ਖਤਰੇ ਦੀ ਖੇਡ
ਮੇਰਾ ਤੇ ਡਾਇਨਾ ਦਾ ਪਿਆਰ ਤੀਬਰਗਤੀ ਨਾਲ ਪੁੰਗਰਨ ਲੱਗਾ ਸੀ। ਲੰਡਨ ਵਿਚ ਸਾਡਾ ਦਾ ਇਸ਼ਕ ਦੁਨੀਆ ਦੀ ਸਭ ਤੋਂ ਤੇਜ਼ ਜਪਾਨੀ ਰੇਲਵੇਜ਼ ਦੀ ਮੈਗਲਵ ਟਰੇਨ MLX01 ਵਾਂਗ ਦੌੜਿਆ ਜਾ ਰਿਹਾ ਸੀ। ਸਾਡੀਆਂ ਮੁਲਾਕਾਤਾਂ ਵਧਣ ਲੱਗੀਆਂ ਤੇ ਹਿਜ਼ਰਾਂ ਦਾ ਪਾੜਾ ਘਟਣ ਲੱਗਾ ਸੀ। ਅਸੀਂ ਨਿਰਵਿਘਨ ਅਤੇ ਨਿਯਮਬਧ ਢੰਗ ਨਾਲ ਦੂਜੇ ਚੌਥੇ ਦਿਨ ਅਸੀਂ ਇਕ ਦੂਏ ਨੂੰ ਮਿਲਦੇ ਰਹਿੰਦੇ। ਇਸ ਤੋਂ ਇਲਾਵਾ ਟੈਲੀਫੋਨ 'ਤੇ ਸਾਡੀਆਂ ਰੋਜ਼ਾਨਾ ਗੱਲਾਂ ਹੁੰਦੀਆਂ ਰਹਿੰਦੀਆਂ। ਮੈਨੂੰ ਨਿੱਕੀ ਨਿੱਕੀ ਗੱਲ ਬਾਰੇ ਫੋਨ ਕਰਨਾ ਡਾਇਨਾ ਦੀ ਆਦਤ ਬਣ ਗਿਆ ਸੀ। ਮੁਸਲਸਲ ਫੋਨ ਕਰਕੇ ਉਹ ਮੈਨੂੰ ਪੁੱਛਦੀ ਰਹਿੰਦੀ ਕਿ ਮੈਂ ਕੀ ਖਾਧਾ ਹੈ? ਕੀ ਪੀਤਾ ਹੈ? ਤੇ ਉਹ ਕੀ ਖਾਵੇ?… ਵਗੈਰਾ ਵਗੈਰਾ। ਕਿਸੇ ਸਮਾਗਮ 'ਤੇ ਜਾਣ ਤੋਂ ਪਹਿਲਾਂ ਉਹ ਅਕਸਰ ਮੈਨੂੰ ਉਚੇਚਾ ਫੋਨ ਕਰਕੇ ਪੁੱਛਦੀ ਕਿ ਉਹ ਕਿਹੜੇ ਰੰਗ ਦੀ ਤੇ ਕਿਹੜੀ ਪੁਸ਼ਾਕ ਪਹਿਨੇ। ਡਾਇਨਾ ਵੱਲੋਂ ਆਪਣੀ ਨਿੱਜੀ ਜ਼ਿੰਦਗੀ ਵਿਚ ਮੈਨੂੰ ਦਿੱਤੇ ਜਾਣ ਵਾਲੇ ਐਨੇ ਮਹੱਤਵ ਕਾਰਨ ਮੇਰੇ ਦਿਲ ਵਿਚ ਡਾਇਨਾ ਪ੍ਰਤੀ ਪਿਆਰ ਦੀਆਂ ਹੋਰ ਵੀ ਮਜ਼ਬੂਤ ਪਰਤਾਂ ਚੜ੍ਹ ਜਾਂਦੀਆਂ।
ਫੋਨ ਤੋਂ ਬਿਨਾ ਡਾਇਨਾ ਮੈਨੂੰ ਰੋਜ਼ ਦੀਆਂ ਦੋ ਤਿੰਨ ਚਿੱਠੀਆਂ ਵੀ ਜ਼ਰੂਰ ਲਿੱਖਦੀ। ਡਾਇਨਾ ਬੜ੍ਹੀ ਰੌਚਕ ਇਬਾਰਤ ਵਾਲੇ ਅਤੇ ਖ਼ੂਬਸੂਰਤ ਖਤ ਲਿੱਖਦੀ ਸੀ। ਉਸਦੀ ਹੱਥ ਲਿੱਖਤ ਵੀ ਬਹੁਤ ਖੁਸ਼ਖਤ ਸੀ। ਵਿਹਲੇ ਵੇਲੇ ਅਸੀਂ ਇਕ ਦੂਜੇ ਨੂੰ ਪ੍ਰੇਮ ਪੱਤਰ ਲਿੱਖ ਕੇ ਆਪਣੇ ਅੰਦਰੂਨੀ ਵਲਵਲੇ ਅਤੇ ਮਨੋਭਾਵ ਪ੍ਰਗਟਾਉਂਦੇ ਰਹਿੰਦੇ। ਖਤਾਂ ਦਾ ਅਦਾਨ-ਪ੍ਰਦਾਨ ਕਰਦਿਆਂ ਅਸੀਂ ਉਹਨਾਂ ਵਿਚ ਵਰਤੀ ਜਾਣ ਵਾਲੀ ਭਾਸ਼ਾ ਅਤੇ ਸ਼ਬਦਾਵਲੀ ਚੁਣ ਕੇ ਚੇਤਨਤਾ ਨਾਲ ਵਰਤਦੇ। ਮੇਰੀਆਂ ਚਿੱਠੀਆਂ ਮਹੱਲ ਦੇ ਕਰਮਚਾਰੀਆਂ, ਖਾਸਕਰ ਡਾਇਨਾ ਦੇ ਸਕੱਤਰ ਵੱਲੋਂ ਨਾ ਖੋਲ੍ਹੀਆਂ ਜਾਣ, ਇਸ ਦੀ ਸਾਨੂੰ ਵਧੇਰੇ ਚਿੰਤਾ ਹੁੰਦੀ ਸੀ। ਮੈਂ ਆਪਣੀਆਂ ਚਿੱਠੀਆਂ ਵਾਲੇ ਲਿਫਾਫੇ ਦੇ ਖੱਬੇ ਹੇਠਲੇ ਪਾਸੇ ਆਪਣੇ ਅਨੀਸ਼ਲ JLH ਲਿੱਖ ਦਿੰਦਾ। ਮਹੱਲ ਦੀ ਰਵਾਇਤ ਅਨੁਸਾਰ ਇਹ ਨਿੱਜੀ ਚਿੱਠੀ ਬਣ ਜਾਂਦੀ ਤੇ ਸਿਰਫ ਡਾਇਨਾ ਨੇ ਹੀ ਖੋਲ੍ਹਣੀਆਂ ਹੁੰਦੀਆਂ ਸਨ।
ਮੈਂ ਆਪਣੇ ਪੱਤਰਾਂ ਵਿਚ ਡਾਇਨਾ ਨੂੰ ਮੁਤਾਸਿਰ ਕਰਨ ਦੇ ਮਕਸਦ ਨਾਲ ਸ਼ਿਅਰ-ਓ-ਸ਼ਾਇਰੀ ਦਾ ਵੀ ਪ੍ਰਯੋਗ ਕਰਦਾ। ਜਿਸਨੂੰ ਡਾਇਨਾ ਬਹੁਤ ਪਸੰਦ ਕਰਦੀ। ਆਪ ਤਾਂ ਭਲਾ ਮੈਂ ਕਵੀ ਨਹੀਂ ਹਾਂ। ਪਰ ਮੈਂ ਇਲੀਜ਼ਬੈਥ ਬੈਰਟ ਬਰੋਇੰਗ ਦੀ ਰਚਨਾ ਜਾਂ ਸ਼ੈਕਸਪੀਅਰ ਆਦਿਕ ਪ੍ਰਸਿੱਧ ਕਲਮਕਾਰਾਂ ਦੀਆਂ ਢੁੱਕਵੀਆਂ ਰਚਨਾਵਾਂ ਚਿੱਠੀਆਂ ਵਿਚ ਮਜ਼ਮੂਨ ਮੁਤਾਬਿਕ ਫਿੱਟ ਕਰਕੇ ਲਿੱਖਦਾ ਤੇ ਡਾਇਨਾ ਨੂੰ ਭੇਜ ਦਿੰਦਾ।
ਇਕ ਮਰਤਬਾ ਮੈਂ ਸ਼ੈਕਸਪੀਅਰ ਦਾ ਮਸ਼ਹੂਰ ਕਲਾਮ "Shall
I compare thee to a summer's day?" ਲਿੱਖ ਕੇ ਡਾਇਨਾ ਨੂੰ ਘੱਲਿਆ। ਉਸ ਤੋਂ ਅਗਲੇ ਦਿਨ ਡਾਇਨਾ ਨੇ ਕਿਸੇ ਸਕੂਲ ਦੇ ਸਮਾਗਮ ਵਿਚ ਸ਼ਿਰਕਤ ਕੀਤੀ। ਉਹੀ ਰਚਨਾ ਡਾਇਨਾ ਨੇ ਸਕੂਲੀ ਵਿਦਿਆਰਥੀਆਂ ਨੂੰ ਗਾਉਂਦੇ ਸੁਣਿਆ ਤੇ ਸਾਰਾ ਦਿਨ ਮੇਰੇ ਖਿਆਲਾਂ ਵਿਚ ਡੁੱਬੀ ਰਹੀ ਸੀ। ਰਾਤ ਨੂੰ ਮੈਨੂੰ ਇਸ ਬਾਰੇ ਫੋਨ 'ਤੇ ਜ਼ਿਕਰ ਕਰਦੀ ਹੋਈ, ਉਹ ਕਹਿਣ ਲੱਗੀ, "ਕਿੰਨਾ ਅਜ਼ੀਬ ਇਤਫਾਕ ਸੀ ਇਹ, ਹੈ ਨਾ?"
