀਨੈੱਸ ਉਸ ਮੂਵੀ ਲਈ ਮੈਨੂੰ ਬੈਸਟ ਐਕਟਰ ਦੇ ਸ਼ਿਕਾਗੋ ਫਿਲਮ ਕਰੀਟਕ ਅਸੋਸੀਏਸ਼ਨ ਅਤੇ ਗੋਲਡਨ ਗਲੋਬਲ, ਦੋ ਅਵਾਰਡ ਵੀ ਮਿਲੇ ਸਨ। ਮੇਰਾ ਜਨਮ 3 ਜੁਲਾਈ 1962 ਦਾ ਹੋਣ ਕਰਕੇ ਮੈਨੂੰ ਉਹ ਫਿਲਮ ਕਾਫੀ ਅਜੀਜ਼ ਹੈ।"

"ਅੱਛਾ? ਮੇਰੀ ਰਾਸ਼ੀ ਵੀ ਕੈਂਸਰ ਹੈ ਤੇ ਇਸ ਦਾ ਮਤਲਬ ਤੁਸੀਂ ਮੈਥੋਂ ਪੂਰਾ ਇਕ ਸਾਲ ਤੇ ਦੋ ਦਿਨ ਛੋਟੇ ਹੋ। ਮੇਰਾ ਜਨਮ 1 ਜੁਲਾਈ 1961 ਦਾ ਹੈ।... ਮੇਰੇ ਬੇਟੇ ਵਿਲੀਅਮ ਨੂੰ ਫਿਲਮ ਦੀ ਸ਼ੂਟਿੰਗ ਦੇਖਣ ਦਾ ਬਹੁਤ ਚਾਅ ਹੈ। ਅਗਰ ਕਦੇ ਸੰਭਵ ਹੋਵੇ ਤਾਂ ਅਸੀਂ ਤੁਹਾਡੀ ਅਗਲੀ ਫਿਲਮ ਦੀ ਸ਼ੂਟਿੰਗ ਹੁੰਦੀ ਦੇਖਣਾ ਚਾਹਾਂਗੇ।" ਡਾਇਨਾ ਨੇ ਆਪਣਾ ਅਗਲਾ ਪੱਤਾ ਸਿੱਟ ਦਿੱਤਾ ਸੀ।

"ਹਾਂ ਕਿਉਂ ਨਹੀਂ। ਏ ਫਿਉ ਗੁੱਡ ਮੈੱਨ ਤਾਂ ਹੁਣੇ ਇਕ ਅੱਧੇ ਮਹੀਨੇ ਵਿਚ ਰਿਲੀਜ਼ ਹੋਣ ਵਾਲੀ ਹੈ। ਉਸ ਤੋਂ ਬਾਅਦ ਦੋ ਵੱਡੇ ਪ੍ਰਜੈਕਟ ਹਨ। ਇਕ ਹੈ ਫਿਲਮ ਮਿਸ਼ਨ ਇੰਮਪੌਸੀਬਲ ਤੇ ਦੂਜੀ ਮੇਰੀ ਤੇ ਨਿਕੋਲ ਦੀ ਆਇਜ਼ ਵਾਇਡ ਸ਼ੱਟ ਬਹੁਤ ਰੋਮਾਂਚਕ ਅਤੇ ਤੱਤਾ ਵਿਸ਼ਾ ਹੈ। ਕਾਫੀ ਸਾਰੇ ਸਾਡੇ ਬੈੱਡਰੂਮ ਵਿਚ ਕਾਮ ਉਕਸਾਊ ਸੀਨ ਹੋਣਗੇ ਉਸ ਵਿਚ। ਤੁਸੀਂ ਮਿਆਮੀ ਆ ਕੇ ਮੇਰੇ ਕੋਲ ਠਹਿਰਨਾ। ਥੋਨੂੰ ਸ਼ੂਟਿੰਗ ਦਿਖਾਂਵਾਂਗੇ।"

"ਫੇਰ ਆਪਾਂ ਤਾਂ ਨ੍ਹੀਂ ਭਾਈ ਉਹ ਦੇਖਣੀ। ਮੈਂ ਤਾਂ ਤੁਹਾਨੂੰ ਸਕੀਰਨ 'ਤੇ ਝੱਗਾ ਲਾਉਂਦਿਆਂ ਦੇਖ ਲਵਾਂ ਤਾਂ ਮੈਨੂੰ ਕੁਝ ਹੋਣ ਲੱਗ ਜਾਂਦੈ। ਜੇ ਮੇਰੀਆਂ ਅੱਖਾਂ ਸਾਹਮਣੇ ਤੁਸੀਂ ਲਵ ਮੇਕਿੰਗ ਸੀਨ ਫਿਲਮਾਊਂਗੇ ਤਾਂ ਮੈਥੋਂ ਕਿਥੇ ਰਹਿ ਹੋਣੈ। ਮੇਰਾ ਸੈਕਸ ਭੜਕ ਜਾਣੈ ਤੇ ਮੈਂ ਨਿਕੋਲ ਨੂੰ ਧੱਕਾ ਮਾਰ ਕੇ ਆਪ ਥੋਨੂੰ ਦਬੋਚ ਲੈਣਾ। ਨਾਸ ਮਾਰਕੇ ਰੱਖਦੂੰ, ਟੌਮ ਮੈਂ ਤਾਂ ਤੇਰਾ।"

ਡਾਇਨਾ ਦੇ ਮੂੰਹੋ ਇਹ ਬੇਬਾਕ ਗੱਲ ਸੁਣ ਕੇ ਸ਼ਰਮ ਨਾਲ ਟੌਮ ਕਰੂਜ਼ ਪਾਣੀ ਪਾਣੀ ਹੋ ਗਿਆ ਸੀ, "ਪ੍ਰਿੰਸੈਸ ਤੁਸੀਂ ਬਹੁਤ ਬੋਲਡ ਹੋ?"

"ਮੈਂ ਬੋਲਡ ਨਹੀਂ। ਤੁਸੀਂ ਹੀ ਕੁੜੀਆਂ ਵਾਂਗੂ ਐਵੇਂ ਸੰਗੀ ਜਾਂਦੇ ਓ। ਐਨਾ ਸ਼ਰਮੀਲਾ ਸੁਭਾਅ ਹੋਣ ਦੇ ਬਾਵਜੂਦ ਫਿਲਮਾਂ ਤੁਸੀਂ ਕਿਵੇਂ ਬਣਾ ਲੈਂਦੇ ਹੋ?"

"ਪਰਦੇ ਦੀ ਅਦਾਕਾਰੀ ਵਾਲੀ ਜ਼ਿੰਦਗੀ ਤੇ ਅਸਲ ਜੀਵਨ ਵਿਚ ਬਹੁਤ ਅੰਤਰ ਹੁੰਦਾ ਹੈ। ਐਕਟਿੰਗ ਤਾਂ ਬਸ ਤੁਹਾਨੂੰ ਪੇਸ਼ਾ ਸਮਝ ਕੇ ਕਰਨੀ ਪੈਂਦੀ ਹੈ।"

"ਤੁਸੀਂ ਦਰੁਸਤ ਫਰਮਾਇਆ ਹੈ। ਐਕਟਿੰਗ ਤਾਂ ਪੇਸ਼ਾ ਸਮਝ ਕੇ ਕਰਨੀ ਪੈਂਦੀ ਹੈ। ਮੈਂ ਵੀ ਤਾਂ ਇਹੋ ਕਰ ਰਹੀ ਹਾਂ। ਦੁਨੀਆਂ ਨੂੰ ਮੈਂ ਤੇ ਪ੍ਰਿੰਸ ਚਾਰਲਸ ਇਹੀ ਦਿਖਾਉਂਦੇ ਹਾਂ ਕਿ ਸਾਡੇ ਪਤੀ ਪਤਨੀ ਵਿਚ ਬਹੁਤ ਤਾਲਮੇਲ ਹੈ। ਪਰ ਹਕੀਕਤ ਵਿਚ ਤਾਂ ਸਾਡੇ ਦਰਮਿਆਨ ਬੀਵੀ-ਖਾਵੰਦ ਵਾਲੀ ਕੋਈ ਗੱਲ ਨਹੀਂ ਹੈ। ਕਈ ਵਰ੍ਹਿਆਂ ਤੋਂ ਅਸੀਂ ਇਕ ਦੂਜੇ ਨੂੰ ਹੱਥ ਲਾ ਕੇ ਵੀ ਨਹੀਂ ਦੇਖਿਆ। ਅਸੀਂ ਕਦੇ ਇਕੱਠੇ ਸੁੱਤੇ ਹੀ ਨਹੀਂ।"

"ਇਹ ਜਾਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਹੈ। ਮੈਂ ਤੁਹਾਡੇ ਬਾਰੇ ਅਖ਼ਬਾਰਾਂ ਵਿਚ ਕਾਫੀ ਕੁਝ ਪੜ੍ਹਿਆ ਹੈ। ਤੁਹਾਡੇ ਮੇਜ਼ਰ ਜੇਮਜ਼ ਹਿਊਵਟ ਨਾਲ ਸੰਬੰਧਾਂ ਬਾਰੇ ਵਿਵਾਦ ਛਪੇ ਵੀ ਮੈਂ ਕਿਧਰੇ ਪੜ੍ਹੇ ਸਨ। ਕੀ ਇਹ ਸੱਚ ਸੀ?"

"ਨਾ ਟੌਮ ਤੇਰੀ ਸਹੁੰ ਲੱਗੇ। ਕੋਰਾ ਝੂਠ ਸੀ। ਜੇਮਜ਼ ਹਿਊਵਟ ਤੋਂ ਮੈਂ ਘੋੜ ਸਵਾਰੀ ਸਿੱਖਦੀ ਸੀ। ਮੈਂ ਉਸਨੂੰ ਭਰਾਵਾਂ ਵਾਂਗ ਸਮਝਦੀ ਹਾਂ। ਉਹ ਇਕ ਮਾਮੂਲੀ ਫੌਜੀ ਹੈ ਤੇ ਮੈਂ ਰਾਜਕੁਮਾਰੀ ਹਾਂ। ਮੈਨੂੰ ਆਪਣੀ ਮਰਿਆਦਾ ਦੀ ਲਛਮਣ ਰੇਖਾ ਦਾ ਪੂਰਾ ਗਿਆਨ ਹੈ। ਮੈਂ ਭੁੱਲ ਕੇ ਵੀ ਅਜਿਹੀ ਗਲਤੀ ਨਹੀਂ ਕਰ ਸਕਦੀ।... ਹਾਂ ਮੈਨੂੰ ਵਰਗ ਲਾਉਣ ਤੇ ਸਡਿਊਸ ਕਰਨ ਦੀ ਜੇਮਜ਼ ਨੇ ਬਥੇਰੀ ਕੋਸ਼ਿਸ਼ ਕੀਤੀ ਸੀ। ਪਰ ਮੈਂ ਨਹੀਂ ਸੀ ਮੰਨੀ। ਐਵੇਂ ਅਖ਼ਬਾਰਾਂ ਵਾਲੇ ਅਨਾਬ ਸ਼ਨਾਬ ਬਕੀ ਜਾਂਦੇ ਹਨ ਤੇ ਜੇਮਜ਼ ਹਿਊਵਟ ਵੀ ਪੂਰਾ ਸ਼ੇਖ ਚਿਲੀ ਹੈ। ਉਹ ਕਾਲਪਨਿਕ ਦੁਨੀਆਂ ਵਿਚ ਬਹੁਤਾ ਵਿਚਰਦਾ ਹੈ। ਮੇਰੀ ਦੋਸਤੀ ਨੂੰ ਉਹ ਮੁਹੱਬਤ ਦਾ ਨਾਮ ਦੇ ਕੇ ਪ੍ਰਚਾਰੀ ਜਾ ਰਿਹਾ ਹੈ। ਇਸੇ ਲਈ ਮੈਂ ਉਸ ਤੋਂ ਦੂਰੀਆਂ ਬਣਾ ਲਈਆਂ ਹਨ। ਉਹ ਸਭ ਅਫਵਾਵਾਂ ਹਨ, ਜਿਨ੍ਹਾਂ ਦਾ ਕੋਈ ਠੋਸ ਅਧਾਰ ਨਹੀਂ ਹੈ। ਤੁਹਾਨੂੰ ਮੇਰੇ 'ਤੇ ਯਕੀਨ ਹੈ ਨਾ ਟੌਮ?" ਡਾਇਨਾ ਨੇ ਟੌਮ ਦੇ ਹੱਥ ਉੱਤੇ ਆਪਣਾ ਹੱਥ ਰੱਖ ਦਿੱਤਾ ਸੀ।

ਟੌਮ ਕਰੂਜ਼ ਨੇ ਭਾਵੁਕ ਹੁੰਦਿਆਂ ਡਾਇਨਾ ਦਾ ਹੱਥ ਆਪਣੇ ਦੋਨਾਂ ਹੱਥ ਵਿਚ ਲੈ ਲਿਆ ਸੀ, "ਹਾਂ ਪ੍ਰਿੰਸੈਸ ਮੈਨੂੰ ਤੁਹਾਡੇ ਕਹਿਣ 'ਤੇ ਵਿਸ਼ਵਾਸ ਹੈ। ਅਖ਼ਬਾਰਾਂ ਵਾਲਿਆਂ ਸਾਲਿਆਂ ਤੋਂ ਤਾਂ ਮੈਂ ਵੀ ਔਖਾ ਹਾਂ। ਮੇਰੇ ਬਾਰੇ ਕਿਹੜਾ ਘੱਟ ਕੂਫਰ ਤੋਲਦੇ ਨੇ। 1990/91 ਵਿਚ ਪੀਪਲ ਮੈਗਜ਼ੀਨ ਨੇ ਜਦੋਂ ਮੈਨੂੰ ਦੁਨੀਆਂ ਦੇ 50 ਖ਼ੂਬਸੂਰਤ ਮਰਦਾਂ ਦੀ ਫਰਿਸ਼ਤ ਵਿਚ ਸ਼ਾਮਲ ਕਰ ਦਿੱਤਾ ਤਾਂ ਅਖ਼ਬਾਰਾਂ ਵਾਲੇ ਮੈਨੂੰ ਸਮਲਿੰਗੀ ਲਿਖਣ ਲੱਗ ਪਏ ਸਨ। ਮੈਂ ਇਕ ਦੋ ਅਦਾਰਿਆਂ 'ਤੇ ਇੱਜ਼ਤ ਹੱਤਕ ਦੇ ਕੇਸ ਵੀ ਠੋਕੇ ਹੋਏ ਨੇ। ਇਕ ਤਾਂ ਤੁਹਾਡਾ ਬ੍ਰਤਾਨਵੀ ਅਖ਼ਬਾਰ ਡੇਲੀ ਐਕਸਪ੍ਰੈੱਸ ਹੀ ਹੈ। ਰਿਸਕੀ ਬਿਜ਼ਨਸ ਦੀ ਮੇਰੀ ਕੋ-ਸਟਾਰ ਰਿਬੈਕਾ ਡੀ ਮੌਰਨੇ ਤੇ ਪੈਨਲੋਪ ਕਰੂਜ਼ ਨਾਲ ਤਾਂ ਮੇਰੇ ਮੰਨਿਆਂ ਸੰਬੰਧ ਸਨ। ਸਾਲੀ ਗਾਇਕਾ ਸ਼ੀਰ ਐਵੇਂ ਹੀ 1985 ਤੋਂ ਮੇਰੇ ਨਾਲ ਸ਼ਰੀਰਕ ਸੰਬੰਧ ਹੋਣ ਦੇ ਦਾਵੇ ਕਰੀ ਜਾਂਦੀ ਹੈ। ਉਹਨੂੰ ਮੈਂ 'ਕੇਰਾਂ ਪੁੱਛ ਲਿਆ ਬਈ ਤੈਨੂੰ ਪਤੈ ਮੈਂ ਕਿਹੜੇ ਰੰਗ ਦਾ ਕੱਛਾ ਪਾਉਨਾਂ। ਕੰਜਰੀ ਨੂੰ ਜੂਆਬ ਨਹੀਂ ਆਇਆ ਸੀ। ਸਾਲੀ ਟੈਕਸੀ!"

