ਡਾਇਨਾ, ਡੋਡੀ ਅਤੇ ਡੈੱਥ
1.2 ਅਰਬ ਅਮਰੀਕੀ ਡਾਲਰ ਦੀ ਧਨ-ਸੰਪਤੀ ਵਾਲਾ ਮੁਹੰਮਦ ਅਲ ਫਾਇਦ ਦੁਨੀਆ ਦਾ 993ਵਾਂ ਅਮੀਰ ਵਿਅਕਤੀ ਹੈ। ਮੁਹੰਮਦ ਅਲ ਫਾਇਦ ਯੂ. ਕੇ. ਦੀ ਸਭ ਤੋਂ ਇਕ ਵਿਵਾਦਗ੍ਰਸਤ ਹਸਤੀ ਰਿਹਾ ਹੈ। ਬਾਕੋਸ, ਅਲੈਗਜ਼ੈਡਰੀਆ, ਇਜ਼ੀਪਥ (ਮਿਸਰ) ਵਿਚ 27 ਜਨਵਰੀ 1929 ਨੂੰ ਜਨਮੇ ਮੁਹੰਮਦ ਅਲ ਫਾਇਦ ਦਾ ਪੂਰਾ ਨਾਮ ਅਬਦ ਅਲ ਮੁਇੰਨ ਅਲ ਫਾਇਦ ਹੈ। ਉਹ ਇਕ ਮਾਮੂਲੀ ਪ੍ਰਾਇਮਰੀ ਸਕੂਲ ਅਧਿਆਪਕ ਦਾ ਪੁੱਤਰ ਸੀ। ਮੁਹੰਮਦ ਅਲ ਫਾਇਦ ਨੇ ਆਪਣਾ ਪਹਿਲਾ ਵਪਾਰਕ ਸਫ਼ਰ ਸਕੂਲ ਪੜ੍ਹਦਿਆਂ ਘਰ ਦੇ ਬਣਾਏ ਨਿੰਬੂ ਸ਼ਰਬਤ ਵੇਚਣ ਤੋਂ ਸ਼ੁਰੂ ਕਰਕੇ, 1952 ਤੱਕ ਸਿੰਗਰ ਸਿਲਾਈ ਮਸ਼ੀਨਾਂ ਦੇ ਵਪਾਰ ਵਿਚ ਉਸਨੇ ਆਪਣੇ ਪੰਜੇ ਅੜਾ ਲਏ ਸਨ। ਇਸ ਵਪਾਰ ਦੇ ਜ਼ਰੀਏ ਉਸਦੀ ਮੁਲਾਕਾਤ ਅਦਨਾਨ ਖਾਸੋਗੀ ਨਾਲ ਹੋਈ, ਜੋ ਕਿ ਹਥਿਆਰਾਂ ਦਾ ਬਹੁਤ ਵੱਡਾ ਵਿਕਰੇਤਾ ਸੀ। ਮੁਹੰਮਦ ਅਲ ਫਾਇਦ ਤੇ ਅਦਾਨਾ ਮਿਲ ਕੇ ਮਿਸਰੀ ਫਰਨਿਚਰ ਸਾਉਦੀ ਅਰਬ ਨੂੰ ਨਿਰਯਾਤ ਕਰਕੇ ਵੇਚਣ ਲੱਗ ਪਏ ਸਨ। 1954 ਵਿਚ ਅਦਨਾਨ ਖਾਸੋਗੀ ਨੇ ਆਪਣੀ ਭੈਣ ਸਮੀਰਾ ਦਾ ਰਿਸ਼ਤਾ ਮੁਹੰਮਦ ਅਲ ਫਾਇਦ ਨੂੰ ਕਰ ਦਿੱਤਾ ਸੀ, ਜਿਨ੍ਹਾਂ ਤੋਂ ਉਹਨਾਂ ਦੇ 15 ਅਪ੍ਰੈਲ 1955 ਨੂੰ ਇਕ ਪੁੱਤਰ ਇਮਦ ਅਲ-ਦੀਨ ਅਬਦਲ ਮੁਇੰਨ ਅਲ ਫਾਇਦ ਦਾ ਜਨਮ ਹੋਇਆ, ਜੋ ਵੱਡਾ ਹੋ ਕੇ ਡੋਡੀ ਵਜੋਂ ਜਾਣਿਆ ਗਿਆ ਸੀ।
1959 ਵਿਚ ਮੁਹੰਮਦ ਅਲ ਫਾਇਦ ਦੇ ਆਪਣੇ ਸਾਲੇ ਅਤੇ ਘਰਵਾਲੀ ਸਮੀਰਾ ਖਾਸੋਗੀ ਨਾਲ ਸੰਬੰਧ ਵਿਚਗੜ ਗਏ ਤੇ ਉਸਦਾ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਅਲ ਫਾਇਦ ਨੇ ਦੁਬਈ ਦੇ ਅਮੀਰ ਸ਼ਾਸਕ ਸ਼ੇਖ ਰਸ਼ੀਦ ਅਲ ਮਾਖਤੋਮ ਨਾਲ ਮਿਲ ਕੇ ਤੇਲ ਉਤਪਾਤ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਕ ਬ੍ਰਤਾਨਵੀਂ ਵਪਾਰੀ ਨਾਲ ਹੋਏ ਸੌਦੇ ਵਿਚ ਮਹੰਮਦ ਅਲ ਫਾਇਦ ਨੇ £90 ਕਰੋੜ ਕਮਾਏ ਸਨ।
ਮੁਹੰਮਦ ਅਲ ਫਾਇਦ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਇਜ਼ੀਪਥ ਵਿਚ ਇਕ ਸਮੁੰਦਰੀ ਜਹਾਜ਼ਾਂ ਦੀ ਕੰਪਨੀ ਖੋਲ੍ਹੀ ਤੇ ਉਸ ਦਾ ਮੁੱਖ ਦਫ਼ਤਰ ਜੀਨੋਆ, ਇਟਲੀ ਅਤੇ ਸਹਾਇਕ ਦਫਤਰ ਲੰਡਨ ਵਿਚ ਖੋਲ੍ਹਿਆ ਸੀ। ਫਰਾਂਸਕੋਇਸ ਡੋਵਾਲੀਅਰ ਨਾਲ ਮਿਲ ਕੇ ਫਾਇਦ ਨੇ ਫਾਇਦ-ਡੋਬਾਲੀਅਰ ਤੇਲ ਸ਼ੁੱਧੀਕਰਨ ਕਾਰਖਾਨਾ ਹਾਇਟੀ (Repiblik
d'Ayiti) ਵਿਖੇ ਵੀ ਲਗਾਇਆ ਸੀ।
1965 ਵਿਚ ਮੁਹੰਮਦ ਅਲ ਫਾਇਦ ਲੰਡਨ ਆ ਗਿਆ ਤੇ ਬਰੂਨੀ ਦੇ ਸੁਲਤਾਨ ਓਮਰ ਅਲੀ ਸੈਫੂਦੀਨ-੩ ਦਾ ਆਰਥਿਕ ਸਲਾਹਕਾਰ ਬਣਿਆ ਸੀ। ਫਾਇਦ ਨੇ 1968 ਵਿਚ ਦੁਬਈ ਵਿਖੇ ਆਈ. ਐੱਮ. ਐੱਸ. (International
Marine Services) ਦਾ ਨਿਰਮਾਣ ਵੀ ਕੀਤਾ ਸੀ। 1979 ਵਿਚ ਉਸ ਨੇ ਪੈਰਿਸ ਦਾ ਰਿਟਜ਼ ਹੋਟਲ 30 ਕਰੋੜ ਅਮਰੀਕੀ ਡਾਲਰਾਂ ਦਾ ਖਰੀਦ ਲਿਆ ਸੀ। ਉਸ ਤੋਂ ਉਪਰੰਤ ਫਾਇਦ ਨੇ ਡਿਉਕ ਅਤੇ ਡਚਿੱਜ਼ ਔਫ ਵਿੰਨਸਡਰ ਦਾ ਬਾ ਡਾ ਬੁਲੌਨ (Bois
de Boulogne, Paris) ਵਿਖੇ ਸਥਿਤ ਵਿਲਾ (ਬੰਗਲਾ) ਵੀ ਆਪਣੀ ਮਲਕੀਅਤ ਬਣਾ ਲਿਆ ਸੀ। ਫਰਾਂਸ ਸਰਕਾਰ ਨੇ ਮੁਹੰਮਦ ਅਲ ਫਾਇਦ ਨੂੰ ਅਨੇਕਾਂ ਸਨਮਾਨ ਦਿੱਤੇ, ਜਿਨ੍ਹਾਂ ਵਿਚੋਂ ਪ੍ਰਮੁੱਖ ਸੀ, ਸੈਨਾ ਸਨਮਾਨ ਲੈਗਇਨ ਔਫ ਔਨਰ (Legion
Of Honor )।
ਮੁਹੰਮਦ ਅਲ ਫਾਇਦ ਨੇ ਅਨੇਕਾਂ ਬ੍ਰਤਾਨਵੀ ਕੰਪਨੀਆਂ ਖਰੀਦੀਆਂ, ਜਿਵੇਂ ਕਿ ਕੌਸਟੇਨ ਗਰੁੱਪ ਦਾ ਉਹ ਡਾਇਰੈਕਟਰ ਅਤੇ 30% ਸ਼ੇਅਰ ਹੋਲਡਰ ਹੈ। 1972 ਵਿਚ ਫਾਇਦ ਨੇ ਬਾਲਨਾਗੋਵਨ ਅਸਟੇਟ ਰੌਸ, ਉੱਤਰੀ ਸਕਾਟਲੈਂਡ ਵਿਖੇ ਖਰੀਦਿਆ ਸੀ। ਮੁਹੰਮਦ ਅਲ ਫਾਇਦ ਨੇ 12 ਏਕੜ ਇਸ ਅਸਟੇਟ ਨੂੰ ਫੈਲਾਅ ਕੇ 65 ਹਜ਼ਾਰ ਏਕੜ ਦਾ ਬਣਾ ਲਿਆ ਹੈ। ਫਾਇਦ ਨੇ £20 ਕਰੋੜ ਖਰਚ ਕੇ 40,000 ਏਕੜ ਦੀ ਜ਼ਮੀਨ ਵਿਚ ਸਥਿਤ 14ਵੀਂ ਸਦੀ ਦੇ ਇਤਿਹਾਸਕ ਕਿਲ੍ਹੇ ਬਾਲਨਾਗੋਵਨ ਕਾਸਲ ਦੀ ਮਰੰਮਤ ਕਰਵਾ ਕੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਹੈ।
1984 ਵਿਚ ਮੁਹੰਮਦ ਅਲ ਫਾਇਦ ਅਤੇ ਉਸਦੇ ਭਰਾਵਾਂ ਨੇ ਹਾਉਸ ਔਫ ਫਰੇਜ਼ਰ ਵਿਚ 30% ਹਿੱਸੇਦਾਰੀ ਪਾ ਕੇ ਇਕ ਸਾਲ ਵਿਚ ਪੂਰਾ ਹਾਉਸ ਔਫ ਫਰੇਜ਼ਰ ਹੀ ਖਰੀਦ ਲਿਆ ਸੀ, ਜਿਸ ਵਿਚ ਰੌਨਲਡ ਟਿੰਨੀ ਰੌਅਲੈਂਡ ਦਾ ਲੰਡਨ ਦਾ ਮਸ਼ਹੂਰ ਹੈਰੋਡ ਸਟੋਰ ਵੀ ਸੀ। ਹੈਰੋਡ ਸਟੋਰ 1985 ਵਿਚ £430 ਕਰੋੜ ਦਾ ਖਰੀਦਿਆ ਗਿਆ ਸੀ। ਰੌਨਲਡ ਨੇ ਮੁਹੰਮਦ ਅਲ ਫਾਇਦ ਉੱਤੇ ਆਰੋਪ ਲਗਾਇਆ ਸੀ ਕਿ ਫਾਇਦ ਨੇ ਆਪਣੇ ਪਿਛੋਕੜ ਅਤੇ ਸਰਮਾਏ ਬਾਰੇ ਝੂਠ ਬੋਲ ਕੇ ਉਸ ਨਾਲ ਸੌਦਾ ਕੀਤਾ ਸੀ। ਇਸ ਨਾਲ ਡੀ. ਟੀ. ਆਈ. (Department
of Trade and Industry) ਦੀ ਤਫਤੀਸ਼ ਵੀ ਚੱਲੀ ਸੀ ਤੇ ਸਾਹਮਣੇ ਆਇਆ ਸੀ ਕਿ ਸਾਰਾ ਧਨ ਹਥਿਆਰਾਂ ਦੇ ਵਪਾਰ ਤੋਂ ਕਮਾਇਆ ਗਿਆ ਸੀ ਤੇ ਉਹ ਧਨ ਫਾਇਦ ਦੇ ਹਥਿਆਰਾਂ ਦੇ ਵਪਾਰੀ ਸਾਲੇ ਵੱਲੋਂ ਫਾਇਦ ਨੂੰ ਦਿੱਤਾ ਗਿਆ ਸੀ। ਪਰ ਇਸ ਨੂੰ ਸਿਆਸਤੀ ਖੜ੍ਹਯੰਤਰ ਘੋਸ਼ਿਤ ਕਰ ਕੇ ਇਸ 'ਤੇ ਕੋਈ ਕਾਰਵਾਈ ਨਹੀਂ ਸੀ ਹੋਈ। 1985 ਵਿਚ ਮੁਹੰਮਦ ਅਲ ਫਾਇਦ ਦੇ ਹੀਮੀ ਵਾਥੇਨ ਨਾਲ ਦੂਜਾ ਵਿਆਹ ਕਰਵਾ ਲਿਆ ਸੀ ਤੇ ਉਸਦੇ ਕ੍ਰਮਵਾਰ, ਕੈਮਿਲਾ, ਯਾਸਮੀਨ, ਓਮਰ ਅਤੇ ਕਰੀਮ, ਦੋ ਲੜਕੀਆਂ ਅਤੇ ਇਕ ਲੜਕੇ ਦਾ ਜਨਮ ਹੋਇਆ ਸੀ। 1987 ਵਿਚ ਫਾਇਦ ਨੇ ਅਪਾਹਜ਼ ਅਤੇ ਬੇਸਹਾਰਾ ਬੱਚਿਆਂ ਲਈ ਇਕ ਖੈਰਾਤੀ ਸੰਸਥਾ ਦਾ ਸੰਸਥਾਪਨ ਕੀਤਾ ਸੀ।
1990 ਵਿਚ ਫਾਇਦ ਨੇ ਰੌਇਲ ਵਿੰਨਸਡਰ ਹੌਰਸ ਸੋਅ (ਘੋੜਿਆਂ ਦੀ ਮੰਡੀ ਅਤੇ ਮੁਕਬਲਿਆਂ ਦਾ ਸਮਾਗਮ) ਨੂੰ ਆਰਥਿਕ ਮਦਦ ਦੇ ਕੇ ਸ਼ਾਹੀ ਮਹਿਲ ਵਿਚ ਆਪਣੀ ਥਾਂ ਬਣਾ ਲਈ ਸੀ। ਭਾਵੇਂ ਕਿ ਇਸ ਬਾਰੇ ਵੀ ਵਿਵਾਦ ਚੱਲਿਆ ਸੀ ਕਿ ਉਹ ਧਨ ਬਰੂਨੀ ਦੇ ਸੁਲਤਾਨ ਨੇ ਮੁਹੰਮਦ ਅਲ ਫਾਇਦ ਨੂੰ ਦਿੱਤਾ ਸੀ।
1994 ਵਿਚ ਮੁਹੰਮਦ ਅਲ ਫਾਇਦ ਨੇ ਬ੍ਰਤਾਨਵੀ ਨਾਗਰਿਤਾ ਹਾਸਿਲ ਕਰਨ ਲਈ ਅਰਜ਼ੀ ਦਿੱਤੀ ਸੀ, ਪਰ ਉਸ ਦੀ ਬੇਨਤੀ ਖਾਰਜ਼ ਕਰ ਦਿੱਤੀ ਗਈ ਸੀ। ਇਸ ਤੋਂ ਖਿੱਝ ਕੇ ਫਾਇਦ ਨੇ ਬਿਆਨ ਦਿੱਤਾ ਸੀ, "ਤੁਹਾਡੇ ਇੰਗਲੈਂਡ ਦੇ ਮੰਤਰੀ ਮੇਰੇ ਚੁੱਟਕੀ ਮਾਰਨ 'ਤੇ ਭੱਜੇ ਆਉਂਦੇ ਹਨ। ਮੈਂ ਇਹਨਾਂ ਨੂੰ ਇਉਂ ਜਦੋਂ ਜੀਅ ਚਾਹੇ ਸੱਦ ਸਕਦਾ ਹਾਂ, ਜਿਵੇਂ ਕੋਈ ਟੈਕਸੀ ਨੂੰ ਬੁਲਾਉਂਦਾ ਹੈ। ਸਾਰਾ ਪਾਰਟਲੀਮੈਂਟ ਹਾਊਸ ਮੈਂ ਆਪਣੀ ਜੇਬ ਵਿਚ ਰੱਖਦਾ ਹਾਂ।"
ਮੁਹੰਮਦ ਅਲ ਫਾਇਦ ਨੇ ਆਪਣੇ ਖਰੀਦੇ ਹੋਏ ਕਈ ਮੰਤਰੀਆਂ ਦੇ ਨਾਮ ਵੀ ਮਿਰਰ ਅਖ਼ਬਾਰ ਨੂੰ ਦਿੱਤੇ ਬਿਆਨ ਵਿਚ ਜੱਗ ਜ਼ਾਹਿਰ ਕਰ ਦਿੱਤੇ ਸਨ। ਜਿਨ੍ਹਾਂ ਵਿਚ ਕੰਜ਼ਰਵਟਿਵ ਐਮ. ਪੀ. ਨੀਲ ਹੈਮੀਲਟਨ ਅਤੇ ਟਿਮ ਸਮਿਥ ਵੀ ਸਨ। ਇਹ ਸਭ ਮੁਹੰਮਦ ਅਲ ਫਾਇਦ ਤੋਂ ਧਨ ਲੈਕੇ ਉਸ ਦੇ ਹੱਕ ਵਿਚ ਪਾਰਲੀਮੈਂਟ ਵਿਚ ਅਵਾਜ਼ ਉਠਾਉਂਦੇ ਸਨ। ਕੈਬਨਿਟ ਮਨਿਸਟਰ ਜੌਹਨਥਨ ਐਟਕਿਨ ਹਥਿਆਰਾਂ ਦੇ ਵਪਾਰੀਆਂ ਨਾਲ ਰਾਸ-ਰੰਗਲੀਆਂ ਮਾਨਣ ਲਈ ਰਿਟਜ਼ ਹੋਟਲ ਵਿਚ ਮੁਫਤ ਠਹਿਰਦਾ ਰਿਹਾ ਸੀ। ਉਹਨਾਂ ਸਭ ਮੰਤਰੀਆਂ ਸਮੇਤ ਇੰਗਲੈਂਡ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜੌਹਨ ਮੇਜ਼ਰ ਨੂੰ ਅਸਤੀਫੇ ਦੇਣੇ ਪਏ ਸਨ।
1996 ਵਿਚ ਫਾਇਦ ਨੇ 'ਪੰਚ' ਵਿਅੰਗ ਮੈਗਜ਼ੀਨ ਪੁਨਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਸੀ (ਜੋ 2002 ਵਿਚ ਬੰਦ ਹੋ ਗਿਆ ਸੀ।) 1997 ਵਿਚ ਫਾਇਦ ਨੇ ਫੁਲਹਮ ਇੰਗਲੈਂਡ ਦਾ ਮਸ਼ਹੂਰ ਫੁਟਬਾਲ ਕਲੱਬ £6.25 ਕਰੋੜ ਦਾ ਨਾਲ ਲੱਗਦੇ ਰਿਹਾਇਸੀ ਮਕਾਨਾ ਸਮੇਤ ਖਰੀਦਿਆ ਸੀ। ਫਾਇਦ ਕੋਲ 65 ਰੋਲਜ਼ ਰੋਇਸ ਕਾਰਾਂ, ਅਨੇਕਾਂ ਸਮੁੰਦਰੀ ਬੇੜੇ, ਨਿੱਜੀ ਹੈਲੀਕਪਟਰ ਅਤੇ ਜਹਾਜ਼ ਵੀ ਹਨ।
ਮੁਹੰਮਦ ਅਲ ਫਾਇਦ ਦੀਆਂ ਇੰਗਲੈਂਡ ਦੇ ਅਨੇਕਾਂ ਅਮੀਰਾਂ ਅਤੇ ਵਜ਼ੀਰਾਂ ਨਾਲ ਅਕਸਰ ਬੈਠਣੀ ਉੱਠਣੀ ਸੀ। ਇਹਨਾਂ ਵਿਚੋਂ ਹੀ ਇਕ ਡਾਇਨਾ ਦਾ ਪਿਤਾ ਅਰਲ ਸਪੈਂਸਰ ਵੀ ਸੀ। ਅਰਬਾਂਪਤੀ ਫਾਇਦ ਨੇ ਡਾਇਨਾ ਨੂੰ ਬਚਪਨ ਤੋਂ ਵੱਡੀ ਹੋਣ ਤੱਕ ਨੇੜ੍ਹਿਉਂ ਹੋ ਕੇ ਦੇਖਿਆ ਸੀ। ਡਾਇਨਾ ਦੇ ਪਿਤਾ ਦੀ ਮੌਤ ਤੋਂ ਪਹਿਲਾਂ ਅਰਲ ਸਪੈਂਸਰ ਨੇ ਮੁਹੰਮਦ ਅਲ ਫਾਇਦ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। 1986 ਵਿਚ ਫਾਇਦ ਨੇ ਡਾਇਨਾ ਦੀ ਸੌਤੇਲੀ ਮਾਂ ਰੂਨੀ ਨੂੰ ਹੈਰੋਡ ਦੇ ਬੋਰਡ ਦੀ ਸਦੱਸ ਬਣਾ ਲਿਆ ਸੀ। ਲੋਕ ਤਾਂ ਇਥੋਂ ਤੱਕ ਵੀ ਕਹਿੰਦੇ ਹਨ ਕਿ ਡਾਇਨਾ ਦੀ ਮਾਂ ਰੂਨੀ ਮੁਹੰਮਦ ਅਲ ਪਾਇਦ ਦੀ ਰਖੇਲ ਹੈ। ਪਰ ਇਹ ਸੱਚ ਹੈ ਜਾਂ ਝੂਠ ਮੈਂ ਨਹੀਂ ਜਾਣਦਾ। ਖੈਰ, ਬਾਅਦ ਵਿਚ ਫਾਇਦ ਨੇ ਬੋਰਡ ਮੈਂਬਰ ਬਣਨ ਦੀ ਪੇਸ਼ਕਸ਼ ਡਾਇਨਾ ਨੂੰ ਵੀ ਕੀਤੀ ਸੀ, ਲੇਕਿਨ ਤਲਾਕ ਦੀਆਂ ਸ਼ਰਤਾਂ ਮੁਤਾਬਕ ਡਾਇਨਾ ਕਿਸੇ ਵੀ ਵਪਾਰਕ ਸੰਸਥਾ ਨਾਲ ਸਿੱਧੇ ਤੌਰ 'ਤੇ ਜੁੜ ਨਾ ਸਕਦੀ ਹੋਣ ਕਰਕੇ ਹੈਰੋਡ ਅੰਤਰਰਾਸ਼ਟਰੀ ਬੋਰਡ ਵਿਚ ਸ਼ਾਮਿਲ ਨਹੀਂ ਸੀ ਹੋ ਸਕੀ।
ਡਾਇਨਾ ਨੂੰ ਮੁਹੰਮਦ ਅਲ ਫਾਇਦ ਕਈ ਵਾਰ ਉਸਦੇ ਸਕਾਟਲੈਂਡ ਵਾਲੇ ਕਿਲ੍ਹੇ, ਸਟਾਡ, ਸਵਿਟਜ਼ਰਲੈਂਡ ਦੇ ਸ਼ਾਲੇ (ਲਕੜੀ ਦਾ ਮਹਿਲ) ਜਾਂ ਬਾਰੋਗਰੀਨ ਅਸਟੇਟ, ਸਰੀ, ਇੰਗਲੈਂਡ ਵਿਖੇ ਛੁੱਟੀਆਂ ਮਨਾਉਣ ਲਈ ਆਮੰਤ੍ਰਿਤ ਕਰ ਚੁੱਕਾ ਸੀ। ਮੁਹੰਮਦ ਅਲ ਫਾਇਦ ਡਾਇਨਾ ਦੇ ਡਾਕਟਰ ਹਸਨਤ ਖਾਨ ਨਾਲ ਇਸ਼ਕ ਅਤੇ ਗੁਲੀ ਲਾਲਵਾਨੀ ਨਾਲ ਰਿਸ਼ਤੇ ਤੋਂ ਜਾਣੂ ਸੀ। ਮੁਹੰਮਦ ਅਲ ਫਾਇਦ ਨੂੰ ਇਲਮ ਸੀ ਕਿ ਡਾਇਨਾ ਨੂੰ ਗੈਰ-ਅੰਗਰੇਜ਼ ਜਾਂ ਮੱਧ ਉੱਤਰੀ ਮਰਦਾਂ ਨਾਲ ਸੰਬੰਧ ਸਥਾਪਤ ਕਰਨ ਵਿਚ ਕੋਈ ਹਿਚਕਿਚਾਹਟ ਨਹੀਂ ਸੀ।
1997 ਦੇ ਪਹਿਲੇ ਮਹੀਨਿਆਂ ਵਿਚ ਰੌਇਲ ਐਲਬਰਟ ਹਾਲ, ਲੰਡਨ ਵਿਚ ਰੂਸੀ ਲੋਕ-ਕਥਾ 'ਤੇ ਅਧਾਰਿਤ ਸਵਾਨ ਲੇਕ ਬੈਲੇ ਦਾ ਸ਼ੋਅ ਦੇਖਣ ਗਈ, ਪ੍ਰਿੰਸੈਸ ਡਾਇਨਾ, ਮੁਹੰਮਦ ਅਲ ਫਾਇਦ ਨਾਲ ਹੀ ਬੈਠੀ ਸੀ। ਸਵਾਨ ਲੇਕ ਵਿਚ ਓਡੀਟਾ ਨਾਮ ਦੀ ਰਾਜਕੁਮਾਰੀ ਸਰਾਪ ਨਾਲ ਹੰਸਣੀ ਬਣ ਜਾਂਦੀ ਦੇਖ ਕੇ ਡਾਇਨਾ ਬਹੁਤ ਭਾਵੁਕ ਹੋ ਗਈ ਸੀ, "ਸਰਾਪ ਰਾਕਜੁਮਾਰੀਆਂ ਨੂੰ ਹੀ ਕਿਉਂ ਲੱਗਦੇ ਹਨ?"