"ਡਾਇਨਾ, ਆਪਣਾ ਮਿਲਣਾ ਤੇ ਇਕ ਦੂਜੇ ਨੂੰ ਜਾਨੋਂ ਵੱਧ ਪਿਆਰ ਕਰਨ ਲੱਗ ਜਾਣਾ ਵੀ ਤਾਂ ਇਕ ਇਤਿਫਾਕ ਹੀ ਹੈ…।" ਇਉਂ ਅਸੀਂ ਲਗਭਗ ਸਾਰੀ ਰਾਤ ਰੋਮਾਂਚਕ ਵਾਰਤਾਲਾਪ ਕਰਦੇ ਰਹੇ ਸੀ।
ਸਾਡੇ ਇਕੱਠਿਆਂ ਪ੍ਰਤੱਖ ਰੂਪ ਵਿਚ ਵਿਚਰਨ ਲਈ ਔਕੜਾਂ ਅਜੇ ਵੀ ਬਰਕਰਾਰ ਸਨ। ਅਸੀਂ ਡਾਇਨਾ ਦੀ ਸੱਚੀ ਤੇ ਗੂੜੀ ਸਹੇਲੀ ਲੇਡੀ ਕਰੀਨਾ ਫਰੌਸਟ ਦੇ ਘਰ, ਕਾਰਲੇ ਸਕੁਏਅਰ, ਚੈਲਸੀਆ ਵਿਚ ਮਿਲਦੇ।ਲੋੜ੍ਹ ਪੈਣ 'ਤੇ ਬਾਰਥੋਲੋਮਿਊ ਦਾ ਘਰ ਵੀ ਵਰਤਣ ਨੂੰ ਸਾਡੇ ਵਾਸਤੇ ਵਿਹਲਾ ਹੁੰਦਾ। ਮੇਰੇ ਸਹਿਕ੍ਰਮੀਆਂ ਵਿਚੋਂ ਸਿਰਫ ਸੀਮੌਨ ਫੌਲਕਨਰ ਹੀ ਸਾਰੀ ਕੌਮਬਰਮੇਰ ਬੈਰਕ ਵਿਚੋਂ ਇਕ ਅਜਿਹਾ ਬੰਦਾ ਸੀ, ਜੋ ਮੇਰੇ ਡਾਇਨਾ ਨਾਲ ਸੰਬੰਧਾਂ ਨੂੰ ਜਾਣਦਾ ਸੀ। ਉਸਦੀ ਪਤਨੀ ਸਾਨੂੰ ਗਰੇਟਨ ਡਰਾਇਵ, ਵਿੰਨਸਡਰ ਵਿਖੇ ਕਦੇ-ਕਦਾਈਂ ਖਾਣੇ 'ਤੇ ਬੁਲਾ ਲਿਆ ਕਰਦੀ ਸੀ।
ਜਦੋਂ ਦਾ ਮੇਰਾ ਪਿਤਾ ਘਰ ਛੱਡ ਕੇ ਗਿਆ ਸੀ, ਮੈਂ ਇਹ ਆਦਤ ਤੇ ਨੇਮ ਹੀ ਬਣਾਇਆ ਹੋਇਆ ਸੀ ਕਿ ਮਹੀਨੇ ਵਿਚ ਇਕ ਸਪਤਾਹ ਅੰਤ ਮੈਂ ਆਪਣੀ ਮਾਂ ਸ਼ਰਲੀ ਅਤੇ ਜੌੜੀਆਂ ਭੈਣਾਂ ਸਿਹਰਾ ਅਤੇ ਕੈਰੋਲਾਇਨ ਨੂੰ ਮਿਲਣ ਘਰ ਜ਼ਰੂਰ ਜਾਂਦਾ ਸੀ। ਮੇਰਾ ਪਰਿਵਾਰ ਡੈਵਨ ਦੇ ਐਬਫੋਰਡ ਪਿੰਡ ਵਿਚ ਰਹਿੰਦਾ ਸੀ। ਉਥੇ ਮੇਰੀ ਮਾਂ ਐਕਸੇਟਰ ਐਂਡ ਡਿਸਟਰਿਕਟ ਰਾਇੰਡਿੰਗ ਸਕੂਲ ਚਲਾਉਂਦੀ ਸੀ। ਘਰ ਦੇ ਨਾਲ ਹੀ ਸਾਡਾ ਅਸਤਬਲ ਸੀ। ਉਸ ਦੇ ਪਿਛਵਾੜੇ ਵਿਚ ਹੀ ਛੱਤਿਆ ਵਾੜਾ ਅਤੇ ਸਿਖਾਂਦਰੂਆਂ ਦੇ ਠਹਿਰਨ ਲਈ ਰਿਹਾਇਸ਼ਗਾਹ ਬਣੀ ਹੋਈ ਸੀ। ਖਰਾਬ ਮੌਸਮ ਵਿਚ ਛੱਤੇ ਹੋਏ ਵਾੜੇ ਨੂੰ ਘੋੜ ਸਵਾਰੀ ਸਿਖਾਉਣ ਲਈ ਵਰਤਿਆ ਜਾਂਦਾ ਸੀ।
ਡਾਇਨਾ ਮੇਰੀਆਂ ਭੈਣਾਂ ਨੂੰ ਪਹਿਲਾਂ ਮਿਲ ਚੁੱਕੀ ਸੀ। ਇਕ ਵਾਰ ਉਹ ਲੰਡਨ ਮੇਰੇ ਕੋਲ ਮੇਰੇ ਪਿਤਾ ਨਾਲ ਮਿਲਣ ਆਈਆਂ ਸਨ। ਮੈਂ ਉਹਨਾਂ ਦੀ ਆਉ-ਭਗਤ ਕਰਨ ਲਈ ਇਕ ਰੈਸਟੋਰੈਂਟ ਦੀ ਇਵੀ ਦਾ ਨਿੱਜੀ ਕਮਰਾ ਬੁੱਕ ਕਰ ਲਿਆ ਸੀ ਤੇ ਉਥੇ ਮੈਂ ਡਾਇਨਾ ਨੂੰ ਵੀ ਸੱਦਿਆ ਹੋਇਆ ਸੀ। ਡਾਇਨਾ ਸਹਿਜੇ ਹੀ ਮੇਰੀਆਂ ਭੈਣਾਂ ਨਾਲ ਘੁਲਮਿਲ ਗਈ ਸੀ। ਡਾਇਨਾ ਨੇ ਸਾਡੀ ਪਰਿਵਾਰਕ ਜ਼ਿੰਦਗੀ ਬਾਰੇ ਉਹਨਾਂ ਨੂੰ ਸਵਾਲਾਂ ਦੀ ਝੜੀ ਲਾ ਦਿੱਤੀ ਸੀ। ਡਾਇਨਾ ਵੱਲੋਂ ਮੇਰੀਆਂ ਭੈਣਾਂ ਤੋਂ ਸਾਡੇ ਜੀਵਨ ਬਾਰੇ ਪ੍ਰਸ਼ਨ ਪੁੱਛੇ ਜਾਣ ਦਾ ਮੰਤਵ ਮੈਂ ਭਲੀਭਾਂਤ ਜਾਣਦਾ ਸੀ।
ਉਸ ਤੋਂ ਕੁਝ ਅਰਸੇ ਬਾਅਦ ਡਾਇਨਾ ਨੇ ਮੇਰੇ ਘਰ ਜਾਣ ਦੀ ਹਿੰਡ ਫੜ੍ਹ ਲਈ ਸੀ। ਮੈਂ ਖਾਸੀ ਦੇਰ ਤੱਕ ਉਸਨੂੰ ਕਿਵੇਂ ਨਾ ਕਿਵੇਂ ਟਾਲਦਾ ਆਲੇ ਕੌਡੀ, ਛਿੱਕੇ ਕੌਡੀ ਕਰਦਾ ਰਿਹਾ ਸੀ। ਕਦੇ-ਕਦਾਈਂ ਉਹ ਜ਼ਿਆਦਾ ਹੀ ਜ਼ਿੱਦ ਕਰਨ ਲੱਗ ਜਾਂਦੀ ਤੇ ਦਲੀਲ ਦਿੰਦੀ ਕਿ ਹਾਈਗ੍ਰੋਵ ਤੋਂ ਇਲਾਵਾ ਹਵਾ ਬਦਲਣ ਲਈ ਉਸ ਕੋਲ ਹੋਰ ਕੋਈ ਜਗ੍ਹਾ ਨਹੀਂ ਹੈ।ਮੈਂ ਡਾਇਨਾ ਨੂੰ ਡੈਵਨ ਲਿਜਾਣ ਦੇ ਹੱਕ ਵਿਚ ਨਹੀਂ ਸੀ। ਉਸਦੇ ਸੈਂਕੜੇ ਕਾਰਨ ਸਨ । ਸ਼ਨੀਵਾਰ ਨੂੰ ਮੇਰੀ ਮਾਂ ਕੋਲ ਘੋੜ ਸਵਾਰੀ ਸਿਖਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਮੇਰੇ ਪਰਿਵਾਰ ਨੂੰ ਵਿਹਲ ਨਹੀਂ ਹੁੰਦਾ ਸੀ। ਸਭ ਤੋਂ ਪ੍ਰਮੁੱਖ ਕਾਰਨ ਕਿ ਮੇਰੇ ਤੇ ਡਾਇਨਾ ਨਾਲ ਸਬੰਧਤ ਕਦੇ ਕੁਝ ਵੀ ਪ੍ਰੈਸ ਵਿਚ ਨਹੀਂ ਸੀ ਆਇਆ। ਮੈਂ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਿੱਦਣ ਮੇਰੀ ਕੋਈ ਗੱਲ ਡਾਇਨਾ ਨਾਲ ਜੁੜ ਗਈ ਤੇ ਅਖ਼ਬਾਰ ਵਿਚ ਛਪੀ, ਉਹ ਦਿਨ ਸਾਡੇ ਰਿਸ਼ਤੇ ਦਾ ਆਖਰੀ ਦਿਨ ਹੋਵੇਗਾ। ਐਬਫੋਰਡ ਜਿਹੇ ਛੋਟੇ ਜਿਹੇ ਪਿੰਡ ਵਿਚ ਵੇਲਜ਼ ਦੀ ਸ਼ਹਿਜ਼ਾਦੀ ਜਾਵੇ ਤੇ ਅਖਬਾਰਾਂ ਵਿਚ ਉਸ ਬਾਰੇ ਚਰਚਾ ਨਾ ਹੋਵੇ। ਇਹ ਹੋ ਸਕਣਾ ਮੂਲੋਂ ਹੀ ਅਸੰਭ ਸੀ। ਮੈਨੂੰ ਡਾਇਨਾ ਦੇ ਮੇਰੇ ਘਰ ਪਰਿਵਾਰ ਵਿਚ ਆਉਣ ਬਾਰੇ ਕੋਈ ਇਤਰਾਜ਼ ਨਹੀਂ ਸੀ। ਬਸ ਮੈਂ ਤਾਂ ਯੱਭ ਪੈਣ ਤੋਂ ਡਰਦਾ ਸੀ। ਇਸ ਲਈ ਮੈਂ ਹਮੇਸ਼ਾ ਡਾਇਨਾ ਨੂੰ ਟਾਲਮਟੋਲ ਕਰ ਦਿਆ ਕਰਦਾ ਸੀ। ਇਕ ਦਿਨ ਜਦ ਡਾਇਨਾ ਬਾਹਲਾ ਹੀ ਖਹਿੜੇ ਪੈ ਗਈ ਤਾਂ ਪੱਲਾ ਛੁਡਾਉਣ ਲਈ ਮੈਂ ਬਹਾਨਾ ਲਾਇਆ, "ਤੇਰੀ ਸਕਿਉਰਟੀ ਦਾ ਕੀ ਬਣੂ?"