"ਮੈਨੂੰ ਪਤੈ ਤੁਸੀਂ ਨੀਲੇ ਰੰਗ ਦਾ ਅੰਡਰਵੀਅਰ ਪਾਉਂਦੇ ਹੋ। ਨੀਲਾ ਮੇਰਾ ਵੀ ਫੇਵਰਟ ਕਲਰ ਹੈ।"

"ਹੈਂ!!! 
 ਪ੍ਰਿੰਸੈਸ ਤੁਹਾਨੂੰ ਕਿਵੇਂ ਪਤੈ?"

"ਉਈਂ ਤੁੱਕਾ ਜਿਹਾ ਲਾ ਕੇ ਹਨੇਰੇ ਵਿਚ ਤੀਰ ਛਡਿਆ ਸੀ। ਮੈਂ ਤੁਹਾਡੀਆਂ ਕਈ ਫੋਟੋਆਂ ਵਿਚ ਤੁਹਾਡੀ ਕੋਟ ਦੀ ਜ਼ੇਬ ਵਿਚ ਨੀਲਾ ਰੂਮਾਲ ਦੇਖਿਆ ਸੀ ਤੇ ਤੁਹਾਡੀ ਇਕ ਇੰਟਰਵਿਊ ਵਿਚ ਸੁਣਿਆ ਸੀ ਕਿ ਨੀਲਾ ਤੁਹਾਡਾ ਮਹਿਬੂਬ ਰੰਗ ਹੈ।"

"ਅੱਛਾ! ਮੈਂ ਤਾਂ ਡਰ ਹੀ ਗਿਆ ਸੀ। ਮਖਿਆ ਥੋਡੀਆਂ ਅੱਖਾਂ ਨੇ ਲੀੜਿਆਂ ਵਿਚ ਦੀ ਮੇਰਾ ਐਕਸਰੇ ਨਾ ਕਰ ਲਿਆ ਹੋਵੇ।"

"ਮਰਦ ਬਣੀਦੈ। ਐਕਸ਼ਨਮੈਨ ਹੀਰੋ ਡਰਦੇ ਨਹੀਂ ਹੁੰਦੇ।"

"ਕੀ ਕਰੀਏ ਵਿਆਹੇ ਬੰਦੇ ਨੂੰ ਡਰਨਾ ਪੈਂਦੈ। ਨਾਲੇ ਜਦੋਂ ਇਕ ਵਾਰ ਤਲਾਕ ਹੋਇਆ ਹੋਵੇ। ਦੂਜੀ ਵਾਰ ਬੰਦਾ ਬਹੁਤ ਸੰਭਲ ਕੇ ਪੈਰ ਧਰਦੈ। ਜਿਵੇਂ ਕਹਿੰਦੇ ਨ੍ਹੀਂ ਹੁੰਦੇ ਦੁੱਧ ਦਾ ਜਲਿਆ, ਲੱਸੀ ਵੀ ਫੁਕਾਂ ਮਾਰ ਕੇ ਪੀਂਦਾ ਹੈ।"

"ਜੇ ਬੂਰਾ ਨਾ ਮਨਾਵੋਂ ਟੌਮ ਤਾਂ ਦੱਸੋਂਗੇ ਮੀਮੀ ਰੌਜ਼ਰ ਨਾਲ ਤੁਹਾਡਾ ਤਲਾਕ ਕਿਉਂ ਹੋ ਗਿਆ ਸੀ?"

"ਮੀਮੀ ਨਾਲ ਮੇਰਾ ਵਿਆਹ 4 ਫਰਵਰੀ 1990 ਨੂੰ  ਹੋਇਆ ਸੀ। ਮੈਂ ਸੋਚਿਆ ਸੀ ਉਹ ਵੀ ਅਭਿਨੇਤਰੀ ਹੈ। ਸਾਡੀ ਸੋਹਣੀ ਨਿਭੇਗੀ। ਮੈਂ ਚੌਵੀ ਸਾਲ ਦਾ ਸੀ ਤੇ ਉਹ ਇਕੱਤੀ ਸਾਲਾਂ ਦੀ ਸੀ। ਬਸ ਸਮਝ ਲਉ ਏਜ਼ ਗੈੱਪ ਕਾਰਨ ਸਾਡੇ ਖਿਆਲਾਂ ਵਿਚ ਅੰਤਰ ਸੀ। ਰੋਜ਼ ਘੈਂਸ-ਘੈਂਸ ਜਿਹੀ ਰਹਿੰਦੀ ਸੀ ਤੇ ਮੈਂ ਇਕ ਦਿਨ ਅੱਕ ਕਿ ਕਿਹਾ ਜੱਭ ਮੁਕਾਈਏ ਤੇ ਤਲਾਕ ਲੈ ਕੇ ਨਿਕੋਲ ਨਾਲ ਕੁਝ ਮਹੀਨਿਆਂ ਬਾਅਦ ਹੀ ਘਰ ਵਸਾ ਲਿਆ। ਨਿਕੋਲ ਨੂੰ ਮੈਂ 1989 ਵਿਚ ਡੇਜ਼ ਔਫ ਥੰਡਰ ਦੇ ਸੈੱਟ 'ਤੇ ਮਿਲ ਚੁੱਕਾ ਸੀ। ਉਦੋਂ ਹੀ ਸਾਡੀ ਗਾਟੀ ਜਿਹੀ ਪੈ ਗਈ ਸੀ।"

"ਤੁਹਾਡਾ ਤਾਂ ਕੇਵਲ ਛੇ ਸਾਲ ਦਾ ਫ਼ਰਕ ਹੈ। ਚਾਰਲਸ ਤਾਂ ਮੈਥੋਂ ਪੂਰੇ ਤੇਰ੍ਹਾਂ ਸਾਲ ਵੱਡੈ। ਸੋਚੋ ਸਾਡੇ ਦਰਮਿਆਨ ਖਿਆਲਾਂ ਦਾ ਕਿੱਡਾ ਵੱਡਾ ਪਾੜਾ ਹੋਵੇਗਾ। ਤੁਸੀਂ ਖ਼ੁਸ਼ਕਿਸਮਤ ਹੋ, ਤੁਸੀਂ ਤਲਾਕ ਤਾਂ ਲੈ ਲਿਆ ਹੈ। ਮੈਂ ਤਾਂ ਉਹ ਵੀ ਹੀਂ ਲੈ ਸਕਦੀ। ਬਸ ਘੁੱਟ ਘੁੱਟ ਜਿਉਂਦੀ ਆਪਣੇ ਹੁਸਨ ਨੂੰ ਖੋਰਾ ਲਾਈ ਜਾਂਦੀ ਆਂ।"

"ਤਲਾਕ ਨਹੀਂ ਲੈ ਸਕਦੇ। ਪਰ ਖ਼ੁਸੀਆਂ ਤਾਂ ਲੈ ਹੀ ਸਕਦੇ ਹੋ? ਕੋਈ ਸੋਹਣਾ ਜਿਹਾ ਹਮਉਮਰ ਬੋਏ ਫਰੈਂਡ ਲੱਭ ਕੇ ਨਜਾਇਜ਼ ਰਿਸ਼ਤਾ ਪਾਲ ਲਵੋਂ। ਦੁਨੀਆਂ ਦੀਆਂ ਅੱਸੀ ਪ੍ਰਤੀਸ਼ਤ ਵਿਆਹੀਆਂ ਔਰਤਾਂ ਇਵੇਂ ਹੀ ਕਰਦੀਆਂ ਹਨ। ਇਹੀ ਸਫਲ ਵਿਆਹੁਤਾ ਜ਼ਿੰਦਗੀ ਦਾ ਰਾਜ਼ ਹੈ।"

"ਮੈਨੂੰ ਦੋ ਬੱਚਿਆਂ ਦੀ ਮਾਂ ਨੂੰ ਕੌਣ ਅਪਨਾਏਗਾ?" 

"ਲੈ ਤੁਹਾਡੇ ਵਿਚ ਕੀ ਕਮੀ ਹੈ? ਦੁਨੀਆਂ ਦੀ ਸਭ ਤੋਂ ਹੁਸੀਨ ਔਰਤ ਨੂੰ ਕੋਈ ਨਾਂਹ ਕਿਵੇਂ ਕਰ ਸਕਦਾ ਹੈ? ਮੈਂ ਤਾਂ ਬਹੁਤ ਦੇਰ ਤੋਂ ਤੁਹਾਡਾ ਦਿਵਾਨਾ ਹਾਂ। ਜਦੋਂ ਵੀ ਟੈਲੀਵਿਜ਼ਨ 'ਤੇ ਤੁਹਾਨੂੰ ਦੇਖ ਲੈਂਦਾ ਹਾਂ। ਮੇਰੇ ਤਾਂ ਹੋਸ਼ ਗੁੰਮ ਹੋ ਜਾਂਦੇ ਹਨ। ਮੈਂ ਤਾਂ ਤੁਹਾਡੇ ਸੋਹਣੇ ਮੁੱਖੜੇ ਦਾ ਦਿਦਾਰ ਕਰਨ ਲਈ ਖਾਸ ਤੌਰ 'ਤੇ ਆਪਣੇ ਘਰ ਬ੍ਰਿਟਿਸ਼ ਚੈਨਲ ਲਵਾਏ ਹੋਏ ਹਨ। ਸਕਾਈ ਨਿਊਜ਼ ਵਿਚ ਥੋਨੂੰ ਈ ਟੋਲਦੇ ਰਹੀਦੈ।"

"ਟੌਮ ਤੁਹਾਡੇ ਬੁੱਲ੍ਹ ਬਹੁਤ ਸੋਹਣੇ ਨੇ। ਗੁਸਤਾਖੀ ਮੁਆਫ ਕਰਨਾ, ਮੈਥੋਂ ਇਹਨਾਂ ਨੂੰ ਚੁੰਮੇ ਬਿਨਾ ਰਹਿ ਨ੍ਹੀਂ ਹੁੰਦਾ।" ਆਪਣੀ ਥਾਂ ਤੋਂ ਉੱਠ ਕੇ ਡਾਇਨਾ ਨੇ ਟੌਮ ਕਰੂਜ਼ ਦੇ ਬੁੱਲ੍ਹਾਂ ਉੱਤੇ ਰੌਇਲ ਮੇਲ ਦੀ ਡਾਕ ਟਿਕਟ ਵਾਂਗੂ ਆਪਣੇ ਹੋਂਠ ਚਿਪਕਾ ਦਿੱਤੇ ਸਨ। 

ਟੌਮ ਕਰੂਜ਼ ਨੇ ਅੱਖਾਂ ਬੰਦ ਕਰਕੇ ਡਾਇਨਾ ਦੇ ਚੁੰਮਣਾਂ ਦਾ ਚੁੰਮਣਾਂ ਰਾਹੀਂ ਉੱਤਰ ਦਿੰਦਿਆਂ ਆਪਣੇ ਆਪ ਨੂੰ ਸਵਰਗ ਲੋਕ ਵਿਚ ਪਹੁੰਚਿਆਂ ਮਹਿਸੂਸ ਕੀਤਾ ਸੀ।... ਡਾਇਨਾ ਦੇ ਲਬ੍ਹਾਂ ਵਿਚੋਂ ਖਿਸਕ ਕੇ ਟੌਮ ਕਰੂਜ਼ ਦੇ ਬੁੱਲ੍ਹ ਡਾਇਨਾ ਦੀ ਸਰਾਹੀਦਾਰ ਗਰਦਨ 'ਤੇ ਸੁਹਾਗਾ ਫੇਰਨ ਲੱਗ ਪਏ ਸਨ।... ਵੇਗ ਵਿਚ ਆਈ ਡਾਇਨਾ ਨੇ ਪਹਿਲਾਂ ਟੌਮ ਕਰੂਜ਼ ਦੀ ਟਾਈ ਦੀ ਖਿੱਚ ਕੇ ਗੱਠ ਖੋਲ੍ਹੀ ਤੇ ਫੇਰ ਉਸਦੀ ਕਮੀਜ਼ ਦੇ ਬਟਨ ਖੋਲ੍ਹ ਕੇ ਸਣੇ ਬਨੈਣ ਉਸਦੀ ਕਮੀਜ਼ ਉਤਾਰ ਦਿੱਤੀ ਸੀ। 

ਡਾਇਨਾ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਕੇ ਟੌਮ ਕਰੂਜ਼ ਆਪਣੇ ਸੌਣ ਕਮਰੇ ਵਿਚ ਲੈ ਗਿਆ ਸੀ ਤੇ ਉਸਨੇ ਪਲੰਘ ਉੱਤੇ ਡਾਇਨਾ ਨੂੰ ਪੇਟ ਦੇ ਭਾਰ ਲਿਟਾ ਕੇ ਡਾਇਨਾ ਦੇ ਇਵਨਿੰਗ ਗਾਉਨ ਦੀ ਧੌਣ ਕੋਲੋਂ ਜ਼ਿੱਪ ਧੂਹ ਕੇ ਟੌਮ ਕਰੂਜ਼ ਨੇ ਡਾਇਨਾ ਦੀਆਂ ਢਾਕਾਂ ਤੱਕ ਲੈ ਆਂਦੀ ਸੀ। 
ਟੌਮ ਕਰੂਜ਼ ਨੇ ਡਾਇਨਾ ਦੀ ਨੰਗੀ ਪਿੱਠ 'ਤੇ ਆਪਣਾ ਸੱਜਾ ਹੱਥ ਫੇਰਿਆ, "ਪ੍ਰਿੰਸੈਸ, ਥੋਡੀ ਢੁਹੀ ਬਹੁਤ ਸੋਹਣੀ ਹੈ। ਮੇਰੀ ਰੂਹ ਕਰਦੀ ਹੈ ਸਕੈਚ ਪੈਨਸਿਲ ਲੈ ਕੇ ਟੈਟੂਆਂ ਵਾਂਗੂ ਮੂਰਤਾਂ ਵਾਹ ਦਿਆਂ ਜਾਂ ਆਪਣਾ ਨਾਮ ਲਿੱਖ ਦਿਆਂ।"