ਮੁਹੰਮਦ ਅਲ ਫਾਇਦ, ਡਾਇਨਾ ਦੀ ਵੇਦਨਾ ਸਮਝ ਗਿਆ ਸੀ ਤੇ ਉਸਨੇ 3 ਜੂਨ 1997 ਦੀਆਂ ਛੁੱਟੀਆਂ ਡਾਇਨਾ ਨੂੰ ਆਪਣੇ ਨਾਲ ਫਰਾਂਸ ਵਿਚ ਆਪਣੇ ਵਿਲੇ ਸੇਂਟ ਟਰੌਪਜ਼ ਵਿਖੇ ਬਿਤਾਉਣ ਲਈ ਮਨਾ ਲਿਆ ਸੀ। ਡਾਇਨਾ ਨੂੰ ਉਸਦੇ ਜੋਤਸ਼ੀ ਅਕਸਰ ਕਹਿੰਦੇ ਰਹਿੰਦੇ ਸਨ ਕਿ ਡਾਇਨਾ ਲਈ ਫਰਾਂਸ ਬਹੁਤ ਸ਼ੁੱਭ ਸਥਾਨ ਸੀ।
11 ਜੁਲਾਈ 1997 ਨੂੰ ਡਾਇਨਾ, ਸ਼ਹਿਜ਼ਾਦਾ ਵਿਲੀਅਮ ਸ਼ਹਿਜ਼ਾਦਾ ਅਤੇ ਹੈਰੀ ਨੂੰ ਲੈ ਕੇ ਹੈਰੋਡਜ਼ ਦੇ ਗੌਲਫਸਟਰੀਮ 4 ਜੈੱਟ ਵਿਚ ਮੁਹੰਮਦ ਅਲ ਫਾਇਦ ਦੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਨਾਇਸ (ਨੀਸ) ਨੂੰ ਨਿਕਲ ਪਈ ਸੀ। ਮੁਹੰਮਦ ਅਲ ਫਾਇਦ ਦੀ ਸ਼ਰਨ ਵਿਚ ਜਾਂਦਿਆਂ ਹੀ ਡਾਇਨਾ ਤੇ ਉਸਦੇ ਬੱਚਿਆਂ ਨੂੰ ਸੇਂਟ ਲੌਰੈਂਟ-ਡੂ-ਵਾਰ ਤੋਂ ਕਾਰ ਵਿਚ ਲਿਜਾ ਕੇ ਸੱਜਰੇ ਖਰੀਦੇ ਯੌਟ ਜੌਨੀਕਲ ਵਿਚ ਬਿਠਾ ਕੇ ਪੰਜ ਘੰਟੇ ਦੇ ਸਮੁੰਦਰੀ ਸਫ਼ਰ ਬਾਅਦ ਸੇਂਟ ਟਰੌਪੇਜ਼ ਪਹੁੰਚਾ ਦਿੱਤਾ ਗਿਆ ਸੀ। 195 ਫੁੱਟ ਦਾ ਇਹ ਸਮੁੰਦਰੀ ਬੇੜਾ, ਜਿਸ ਵਿਚ ਜ਼ਿੱਮ, ਸੋਨਾ, ਸਪਾਅ ਅਤੇ ਹੈਲੀਪੈੱਡ ਵੀ ਸੀ, ਮੁਹੰਮਦ ਅਲ ਫਾਇਦ ਨੇ ਸਿਰਫ ਡਾਇਨਾ ਵਾਸਤੇ ਖਰੀਦਿਆ ਸੀ। ਸੋਹਲ੍ਹਾਂ ਕਰਿੰਦੇ ਸੇਵਾ ਲਈ ਇਸ ਵਿਚ ਭਰਤੀ ਕਰੇ ਗਏ ਸਨ। ਸ਼ਾਮ ਨੂੰ ਡਾਇਨਾ ਹੋਰੀਂ ਸੇਂਟ ਟਰੌਪਜ਼ ਵਿਚ ਸਥਿਤ ਮੈਡੀਟਰੇਨੀਆਨ ਸਾਗਰ ਕੰਡੇ ਪਹਾੜੀ 'ਤੇ ਬਣੇ ਦੱਸ ਕਰੋੜ ਪੌਂਡ ਦੇ ਕਾਸਲ ਸਟੀ ਹੈਲਨ, ਮੁਹੰਮਦ ਅਲ ਫਾਇਦ ਦੇ ਵਿਲੇ ਅੱਗੇ ਮੁਹੰਮਦ ਅਲ ਫਾਇਦ ਦੇ ਦੂਜੇ ਸਮੁੰਦਰੀ ਬੇੜੇ 'ਸਾਕਹਾਰਾ' ਬਰਾਬਰ ਉਤਰ ਗਏ ਸਨ। ਦੋ ਸਵੀਮਿੰਗ ਪੂਲ, ਛੱਤ 'ਤੇ ਬਗੀਚਾ, ਰੰਗਦਾਰ ਪਾਣੀ ਵਾਲੇ ਫੁਹਾਰੇ ਅਤੇ ਨਿੱਜੀ ਸਮੁੰਦਰੀ ਤੱਟ ਵਾਲਾ ਇਹ ਵਿਲਾ ਸ਼ਾਹੀ ਮਹੱਲਾਂ ਨੂੰ ਮਾਤ ਪਾਉਂਦਾ ਸੀ। ਬੇਸ਼ਕ ਉੱਥੇ ਮੁਹੰਮਦ ਅਲ ਫਾਇਦ ਕੋਲ 50 ਹਥਿਆਰਬਧ ਪਹਿਰੇਦਾਰ ਸਨ, ਪਰ ਫੇਰ ਵੀ ਰੌਇਲ ਪ੍ਰੋਟੈਕਸ਼ਨ ਸਕੁਆਡ ਦੇ ਦੋ ਮੈਂਬਰ ਅਤੇ ਸਕਾਟਲੈਂਡ ਯਾਰਡ ਦਾ ਇਕ ਜਾਸੁਸ ਸ਼ਾਹੀ ਮਹਿਮਾਨਾਂ ਦੀ ਰਖਵਾਲੀ ਲਈ ਨਾਲ ਗਿਆ ਸੀ।
ਡਾਇਨਾ ਤੇ ਉਸਦੇ ਬੱਚੇ ਸਵੇਰ ਤੋਂ ਦੁਪਹਿਰ ਤੱਕ ਸਮੁੰਦਰ ਵਿਚ ਖੇਡਦੇ ਅਤੇ ਜੈੱਟ ਸਕੀਇੰਗ ਕਰਦੇ ਰਹੇ ਸਨ। ਦੁਪਹਿਰ ਦਾ ਖਾਣਾ ਫਰੈਂਚ ਅਤੇ ਇਟੈਲੀਅਨ ਖਾਨਸਾਮਿਆਂ ਦੁਆਰਾ ਬਣਾਇਆ ਜਾਂਦਾ, ਜਿਸ ਵਿਚ ਮਹਿੰਗੀ ਦੋਮ ਪੈਰੀਗਨੌਨ ਸ਼ੈਮਪੇਨ ਦਾ ਇਕ ਗਿਲਾਸ ਪੀਣ ਦੀ ਸ਼ਹਿਜ਼ਾਦਾ ਵਿਲੀਅਮ ਨੂੰ ਵੀ ਇਜਾਜ਼ਤ ਹੁੰਦੀ ਸੀ।
ਡਾਇਨਾ ਛੁੱਟੀਆਂ ਦਾ ਆਨੰਦ ਮਾਣ ਹੀ ਰਹੀ ਸੀ ਕਿ ਇਕ ਦਿਨ ਪ੍ਰੈਸ ਵਾਲੇ ਕਿਸ਼ਤੀ ਵਿਚ ਦਰਜਣ ਫੋਟੋਗ੍ਰਾਫਰਾਂ ਨੂੰ ਲੈ ਕੇ ਉਥੇ ਆ ਗਏ ਸਨ ਅਤੇ ਬਿਕਨੀ ਪਹਿਨ ਕੇ ਸਮੁੰਦਰ ਵਿਚ ਖਰਮਸਤੀਆਂ ਕਰਦੀ ਡਾਇਨਾ ਅਤੇ ਉਸ ਦੇ ਬੱਚਿਆਂ ਦੀਆਂ ਤਸਵੀਰਾਂ ਖਿੱਚਣ ਲੱਗ ਪਏ ਸਨ। ਸਾਕਹਾਰਾ 'ਤੇ ਅਰਧ ਨਗਨ ਧੁੱਪ ਸੇਕ ਰਹੀ ਡਾਇਨਾ ਨੂੰ ਆਪਣਾ ਬਦਨ ਗੁਲਾਬੀ ਤੌਲੀਏ ਵਿਚ ਢੱਕਣਾ ਪਿਆ ਸੀ। ਡਾਇਨਾ ਅਤੇ ਉਸਦੇ ਬੱਚਿਆਂ ਨੂੰ ਫੋਟੋਗ੍ਰਾਫਰਾਂ ਦਾ ਆ ਧਮਕਣਾ ਬੂਰਾ ਲੱਗਿਆ ਸੀ। ਡਾਇਨਾ ਮੁਹੰਮਦ ਅਲ ਫਾਇਦ ਦੇ ਕਰਮਚਾਰੀ ਨੂੰ ਲੈ ਕੇ ਕਿਸ਼ਤੀ ਰਾਹੀਂ ਫੋਟੋਗ੍ਰਾਫਰਾਂ ਕੋਲ ਚਲੀ ਗਈ ਸੀ, "ਕਿੰਨਾ ਕੁ ਚਿਰ ਹੋਰ ਇੱਥੇ ਰੁੱਕਣ ਦਾ ਤੁਹਾਡਾ ਇਰਾਦਾ ਹੈ? ਮੈਂ ਜਦੋਂ ਦੀ ਇੱਥੇ ਆਈ ਹਾਂ, ਦੇਖ ਰਹੀ ਹਾਂ ਤੁਸੀਂ ਸਾਨੂੰ ਚਿੱਚੜੀ ਆਗੂੰ ਚਿੰਬੜੇ ਪਏ ਹੋ। ਮੇਰੇ ਤੇ ਮੇਰੇ ਨਿਆਣਿਆਂ ਵਿਚ ਬੜੀ ਦਿਲਚਸਪੀ ਹੈ, ਥੋਨੂੰ? ਮੈਂ ਤੁਹਾਡੇ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹਾਂ। ਮੈਨੂੰ ਮੇਰੇ ਬੱਚੇ ਹਮੇਸ਼ਾ ਇੰਗਲੈਂਡ ਛੱਡ ਕੇ ਵਿਦੇਸ਼ ਜਾ ਵਸਣ ਦੀ ਸਲਾਹ ਦਿੰਦੇ ਹਨ। ਤੁਹਾਡੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਸ਼ਾਇਦ ਮੈਨੂੰ ਇਹੀ ਕਰਨਾ ਪਵੇਗਾ।"
"ਜਾ ਚਲੀ ਜਾ, ਜਿੱਥੇ ਮਰਜ਼ੀ। ਅਸੀਂ ਤੈਨੂੰ ਰੋਕਿਐ?" ਇਕ ਫੋਟੋਗ੍ਰਾਫਰ ਹਾਜ਼ਰ ਜੁਆਬ ਹੋਇਆ ਸੀ।
ਮਾਝੀ ਦੇ ਵਾਪਿਸ ਜਾਣ ਲਈ ਕਿਸ਼ਤੀ ਘੁੰਮਾਉਂਦਿਆਂ ਡਾਇਨਾ ਬੜੇ ਸਵੈ-ਵਿਸ਼ਵਾਸ਼ ਨਾਲ ਗਰਜ਼ੀ ਸੀ, "ਹੁਣ ਅਗਲੀ ਚੀਜ਼ ਮੈਂ ਜਿਹੜੀ ਕਰਨੀ ਹੈ, ਉਹ ਦੇਖ ਕੇ ਤੁਸੀਂ ਦੰਗ ਰਹਿ ਜਾਉਂਗੇ। ਹੈਰਾਨ ਕਰਕੇ ਰੱਖ'ਦੂੰ ਮੈਂ ਦੁਨੀਆ ਨੂੰ। ਤਹਿਲਕਾ ਮੱਚ ਜਾਣੈ।"
ਬ੍ਰਤਾਨਵੀ ਪ੍ਰੈਸ ਦੀ ਸਦੀ ਦੀ ਸਭ ਤੋਂ ਵੱਡੀ ਹੈੱਡ ਲਾਇਨ ਸੀ ਇਹ। ਹਰ ਅਖ਼ਬਾਰ ਦੇ ਮੁੱਖ ਪੰਨੇ 'ਤੇ ਛਪੀ ਇਸ ਖ਼ਬਰ ਦਾ ਅਰਥ ਕਿਸੇ ਨੂੰ ਨਹੀਂ ਸੀ ਪਤਾ। ਸਮੇਂ ਨੇ ਇਸ ਦਾ ਸਹੀ ਉੱਤਰ ਦੇਣਾ ਸੀ।
ਮੁਹੰਮਦ ਅਲ ਫਾਇਦ ਨੂੰ ਅਨੇਕਾ ਵਾਰ ਨਾਗਰਿਤਾ ਦੇਣ ਤੋਂ ਬ੍ਰਤਾਨੀਆ ਦੇ ਜੁਆਬ ਦਿੱਤਾ ਸੀ। ਮਹੁੰਮਦ ਅਲ ਫਾਇਦ ਦੀ ਦਲੀਲ ਸੀ ਕਿ ਉਹ ਬ੍ਰਤਾਨਵੀ ਜਮਪਲ ਬੱਚਿਆਂ ਦਾ ਬਾਪ ਉਸਨੇ ਕਰੋੜਾਂ ਪੌਂਡਾਂ ਦਾ ਇੰਗਲੈਂਡ ਵਿਚ ਵਪਾਰ ਖਰੀਦਿਆਂ ਦੇ ਹੈ। ਹਜ਼ਾਰਾ ਬ੍ਰਤਾਨਵੀ ਸ਼ਹਿਰੀਆਂ ਨੂੰ ਉਹ ਰੋਜ਼ਗਾਰ ਦੇ ਰਿਹਾ ਤੇ ਲੱਖਾਂ ਪੌਂਡ ਟੈਕਸ ਭਰਦਾ ਹੈ। ਫਿਰ ਉਸਨੂੰ ਨਾਗਰਿਤਾ ਕਿਉਂ ਨਹੀਂ ਦਿੱਤੀ ਜਾਂਦੀ। ਫਾਇਦ ਨੂੰ ਖਤਰਾ ਸਮਝ ਕੇ ਉਸਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਸੀ। ਫਾਇਦ ਇੰਗਲੈਂਡ ਦੇ ਸ਼ਾਸਕਾਂ ਤੋਂ ਆਪਣੀ ਹੋਈ ਬੇਕਦਰੀ ਦਾ ਬਦਲਾ ਲੈਣਾ ਚਾਹੁੰਦਾ ਸੀ। ਫਾਇਦ ਜਾਣਦਾ ਸੀ ਕਿ ਉਸਦਾ ਪੁੱਤਰ ਡੋਡੀ ਮੇਮਾਂ ਦੇ ਮਾਸ ਦਾ ਸ਼ੌਕੀਨ ਅਤੇ ਸ਼ਿਕਾਰੀ ਸੀ। ਸਾਰੀ ਦੁਨੀਆਂ ਡੋਡੀ ਨੂੰ ਆਇਯਾਸ਼ ਅਤੇ ਆਸ਼ਕਮਿਜਾਜ਼ 'ਪਲੇਅ ਬੋਆਏ' ਵਜੋਂ ਜਾਣਦੀ ਸੀ। ਫਾਇਦ ਨੇ ਸੋਚਿਆ ਕਿ ਜੇਕਰ ਡਾਇਨਾ ਦੀ ਕੁੰਡੀ ਇਕ ਵਾਰ ਡੋਡੀ ਨਾਲ ਅੜ ਜਾਵੇ ਤਾਂ ਇਹ ਇੰਗਲੈਂਡ ਦੇ ਅੰਗਰੇਜ਼ਾਂ ਦੇ ਮੂੰਹ 'ਤੇ ਉਹ ਪੁੱਠੇ ਹੱਥ ਦੀ ਚਪੇੜ ਹੋਵੇਗੀ। ਉਸ ਨੇ ਡੋਡੀ ਅਤੇ ਡਾਇਨਾ ਦੀ ਨੇੜ੍ਹਤਾ ਪੈਦਾ ਕਰਨ ਲਈ ਡੋਡੀ ਨੂੰ ਸੇਂਟ ਟਰੋਪੇਜ਼ ਬੁਲਾ ਲਿਆ ਸੀ। ਵੈਸੇ ਡਾਇਨਾ ਫਿਲਮ ਪ੍ਰੋਡਿਉਸਰ ਡੋਡੀ ਨੂੰ ਬਚਪਨ ਤੋਂ ਜਾਣਦੀ ਸੀ ਤੇ ਕਈ ਵਾਰ ਮਿਲ ਚੁੱਕੀ ਸੀ। ਤੇ ਉਨ੍ਹਾਂ ਵਿਚ ਅੱਛੀ ਖਾਸੀ ਦੋਸਤੀ ਸੀ। ਇਹ ਤਾਂ ਡੋਡੀ, ਡਾਇਨਾ ਜਾਂ ਰੱਬ ਹੀ ਜਾਣਦਾ ਹੈ ਕਿ ਇਹ ਦੋਸਤੀ ਕਿਸ ਹੱਦ ਤੱਕ ਸੀ।
1986 ਵਿਚ ਡੋਡੀ ਨੇ ਪ੍ਰਿੰਸ ਚਾਰਲਸ ਵਿਰੁਧ ਪੋਲੋ ਖੇਡਦਿਆਂ ਉਸਨੂੰ ਗ੍ਰੇਟ ਵਿੰਨਸਡਰ ਪਾਰਕ ਵਿਚ ਹਰਾਇਆ ਸੀ। ਉਸ ਵੇਲੇ ਡਾਇਨਾ ਵੀ ਉਥੇ ਮੌਜ਼ੂਦ ਸੀ। ਉਸ ਤੋਂ ਬਾਅਦ ਡਾਇਨਾ ਨਿਰੰਤਰ ਡੋਡੀ ਦੇ ਸੰਪਰਕ ਵਿਚ ਰਹੀ ਸੀ। 1992 ਵਿਚ ਡੋਡੀ ਦੀ ਫਿਲਮ ' ਹੁੱਕ' ਦੇ ਲੰਡਨ ਪ੍ਰੀਮਿਅਰ 'ਤੇ ਵੀ ਡਾਇਨਾ, ਡੋਡੀ ਦੀ ਵਿਸ਼ੇਸ਼ ਮਹਿਮਾਨ ਸੀ।
ਡੋਡੀ ਦੀ ਉਸ ਵੇਲੇ ਕੈਲਵਿਨ ਕਲਾਇਨ ਕੰਪਨੀ ਦੀ ਮੌਡਲ ਸੁੰਦਰੀ ਕੈਲੀ ਫਿੱਸ਼ਰ ਨਾਲ ਮੰਗਣੀ ਹੋ ਚੁੱਕੀ ਸੀ ਤੇ 9 ਅਗਸਤ 1997 ਨੂੰ ਉਸੇ ਸਾਲ ਸ਼ਾਦੀ ਹੋਣ ਤੋਂ ਪਹਿਲਾਂ ਉਹ ਘੁੰਮਣ ਫਰੈਂਚ ਰਵੀਰਾ (ਫਰਾਂਸਿਸੀ ਦਰਿਆ) ਦੇ ਮੈਦਾਨੀ ਸਥਾਨ ਕੋ ਡੀ'ਏਜ਼ਰ (Côte