"ਸੋਹਣਿਆ, ਉਹ ਤੂੰ ਮੇਰੇ 'ਤੇ ਛੱਡਦੇ।"
ਮੈਂ ਡਾਇਨਾ ਦੇ ਦ੍ਰਿੜ ਇਰਾਦੇ ਅੱਗੇ ਝੁੱਕ ਗਿਆ ਸੀ। ਅਸਲ ਵਿਚ ਮੇਰੇ ਬਹਾਨੇ ਵੀ ਮੁੱਕ ਗਏ ਸਨ। ਮੈਂ ਆਪਣੀ ਮਾਂ ਨੂੰ ਫੋਨ ਕਰਕੇ ਇਸ ਸੰਦਰਭ ਵਿਚ ਗੱਲ ਕੀਤੀ ਸੀ। ਮੇਰੀ ਮਾਂ ਦੀ ਰਾਏ ਵਿਚ ਇਹ ਕੋਈ ਮਾੜੀ ਸਲਾਹ ਨਹੀਂ ਸੀ। ਡਾਇਨਾ ਦੇ ਸਾਡੇ ਘਰੇ ਜਾਣ ਵਿਚ ਕੋਈ ਹਰਜ਼ ਨਹੀਂ ਸੀ। ਮੇਰਾ ਪਰਿਵਾਰ ਵੀ ਡਾਇਨਾ ਨੂੰ ਮਿਲਣ ਲਈ ਤਤਪਰ ਸੀ। ਮੇਰੀਆਂ ਹੋਰ ਸਹੇਲੀਆਂ ਤੇ ਪ੍ਰੇਮਿਕਾਵਾਂ ਵੀ ਪਹਿਲਾਂ ਮੇਰੇ ਘਰ ਆ ਕੇ ਠਹਿਰ ਚੁੱਕੀਆਂ ਸਨ। ਮੈਂ ਜਦੋਂ ਛੁੱਟੀਆਂ ਵਿਚ ਆਪਣੇ ਘਰ ਗਿਆ ਹੁੰਦਾ ਸੀ ਤਾਂ ਕਈ ਵਾਰ ਡਾਇਨਾ ਦਾ ਫੋਨ ਆਉਂਦਾ ਹੁੰਦਾ ਸੀ । ਮੇਰੀ ਮਾਂ ਨੂੰ ਇਹ ਵੀ ਭਿਣਕ ਸੀ ਕਿ ਸਾਡਾ ਰਿਸ਼ਤਾ ਮਹਿਜ਼ ਦੋਸਤੀ ਤੋਂ ਵੱਧ ਕੇ ਕੁਝ ਹੋਰ ਵੀ ਹੈ। ਬਹਿਰਹਾਲ, ਡਾਇਨਾ ਦਾ ਸਾਡੇ ਗ੍ਰਹਿ ਵਿਚ ਪ੍ਰਵੇਸ਼ ਕਰਨਾ ਨਿਸਚਿਤ ਹੋ ਗਿਆ ਸੀ।
ਕੁਝ ਹੀ ਦਿਨਾਂ ਵਿਚ ਸ਼ਾਹੀ ਸੁਰੱਖਿਆ ਦਸਤੇ ਵੱਲੋਂ ਸਾਡੇ ਘਰ ਅਤੇ ਅਸਤਬਲ ਦਾ ਨਰੀਖਣ ਕਰ ਲਿਆ ਗਿਆ। ਡਾਇਨਾ ਨੇ ਆਪਣੀ ਡਾਇਰੀ ਵਿਚ ਦਿਨ ਵਿਹਲਾ ਕਰਕੇ ਇਕ ਸਪਤਾਹ ਅੰਤ ਮੁਕਰਰ ਕੀਤਾ ਤੇ ਮੈਂ ਆਪਣੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਸੀ। ਤੌਖਲੇ, ਖੁਸ਼ੀ, ਡਰ ਅਤੇ ਪ੍ਰਸੰਨਤਾ ਦੇ ਮਿਲੇ-ਜੁਲੇ ਭਾਵਾਂ ਤੇ ਭਾਵਨਾਵਾਂ ਵਾਲਾ ਸੁੱਖਦ ਜਿਹਾ ਅਨੁਭਵ ਮਨ ਨੂੰ ਹੁੰਦਾ ਸੀ।
ਡਾਇਨਾ ਦੇ ਸੁਆਗਤ ਲਈ ਇੰਤਜ਼ਾਮ ਵਿਚ ਘਰਦਿਆਂ ਦਾ ਹੱਥ ਵਟਾਉਣ ਲਈ ਮੈਂ ਇਕ ਦਿਨ ਪਹਿਲਾਂ ਹੀ ਪਿੰਡ ਪਹੁੰਚ ਗਿਆ ਸੀ। ਮੇਰੀ ਮਾਂ ਨੇ ਘੋੜ ਸਵਾਰੀ ਦੇ ਉਸ ਦਿਨ ਦੇ ਸਾਰੇ ਪ੍ਰੋਗਰਾਮ ਖਾਰਜ ਕਰ ਦਿੱਤੇ ਤਾਂ ਜੋ ਉਥੇ ਇਕੱਤਰ ਹੋਣ ਵਾਲੀ ਲੋਕਾਂ ਦੀ ਭੀੜ ਤੋਂ ਮੁਕਤੀ ਮਿਲ ਸਕੇ।
ਡਾਇਨਾ ਦੀ ਮੇਰੇ ਪਿੰਡ ਨੂੰ ਇਹ ਫੇਰੀ ਪੁਲਿਸ ਪ੍ਰਸ਼ਾਸਨ ਤੋਂ ਗੁੱਝੀ ਨਹੀਂ ਸੀ ਰੱਖੀ ਜਾ ਸਕਦੀ। ਸ਼ਾਹੀ ਯਾਤਰੀ ਦੇ ਸਫ਼ਰ ਸਮੇਂ ਸੁਰੱਖਿਆ ਦਸਤੇ ਵੱਲੋਂ ਪੁਲਿਸ ਨੂੰ ਅਗਾਊਂ ਸੂਚਿਤ ਕਰਨਾ ਲਾਜ਼ਮੀ ਸੀ।ਕਿਸੇ ਵੀ ਸ਼ਾਹੀ ਸਦੱਸ ਦੇ ਲੰਘਣ ਦੀ ਜਾਣਕਾਰੀ ਰੱਖਣੀ, ਉਥੋਂ ਦੇ ਕਸਬੇ ਦੇ ਅਧਿਕਾਰਿਤ ਪੁਲਿਸ ਮੁੱਖੀ ਨੂੰ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ। ਵੀ. ਆਈ. ਪੀ. (Very
Important Person) ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਵੱਖਰੇ ਤੇ ਖਾਸ ਕਾਇਦੇ ਕਾਨੂੰਨ ਹਨ। ਇਸ ਦਾ ਤਾਤਪਰਜ਼ ਇਹ ਸੀ ਕਿ ਜਦੋਂ ਡਾਇਨਾ ਦੀ ਹਰੀ ਜੈਗੂਅਰ XJS ਕਨਵਰਟਬਲ ਕਾਰ ਇਕ ਖਿੱਤੇ ਦੀ ਸਰਹੱਦ ਵਿਚੋਂ ਲੰਘਦੀ ਤਾਂ ਉਸ ਖੇਤਰ ਦੀ ਸੰਬੰਧਤ ਪੁਲਿਸ ਦਾ ਅਗਲੇ ਇਲਾਕੇ ਦੀ ਸਰਹੱਦ ਤੱਕ ਸੁਰੱਖਿਆ ਦਾ ਫਰਜ਼ ਹੁੰਦਾ ਸੀ। ਉਸ ਤੋਂ ਅਗਲੇ ਇਲਾਕੇ ਵਿਚ ਵੜਦਿਆਂ ਹੀ ਅਗਲੇ ਇਲਾਕੇ ਦੀ ਪੁਲਿਸ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਤੇ ਉਹ ਆਪਣੀ ਛਤਰ ਛਾਇਆ ਹੇਠ ਡਾਇਨਾ ਨੂੰ ਮਹਿਫੂਜ਼ ਆਪਣੀ ਹੱਦਬੰਦੀ ਪਾਰ ਕਰਵਾਉਂਦੇ। ਰਿਲੇਅ ਰੇਸ ਵਾਂਗ ਪੂਰੀ ਯਾਤਰਾ ਦੌਰਾਨ ਇਹ ਪ੍ਰਕ੍ਰਿਆ ਜਾਰੀ ਰਹਿੰਦੀ।
ਡਾਇਨਾ ਦੀ ਪਹਿਲੀ ਫੇਰੀ ਸਮੇਂ ਉਸ ਦੀ ਕਾਰ ਦੇ ਪਿੱਛੇ ਸਾਦੀ ਕਾਰ ਵਿਚ ਆਏ ਦੋ ਜਾਸੂਸਾਂ ਨੇ ਆਪਣਾ ਕਿਆਮ ਪਿੰਡ ਦੇ ਨਜ਼ਦੀਕ ਜੌਰਜ਼ ਐਂਡ ਡਰੈਗਨ ਹੋਟਲ ਵਿਚ ਕੀਤਾ ਸੀ। ਮੇਰੀ ਮਾਂ ਨੂੰ ਬਾਅਦ ਵਿਚ ਹੋਟਲ ਵਾਲਿਆ ਨੇ ਦੱਸਿਆ ਕਿ ਉਹਨਾਂ ਨੂੰ ਉਹ ਬੰਦੇ ਸ਼ੱਕੀ ਅਨਸਰ ਜਾਪੇ ਸਨ।
ਸਰਦ ਹਵਾਵਾਂ ਵਾਲੀ ਸ਼ਨੀਵਾਰ ਦੀ ਦੁਪਹਿਰ ਨੂੰ ਡਾਇਨਾ ਦੀ ਗੱਡੀ ਜਦੋਂ ਸਾਡੇ ਘਰ ਨੂੰ ਆਉਂਦੀ ਪਹੀ 'ਤੇ ਪਈ ਤਾਂ ਖੁਸ਼ਕਿਸਮਤੀ ਨਾਲ ਉਥੋਂ ਨੇੜ੍ਹੇ-ਤੇੜ੍ਹੇ ਕੋਈ ਨਹੀਂ ਸੀ।
ਡਾਇਨਾ ਕਾਰ ਵਿਚੋਂ ਨਿਕਲੀ ਤੇ ਸਭ ਨੂੰ ਤਪਾਕ ਨਾਲ ਉੱਡ ਕੇ ਮਿਲੀ। ਡਾਇਨਾ ਦੇ ਬੁਣੀ ਹੋਈ ਕੋਟੀ ਤੇ ਨੀਲੀ ਜ਼ੀਨ ਪਹਿਨੀ ਹੋਈ ਸੀ। ਸਭ ਦੁਆਰਾ ਹਟਾਉਣ ਦੇ ਬਾਵਜੂਦ ਵੀ ਉਹ ਆਪਣਾ ਬੈਗ ਆਪ ਚੁੱਕ ਕੇ ਅੰਦਰ ਆਈ। ਅਸੀਂ ਸਭ ਨੇ ਇਕੱਠਿਆਂ ਚਾਹ ਪਾਣੀ ਪੀਤਾ। ਮੇਰੀਆਂ ਭੈਣਾਂ ਨਾਲ ਲੰਡਨ ਮਿਲੀ ਹੋਣ ਕਰਕੇ ਡਾਇਨਾ ਉਹਨਾਂ ਨਾਲ ਸਹਿਜੇ ਹੀ ਲੰਚ ਖਾਣ ਤੱਕ ਖੁੱਲ੍ਹ ਗਈ ਸੀ। ਤਿੰਨੇ ਜਣੀਆਂ ਹਾਸਾ-ਠੱਠਾ ਤੇ ਵਿਦਿਆਰਥੀ ਜੀਵਨ ਬਾਰੇ ਗੱਲਾਂ ਕਰਦੀਆਂ ਰਹੀਆਂ ਸਨ।
ਮੈਂ ਡਾਇਨਾ ਨੂੰ ਅਸਤਬਲ ਦਿਖਾਉਂਦਿਆਂ ਪੁੱਛਿਆ ਸੀ ਕਿ ਜੇਕਰ ਉਹ ਰਾਤ ਦੇ ਭੋਜਨ ਤੋਂ ਪਹਿਲਾਂ ਥੋੜ੍ਹੀ ਕਸਰਤ ਕਰਨਾ ਚਾਹੁੰਦੀ ਹੋਵੇ? ਮੇਰੇ ਨਾਲ ਘੋੜ ਸਵਾਰੀ ਕਰਨ ਨੂੰ ਤਾਂ ਉਹ ਹਰ ਵੇਲੇ ਕਾਹਲੀ ਪੈ ਜਾਂਦੀ ਸੀ। ਮੈਂ ਦੋ ਘੋੜਿਆਂ 'ਤੇ ਕਾਠੀਆਂ ਪਾਈਆਂ ਤੇ ਅਸੀਂ ਪਿੰਡ ਦੀਆਂ ਸੁੰਨਸਾਨ ਪਗਡੰਡੀਆਂ ਵੱਲ ਨਿਕਲਦੇ ਗਏ।
ਜਿਸ ਧਰਤੀ ਨੂੰ ਮੈਂ ਪਿਆਰਦਾ ਸੀ, ਉਥੇ ਉਸ ਔਰਤ ਨਾਲ ਘੁੰਮ ਰਿਹਾ ਸੀ, ਜੋ ਮੈਨੂੰ ਪਿਆਰ ਕਰਦੀ ਸੀ ਤੇ ਜਿਸ ਨੂੰ ਮੈਂ ਹੱਦੋਂ ਵੱਧ ਚਾਹੁੰਦਾ ਸੀ। ਇਹ ਇਕ ਅਕਿਹ ਤੇ ਅਕਥਿਆ ਜਾਣ ਵਾਲਾ ਯਾਦਗਾਰੀ ਤਜ਼ਰਬਾ ਸੀ, ਜੋ ਉਮਰ ਭਰ ਮੇਰੀਆਂ ਸਿਮਰਤੀਆਂ ਵਿਚ ਸਾਂਭਿਆ ਰਹੇਗਾ। ਮੈਨੂੰ ਡਾਇਨਾ ਦੀ ਖੁਸ਼ੀ ਪ੍ਰਤੱਖ ਦਿਖਾਈ ਦੇ ਰਹੀ ਸੀ। ਉਮਰ ਕੈਦ ਕੱਟਣ ਬਾਅਦ ਰਿਹਾਅ ਹੋਏ ਕਿਸੇ ਕੈਦੀ ਵਰਗੀ ਅਵਸਥਾ ਸੀ, ਉਸਦੀ ਉਦੋਂ।
ਮੂਹਰੇ-ਮੂਹਰੇ ਖੇਤਾਂ ਵਿਚ ਦੀ ਅਸੀਂ ਆਪਣੇ ਘੋੜਿਆਂ 'ਤੇ ਜਾ ਰਹੇ ਸੀ 'ਤੇ ਡਾਇਨਾ ਦਾ ਅੰਗਰੱਖਿਅਕ ਕੈਨ ਵਾਰਫ ਸਾਡੇ ਨਜ਼ਦੀਕ ਜਾਂਦੀ ਸੜਕ ਉੱਤੇ ਕਾਰ ਵਿਚ ਸਾਡੇ ਨਾਲੋਂ ਨਾਲ ਬਰਾਬਰ ਚੱਲ ਰਿਹਾ ਸੀ। ਮੈਂ ਤੇ ਵਾਰਫ ਇਕ ਦੂਜੇ ਨਾਲ ਰੇਡੀਉ ਰਾਹੀਂ ਨਿਰਅੰਤਰ ਸੰਪਰਕ ਵਿਚ ਸੀ। ਵਾਰਫ ਦੇ ਅੰਦੇਸ਼ ਮੁਤਾਬਕ ਮੈਂ ਤੇ ਡਾਇਨਾ ਸੜਕ ਤੋਂ 100 ਗਜ਼ ਖੇਤਰਫਲ ਦੀ ਦੂਰੀ ਤੱਕ ਸੀਮਿਤ ਰਹਿੰਦੇ ਤੇ ਉਸ ਤੋਂ ਵੱਧ ਦੂਰ ਨਾ ਜਾਂਦੇ।
ਰਾਤ ਨੂੰ ਘਰ ਵਾਪਿਸ ਆਏ ਤਾਂ ਡਾਇਨਾ ਨਹਾ ਰਹੀ ਸੀ। ਮੇਰੀ ਮਾਂ ਮੈਨੂੰ ਪੁੱਛਣ ਲੱਗੀ, "ਪ੍ਰਿੰਸੈਸ ਨੂੰ ਆਪਾਂ ਕਿਥੇ ਪਾਵਾਂਗੇ?"