"ਸਕੈਚ ਪੈਨਸਿਲ? ਕਿਉਂ ਜੀਭ ਟੁੱਟੀ ਹੋਈ ਐ? ਟੌਮੀ ਤੂੰ ਆਪਣੇ ਬੁੱਲਾਂ੍ਹ, ਜੀਭ ਜਾਂ ਹੋਰ ਜਿਸਮਾਨੀ ਅੰਗਾਂ ਨਾਲ ਮੇਰੇ ਕੋਰੇ ਬਦਨ 'ਤੇ ਅੱਜ ਜਿਹੜੀਆਂ ਵੀ ਤਸਵੀਰਾਂ ਵਾਹੇਂਗਾ। ਉਹ ਉਮਰ ਭਰ ਲਈ ਮੇਰੀ ਆਤਮਾਂ ਉੱਤੇ ਉਕਰੀਆਂ ਜਾਣਗੀਆਂ।"

ਟੌਮ ਕਰੂਜ਼ ਨੇ ਅੱਗੇ ਝੁੱਕ ਕੇ  ਡਾਇਨਾ ਦੀ ਕੰਡ ਨੂੰ ਚੁੰਮਣਾਂ ਸ਼ੁਰੂ ਕਰ ਦਿੱਤਾ ਸੀ। ਜਿਵੇਂ ਸਟੇਨੋ ਦੀਆਂ ਉਂਗਲਾਂ ਟਾਇਪਰਾਇਟਰ ਉੱਤੇ ਚਲਦੀਆਂ ਹੁੰਦੀਆਂ ਹਨ, ਇਉਂ ਟੌਮ ਕਰੂਜ਼ ਦੇ ਡਾਇਨਾ ਦੀ ਢੁਹੀ 'ਤੇ ਨੱਚ ਰਹੇ ਸਨ।... 

"ਹਾਏ ਮੈਂ ਮਰ'ਗੀ।" 
ਡਾਇਨਾ ਆਪਣੇ ਗਾਊਨ ਨੂੰ ਛਾਤੀ ਤੋਂ ਨੀਵਾਂ ਕਰਕੇ ਟੌਮ ਨੂੰ ਚੁੰਮਣ ਲੱਗ ਪਈ ਸੀ।... ਟੌਮ ਦੀ ਕਾਮਵਾਸਨਾਂ ਆਪਣੀਆਂ ਹੱਦਾਂ ਟੱਪਦੀ ਜਾ ਰਹੀ ਸੀ।... ਟੌਮ ਨੇ ਆਪਣੀ ਪੈਂਟ ਲਾਹ ਕੇ ਜਦੋਂ ਪਰ੍ਹਾਂ ਸਿੱਟੀ ਤਾਂ ਡਾਇਨਾ ਨੇ ਪਲੰਘ ਤੋਂ ਇਕਦਮ ਉੱਠ ਕੇ ਆਪਣਾ ਗਾਊਨ ਪਹਿਨਦਿਆਂ ਟੌਮ ਨੂੰ ਧੱਕਾ ਮਾਰਿਆ ਸੀ, "ਸੌਰੀ ਟੌਮ, ਇਹ ਆਪਾਂ ਕੀ ਕਰਨ ਲੱਗੇ ਸੀ? ਮੈਨੂੰ ਮੁਆਫ ਕਰੀਂ। ਸ਼ਰਾਬ ਦੇ ਨਸ਼ੇ ਵਿਚ ਮੈਂ ਬਹਿਕ ਗਈ ਸੀ। ਆਪਾਂ ਦੋਨੋਂ ਮੈਰਿਡ ਹਾਂ। ਆਪਾਂ ਨੂੰ ਆਪਣੇ ਜੀਵਨ ਸਾਥੀਆਂ ਨਾਲ ਬੇਵਫਾਈ ਨਹੀਂ ਕਰਨੀ ਚਾਹੀਦੀ। ਮੈਂ ਅਜਿਹਾ ਨਹੀਂ ਕਰ ਸਕਦੀ।"
ਏਨਾ ਆਖ ਕੇ ਡਾਇਨਾ ਬੈਠਕ ਵਿਚੋਂ ਆਪਣਾ ਪਰਸ ਲੈ ਕੇ ਉਥੋਂ ਭੱਜ ਤੁਰੀ ਸੀ। ਟੌਮ ਕਰੂਜ਼ ਪਿੱਛੇ ਦੌੜਦਾ ਹੋਇਆ ਡਾਇਨਾ ਨੂੰ ਹਾਕਾਂ ਮਾਰਦਾ ਰਹਿ ਗਿਆ ਸੀ ਤੇ ਡਾਇਨਾ ਨੇ ਪਿੱਛਾ ਮੁੜ ਕੇ ਨਹੀਂ ਸੀ ਦੇਖਿਆ। 

ਘਰ ਆਉਦਿਆਂ ਹੀ ਭਾਵੇਂ ਰਾਤ ਦੇ ਬਾਰਾਂ ਵੱਜੇ ਸਨ। ਡਾਇਨਾ ਨੇ ਆਪਣੀ ਸਹੇਲੀ ਰੋਜ਼ਾ ਮੌਂਕਟਨ ਨੂੰ ਫੋਨ ਲਾ ਲਿਆ ਸੀ, "ਰੋਜ਼ਾ, ਬੁੱਝ ਕੀ ਹੋਇਐ ਅੱਜ?"

ਰੋਜ਼ਾ ਗੜਕੀ ਸੀ, "ਅੱਜ ਤੇਰੀ ਟੌਮ ਕਰੂਜ਼ ਨਾਲ ਡੇਟ ਸੀ। ਬੁੱਝਣਾ ਕੀ ਐ, ਲੁੱਚੀਏ ਚੋਪੜ ਆਈ ਹੋਵੇਂਗੀ ਬਿਚਾਰੇ ਨੂੰ? ਸੀਨਾ ਠਰ ਗਿਆ ਹੋਣੈ ਤੇਰਾ। ਔਖੀ ਹੁੰਦੀ ਫਿਰਦੀ ਸੀ, ਬਈ ਉਹਨੇ ਤੈਨੂੰ ਚੱਜ ਨਾਲ ਪ੍ਰੀਮੀਅਰ ਸ਼ੋਅ ਵਿਚ ਬੁਲਾਇਆ ਨ੍ਹੀਂ ਸੀ।"

"ਨਹੀਂ ਯਾਰ ਗੁੱਸਾ ਤਾਂ ਮੈਨੂੰ ਬਹੁਤ ਸੀ। ਉਹਦੀ ਹਿੰਮਤ ਕਿਵੇਂ ਪਾਈ ਡਾਇਨਾ ਨੂੰ ਨਜ਼ਰਅੰਦਾਜ਼ ਕਰਨ ਦੀ। ਮੈਂ ਵੀ ਗਿਣਗਿਣ ਬਦਲੇ ਲਏ ਫੇਰ। ਚੱਜ ਨਾਲ ਗਰਮ ਕਰਕੇ ਮੈਂ ਉਹਦੇ ਲੀੜੇ ਲਹਾਏ ਤੇ ਫੇਰ ਬਿਨਾ ਕੁਝ ਕੀਤਿਆਂ ਸੁੱਕਾ ਈ ਛੱਡ ਕੇ ਦੌੜ ਆਈ ਉਥੋਂ। ਮੈਂ ਵੀ ਅਹੇ ਜਿਹੀ ਐਕਟਿੰਗ ਕੀਤੀ। ਜਿਹੜੀ ਉਹਨੇ ਵੀ ਕਦੇ ਨ੍ਹੀਂ ਦੇਖੀ ਜਾਂ ਸੁਣੀ ਹੋਣੀ। ਹੁਣ ਸਾਰੀ ਰਾਤ ਨੰਗਾ ਪਿਆ ਡਾਇਨਾ ਨੂੰ ਯਾਦ ਕਰਦਾ ਤੜਫੀ ਜਾਊ ਜਾਂ ਪਿਕਾਡੀਲੀ ਤੋਂ ਕੋਈ ਪ੍ਰੋ (ਵੇਸਵਾ) ਮੰਗਾ ਕੇ ਹੌਲਾ ਹੋਊਗਾ।  ਮੈਨੂੰ ਤਾਂ ਮਜ਼ਾ ਆ ਗਿਐ। ...ਸਾਲਾ ਜ਼ੋਰੂ ਦਾ ਗੁਲਾਮ! ਹੁਣ ਜੇ ਹੌਲੀਵੁੱਡ ਸ਼ੂਟਿੰਗ ਕਰਦੇ ਨੂੰ ਲੰਡਨੋਂ ਮਿਸ ਕਾਲ ਮਾਰੂੰਗੀ ਤਾਂ ਸਾਰੇ ਕੰਮ ਵਿਚੇ ਛੱਡ ਕੇ ਅਰਬੀ ਘੋੜੇ ਆਗੂੰ ਸਰਪੱਟ ਭੱਜਿਆ ਆਇਆ ਕਰੂਗਾ।" 

"ਭੁੱਲ ਨਾ ਉਹ ਵੀ ਸੁਪਰਸਟਾਰ ਹੈ। ਲੱਖਾਂ ਕਰੋੜਾਂ ਕੁੜੀਆਂ ਉਹਦੀਆਂ ਫੈਨ ਨੇ। ਲੰਡਨ ਆਏ 'ਤੇ ਖੜ੍ਹ ਕੇ ਇਕ ਹਾਕ ਮਾਰੇ। ਸਾਰੇ ਯੂਰਪ ਤੋਂ ਕੁੜੀਆਂ ਦੌੜੀਆਂ ਆਉਣਗੀਆਂ। 
ਹ ਤਾਂ ਚੱਲ ਪ੍ਰੋਸਟੀਟਿਊਟ ਮੰਗਾ ਕੇ ਸਾਰ ਲਊ। ਮੇਰੀ ਲਾਡੋ ਤੂੰ ਕਿਵੇਂ ਸਾਰੇਂਗੀ?" 

"ਮੈਂ ਵੀ ਸੱਦ ਲੈਨੀ ਕਿਸੇ ਹੋਰ ਲਵਰ ਨੂੰ... ਘਾਟਾ ਮੈਨੂੰ?"

ਰੋਜ਼ਾ ਉਬਾਸੀ ਲੈ ਕੇ ਨੀਂਦ ਨਾਲ ਉਂਘਲਾਈ ਸੀ, "ਚੰਗਾ ਐਸ਼ ਕਰ ਤੇ ਮੈਨੂੰ ਸੌਣ ਦੇ ਰਾਮ ਨਾਲ।" 

"ਕਿਉਂ ਤੇਰਾ ਘਰਵਾਲਾ ਛੁੱਟੀ ਗਿਐ ਜਿਹੜਾ ਰਾਮ ਨਾਲ ਸੌਣ ਲੱਗੀ ਐਂ? ਇਉਂ ਕਰ ਰਾਵਣ ਨਾਲ ਸੌਂ ਕੇ ਦੇਖ ਅੱਜ ਦੀ ਰਾਤ। ਕਹਿੰਦੇ ਆ ਉਹ 'ਕੱਲਾ ਈ ਦਸਾਂ ਬੰਦਿਆਂ ਦਾ ਨਜ਼ਾਰਾਂ ਦਿੰਦਾ ਸੀ।"

"ਤੂੰ ਰਾਵਣ ਵੀ ਟੈਸਟ ਕਰਕੇ ਦੇਖਿਐ? 
ਰਾਂਬੜੇ ਸੌਂ ਲੈਣ ਦੇ ਮੈਨੂੰ।" ਰੋਜ਼ਾ ਨੇ ਫੋਨ ਕੱਟ ਦਿੱਤਾ ਸੀ। 

ਡਾਇਨਾ ਉਸ ਰਾਤ 
 ਪ੍ਰਿੰਸੈਸ  ਚਾਰਲਸ ਦੀ ਸਕੀ ਮਾਸੀ ਪ੍ਰਿੰਸੈਸ ਮਾਰਗਰਟ ਦੇ ਮੁੰਡੇ ਵਿਸਕਾਉਂਟ ਲਿਨਲੇਅ ਕੋਲ ਆਪਣੇ ਘਰ ਦੇ ਪਿਛਵਾੜੇ ਅਪਾਰਟਮੈਂਟ 1 ਏ ਵਿਚ ਮਿਲਣ ਚਲੀ ਗਈ ਸੀ। ਡਾਇਨਾ ਜਾਣਦੀ ਸੀ ਕਿ ਪ੍ਰਿੰਸੈਸ ਮਾਰਗਰਟ ਦੇ ਬਿਮਾਰ ਹੋਣ ਕਰਕੇ ਉਸਦਾ ਪੁੱਤਰ ਵਿਸਕਾਊਂਟ ਲਿਨਲੇਅ ਆਪਣੀ ਮਾਂ ਕੋਲ ਆ ਕੇ ਠਹਿਰਿਆ ਹੋਇਆ ਸੀ। ਪ੍ਰਿੰਸੈਸ ਮਾਰਗਰਟ ਨੂੰ ਉਹਨਾਂ ਦੋਹਾਂ ਨੇ ਟੱਲੀ ਕਰਕੇ ਸੁਆ ਦਿੱਤਾ ਸੀ ਤੇ ਆਪ ਸਾਰੀ ਰਾਤ ਡਾਇਨਾ ਤੇ ਲਿਨਲੇਅ ਭੋਗ ਵਿਲਾਸ ਵਿਚ ਲੀਨ ਰਹੇ ਸਨ। ਅਗਲੀ ਸਵੇਰ ਡਾਇਨਾ ਪਹੁੰ ਫੁੱਟਦਿਆਂ ਹੀ ਉੱਠ ਕੇ ਆਪਣੇ ਅਪਾਰਟਮੈਂਟ ਵਿਚ ਆ ਕੇ ਸੌਂ ਗਈ ਸੀ।

ਸਾਢੇ ਗਿਆਰਾਂ ਵਜੇ ਉੱਠ ਕੇ ਡਾਇਨਾ ਬੁਰਸ਼ ਕਰ ਰਹੀ ਸੀ ਤੇ ਟੌਮ ਕਰੂਜ਼ ਦਾ ਫੋਨ ਆ ਗਿਆ ਸੀ, "ਯੂਅਰ ਰੌਇਲ ਹਾਈਨੈੱਸ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ?"