d'Azur) ਜਾ ਰਹੇ ਸਨ। ਕੋ ਡੀ'ਏਜ਼ਰ ਪ੍ਰਸਥਾਨ ਕਰਨ ਤੋਂ ਪਹਿਲਾਂ ਡੋਡੀ ਤੇ ਕੈਲੀ, ਫਰਾਂਸ ਦੇ ਬਾਸੀਅਲ ਡੇਅ (ਰਾਸਟਰੀ ਦਿਨ) 14 ਜੁਲਾਈ ਦੀ ਪਰੇਡ, ਜੋ ਕਿ ਯੂਰਪ ਭਰ ਵਿਚ ਪੁਰਾਤਨ ਅਤੇ ਸਭ ਤੋਂ ਵੱਡੀ ਮਿਲਟਰੀ ਪਰੇਡ ਮੰਨੀ ਜਾਂਦੀ ਹੈ, ਦੇਖਣ ਲਈ ਡੋਡੀ ਦੇ ਪੈਰਿਸ ਵਾਲੇ ਅਪਾਰਟਮੈਂਟ ਵਿਚ ਰੁੱਕ ਗਏ ਸਨ। ਬਾਪ ਦਾ ਫੋਨ ਆਉਣ ਬਾਅਦ ਡੋਡੀ ਕੈਲੀ ਫਿੱਸ਼ਰ ਨੂੰ ਜ਼ਰੂਰੀ ਕੰਮ ਲਈ ਲੰਡਨ ਜਾਣ ਦਾ ਬਹਾਨਾ ਮਾਰ ਕੇ ਸਾਰੇ ਕੰਮ ਵਿਚੇ ਛੱਡ ਕੇ ਉਥੇ ਸੇਂਟ ਟਰੌਪੇਜ਼, ਡਾਇਨਾ ਨਾਲ ਛੁੱਟੀਆਂ ਮਨਾਉਣ ਆ ਰਲਿਆ ਸੀ। ਕੈਲੀ ਫਿੱਸ਼ਰ ਅਤੇ ਡੋਡੀ ਦਾ ਉਸ ਤੋਂ ਵਰ੍ਹਾ ਪਹਿਲਾਂ ਦਾ ਇਸ਼ਕ ਚੱਲਦਾ ਸੀ ਤੇ ਵਿਆਹ ਬਾਅਦ ਉਹਨਾਂ ਨੇ ਛੇ ਕਰੋੜ ਦੇ ਹੌਲੀਵੁੱਡ ਐਕਟਰਸ ਜੂਲੀ ਐਂਡਰੂਜ਼ ਤੋਂ ਖਰੀਦੇ ਸਮੁੰਦਰੀ ਤੱਟ ਘਰ ਮੈਲਬੂ, ਕੈਲੇਫੋਰਨੀਆ, ਅਮਰੀਕਾ ਵਿਖੇ ਰਹਿਣ ਦਾ ਮਨਸੂਬਾ ਬਣਾਇਆ ਹੋਇਆ ਸੀ।
ਪੇਸ਼ੇ ਵਜੋਂ ਮਾਡਲ ਕੈਲੀ ਫਿੱਸ਼ਰ ਫਰਾਂਸ ਵਿਚ ਬੈਠੀ, ਡੋਡੀ ਦੀ ਵਾਪਸੀ ਦੀ ਉਡੀਕ ਕਰ ਰਹੀ ਸੀ ਤੇ ਡੋਡੀ ਡਾਇਨਾ ਨਾਲ ਮੈਡੀਟਰੇਨੀਅਨ ਮਹਾਂ-ਸਾਗਰ ਵਿਚ ਨਜ਼ਾਰੇ ਲੈ ਰਿਹਾ ਸੀ। ਮੁਹੰਮਦ ਅਲ ਫਾਇਦ ਨੇ ਡੋਡੀ ਅਤੇ ਡਾਇਨਾ ਦੀਆਂ ਇਕਾਂਤ ਅਤੇ ਬਾਧਾਹੀਣ ਮਿਲਣੀਆਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਡੋਡੀ ਅਤੇ ਡਾਇਨਾ ਦੋਨਾਂ ਨੂੰ ਬਚਪਨ ਵਿਚ ਉਹਨਾਂ ਦੀਆਂ ਮਾਵਾਂ ਛੱਡ ਗਈਆਂ ਸਨ। ਦੋਨਾਂ ਨੇ ਆਪਣੇ ਮਾਪਿਆਂ ਦੇ ਤਲਾਕ ਨਾਲ ਉਤਪਨ ਹੋਏ ਸੰਤਾਪ ਨੂੰ ਹੰਢਿਆ ਸੀ। ਦੋਨੋਂ ਦਾ ਪਾਲਣ-ਪੋਸ਼ਣ ਰਈਸ ਘਰਾਂ ਵਿਚ ਗੋਲੀਆਂ ਦੀ ਸੇਵਾ ਸੰਭਾਲ ਵਿਚ ਹੋਇਆ ਸੀ। ਦੋਨੋਂ ਨਾਜ਼ੁਕ, ਲੋੜਵਾਨ ਅਤੇ ਸੰਗਾਊ ਸੁਭਾਅ ਦੇ ਰਹੇ ਸਨ।
ਡਾਇਨਾ ਆਪਣੇ ਬਾਪ ਜੌਹਨ ਸਪੈਂਸਰ ਦੀ ਮੌਤ ਤੋਂ ਗ਼ਮਗੀਨ ਸੀ ਤੇ ਡੋਡੀ 1986 ਵਿਚ ਕੈਂਸਰ ਦੀ ਬਿਮਾਰੀ ਨਾਲ ਅਚਾਨਕ ਹੋਈ ਆਪਣੀ ਮਾਂ ਦੀ ਮੌਤ ਤੋਂ ਗ਼ਮਜ਼ਦਾ ਸੀ। ਡਾਇਨਾ ਵਾਂਗ ਡੋਡੀ ਨੂੰ ਵੀ ਮਜ਼ਬੂਰਨ ਬੌਡੀਗਾਰਡਾਂ ਦੇ ਅਣਚਾਹੇ ਸਾਏ ਹੇਠ ਰਹਿਣਾ ਪੈਂਦਾ ਸੀ। ਡਾਇਨਾ ਵਾਂਗ ਡੋਡੀ ਦਾ ਵਿਆਹ ਵੀ ਪਹਿਲੇ ਦਿਨ ਤੋਂ ਖੁਸ਼ੀਆਂ ਦੀ ਚੋਟੀ ਚੜ੍ਹਨ ਤੋਂ ਪਹਿਲਾਂ ਹੀ ਦੁੱਖਾਂ ਦੀਆਂ ਖੱਡਾਂ ਵਿਚ ਡਿੱਗ ਪਿਆ ਸੀ ਤੇ ਆਪਣੀ ਪਹਿਲੀ ਅਮਰੀਕਨ ਮਾਡਲ ਪਤਨੀ ਸੁਜ਼ੈਨ ਗਰੀਗਾਰਡ ਨਾਲ ਉਸਦਾ ਕੇਵਲ ਅੱਠ ਮਹੀਨੇ ਬਾਅਦ ਤਲਾਕ ਹੋ ਗਿਆ ਸੀ। ਡੋਡੀ ਅਤੇ ਡਾਇਨਾ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਰਲਦੀਆਂ ਹੋਣ ਕਾਰਨ ਉਹ ਤੇਜ਼ੀ ਨਾਲ ਇਕ ਦੂਜੇ ਵੱਲ ਖਿੱਚੇ ਗਏ ਸਨ। ਡੋਡੀ ਦੀ ਪਰਵਰਿਸ਼ ਇਸਲਾਮਿਕ ਸਿੱਖਿਆ ਅਨੁਸਾਰ ਹੋਈ ਸੀ ਭਾਵੇਂ ਕਿ ਉਸਦੇ ਬਹੁਤੇ ਮਿੱਤਰ ਫਰਾਂਸਿਸੀ, ਗਰੀਕ, ਇਜ਼ੀਪਸ਼ੀਅਨ, ਬ੍ਰਤਾਨਵੀ ਅਤੇ ਅਮਰੀਕੀ ਸਨ। ਉਸ ਨੇ ਬਚਪਨ ਵਿਚ ਸੇਂਟ ਮਾਰਖ'ਜ਼ ਸਕੂਲ, ਐਲਗਜ਼ੈਂਡਰੀਆ ਅਤੇ ਸਵਿਟਜ਼ਰਲੈਂਡ ਦੇ ਬੋਰਡਿੰਗ ਸਕੂਲ ਲੀ ਰੌਜ਼ੇ ਤੋਂ ਉਸਨੇ ਸਿੱਖਿਆ ਪ੍ਰਾਪਤ ਕੀਤੀ ਸੀ। ਫਰਾਂਸ, ਲੰਡਨ, ਐਲਗਜ਼ੈਂਡਰੀਆ ਅਤੇ ਦੁੱਬਈ ਵਿਚ ਡੋਡੀ ਦਾ ਬਚਪਨ ਬੀਤਿਆ ਸੀ। ਪੰਦਰਾਂ ਸਾਲ ਦੀ ਨਬਾਲਗ ਉਮਰ ਵਿਚ ਡੋਡੀ ਨੂੰ ਮੇਅਫੇਅਰ, ਲੰਡਨ ਵਿਚ ਇਕ ਫਲੈਟ ਤੇ ਸ਼ੋਫਰ (ਡਰਾਇਵਰ) ਸਮੇਤ ਰੋਲਜ਼ ਰੋਇਸ ਕਾਰ ਨਿੱਜੀ ਵਰਤੋਂ ਲਈ ਮਿਲ ਗਈ ਸੀ। ਛੇ ਮਹੀਨੇ ਰੌਇਲ ਮਿਲਟਰੀ ਅਕੈਡਮੀ, ਸੈਂਡਹਰਟਜ਼, ਇੰਗਲੈਂਡ ਤੋਂ ਟਰੇਨਿੰਗ ਲੈਣ ਉਪਰੰਤ ਯੂਨਾਇਟਡ ਅਰਬ ਐਮਰਿਟਜ਼ ਏਅਰ ਫੋਰਸ ਦਾ ਕਮਿਸ਼ਨ ਪਾਸ ਕਰਕੇ ਡੋਡੀ ਯੂ. ਏ. ਈ. ਅੰਮਬੈਸੀ, ਲੰਡਨ ਨਾਲ ਜੁੜ ਗਿਆ ਸੀ। ਡੋਡੀ ਦਾ ਫਿਲਮ ਸਨਅਤ ਵੱਲ ਝੁਕਾ ਦੇਖ ਕੇ ਮੁਹੰਮਦ ਅਲ ਫਾਇਦ ਨੇ ਡੋਡੀ ਲਈ 1979 ਨੂੰ ਲੰਡਨ ਵਿਚ ਇਕ ਫਿਲਮ ਕੰਪਨੀ ਖੋਲ੍ਹ ਦਿੱਤੇ ਸੀ ਤੇ ਡੋਡੀ ਨੇ Chariots
of Fire,
Breaking
Glass,
F/X,
F/X2,
Hook,
The
Scarlet Letter ਆਦਿ ਫਿਲਮਾਂ ਦਾ ਨਿਰਮਾਣ ਕੀਤਾ ਸੀ। ਡੋਡੀ ਸੁਭਾਅ ਦਾ ਐਨਾ ਸੰਗਾਉ ਸੀ ਕਿ ਔਸਕਰ ਅਵਾਰਡ ਸਮਾਹਰੋ ਵਿਚ ਪ੍ਰੋਡੀਉਸਰ ਡੇਵਿਡ ਪੁਟਨਮ ਨਾਲ ਸਟੇਜ਼ 'ਤੇ ਇਨਾਮ ਲੈਣ ਜਾਣ ਤੋਂ ਵੀ ਘਬਰਾਉਂਦਾ ਸੀ। ਹੌਲੀਵੁੱਡ ਵਿਚ ਸਥਾਪਿਤ ਹੋਣ ਬਾਅਦ ਡੋਡੀ ਸਿਰੇ ਦਾ ਜਨਾਨੀਬਾਜ਼ ਬਣ ਗਿਆ ਸੀ ਤੇ ਉਸਦੀਆਂ ਪ੍ਰੇਮਿਕਾਵਾਂ ਵਿਚ ਬਰੋਕੀ ਸ਼ੀਲਡ, ਟਵੈਨੀ ਟਿਨ, ਟੀਨਾ ਸੀਨਾਟਰਾ, ਜੋਆਨੀ ਵਾਅਲੀ, ਕੈਥੀ ਲੀ ਕਰੋਸਬੀ, ਵੈਲਰੀ ਪਰੀਨੀ, ਮਿੰਮੀ ਰੌਜ਼ਰਜ਼, ਪਾਸਟੀ ਕੈਨਸਿਟ ਅਤੇ ਵਾਇਉਨਾ ਰਾਇਡਰ ਜਿਹੀਆਂ ਮਾਡਲ ਅਤੇ ਐਕਟਰਸਾਂ ਦੇ ਨਾਮ ਜੋੜ੍ਹਦੇ ਸਨ। ਡੋਡੀ ਨੂੰ ਉਸਦੇ ਪਿਤਾ ਵੱਲੋਂ ਮਹੀਨੇ ਦਾ £60,000 ਜੇਬ ਖਰਚ ਦਿੱਤਾ ਜਾਂਦਾ ਸੀ। ਖ਼ੂਬਸੂਰਤ ਔਰਤਾਂ ਨੂੰ ਆਨੰਦ ਪ੍ਰਦਾਨ ਕਰਨ ਲਈ ਡੋਡੀ ਇਕ ਕਿੱਲੋ ਕੋਕੇਨ ਹਰ ਹਫਤੇ ਖਰੀਦਾ ਸੀ। ਡੋਡੀ ਦੀਆਂ ਫਿਲਮਾਂ ਦੀਆਂ ਸ਼ੁਟਿੰਗਾਂ ਵਿਚ ਅਮਰੀਕਨ ਅਭਿਨੇਤਰੀਆਂ ਨੂੰ ਕੋਕੇਨ ਦਾ ਵਿਸ਼ੇਸ਼ ਨਾਸ਼ਤਾ ਕਰਵਾਇਆ ਜਾਂਦਾ ਸੀ।
ਡੋਡੀ ਬਹੁਤ ਸ਼ਾਂਤ ਸੁਭਾਅ ਅਤੇ ਠੰਡੇ ਦਿਮਾਗ ਦਾ ਮਾਲਕ ਸੀ। ਇਕ ਵਾਰ ਉਹ ਆਪਣੀ ਪਤਨੀ ਨਾਲ ਰੈਸਟੋਰੈਂਟ ਵਿਚ ਖਾਣਾ ਖਾਹ ਰਿਹਾ ਸੀ ਕਿ ਮੇਜ਼ ਦੀ ਲੱਤ ਟੁੱਟ ਗਈ ਸੀ ਤੇ ਉਹਨਾਂ ਦਾ ਭੋਜਨ ਹੇਠਾਂ ਡਿੱਗ ਪਿਆ ਸੀ। ਬਹਿਰਿਆਂ 'ਤੇ ਗੁੱਸੇ ਹੋਣ ਦੀ ਬਜਾਏ ਉਸਨੇ ਵਾਧੂ ਟਿੱਪ ਦਿੰਦਿਆਂ ਕਿਹਾ ਸੀ, "ਆਪਣੇ ਮਾਲਕ ਨੂੰ ਕਹਿ ਦੇਣਾ ਅੱਗੇ ਤੋਂ ਮਜ਼ਬੂਤ ਮੇਜ਼ ਖਰੀਦੇ।"
ਡੋਡੀ ਫੋਟੋਗ੍ਰਾਫਰਾਂ ਨਾਲ ਉਸ ਵੇਲੇ ਪਹਿਲੀ ਵਾਰ ਜ਼ਿਆਦਾ ਗੁੱਸੇ ਹੋਇਆ ਸੀ, ਜਦੋਂ ਐਮਲੀ (ਜਨਮ ਤਿੱਥੀ 1986) ਨਾਮ ਦੀ ਅਮਰੀਕਨ ਮਾਡਲ ਅਤੇ ਅਭਿਨੇਤਰੀ, ਜਿਸਦਾ ਅਸਲ ਨਾਮ ਕੋ ਸਟਾਰਕ (Kathleen
Dee-Anne Stark) ਸੀ, ਨਾਲ ਰਾਤ ਬਿਤਾਉਣ ਬਾਅਦ ਪੀਰੇ ਹੋਟਲ ਵਿਚੋਂ ਨਿਕਲਦਿਆਂ ਉਹਨਾਂ ਨੂੰ ਫੋਰੋਗ੍ਰਾਫਰਾਂ ਨੇ ਘੇਰ ਲਿਆ ਸੀ। ਕੋ ਸਟਾਰਕ ਬਾਅਦ ਵਿਚ ਪ੍ਰਿੰਸ ਐਂਡਰੂ ਨੂੰ ਉਦੋਂ ਇਸ਼ਕ ਕਰਨ ਲੱਗ ਪਈ ਸੀ, ਜਦੋਂ ਉਹ ਫਾਲਕਲੈਂਡ ਦੀ ਜੰਗ ਜਿੱਤ ਕੇ ਵਾਪਿਸ ਇੰਗਲੈਂਡ ਆਇਆ ਸੀ। 14 ਜੁਲਾਈ ਨੂੰ ਬਾਸੀਅਲ ਦਿਹਾੜੇ ਦੇ ਪਟਾਕੇ ਚਲਦੇ ਦੇਖਣ ਲਈ ਫਾਇਦ ਨੇ ਡੋਡੀ ਅਤੇ ਡਾਇਨਾ ਸਮੇਤ ਜੌਨੀਕਲ ਦਾ ਲਾਂਗਰ ਕਾਨ ਦਰਿਆ ਦੇ ਕੰਡੇ ਸਿੱਟਾ ਲਿਆ ਸੀ। ਫਾਇਦ ਡੋਡੀ ਅਤੇ ਡਾਇਨਾ ਨੂੰ ਤਨਹਾ ਛੱਡ ਕੇ ਆਪ ਡਾਇਨਾ ਦੇ ਬੱਚਿਆਂ ਨੂੰ ਆਇਸ ਕ੍ਰੀਮ ਖਵਾਉਣ ਦੇ ਬਹਾਨੇ ਪਰਾਂ ਲੈ ਕੇ ਖਿਸਕ ਗਿਆ ਸੀ।
ਡਾਇਨਾ, ਡੋਡੀ ਨਾਲ ਬਹੁਤ ਛੇਤੀ ਹੀ ਖੁੱਲ੍ਹ ਗਈ ਸੀ। ਡਾਇਨਾ ਕਾਮੁਕ ਤੌਰ 'ਤੇ ਅਤ੍ਰਿਪਤ ਸੀ ਤੇ ਸੁਨੱਖੀ ਤੀਵੀਂ ਡੋਡੀ ਦੀ ਕਮਜ਼ੋਰੀ ਸੀ। ਜੌਨੀਕਲ ਦੇ ਉੱਪਰਲੇ ਡੈੱਕ 'ਤੇ ਬੈਠੇ ਉਹ ਦੋਨੋਂ ਰਾਤ ਦਾ ਭੋਜਨ ਕਰ ਰਹੇ ਸਨ ਕਿ ਡੋਡੀ ਦੀ ਪਲੇਟ ਵਿਚੋਂ ਸਟਰੋਬਰੀ ਬੁੜਕ ਕੇ ਡਾਇਨ ਦੇ ਪੈਰ 'ਤੇ ਜਾ ਡਿੱਗੀ ਸੀ। ਡਾਇਨਾ ਨੇ ਹੱਥ ਨਾਲ ਪੈਰ ਤੋਂ ਚੁੱਕ ਕੇ ਸਟੋਬਰੀ ਡੋਡੀ ਦੇ ਮਾਰੀ ਸੀ। ਡੋਡੀ ਨੇ ਆਪਣੀ ਪਲੇਟ ਵਿਚੋਂ ਪਾਸਟੇ ਦਾ ਟੁਕੜਾ ਚੁੱਕ ਕੇ ਡਾਇਨਾ ਵੱਲ ਮਾਰੀਆ ਸੀ। ਡਾਇਨਾ ਨੇ ਆਪਣੀ ਪਲੇਟ ਵਿਚੋਂ ਸਲਾਦ ਉਠਾ ਕੇ ਤਰ ਅਤੇ ਟਮਾਟਰ ਡੋਡੀ ਦੇ ਮਾਰਨੇ ਸ਼ੁਰੂ ਕਰ ਦਿੱਤੇ ਸਨ, "ਤੂੰ ਇਕ ਚੀਜ਼ ਮੇਰੇ ਵੱਲ ਮਾਰੇਂਗਾ। ਮੈਂ ਤੇਰੇ ਦੋ ਮਾਰੂੰ।"
"ਸੱਚ ਕਹਿੰਦੀ ਏਂ ਡਾਇਆਨਾ ਮੁਕਰੇਂਗੀ ਤਾਂ ਨਹੀਂ?"