"ਮੇਰੇ ਕਮਰੇ ਵਿਚ ਹੋਰ ਕਿੱਥੇ!"
"ਉਹਦੇ ਬੌਡੀਗਾਰਡ ਨੂੰ ਸ਼ੱਕ ਨਹੀਂ ਪਊਗੀ? ਅੰਨ੍ਹਾਂ ਐ ਉਹ?" ਮੇਰੀ ਮਾਂ ਨੇ ਆਪਣਾ ਸੰਸਾ ਜ਼ਾਹਿਰ ਕੀਤਾ ਸੀ।
"ਅੰਨ੍ਹਾਂ ਤਾਂ ਨਹੀਂ ਸ਼ਰਾਬੀ-ਕਬਾਬੀ ਤਾਂ ਹੈ। ਉਹਦਾ ਬੰਦੋਬਸਤ ਵੀ ਮੈਂ ਕਰਦਾ ਹਾਂ।"
ਮੈਂ ਜਾਣਦਾ ਸੀ ਕਿ ਕੈਨ ਵਾਰਫ ਡਾਇਨਾ ਦੀ ਸੁਰੱਖਿਆ ਲਈ ਕੋਈ ਸਮਝੌਤਾ ਨਹੀਂ ਕਰੇਗਾ ਤੇ ਉਸਨੂੰ ਮੇਰੇ ਘਰੇ ਇਕੱਲੀ ਛੱਡ ਕੇ ਬਾਹਰ ਨਹੀਂ ਜਾਵੇਗਾ। ਮੈਨੂੰ ਇਹ ਵੀ ਇਲਮ ਸੀ ਮੇਰੇ ਘਰੇ ਉਸਨੇ ਇਕ ਦੋ ਤੋਂ ਵੱਧ ਪੈੱਗ ਨਹੀਂ ਸਨ ਲਾਉਣੇ। ਇਸ ਲਈ ਉਸਨੂੰ ਪੱਬ ਵਿਚ ਲਿਜਾਣਾ ਜ਼ਰੂਰੀ ਸੀ। ਮੈਨੂੰ ਡਾਇਨਾ ਨੇ ਦੱਸਿਆ ਹੋਇਆ ਸੀ ਕਿ ਵਿਆਹ ਤੋਂ ਫੌਰਨ ਬਾਅਦ ਹੀ ਉਸਨੇ ਸੈਲਫ-ਡਿਪੈਂਸ ਕੋਰਸ ਕੀਤੇ ਸਨ। ਜਿਨ੍ਹਾਂ ਵਿਚ ਸਪੈਸ਼ਲ ਏਅਰ ਸਰਵਿਸ, ਹਰਟਫੋਰਡ ਤੋਂ ਅੱਤਵਾਦੀ ਹਮਲੇ ਸਮੇਂ ਗੱਡੀ ਭਜਾ ਕੇ ਬਚ ਨਿਕਲਣ ਦੀ ਸਿਖਲਾਈ ਦਿੱਤੀ ਗਈ ਸੀ। ਇਸ ਟਰੇਨਿੰਗ ਵਿਚ ਨਕਲੀ ਬੰਬ ਅਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਗੱਡੀ ਰਾਕਟੀ ਸਪੀਡ ਨਾਲ ਪੂਰੇ ਕੰਟਰੋਲ ਵਿਚ ਚਲਾਉਣ ਦੀ ਜਾਚ ਦੱਸੀ ਜਾਂਦੀ ਹੈ। ਉਸ ਤੋਂ ਉਪਰੰਤ ਡਾਇਨਾ ਨੇ ਲਿਪਟਸ ਹਿੱਲ , ਲੋਗਟਨ, ਇਸੈਕਸ, ਇੰਗਲੈਂਡ ਟਰੇਨਿੰਗ ਸੈਂਟਰ (ਜਿੱਥੇ ਹਥਿਆਰਬਧ ਮੈਟਰੀਪੋਲੀਟਨ ਪੁਲਿਸ ਹਥਿਆਰ ਚਲਾਉਣ ਦੀ ਟਰੇਨਿੰਗ ਲੈਂਦੀ ਹੈ।) ਤੋਂ .38 ਕੈਲੀਬਾਰ ਸਮਿੱਥ ਐਂਡ ਵੇਸਨ ਰਿਵਾਲਵਰ ਅਤੇ ਹੈੱਚਲ ਐਂਡ ਕੌਚ ਮਸ਼ੀਨ ਪਿਸਟਲ ਚਲਾਉਣਾ ਸਿੱਖਿਆ ਹੋਇਆ ਸੀ।
ਮੈਂ ਆਪਣੀ ਬੰਦਕੂ ਦੇ ਪੁਰਜੇ ਜੋੜ ਕੇ ਆਪਣੀ ਮਾਂ ਨੂੰ ਕੈਨ ਦੇ ਸਾਹਮਣੇ ਦੇ ਦਿੱਤੀ। ਮੇਰੀਆਂ ਦੋਨੇ ਭੈਣਾਂ ਤੇ ਮੇਰੀ ਮਾਂ ਅਸਲਾ ਚਲਾ ਲੈਂਦੀਆਂ ਹਨ। ਡਾਇਨਾ ਨੇ ਆਪਣਾ .32 ਦਾ ਨਿੱਜੀ ਰਿਵਾਲਵਰ, ਜੋ ਉਹ ਸਵੈ-ਰੱਖਿਆ ਸਦਾ ਨਾਲ ਰੱਖਦੀ ਸੀ, ਕੈਨ ਨੂੰ ਚੈੱਕ ਕਰਵਾ ਦਿੱਤਾ ਸੀ। ਕੈਨ ਨੇ ਖੋਲ੍ਹ ਕੇ ਦੇਖਿਆ ਉਹ ਲੋਡਡ ਸੀ। ਕੈਨ ਨੂੰ ਤਸੱਲੀ ਹੋ ਗਈ ਸੀ।
ਮੈਂ ਡਾਇਨਾ ਦੇ ਬੌਡੀਗਾਰਡ ਕੈਨ ਵਾਰਫ ਨੂੰ ਟੱਲੀ ਕਰਨ ਲਈ ਬਹਾਨੇ ਨਾਲ ਨਜ਼ਦੀਕ ਦੇ ਪੱਬ ਵਿਚ ਲਿਜਾ ਕੇ ਚੰਗੀ ਦਾਰੂ ਪਿਲਾਈ ਤੇ ਸ਼ਰਾਬ ਨਾਲ ਧੁੱਤ ਹੋਏ ਨੂੰ ਲਿਆ ਕੇ ਆਪਣੇ ਨਾਲ ਵਾਲੇ ਕਮਰੇ ਵਿਚ ਸੁਆ ਦਿੱਤਾ ਸੀ। ਮੇਰੇ ਕਮਰੇ ਵਿਚ ਦੋ ਸਿੰਗਲ ਬੈੱਡ ਸਨ। ਮੈਂ ਡਾਇਨਾ ਨੂੰ ਅੰਦਰ ਵਾੜ੍ਹ ਕੇ ਦੋਨੋਂ ਜੋੜ ਲਿੱਤੇ ਤੇ ਰਾਤ ਨੂੰ ਅਸੀਂ ਇਕੱਠੇ ਇਕ ਦੂਜੇ ਨਾਲ ਚਿੰਬੜ ਕੇ ਜਿਸਮਾਨੀ ਨਿੱਘ ਦਾ ਅਦਾਨ-ਪ੍ਰਦਾਨ ਕਰਦੇ ਸੁੱਤੇ ਸੀ...।
ਇਸ ਮਿਲਣੀ ਤੋਂ ਬਾਅਦ ਕੈਨ ਵਾਰਫ ਨੂੰ ਮਹਿਸੂਸ ਹੋ ਗਿਆ ਸੀ ਹੋਟਲ ਕਿ ਵਿਚ ਠਹਿਰਨ ਵਾਲੇ ਕਰਮਚਾਰੀਆਂ ਦੀ ਕੋਈ ਜ਼ਰੂਰਤ ਨਹੀਂ ਸੀ। ਫੇਰ ਜਦ ਵੀ ਡਾਇਨਾ ਸਾਡੇ ਘਰ ਆਉਂਦੀ ਤਾਂ ਸਿਰਫ਼ ਕੈਨ ਵਾਰਫ ਤੇ ਉਸਦਾ ਸਹਾਇਕ ਐਲਨ ਪੀਟਰਜ਼ ਜਾਂ ਗ੍ਰਹਿਹਮ ਸਮਿਥ ਹੀ ਉਸਦੇ ਨਾਲ ਆਉਂਦੇ ਤੇ ਸਾਡੇ ਘਰ ਵਿਚ ਠਹਿਰਦੇ। ਗ੍ਰੁਹਿਹਮ ਸਮਿੱਥ ਡਾਇਨਾ ਦੀ ਸੁਰੱਖਿਆ ਦਾ ਮੁੱਖੀ ਸੀ। ਪਹਿਲਾ ਉਹ ਸ਼ਹਿਜ਼ਾਦੀ ਐਨ ਦਾ ਅੰਗਰੱਖਿਅਕ ਹੁੰਦਾ ਸੀ। ਉਹ ਸ਼ਾਹੀ ਔਰਤਾਂ ਦੀ ਨਿੱਜੀ ਜ਼ਿੰਦਗੀ ਵਿਚ ਜੋ ਵਾਪਰਦਾ ਸੀ, ਉਸ ਨੂੰ ਅੱਖਾਂ ਬੰਦ ਕਰਕੇ ਅਣਡਿੱਠ ਕਰਨਾ ਗਿੱਝਿਆ ਹੋਇਆ ਸੀ। ਉਹ ਕਿਸੇ ਕੋਲ ਕੋਈ ਭੇਤ ਵੀ ਨਹੀਂ ਸੀ ਖੋਲ੍ਹਦਾ। ਬਹੁਤ ਘੱਟ ਬੋਲਣ ਤੇ ਰਿਜ਼ਰਬ ਜਿਹਾ ਰਹਿਣ ਵਾਲਾ ਬੰਦਾ ਸੀ। ਬਸ ਆਪਣੇ ਕੰਮ ਨਾਲ ਹੀ ਮਤਲਬ ਰੱਖਦਾ। ਫਜ਼ੂਲ ਦੀ ਦਖਲਅੰਦਾਜ਼ੀ ਦੀ ਉਸਨੂੰ ਆਦਤ ਨਹੀਂ ਸੀ। ਇਸ ਲਈ ਮੈਨੂੰ ਉਸਦੀ ਬਹੁਤੀ ਚਿੰਤਾ ਵੀ ਨਹੀਂ ਸੀ ਹੁੰਦੀ। ਡਾਇਨਾ ਦਾ ਬਾਡੀਗਾਰਡ ਕੈਨ ਤਾਂ ਸਾਡੇ ਨਾਲ ਇਉਂ ਰਚ ਮਿਚ ਗਿਆ ਸੀ, ਜਿਵੇਂ ਉਹ ਕੋਈ ਓਪਰਾ ਨਹੀਂ ਬਲਕਿ ਸਾਡੇ ਘਰ ਦਾ ਕੋਈ ਜੀਅ ਹੋਵੇ। ਉਹ ਮੇਰੀ ਮਾਂ ਦੀ ਰਸੋਈ ਵਿਚ ਜਾ ਕੇ ਖਾਣਾ ਬਣਾਉਂਣ ਵਿਚ ਵੀ ਸਹਾਇਤਾ ਕਰਦਾ ਤੇ ਸਾਨੂੰ ਸਾਰਿਆਂ ਨੂੰ ਗਾਣੇ ਸੁਣਾਉਂਦਾ ਰਹਿੰਦਾ। ਮੈਂ ਉਸਨੂੰ ਕਈ ਵਾਰ ਕਿਹਾ ਸੀ ਕਿ ਉਹ ਪੇਸ਼ਾਵਰ ਗਵਈਆ ਬਣ ਸਕਦਾ ਹੈ। ਪਰ ਉਹ ਮੇਰੀ ਗੱਲ ਨੂੰ ਸੰਜ਼ੀਦਗੀ ਨਾਲ ਨਾ ਲੈਂਦਾ ਤੇ ਹੱਸ ਕੇ ਟਾਲ ਦਿੰਦਾ ਸੀ, "ਨਹੀਂ ਇਹ ਬੌਡੀਗਾਰਡ ਵਾਲੀ ਨੌਕਰੀ ਈ ਠੀਕ ਆ ਬਾਈ। ਗਾਇਕੀ ਵਿਚ ਬਾਹਲਾ ਰਿਸਕ ਹੈ। ਉਹ ਖਤਰੇ ਵਾਲੀ ਖੇਡ ਨ੍ਹੀਂ ਆਪਾਂ ਤੋਂ ਖੇਡ ਹੋਣੀ।"
"ਗਾਇਕੀ ਤੇ ਖਤਰੇ ਵਾਲੀ ਖੇਡ? ਉਹ ਕਿਵੇਂ ਮਿੱਤਰਾ?"