"ਠੀਕ ਹੈ ਕੈਨਸਿੰਘਟਨ ਪੈਲਿਸ ਆ ਜਾਊ। ਇਕੱਠੇ ਲੰਚ ਕਰਾਂਗੇ।"

"ਮੈਂ ਹੁਣੇ ਆਇਆ।" ਆਖ ਕੇ ਫੋਨ ਰੱਖਣ ਦੇ ਚਾਲੀ ਮਿੰਟ ਬਾਅਦ ਟੌਮ ਕਰੂਜ਼ ਦੀ ਲਾਲ ਰੰਗ ਦੀ ਬ੍ਰਗੈਟੀ ਕਾਰ ਡਾਇਨਾ ਦੇ ਅਪਾਰਟਮੈਂਟ ਮੂਹਰੇ ਪਾਰਕ ਹੋ ਗਈ ਸੀ। 

ਇਸ ਸਮੇਂ ਦੌਰਾਨ ਡਾਇਨਾ ਨਹਾ ਕੇ ਤਿਆਰ ਹੋ ਗਈ ਸੀ ਤੇ ਉਸਨੇ ਔਫ ਦੀ ਸੋਲਡਰ ਲਾਲ ਰੰਗ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ਵਿਚ ਡਾਇਨਾ ਦੀਆਂ ਛਾਤੀ ਤੋਂ ਉੱਪਰਲਾ ਸਾਰਾ ਭਾਗ ਨੰਗਾ ਦਿਖਾਈ ਦਿੰਦਾ ਸੀ। ਅੱਗ ਦੀ ਲਾਟ ਬਣੀ ਡਾਇਨਾ ਦੇ ਦਰਵਾਜ਼ਾ ਖੋਲ੍ਹਦਿਆਂ ਹੀ ਚਿੱਟੇ ਰੰਗ ਦੇ ਲਿੱਲੀ ਫੁੱਲ ਲਈ ਟੌਮ ਕਰੂਜ਼ ਮੁਸਕੁਰਾ ਰਿਹਾ ਸੀ। ਟੌਮ ਕਰੂਜ਼ ਨੇ ਡਾਇਨਾ ਦੀ ਐਂਡਰੂ ਮੋਰਟਨ ਵੱਲੋਂ ਲਿੱਖੀ ਜੀਵਨੀ ਪ੍ਰਿੰਸੈਸ ਡਾਇਨਾ: ਹਰ ਟਰੂਅ ਸਟੋਰੀ ਵਿਚੋਂ ਪੜ੍ਹਿਆ ਹੋਇਆ ਸੀ ਕਿ ਇਸ ਕਿਸਮ ਦੇ ਫੁੱਲ ਡਾਇਨਾ ਨੂੰ ਪਸੰਦ ਸਨ। 

ਟੌਮ ਕਰੂਜ਼ ਨੂੰ ਪੌੜੀਆਂ ਚੜ੍ਹਾ ਕੇ ਡਾਇਨਾ ਆਪਣੀ ਬੈਠਕ ਵਿਚ ਲੈ ਗਈ ਸੀ। ਪੋਲ ਬੂਰਲ ਡਾਇਨਾ ਦੇ ਇਸ਼ਾਰੇ ਕਰਦਿਆਂ ਹੀ ਜ਼ਿੰਨ ਅਤੇ ਟੌਨਿਕ ਦੀਆਂ ਦੋ ਬੋਤਲਾਂ ਅਤੇ ਬਰਫ ਰੱਖ ਗਿਆ ਸੀ। ਡਾਇਨਾ, ਟੌਮ ਦੇ ਘਰ ਵਿਚ ਬਣੀ ਬਾਰ ਵਿਚ ਜ਼ਿੰਨ ਦੀਆਂ ਅਨੇਕਾਂ ਬੋਤਲਾਂ ਦੇਖ ਕੇ ਸਮਝ ਗਈ ਸੀ ਕਿ ਟੌਮ ਜ਼ਿੰਨ ਪੀਣ ਦਾ ਸ਼ੌਕੀਨ ਸੀ। 

ਡਾਇਨਾ ਨੇ ਦੋ ਗਿਲਾਸਾਂ ਵਿਚ ਜ਼ਿੰਨ, ਬਰਫ ਅਤੇ ਟੌਨਿਕ ਪਾਣੀ ਪਾ ਕੇ ਇਕ ਗਿਲਾਸ ਟੌਮ ਕਰੂਜ਼ ਨੂੰ ਫੜ੍ਹਾਇਆ ਤੇ ਗਿਲਾਸ ਭਿੜਾ ਕੇ ਦੋਨੇ ਚੀਅਰ ਕਰਕੇ ਪੀਣ ਲੱਗ ਪਏ ਸਨ।

"ਰਾਤ ਵਾਲੀ ਘਟਨਾ ਲਈ ਮੈਂ ਮੁਆਫੀ ਚਾਹੁੰਦਾ ਹਾਂ।" ਟੌਮ ਨੇ ਜਕਦਿਆਂ ਜਕਦਿਆਂ ਗੱਲ ਛੇੜੀ ਸੀ।

"ਮੁਆਫੀ ਵਾਲੀ ਕਿਹੜੀ ਗੱਲ ਹੈ। ਖਾਂਧੀ ਪੀਤੀ ਵਿਚ ਹੋ ਜਾਂਦੈ ਵੱਧ ਘੱਟ ਹੋ ਈ ਜਾਂਦੈ ਕਦੇ ਕਦੇ... ਵੱਡੇ ਵੱਡੇ ਸ਼ਹਿਰਾਂ ਵਿਚ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹੈ। ਦਿਲ 'ਤੇ ਨਹੀਂ ਲਾਈਦਾ ਹੁੰਦੈ।" ਬੇਪਰਵਾਹੀ ਨਾਲ ਡਾਇਨਾ ਨੇ ਸ਼ਰਾਬ ਦੀਆਂ ਘੁੱਟਾਂ ਭਰਦਿਆਂ ਕਿਹਾ ਸੀ।

"ਮੈਅ...ਮ! ਤੁਹਾਡੇ ਪਹਿਨੀ ਹੋਈ ਇਹ ਲਾਲ ਪੁਸ਼ਾਕ ਬਹੁਤ ਫਬਦੀ ਹੈ। ਤੁਸੀਂ ਬਹੁਤ ਸੋਹਣੇ ਲੱਗਦੇ ਹੋ ਇਸ ਵਿਚ।"

"ਪੁਸ਼ਾਕ ਤੋਂ ਬਿਨਾ ਵੀ ਮੈਂ ਬਹੁਤ ਸੋਹਣੀ ਲੱਗਦੀ ਹਾਂ। ਲਾਹ ਕੇ ਦਿਖਾਵਾਂ?" ਟੌਮ ਨੂੰ ਅੱਖ ਮਾਰ ਕੇ ਡਾਇਨਾ ਉੱਚੀ-ਉੱਚੀ ਹੱਸ ਪਈ ਸੀ।

ਟੌਮ ਕਰੂਜ਼ ਨੇ ਸ਼ਰਮਿੰਦਾ ਜਿਹਾ ਹੋ ਕੇ ਨੀਵੀਂ ਪਾ ਲਿੱਤੀ ਸੀ।

"ਟੌਮ ਲਾਲ ਰੰਗ ਲੱਸਟ ਯਾਨੀ ਹਵਸ ਦਾ ਪ੍ਰਤੀਕ ਹੁੰਦੈ। ਤੂੰ ਲਾਲ ਗੱਡੀ ਕਿਉਂ ਰੱਖੀ ਹੈ?"

"ਮੈਨੂੰ ਚੰਗੀ ਲੱਗਦੀ ਹੈ।"

"ਕੀ?  ਗੱਡੀ ਜਾਂ ਹਵਸ?"

"ਦੋਨੋਂ!" ਟੌਮ ਕਰੂਜ਼ ਨੇ ਡਾਇਨਾ ਦੇ ਨਹਿਲੇ ਉੱਤੇ ਦਹਿਲਾ ਸਿੱਟ ਦਿੱਤਾ ਸੀ।

"ਓ ਆਈ ਸੀ! ਟੌਮ ਕੀ ਬਚਪਨ ਵਿਚ ਵੀ ਤੁਸੀਂ ਇਸ ਪ੍ਰਕਾਰ ਦੇ ਸ਼ਰਾਰਤੀ ਹੁੰਦੇ ਸੀ?"

"ਨਹੀਂ ਬਚਪਨ ਬਾਰੇ ਨਾ ਪੁੱਛੋ। ਬਚਪਨ ਦੀਆਂ ਬਹੁਤ ਕੌੜੀਆਂ ਯਾਦਾਂ ਨੇ ਮੇਰੀਆਂ। ਮੇਰਾ ਦਾਦਾ ਥੌਮਸ ਕਰੂਜ਼ ਓਮਾਰਾ ਸੀ, ਜਿਸਨੇ ਬਾਅਦ ਵਿਚ ਆਪਣੇ ਨਾਮ ਨਾਲ ਥੋਡੇ ਵੇਲਜ਼ ਦਾ ਮਸ਼ਹੂਰ ਗੋਤ ਮੈਪਟਰ ਜੋੜ੍ਹ ਲਿਆ ਸੀ। ਮੇਰੇ ਪੂਰਵਜ਼ ਜਰਮਨ ਅਤੇ ਆਇਰਿਸ਼ ਸਨ। ਮੇਰਾ ਨੱਕੜ ਦਾਦਾ ਪੈਟਰਿਕ ਰਸਲ ਕਰੂਜ਼ 1799 ਨੂੰ ਡਬਲਿਨ, ਆਇਰਲੈਂਡ ਵਿਖੇ ਜਨਮਿਆ ਸੀ। ਉਸਦਾ ਵਿਆਹ ਕਾਊਂਟੀ ਮੀਥ ਦੀ ਟਰੀਸਾ ਜੌਹਨਸਨ ਨਾਲ 1825 ਵਿਚ ਹੋਇਆ ਸੀ ਤੇ ਉਹ ਉਸੇ ਸਾਲ ਹੀ ਆਇਰਲੈਂਡ ਛੱਡ ਕੇ ਨਿਊਯੋਰਕ ਜਾ ਵਸੇ ਸਨ। ਮੇਰਾ ਪਿਤਾ ਸ਼ਰਾਬੀ-ਕਬਾਬੀ ਸੀ ਤੇ ਮੈਨੂੰ ਬਹੁਤ ਕੁੱਟਦਾ ਹੁੰਦਾ ਸੀ। ਉਹ ਇਹੋ ਜਿਹਾ ਬੰਦਾ ਸੀ ਕਿ ਭਾਵੇਂ ਉਸ ਤੋਂ ਖੁਦ ਹੀ ਕੋਈ ਗਲਤੀ ਹੁੰਦੀ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਤਾਂ ਉਹ ਆਪਣਾ ਗੁੱਸਾ ਕੱਢਣ ਲਈ ਮੈਨੂੰ ਕੁੱਟਣ ਲੱਗ ਜਾਂਦਾ ਸੀ। ਮੇਰੇ ਪਿਤਾ ਨੇ ਮੈਨੂੰ ਜ਼ਿੰਦਗੀ ਦਾ ਇਕ ਅਹਿਮ ਸਬਕ ਦਿੱਤਾ ਕਿ ਕਿਸੇ ਦਾ ਯਕੀਨ ਨਹੀਂ ਕਰਨਾ ਚਾਹੀਦਾ। ਉਹ ਪਹਿਲਾਂ ਮੈਨੂੰ ਵਡਿਆਉਂਦਾ ਪੁਚਕਾਰਦਾ ਤੇ ਕੋਲ ਬੁਲਾ ਕੇ ਕੁੱਟਣ ਲੱਗ ਜਾਂਦਾ ਸੀ। ਮੈਂ ਸੋਚਦਾ ਹੁੰਦਾ ਸੀ ਕਿ ਉਸਦੇ ਦਿਮਾਗ ਵਿਚ ਨੁਕਸ ਹੈ। ਉਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਮੈਂ ਹੁਣ ਵੀ ਹਰ ਵਿਅਕਤੀ ਤੋਂ ਸਤਰਕ ਰਹਿੰਦਾ ਹਾਂ ਤੇ ਕਿਸੇ ਨਾਲ ਜ਼ਿਆਦਾ ਘੁੱਲਦਾ-ਮਿਲਦਾ ਨਹੀਂ ਹਾਂ। ਮੇਰੇ ਮਾਤਾ ਪਿਤਾ ਵਿਚ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ।"

ਟੌਮ ਦੀ ਗੱਲ ਟੋਕ ਕੇ ਡਾਇਨਾ ਬੋਲ ਪਈ ਸੀ, "ਮੈਂ ਸਮਝ ਸਕਦੀ ਆਂ ਟੌਮ ਤੇਰੇ ਦੁੱਖ ਨੂੰ। ਆਹੀ ਕਾਟੋ ਕਲੇਸ਼ ਸਾਡੇ ਘਰ ਵੀ ਰਹਿੰਦਾ ਸੀ। ਮੇਰੀ ਬਚਪਨ ਦੀ ਸਭ ਤੋਂ ਕੌੜੀ ਯਾਦ ਉਹ ਹੈ ਜਦੋਂ ਮੇਰੀ ਮਾਂ ਮੇਰੇ ਪਿਉ ਨਾਲ ਲੜ੍ਹ ਕੇ ਘਰ ਛੱਡ ਕੇ ਗਈ ਸੀ। ਮੈਨੂੰ ਆਪਣੀ ਮਾਂ ਦੇ ਜ਼ੋਰ ਨਾਲ ਦਰਵਾਜ਼ਾ ਭੇੜਨ ਦਾ ਖੜਕਾ ਅੱਜ ਵੀ ਸੁਣਾਈ ਦਿੰਦਾ ਹੈ ਤੇ ਕਾਰ ਵਿਚ ਅਟੈਚੀ ਰੱਖ ਕੇ ਜਾਂਦੀ ਉਹ ਅੱਖਾਂ ਮੀਚਦਿਆਂ ਵੀ ਦਿਸਦੀ ਰਹਿੰਦੀ ਹੈ। ਮੈਂ ਸਾਰੀ ਰਾਤ ਆਪਣੇ ਭਰਾ ਚਾਰਲਸ ਸਪੈਂਸਰ ਨੂੰ ਵਰਾਉਂਦੀ। ਆਪ ਰੋਂਦੀ ਰਹੀ ਸੀ।... ਖੈਰ ਜੀਹਨੂੰ ਨਾ ਪੁੱਛੋ ਉਹੀ ਸੁੱਖੀ ਹੈ।... ਤੇ ਤੁਸੀਂ ਫਿਲਮਾਂ ਵੱਲ ਕਿਵੇਂ ਆਏ?"