"ਨਹੀਂ ਤਾਂ ਅਜ਼ਮਾ ਕੇ ਦੇਖ ਲੈ।"
ਡੋਡੀ ਨੇ ਆਪਣੀ ਕੁਰਸੀ ਤੋਂ ਉੱਠ ਕੇ ਡਾਇਨਾ ਦੀ ਗੱਲ੍ਹ 'ਤੇ ਚੁੰਮੀ ਜੜ੍ਹ ਦਿੱਤੀ ਸੀ। ਇਕਰਾਰ ਅਨੁਸਾਰ ਡਾਇਨਾ ਨੇ ਡੋਡੀ ਦੀਆਂ ਦੋਨੋਂ ਗੱਲ੍ਹਾਂ ਨੂੰ ਚੁੰਮਿਆ ਸੀ। ਡੋਡੀ ਨੇ ਕਾਲਰਾਂ ਤੋਂ ਫੜ੍ਹ ਕੇ ਡਾਇਨਾ ਦੀ ਬਾਜ਼ੂ-ਰਹਿਤ ਚਿੱਟੀ ਪਤਲੀ ਕਮੀਜ਼ ਨੂੰ ਦੋਨਾਂ ਹੱਥਾਂ ਨਾਲ ਪਾਸਿਆਂ ਨੂੰ ਝਟਕਾ ਮਾਰਿਆ ਨੇ ਡਾਇਨਾ ਦੇ ਸਾਰੇ ਬਟਨ ਟੱਟ ਗਏ ਸਨ। ਡਾਇਨਾ ਨੇ ਵੀ ਡੋਡੀ ਜੈਕਟ ਦੇ ਕਾਲਰਾਂ ਨੂੰ ਬਾਹਰ ਵੱਲ ਖਿੱਚਿਆ ਤੇ ਜੀਪ ਆਪਣੇ ਆਪ ਖੁੱਲ੍ਹਦੀ ਚਲੀ ਗਈ ਸੀ। ਡੋਡੀ ਨੇ ਹਦਵਾਣਾ ਚੁੱਕ ਕੇ ਡਾਇਨਾ ਦੇ ਨੰਗੇ ਪੇਟ ਅਤੇ ਛਾਤੀ 'ਤੇ ਮਲ ਦਿੱਤਾ ਸੀ। ਡਾਇਨਾ ਨੇ ਡੋਡੀ ਦੇ ਜਿਸਮ 'ਤੇ ਅੰਬਾਂ ਦੇ ਗੁੱਦੇ ਦੀ ਮਾਲਸ਼ ਕੀਤੀ ਸੀ। ਫਿਰ ਦੋਨੋਂ ਇਕ ਦੂਜੇ ਦੇ ਬਦਨ ਤੋਂ ਫਲਾਂ ਦਾ ਰਸ ਚੱਟਣ ਲੱਗ ਪਏ ਸਨ। ਜਿਸਦੇ ਫਲਸਰੂਪ ਉਤੇਜਕ ਹੋ ਕੇ ਅਗਲੇ ਹੀ ਪਲ ਡੋਡੀ ਅਤੇ ਡਾਇਨਾ ਦੋਨੋਂ ਜੌਨੀਕਲ ਦੀ ਖੁੱਲ੍ਹੀ ਛੱਤ 'ਤੇ ਇਕ ਦੂਜੇ ਦੇ ਸਰੀਰਾਂ ਵਿਚ ਧਸਦੇ ਜਾ ਰਹੇ ਸਨ। ਪੂਰਾ ਇਕ ਘੰਟਾ ਸੰਭੋਗ ਮੁਦਰਾ ਵਿਚ ਰਹਿਣ ਬਾਅਦ ਉਹ ਇਕ ਦੂਜੇ ਨਾਲ ਲਿਪਟੇ ਪਏ ਸਨ ਕਿ ਪ੍ਰੈਸ ਦਾ ਹੈਲੀਕਪਟਰ ਉਨ੍ਹਾਂ ਦੇ ਉੱਤੇ ਆ ਕੇ ਫਲੈਸ਼ਾਂ ਮਾਰਨ ਲੱਗ ਪਿਆ ਸੀ। ਡਾਇਨਾ ਨੇ ਗੁਲਾਬੀ ਰੰਗ ਦਾ ਤੌਲੀਆ ਆਪਣੇ ਉੱਪਰ ਤਾਣ ਕੇ ਆਪਣਾ ਮੂੰਹ ਲੁਕਾ ਲਿਆ ਸੀ। ਅਗਲੇ ਦਿਨ ਡੋਡੀ ਅਤੇ ਡਾਇਨਾ ਦੀਆਂ ਇਕ ਦੂਜੇ ਨੂੰ ਜੱਫੀਆਂ ਪਾ ਕੇ ਮੂੰਹ ਵਿਚ ਮੂੰਹ ਪਾਈ ਚੁੰਮਦਿਆਂ ਦੀਆਂ ਤਸਵੀਰਾਂ ਨਾਲ ਬ੍ਰਤਾਨੀਆਂ ਦੇ ਸਾਰੇ ਅੰਗਰੇਜ਼ੀ ਅਖ਼ਬਾਰ ਅਤੇ ਮੈਗਜ਼ੀਨ ਭਰੇ ਪਏ ਸਨ।
ਉਸ ਤੋਂ ਬਾਅਦ ਡਾਇਨਾ ਨੂੰ ਜਦ ਵੀ ਕਿਸੇ ਨੇ ਦੇਖਿਆ ਸੀ ਤਾਂ ਉਹ ਡੋਡੀ ਦੀ ਗਲਵੱਕੜੀ ਵਿਚ ਹੁੰਦੀ ਸੀ ਜਾਂ ਉਹ ਇਕ ਦੂਜੇ ਨੂੰ ਚੁੰਮ ਚੱਟ ਕੇ ਲਾਡ ਬਾਡੀਆਂ ਕਰ ਰਹੇ ਹੁੰਦੇ ਸਨ। ਰਿਸ਼ਤਿਆਂ ਦੇ ਮਾਮਲੇ ਵਿਚ ਡਾਇਨਾ ਦਾ ਸਾਹੁਰਾ ਪਰਿਵਾਰ ਜਿੰਨਾ ਠੰਡਾ ਸੀ, ਫਾਇਦ ਪਰਿਵਾਰ ਉਨਾ ਹੀ ਨਿੱਘਾ ਸੀ। ਡੋਡੀ ਨੇ ਰਾਤ ਨੂੰ ਮਨੋਰੰਜਨ ਲਈ ਸੇਂਟ ਟਰੌਪੇਜ਼ ਦਾ ਡਿਸਕੋ ਕਿਰਾਏ 'ਤੇ ਲੈ ਰੱਖਿਆ ਸੀ ਤਾਂ ਕਿ ਡਾਇਨਾ ਦੇ ਬੱਚੇ ਅਤੇ ਡਾਇਨਾ ਦੁਨੀਆ ਤੋਂ ਬੇਖਬਰ ਹੋ ਕੇ ਇਕਾਂਤ ਵਿਚ ਨੱਚ ਸਕਣ।
ਡੋਡੀ ਦੀ ਮੰਗੇਤਰ ਕੈਲੀ ਫਿੱਸ਼ਰ, ਡੋਡੀ ਦੀਆਂ ਪੈੜਾਂ ਨੱਪਦੀ ਹੋਈ ਸੇਂਟ ਟਰੌਪੇਜ਼ ਚਲੀ ਗਈ ਸੀ। ਡੋਡੀ ਨੇ ਕੈਲੀ ਨੂੰ ਡਾਇਨਾ ਬਾਰੇ ਦੱਸ ਦਿੱਤਾ ਸੀ ਕਿ ਉਸਦੇ ਪਿਤਾ ਦੀ ਮਹਿਮਾਨ ਪਰਿਵਾਰਕ ਪ੍ਰੇਸ਼ਾਨੀਆਂ ਤੋਂ ਦੂਰ ਇਕਾਂਤ ਵਿਚ ਕੁਝ ਸਮਾਂ ਬਿਤਾਉਣ ਆਈ ਤੇ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ। ਡੋਡੀ ਨੇ ਜੌਨੀਕਲ ਦੇ ਨਾਲ ਖੜ੍ਹੇ ਆਪਣੇ ਦੂਜੇ ਬੇੜੇ ਸਾਕਹਾਰਾ ਵਿਚ ਕੈਲੀ ਨੂੰ ਠਹਿਰਾ ਦਿੱਤਾ ਸੀ। ਡੋਡੀ ਕਾਹਲੀ ਨਾਲ ਕੈਲੀ ਨਾਲ ਸੈਕਸ ਕਰਦਾ ਤੇ ਝੱਟ ਦੇਣੇ ਡਾਇਨਾ ਕੋਲ ਜੌਨੀਕਲ ਵਿਚ ਪਹੁੰਚ ਜਾਂਦਾ ਸੀ। ਦੋ ਤਿੰਨ ਦਿਨ ਇਹੀ ਡੋਡੀ ਇਹੀ ਖੇਡ ਖੇਡਦਾ ਰਿਹਾ ਸੀ।
ਡੋਡੀ ਨੂੰ ਉਸ ਵੇਲੇ ਰਾਹਤ ਮਿਲੀ ਸੀ, ਜਦੋਂ ਕੈਲੀ ਨੂੰ ਮਾਡਲਿੰਗ ਲਈ ਨਾਇਸ (ਨੀਸ) ਨੂੰ ਖੜ੍ਹੇ ਪੈਰ ਜਾਣਾ ਪੈ ਗਿਆ ਸੀ। ਡੋਡੀ ਨੇ ਆਪਣੇ ਤੀਜੇ ਯੌਟ ਕੋਜ਼ੋ ਵਿਚ ਉਸਨੂੰ ਨੀਸ ਲਈ ਰਵਾਨਾ ਕਰ ਦਿੱਤਾ ਸੀ। ਜਦੋਂ ਕੈਲੀ ਉਥੋਂ ਪਰਤ ਕੇ ਆਈ ਸੀ ਤਾਂ ਡਾਇਨਾ ਲੰਡਨ ਵਾਪਿਸ ਜਾ ਚੁੱਕੀ ਸੀ। ਡਾਇਨਾ ਦੇ ਕਨਸਿੰਘਟਨ ਮਹੱਲ ਆਪਣੇ ਘਰ ਪਹੁੰਚਣ ਤੋ ਪਹਿਲਾਂ ਹੀ ਡੋਡੀ ਵੱਲੋਂ ਭਿਜਵਾਏ ਚਾਰ ਦਰਜਣ ਗੁਲਾਬ ਦੇ ਫੁੱਲ ਅਤੇ ਬਾਰਾਂ ਹਜ਼ਾਰ ਡਾਲਰ ਦੀ ਜੀਜ਼ੈਯ ਲੂਕੁਲਟ ਤੋਹਫੇ ਵਜੋਂ ਆਏ ਪਏ ਸਨ।
ਕੈਲੀ ਫਿੱਸ਼ਰ 23 ਜੁਲਾਈ 1997 ਨੂੰ ਕੈਲੀਫੋਰਨੀਆ ਚਲੀ ਗਈ ਸੀ ਤੇ ਡਾਇਨਾ 24 ਜੁਲਾਈ ਨੂੰ ਡੋਡੀ ਕੋਲ ਵਾਪਿਸ ਪੈਰਿਸ ਪਹੁੰਚ ਗਈ ਸੀ। ਡੋਡੀ ਨੇ ਡਾਇਨਾ ਨੂੰ £130,000 ਦੀ ਕੀਮਤੀ ਅੰਗੂਠੀ ਦਿਖਾਈ, ਜੋ ਉਹ ਡਾਇਨਾ ਨੂੰ ਉਸ ਨਾਲ ਸਗਾਈ ਕਰਨ ਸਮੇਂ ਪਹਿਨਾਉਣਾ ਚਾਹੁੰਦਾ ਸੀ। ਡੋਡੀ ਰੋਮਾਂਚਕ ਸਾਂਮ ਬਿਤਾਉਣ ਲਈ ਡਾਇਨਾ ਨੂੰ ਆਪਣੇ ਪਿਤਾ ਦੇ ਰਿਟਜ਼ ਹੋਟਲ ਵਿਚ ਲੈ ਗਿਆ ਸੀ। ਪਲਾਸ ਵੌਨਡੋਮ (Place
Vendôme) ਦੇ ਸਾਹਣਿਉ ਉਹ ਰਿਟਜ਼ ਦੇ ਮੁੱਖ ਦੁਆਰ ਰਾਹੀਂ ਅੰਦਰ ਗਏ। ਇਸ ਉਹ ਸਥਾਨ ਸੀ ਜਿਥੇ ਅਵਾਮ ਵੱਲੋਂ ਫਰਾਂਸ ਦੀ ਬਾਦਸ਼ਾਹਤ ਨੂੰ ਸ਼ਰੇਆਮ ਜ਼ਿਬਹਾ ਕੀਤਾ ਗਿਆ ਸੀ। ਹੋਟਲ ਦੇ ਉੱਪ-ਮੁੱਖੀ ਕਲੋਦੇ ਰੌਲਟ ਵੱਲੋਂ ਉਹਨਾਂ ਦਾ ਇਸਤਕਬਾਲ ਕੀ ਤਾ ਗਿਆ ਸੀ। ਕਲੋਦੇ ਰੌਲਟ, ਡੋਡੀ ਤੇ ਡਾਇਨਾ ਨੂੰ ਲੌਬੀ ਦੇ ਸੱਜੇ ਪਾਸੇ ਪੌੜੀਆਂ ਵੱਲ ਲੈ ਗਿਆ ਤੇ ਇੰਪੀਅਰਲ ਸਵੀਟ ਦੇ £6000 ਪ੍ਰਤੀ ਰਾਤਰੀ ਮਖਸਲ ਪੁਸਟ ਸਵੀਟ ਕਮਰਾ ਨੰਬਰ 102 ਦੇ ਬਿਲਕੁਲ ਸਾਹਮਣੇ ਉਹ ਰੁੱਕ ਗਏ ਸਨ। ਡੋਡੀ ਨੇ ਸੋਨੇ ਦਾ ਕੁੰਡਾ ਖੋਲ੍ਹ ਕੇ ਡਾਇਨਾ ਨੂੰ ਅੰਦਰ ਵਾੜ੍ਹ ਲਿਆ ਸੀ। ਪੰਦਰਾਂ ਫੁੱਟ ਉੱਚੇ ਦਰਵਾਜ਼ਿਆਂ ਰਾਹੀਂ ਅੰਦਰ ਵੜਦਿਆਂ ਹੀ ਦੋਨੋ ਪਾਸੇ ਲੂਇਸ 15ਵੇਂ ਦੀਆਂ ਕੁਰਸੀਆਂ ਪਈਆਂ ਸਨ। ਡਾਇਨਾ ਦੀ ਜੁੱਤੀ ਦੀਆਂ ਅੱਡੀਆਂ ਚਿੱਟੇ ਤੇ ਕਾਲੇ ਸੰਗਮਰਮਰੀ ਫਰਸ਼ ਉੱਤੇ ਠੱਕ ਠੱਕ ਵੱਜਦੀਆਂ ਹੋਈਆਂ ਸੰਗੀਤ ਪੈਦਾ ਕਰ ਰਹੀਆਂ ਸਨ। ਕਮਰੇ ਦੇ ਇਕ ਪਾਸੇ ਸੋਨੇ ਦੇ ਇੰਪਾਇਰ ਮੇਜ਼ ਉੱਤੇ ਤਾਜ਼ੇ ਮਹਿਕਦੇ ਫੁੱਲਾਂ ਦਾ ਗੁਲਦਸਤਾ ਪਿਆ ਸੀ। ਸਵੀਟ ਵਿਚ ਸਲੋਨ, ਭੋਜ-ਗ੍ਰਹਿ, ਦੋ ਸੌਣ ਕਮਰੇ ਅਤੇ ਇਕ ਵਿਸ਼ਾਲ ਬਾਥਰੂਮ ਬਣਿਆ ਹੋਇਆ ਸੀ। ਵਿਨਸਟਨ ਚਰਚਹਿੱਲ, ਰਿਚਹਰਡ ਨਿਕਸਨ ਅਤੇ ਮੈਡੋਨਾ ਇਸੇ ਇੰਪੀਰੀਅਲ ਸਉਵੀਟ ਵਿਚ ਠਹਿਰ ਚੁੱਕੇ ਸਨ। ਡੋਡੀ ਨੇ ਖਾਣੇ ਵਾਸਤੇ ਡਾਇਨਾ ਨੂੰ ਪਲਾਸ ਡਾ ਲਾ ਮੈਡਲਿਨ ਦੇ ਇਕ ਉਮਦਾ ਰੈਸਟੋਰੈਂਟ ਲੂਕਸ ਕਾਰਟਨ ਵਿਚ ਲਿਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। 35 ਸਾਲ ਦੀ ਆਯੂ ਦਾ ਡੋਡੀ ਦਾ ਪੱਕਾ ਡਰਾਇਵਰ ਫਲਿੱਪ ਡੋਰਨੀਆ ਪ੍ਰੈਸ ਦੀਆਂ ਨਜ਼ਰਾ ਤੋਂ ਬਚਾਉਣ ਲਈ ਡੋਡੀ ਅਤੇ ਡਾਇਨਾ ਨੂੰ ਰੇਊ ਕੌਮਬਨ ਵੱਲ ਜਾਂਦੇ ਰਿਟਜ਼ ਦੇ ਪਿੱਛਲੇ ਦਰਵਾਜ਼ੇ ਰਾਹੀਂ ਲੈ ਗਿਆ ਸੀ। ਇਹੀ ਜੁਗਤ ਵਰ੍ਹਾ ਪਹਿਲਾ ਸਤੰਬਰ ਵਿਚ ਕੁਝ ਦੇਰ ਲਈ ਇਥੇ ਠਹਿਰੇ ਪ੍ਰਿੰਸ ਚਾਰਲਸ ਅਤੇ ਉਸਦੀ ਰਖੇਲ ਕੈਮਿਲਾ ਪਾਰਕਰ ਬੋਲਜ਼ ਨੂੰ ਇਸੇ ਹੋਟਲ ਵਿਚੋਂ ਕੱਢਣ ਵੇਲੇ ਪ੍ਰੈਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਵੀ ਅਜ਼ਮਾਈ ਗਈ ਸੀ। ਲੂਕਸ ਕਾਰਟਨ ਵਿਚ ਤਿੰਨ ਸਿਤਾਰਾ ਭੋਜਨ ਦਾ ਆਨੰਦ ਮਾਣਦਿਆਂ ਉਥੇ ਬੈਠੇ ਸਾਰੇ ਗਾਹਕਾਂ ਦੀਆ ਨਿਗਾਹਾਂ ਡਾਇਨਾ ਅਤੇ ਡੋਡੀ ਨੂੰ ਹੀ ਘੁਰ ਰਹੀਆਂ ਸਨ। ਉਸ ਤੋਂ ਬਾਅਦ ਡੋਡੀ ਡਾਇਨਾ ਨੂੰ ਵਿੰਨਸਡਰ ਵਿਲਾ ਵਿਖੇ ਲੈ ਗਿਆ ਸੀ। ਕੈਲੀ ਫਿਸ਼ਰ ਨੂੰ ਵੀ ਡੋਡੀ ਇਸੇ ਤਰ੍ਹਾਂ ਖਾਣਾ ਖਵਾ ਕੇ ਹਜ਼ਮ ਕਰਨ ਲਈ ਵਿੰਨਸਡਰ ਵਿਲੇ ਹੀ ਲਿਜਾਇਆ ਕਰਦਾ ਸੀ।