"ਇਸ ਬੌਡੀਗਾਰਡ ਵਾਲੀ ਨੌਕਰੀ ਵਿਚ ਤਾਂ ਕਦੇ-ਕਦਾਈਂ ਹੀ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਹਾਡੀ ਨਾਲ ਮਦਦ ਕਰਨ ਵਾਲੀ ਬੈਕਅੱਪ ਟੀਮ ਹੁੰਦੀ ਹੈ। ਗਾਇਕੀ ਵਿਚ ਨਿੱਤ ਖਤਰਾ ਹੈ। ਸਟੇਜ਼ 'ਤੇ ਮਾੜਾ ਮੋਟਾ ਉੱਚਾ ਨੀਵਾਂ ਸੁਰ ਲੱਗ ਜਾਵੇ ਸਾਰੇ ਸਰੋਤੇ ਟਮਾਟਰ ਤੇ ਆਂਡਿਆਂ ਦਾ ਮੀਂਹ ਵਰ੍ਹਾ ਦਿੰਦੇ ਨੇ। ਤੁਹਾਨੂੰ ਛੁਡਾਉਣ ਲਈ ਕੋਈ ਵੀ ਮੂਹਰੇ ਨਹੀਂ ਆਉਂਦਾ।"
"ਫਾਇਦਾ ਈ ਐ ਇਹਦੇ ਵਿਚ ਵੀ... ਆਂਡੇ ਟਮਾਟਰ ਚੁੱਕ ਕੇ ਤੂੰ ਭੁਰਜੀ ਬਣਾ ਲਿਆ ਕਰੀਂ।" ਡਾਇਨਾ ਵੀ ਉਸਨੂੰ ਮਜ਼ਾਕ ਕਰਨ ਲੱਗ ਜਾਂਦੀ ਸੀ।
ਕੈਨ ਵਾਰਫ ਦਾ ਇਹ ਤਰਕ ਸੁਣ ਕੇ ਅਸੀਂ ਠਹਾਕੇ ਲਾ ਲਾ ਹੱਸਦੇ। ਹੁਣ ਵੀ ਜਦੋਂ ਕਦੇ ਮੈਂ ਸੇਵੀਆਂ ਖਾਣ ਲੱਗਾਂ ਤਾਂ ਮੇਰੇ ਕੰਨਾਂ ਵਿਚ ਕੈਨ ਵਾਰਫ ਦੀ ਸੰਗੀਤਮਈ ਆਵਾਜ਼ ਗੁੰਝਣ ਲੱਗ ਜਾਂਦੀ ਹੈ।
ਸਾਡੇ ਘਰੇ ਡਾਇਨਾ ਨੇ ਖਾਣਾ ਤਾਂ ਕਦੇ ਨਹੀਂ ਸੀ ਪਕਾਇਆ । ਲੇਕਿਨ ਉਹ ਵਰਤਾਉਣ ਦਾ ਮੌਕਾ ਕਿਸੇ ਹੋਰ ਨੂੰ ਨਾ ਦਿੰਦੀ। ਬਲਕਿ ਕਈ ਵਾਰ ਤਾਂ ਉਹ ਸਭ ਦੇ ਬਰਤਨ ਵੀ ਆਪ ਜ਼ਿੱਦ ਨਾਲ ਸਾਫ਼ ਕਰਦੀ। ਕੁਝ ਕੁ ਮਿਲਣੀਆਂ ਬਾਅਦ ਹੀ ਡਾਇਨਾ ਨੇ ਸਾਡੀ ਰਸੋਈ ਦੀ ਖੁਦਮੁਖਤਿਆਰੀ ਲੈ ਲਈ ਸੀ।
ਇਕ ਵਾਰ ਡਾਇਨਾ ਨੂੰ ਰਸੋਈ ਵਿਚੋਂ ਮਸਾਲਿਆਂ ਵਾਲੀਆਂ ਸ਼ੀਸ਼ੀਆਂ ਲੱਭ ਗਈਆਂ, ਜੋ ਬਹੁਤ ਪੁਰਾਣੀਆਂ ਸਨ ਤੇ ਉਹਨਾਂ ਦੇ ਲੇਬਲ ਵੀ ਮਿੱਟ ਚੱਕੇ ਸਨ। ਡਾਇਨਾ ਨੇ ਬਿਨਾ ਕਿਸੇ ਨੂੰ ਪੁੱਛੇ ਦੱਸੇ ਉਹ ਕੂੜੇਦਾਨ ਵਿਚ ਸੁੱਟ ਦਿੱਤੇ। ਇਹ ਦੇਖ ਕੇ ਮੇਰੀ ਮਾਂ ਬੜਾ ਖੁਸ਼ ਹੋਈ ਸੀ, "ਚੰਗਾ ਕੀਤੈ ਧੀਏ, ਮੈਂ ਕਈ ਸਾਲਾਂ ਤੋਂ ਇਨ੍ਹਾਂ ਨੂੰ ਸੁੱਟਣ ਨੂੰ ਫਿਰਦੀ ਸੀ।"
ਡਾਇਨਾ ਨਾਲ ਡੈਵਨ ਆਪਣੇ ਘਰ ਵਿਚ ਮੈਂ ਬਾਹਰੀ ਦਨੀਆਂ ਤੋਂ ਮਹਿਫੂਜ਼ ਸੁਤੰਤਰ ਦਿਨ ਬਤੀਤ ਕੀਤੇ ਸਨ। ਭਵਿੱਖ ਵਿਚ ਉਤਪਨ ਹੋਣ ਵਾਲੇ ਸੰਕਟਾਂ ਦੇ ਭੈਅ ਨੂੰ ਅਸੀਂ ਵਿਸਾਰ ਦਿੱਤਾ ਸੀ।
ਡਾਇਨਾ ਦਾ ਮੋਬਾਇਲ ਨੈੱਟਵਰਕ ਅਕਸਰ ਸਾਡੇ ਘਰ ਆ ਕੇ ਮੱਧਮ ਪੈ ਜਾਂਦਾ ਜਾਂ ਬਿਲਕੁਲ ਹੀ ਚਲਣੋਂ ਹੱਟ ਜਾਂਦਾ। ਇਕ ਵਾਰ ਡਾਇਨਾ ਨੇ ਮੇਰੀ ਮਾਂ ਤੋਂ ਫੋਨ ਕਰਨ ਦੀ ਇਜ਼ਾਜਤ ਮੰਗਦਿਆਂ ਆਖਿਆ ਸੀ, "ਮੈਂ ਰਾਜ ਮਹੱਲ ਫੋਨ ਕਰਨਾ ਹੈ। ਤੁਹਾਡਾ ਫੋਨ ਵਰਤ ਸਕਦੀ ਹਾਂ।"
"ਤੂੰ ਇਸਨੂੰ ਆਪਣਾ ਘਰ ਨਹੀਂ ਸਮਝਦੀ? ਲੈ ਇਹ ਵੀ ਕੋਈ ਪੁੱਛਣ ਵਾਲੀ ਲੋੜ੍ਹ ਹੈ? ਜੰਮ ਜੰਮ ਕਰ।" ਮੇਰੀ ਮਾਂ ਨੂੰ ਇਸ ਸਦਾਚਾਰਕਤਾ ਦਾ ਪ੍ਰਦਰਸ਼ਨ ਬੁਰਾ ਲੱਗਾ ਸੀ।
ਮੇਰੀ ਭੈਣ ਸਿਹਰਾ ਨੇ ਡਾਇਨਾ ਨੂੰ ਸਾਡੇ ਰਸਕੀ ਘੌੜੇ ਉੱਤੇ 'ਸਾਇਡ ਸੈਡਲ' ਸਵਾਰੀ ਕਰਨ ਦੀ ਜਾਚ ਸਿੱਖਾਈ ਸੀ। ਡਾਇਨਾ ਨੇ ਸਭ ਪੂਰੀ ਲਗਨ ਨਾਲ ਸਿੱਖਿਆ ਸੀ ਤਾਂ ਕਿ ਉਹ ਸ਼ਾਹੀ ਪਰਿਵਾਰ ਨੂੰ ਦੱਸ ਸਕੇ ਕਿ ਉਹ ਵੀ ਘੋੜ-ਸਵਾਰੀ ਵਿਚ ਉਹਨਾਂ ਨਾਲੋਂ ਘੱਟ ਨਹੀਂ ਸੀ। ਕੈਰੋਲਾਇਨ ਦੇ ਸੰਜ਼ੀਦਾ ਸੁਭਾਉ ਹੋਣ ਕਰਕੇ ਡਾਇਨਾ ਉਸ ਨਾਲ ਸੰਗੀਨ ਵਿਸ਼ਿਆਂ 'ਤੇ ਹੀ ਵਾਰਤਾਲਾਪ ਕਰਦੀ। ਇਕ ਸ਼ਾਮ ਨੂੰ ਅਸੀਂ ਚੁਬਾਰੇ ਵਿਚ ਬੈਠੇ ਦਾਰੂ ਪੀ ਰਹੇ ਸੀ। ਕੈਰੋਲਾਇਨ ਨਾਲ ਖੁੱਲ੍ਹਦਿਆਂ ਹੀ ਆਪਣੇ ਪਤੀ ਬਾਰੇ ਗੱਲ ਕਰਨ ਲੱਗ ਪਈ ਤੇ ਉਦਾਸ ਹੋ ਗਈ ਸੀ, "ਉਹ (ਪ੍ਰਿੰਸ ਚਾਰਲਸ) ਮੇਰੀ ਬਜਾਏ ਫੁੱਲ ਬੂਟਿਆਂ ਨਾਲ ਭਕਾਈ ਮਾਰਨੀ ਪਸੰਦ ਕਰਦਾ ਹੈ।"
"ਮੈਂ ਆਪਣੇ ਵਿਆਹ ਮੌਕੇ ਆਪਣੇ ਪਿਤਾ ਦੀ ਬਾਂਹ ਫੜ੍ਹੀ , ਜਦੋਂ ਸੈਂਟ ਪੋਲਜ਼ ਕਥੀਡਰਲ ਵਿਚ ਰਸਮਾਂ ਲਈ ਜਾ ਰਹੀ ਸੀ ਤਾਂ ਮੇਰੇ ਮਨ ਵਿਚ ਖਿਆਲ ਆਇਆ ਸੀ। ਹਾਏ ਓ ਰੱਬਾ ਇਹ ਮੈਂ ਕੀ ਕਰਨ ਜਾ ਰਹੀ ਹਾਂ।" ਮੈਨੂੰ ਧੱਕੇ ਨਾਲ ਵਿਆਹ ਦਿੱਤਾ ਸੀ। ਡਾਇਨਾ ਕੈਰੋਲਾਇਨ ਨੂੰ ਕੋਈ ਗੱਲ ਨਹੀਂ ਸੀ ਆਹੁੜੀ ਜਾਂ ਸ਼ਾਇਦ ਉਹ ਡਾਇਨਾ ਨੂੰ ਰੋ ਕੇ ਗੁੱਭ-ਗੁਲਾਟ ਕੱਢ ਲੈਣਾ ਦੇਣਾ ਚਾਹੁੰਦੀ ਸੀ ਤਾਂ ਜੋ ਉਸਦਾ ਮਨ ਹਲਕਾ ਹੋ ਸਕੇ।
"ਕੋਈ ਗੱਲ ਨਹੀਂ, ਤੂੰ ਦਿਲ 'ਤੇ ਨਾ ਲਾਈ। ਹਾਦਸੇ ਦੁੱਖ-ਤਕਲੀਫਾਂ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ।" ਕੈਰੋਲਾਇਨ ਨੇ ਉਸ ਦਾ ਮੋਢਾ ਫੜ੍ਹ ਕੇ ਉਸਨੂੰ ਹੌਂਸਲਾਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਡਾਇਨਾ ਇਕਦਮ ਫਿਸ ਪਈ ਸੀ ਤੇ ਜ਼ਾਰੋਜ਼ਾਰ ਰੋਣ ਲੱਗ ਪਈ ਸੀ।
ਮੇਰੇ ਘਰ ਵਿਚ ਮੇਰੀ ਪੈਰਾਸ਼ੂਟ ਰਾਹੀਂ ਉਤਰਦੇ ਦੀ ਇਕ ਫੋਟੋ ਲੱਗੀ ਹੋਈ ਸੀ। ਉਸਨੂੰ ਕਾਫੀ ਦੇਰ ਨੀਝ ਨਾਲ ਦੇਖਣ ਬਾਅਦ ਇਕ ਦਿਨ ਡਾਇਨਾ ਮੈਨੂੰ ਪੁੱਛਣ ਲੱਗੀ, "ਤੈਨੂੰ ਜਹਾਜ਼ ਵਿਚੋਂ ਛਾਲ ਮਾਰਦਿਆਂ ਡਰ ਨਹੀਂ ਲੱਗਦਾ। ਇਹ ਤਾਂ ਬਹੁਤ ਖਤਰੇ ਦੀ ਖੇਡ ਹੈ?"