"ਫਿਲਮਾਂ ਵਿਚ ਆਉਣ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ। ਮੈਂ ਫਰੈਂਸਿਸਕਨ ਸੈਮੀਨਾਰ ਵਿਚ ਹਿੱਸਾ ਲੈਣ ਬਾਅਦ ਪਾਦਰੀ ਬਣਨਾ ਚਾਹੁੰਦਾ ਸੀ। ਪਰ ਪਾਦਰੀ ਦੀ ਸਿੱਖਿਆਂ ਲੈਂਦਿਆਂ ਇਕ ਦਿਨ ਫੁੱਟਬਾਲ ਖੇਡਦਿਆਂ ਮੈਂ ਬੀਅਰ ਪੀਂਦਾ ਫੜ੍ਹਿਆ ਗਿਆ ਸੀ ਤੇ ਉਹਨਾਂ ਨੇ ਮੈਨੂੰ ਕੱਢ ਦਿੱਤਾ। ਇਕ ਪ੍ਰੋਡੀਊਸਰ ਦੀ ਮੇਰੇ 'ਤੇ ਨਿਗਾਹ ਪੈ ਗਈ ਤੇ ਉਹ ਮੈਨੂੰ ਫਿਲਮਾਂ ਵੱਲ ਲੈ ਆਇਆ। 1981 ਦੀ ਐਂਡਲੈੱਸ ਲਵ ਵਿਚ ਮੈਂ ਛੋਟੇ ਜਿਹੇ ਰੋਲ ਤੋਂ ਸ਼ੁਰੂਆਤ ਕੀਤੀ ਸੀ।... ਮੈਂ ਸੁਣਿਐ ਤੁਸੀਂ ਡਾਂਸ ਬਹੁਤ ਸੋਹਣਾ ਕਰਦੇ ਹੋ।"

"ਹਾਂ, ਮੈਨੂੰ ਨ੍ਰਿਤ ਦਾ ਸ਼ੌਂਕ ਹੈ। ਮੈਂ ਨਾਚ ਸਿੱਖਿਆ ਵੀ ਹੈ ਤੇ ਸਿਖਾਉਂਦੀ ਵੀ ਰਹੀ ਹਾਂ। ਪਰ ਤੁਸੀਂ ਕਿਸ ਤੋਂ ਸੁਣਿਐ ਮੇਰੇ ਬਾਰੇ?"

"11 ਨਵੰਬਰ 1985 ਦੇ ਰੋਜ਼ਾਨਾ ਮਿਰਰ ਅਖ਼ਬਾਰ ਵਿਚ ਖ਼ਬਰ ਲੱਗੀ ਸੀ, 'ਡਿਸਕੋ ਰਾਣੀ ਡਾਇਨਾ ਦਾ ਜੌਹਨ ਟਰਵੋਲਟਾ ਨਾਲ ਸਟੇਜ਼ੀ ਨਾਚ'। 
ਨਾਲ ਹੀ ਘੈਂਟ ਜਿਹੀ ਥੋਡੀ ਦੋਹਾਂ ਦੀ ਫੋਟੋ ਵੀ ਲੱਗੀ ਸੀ।"

"ਉਹ ਹਾਂ। ਉਹ ਫੋਟੋ ਮੈਂ ਫਰੇਮ ਕਰਕੇ ਰੱਖੀ ਹੋਈ ਹੈ। ਅਸਲ ਵਿਚ ਉਦੋਂ ਮੈਂ ਤੇ ਚਾਰਲਸ ਪਹਿਲੀ ਵਾਰ ਇਕੱਠੇ ਯੂਨਾਇਟਡ ਸਟੇਟਸ ਨੂੰ ਗਏ ਸੀ। ਵਾਇਟ ਹਾਊਸ ਬਾਲ ਸੀ। ਮੈਂ ਵਾਇਟਹਾਊਸ ਵਿਚ ਪ੍ਰੈਜ਼ੀਡੈਂਟ ਰੌਨਲਡ ਰੀਗਨ ਅਤੇ ਮਿਖਾਇਲ ਬਾਰੀਸਨੀਕੋਵ ਵਿਚਲੇ ਬੈਠੀ ਸੀ। ਮੈਂ ਬਚਪਨ ਤੋਂ ਮਿਖਾਇਲ ਬਾਰੀਸਨੀਕੋਵ ਦੀ ਫੈਨ ਸੀ। ਜਦੋਂ ਉਹ ਲੰਡਨ ਥਿਏਟਰ ਵਿਚ ਫਰਫੌਰਮ ਕਰਨ ਆਇਆ ਸੀ ਤਾਂ ਮੈਂ ਤਿੰਨ ਘੰਟੇ ਮੀਂਹ ਵਿਚ ਉਸਦਾ ਆਟੋਗ੍ਰਾਫ ਲੈਣ ਲਈ ਖੜ੍ਹੀ ਰਹੀ ਸੀ। ਜਦ ਉਹ ਬਾਹਰ ਆਇਆ ਤਾਂ ਮੈਨੂੰ ਬਿਨਾ ਦੇਖਿਆਂ ਆਟੋਗ੍ਰਾਫ ਦੇ ਕੇ ਅੱਗੇ ਚਲਾ ਗਿਆ ਸੀ। 

ਵਾਇਟਹਾਉਸ ਵਿਚ ਜਦੋਂ  ਮਿਖਾਇਲ ਬਾਰੀਸਨੀਕੋਵ ਨੇ ਮੈਥੋਂ ਆਟੋਗ੍ਰਾਫ ਮੰਗਿਆ ਤਾਂ ਮੇਰੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਆਈਆਂ ਸਨ। ਮੈਂ ਉਸ ਨ੍ਰਿਤ ਦੇ ਦੇਵਤੇ ਨਾਲ ਵਾਇਟਹਾਊਸ ਦੇ ਡੱਬੀਦਾਰ ਸਗਮਰਮਰੀ ਫਰਸ਼ 'ਤੇ ਥਿਰਕਣ ਲਈ ਵਿਆਕੁਲ ਸੀ। ਉਸ ਰਾਤ ਮੈਂ ਰੌਨਲਡ ਰੀਗਨ, ਜੌਹਨ ਟਰਵੌਲਟਾ, ਲਿਜੈਂਡ ਐਕਟਰ ਕਲਿੰਟ ਈਸਟਵੁੱਡ ਅਤੇ ਹੋਰ ਅਨੇਕਾਂ ਹੌਲੀਵੁੱਡ ਸਿਤਾਰਿਆਂ ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਨੱਚੀ ਸੀ। ਉਦੋਂ ਮੇਰੇ ਵਿਕਟਰ ਐਡਲਸਟੇਨ ਦੀ ਡਿਜ਼ਾਇਨ ਕੀਤੀ ਐਡਵਰਡੀਅਨ ਸਟਾਇਲ ਔਫ ਦਾ ਸ਼ੋਲਡਰ ਨੀਲੀ ਵੈਲਵਟ ਦੀ ਡੀਨਰ ਡਰੈੱਸ ਪਾਈ ਹੋਈ ਸੀ। ਸਾਰਾ ਮੇਲਾ ਮੈਂ ਹੀ ਲੁੱਟਿਆ ਸੀ ਉਦਣ। ਗਰੀਸ ਅਤੇ ਸੈਚਰਡੇਅ ਨਾਇਟ ਫੀਵਰ ਗਾਣਿਆਂ ਉੱਤੇ ਬਹੁਤ ਨੱਚੀ ਸੀ ਮੈਂ। ਉਹ ਮੇਰੀ ਜ਼ਿੰਦਗੀ ਦੀ ਇਕ ਯਾਦਗਾਰੀ ਸ਼ਾਮ ਸੀ। ਬਾਅਦ ਵਿਚ ਜੌਹਨ ਟਰਵੌਲਟਾ ਨੇ ਆਪਣੀ ਜੀਵਨੀ ਵਿਚ ਲਿਖਿਆ ਸੀ ਤੇ ਏ ਬੀ ਸੀ ਟੈਲੀਵਿਜ਼ਨ ਦੇ ਚੈੱਟ ਸ਼ੋਅ- ਅਨੱਫ ਰੋਪਸ ਵਿਚ ਐਂਡਰੂ ਡੈਨਟਨ ਨੂੰ ਕਿਹਾ ਸੀ ਕਿ ਉਸਨੂੰ ਪ੍ਰੈਜ਼ੀਡੈਂਟ ਦੀ ਪਤਨੀ ਨੈਨਸੀ ਰੀਗਨ ਨੇ ਦੱਸਿਆ ਸੀ ਕਿ ਡਾਇਨਾ ਕਹਿੰਦੀ ਸੀ ਅਮਰੀਕਾ ਆ ਕੇ ਜੌਹਨ ਟਰਵੌਲਟੇ ਨਾਲ ਨੱਚਣਾ ਡਾਇਨਾ ਦਾ ਸੁਪਨਾ ਸੀ। ਮੇਰਾ ਸੁਪਨਾ ਟਰਵੌਲਟਾ ਨਹੀਂ, ਮਿਖਾਇਲ ਬਾਰੀਸਨੀਕੋਵ ਸੀ। ਹੋ ਸਕਦਾ ਉਸਨੂੰ ਨੈਨਸੀ ਨੇ ਆਪਣੇ ਕੋਲੋਂ ਕਹਿ ਦਿੱਤਾ ਹੋਵੇ ਜਾਂ ਇਹ ਚਾਰਲਸ ਨੇ ਕਿਹਾ ਹੋਵੇਗਾ। ਪਰ ਮੈਂ ਅਜਿਹਾ ਨਹੀਂ ਸੀ ਕਿਹਾ।"

"ਚਲੋ ਮੰਨਿਆ ਤੁਸੀਂ ਨਹੀਂ ਸੀ ਕਿਹਾ। ਪਰ ਮੈਂ ਕਹਿੰਦਾ ਹਾਂ ਕਿ ਕਨਸਿੰਘਟਨ ਮਹੱਲ ਵਿਚ ਤੁਹਾਡੇ ਨਾਲ ਨੱਚਣ ਦਾ ਮੇਰਾ ਸੁਪਨਾ ਹੈ। ਪੂਰਾ ਕਰੋਂਗੇ?"

"ਕਿਉਂ ਨਹੀਂ। ਆਉ ਸੀਡੀ ਲਾ ਕੇ ਨੱਚਦੇ ਹਾਂ।"

ਡਾਇਨਾ ਟੌਮ ਕਰੂਜ਼ ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਨੱਚਣ ਲੱਗ ਪਈ ਸੀ। ਇਕ ਤੋਂ ਮਗਰੋਂ ਇਕ ਸੀਡੀ ਉੱਤੇ ਕ੍ਰਮਵਾਰ ਗਾਣੇ ਵੱਜਦੇ ਰਹੇ ਸਨ। ਪੌਪ ਗੀਤਾਂ ਦੀਆਂ ਧੁੰਨਾਂ ਉੱਤੇ ਡਾਇਨਾ ਆਪਣੀ ਨ੍ਰਿਤ ਕਲਾ ਦੇ ਜ਼ੌਹਰ ਦਿਖਉਂਦੀ ਪਹਿਲਾਂ ਤਾਂ ਦੇਹ ਤੋੜ ਕੇ ਨੱਚੀ ਸੀ। ਫੇਰ ਕਲਾਸਿਕ ਗੀਤ ਵੱਜਣ ਲੱਗੇ ਤਾਂ ਧੀਮੇ ਗੀਤਾਂ ਨਾਲ ਡਾਇਨਾ ਦੇ ਨਾਚ ਦੀ ਚਾਲ ਵੀ ਮੱਧਮ ਪੈ ਗਈ ਸੀ। ਨੱਚਦੇ ਨੱਚਦੇ ਡਾਇਨਾ ਨੇ ਆਪਣਾ ਸਿਰ ਝੁਕਾ ਕੇ ਟੌਮ ਦੇ ਮੋਢੇ ਉੱਤੇ ਸਿੱਟ ਲਿਆ ਸੀ। ਟੌਮ ਦਾ ਕੱਦ 5' 7'' ਸੀ ਤੇ ਲੰਮੀ-ਲੰਝੀ ਡਾਇਨਾ ਦੇ ਬਰਾਬਰ ਆਉਣ ਲਈ ਉਸ ਨੇ ਐਲਵੇਟਰ (ਉੱਚੀ ਅੱਡੀ ਦੀ) ਗੁਰਗਾਬੀ ਪਾਈ ਹੋਈ ਸੀ। ਪਰ ਪੈਨਸਿਲ ਹੀਲ ਪਹਿਨੀ ਹੋਣ ਕਰਕੇ ਡਾਇਨਾ ਉਸ ਤੋਂ ਬਹੁਤ ਉੱਚੀ ਲੱਗਦੀ ਸੀ।

ਟੌਮ ਕਰੂਜ ਨੇ ਹਲਕਾ ਹਲਕਾ ਹੱਥ ਫੇਰ ਕੇ ਡਾਇਨਾ ਦੀ ਢੂਹੀ ਨੂੰ ਸਹਿਲਾਉਣਾ ਸ਼ੁਰੂ ਕਰ ਦਿੱਤਾ ਸੀ। ਥੋੜ੍ਹੇ ਪਲਾਂ ਬਾਅਦ ਸਰੂਰ ਜਿਹਾ ਜਦੋਂ ਆਉਣ ਲੱਗਿਆ ਸੀ ਤਾਂ ਡਾਇਨਾ ਨੇ ਟੌਮ ਕਰੂਜ਼ ਨੂੰ ਪਾਈ ਹੋਈ ਜੱਫੀ ਪੀਚਣੀ ਆਰੰਭ ਕਰ ਦਿੱਤੀ ਸੀ। ਟੌਮ ਕਰੂਜ਼ ਨੇ ਡਾਇਨਾ ਦੇ ਨੰਗੇ ਮੌਰਾਂ ਉੱਤੇ ਆਪਣੇ ਬੁੱਲ੍ਹ ਟਿਕਾ ਦਿੱਤੇ ਸਨ। ਡਾਇਨਾ ਦੇ ਤਨ-ਬਦਨ ਵਿਚ ਇਕ ਬਿਜਲੀ ਦੀ ਲਹਿਰ ਜਿਹੀ ਦੌੜ ਗਈ ਸੀ, "ਤੇਰੇ ਬੁੱਲ੍ਹ ਦਾ ਸਰਪਸ਼ ਹੁੰਦਿਆ ਹੀ ਮੈਂ ਅੱਗ ਤੋਂ ਮੋਮ ਵਾਂਗੂ ਪਿਘਲ ਕੇ ਬਰਫ ਬਣ ਜਾਂਦੀ ਹਾਂ।"