ਫਰਾਂਸ ਦੇ ਵਿੰਨਸਡਰ ਵਿਲੇ ਦੀਆਂ ਇਤਿਹਾਸਕ ਵਸਤਾਂ ਫਾਇਦ ਨੇ ਬਿਨਾ ਕਿਸੇ ਛੇੜ ਛਾੜ ਦੇ ਉਵੇਂ ਹੀ ਰੱਖੀਆਂ ਹੋਈਆਂ ਸਨ। ਡਾਇਨਾ ਕਾਫੀ ਦੇਰ ਤੱਕ ਬ੍ਰਤਾਨਵੀ ਸਲਤਨਤ ਦੇ ਵਾਰਿਸ ਅਤੇ ਹਿੰਦੁਸਤਾਨ ਦੇ ਸ਼ਾਸਕ ਰਹਿ ਚੁੱਕੇ ਬਾਦਸ਼ਾਹ ਐਡਵਰਡ ਅੱਠਵੇਂ ਦੇ ਉਸ ਮੇਜ਼ ਨੂੰ ਨਿਹਾਰਦੀ ਰਹੀ ਸੀ, ਜਿਸ ਉੱਤੇ ਬੈਠ ਕੇ ਉਸਨੇ ਇਕ ਵਿਆਹੀ ਹੋਈ ਔਰਤ ਦੇ ਇਸ਼ਕ ਵਿਚ ਆਪਣੇ ਰਾਜ ਸੰਘਾਸਨ ਨੂੰ ਤਿਆਗਣ ਦਾ ਐਲਾਨ ਲਿੱਖਿਆ ਸੀ। ਜੌਰਜ਼ ਪੰਚਮ ਅਤੇ ਮਲਕਾ ਮੈਰੀ ਦਾ ਪੁੱਤਰ ਐਡਵਰਡ ਸੋਹਲ੍ਹਾਂ ਸਾਲ ਦੀ ਉਮਰ ਵਿਚ ਵੇਲਜ਼ ਦੇ ਸ਼ਹਿਜ਼ਾਦੇ ਦੇ ਲਕਬ ਨਾਲ ਨਿਵਾਜਿਆ ਗਿਆ ਸੀ।
ਅਮਰੀਕਨ ਸੁੰਦਰੀ ਵਿਲੀਸ ਸਿੰਪਸਨ ਦਾ ਆਪਣੇ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਸੀ ਤੇ ਦੂਜੇ ਤੋਂ ਤਲਾਕ ਲੈਣ ਦੀ ਉਹ ਉਦੋਂ ਉਡੀਕ ਵਿਚ ਸੀ, ਜਦੋਂ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅੱਠਵੇਂ ਦਾ ਵਿਲੀਸ ਸਿੰਪਸਨ 'ਤੇ ਦਿਲ ਆ ਗਿਆ ਸੀ। ਸ਼ਾਹੀ ਪਰਿਵਾਰ ਨੇ ਇਸਦਾ ਵਿਰੋਧ ਕੀਤਾ ਸੀ ਤੇ ਉਸ ਵਕਤ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਟੈਨਲੀ ਬੌਲਡਵਿੰਨ ਨੇ ਬਾਦਸ਼ਾਹ ਐਡਵਰਡ ਅੱਠਵੇਂ ਨੂੰ ਬਹੁਤ ਸਮਝਾਇਆ ਸੀ ਕਿ ਦੋ ਦੋ ਜਿਉਂਦੇ ਖਸਮਾਂ ਵਾਲੀ ਛੁੱਟੜ ਔਰਤ ਨੂੰ ਇੰਗਲੈਂਡ ਦੀ ਪਰਜਾ ਕਦੇ ਵੀ ਆਪਣੀ ਮਹਾਰਾਣੀ ਸਵਿਕਾਰ ਨਹੀਂ ਕਰੇਗੀ। ਐਡਵਰਡ ਆਪਣੀ ਪ੍ਰੇਮੀਕਾ ਸਿੰਪਸਨ ਨਾਲ ਆਪਣਾ ਰਿਸ਼ਤਾ ਤੋੜਨ ਲਈ ਰਜ਼ਾਮੰਦ ਨਹੀਂ ਸੀ ਹੋਇਆ ਤੇ ਉਸਨੇ 20 ਜਨਵਰੀ 1936 ਤੋਂ 11 ਦਸੰਬਰ 1936 ਤੱਕ ਕੇਵਲ 326 ਦਿਨ ਰਾਜ ਕਰਨ ਬਾਅਦ ਬਿਨਾ ਰਾਜ-ਮੁਕਟ ਪਹਿਨਿਆਂ ਆਪਣਾ ਸ਼ਾਸਨ ਹੱਸ ਕੇ ਆਪਣੇ ਛੋਟੇ ਭਰਾ ਐਲਬਰਟ ਲਈ ਦਿੱਤਾ ਛੱਡ ਸੀ। ਐਲਬਰਟ ਹੀ ਬਾਅਦ ਵਿਚ ਜੌਰਜ਼ ਛੇਵੇਂ ਵਜੋਂ ਪ੍ਰਸਿੱਧ ਹੋਇਆ ਸੀ। ਐਡਵਰਡ ਬ੍ਰਤਾਨਵੀਂ ਸ਼ਾਸਕਾਂ ਵਿਚੋਂ ਸਭ ਤੋਂ ਘੱਟ ਸਮਾਂ ਰਾਜ ਕਰਨ ਵਾਲਾ ਬ੍ਰਤਾਨਵੀ ਬਾਦਸ਼ਾਹ ਹੋ ਨਿਬੜਿਆ ਸੀ। ਕੇਵਲ ਡਿਉਕ ਔਫ ਵਿੰਨਸਡਰ ਬਣ ਕੇ ਉਸਨੇ 3 ਜੂਨ 1937 ਵਿਚ ਸਿੰਪਸਨ ਨਾਲ ਵਿਆਹ ਕਰਵਾਇਆ ਤੇ ਸਵੈ-ਇੱਛਾ ਨਾਲ ਜਲਾਵਤਨੀ ਦਾ ਜੀਵਨ ਇਸ ਫਰਾਂਸ ਦੇ ਵਿੰਨਡਸਰ ਵਿਲੇ ਵਿੱਚ ਬਤੀਤ ਕੀਤਾ ਸੀ।
ਡਾਇਨਾ ਸੋਚ ਰਹੀ ਸੀ ਕਿ ਪਿਆਰ ਵਿਚ ਕਿੰਨੀ ਤਾਕਤ ਹੁੰਦੀ ਹੈ ਕਿ ਇਕ ਬਾਦਸ਼ਾਹ ਨੇ ਇੰਗਲੈਂਡ ਦੇ ਰਾਜ-ਭਾਗ ਨੂੰ ਵੀ ਠੋਕਰ ਮਾਰ ਦਿੱਤੀ ਸੀ। ਫਾਇਦ ਚਾਹੁੰਦਾ ਸੀ ਕਿ ਡੋਡੀ ਵਿਆਹ ਤੋਂ ਬਾਅਦ ਇਸੇ ਵਿਲੇ ਵਿਚ ਰਹੇ। ਐਡਵਰਡ 1972 ਵਿਚ ਪੂਰਾ ਹੋ ਗਿਆ ਸੀ ਤੇ ਸਿੰਪਸਨ ਦੀ 1986 ਵਿਚ ਮੌਤ ਤੋਂ ਬਾਅਦ ਮੁਹੰਮਦ ਅਲ ਫਾਇਦ ਨੇ ਇਹ ਵਿਲਾ ਵਿੰਡਸਰ ਪੰਜਾਹ ਸਾਲਾਂ ਦੀ ਲੀਜ਼ 'ਤੇ ਲੈ ਲਿਆ ਸੀ ਤੇ ਕਰੋੜਾਂ ਪੌਂਡ ਖਰਚ ਕੇ ਇਸਨੂੰ ਸਵਾਰਿਆ ਸੀ।
ਸਪਤਾਹ ਅੰਤ ਡੋਡੀ ਨਾਲ ਬਿਤਾਉਣ ਬਾਅਦ ਡਾਇਨਾ ਕੈਨਸਿੰਘਟਨ ਮਹਿਲ ਮੁੜ ਆਈ ਸੀ। ਡਾਇਨਾ ਬਹੁਤ ਖੁਸ਼ ਸੀ। ਉਸਦੇ ਬੱਚੀਆਂ ਨੇ ਛੇ ਹਫਤਿਆਂ ਦੀਆਂ ਛੁੱਟੀਆਂ ਮਨਾਉਣ ਪ੍ਰਿੰਸ ਚਾਰਲਸ ਨਾਲ ਬੈਲਮੌਰਲ, ਸਕਾਟਲੈਂਡ ਜਾਣ ਦਾ ਪਹਿਲਾਂ ਦੀ ਮਨਸੂਬਾ ਬਣਾਇਆ ਹੋਇਆ ਸੀ। ਲੇਕਿਨ ਡਾਇਨਾ ਨੇ ਬੱਚਿਆਂ ਨੂੰ ਮਿਥੇ ਦਿਹਾੜੇ ਤੋਂ ਪਹਿਲਾਂ ਹੀ ਭੇਜ ਦਿੱਤਾ ਸੀ, "ਇਥੇ ਕੀ ਪਿਆ ਹੈ। ਜਾਉ ਆਪਣੇ ਪਾਪਾ ਨਾਲ ਜਾ ਕੇ ਸ਼ਿਕਾਰ ਖੇਡੋ ਤੇ ਮੱਛੀਆਂ ਫੜ੍ਹੋ।"
ਬੱਚਿਆਂ ਨੂੰ ਬੈਲਮੌਰਲ ਭੇਜ ਕੇ ਡਾਇਨਾ ਡੋਡੀ ਕੋਲ ਫੇਰ ਜੌਨੀਕਲ 'ਤੇ ਝੂਟੇ ਲੈਣ ਚਲੀ ਗਈ ਸੀ। ਰਾਤ ਨੂੰ ਚੰਦ ਚਾਨਣੀ ਰਾਤ ਵਿਚ ਟਿਮਟਿਮਾਉਂਦੇ ਤਾਰਿਆਂ ਦੀ ਛਾਵੇਂ ਪਿਆਰ ਕਰਦੇ ਹੋਏ ਡੋਡੀ ਅਤੇ ਡਾਇਨਾ ਮੈਡੀਟਰੇਨੀਅਨ ਸਮੁੰਦਰ ਵਿਚ ਨੀਸ ਤੋਂ ਸਾਰਡੀਨਾ ਟਾਪੂ ਪਹੁੰਚ ਗਏ ਸਨ। ਸਾਰੀ ਰਾਤ ਜੌਨੀਕਲ 'ਤੇ ਮੱਧਮ ਅਤੇ ਮਧੁਰ ਅਵਾਜ਼ ਵਿਚ ਦਾ ਅਕੈਡਮੀ ਅਵਾਰਡ ਪ੍ਰਾਪਤ ਕਰ ਚੁੱਕੀ ਫਿਲਮ ਦਾ ਇੰਗਲੀਸ਼ ਪੇਸ਼ੈਂਟ ਦਾ ਸੰਗੀਤ ਵੱਜਦਾ ਰਿਹਾ ਸੀ।
ਡਾਇਨਾ ਨੇ ਆਪਣੇ ਡੋਡੀ ਨਾਲ ਇਸ਼ਕ ਬਾਰੇ ਆਪਣੀਆਂ ਸਹੇਲੀਆਂ ਰੋਜ਼ਾ ਮੌਨਕਟਨ, ਡੈਬੀ ਫਰੈਂਕ ਅਤੇ ਲੇਡੀ ਬੌਉਕਰ ਨੂੰ ਖ਼ੁਸ਼ਖਬਰੀ ਸੁਣਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਦੱਸਿਆ ਸੀ। ਵਿਲੀਅਮ ਨੇ ਉੱਤਰ ਦਿੱਤਾ ਸੀ, "ਮੰਮੀ ਤੇਰੀ ਖੁਸ਼ੀ ਵਿਚ ਹੀ ਸਾਡੀ ਖੁਸ਼ੀ ਹੈ।"
ਡਾਇਨਾ ਖੁਸ਼ੀ ਵਿਚ ਚੀਖ ਉੱਠੀ ਸੀ ਜਦੋਂ ਡੋਡੀ ਨੇ ਉਸਨੂੰ ਹੀਰਿਆਂ ਦਾ ਬਾਜ਼ੂਬੰਦ ਦਿੱਤਾ ਸੀ। ਮੌਨੋਕੋ ਵਿਚ ਜੌਨੀਕਲ ਦਾ ਐਂਕਰ ਸਿੱਟਦਿਆਂ ਹੀ ਮਸ਼ਹੂਰ ਗਹਿਣਿਆਂ ਦੀਆਂ ਦੁਕਾਨਾਂ 'ਤੇ ਲਿਜਾ ਕੇ ਡੋਡੀ ਨੇ ਹੋਰ ਗਹਿਣਿਆਂ ਦੀ ਡਾਇਨਾ 'ਤੇ ਬਰਸਾਤ ਕਰ ਦਿੱਤੀ ਸੀ। ਜੌਨੀਕਲ ਦੇ ਸਿਖਰ 'ਤੇ ਖੜ੍ਹ ਕੇ ਉਹਨਾਂ ਨੇ ਮੌਂਟੀ ਕਾਰਲੋ ਵਿਚ ਹੁੰਦੀ ਆਤਿਸ਼ਬਾਜ਼ੀ ਨੂੰ ਦੇਖਿਆ ਸੀ। ਆਖਰੀ ਸਵੇਰ ਨੂੰ ਸਾਰਾ ਜੌਨੀਕਲ ਸੱਜਰੇ ਫੁੱਲਾਂ ਨਾਲ ਸਜਾਉਣ ਲਈ ਡੋਡੀ ਨੇ ਫੁੱਲ ਆਰਡਰ ਕੀਤੇ ਸਨ। ਪਰ ਜਦੋਂ ਉਹਨ ਸਮੇਂ ਸਿਰ ਨਾ ਉਪੜ ਸਕੇ ਤਾਂ ਡੋਡੀ ਆਪਣੇ ਇਕ ਕਰਿੰਦੇ ਨੂੰ ਪਿੱਛੇ ਛੱਡ ਗਿਆ ਸੀ, ਜੋ ਕਿਸ਼ਤੀ ਵਿਚ ਫੁੱਲ ਲੈ ਕੇ ਬਾਅਦ ਵਿਚ ਉਹਨਾਂ ਨਾਲ ਆ ਕੇ ਰਲਿਆ ਸੀ।
ਡਾਇਨਾ ਨੇ ਵਰਸਾਚੀ ਦੇ ਨਿੱਜੀ ਫੋਟੋਗ੍ਰਾਫਰ ਮਾਰੀਓ ਬਰੀਨਾ ਨੂੰ ਫੋਨ ਕਰਕੇ ਆਪਣਾ ਟਿਕਾਣਾ ਦੱਸ ਦਿੱਤਾ ਸੀ ਤਾਂ ਕਿ ਉਹ ਬਾਕੀ ਫੋਟੋਗ੍ਰਾਫਰਾਂ ਅਤੇ ਪੱਤਰਕਾਰਾਂ ਨੂੰ ਵੀ ਢੰਡ ਪਾ ਦੇਵੇ। ਇਹ ਵੀ ਚਰਚਾ ਵਿਚ ਰਹਿਣ ਦਾ ਡਾਇਨਾ ਦਾ ਹਥਿਆਰ ਸੀ, ਉਹ ਖੁਦ ਪੱਤਰਕਾਰਾਂ ਨੂੰ ਮਗਰ ਲਾਉਣ ਲਈ ਆਪਣੇ ਭਰੋਸੇ ਦੇ ਵਿਅਕਤੀਆਂ ਰਾਹੀਂ ਪਹਿਲਾਂ ਹੀ ਸੂਚਿਤ ਕਰ ਦਿੰਦੀ ਹੁੰਦੀ ਸੀ ਕਿ ਉਹ ਕਦੋਂ ਅਤੇ ਕਿੱਥੇ ਜਾ ਰਹੀ ਹੁੰਦੀ ਸੀ। ਡਾਇਨਾ ਡੋਡੀ ਨਾਲ ਅਸ਼ਲੀਲ ਅਤੇ ਕਾਮ ਉਕਸਾਊ ਤਸਵੀਰਾਂ ਖਿੱਚਵਾਉਣ ਲਈ ਤੜਫੀ ਪਈ ਸੀ। ਉਹ ਜਾਣਦੀ ਸੀ ਕਿ ਉਹਨਾਂ ਤਸਵੀਰਾਂ ਦੇ ਛਪਣ ਨਾਲ ਸਾਰੇ ਇੰਗਲੈਂਡ ਨੂੰ ਬਿਨਾ ਬਾਲਣੋਂ ਅੱਗ ਲੱਗ ਜਾਵੇਗੀ। ਖਾਸ ਕਰ ਉਸਦੇ ਪੁਰਾਣੇ ਪ੍ਰੇਮੀਆਂ ਅਤੇ ਸ਼ਾਹੀ ਘਰਾਣੇ ਨੇ ਤਾਂ ਉੱਕਾ ਹੀ ਸੜ-ਬਲ੍ਹ ਜਾਣਾ ਸੀ। ਡਾਇਨਾ ਸਭ ਨੂੰ ਮਚਾਉਣਾ ਚਾਹੁੰਦੀ ਸੀ।
ਡੋਡੀ ਨੇ ਕੈਲੀ ਫਿੱਸ਼ਰ ਨਾਲ 4 ਅਗਸਤ 1997 ਨੂੰ ਲੌਸ ਐਂਜ਼ਲਸ ਉਸਦੇ ਮਾਪਿਆਂ ਦੀ ਵਰ੍ਹੇਗੰਢ ਮਨਾਉਣ ਪਹੁੰਚਣ ਦਾ ਵਾਅਦਾ ਕੀਤਾ ਹੋਇਆ ਸੀ। ਜਦ ਡੋਡੀ ਦੇ ਨਾ ਪਹੁੰਚਣ 'ਤੇ ਕੈਲੀ ਨੇ ਡੋਡੀ ਨੂੰ ਫੋਨ ਕੀਤਾ ਸੀ ਤਾਂ ਉਸਨੇ ਦੱਸ ਦਿੱਤਾ ਸੀ ਕਿ ਉਹ ਡਾਇਨਾ ਨਾਲ ਜੌਨੀਕਲ 'ਤੇ ਘੁੰਮ ਰਿਹਾ ਸੀ। ਡੋਡੀ ਨੇ ਨਾਲ ਲੱਗਦਾ ਝੂਠ ਬੋਲ ਦਿੱਤਾ ਸੀ ਕਿ ਗਾਇਕ ਜੌਰਜ਼ ਮਾਇਕਲ ਅਤੇ ਐਲਟਨ ਜੌਹਨ ਵੀ ਉਹਨਾਂ ਦੇ ਨਾਲ ਸਨ। ਡੋਡੀ ਨੇ ਇਹ ਵੀ ਸਲਾਹ ਕੈਲੀ ਨੂੰ ਦਿੱਤੀ ਸੀ ਕਿ ਜੇ ਉਹ ਡਾਇਨਾ ਨਾਲ ਉਸਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਦੇਖੇ ਤਾਂ ਕੈਲੀ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਵੇ।
ਸੱਤ ਅਗਸਤ ਨੂੰ ਡਾਇਨਾ ਨੇ ਲੰਡਨ ਦੀ ਪਾਰਕ ਲੇਨ ਵਾਲੇ ਅੱਠ ਸੌਣ ਕਮਰਿਆਂ ਵਾਲੇ ਡੋਡੀ ਦੇ ਘਰ ਡੋਡੀ ਨਾਲ ਸੁਹਾਣੀ ਸ਼ਾਮ ਬਿਤਾਉਣ ਜਾਣਾ ਸੀ। ਡਾਇਨਾ ਕੈਨਸਿੰਘਟਨ ਮਹਿਲ ਵਿਚੋਂ ਨੀਲੀ ਕੌਕਟੇਲ ਪੁਸ਼ਾਕ ਪਾ ਕੇ ਤੁਰਨ ਲੱਗੀ ਤਾਂ ਰੁੱਕ ਗਈ। ਉਸ ਨੇ ਆਪਣੇ ਨੌਕਰ ਪੋਲ ਬੂਰਲ ਨੂੰ ਪੁੱਛਿਆ ਸੀ, "ਮੇਰੇ ਪਿਤਾ ਦੇ ਸੋਨੇ ਵਾਲੇ ਕਫ-ਲਿੰਕ ਪੈਕ ਕਰ ਦਿੱਤੇ?"