"ਨਹੀਂ ਫੌਜੀਆਂ ਦਾ ਤਾਂ ਕੰਮ ਹੀ ਮੌਤ ਅਤੇ ਖਤਰਿਆਂ ਨਾਲ ਖੇਡਣਾ ਹੁੰਦਾ ਹੈ।"
ਮੇਰੀ ਗੱਲ ਸੁਣ ਕੇ ਮੁਸ਼ਕੜੀਏਂ ਹੱਸਦੀ ਹੋਏ ਨੇ ਉਸਨੇ ਮੇਰੀ ਗੱਲ੍ਹ ਤੋਂ ਚੁੰਡੀ ਭਰੀ ਤੇ ਲਾਡ ਨਾਲ ਬੋਲੀ ਸੀ, "ਮੇਰਾ ਖਤਰਿਆਂ ਦਾ ਖਿਡਾਰੀ।"
ਗੈਰਕੁਦਰਤੀ ਤੇ ਅਲੋਕਾਰੀ ਗੱਲ ਇਹ ਸੀ ਕਿ ਮੇਰੇ ਪਰਿਵਾਰ ਤੋਂ ਬਿਨਾ ਕਿਸੇ ਬਾਹਰਲੇ ਨੂੰ ਡਾਇਨਾ ਦੇ ਮੇਰੇ ਪਿੰਡ, ਮੇਰੇ ਘਰ ਵਿਚ ਹੋਣ ਬਾਰੇ ਭਿਣਕ ਤੱਕ ਨਹੀਂ ਸੀ ਲੱਗੀ। ਜੇ ਕਿਸੇ ਨੂੰ ਪਤਾ ਲੱਗਿਆ ਵੀ ਹੋਵੇਗਾ ਤਾਂ ਉਸਨੇ ਇਸ ਵੱਲ ਤਵੱਜੋਂ ਨਹੀਂ ਦਿੱਤੀ ਸੀ, ਕਿਉਂਕਿ ਅਖਬਾਰਾਂ ਵਿਚ ਇਕ ਵੀ ਸ਼ਬਦ ਨਹੀਂ ਸੀ ਆਇਆ। ਜੇ ਪ੍ਰੈਸ ਨੂੰ ਡਾਇਨਾ ਦਾ ਐਬਫੋਰਡ ਹੋਣ ਬਾਰੇ ਪਤਾ ਲੱਗ ਜਾਂਦਾ ਤਾਂ ਸਾਡੇ ਪਿੰਡ ਵਿਚ ਗਾਹ ਪੈ ਜਾਣਾ ਸੀ। ਪੱਤਰਕਾਰ ਨੇ ਤਾਂ ਛਾਉਣੀ ਪਾ ਕੇ ਬੈਠ ਜਾਣਾ ਸੀ, ਜਿਵੇਂ ਸਾਡੇ ਪਿੰਡ 'ਚ ਮੇਲਾ ਲੱਗਿਆ ਹੁੰਦਾ ਹੈ।
ਸਾਡੇ ਪਿੰਡ ਦੇ ਲੋਕ ਸਾਉ ਅਤੇ ਸਿੱਧੜ ਜਿਹੇ ਹਨ। ਸਾਦ ਮੁਰਾਦੇ ਹਰ ਸਮੇਂ ਆਪਣੀ ਮਸਤੀ ਵਿਚ ਮਸਤ ਰਹਿਣ ਵਾਲੇ। ਉਹਨਾਂ ਨੂੰ ਨਾ ਚੜ੍ਹੇ ਦੀ, ਨਾ ਲਹਿੰਦੇ ਦੀ, ਕੋਈ ਸਾਰ ਹੁੰਦੀ। ਬਿਨਾ ਮਤਲਬ ਕਿਸੇ ਦੇ ਕੰਮ ਵਿਚ ਦਖਲਅੰਦਾਜ਼ੀ ਦੇਣਾ ਜਾਂ ਸ਼ਹਿਰੀਆਂ ਵਰਗੀਆਂ ਚਲਾਕੀਆਂ , ਮੋਮੋਠੰਗਣੀਆਂ ਉਹਨਾਂ ਨੂੰ ਨਹੀਂ ਆਉਂਦੀਆਂ। ਸਾਡਾ ਇਕ ਕਿਸਾਨ ਪੇਂਡੂ ਜੌਹਨ ਮਾਰਟਿਨ ਸਾਡੇ ਅਸਤਬਲ ਵਿਚ ਆਪਣਾ ਘੋੜਾ ਬੰਨ੍ਹਦਾ ਹੁੰਦਾ ਸੀ। ਉਦਣ ਉਹ ਆਪਣਾ ਘੋੜਾ ਲੈਣ ਆਇਆ ਤੇ ਡਾਇਨਾ ਨੂੰ ਦੇਖ ਕੇ ਉਸ ਨੇ ਹਾਏ (ਸਾਸਰੀਕਾਲ) ਬੁਲਾਈ ਤੇ "ਤਕੜੀ ਐਂ ਭਾਈ ਬੀਬਾ?" ਆਖ ਕੇ ਆਪਣੇ ਰਾਹੇ ਪੈ ਗਿਆ। ਉਸਨੂੰ ਇਲਮ ਹੀ ਨਹੀਂ ਹੋਇਆ ਸੀ ਕਿ ਜਿਸ ਨੂੰ ਸਧਾਰਨ ਕੁੜੀ ਸਮਝ ਕੇ ਉਸਨੇ ਹਾਲ-ਚਾਲ ਪੁੱਛਿਆ ਸੀ, ਉਹ ਕੋਈ ਆਮ ਕੁੜੀ ਨਹੀਂ ਬਲਕਿ ਬ੍ਰਤਾਨਵੀ ਸ਼ਾਹੀ ਰਾਜ ਘਰਾਣੇ ਦੀ ਨੂੰਹ ਤੇ ਵੇਲਜ਼ ਦੀ ਸ਼ਹਿਜ਼ਾਦੀ, ਡਾਇਨਾ ਸੀ। ਉਹਨੇ ਸਮਝਿਆ ਸੀ ਕਿ ਡਾਇਨਾ ਸਾਡੀ ਕੋਈ ਰਿਸ਼ਤੇਦਾਰ ਜਾਂ ਮੇਰੀਆਂ ਭੈਣਾਂ ਦੀ ਸਹੇਲੀ ਹੋਵੇਗੀ। ਦਰਅਸਲ ਸਾਡੇ ਪਿੰਡ ਵਾਲਿਆਂ ਨੇ ਡਾਇਨਾ ਦਾ ਸਾਡੇ ਪਿੰਡ ਵਿਚ ਆ ਜੇ ਰਹਿਣਾ ਕਦੇ ਕਿਆਸਿਆ ਵੀ ਨਹੀਂ ਸੀ।
ਡਾਇਨਾ ਬਾਹਰ ਸੈਰ ਕਰਨ ਜਾਣ ਵੇਲੇ ਪੱਫਾ ਜੈਕਟ ਪਾ ਕੇ ਉਸਦੇ ਕਾਲਰ ਉੱਪਰ ਕਰ ਲੈਂਦੀ ਤੇ ਸਿਰ 'ਤੇ ਬੇਸਬਾਲ ਟੋਪੀ ਲੈ ਕੇ ਅੱਖਾਂ ਢੱਕ ਲੈਂਦੀ। ਜਦੋਂ ਕੋਈ ਕੋਲ ਦੀ ਲੰਘਦਾ ਤਾਂ ਉਹ ਆਪਣਾ ਮੂੰਹ ਇਕ ਖਾਸ ਕੋਣ 'ਤੇ ਮੋੜ ਕੇ ਫ਼ਤਹਿ ਬੁਲਾਉਂਦੀ ਕਿ ਅਗਲੇ ਬੰਦੇ ਨੂੰ ਉਸ ਦੀ ਪਹਿਚਾਣ ਵੀ ਨਾ ਹੁੰਦੀ। ਮੂੰਹ ਲਕੋਣ ਵਿਚ ਡਾਇਨਾ ਨੂੰ ਮੁਹਾਰਤ ਸੀ।
ਇਕ ਸੁਬਹਾ ਮੈਂ ਤੇ ਡਾਇਨਾ ਸੈਰ ਤੋਂ ਪਰਤੇ ਤਾਂ ਮੇਰੇ ਮਾਂ ਨੇ ਡਾਇਨਾ ਨੂੰ ਪੁੱਛਿਆ, "ਬੇਟਾ ਜੀ, ਸੈਰ ਕਿਹੋ ਜਿਹੀ ਰਹੀ।"
ਡਾਇਨਾ ਖੁਸ਼ੀ ਵਿਚ ਉੱਛਲੀ ਸੀ, "ਵਧੀਆ, ਬੜੀ ਤਾਜ਼ਗੀ ਮਹਿਸੂਸ ਹੁੰਦੀ ਹੈ। ਬਹੁਤ ਮਜ਼ਾ ਆਇਐ।"
ਡਾਇਨਾ ਦੇ ਅੰਗਰੱਖਿਅਕ ਕੈਨ ਵਾਰਫ ਨੇ ਝੱਟ ਟੋਕਿਆ ਸੀ, "ਮਜ਼ਾ ਤਾਂ ਤੁਹਾਨੂੰ ਆਇਐ। ਮੇਰਾ ਤਾਂ ਨਾਸ ਵੱਜ ਗਿਆ। ਮੈਨੂੰ ਖੇਤਾਂ ਵਿਚ ਫਿਰਦੇ ਨੂੰ ਇਕ ਕਿਸਾਨ ਨੇ ਫੜ੍ਹ ਲਿਆ। ਉਸ ਨੂੰ ਮੈਂ ਚੋਰ ਲੱਗਿਆ। ਡਾਂਗ ਲੈ ਕੇ ਮੈਨੂੰ ਪੁੱਛਣ ਲੱਗਾ ਕਿ ਕੀ ਕਰਦਾ ਫਿਰਦੈਂ? ਮੈਂ ਕਿਹਾ ਮੈਂ ਦਿਲ ਦਾ ਮਰੀਜ਼ ਹਾਂ। ਡਾਕਟਰ ਨੇ ਖੇਤਾਂ ਦੀ ਤਾਜ਼ੀ ਹਵਾ ਵਿਚ ਸੈਰ ਕਰਨ ਦੀ ਸਲਾਹ ਦਿੱਤੀ ਹੈ। ਹਵਾ ਖਾਹ ਰਿਹਾਂ। ਮੈਨੂੰ ਅੱਗੋਂ ਬਣਾ ਸੁਆਰ ਕੇ ਕਹਿੰਦਾ ਡਾਗਾਂ ਨਾ ਖਾਹ ਲਵੀਂ। ਮੈਂ ਬਹਾਨਾ ਲਾਇਆ ਕਿ ਆਪਣੇ ਹੋਟਲ ਦਾ ਰਸਤਾ ਭੁੱਲ ਗਿਆ ਹਾਂ। ਮੈਨੂੰ ਸੜਕ ਦਿਖਾ ਕੇ ਕਹਿਣ ਲੱਗਾ ਡੰਡੀ ਫੜ੍ਹ ਲੈ। ਜੇ ਮੁੜ ਕੇ ਇਧਰ ਭੜਕਦਾ ਦੇਖਿਆ ਤਾਂ ਪੁਲਿਸ ਬੁਲਾ ਲਊ। ਮੈਂ ਤਾਂ ਉਥੋਂ ਬਾਈ ਭੱਜਣ ਦੀ ਕੀਤੀ।"