"ਨਹੀਂ ਡਾਇਨਾ ਤੂੰ ਲਟ-ਲਟ ਪੂਰੀ ਸ਼ਿੱਦਤ ਨਾਲ ਮੱਚ ਕੇ ਦਿਖਾ। ਮੈਂ ਤੇਰੀ ਲਾਟ ਵਿਚ ਸੜਨ ਆਇਆਂ।" ਆਖ ਕੇ ਟੌਮ ਨੇ ਵੇਗਮੱਤਾ ਹੋ ਕੇ ਡਾਇਨਾ ਦੇ ਮੌਰਾਂ ਅਤੇ ਗਰਦਨ 'ਤੇ ਹਲਕੀਆਂ ਹਲਕੀਆਂ ਪ੍ਰੇਮ ਦੰਦੀਆਂ ਵੱਢਣੀਆਂ ਸ਼ੁਰੂ  ਕਰ ਦਿੱਤੀਆਂ ਸਨ। ਡਾਇਨਾ ਅੱਖਾਂ ਮੀਚ ਟੌਮ ਦੇ ਚੁੰਮਣਾ ਦਾ ਸੁਆਦ ਲੈਂਦੀ ਹੋਈ, ਫਲਾਂ ਨਾਲ ਲੱਧੀ ਟਾਹਣੀ ਵਾਂਗ ਟੌਮ ਕਰੂਜ਼ ਦੀਆਂ ਬਾਹਾਂ ਵਿਚ ਉਲਰੀ ਖੜ੍ਹੀ ਸੀ। ਉਹਨਾਂ ਨੂੰ ਇਸ ਅਵਸਥਾ ਵਿਚ ਜੇ ਔਗਸਟੀ ਰੌਡਿਨ ਫਰਾਂਸਿਸੀ ਬੁੱਤਘਾੜਾ ਦੇਖ ਲੈਂਦਾ ਤਾਂ ਅਵੱਸ਼ ਆਪਣੇ ਸ਼ਾਹਕਾਰ 'ਦੀ ਕਿੱਸ' ਦੇ ਬੁੱਤ ਨਾਲੋਂ ਵਧੀਆ ਇਕ ਹੋਰ ਮਾਸਟਰਪੀਸ ਸਿਰਜ ਦਿੰਦਾ। ਟੌਮ ਨੇ ਡਾਇਨਾ ਦੀ ਡਰੈੱਸ ਦੀਆਂ ਉਸਦੀ ਪਿੱਠ ਪਿੱਛੇ ਲੱਗੀਆਂ ਹੁੱਕਾਂ ਖੋਲ੍ਹ ਦਿੱਤੀਆਂ ਤੇ ਦੁਕਾਨਾਂ ਦੇ ਸ਼ਟਰ ਵਾਂਗਰ ਡਾਇਨਾ ਦੀ ਪੁਸ਼ਾਕ ਭੁੰਜੇ ਡਿੱਗ ਪਈ ਸੀ। ਡਾਇਨਾ ਦਾ ਦੁੱਧੀਆ ਨਗਨ ਜਿਸਮ ਟੌਮ ਦੀਆਂ ਅੱਖਾਂ ਮੂਹਰੇ ਵਿਦਮਾਨ ਸੀ। ਟੌਮ ਕਰੂਜ਼ ਨੂੰ ਡਾਇਨਾ ਲੌਵਰੇ ਮਿਉਜ਼ਿਮਅਮ ਪੈਰਿਸ ਵਿਚ ਪਏ ਪਿਆਰ ਅਤੇ ਸੁੰਦਰਤਾ ਦੀ ਯੂਨਾਨੀ ਦੇਵੀ ਵੀਨਸ ਡਾ ਮਿਲੋ ਦੇ ਬੁੱਤ ਵਰਗੀ ਜਾਪਦੀ ਸੀ। ਜਿਵੇਂ ਗਿਰਝਾਂ ਮਾਸ ਨੂੰ ਝਪਟ ਕੇ ਪੈਂਦੀਆਂ ਹਨ। ਇਉਂ ਡਾਇਨਾ ਟੌਮ ਨੂੰ ਚਿੰਬੜ ਕੇ ਚੁੰਢਣ ਲੱਗ ਪਈ ਸੀ। ਡਾਇਨਾ ਕੋਲੋਂ ਵੀ ਆਪਣੀ ਹਵਸ ਦੀ ਸਾਂਭੀ ਨਹੀਂ ਸੀ ਜਾਂਦੀ। ਡਾਇਨਾ ਬੈਠਕ ਦੇ ਗਲੀਚੇ ਉੱਤੇ ਹੀ ਟੌਮ ਨੂੰ ਲਿਟਾ ਕੇ ਉਸਨੂੰ ਭੋਗਣ ਲੱਗ ਪਈ ਸੀ।...

ਟੌਮ ਕਰੂਜ਼ ਨੂੰ ਡਾਇਨਾ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਆਪਣੇ ਨਾਲ ਮਹੱਲ ਵਿਚ ਰੱਖਿਆ ਸੀ। ਇਸ ਸਮੇਂ ਦੌਰਾਨ ਉਹਨਾਂ ਨੇ ਸਿਰਫ ਦੋ ਹੀ ਕੰਮ ਕੀਤੇ ਸਨ। ਇਕ ਸ਼ਰਾਬ ਪੀਤੀ ਸੀ ਤੇ ਦੂਜਾ ਸੰਭੋਗ ਕੀਤਾ ਸੀ। ਡਾਇਨਾ ਨੇ ਇਹਨਾਂ ਤਿੰਨਾਂ ਦਿਨਾਂ ਦੇ ਆਪਣੇ ਪੂਰਬ ਨਿਸ਼ਚਿਤ ਸਭ ਕੰਮ ਮੁਲਤਵੀ ਕਰ ਦਿੱਤੇ ਸਨ ਤੇ ਨੌਕਰਾਂ ਨੁੰ ਹਫਤੇ ਦੀਆਂ ਛੁੱਟੀਆਂ ਦੇ ਦਿੱਤੀਆਂ ਸਨ। ਡਾਇਨਾ ਟੌਮ ਕਰੂਜ਼ ਨਾਲ ਨਿਰਵਸਰ ਪਈ ਕੇਵਲ ਉਦੋਂ ਹੀ ਉਠੱਦੀ ਸੀ, ਜਦੋਂ ਉਹਨਾਂ ਨੂੰ ਭੁੱਖ ਲਗਦੀ ਸੀ। ਖੁਦ ਖਾਣਾ ਬਣਾ ਕੇ ਡਾਇਨਾ ਫੇਰ ਟੌਮ ਕਰੂਜ਼ ਨਾਲ ਰਜਾਈ ਵਿਚ ਵੜ ਕੇ ਚੋਹਲ-ਮੋਹਲ ਕਰਨ ਲੱਗ ਜਾਇਆ ਕਰਦੀ ਸੀ। 

ਤਿੰਨ ਦਿਨ ਬਾਅਦ ਟੌਮ ਡਾਇਨਾ ਨੂੰ ਆਪਣੇ ਰਿਜ਼ੈਂਟ ਪਾਰਕ ਵਾਲੇ ਘਰ ਲੈ ਗਿਆ ਸੀ। ਉਥੇ ਅਗਲੇ ਚਾਰ ਦਿਨ ਵੀ ਇਹੀ ਸਿਲਸਿਲਾ ਜਾਰੀ ਰਿਹਾ ਸੀ। ਇਸ ਹਫਤੇ ਦੇ ਸਰੀਰਕ ਸੰਬੰਧ ਸਮਾਹਰੋ ਨੁੰ ਮਨਾਉਣ ਬਾਅਦ ਟੌਮ ਅਮਰੀਕਾ ਚਲਾ ਗਿਆ ਸੀ। ਪਰ ਡਾਇਨਾ ਫੋਨ ਰਾਹੀਂ ਉਸਦੇ ਨਿਰੰਤਰ ਸੰਪਰਕ ਵਿਚ ਰਹੀ ਸੀ। ਫਿਰ ਡਾਇਨਾ ਦੀ ਮੌਤ ਤੱਕ ਉਹਨਾਂ ਦੇ ਇਉਂ ਗੁਪਤ ਸੰਬੰਧ ਚਲਦੇ ਰਹੇ ਸਨ। ਜਦੋਂ ਵੀ ਹਫਤਾ ਦੋ ਹਫਤੇ ਦਾ ਵਿਹਲ ਮਿਲਦਾ ਤਾਂ ਟੌਮ ਕਰੂਜ਼ ਲੰਡਨ ਆ ਜਾਂਦਾ ਤੇ ਡਾਇਨਾ ਵੀ ਆਪਣੇ ਆਪ ਨੂੰ ਬਿਮਾਰੀ ਦਾ ਬਹਾਨਾ ਕਰਕੇ ਉਸ ਲਈ ਵਿਹਲਾ ਰੱਖਦੀ ਸੀ। ਵਿਚ ਵਿਚਾਲੇ ਡਾਇਨਾ ਵੀ ਚੈਰੀਟੀ ਦੇ ਕੰਮਾਂ ਦੇ ਪੱਝ ਨਾਲ ਟੌਮ ਕੋਲ ਹੌਲੀਵੁੱਡ ਜਾ ਕੇ ਚੌਂਕੀ ਭਰ ਆਉਂਦੀ ਸੀ।

1995 ਵਿਚ ਡਾਇਨਾ ਨੇ ਇਕ ਦਿਨ ਜ਼ਿੰਮ ਵਿਚ ਵਿੱਲ ਕਾਰਲਿੰਗ ਨੂੰ ਦੇਖਿਆ ਤਾਂ ਪਹਿਲੀ ਨਜ਼ਰੇ ਹੀ ਡਾਇਨਾ ਉਸ ਤੇ ਡੁੱਲ੍ਹ ਗਈ ਸੀ। ਡਾਇਨਾ ਨੇ ਆਪਣੇ ਨਾਲ ਖੜ੍ਹੀ ਆਪਣੀ ਸਹੇਲੀ ਨੂੰ ਪੁੱਛਿਆ ਸੀ, "ਇਹ ਸੁਨੱਖਾ ਜਿਹਾ ਕੌਣ ਹੈ?  "

ਰੋਜ਼ਾ ਮੌਂਕਟਨ ਡਾਇਨਾ ਦੀਆਂ ਹਵਸੀ ਨਜ਼ਰਾਂ ਤਾੜ ਗਈ ਸੀ, "ਇੰਗਲੈਂਡ ਦੀ ਰਗਬੀ ਟੀਮ ਦੇ ਕਪਤਾਨ, ਵਿੱਲ ਕਾਰਲਿੰਗ ਹੈ। ਫੌਜ ਵਿਚ ਭਰਤੀ ਹੋਇਆ ਸੀ ਤੇ ਰੌਇਲ ਰੈਜ਼ੀਮੈਂਟ ਔਫ ਵੇਲਜ਼ ਦਾ ਸਹਾਇਕ ਲਫਤਾਨ ਸੀ। 1988 ਵਿਚ ਇਹਦਾ ਕਮਿਸ਼ਨ ਖਾਰਜ਼ ਕਰਕੇ ਇਹਨੂੰ ਫੌਜ ਵਿਚੋਂ ਕੱਢ ਦਿੱਤਾ ਗਿਆ ਸੀ।... ਲਾਲ੍ਹਾਂ ਨਾ ਸੁੱਟ। ਇਹ ਤੇਰੇ ਹੱਥ ਨਹੀਂ ਆਉਣਾ। ਬਹੁਤ ਜਲਦ ਹੀ ਇਸਦਾ ਟੀਵੀ ਪ੍ਰਜ਼ੈਟਰ ਜ਼ੂਲੀਆ ਨਾਲ ਵਿਆਹ ਹੋਣ ਜਾ ਰਿਹਾ ਹੈ।"

"ਬਹੁਤ ਸੋਹਣੈ ਮੇਰੀ ਤੇ ਇਹਦੀ ਜੋੜੀ ਬਹੁਤ ਫਬੂ। ਕੀ ਖਿਆਲ ਐ? ਐਕਟਰ ਕਿਰਕ ਡਗਲਸ ਦੀ ਵਰਗੀ ਠੋਡੀ ਆ ਇਹਦੀ।... ਸਾਲੇ ਦਾ ਵਿਆਹ ਕੈਂਸਲ ਕਰਵਾ ਦਿਆਂ?... ਚੱਲ ਆ ਇਹਦੇ ਤੋਂ ਕੌਫੀ ਪੀਨੇ ਆਂ।" 

ਡਾਇਨਾ ਆਪਣੀ ਸਹੇਲੀ ਨੂੰ ਲੈ ਕੇ ਵਿੱਲ ਕਾਰਲਿੰਗ ਕੋਲ ਚਲੀ ਗਈ ਸੀ ਤੇ ਤਿੰਨੋਂ ਕੌਫੀ ਪੀਣ ਲੱਗ ਪਏ ਸਨ। ਗੱਲਾਂ ਗੱਲਾਂ ਵਿਚ ਡਾਇਨਾ ਨੇ ਪਤਾ ਕਰ ਲਿਆ ਸੀ ਕਿ ਵਿੱਲ ਕਾਰਲਿੰਗ ਹਰ ਬੁੱਧਵਾਰ ਨੂੰ ਜ਼ਿੰਮ ਆਉਂਦਾ ਹੁੰਦਾ ਸੀ। ਡਾਇਨਾ ਵੀ ਹਰ ਬੁੱਧਵਾਰ ਜ਼ਿੰਮ ਜਾਣ ਲੱਗ ਪਈ ਸੀ। ਅਚਾਨਕ ਡਾਇਨਾ ਨੇ ਰਗਬੀ ਦੇ ਮੇਚਾਂ ਵਿਚ ਵਿਸ਼ੇਸ਼ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਦੋ ਹਫਤੇ ਬਾਅਦ ਵਿੱਲ ਦਾ ਵਿਆਹ ਹੋ ਗਿਆ ਸੀ। ਡਾਇਨਾ ਆਪਣੇ ਬੱਚਿਆਂ ਨੂੰ ਰਗਬੀ ਸਿਖਾਉਣ ਦੇ ਬਹਾਨੇ ਵਿੱਲ ਨੂੰ ਮਿਲਣ ਲੱਗੀ ਤੇ ਇਉਂ ਡਾਇਨਾ ਨਾਲ ਵਿੱਲ ਕਾਰਲਿੰਗ ਦੇ ਸੰਬੰਧ ਬਣ ਗਏ ਸਨ। ਸਾਲ ਬਾਅਦ ਜਦੋਂ ਵਿੱਲ ਕਾਰਲਿੰਗ ਦੀ ਪਤਨੀ ਨੂੰ ਡਾਇਨਾ ਅਤੇ ਵਿੱਲ ਕਾਰਲਿੰਗ ਦੇ ਰਿਸ਼ਤੇ ਵਾਰੇ ਪਤਾ ਚੱਲਿਆ ਤਾਂ ਉਹਨੇ ਵਿੱਲ ਕਾਰਲਿੰਗ ਨੂੰ ਘਰੋਂ ਕੱਢ ਕੇ ਉਸ ਨਾਲੋਂ ਤਲਾਕ ਲੈ ਲਿੱਤਾ ਸੀ ਤੇ ਅਖ਼ਬਾਰਾਂ ਵਿਚ ਵਿੱਲ ਕਾਰਲਿੰਗ ਦੀ ਬਹੁਤ ਮਿੱਟੀ ਪੱਟੀ ਗਈ ਸੀ। ਇਉਂ ਸਫਲਤਾਪੂਰਬਕ ਡਾਇਨਾ ਨੇ ਇਕ ਹੋਰ ਆਸ਼ਿਕ ਨੂੰ ਹੰਢਾ ਕੇ ਸਫਾਈ ਨਾਲ ਉਸ ਤੋਂ ਮੁਕਤੀ ਪ੍ਰਾਪਤ ਕਰ ਲਿੱਤੀ ਸੀ।