ਪੋਲ ਨੇ ਹੱਥਾਂ ਵਿਚ ਫੜ੍ਹਿਆ ਡੱਬਾ ਡਾਇਨਾ ਨੂੰ ਦੇ ਦਿੱਤਾ ਸੀ। ਡਾਇਨਾ ਨੇ ਲੈ ਕੇ ਉਹ ਆਪਣੇ ਪਰਸ ਵਿਚ ਪਾ ਲਿਆ ਤੇ ਬਾਹਰ ਜਾਂਦੀ ਹੋਈ ਬੋਲੀ, "ਮੇਰੀ ਉਡੀਕ ਨਾ ਕਰੀਂ। ਘਰ ਜਾ ਕੇ ਸੌਂ ਜਾਹ।"
ਡੋਡੀ ਦੇ ਕਲਾ ਭਵਨ ਵਰਗੇ ਘਰ ਦੀ ਇਕ ਕੰਧ 'ਤੇ ਭਾਂਤ-ਸੁਭਾਂਤੀਆਂ ਬੇਸਬਾਲ ਟੋਪੀਆਂ ਦੀ ਪ੍ਰਦਰਸ਼ਨੀ ਲੱਗੀ ਹੋਈ ਸੀ। ਆਧਨਿਕ ਬੈਠਕ ਵਿਚ ਛੋਟੀਆਂ ਲੱਤਾਂ ਵਾਲੇ ਮੇਜ਼ ਅਤੇ ਨੀਲੇ ਰੰਗ ਦਾ ਵੱਡਾ ਸੋਫਾ ਪਿਆ ਸੀ, ਜਿਸ ਉੱਤੇ ਦਰਜਣ ਦੇ ਕਰੀਬ ਬੰਦੇ ਇਕੋ ਸਮੇਂ ਆਸਾਨੀ ਨਾਲ ਇਕੱਠੇ ਬੈਠ ਸਕਦੇ ਸਨ। ਕਮਰੇ ਵਿਚ ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਪੈਟਰਿਕ ਡੀਮਾਰਚੀਲੀਅਰ ਦੀ ਖਿੱਚੀ ਵੇਲਜ਼ ਦੀ ਸ਼ਹਿਜ਼ਾਦੀ ਦੀ ਆਦਮ-ਕੱਦ ਤਸਵੀਰ ਟੰਗੀ ਹੋਈ ਸੀ। ਡਾਇਨਾ ਨੂੰ ਆਪਣੀ ਫੋਟੋ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਸੀ, "ਹੋਰ ਕਿਸੇ ਮਸ਼ੂਕ ਦੀ ਫੋਟੋ ਨ੍ਹੀਂ ਲਾਈ?"
"ਨਹੀਂ ਹੁਣ ਤਾਂ ਤੇਰੀਆਂ ਫੋਟੋਆਂ ਹੀ ਹਰ ਪਾਸੇ ਲੱਗਣਗੀਆ, ਡਾਇਯਾਨਾ।" ਡਾਇਨਾ ਦੀਆ ਨਰਮ ਮੁਲਾਇਮ ਗੱਲ੍ਹਾਂ 'ਤੇ ਪੁੱਠੀਆਂ ਉਂਗਲਾਂ ਫੇਰਦਿਆਂ ਡੋਡੀ ਨੇ ਜੁਆਬ ਦਿੱਤਾ ਸੀ।
ਡਾਇਨਾ ਨੂੰ ਡੋਡੀ ਦਾ ਵਿਦੇਸ਼ੀ ਉਚਾਰਨ ਬਹੁਤ ਚੰਗਾ ਲੱਗਦਾ ਸੀ। ਖਾਸਕਰ ਜਦੋਂ ਉਹ ਡਾਇਨਾ ਦੇ ਨਾਮ ਨੂੰ ਡਾਇਨਾ ਜਾਂ ਡਾਇਆਨਾ ਦੀ ਬਜਾਏ ਡਾਇਯਾਨਾ ਆਖ ਕੇ ਪੁਕਾਰਦਾ ਸੀ। ਡਾਇਨਾ ਖਿੜਖਿੜ ਕੇ ਹੱਸ ਪਈ ਸੀ, "ਇਹ ਤਾਂ ਉਹਨਾਂ ਮਾਡਲਾਂ ਅਤੇ ਅਭਿਨੇਤਰਆਂ ਨਾਲ ਧੱਕਾ ਹੈ, ਜਿਨ੍ਹਾਂ ਬਿਚਾਰੀਆਂ ਦਾ ਰੋਜ਼ਗਾਰ ਹੀ ਫੋਟੋਆਂ ਖਿੱਚਵਾ ਕੇ ਚੱਲਦਾ ਹੈ।"
60 ਪਾਰਕ ਲੇਨ, ਲੰਡਨ ਦੇ ਡੋਡੀ ਦੇ ਅਪਾਰਟਮੈਂਟ ਮੂਹਰੇ ਦਰਜਣ ਦੇ ਕਰੀਬ ਫੋਟੋਗ੍ਰਾਫਰ ਖੜ੍ਹੇ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਡਾਇਨਾ ਤੇ ਡੋਡੀ ਰੈਸਟੋਰੈਂਟ ਜਾਂ ਨਾਇਟ ਕਲੱਬ ਜਾਣ ਲਈ ਨਿਕਲਣ ਤੇ ਉਹ ਫੋਟੋਆਂ ਖਿੱਚਣ। ਉਹ ਬਾਹਰ ਨਾ ਨਿਕਲੇ ਡੋਡੀ ਨੇ ਨੌਕਰ ਭੇਜ ਕੇ ਨੇੜ੍ਹੇ ਦੇ ਡੌਰਚੈਸਟਰ ਹੋਟਲ ਵਿਚੋਂ ਖਾਣਾ ਘਰ ਹੀ ਮੰਗਵਾ ਲਿਆ ਸੀ। ਖਾਣੇ ਬਾਅਦ ਡੋਡੀ ਦੇ ਬੈੱਡਰੂਮ ਵਿਚ ਬੈਠਿਆਂ ਡਾਇਨਾ ਨੇ ਤੱਕਿਆ ਕਿ ਉਸ ਵਾਂਗ ਡੋਡੀ ਦਾ ਇਕ ਕਮਰਾ ਵੀ ਨਾਜ਼ੁਕ ਬਾਲ ਖਿਡਾਉਣਿਆਂ ਨਾਲ ਭਰਿਆ ਪਿਆ ਸੀ, ਜੋਂ ਡੋਡੀ ਦੇ ਬਚਪਨ ਦੀ ਇਕੱਲਤਾ ਦਾ ਸਬੂਤ ਦਿੰਦਾ ਸੀ। ਡਾਇਨਾ ਨੇ ਆਪਣੇ ਪਰਸ ਵਿਚੋਂ ਕੱਢ ਕੇ ਇਕ ਡੱਬੀ ਡੋਡੀ ਨੂੰ ਦਿੱਤੀ।
ਡੋਡੀ ਨੇ ਡੱਬੀ ਖੋਲ੍ਹ ਸੋਨੇ ਦੇ ਕੱਫ-ਲਿੰਕ ਚੁੱਕਣ 'ਤੇ ਡਾਇਨਾ ਬੋਲੀ ਸੀ, "ਇਹ ਮੇਰੇ ਪਿਤਾ ਦੇ ਸਨ। ਮੈਂ ਚਾਹੁੰਦੀਆਂ ਹਾਂ ਤੂੰ ਇਹਨਾਂ ਨੂੰ ਪਹਿਨਿਆਂ ਕਰੇਂ।"
ਡੋਡੀ ਨੇ ਡਾਇਨਾ ਦਾ ਧੰਨਵਾਦ ਕੀਤਾ ਸੀ। ਉਹ ਜਾਣਦਾ ਸੀ ਕਿ ਡਾਇਨਾ ਆਪਣੇ ਸਵਰਗਵਾਸੀ ਬਾਪ ਨੂੰ ਬਹੁਤ ਪਿਆਰ ਕਰਦੀ ਸੀ। ਇਸ ਤੋਂ ਪਹਿਲਾਂ ਡਾਇਨਾ ਡੋਡੀ ਨੂੰ ਐਸਪਰੇ'ਜ਼ ਮਸ਼ਹੂਰ ਸੁਨਿਅਰਿਆਂ ਦਾ ਬਣਾਇਆ ਇਕ ਸੋਨੇ ਦਾ ਸੀਗਾਰ ਕਟਰ 'ਵਿਦ ਲਵ ਫਰੌਮ ਡਾਇਨਾ' (ਪਿਆਰ ਸਹਿਤ ਡਾਇਨਾ ਵੱਲੋਂ) ਖੁਣਵਾ ਕੇ ਭੇਂਟ ਕਰ ਚੁੱਕੀ ਸੀ। ਰਾਤ ਨੂੰ ਇਕ ਵਜੇ ਜਦੋਂ ਡਾਇਨਾ ਡੋਡੀ ਦੇ ਅਪਾਰਟਮੈਂਟ ਵਿਚੋਂ ਨਿਕਲੀ ਤਾਂ ਉਸਨੇ ਮੁਸਕਰਾਉਂਦਿਆਂ ਹੋਇਆਂ ਫੋਟੋਗ੍ਰਾਫਰਾਂ ਨੂੰ ਪੋਜ ਬਣਾ ਕੇ ਫੋਟੋਆਂ ਖਿਚਵਾਈਆਂ ਸਨ। ਗੁਮਾਨ ਵਿਚ ਆਈ ਡਾਇਨਾ ਦੀ ਕਾਰ ਮੋੜਨ ਲੱਗੀ ਤਾਂ ਇਕ ਫੋਟੋਗ੍ਰਾਫਰ ਨੇ ਉੱਚੀ ਸਾਰੀ ਗਾਲ੍ਹ ਕੱਢੀ ਸੀ, "ਤੇਰੀ ਭੈਣ...।"
ਡਾਇਨਾ ਨੇ ਸ਼ੀਸ਼ੇ ਰਾਹੀਂ ਬਾਹਰ ਮੂੰਹ ਕੱਢ ਕੇ ਦੇਖਿਆ ਤਾਂ ਉਸਦੀ ਕਾਰ ਦਾ ਇਕ ਟਾਇਰ ਇਕ ਫੋਟੋਗ੍ਰਾਫਰ ਦੇ ਪੈਰ 'ਤੇ ਚੜ੍ਹ ਗਿਆ ਸੀ। ਡਾਇਨਾ ਉਸਨੂੰ ਪੈਰ ਫੜ੍ਹ ਬੈਠੇ ਨੂੰ ਦੇਖ ਕੇ ਖਿੜਖਿੜਾ ਕੇ ਹੱਸ ਪਈ ਸੀ, "ਥੱਲੇ ਆਉਣ ਦਾ ਸ਼ੌਂਕ ਹੈ ਤਾਂ ਰੇਲ ਗੱਡੀ ਹੇਠਾਂ ਆਜਾ। ਪ੍ਰਿੰਸੈਸ ਡਾਇਨਾ ਦੇ ਥੱਲੇ ਤਾਂ ਹੁਣ ਸਿਰਫ ਪਲੇਅ ਬੋਆਏ ਡੋਡੀ ਹੀ ਆਇਆ ਕਰੂ।" ਅਗਲੇ ਦਿਨ ਦੇ ਇੰਗਲੈਂਡ ਦੇ ਸਭ ਅਖ਼ਬਾਰਾਂ ਨੂੰ ਇਹ ਨਵੀਂ ਸੁਰਖੀ ਦੇ ਕੇ ਡਾਇਨਾ ਉੱਥੋਂ ਕਾਰ ਭਜਾ ਕੇ ਲੈ ਗਈ ਸੀ।
ਦੂਜੇ ਦਿਨ ਡਾਇਨਾ ਨੇ ਧਰਤ-ਖਾਨਾਂ ਦੇ ਪੀੜਤ ਬਚਾਉ ਅੰਦੋਲਨ ਦੇ ਤਿੰਨ ਦਿਨਾਂ ਟੂਰ ਲਈ ਲਈ ਬੌਜ਼ਨੀਆ ਨੂੰ ਜਾਣਾ ਸੀ। ਜਹਾਜ਼ ਵਿਚ ਬੈਠਿਆਂ ਉਸਦੀ ਸਾਥਣ ਸੈਂਡਰਾ ਮੌਟ ਮੇਅਕਪ ਕਰਨ ਦੇ ਗੁਰ ਦੱਸ ਰਹੀ ਸੀ, ਪਰ ਡਾਇਨਾ ਡੈਨੀਅਨ ਸਟੀਲ ਦਾ ਰੋਮਾਂਚਕ ਨਾਵਲ ਪੜ੍ਹਣ ਵਿਚ ਮਗਨ ਹੋਈ ਆਪਣੇ ਆਪ ਦੀ ਨਾਵਲ ਦੀ ਨਾਇਕਾ ਅਤੇ ਡੋਡੀ ਨੂੰ ਨਾਇਕ ਤਸਵੱਰ ਕਰੀ ਜਾ ਰਹੀ ਸੀ।
9 ਅਸਗਤ ਨੂੰ ਡਾਇਨਾ ਨੇ ਅਖ਼ਬਾਰ ਚੁੱਕਿਆਂ ਤੇ ਇਕ ਖ਼ਬਰ ਦੇਖ ਕੇ ਚੌਂਕ ਗਈ ਸੀ। ਪ੍ਰਿੰਸ ਚਾਰਲਸ ਦੀ ਮਰਸਡੀਜ਼ ਮਜ਼ੌਰਕੋ ਦੇ ਪਹਾੜੀ ਰਾਹਾਂ ਵਿਚ ਪਹਾੜ ਨਾਲ ਟਰਕਰਾ ਕੇ ਹਾਦਸਾਗ੍ਰਸਤ ਬੁਰੀ ਤਰ੍ਹਾਂ ਟੁੱਟ ਗਈ ਸੀ, ਪਰ ਪ੍ਰਿੰਸ ਚਾਰਲਸ ਵਾਲ ਵਾਲ ਬੱਚ ਗਿਆ ਸੀ। ਡਾਇਨਾ ਨੂੰ ਯਕਾਯਕ ਆਪਣੇ ਜੋਤਸ਼ੀ ਦੀ ਭਵਿੱਖਬਾਣੀ ਯਾਦ ਆ ਗਈ ਸੀ। ਡਾਇਨਾ ਨੇ ਫੌਰਨ ਆਪਣੇ ਜੋਤਸ਼ੀ ਨੂੰ ਫੋਨ ਕਰਕੇ ਆਪਣੇ ਤੇ ਡੋਡੀ ਬਾਰੇ ਟੇਵਾ ਲਾਉਣ ਲਈ ਕਿਹਾ ਸੀ। ਜਦੋਂ ਜੋਤਿਸ਼ੀ ਨੇ ਆਪਣਾ ਹਿਸਾਬ ਕਿਤਾਬ ਲਾ ਕੇ ਡਾਇਨਾ ਨੂੰ ਦੱਸਿਆ ਸੀ, "ਤਿੰਨ ਡੀਆਂ ਇਕੱਠੀਆਂ ਹੁੰਦੀਆਂ ਹਨ। ਡਾਇਨਾ, ਡੋਡੀ ਤੇ ਡੈੱਥ। ਹੁਣ ਤਾਂ ਤੇਰੇ ਤੇ ਡੋਡੀ ਦਾ ਇਕੱਠਿਆਂ ਜੀਣਾ ਮਰਨਾ ਲਿੱਖਿਆ ਹੈ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਆਖਰੀ ਸੁਆਸਾਂ ਤੱਕ ਤੁਸੀਂ ਇਕੱਠੇ ਜੀਵਨ ਦਾ ਸਫ਼ਰ ਕਰੋਂਗੇ।"
ਡਾਇਨਾ ਨੂੰ ਇਹ ਸੁਣ ਕੇ ਚਾਅ ਚੜ੍ਹ ਗਿਆ ਸੀ ਤੇ ਉਹ ਕਈ ਘੰਟੇ ਡੋਡੀ ਨਾਲ ਫੋਨ 'ਤੇ ਗੱਲਾਂ ਕਰਕੇ ਹੱਸਦੀ ਰਹੀ ਸੀ। ਦਸ ਤਾਰੀਖ ਨੂੰ ਬੌਸਨੀਆ ਤੋਂ ਵਾਪਿਸ ਆ ਕੇ ਜਦ ਡਾਇਨਾ ਨੇ ਲੰਡਨ ਦੀ ਧਰਤੀ 'ਤੇ ਪਹਿਲਾ ਕਦਮ ਧਰਿਆ ਤਾਂ ਸੰਡੇ ਮਿਰਰ ਦਾ ਉਹ ਅੰਕ ਲੋਕਾਂ ਦੇ ਹੱਥਾਂ ਵਿਚ ਸੀ, ਜਿਸ ਦੇ ਮੁੱਖ ਪੰਨੇ 'ਤੇ ਜੌਨੀਕਲ ਉੱਤੇ ਸਵਾਰ ਡੋਡੀ ਦੇ ਬੁੱਲ੍ਹਾਂ ਵਿਚ ਬੁੱਲ੍ਹ ਪਾਈ ਚੁੰਮਦੀ ਹੋਈ ਡਾਇਨਾ ਦੀ ਤਸਵੀਰ ਨਾਲ ਸੁਰਖੀ ਛਪੀ ਹੋਈ ਸੀ, "ਆਖਰ ਸ਼ਹਿਜ਼ਾਦੀ ਨੇ ਖੁਸ਼ੀਆਂ ਲੱਭ ਲਈਆਂ!" ਅਖ਼ਬਾਰ ਦੇ ਅੰਦਰਲੇ ਦਸ ਸਫੇ ਹੋਰ ਉਹਨਾਂ ਦੀਆਂ ਹੀ ਤਸਵੀਰਾਂ ਨਾਲ ਭਰੇ ਪਏ ਸਨ। ਪੰਜ ਦਿਨਾਂ ਵਿਚ ਖਿੱਚੀਆਂ ਗਈਆਂ ਇਹਨਾਂ ਫੋਟੋਆਂ ਅਖ਼ਬਾਰ ਨੇ £600,000 ਦੀਆਂ ਖਰੀਦੀਆਂ ਸਨ। ਡਾਇਨ ਹੀਥਰੋ ਏਅਰਪੋਰਟ ਤੋਂ ਸਿੱਧੀ ਆਪਣੇ ਹੇਅਰ ਡਰੈੱਸਰ ਸੀਮੌਂਡ ਕੋਲ ਚਲੀ ਗਈ ਸੀ, "ਮੈਨੂੰ ਸ਼ੈਰਨ ਸਟੋਨ ਵਰਗੀ ਸੋਹਣੀ ਬਣਾ'ਦੇ। ਮੇਰੀਆਂ ਹੁਣ ਬਹੁਤ ਫੋਟੋਆਂ ਖਿੱਚੀਆਂ ਜਾਣੀ ਹਨ।"
ਡਾਇਨਾ ਨੂੰ ਦੁਨੀਆਂ ਵਿਚ ਸਭ ਤੋਂ ਖ਼ੂਬਸੂਰਤ ਔਰਤ ਅਮਰੀਕਨ ਐਕਟਰੈੱਸ ਸ਼ੈਰਨ ਸਟੋਨ ਲੱਗਦੀ ਸੀ। ਡਾਇਨਾ ਅਕਸਰ ਕਿਹਾ ਕਰਦੀ ਸੀ ਕਿ ਉਹ ਅਗਲੇ ਜਨਮ ਵਿਚ ਸ਼ੈਰਨ ਸਟੋਨ ਬਣ ਕੇ ਪੈਦਾ ਹੋਣਾ ਚਾਹੁੰਦੀ ਸੀ। ਡਾਇਨਾ ਹਮੇਸ਼ਾਂ ਆਪਣੇ ਨਾਈਆਂ ਨੂੰ ਕਿਸੇ ਨਾ ਕਿਸੇ ਪ੍ਰਸਿੱਧ ਹਸਤੀ ਵਰਗੇ ਵਾਲ ਬਣਾਉਣ ਲਈ ਆਖਿਆ ਕਰਦੀ ਸੀ। ਜਿਵੇਂ ਕਿ ਕਦੇ ਉਹ ਮੈਡੋਨਾ ਵਰਗੇ ਵਾਲ ਕਟਵਾaਂਦੀ ਤੇ ਕਦੇ ਲੀਂਡਾ ਐਵਐਨਗਲੀਸਟਾ ਜਾਂ ਕਿਸੇ ਹੋਰ ਵਰਗੇ।