ਉਸ ਦੀ ਗੱਲ ਸੁਣ ਕੇ ਅਸੀਂ ਹੱਸ-ਹੱਸ ਲੋਟ ਪੋਟ ਹੋ ਗਏ ਸੀ।
ਡਾਇਨਾ ਅਕਸਰ ਸਾਡੇ ਘਰ ਜਾਣ ਆਉਣ ਲੱਗ ਪਈ ਸੀ। ਕਦੇ ਕਦਾਈ ਮੈਂ ਤੇ ਡਾਇਨਾ ਕਾਰ ਵਿਚ ਬੈਠ ਕੇ ਬਡਲੀਅ ਸਾਲਰਟਨ ਜਾਂ ਡੋਰਸੈੱਟ ਦੇ ਸਮੁੰਦਰ ਕੰਢੇ ਘੰਟਿਆਂ-ਬੱਧੀ ਸੈਰ ਕਰਦੇ ਰਹਿੰਦੇ। ਠੰਡ ਕਾਰਨ ਉਥੇ ਇਕਾਂਤ ਹੁੰਦਾ। ਮੈਂ ਤੇ ਡਾਇਨਾ ਮੂਹਰੇ, ਸਾਡੇ ਪਿੱਛੇ ਮੇਰਾ ਲੈਬਰਡਰ ਕੁੱਤਾ ਤੇ ਜੈੱਸਟਰ ਲੈ ਕੇ ਮੇਰਾ ਮਖੌਲੀਆ ਨੌਕਰ ਕੋਕਰ। ਉਸਦੇ ਪੰਜਾਹ ਗਜ਼ ਪਿੱਛੇ ਡਾਇਨਾ ਦਾ ਅੰਗਰੱਖਿਅਕ ਆ ਰਿਹਾ ਹੁੰਦਾ ਸੀ। ਭਾਵੇਂ ਠੰਢੀਆਂ ਸਰਦ ਹਵਾਵਾਂ ਵਗ ਰਹੀਆਂ ਹੁੰਦੀਆਂ ਜਾਂ ਕਣੀਆਂ ਪੈ ਰਹੀਆਂ ਹੁੰਦੀਆਂ, ਅਸੀਂ ਮੌਸਮ ਦੀ ਕੋਈ ਪਰਵਾਹ ਨਾ ਕਰਦੇ। ਇਸ਼ਕ ਚੀਜ਼ ਹੀ ਐਸੀ ਹੈ। ਇਸ ਵਿਚ ਗਲਤਾਨ ਹੋ ਕੇ ਬੰਦਾ ਕਿਸੇ ਦੀ ਕੋਈ ਪਰਵਾਹ ਨਹੀਂ ਮੰਨਦਾ।
ਡਾਇਨਾ ਅਕਸਰ ਮੇਰੇ ਪਿਆਰੇ ਘੋੜੇ ਰਸਕੀ ਦੀ ਸਵਾਰੀ ਕਰਿਆ ਕਰਦੀ ਸੀ। ਇਕ ਵਾਰ ਮੈਂ ਘੋੜਿਆਂ ਨੂੰ ਦਾਣਾ-ਪੱਠੇ ਪਾਉਣ ਲਈ ਅਸਤਬਲ ਵਿਚ ਗਿਆ ਹੋਇਆ ਸੀ। ਮੇਰੀਆਂ ਭੈਣਾਂ ਨਾਲ ਸ਼ਰਾਬ ਪੀਂਦੀ ਡਾਇਨਾ ਕੁਝ ਬਹਿਕ ਗਈ ਸੀ ਤੇ ਮੈਨੂੰ ਲੱਭਦੀ ਹੋਈ ਉਹ ਮੇਰੇ ਮਗਰ ਆ ਗਈ।
"ਮੈਨੂੰ 'ਕੱਲੀ ਛੱਡ ਕੇ ਇੱਥੇ ਕੀ ਕਰ ਰਿਹਾ ਹੈਂ?" ਡਾਇਨਾ ਨੇ ਮੇਰੇ ਪਿੱਛੋਂ ਦੀ ਮੇਰੇ ਲੱਕ ਨੂੰ ਜੱਫੀ ਪਾ ਲਿੱਤੀ ਸੀ।
"ਘੋੜਿਆਂ ਨੂੰ ਚਾਰਾ ਪਾ ਰਿਹਾਂ।"
"ਮੈਂ ਵੀ ਪਾਊਂਗੀ।" ਤੇ ਉਹ ਮੇਰੇ ਨਾਲ ਪੱਠੇ ਪਾਉਣ ਲੱਗ ਪਈ ਸੀ। ਐਨੇ ਨੂੰ ਕਣੀਆਂ ਪੈਣ ਲੱਗ ਪਈਆਂ ਸਨ ਤੇ ਅਸੀਂ ਘੋੜੇ ਸ਼ੈੱਡ ਵਿਚ ਬੰਨ੍ਹ ਦਿੱਤੇ ਸਨ। ਪੱਠੇ ਪਾਉਂਦੇ ਦੀ ਮੇਰੀ ਟੀ ਸ਼ਰਟ ਲਿੱਬੜ ਗਈ ਸੀ। ਮੈਂ ਉਤਾਰੀ ਤਾਂ ਡਾਇਨਾ ਆ ਕੇ ਮੇਰੇ ਨੰਗੇ ਪਿੰਡੇ ਨੂੰ ਹੱਥ ਫੇਰ ਕੇ ਸਹਿਲਾਉਣ ਲੱਗ ਪਈ ਸੀ।
"ਜੇਮਜ਼ ਤੂੰ ਬਹੁਤ ਸੋਹਣਾ ਹੈਂ ਯਾਰ!"
"ਮੈਂ ਕਿੱਥੇ ਸੋਹਣਾਂ? ਸੋਹਣੀ ਤਾਂ ਤੂੰ ਹੈਂ। ਹੱਥ ਲਾਇਆ ਮੈਲੀ ਹੁੰਨੀਂ ਐਂ।"
"ਮੈਂ ਕਦੋਂ ਸੋਹਣੀ ਸੀ। ਇਹ ਤਾਂ ਤੇਰੀ ਫੇਅਰਨੈੱਸ ਕਰੀਮ ਵਰਗੀ ਮੁਹੱਬਤ ਹੈ, ਜਿਸਨੇ ਮੇਰੇ ਨਕਸ਼ ਸਵਾਰ ਦਿੱਤੇ ਹਨ।"
ਮੈਂ ਡਾਇਨਾ ਦੀਆਂ ਅੱਖਾਂ ਵਿਚ ਦੇਖਿਆ ਸੀ। ਉਹਨਾਂ ਵਿਚ ਵਾਸਨਾ ਦਾ ਇਕ ਹੜ੍ਹ ਆਇਆ ਹੋਇਆ ਸੀ। ਮੈਥੋਂ ਵੀ ਆਪਣਾ ਆਪ ਕਾਬੂ ਨਾ ਰੱਖ ਹੋਇਆ ਤੇ ਮੈਂ ਡਾਇਨਾ ਦਾ ਬਲਾਉਜ਼ ਉਸਦੀ ਸਕਰਟ ਵਿਚ ਕੱਢ ਕੇ ਬਾਹਰ ਕੀਤਾ ਤੇ ਬਲਾਊਜ਼ ਵਿਚ ਦੀ ਪਾ ਕੇ ਆਪਣਾ ਹੱਥ ਉਸ ਦੀ ਛਾਤੀ ਤੱਕ ਲੈ ਗਿਆ ਸੀ। ਉਸਦੇ ਸਤਨਾਂ ਨੂੰ ਘੁੱਟਦਿਆਂ ਹੋਇਆਂ ਮੈਂ ਡਾਇਨਾ ਦੇ ਮੁੱਖ ਨੂੰ ਅਤੇ ਗਰਦਨ ਨੂੰ ਵਾਹੋਦਾਹੀ ਚੁੰਮਣ ਲੱਗ ਪਿਆ ਸੀ। ਡਾਇਨਾ ਨੇ ਵੀ ਮੇਰੇ ਦੁਆਲੇ ਆਪਣੀਆਂ ਬਾਹਾਂ ਵਗਲ ਲਿੱਤੀਆਂ ਸਨ ਤੇ ਮੇਰੀ ਢੁਹੀ ਨੂੰ ਸਹਿਲਾਉਣ ਲੱਗ ਪਈ ਸੀ। ਕੁਝ ਹੀ ਪਲਾਂ ਵਿਚ ਸਾਡੀ ਉਤੇਜਨਾਂ ਸਿਖਰਾਂ ਛੋਹ ਗਈ ਸੀ। ਡਾਇਨਾ ਨੇ ਹੋਠਾਂ ਦਾ ਰਸ ਚੂਸਦਿਆਂ ਚੂਸਦਿਆਂ ਮੈਂ ਉਸਨੂੰ ਆਪਣੀਆਂ ਬਾਹਾਂ 'ਤੇ ਚੁੱਕਿਆ ਤੇ ਕੋਲ ਪਈ ਪਰਾਲੀ 'ਤੇ ਜਾ ਕੇ ਲਿਟਾ ਦਿੱਤਾ ਸੀ। ਡਾਇਨਾ ਨੇ ਮੇਰੀ ਬੈੱਲਟ ਦਾ ਬੱਕਲ ਖੋਲ੍ਹ ਕੇ ਮੈਨੂੰ ਆਪਣੀ ਜ਼ੀਨ ਉਤਾਰਨ ਦਾ ਮੂਕ ਸੰਦੇਸ਼ ਦੇ ਦਿੱਤਾ ਤੇ ਆਪਣੀ ਜ਼ੀਨ ਉਤਾਰਦਿਆਂ ਸਾਰ ਮੈਂ ਡਾਇਨਾ ਦੇ ਸਾਰੇ ਕੱਪੜੇ ਉਤਾਰ ਕੇ ਪਰ੍ਹਾਂ ਸਿੱਟ ਦਿੱਤੇ ਸਨ। ਅਗਲੇ ਹੀ ਪਲ ਮੈਂ ਡਾਇਨਾ ਵਿਚ ਸਮਾਅ ਜਾਣ ਲਈ ਜਦੋਂ-ਜਹਿਦ ਕਰਨ ਲੱਗ ਪਿਆ ਸੀ...।
ਅੱਧੇ ਪੌਣੇ ਘੰਟੇ ਬਾਅਦ ਸਾਡੀ ਖੌਲ੍ਹਦੀ ਹਵਸ ਠੰਡੀ ਸੀਤ ਬਣ ਗਈ ਸੀ। ਪਰ ਫੇਰ ਵੀ ਮੈਂ ਅਤੇ ਡਾਇਨਾ ਦੋਨੋਂ ਅਲਫ ਨੰਗੇ ਇਕ ਦੂਜੇ ਨਾਲ ਲਿਪਟੇ ਪਏ ਸੀ।
ਮੈਂ ਡਾਇਨਾ ਦੇ ਬੁੱਲ੍ਹਾਂ ਤੋਂ ਹਲਕਾ ਜਿਹਾ ਚੁੰਮਣ ਲੈ ਕੇ ਉਸਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਸਨ, "ਕਿਵੇਂ ਲੱਗਿਐ?"