ਵਿੱਲ ਕਾਰਲਿੰਗ ਨਾਲ ਰਿਸ਼ਤੇ ਦਾ ਭੋਗ ਪਾਉਣ ਬਾਅਦ ਡਾਇਨਾ ਨੇ ਅਗਲਾ ਨਿਸ਼ਾਨ 52 ਸਾਲਾਂ ਦੇ ਪਾਕਿਸਤਾਨੀ ਹਾਰਟ ਸਰਜਨ ਹਸਨਤ ਖਾਨ 'ਤੇ ਲਾ ਦਿੱਤਾ ਸੀ। 1995 ਦੀਆਂ ਗਰਮੀਆਂ ਦੇ ਸਤੰਬਰ ਮਹੀਨੇ ਵਿਚ ਰੌਇਲ ਬ੍ਰੌਮਪਟਨ ਹਸਪਤਾਲ ਵਿਚ ਡਾਇਨਾ ਕੈਂਸਰ ਦੇ ਪੀੜਤ ਮਰੀਜ਼ਾਂ ਨੂੰ ਦੇਖਣ ਗਈ ਸੀ। ਡਾਇਨਾ ਇਕ ਮਰੀਜ਼ ਕੋਲ ਖੜ੍ਹੀ ਸੀ ਤੇ ਡਾਕਟਰ ਹਸਨਤ ਖਾਨ ਉਸ ਮਰੀਜ਼ ਨੂੰ ਦੇਖ ਕੇ ਉਸਦਾ ਹਾਲ ਚਾਲ ਪੁੱਛ ਕੇ ਚਲਾ ਗਿਆ ਸੀ। ਡਾਕਟਰ ਖਾਨ ਆਪਣੇ ਕੰਮ ਵਿਚ ਐਨਾ ਜ਼ਿਆਦਾ ਮਸਰੂਫ ਸੀ ਕਿ ਉਸਨੂੰ ਉਥੇ ਵੇਲਜ਼ ਦੀ ਸ਼ਹਿਜ਼ਾਦੀ ਡਾਇਨਾ ਦੀ ਮੌਜੂਦਗੀ ਦਾ ਅਹਿਸਾਸ ਵੀ ਨਹੀਂ ਸੀ ਹੋਇਆ। ਡਾਇਨ ਉਸਦੀ ਸ਼ਾਇਸਗੀ ਉੱਤੇ ਫਿਦਾ ਹੋ ਗਈ ਸੀ। 

ਇਕ ਘੰਟੇ ਬਾਅਦ ਡਾਇਨਾ ਹਸਪਤਾਲ ਦੀ ਲਿਫਟ ਵਿਚ ਖੜ੍ਹੀ ਸੀ ਤੇ ਲਿਫਟ ਦਾ ਦਰਵਾਜ਼ਾ ਜਦੋਂ ਬੰਦ ਹੋਣ ਲੱਗਿਆ ਤਾਂ ਕਿਸੇ ਚਿੱਟੇ ਕੋਟ ਵਾਲੇ ਨੇ ਆ ਕੇ ਵਿਚਾਲੇ ਪੈਰ ਰੱਖ ਦਿੱਤਾ ਸੀ। ਇਹ ਡਾਕਟਰ ਹਸਨਤ ਖਾਨ ਸੀ। ਉਹ ਆਪਣੇ ਕੁਝ ਮੈਡੀਕਲ ਵਿਦਿਆਰਥੀਆਂ ਨਾਲ ਗੱਲਾਂ ਕਰਦਾ ਲਿਫਟ ਵਿਚ ਦਾਖਿਲ ਹੋ ਗਿਆ ਸੀ। ਲਿਫਟ ਹੇਠਾਂ ਜਾਣ ਲੱਗੀ । ਡਾਕਟਰ ਨੇ ਫੇਰ ਵੀ ਡਾਇਨਾ ਨੂੰ ਨਾ ਦੇਖਿਆ। ਡਾਇਨਾ ਨੂੰ ਇਕ ਪਲ ਲਈ ਤਾਂ ਇਉਂ ਲੱਗਿਆ ਸੀ ਜਿਵੇਂ ਉਸਦੇ ਦਿਲ ਨੇ ਧਵਕਣਾ ਬੰਦ ਕਰ ਦਿੱਤਾ ਹੋਵੇ। ਜਦੋਂ ਲਿਫਟ ਖੁੱਲ੍ਹਣ ਲੱਗੀ ਤਾਂ ਡਾਇਨਾ ਨੇ ਡਾਕਟਰ ਖਾਨ ਦੇ ਮੂਹਰੇ ਹੋ ਕੇ ਮਿਲਾਉਣ ਲਈ ਆਪਣਾ ਹੱਥ ਕੱਢ ਲਿਆ ਸੀ, "ਹਾਏ! ਡਾਕਟਰ ਖਾਨ।"

ਡਾਕਟਰ ਖਾਨ ਨੇ ਸਿਰ ਤੋਂ ਪੈਰਾਂ ਤੱਕ ਡਾਇਨਾ ਨੂੰ ਦੇਖਿਆ ਤੇ ਹੈਰਾਨ ਰਹਿ ਗਿਆ ਸੀ। ਕਿਉਂਕਿ ਉਸ ਨੇ ਕਦੇ ਡਾਇਨਾ ਨੂੰ ਅਚਨਚੇਤ ਇਉਂ ਮਿਲਣ ਦੀ ਕਲਪਨਾ ਵੀ ਨਹੀਂ ਸੀ ਕੀਤੀ। ਕੰਬਦਾ ਹੋਇਆ ਹੱਥ ਉਸਨੇ ਡਾਇਨਾ ਨਾਲ ਮਿਲਾਇਆ ਸੀ, "ਪ੍ਰਿੰਸੈਸ ਔਫ ਵੇਲਜ਼?"

"ਹਾਂ ਡਾਕਟਰ ਖਾਨ, ਮੈਨੂੰ ਚੈਰਟੀ ਦੇ ਇਕ ਕੰਮ ਵਿਚ ਤੁਹਾਡੀ ਮਦਦ ਦੀ ਲੋੜ੍ਹ ਹੈ।"

"ਤੁਸੀਂ ਹੁਕਮ ਕਰੋ ਬੰਦਾ ਹਾਜ਼ਿਰ ਹੈ। ਮੈਂ ਆਪਣੀ ਨਿੱਜੀ ਲਾਇਨ ਦਾ ਨੰਬਰ ਦਿੰਦੀ ਹਾਂ ਤੁਸੀਂ ਮੈਨੂੰ ਕਾਲ ਕਰਨਾ ਆਪਾਂ ਇਤਮਿਨਾਨ ਨਾਲ ਗੱਲ ਕਰਾਂਗੇ।" ਡਾਇਨਾ ਨੇ ਆਪਣਾ ਕਾਰਡ ਡਾਕਟਰ ਖਾਨ ਨੂੰ ਦੇ ਦਿੱਤਾ, ਜਿਸ ਉੱਤੇ ਡਾਇਨਾ ਦੀ ਸਿੱਧੀ ਲਾਇਨ ਦਾ ਨੰਬਰ ਅਤੇ ਮੋਬਾਇਲ ਫੋਨ ਦਾ ਨੰਬਰ ਛਪਿਆ ਹੋਇਆ ਸੀ, "ਤੇ ਤੁਹਾਡਾ ਨੰਬਰ?"

"ਤੁਸੀਂ ਹਸਪਤਾਲ ਦੇ ਸਵਿੱਚ ਬੋਰਡ 'ਤੇ ਫੋਨ ਕਰਕੇ ਆਖ ਦੇਣਾ ਡਾਕਟਰ ਖਾਨ ਨਾਲ ਗੱਲ ਕਰਨੀ ਹੈ। ਫੋਨ ਸਿੱਧਾ ਮੈਨੂੰ ਮਿਲਾ ਦਿੱਤਾ ਜਾਵੇਗਾ।"

ਬਸ ਐਨੀ ਕੁ ਗੱਲ ਹੋਣ ਬਾਅਦ ਡਾਕਟਰ ਖਾਨ ਆਪਣੇ ਵਿਦਿਆਰਥੀਆਂ ਨਾਲ ਚਲਾ ਗਿਆ ਸੀ। ਡਾਇਨਾ ਨੇ ਉਸੇ ਦਿਨ ਤੋਂ ਈਸਟਐਂਡਰ ਛੱਡ ਕੇ ਹਸਪਤਾਲ ਦੀ ਜ਼ਿੰਦਗੀ ਉੱਥੇ ਅਧਾਰਿਤ ਧਾਰਾਵਾਹਿਕ ਕੈਜ਼ੂਅਲਟੀ ਦੇਖਣਾ ਆਰੰਭ ਕਰ ਦਿੱਤਾ ਸੀ। ਡਾਇਨਾ ਨੂੰ ਡਰਾਮੇ ਦੇ ਹਰੇਕ ਡਾਕਟਰ ਦੀਆਂ ਵੱਡੀਆਂ ਵੱਡੀਆਂ ਸੇਹਲੀਆਂ ਥੱਲੇ ਭੁਰੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਸਨ। ਖੁਸ਼ੀ ਵਿਚ ਖੀਵੀ ਹੋਈ ਡਾਇਨਾ ਨੇ ਆਪਣੇ ਬਟਲਰ ਪੋਲ ਬੂਰਲ ਨੂੰ ਦੱਸਿਆ ਸੀ, "ਤੂੰ ਅੰਦਾਜ਼ਾ ਨਹੀਂ ਲਾ ਸਕਦਾ ਕਿ ਅਸੀਂ ਕਿੰਨੇ ਸੋਹਣੇ ਬੱਚੇ ਪੈਦਾ ਕਰਾਂਗੇ।" 

ਡਾਇਨਾ ਨੇ ਡਾਕਟਰ ਅਲਗਾਰੀਆ ਦੇ ਫਰਜ਼ੀ ਨਾਮ ਨਾਲ ਹਸਪਤਾਲ ਫੋਨ ਕਰਕੇ ਡਾਕਟਰ ਖਾਨ ਨਾਲ ਆਸ਼ਿਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਡਾਕਟਰ ਖਾਨ ਸਿਡਨੀ, ਅਫਰੀਕਾ ਅਤੇ ਏਸ਼ੀਆ ਵਿਚ ਖੈਰਾਤੀ ਹਸਪਤਾਲਾਂ ਲਈ ਕਈ ਮੁਫਤ ਆਪ੍ਰੇਸ਼ਨ ਕਰ ਚੁੱਕਾ ਹੋਣ ਕਰਕੇ ਡਾਇਨਾ ਦੇ ਜਾਲ ਵਿਚ ਸਹਿਜੇ ਹੀ ਫਸ ਗਿਆ ਸੀ। ਇਕ ਦਿਨ ਡਾਇਨਾ ਉਚੇਚਾ ਹਸਨਤ ਖਾਨ ਨੂੰ ਉਸਦੇ ਪੱਛਮੀ ਲੰਡਨ, ਕੈਨਸਿਮਘਟਨ ਇਲਾਕੇ ਵਿਚ ਸਥਿਤ ਫਲੈਟ ਵਿਚ ਜਾ ਕੇ ਮਿਲੀ ਸੀ। ਥੋੜ੍ਹੀਆਂ ਜਿਹੀਆਂ ਰੋਮਾਂਚਕ ਗੱਲਾਂ ਮਾਰ ਕੇ ਡਾਇਨਾ ਨੇ ਹਸਨਤ ਖਾਨ ਦਾ ਹੱਥ ਫੜ੍ਹ ਲਿਆ ਸੀ। ਉਹ ਠੰਠਬਰ ਗਿਆ ਸੀ,  "ਕੀ ਹੈ?"