21 ਅਗਸਤ 1997 ਨੂੰ ਡਾਇਨਾ ਅਤੇ ਡੋਡੀ ਫਾਇਦ ਦੇ ਨਿੱਜੀ ਜੈੱਟ ਵਿਚ ਸਵਾਰ ਹੋ ਕੇ ਲੰਡਨ ਤੋਂ ਨੀਸ ਚਲੇ ਗਏ। ਨੀਸ ਏਅਰਪੋਰਟ ਤੋਂ ਉਹ ਹੈਲੀਕਪਟਰ ਵਿਚ ਬੈਠ ਕੇ ਮੌਨੋਕੋ ਨੂੰ ਉੱਡ ਗਏ ਸਨ। ਡੋਡੀ ਡਾਇਨਾ ਨੂੰ ਪਲਾਸ ਬਇਊਮਰਸ਼ੇ ਦੇ ਹੋਟਲ ਹੈਰਮੀਤਾਜ਼ਾ ਵਿਚ ਸਥਿਤ ਅਲਬੈਰਤੋ ਰੈਪੋਸੀ ਦੇ ਜ਼ੇਵਰਾਂ ਵਾਲੇ ਸ਼ੋਅਰੂਮ ਵਿਚ ਲੈ ਗਿਆ ਸੀ। ਅਲਬੈਰਤੋ ਰੈਪੋਸੀ ਪੈਰਿਸ ਦੇ ਰਿਟਜ਼ ਹੋਟਲ ਵਿਚ ਆਪਣੇ ਗਹਿਣਿਆਂ ਦੀ ਪ੍ਰਦਰਸ਼ਨੀ ਲਾਉਂਦਾ ਸੀ ਤੇ ਪਲਾਸ ਵੈਨਡੋਮ ਵਿਚ ਵੀ ਉਸਦੀ ਇਕ ਦੁਕਾਨ ਵੀ ਸੀ। ਅਲਬੈਰਤੋ ਰੈਪੋਸੀ ਦੇ ਬਣਾਏ ਗਹਿਣੇ ਜ਼ਿਆਦਾਤਰ ਸ਼ਾਹੀ ਲੋਕ ਹੀ ਖਰੀਦਦੇ ਸਨ। ਡਾਇਨਾ ਨੇ 'ਟੈਲ ਮੀ ਯੈੱਸ' (ਮੈਨੂੰ ਹਾਂ ਕਰਦੇ) ਨਾਮਕ ਇਕ ਸਗਾਈ ਮੁੰਦਰੀ ਪਸੰਦ ਕਰ ਲਿੱਤੀ ਸੀ। ਇੰਨ-ਬਿੰਨ ਇਹੋ ਜਿਹੀ ਹੀ ਮੁੰਦਰੀ ਚਾਰਲਸ ਨੇ ਡਾਇਨਾ ਨੂੰ ਮੰਗਣੀ ਵੇਲੇ ਪਹਿਨਾਈ ਸੀ। ਜਦੋਂ ਡੋਡੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਰਾਪੋਸੀ ਨੂੰ ਹੋਰ ਮੁੰਦਰੀ ਬਣਾਉਣ ਲਈ ਕਿਹਾ ਸੀ, ਜੋ ਉਸ ਤੋਂ ਵੀ ਉੱਤਮ ਹੋਵੇ ਤੇ ਸਿਰਫ ਡਾਇਨਾ ਦੇ ਪਹਿਨਣ ਲਈ ਵਿਸ਼ੇਸ਼ ਤੌਰ 'ਤੇ ਬਣਾਈ ਜਾਵੇ।
"ਦੋਨੋਂ ਬਣਾ ਦੇਵਾਂਗਾ, ਜੋ ਪਸੰਦ ਹੋਈ ਰੱਖ ਲੈਣਾ।" ਰਪੋਸੀ ਡੋਡੀ ਦਾ ਮੰਤਵ ਸਮਝ ਗਿਆ ਸੀ।
ਅਲਬੈਰਤੋ ਰੈਪੋਸੀ ਦੇ ਪਲਾਸ ਵੈਨਡੋਮ ਸਟੋਰ ਤੋਂ 30 ਅਗਸਤ ਨੂੰ ਡੋਡੀ ਅਤੇ ਡਾਇਨਾ ਨੇ ਲੰਡਨ ਪਰਤਣ ਤੋਂ ਪਹਿਲਾਂ ਉਹ ਮੁੰਦਰੀ ਚੁੱਕਣੀ ਸੀ। ਡੋਡੀ ਨੇ ਚਾਂਦੀ ਦੀ ਇਕ ਥਾਲੀ ਉੱਤੇ ਡਾਇਨਾ ਨੂੰ ਇਕ ਪ੍ਰੇਮ ਸੰਦੇਸ਼ ਵਾਲੀ ਕਵਿਤਾ ਖੁਦਵਾ ਕੇ ਦਿੱਤੀ। ਜਿਸ ਵਿੱਚ ਲਿਖਿਆ ਹੋਇਆ ਸੀ।
ਡਾਢੇ ਪਿਆਰ ਨਾਲ ਡਾਇਨਾ ਨੂੰ ਡੋਡੀ ਵੱਲੋਂ:-
ਜਿਵੇਂ ਕਿ
ਮੈਂ ਬਹੁਤ ਸਾਰੀਆਂ ਚੀਜ਼ਾਂ ਅਜ਼ਮਾਈਆਂ,
ਸੰਗੀਤ ਅਤੇ ਸ਼ਹਿਰਾਂ ਵਿਚੋਂ ਗੁਜ਼ਰਿਆਂ ਹਾਂ,
ਸਿਤਾਰੇ ਅਤੇ ਸਾਗਰ ਫਰੋਲੇ ਹਨ,
ਜਦੋਂ ਮੈਂ ਤੇਰੇ ਨਾਲ ਨਹੀਂ ਹੁੰਦਾ ਤਾਂ
ਮੈਂ ਇਕੱਲਤਾ ਦੀ ਭੀੜ ਵਿਚ ਗੁਆਚ ਜਾਂਦਾ ਹਾਂ,
ਉਥੇ ਮੇਰੇ ਸਿਵਾਏ ਹੋਰ ਕੋਈ ਨਹੀਂ ਹੁੰਦਾ
ਤੇ ਮੈਨੂੰ ਕੁਝ ਵੀ ਸਕੂਨ ਨਹੀਂ ਬਖਸ਼ਦਾ
ਸਿਵਾਏ ਤੇਰੇ।
ਇਸ ਕਵਿਤਾ ਵਾਲੀ ਇਕ ਪਲੇਟ ਡੋਡੀ ਦੀ ਪ੍ਰੇਮਿਕਾ ਟੀਨਾ ਸਨਾਟਰਾ ਨੇ 1980 ਵਿਚ ਡੋਡੀ ਨੂੰ ਆਪਣੇ ਪਿਆਰ ਦੇ ਤੋਹਫੇ ਵਜੋਂ ਦਿੱਤੀ ਸੀ। ਟੀਨਾ ਨੂੰ ਉਹ ਪਲੇਟ ਟੀਨਾ ਦੇ ਸਾਬਕਾ ਪਤੀ ਰਿਚਹਰਡ ਕਪਹਨ ਨੇ ਉਹਨਾਂ ਦੀ ਸ਼ਾਦੀ ਦੇ ਨਜ਼ਰਾਨੇ ਵਿਚ ਦਿੱਤੀ ਸੀ।
ਉਥੋਂ ਵਾਪਿਸ ਆ ਕੇ ਲੰਡਨ ਵਿਚ ਡੋਡੀ ਤੇ ਡਾਇਨਾ ਬਹੁਤਾ ਸਮਾਂ ਇਕੱਠੇ ਹੀ ਰਹੇ ਸਨ। ਸ਼ਨੀਵਾਰ 30 ਅਗਸਤ ਨੂੰ ਡੋਡੀ ਨੇ ਜੌਨੀਕਲ ਤੋਂ ਫੋਨ ਕਰਕੇ ਆਪਣੇ ਪਿਤਾ ਫਾਇਦ ਨੂੰ ਡਾਇਨਾ ਨਾਲ ਸਗਾਈ ਕਰਨ ਦੀ ਯੋਜਨਾ ਦੱਸੀ।
30 ਅਗਸਤ 1997 ਨੂੰ 3.20 ਦੁਪਿਹਰੇ ਲ'ਬੂਰਜ਼ੇ (Le
Bourge) ਏਅਰਪੋਰਟ ਤੇ ਡਾਇਨਾ ਅਤੇ ਡੋਡੀ ਦਾ ਨਿੱਜੀ ਹੈਰੋਡ'ਜ਼ ਦੇ ਹਰੇ ਅਤੇ ਭੁਰੇ ਨਿਸ਼ਾਨ ਚਿੰਨ ਵਾਲਾ ਜੈੱਟ ਪਹੁੰਚ ਗਿਆ ਸੀ। ਡੋਡੀ ਨੇ ਜਹਾਜ਼ ਦੇ ਸ਼ੀਸ਼ੇ ਰਾਹੀਂ ਬਾਹਰ ਉਡੀਕਦੇ 20-25 ਫੋਟੋਗ੍ਰਾਫਰਾਂ ਅਤੇ ਪੱਤਰਕਾਰਾਂ ਨੂੰ ਦੇਖਿਆ ਸੀ, "ਆਪਣੇ ਸਵਾਗਤ ਲਈ ਇਹ ਭੈਣ ਦੇਣੇ ਪਹਿਲਾਂ ਹੀ ਆਏ ਖੜ੍ਹੇ ਨੇ, ਡਾਇਯਾਨਾ।"
"ਵਧੀਆ ਗੱਲ ਆ। ਇਹਨਾਂ ਨੂੰ ਸਾਸਰੀਕਾਲ ਬੁਲਾਏ ਬਿਨਾ ਤਾਂ ਮੈਨੂੰ ਵੀ ਰੋਟੀ ਹਜ਼ਮ ਨਹੀਂ ਹੁੰਦੀ। ਜੇ ਸਵੇਰ ਨੂੰ ਅਖ਼ਬਾਰ ਵਿਚ ਆਪਣੇ ਬਾਰੇ ਖ਼ਬਰ ਜਾਂ ਆਪਣੀ ਫੋਟੋ ਛਪੀ ਨਾ ਲੱਭੇ ਤਾਂ ਮੈਨੂੰ ਹਾਰਟਅਟੈਕ ਹੋਣ ਵਾਲਾ ਹੋ ਜਾਂਦੈ।" ਡਾਇਨਾ ਨੇ ਮਸਖਰੀ ਕੀਤੀ ਸੀ।
ਡੋਡੀ ਨੇ ਜਹਾਜ਼ ਵਿਚੋਂ ਫੋਨ ਕਰਕੇ ਆਪਣੀ ਸੁਰੱਖਿਆ ਲਈ ਪੁਲਿਸ ਬੁਲਾ ਲਿੱਤੀ ਸੀ। ਜਹਾਜ਼ ਦੀਆਂ ਪੌੜੀਆਂ ਉਤਰਦਿਆਂ ਹੀ ਉਹਨਾਂ ਦੇ ਚਿਹਰੇ ਬੇਰੋਕ ਪੈਂਦੀਆਂ ਕੈਮਰਿਆਂ ਦੀਆਂ ਫਲੈੱਸ਼ ਲਾਇਟਾਂ ਨਾਲ ਜਗਮਗ ਕਰ ਰਹੇ ਸਨ। ਜਹਾਜ਼ ਦੀਆਂ ਪੌੜੀਆਂ ਦੇ ਬਿਲਕੁਲ ਬਰਾਬਰ ਡੋਡੀ ਦਾ ਡਰਾਇਵਰ ਫਿਲਪੀ ਡੋਰਨੀਆ ਕਾਲੇ ਰੰਗ ਦੀ ਮਰਸਡੀਜ਼-600 ਲਈ ਖੜ੍ਹਾ ਸੀ। ਮਰਸਡੀਜ਼ ਦੇ ਪਿੱਛੇ ਗੂੜੇ ਹਰੇ ਰੰਗ ਦੀ ਬੈਕਅੱਪ ਕਾਰ ਰੇਜ਼ ਰੋਵਰ ਸੀ, ਜਿਸ ਨੂੰ ਰਿਟਜ਼ ਹੋਟਲ ਦਾ ਸਕਿਉਰਟੀ ਇੰਚਾਰਜ਼ ਹੈਨਰੀ ਪੋਲ ਚਲਾ ਰਿਹਾ ਸੀ। ਜਹਾਜ਼ ਦੇ ਕਰਿੰਦਿਆਂ ਨੂੰ ਫਤਹਿ ਬੁਲਾ ਕੇ ਡੋਡੀ ਅਤੇ ਡਾਇਨਾ ਫੁਰਤੀ ਨਾਲ ਮਰਸਡੀਜ਼ ਦੀ ਪਿੱਛਲੀ ਸਿੱਟ ਵਿਚ ਘੁੱਸ ਗਏ। ਡੋਡੀ ਦੇ ਅੰਗਰੱਖਿਅਕ ਟਰੈਵਰ ਰੀਜ਼-ਜੋਨਜ਼ ਉਹਨਾਂ ਦੀ ਟਾਕੀ ਬੰਦ ਕਰਕੇ ਮੂਹਰੇ ਡਰਾਇਵਰ ਦੇ ਬਰਾਬਰ ਵਾਲੀ ਸੀਟ 'ਤੇ ਬੈਠ ਗਿਆ ਸੀ। ਡੋਡੀ ਨਾਲ ਗਿਆ ਉਸਦਾ ਨੌਕਰ ਅਤੇ ਡੋਡੀ ਦਾ ਦੂਜਾ ਬੌਡੀਗਾਰਡ ਕੈੱਸ ਵਿੰਗਫੀਲਡ ਹੈਨਰੀ ਪੋਲ ਵਾਲੀ ਰੇਜ਼ ਰੋਵਰ ਵਿਚ ਡਾਇਨਾ ਅਤੇ ਡੋਡੀ ਦੇ ਸੂਟਕੇਸ ਲੈ ਕੇ ਬੈਠ ਗਏ। ਗੋਲੀ ਵਾਂਗ ਦੋਨੋਂ ਗੱਡੀਆਂ ਏਅਰਪੋਰਟ ਤੋਂ ਨਿਕਲੀਆਂ। ਆਟੋਰੂਟ 'ਤੇ ਪੈਂਦਿਆਂ ਹੀ ਚਾਰ ਕਾਰਾਂ ਅਤੇ ਕਈ ਪ੍ਰੈਸ ਦੇ ਮੋਟਰਸਾਇਕਲ ਉਹਨਾਂ ਨਾਲ ਆ ਰਲੇ ਸਨ।
"ਖਿੱਚ'ਦੇ ਹਨੇਰੀ ਬਣ'ਜਾ 'ਕੇਰਾਂ ਬਾਈ। ਸਾਲੇ ਨਾਲ ਨਾ ਰਲ ਸਕਣ।" ਡੋਡੀ ਨੇ ਡਰਾਇਵਰ ਨੂੰ ਹੁਕਮ ਦਿੱਤਾ ਸੀ।
ਤਿੰਨ ਕਤਾਰੀ ਹਾਈਵੇਅ ਦੀ ਵਿਚਕਾਰਲੀ ਕਤਾਰ ਵਿਚ ਜਾਂਦਿਆਂ ਡਰਾਇਵਰ ਫਿਲਪੀ ਡੋਰਨੀਆ ਨੇ 40 ਤੋਂ ਸਿੱਧੀ ਕਾਰ ਦੇ ਸਪੀਡੋਮੀਟਰ ਦੀ ਸੂਈ 80 ਨੂੰ ਲਾ ਦਿੱਤੀ ਸੀ। ਪਿੱਛੇ ਆਉਂਦੀ ਰੇਜ਼ ਰੋਵਰ ਡੋਡੀ ਦੀ ਕਾਰ ਅਤੇ ਪੱਤਰਕਾਰਾਂ ਵਿਚਲੇ ਫਸਲਾ ਵਧਾਉਣ ਦਾ ਹਰ ਸੰਭਵ ਯਤਨ ਕਰ ਰਹੀ ਸੀ ਤੇ ਹੈਨਰੀ ਪੋਲ ਕਦੇ ਹੌਲੀ ਅਤੇ ਕਦੇ ਅਚਾਨਕ ਤੇਜ਼ ਕਾਰ ਚਲਾ ਕੇ ਪੱਤਰਕਾਰਾਂ ਦਾ ਰਾਹ ਰੋਕੀ ਜਾ ਰਿਹਾ ਸੀ। ਪਰ ਫੇਰ ਵੀ ਮੋਟਰਸਾਇਕਲ ਕਈ ਵਾਰ ਆਸਿਉਂ ਪਾਸਿਉਂ ਅੱਗੇ ਨਿਕਲਣ ਵਿਚ ਸਫਲ ਹੋ ਜਾਂਦੇ ਸਨ। ਇਹ ਦ੍ਰਿਸ਼ ਦੇਖ ਕੇ ਡਾਇਨਾ ਸਹਿਮ ਗਈ ਸੀ, "ਹਾਏ ਰੱਬਾ! ਕਿੰਨਾ ਖਤਰਨਾਕ ਹੈ ਕਿਸੇ ਦੇ ਸੱਟ ਲੱਗ ਸਕਦੀ ਹੈ।"
"ਭੈਣ ਦੇਣੇ ਨਾ ਆਉਣ ਪਿੱਛੇ। ਡਾਕਟਰ ਨੇ ਦੱਸਿਆ ਬਈ ਸਾਡੀਆਂ ਫੋਟੋਆਂ ਖਿੱਚਣੀਆਂ ਨੇ।" ਡੋਡੀ ਬੁੜਬੁੜਾਈਆ ਸੀ।