"ਬਹੁਤ ਮਜ਼ਾ ਆਇਐ!"
"ਨਹੀਂ, ਸੌਰੀ ਯਾਰ ਤੂੰ ਮਹੱਲਾਂ ਵਿਚ ਮਖਮਲੀ ਬਿਸਤਰਿਆਂ ਦੇ ਸੌਣ ਵਾਲੀ ਵੇਲਜ਼ ਦੀ ਰਾਜਕੁਮਾਰੀ ਤੇ ਮੈਂ ਤੈਨੂੰ ਪਰਾਲੀ 'ਤੇ ਭੁੰਜੇ ਲਿਟਾਈ ਫਿਰਦਾਂ।"
"ਸੱਚ ਜੇਮਜ਼, ਮੈਂ ਤੈਨੂੰ ਦੱਸ ਨਹੀਂ ਸਕਦੀ। ਇੱਥੇ ਲੇਟਿਆਂ ਮੈਨੂੰ ਕਿੰਨਾ ਸੁੱਖ ਅਤੇ ਅਰਾਮ ਮਹਿਸੂਸ ਹੋ ਰਿਹਾ ਹੈ।ਕਿਸੇ ਨੇ ਸਹੀ ਕਿਹਾ ਹੈ, ਅੱਗ ਲਵਾਂ ਮਹਿਲਾਂ ਨੂੰ ਕੁੱਲੀ ਯਾਰ ਦੀ ਸੂਰਗ ਦਾ ਝੂਟਾ।"
ਐਨੇ ਨੂੰ ਬਾਹਰ ਬਾਰਿਸ਼ ਬਹੁਤ ਤੇਜ਼ ਪੈਣ ਲੱਗ ਪਈ ਸੀ।
"ਜੇਮਜ਼, ਮੈਨੂੰ ਬਾਰਿਸ਼ ਬਹੁਤ ਚੰਗੀ ਲੱਗਦੀ ਹੈ। ਆ ਚੱਲ ਆਪਾਂ 'ਕੱਠੇ ਮੀਂਹ ਵਿਚ ਨਹਾਈਏ।" ਡਾਇਨਾ ਨੇ ਉੱਠ ਕੇ ਖੜ੍ਹੀ ਹੁੰਦਿਆਂ ਮੈਨੂੰ ਬਾਹੋਂ ਫੜ੍ਹ ਕੇ ਖਿੱਚਿਆ ਸੀ।
ਮੈਂ ਉੱਠ ਕੇ ਖੜ੍ਹਾ ਹੁੰਦਿਆਂ ਡਾਇਨਾ ਤੋਂ ਆਪਣੀ ਬਾਂਹ ਛੁਡਾਉਂਦਿਆਂ ਕਿਹਾ ਸੀ, "ਪਾਗਲ ਹੋ ਗਈ ਐਂ ਤੂੰ?"
"ਹਾਂ ਮੈਂ ਤੇਰੇ ਪਿਆਰ ਵਿਚ ਪਾਗਲ ਹੋ ਗਈ ਹਾਂ। ਅੜੀਆਂ ਨਾ ਕਰ ਬੰਦਾ ਬਣ ਕੇ ਸਿੱਧੀ ਤਰ੍ਹਾਂ ਆਖੇ ਲੱਗ ਜਾਹ। ਛੇਤੀ ਕਰ ਮੀਂਹ ਪੈਣੋਂ ਹੱਟ ਜਾਣੈ ਨਹੀਂ ਤਾਂ...।"
"ਨਹੀਂ ਡਾਇਨਾ ਬੱਚਿਆਂ ਵਾਲੀਆਂ ਹਰਕਤਾਂ ਨਹੀਂ ਕਰੀਦੀਆਂ, ਸਮਝੀਦਾ ਹੁੰਦੈ।"
"ਤੂੰ ਵੀ ਚਾਰਲਸ ਵਰਗੈਂ! ਮੇਰੀ ਕੋਈ ਗੱਲ ਨਹੀਂ ਮੰਨਦਾ।" ਉਹ ਮੂੰਹ ਜਿਹਾ ਬਣਾਉਂਦੀ ਹੋਈ ਮੇਰੇ ਨਾਲ ਰੁੱਸ ਗਈ ਸੀ।
ਡਾਇਨਾ ਦਾ ਦਿਲ ਰੱਖਣ ਲਈ ਮੈਂ ਉਸਨੂੰ ਖਿੱਚ ਕੇ ਸ਼ੈੱਡ ਤੋਂ ਬਾਹਰ ਲੈ ਗਿਆ ਸੀ ਤੇ ਅਸੀਂ ਪੂਰਾ ਇਕ ਘੰਟਾ ਮੀਂਹ ਵਿਚ ਨਹਾਤੇ ਅਤੇ ਇਕ ਵਾਰ ਫੇਰ ਬਾਰਿਸ਼ ਵਿਚ ਸੈਕਸ ਕੀਤਾ ਸੀ। ਭਾਵੇਂ ਇਹ ਇਕ ਖਤਰੇ ਦੀ ਖੇਡ ਸੀ। ਮੇਰੀਆਂ ਭੈਣਾਂ ਜਾਂ ਮਾਂ ਵਿਚੋਂ ਕੋਈ ਵੀ ਉਥੇ ਆ ਸਕਦਾ ਸੀ। ਪਰ ਡਾਇਨਾ ਦੀ ਖੁਸ਼ੀ ਲਈ ਇਹ ਖਤਰੇ ਦੀ ਖੇਡ ਖੇਡਣਾ ਵੀ ਮੈਨੂੰ ਸਵਿਕਾਰ ਸੀ।
ਅਸਲ ਵਿਚ ਮੇਰੇ ਪਰਿਵਾਰ ਨੇ ਵੀ ਸਾਡੇ ਰਿਸ਼ਤੇ ਨੂੰ ਇਕ ਪ੍ਰਕਾਰ ਨਾਲ ਸਵਿਕਾਰ ਕਰ ਲਿਆ ਸੀ। ਡਾਇਨਾ ਨੇ ਖੁਦ ਲਾਚਾਰੀ ਤੇ ਦੁੱਖਾਂ ਦਾ ਖੁਲਾਸਾ ਕੀਤਾ ਸੀ ਤੇ ਇੰਕਾਸਾਫ ਕਰਦਿਆਂ ਕਬੂਲਿਆ ਸੀ ਕਿ ਮੇਰੇ ਨਾਲ ਉਹ ਬਹੁਤ ਖੁਸ਼ੀ ਹੁੰਦੀ ਸੀ ਤੇ ਮਹੱਲ ਵਰਗੇ ਕੈਦਖਾਨੇ ਵਿਚ ਜਾ ਕੇ ਕਿੰਨੀ ਮਾਯੂਸ। ਉਸਨੇ ਆਪਣੀਆਂ ਅਨੇਕਾਂ ਹਿਰਦੇਵੇਦਕ ਘਟਨਾਵਾਂ ਮੇਰੇ ਪਰਿਵਾਰ ਨੂੰ ਸੁਣਾਈਆਂ ਸਨ। ਲੇਕਿਨ ਡਾਇਨਾ ਜਾਣਦੀ ਸੀ ਕਿ ਸਾਡੇ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਸੀ। ਮੇਰੀ ਮਾਂ ਨੇ ਮੈਨੂੰ ਇਹ ਬਹੁਤ ਬਾਅਦ ਵਿਚ ਦੱਸਿਆ ਸੀ ਕਿ ਡਾਇਨਾ ਦੇ ਅਚੇਤ ਮਨ ਅੰਦਰ ਇਸ ਡਰ ਨੇ ਵੀ ਘਰ ਕੀਤਾ ਹੋਇਆ ਸੀ ਕਿ ਕੀ ਸਾਡੇ ਰਿਸ਼ਤਾ ਦਾ ਕੋਈ ਉੱਜਵਲ ਭਵਿੱਖ ਵੀ ਹੋਵੇਗਾ? ਇੰਨ-ਬਿੰਨ ਅਜਿਹਾ ਹੀ ਡਰ ਮੇਰੇ ਜ਼ਿਹਨ ਵਿਚ ਵੀ ਅਕਸਰ ਕੁਸ਼ਤੀ ਕਰਦਾ ਰਹਿੰਦਾ ਹੁੰਦਾ ਸੀ। ਇਹ ਗੱਲ ਮੈਂ ਭਲੀ ਪਰਕਾਟ ਜਾਣਦਾ ਸੀ ਕਿ ਇਸ਼ਕ ਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ ਤੇ ਇਕ ਨਾ ਇਕ ਦਿਨ ਸਾਡੇ ਨਜਾਇਜ਼ ਰਿਸ਼ਤੇ ਦੀ ਪੋਲ੍ਹ ਦੁਨੀਆਂ ਅਤੇ ਸ਼ਾਹੀ ਪਰਿਵਾਰ ਅੱਗੇ ਜ਼ਰੂਰ ਖੁੱਲ੍ਹ ਜਾਵੇਗੀ। ਡਾਇਨਾ ਨਾਲ ਮੇਰਾ ਇਸ਼ਕ ਕਿਸੇ ਵੀ ਖਤਰੇ ਦੀ ਖੇਡ ਤੋਂ ਘੱਟ ਨਹੀਂ ਸੀ। ਮੈਨੂੰ ਇਹ ਵੀ ਪਤਾ ਸੀ ਕਿ ਇਹਨਾਂ ਸੰਬੰਧਾਂ ਦਾ ਅੰਜ਼ਾਮ ਬਹੁਤ ਭਿਆਨਕ ਹੋਵੇਗਾ ਅਤੇ ਇਹ ਖੇਡ ਮੈਂ ਜਿੰਨੀ ਜ਼ਿਆਦਾ ਦੇਰ ਤੱਕ ਖੇਡਾਂਗਾ, ਇਸਦਾ ਨਤੀਜਾ ਯਾਨੀ ਮੇਰਾ ਹਸ਼ਰ ਉਨਾ ਹੀ ਬੁਰਾ ਹੋਵੇਗਾ। ਲੇਕਿਨ ਫੇਰ ਵੀ ਸੁਆਦ ਆਉਂਦਾ ਹੋਣ ਕਰਕੇ ਮੈਂ ਇਸ ਖਤਰੇ ਦੀ ਖੇਡ ਨੂੰ ਖੇਡਣਾ ਜਾਰੀ ਰੱਖਣਾ ਚਾਹੁੰਦਾ ਸੀ।
No comments:
Post a Comment