"ਦਿਲ ਦਾ ਇਲਾਜ ਕਰਵਾਉਣਾ ਸੀ। ਕਰੇਂਗਾ?" ਆਖ ਕੇ ਡਾਇਨਾ ਨੇ ਡਾਕਟਰ ਖਾਨ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਸੀ। ਇਹ ਵੀ ਡਾਇਨਾ ਦਾ ਆਪਣਾ ਹੀ ਇਸ਼ਕ ਦਾ ਇਜ਼ਹਾਰ ਕਰਨ ਦਾ ਅਨੋਖਾ ਢੰਗ ਸੀ। ਉਹ ਬਿਨਾ ਬੋਲਿਆਂ ਅਗਲੇ ਦੇ ਬੁੱਲ੍ਹ ਚੁੰਮ ਕੇ ਆਪਣੀ ਕਾਮ ਇੱਛਾ ਪ੍ਰਗਟਾ ਜਾਂਦੀ ਸੀ ਤੇ ਚੁੰਮਣ ਲੱਗੀ ਕਦੇ ਉਹ ਘੌਲ ਨਹੀਂ ਸੀ ਕਰਦੀ ਹੁੰਦੀ। 

ਅਗਲੇ ਹੀ ਪਲ ਡਾਕਟਰ ਖਾਨ ਆਪਣੇ ਬੈੱਡ ਦੇ ਡਾਇਨਾ ਦੇ ਦਿਲ ਦਾ ਆਪ੍ਰੇਸ਼ਨ ਕਰ ਰਿਹਾ ਸੀ। ਉਸ ਦਿਨ ਪੂਰੀ ਰਾਤ ਡਾਕਟਰ ਖਾਨ ਨਾਲ ਗੁਜ਼ਾਰਨ ਬਾਅਦ ਡਾਇਨਾ ਸਵੇਰ ਦੇ ਚਾਰ ਵਜੇ ਘਰ ਪਰਤੀ ਸੀ। ਜਦੋਂ ਸਵੇਰ ਨੂੰ ਡਾਇਨਾ ਨੇ ਡਾਕਟਰ ਖਾਨ ਦੀ ਸੇਜ਼ ਤੋਂ ਉੱਠ ਕੇ ਗੱਦਾ ਸੂਤ ਕੀਤਾ ਸੀ ਤਾਂ ਉਸ ਥੱਲਿਉਂ ਡਾਇਨਾ ਨਾਲ ਸੰਬੰਧਤ ਖ਼ਬਰਾਂ ਦੀਆਂ ਅਖ਼ਬਾਰਾਂ ਦੀਆਂ ਕੱਟਿੰਗਾਂ ਡਾਇਨਾ ਨੂੰ ਥਿਆਈਆਂ ਸਨ। ਇਸ ਤੋਂ ਡਾਇਨਾ ਨੂੰ ਗਿਆਨ ਹੋ ਗਿਆ ਸੀ ਕਿ ਡਾਕਟਰ ਖਾਨ ਵੀ ਬਹੁਤ ਦੇਰ ਤੋਂ ਡਾਇਨਾ ਉੱਥੇ ਮਰਦਾ ਸੀ। ਡਾਇਨਾ ਨੇ ਡਾਕਟਰ ਖਾਨ ਦਾ ਕੋਡ ਨਾਮ ਡੀ ਡੀ ਜੀ (Drop Dead Gorgeous) ਰੱਖਿਆ ਹੋਇਆ ਸੀ ਤੇ ਮੂੰਹ ਉੱਤੇ ਡਾਕਟਰ ਖਾਨ ਨੂੰ 'ਮਿਸਟਰ ਵੰਡਰਫੁੱਲ' ਆਖ ਕੇ ਬੁਲਾਉਂਦੀ ਸੀ ਕਿਉਂਕਿ ਵੰਡਰਫੁੱਲ ਡਾਕਟਰ ਖਾਨ ਦਾ ਤਕੀਆ ਕਲਾਮ ਸੀ।

ਹਸਤਨ ਖਾਨ ਡਾਇਨਾ ਦੇ ਬਾਕੀ ਪ੍ਰੇਮੀਆਂ ਵਿਚੋਂ ਸਭ ਤੋਂ ਮੋਟਾ ਸੀ। ਉਹ ਜ਼ੇਹਲਮ ਦੇ ਇਕ ਪਠਾਣ ਪਰਿਵਾਰ ਦਾ ਵੰਸ਼ਜ਼ ਸੀ। ਉਹ ਬੇਤਹਾਸ਼ਾਂ ਸਿਗਰਟਾਂ ਫੂਕਦਾ ਅਤੇ ਰੱਜ ਕੇ ਸ਼ਰਾਬ ਪੀਂਦਾ ਸੀ ਤੇ ਉਹ ਵੀ ਸਸਤੀ। ਡਾਇਨਾ ਨੇ ਹਸਨਤ ਖਾਨ ਲਈ ਥੌਮਸ ਗੂਡੀ, ਹਰਮਸ ਅਤੇ ਹੈਰੋਡਸ ਤੋਂ ਅਨੇਕਾਂ ਐਸ਼ਟਰੇਅ ਲਿਆ ਕੇ ਆਪਣੇ ਘਰ ਦੇ ਹਰੇਕ ਕਮਰੇ ਵਿਚ ਰੱਖ ਦਿੱਤੇ ਸਨ। ਡਾਇਨਾ ਪੋਲ ਨੂੰ ਆਪਣੀ ਬੀ ਐੱਮ ਡਬਲਯੂ ਗੱਡੀ ਦੇ ਕੇ ਡਾਕਟਰ ਹਸਨਤ ਖਾਨ ਨੂੰ ਲੈਣ ਭੇਜਦੀ। ਪੋਲ ਕੌਬਲਡ ਲੇਨ ਦੇ ਹਨੇਰੇ ਵਿਚ ਕਾਰ ਪਾਰਕ ਕਰਕੇ ਲਾਇਟਾਂ ਬੰਦ ਕਰ ਦਿੰਦਾ। ਡਾਕਟਰ ਹਸਨਤ ਖਾਨ ਮੁਕਰਰ ਸਮੇਂ 'ਤੇ ਕੌਨਟਕੀ ਫਰਾਈਡ ਚਿੱਕਨ ਦਾ ਲਿਫਾਫਾ ਹੱਥਾਂ ਵਿਚ ਹਿੱਲਾਉਂਦਾ ਆਉਂਦਾ ਤੇ ਕਾਰ ਦੀ ਪਿੱਛਲੀ ਸੀਟ 'ਤੇ ਬੈਠ ਜਾਂਦਾ। ਜਦੋਂ ਕਾਰ ਕੈਨਸਿੰਘਟਨ ਮਹਿਲ ਦੇ ਕਰੀਬ ਆਉਂਦੀ ਤਾਂ ਡਾਕਟਰ ਖਾਨ ਕਾਰ ਦੀਆਂ ਅਗਲੀਆਂ ਤੇ ਪਿਛਲੀਆਂ ਸੀਟਾਂ ਵਿਚਾਲੇ ਪਿਆ ਗਲੀਚਾ ਆਪਣੇ ਉੱਪਰ ਤਾਣ ਕੇ ਮਗਰੀ ਸੀਟ 'ਤੇ ਲੰਮਾ ਪੈ ਜਾਂਦਾ। ਪੋਲ  ਜਦੋਂ ਮਹਿਲ ਅੰਦਰ ਦਾਖਿਲ ਹੁੰਦਾ ਤਾਂ ਚੌਦਾਂ ਫੁੱਟ ਉੱਚੇ ਲੋਹੇ ਦੇ ਗੇਟਾਂ ਤੋਂ ਹੀ ਕਾਰ ਦੀਆਂ ਲਾਇਟਾਂ ਦੇ ਤਿੰਨ ਚਮਕਾਰੇ ਮਾਰਦਾ। ਇਹ ਪੁਲਿਸ ਵਾਲਿਆਂ ਨੂੰ ਸੰਕੇਤ ਹੁੰਦਾ ਸੀ ਕਿ ਡਾਇਨਾ ਦੀ ਗੱਡੀ ਪੋਲ ਬੂਰਲ ਚਲਾ ਰਿਹਾ ਹੈ। ਉਹ ਬਿਨਾ ਰੋਕਿਆਂ ਗੱਡੀ ਮਹੱਲ ਵਿਚ ਦਾਖਿਲ ਹੋਣ ਦੇ ਦਿੰਦੇ ਸਨ। ਡਾਇਨਾ ਦੇ ਅਪਾਰਟਮੈਂਟ ਦੇ ਕਿੰਗਸ ਕੋਰਟ ਪ੍ਰਿੰਸੈਸ ਮਾਰਗਰਟ ਦੇ ਅਪਾਰਟਮੈਂਟ ਮੂਹਰੇ ਦੀ ਪਿਛਲੇ ਦਰਵਾਜ਼ੇ ਰਾਹੀਂ ਹਸਨਤ ਖਾਨ ਨੂੰ ਅੰਦਰ ਵਾੜਿਆ ਜਾਂਦਾ ਸੀ। ਪ੍ਰਿਸੈਸ ਮਾਰਗਰਟ ਨੇ ਆਪਣੇ ਘਰ ਮੂਹਰੇ ਕੈਮਰੇ ਨਹੀਂ ਲੱਗਣ ਦਿੱਤੇ ਸਨ। ਇਸ ਲਈ ਇਹ ਸਥਾਨ ਚੋਰੀ ਡਾਇਨਾ ਦੇ ਅਪਾਰਟਮੈਂਟ ਵਿਚ ਕਿਸੇ ਨੂੰ ਵਾੜਣ ਲਈ ਸਭ ਤੋਂ ਸੁਰੱਖਿਅਤ ਸੀ। ਡਾਇਨਾ ਨੇ ਸ਼ੈਮਪੇਨਾਂ ਦੀ ਜਗ੍ਹਾ ਆਪਣਾ ਫਰਿਜ਼ ਬੱਡਵਾਇਜ਼ਰ ਤੇ ਗਿਨੀਸ ਬੀਅਰ ਦੇ ਡੱਬਿਆਂ ਨਾਲ ਭਰਿਆ ਹੁੰਦਾ ਸੀ। ਡਾਇਨਾ ਡਾਕਟਰ ਨਾਲ ਬੀਅਰ ਪੀਂਦੀ ਦੇ ਫਾਸਟ ਫੁਡ ਤੋਂ ਲਿਆਂਦਾ ਚਿੱਕਨ ਖਾਦੀ। ਡਾਕਟਰ ਸਾਰੀ ਰਾਤ ਡਾਇਨਾ ਕੋਲ ਰਹਿੰਦਾ ਤੇ ਸਵੇਰ ਨੂੰ ਪੋਲ ਉਸੇ ਤਰ੍ਹਾਂ ਕਾਰ ਦੀ ਪਿਛਲੀ ਸੀਟ 'ਤੇ ਲਕੋਅ ਕੇ ਡਾਕਟਰ ਨੂੰ ਉਸਦੇ ਘਰ ਛੱਡ ਆਉਂਦਾ।

ਮਈ 1996 ਵਿਚ ਡਾਇਨਾ ਹਸਨਤ ਖਾਨ ਦੇ ਪਰਿਵਾਰ ਨੂੰ ਮਿਲਣ ਲਾਹੌਰ ਵੀ ਗਈ ਸੀ। ਡਾਇਨਾ ਨੇ ਹਸਨਤ ਖਾਨ ਨੂੰ ਵਿਆਹ ਦੇ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਹਸਨਤ ਖਾਨ ਨੇ ਡਾਇਨਾ ਨੂੰ ਵੌਕਸਹਲ ਗਾਰਡਨਜ਼ ਵਿਚ ਆਖਰੀ ਵਾਰ ਮਿਲ ਕੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਦੋ ਵੱਖੋ-ਵੱਖਰੇ ਸਭਿਆਚਾਰ ਹੋਣ ਕਰਕੇ ਅਜਿਹਾ ਸੰਭਵ ਨਹੀਂ ਹੋ ਸਕਦਾ ਸੀ। ਜੂਨ 1996 ਵਿਚ ਉਹਨਾਂ ਦੇ ਦੋ ਸਾਲ ਦੇ ਰਿਸ਼ਤੇ ਦਾ ਅੰਤ ਹੋ ਗਿਆ ਸੀ। ਮਈ 2006 ਵਿਚ ਹਸਨਤ ਖਾਨ ਨੇ ਪਾਕਿਸਤਾਨ ਜਾ ਕੇ 28 ਸਾਲਾਂ ਦੀ ਹਾਦੀਆ ਸ਼ੇਰ ਅਲੀ ਨਾਲ ਵਿਆਹ ਕਰਵਾਇਆ ਸੀ। ਲੇਕਿਨ ਡਾਇਨਾ ਦੀ ਮੌਤ ਤੋਂ ਬਾਅਦ ਵੀ ਹਸਨਤ ਖਾਨ ਦੀਆਂ ਡਾਇਨਾ ਨਾਲ ਸੰਬੰਧਤ ਖਬਰਾਂ ਅਤੇ ਤਸਵੀਰਾਂ ਦੇ ਛਪਣ ਤੋਂ ਤੰਗ ਆ ਕੇ  ਹਾਦੀਆ ਸ਼ੇਰ ਅਲੀ ਨੇ ਜੁਲਾਈ 2008 ਵਿਚ ਹਸਨਤ ਖਾਨ ਤੋਂ ਇਸਲਾਮਾਬਾਦ ਅਦਾਲਤ ਵਿਚ ਤਲਾਕ ਲੈ ਲਿਆ ਸੀ। ਉਸ ਤੋਂ ਬਾਅਦ

ਡਾਇਨਾ ਬਹੁਤ ਵਧੀਆ ਅਦਾਕਾਰਾ ਸੀ ਤੇ ਉਹ ਮਰਦ ਮਿੱਤਰ ਨੂੰ ਭਾਵੁਕ ਕਰਕੇ ਆਪਣਾ ਉੱਲੂ ਸਿੱਧਾ ਕਰ ਲਿਆ ਕਰਦੀ ਸੀ। ਜਿਸ ਨੂੰ ਉਹ ਇਸ਼ਕ ਕਹਿ ਕੇ ਪ੍ਰਚਾਰਿਆ ਕਰਦੀ ਸੀ। ਦਰਅਸਲ ਉਹ ਮਹਿਜ਼ ਹਵਸ ਸੀ। ਪਿਉਰਲੀ ਲੱਸਟ! ਹਰ ਪ੍ਰੇਮੀ ਨੂੰ ਉਹ ਲੱਗਭੱਗ ਇਕੋ ਜਿਹੇ ਸੰਵਾਦ ਹੀ ਬੋਲਿਆ ਕਰਦੀ ਸੀ। ਡਾਇਨਾ ਮੈਨੂੰ ਵੀ ਅਕਸਰ ਕਿਹਾ ਕਰਦੀ ਸੀ, "ਸੁੰਘਿਆ ਸੀ ਫੁੱਲ ਕਰਕੇ, ਪਿਆਰ ਰੌਂਅ ਗਿਆ ਹੱਢਾਂ ਵਿਚ ਮੇਰੇ। ਤੇਰਾ ਇਸ਼ਕ ਮੇਰੀ ਨਾੜੀ ਨਾੜੀ ਵਿਚ ਸਮਾਇਆ ਹੋਇਆ ਹੈ।" ਹੁਣ ਮੈਂ ਸੋਚਦਾ ਹਾਂ ਕਿ ਜੇ ਡਾਇਨਾ ਦੇ ਹੱਢਾਂ ਵਿਚ ਮੇਰਾ ਇਸ਼ਕ ਰਚਿਆ ਹੋਇਆ ਸੀ ਤਾਂ ਬਾਕੀ ਦੇ ਉਮੀਵਾਰਾਂ ਨਾਲ ਉਹ ਕਿਉਂ ਖੇਹ ਖਾਹ ਰਹੀ ਸੀ। ਇਹ ਇਕ ਅਜਿਹਾ ਸਵਾਲ ਹੈ, ਜਿਸਦਾ ਉੱਤਰ ਮੈਨੂੰ ਕਦੇ ਨਹੀਂ ਮਿਲ ਸਕਣਾ।

No comments:

Post a Comment