ਇਕ ਕਾਲੇ ਰੰਗ ਦੀ ਪੈਜ਼ੋ 205 ਕਾਰ 90 ਮੀਲ ਦੀ ਰਫਤਾਰ ਨਾਲ ਪਿੱਛਿਉਂ ਆ ਕੇ ਉਹਨਾਂ ਨੂੰ ਸੱਜੇ ਤੋਂ ਉਵਰਟੇਕ ਕਰ ਗਈ ਸੀ। ਮਰਸਡੀਜ਼ ਮੂਹਰੇ ਜਾ ਕੇ ਕਾਰ ਨੇ ਆਪਣੀ ਰਫਤਾਰ ਘਟਾ ਕੇ ਰਸਤਾ ਨਾ ਦਿੱਤਾ ਤੇ ਫਿਲਪੀ ਡੋਰਨੀਆ ਨੂੰ ਰਫਤਾਰ ਘਟਾਉਣ ਲਈ ਮਜ਼ਬੂਰ ਕੀਤਾ ਤਾਂ ਜੋ ਪਿੱਛੇ ਆ ਰਹੀ ਪ੍ਰੈਸ ਉਹਨਾਂ ਨਾਲ ਰਲ ਸਕੇ। ਡੋਡੀ ਅਤੇ ਡਾਇਨਾ ਦੀਆਂ ਫੋਟੋਆਂ ਖਿੱਚਣ ਵਿਚ ਕੁਝ ਫੋਟੋਗ੍ਰਾਫਰ ਕਾਮਯਾਬ ਹੋ ਗਏ ਤਾਂ ਫਿਲਪੀ ਡੋਰਨੀਆ ਨੇ ਕਾਰ ਐਸੀ ਭਜਾਈ ਕਿ ਮੁੜਕੇ ਕਿਸੇ ਨੂੰ ਨਾਲ ਨਾ ਰਲਣ ਦਿੱਤਾ। ਪੈਰਿਸ ਦੇ ਵਿਚਕਾਰ ਪਹੁੰਚ ਕੇ ਮਰਸਡੀਜ਼ ਵਿੰਨਸਡਰ ਵਿਲਾ ਨੂੰ ਚਲੀ ਗਈ ਤੇ ਹੈਨਰੀ ਪੋਲ ਰਿਟਜ਼ ਹੋਟਲ ਨੂੰ ਨਿਕਲ ਗਿਆ ਸੀ। ਚਾਲੀ ਮਿੰਟ ਡਾਇਨਾ ਅਤੇ ਡੋਡੀ ਵਿਲਾ ਵਿੰਨਸਡਰ ਵਿਚ ਰਹੇ ਤੇ ਉਹਨਾਂ ਨੇ ਸ਼ੈਮਪੇਨ ਪੀਤੀ ਅਤੇ ਡਾਂਸ ਕੀਤਾ। ਡੋਡੀ ਆਪਣੇ ਨੌਕਰ ਜੌਰਜ਼ੀਓ ਮਾਰਟਿਨ ਨੂੰ ਘਰ ਛੱਡ ਕੇ ਡਾਇਨਾ ਨਾਲ ਰਿਟਜ਼ ਹੋਟਲ ਨੂੰ ਚਲਾ ਗਿਆ ਸੀ। ਪੱਤਰਕਾਰਾਂ ਤੋਂ ਬਚਣ ਲਈ 4.40 ਵਜੇ ਉਹ ਰਿਉ ਕੌਮਬਨ ਮਾਰਗ ਯਾਨੀ ਹੋਟਲ ਦੇ ਪਿੱਛਲੇ ਦਰਵਾਜ਼ੇ ਰਾਹੀਂ ਅੰਦਰ ਵੜ੍ਹੇ ਸਨ। ਇੰਪੀਰੀਅਲ ਸਵੀਟ ਦੀ ਬਾਲਕੋਨੀ ਦਾ ਪਰਦਾ ਪਰ੍ਹਾਂ ਹਟਾ ਕੇ ਡਾਇਨਾ ਨੇ ਬਾਹਰ ਪਲੇਸ ਵੌਨਡੋਮ ਨੂੰ ਦੇਖਿਆ, ਜਿਸ ਦੇ ਮੱਧ ਵਿਚ ਕਾਂਸੀ ਦਾ ਉਹ ਸਤੰਬ ਖੜ੍ਹਾ ਸੀ, ਜਿਸਨੂੰ ਆਸਟਰਲੀਜ਼ ਦੀ ਜੰਗ ਸਮੇਂ ਨਪੋਲੀਅਨ ਵੱਲੋਂ ਦੁਸ਼ਮਣ ਦੀਆਂ ਕਾਬਜ਼ ਕੀਤੀਆਂ 1200 ਤੋਪਾਂ ਦੀ ਧਾਤ ਨਾਲ ਬਣਾਇਆ ਗਿਆ ਸੀ। ਡਾਇਨਾ ਦੀਆਂ ਅੱਖਾਂ ਮੂਹਰੇ ਸਤਾਰਵੀਂ ਸਦੀ ਦੇ ਦ੍ਰਿਸ਼ ਵਿਦਮਾਨ ਹੋਣ ਲੱਗੇ। ਜਿਉਂ ਹੀ ਡਾਇਨਾ ਨੇ ਥੱਲੇ ਦੇਖਿਆ ਤਾਂ ਅਨੇਕਾਂ ਹੀ ਫੋਟੌਗ੍ਰਾਫਰ ਉਸਦੇ ਇੰਤਜ਼ਾਰ ਵਿਚ ਸਮਾਂ ਟਪਾਉਣ ਲਈ ਟਹਿਲਦੇ ਜਾਂ ਸਿਗਰਟਾਂ ਪੀਂਦੇ ਨਜ਼ਰ ਆਏ ਸਨ। ਡਾਇਨਾ ਨੇ ਸ਼ੈਤਾਨਾਂ ਵਾਂਗ ਮੁਸਕੁਰਾ ਕੇ ਪਰਦਾ ਤਾਣ ਦਿੱਤਾ ਸੀ। ਡਾਇਨਾ ਹੈਰੀ ਲਈ ਉਪਹਾਰ ਲੈਣ ਜਾਣਾ ਚਾਹੁੰਦੀ ਸੀ। ਪਰ ਹੁਣ ਇਹ ਸੰਭਵ ਨਹੀਂ ਸੀ। ਡਾਇਨਾ ਨੇ ਲਿਸਟ ਬਣਾ ਕੇ ਰਿਟਜ਼ ਦੇ ਕਾਮੇ ਨੂੰ ਭੇਜ ਕੇ ਉਹ ਸਭ ਵਸਤਾਂ ਹੋਟਲ ਵਿਚ ਹੀ ਮੰਗਵਾ ਲਈਆਂ, ਜਿਨ੍ਹਾਂ ਵਿਚ ਇਕ ਪਲੇਅ ਸਟੇਸ਼ਨ ਵੀ ਸੀ, ਜੋ ਹੈਰੀ ਅਕਸਰ ਮੰਗਦਾ ਹੁੰਦਾ ਸੀ।
ਇਸੇ ਸ਼ਾਮ ਨੂੰ ਰਾਪੋਸੀ ਨੇ 'ਟੈਲ ਮੀ ਯੈੱਸ' ਮੁੰਦਰੀ ਡੋਡੀ ਨੂੰ ਉਸਦੇ ਹੋਟਲ ਪਹੁੰਚਾਉਣ ਦਾ ਵਾਅਦਾ ਕੀਤਾ ਹੋਇਆ ਸੀ। ਡੋਡੀ ਤੋਂ ਸਬਰ ਨਹੀਂ ਸੀ ਕਰ ਹੁੰਦਾ। ਸ਼ਾਮ ਦੇ 6.30 ਵਜੇ ਡਾਇਨਾ ਰਿਟਜ਼ ਦੇ ਸੈਲੋਨ ਵਿਚ ਵਾਲ ਬਣਵਾਉਣ ਚਲੀ ਗਈ ਤੇ ਡੋਡੀ ਕਲੋਡ ਰੌਲਟ, ਟਰੈਵਰ ਰੀਜ਼-ਜੋਨਜ਼ ਅਤੇ ਕੈਨ ਵਿੰਗਫੀਲਡ ਨੂੰ ਲੈ ਕੇ ਰਾਪੋਸੀ ਦੀ ਦੁਕਾਨ 'ਤੇ ਚਲਾ ਗਿਆ ਸੀ। ਭਾਵੇਂ ਕਿ ਹੋਟਲ ਤੋਂ ਪਲਾਸ ਵੌਨਡੋਮ ਇਕ ਮਿੰਟ ਦਾ ਪੈਦਲ ਰਸਤਾ ਸੀ ਪਰ ਪੱਤਰਕਾਰਾਂ ਕਾਰਨ ਉਹ ਕਾਰ ਵਿਚ ਗਏ ਸਨ। ਟਰੈਵਰ ਰੀਜ਼-ਜੋਨਜ਼ ਦੁਕਾਨ ਦੇ ਗੇਟ ਉੱਤੇ ਪਹਿਰੇ 'ਤੇ ਖੜ੍ਹ ਗਿਆ ਤੇ ਬਾਕੀ ਸਾਰੇ ਜਣੇ ਅੰਦਰ ਗਏ ਸਨ। £125,000 ਦੀ ਨਵੀਂ ਡਿਜ਼ਾਇਨ ਕੀਤੀ ਮੁੰਦਰੀ ਨੂੰ ਦੇਖਦਿਆਂ ਹੀ ਡੋਡੀ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਸਨ।, "ਇਹ ਪਹਿਲੀ ਨਾਲੋਂ ਬਹੁਤ ਸੋਹਣੀ ਹੈ, "ਇਹ ਪਹਿਲੀ ਨਾਲੋਂ ਬਹੁਤ ਸੋਹਣੀ ਹੈ। ਪਰ ਮੈਂ ਦੋਨੋਂ ਹੀ ਲੈ ਜਾਂਦਾ ਹਾਂ, ਕੀ ਪਤਾ ਡਾਇਯਾਨਾ ਨੂੰ ਕਿਹੜੀ ਪਸੰਦ ਆਵੇ।"
ਡੋਡੀ ਨੇ ਅੱਧੇ ਕਰੋੜ ਡਾਲਰਾਂ ਦੀਆਂ ਦੋਨੋਂ ਮੁੰਦਰੀਆਂ ਫੜ੍ਹ ਕੇ ਕੁਝ ਸੋਚਿਆ ਤੇ ਰੌਲਟ ਨੂੰ ਨਵੀਂ ਮੁੰਦਰੀ ਸੰਭਾਲ ਦਿੱਤੀ ਤਾਂ ਕਿ ਲੋੜ੍ਹ ਪੈਣ 'ਤੇ ਬਾਅਦ ਵਿਚ ਉਹ ਰੌਲਟ ਤੋਂ ਇੰਪੀਅਰਲ ਸਵੀਟ ਵਿਚ ਮੰਗਵਾ ਸਕੇ। ਲੇਕਿਨ ਹੋਟਲ ਨੂੰ ਆਉਂਦਿਆਂ ਡੋਡੀ ਨੇ ਦੂਜੀ ਮੁੰਦਰੀ ਬਾਰੇ ਅਜੇ ਡਾਇਨਾ ਤੋਂ ਲੁਕਾਈ ਰੱਖਣ ਦਾ ਨਿਰਣਾ ਲੈ ਲਿਆ ਸੀ।
7.00 ਵਜੇ ਡੋਡੀ ਤੇ ਡਾਇਨਾ ਹੋਟਲ ਵਿਚੋਂ ਨਿਕਲ ਕੇ ਡੋਡੀ ਦੇ ਰੀਉ ਆਰਸੇਨ-ਹੋਜ਼ੇ ਅਪਾਰਟਮੈਂਟ ਨੂੰ ਚਲੇ ਗਏ। ਉਹਨਾਂ ਦੇ ਪਿੱਛੇ ਟਰੇਵਰ ਤੇ ਵਿੰਗਪੀਲਡ ਰੇਜ਼ ਰੋਵਰ ਵਿਚ ਗਏ। ਡਾਇਨਾ ਕਪੜੇ ਬਦਲਨ ਲੱਗ ਪਈ ਅਤੇ ਡੋਡੀ ਨੇ ਆਪਣੇ ਨੌਕਰ ਰੈਨੀ ਡੈਲੋਰਮ ਨੂੰ ਫਰਿਜ਼ ਵਿਚ ਡੋਮ ਪੈਰੀਗੋਨਨ ਸ਼ੈਮਪੇਨ ਦੀਆਂ ਬੋਤਲਾਂ ਭਰ ਦੇਣ ਲਈ ਕਿਹਾ ਤੇ ਦੱਸਿਆ ਕਿ ਅੱਜ ਉਹ ਰਾਤ ਨੂੰ ਖਾਣੇ ਤੋਂ ਬਾਅਦ ਵਾਪਿਸ ਆ ਕੇ ਡਾਇਨਾ ਨੂੰ ਵਿਆਹ ਦਾ ਪ੍ਰਸਤਾਵ ਦੇਵੇਗਾ ਤੇ ਉਸਨੇ ਬੈੱਡਰੂਮ ਵਿਚ ਮੁੰਦਰੀ ਵੀ ਰੱਖ ਦਿੱਤੀ ਸੀ।
ਕਾਲਾ ਬਲੇਜ਼ਰ (ਕੋਟ), ਕਾਲੀ ਅੱਧੀਆਂ ਬਾਹਾਂ ਦਾ ਟੌਪ ਅਤੇ ਚਿੱਟੀ ਪੈਂਟ ਪਾ ਕੇ ਡਾਇਨਾ ਨੇ ਕੰਧ ਸ਼ੀਸ਼ੇ ਮੂਹਰੇ ਖੜ੍ਹ ਕੇ ਸੋਨੇ ਦੇ ਕਾਂਟੇ ਕੰਨਾਂ ਵਿਚ ਪਾਏ ਤੇ ਬਾਹਰ ਡੋਡੀ ਕੋਲ ਆ ਗਈ ਸੀ। ਸਵੇਡ ਦੀ ਜੈਕਟ, ਸਲੇਟੀ ਕਮੀਜ਼, ਜ਼ੀਨ ਅਤੇ ਉੱਚੀ ਅੱਡੀ ਦੇ ਕਾਉਬੂਟ ਪਾ ਕੇ ਵੀ 5' 9'' ਡੋਡੀ ਡਾਇਨਾ ਤੋਂ ਮਧਰਾ ਲੱਗਦਾ ਸੀ।
ਰੌਸਲਟ ਦੇ ਨਾਮ 'ਤੇ ਰੈਸਟੋਰੈਂਟ ਚੈਜ਼ ਬਨੋਇਟ ਵਿਚ ਦੋ ਮੇਜ਼ ਪਹਿਲਾਂ ਹੀ ਪੱਤਰਕਾਰਾਂ ਨੂੰ ਭੁਲੇਖਾ ਪਾਉਣ ਲਈ ਬੁੱਕ ਸਨ। ਇਕ ਡੋਡੀ ਤੇ ਡਾਇਨਾ ਲਈ ਤੇ ਦੂਜਾ ਰੌਨਲਟ, ਰੀਜ਼ ਜੋਜਨ ਅਤੇ ਵਿੰਗਫੀਲਡ ਵਾਸਤੇ।
9.30 ਵਜੇ ਜਦੋਂ ਡੋਡੀ ਅਤੇ ਡਾਇਨਾ ਅਪਾਰਟਮੈਂਟ ਵਿਚ ਰੈਸਟੋਰੈਂਟ ਜਾਣ ਲਈ ਨਿਕਲੇ ਤਾਂ ਬਹੁਤ ਸਾਰੇ ਫੋਟੋਗ੍ਰਾਫਰ ਉਹਨਾਂ ਦਾ ਪਿੱਛਾ ਕਰ ਰਹੇ ਸਨ। ਡੋਡੀ ਨੇ ਰੈਸਟੋਰੈਟ ਜਾਣਾ ਖਾਰਜ ਕਰਕੇ ਰਿਟਜ਼ ਹੋਟਲ ਵੱਲ ਗੱਡੀ ਮੁੜਵਾ ਲਿੱਤੀ। ਹੋਟਲ ਮੂਹਰੇ ਉਸੀ ਜ਼ਿਆਦਾ ਫੋਟੋਗ੍ਰਾਫਰ ਖੜ੍ਹੇ ਸਨ। ਬੜੀ ਮੁਸ਼ਕਿਲ ਨਾਲ ਅੰਗਰੱਖਿਅਕਾਂ ਨੇ ਉਹਨਾਂ ਦੋਨਾਂ ਨੂੰ ਅੰਦਰ ਵਾੜਿਆ ਸੀ। 9.50 'ਤੇ ਹੋਟਲ ਵਿਚ ਦਾਖਿਲ ਹੋ ਕੇ ਉਹ ਖਾਣਾ ਖਾਣ ਬੈਠ ਗਏ ਸਨ। ਪੂਰੇ ਦੱਸ ਵਜੇ ਡੋਡੀ ਨੂੰ ਸ਼ੱਕ ਪੈਣ 'ਤੇ ਉਸਨੇ ਆਪਣੇ ਆਲੇ-ਦੁਆਲੇ ਬੈਗ ਚੁੱਕੀ ਭਟਕਦੇ ਦੋ ਆਦਮੀਆਂ ਦੀ ਤਲਾਸ਼ੀ ਲੈਣ ਲਈ ਸਕਿਉਰਟੀ ਨੂੰ ਕਿਹਾ ਤਾਂ ਉਹ ਪੱਤਰਕਾਰ ਨਿਕਲੇ ਜਿਨ੍ਹਾਂ ਨੇ ਬੈੱਗ ਵਿਚ ਗਲੀਆਂ ਕੱਢ ਕੇ ਕੈਮਰੇ ਫਿੱਟ ਕੀਤੇ ਹੋਏ ਸਨ। ਇਸ ਤੋਂ ਖਿੱਝ ਕੇ ਡੋਡੀ ਨੇ ਖਾਣਾ ਇੰਪੀਰੀਅਲ ਸਵੀਟ ਵਿਚ ਭੇਜਣ ਦਾ ਆਦੇਸ਼ ਦਿੱਤਾ ਤੇ ਦੋਨੋਂ ਆਪਣੇ ਸਵੀਟ ਕਮਰਾ ਨੰਬਰ 102 ਵਿਚ ਚਲੇ ਗਏ ਸਨ।
ਬਾਰਾਂ ਵਜੇ ਹੋਟਲ ਵਿਚੋਂ ਘਰ ਨੂੰ ਜਾਣ ਲਈ ਨਿਕਲਣ ਤੋਂ ਪਹਿਲਾਂ ਡੋਡੀ ਨੇ ਆਪਣੇ ਪਿਤਾ ਫਾਇਦ ਨੂੰ ਇੰਗਲੈਂਡ ਫੋਨ ਕੀਤਾ ਸੀ। ਪੱਤਰਕਾਰਾਂ ਬਾਰੇ ਸੁਣ ਕੇ ਫਾਇਦ ਨੇ ਡੋਡੀ ਨੂੰ ਰਾਤ ਹੋਟਲ ਵਿਚ ਰੁਕਣ ਦੀ ਸਲਾਹ ਦਿੱਤੀ ਸੀ। ਪਰ ਡੋਡੀ ਨਾ ਮੰਨਿਆ ਕਿਉਂਕਿ ਸਵੇਰ ਨੂੰ ਉਹਨਾਂ ਨੇ ਲੰਡਨ ਨੂੰ ਰਵਾਨਾ ਹੋਣਾ ਸੀ ਤੇ ਉਹਨਾਂ ਦਾ ਸਮਾਨ ਅਪਾਰਟਮੈਂਟ ਵਿਚ ਪਿਆ ਸੀ ਤੇ ਖਾਸਕਰ ਮੁੰਦਰੀ ਵੀ ਉਥੇ ਹੀ ਸੀ।
ਫਾਇਦ ਨੇ ਡੋਡੀ ਨੂੰ ਮਸ਼ਵਰਾ ਦਿੱਤਾ ਸੀ, "ਪੱਤਰਕਾਰਾਂ ਨਾਲ ਸਭਿਅਕ ਢੰਗ ਨਾਲ ਪੇਸ਼ ਆਵੀਂ। ਉਹ ਆਪਣਾ ਕੰਮ ਹੀ ਕਰ ਰਹੇ ਨੇ ਤੇਰੇ ਦੰਦੀ ਨ੍ਹੀਂ ਵੱਢਦੇ। ਹੱਸ ਕੇ ਚਾਰ ਫੋਟੋਆਂ ਖਿੱਚਵਾ ਦਿਉ। ਉਹ ਚਲੇ ਜਾਣਗੇ।"
12.05 ਮਿੰਟ ਤੇ ਡੋਡੀ ਅਤੇ ਡਾਇਨਾ ਅੰਗਰੱਖਿਅਕ ਰੀਜ਼ ਜੋਨਜ਼ ਨਾਲ ਇੰਪੀਰੀਅਲ ਸਵੀਟ ਵਿਚੋਂ ਨਿਕਲੇ। ਹੋਟਲ ਦੇ ਮੁੱਖ ਦਰਵਾਜ਼ੇ ਰਾਹੀਂ ਜਾਣਾ ਸੰਭਵ ਨਹੀਂ ਸੀ। ਡੋਡੀ ਨੇ ਪਿੱਛਲੇ ਦਰਵਾਜ਼ੇ ਰਾਹੀਂ ਨਿਕਲਣ ਦਾ ਪ੍ਰਬੰਧ ਕਰਨ ਲਈ ਕਿਹਾ। ਹੈਨਰੀ ਪੋਲ ਪੱਤਰਕਾਰਾਂ ਨੂੰ ਭੁਲੇਖਾ ਪਾਉਣ ਲਈ ਮਰਸਡੀਜ਼ 600 ਬਾਹਰ ਉਵੇਂ ਖੜ੍ਹੀ ਛੱਡ ਕੇ ਇਕ ਹੋਰ ਕਾਰ ਮਰਸਡੀਜ਼ ਐਸ 280 ਲੈ ਕੇ ਹੋਟਲ ਪਿੱਛੇ ਆ ਗਿਆ ਸੀ।
No comments:
Post a Comment